ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Mejl Guru Aryan, Quinto Canal Divino.
ਅਪਨੇ ਸੇਵਕ ਕਉ; ਆਪਿ ਸਹਾਈ ॥
apane sevak kau; aap sahaaee |
Sant Singh KhalsaThe Lord Himself is the Help and Support of His servants.
Manmohan SinghOf His slave, the Lord Himself is the Succour
Manmohan Singh (Punjabi)ਆਪਣੇ ਗੋਲੇ ਦਾ ਪ੍ਰਭੂ ਆਪੇ ਹੀ ਸਹਾਇਕ ਹੈ।
Fareedkot Teekaਅਪਨੇ ਸੇਵਕ ਕੋ ਆਪ ਸਹਾਇਤਾ ਕਰਨੇ ਵਾਲਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਆਪਣੇ ਸੇਵਕ ਦੇ ਵਾਸਤੇ (ਸਦਾ) ਮਦਦਗਾਰ ਬਣਿਆ ਰਹਿੰਦਾ ਹੈ,ਪਦ ਅਰਥ ਕਉ = ਵਾਸਤੇ। ਸਹਾਈ = ਮਦਦਗਾਰ।
SikhNet (Spanish)Él, el Señor, es lo principal para Su Sirviente
ਨਿਤ ਪ੍ਰਤਿਪਾਰੈ; ਬਾਪ ਜੈਸੇ ਮਾਈ ॥੧॥
nit pratipaarai; baap jaise maaee |1|
Sant Singh KhalsaHe always cherishes them, like their father and mother. ||1||
Manmohan SinghEver, He cherishes him like Father and Mother.
Manmohan Singh (Punjabi)ਪਿਓ ਤੇ ਮਾਂ ਦੀ ਤਰ੍ਹਾਂ ਉਹ ਸਦੀਵ ਹੀ ਉਸ ਦੀ ਪ੍ਰਵਰਸ਼ ਕਰਦਾ ਹੈ।
Fareedkot Teekaਜੈਸੇ ਮਾਤ ਪਿਤਾ ਹੈਂ ਤੈਸੇ ਨਿਤਾਪ੍ਰਤੀ ਪਾਲਤਾ ਹੈ॥੧॥
Prof. Sahib Singhਸਦਾ (ਆਪਣੇ ਸੇਵਕ ਦੀ) ਸੰਭਾਲ ਕਰਦਾ ਹੈ ਜਿਵੇਂ ਮਾਂ ਤੇ ਪਿਉ (ਆਪਣੇ ਬੱਚੇ ਦੀ ਸੰਭਾਲ ਕਰਦੇ ਹਨ) ॥੧॥ਪਦ ਅਰਥ ਨਿਤ = ਸਦਾ। ਪ੍ਰਤਿਪਾਰ = ਪਾਲਣਾ ਕਰਦਾ ਹੈ, ਸੰਭਾਲ ਕਰਦਾ ਹੈ ॥੧॥
SikhNet (Spanish)y lo sostiene y lo protege así como los padres hacen con su hijo. (1)
ਪ੍ਰਭ ਕੀ ਸਰਨਿ; ਉਬਰੈ ਸਭ ਕੋਇ ॥
prabh kee saran; ubarai sabh koe |
Sant Singh KhalsaIn God's Sanctuary, everyone is saved.
Manmohan SinghBy Lord's protection every one is delivered.
Manmohan Singh (Punjabi)ਸਾਹਿਬ ਦੀ ਸਰਣਾਗਤ ਦੁਆਰਾ ਹਰ ਕੋਈ ਬਚ ਜਾਂਦਾ ਹੈ।
Fareedkot Teekaਹੇ ਭਾਈ! ਪ੍ਰਭੂ ਕੀ ਸਰਨ ਮੇਂ ਸਭ ਕੋਈ ਬਚਤਾ ਹੈ॥
Prof. Sahib Singh(ਹੇ ਭਾਈ!) ਹਰੇਕ ਮਨੁੱਖ (ਜੇਹੜਾ) ਪਰਮਾਤਮਾ ਦੀ ਸਰਨ ਵਿਚ (ਆਉਂਦਾ ਹੈ, ਸਾਰੇ ਵਿਕਾਰਾਂ ਡਰਾਂ-ਸਹਿਮਾਂ ਤੋਂ) ਬਚ ਜਾਂਦਾ ਹੈ,ਪਦ ਅਰਥ ਉਬਰੈ = (ਡਰਾਂ ਖ਼ਤਰਿਆਂ ਕਿਲਬਿਖਾਂ ਤੋਂ) ਬਚ ਜਾਂਦਾ ਹੈ। ਸਭ ਕੋਇ = ਹਰੇਕ ਜੀਵ।
SikhNet (Spanish)Buscando el Refugio del Señor, todos son salvados,
ਕਰਨ ਕਰਾਵਨ; ਪੂਰਨ ਸਚੁ ਸੋਇ ॥ ਰਹਾਉ ॥
karan karaavan; pooran sach soe | rahaau |
Sant Singh KhalsaThat Perfect True Lord is the Doer, the Cause of causes. ||Pause||
Manmohan SinghThat perfect True Lord is the Doer and Prompter of actions.
Manmohan Singh (Punjabi)ਉਹ ਮੁਕੰਮਲ ਸੱਚਾ ਮਾਲਕ, ਕੰਮਾਂ ਦੇ ਕਰਨ ਵਾਲਾ ਤੇ ਕਰਾਉਣ ਵਾਲਾ ਹੈ।
Fareedkot Teekaਕਿਉਂਕਿ ਕਰਨੇ ਕਰਾਵਨੇ ਕੋ ਪੂਰਨ ਸੋਈ ਸਚਾ ਸਮਰਥ ਹੈ॥ ਰਹਾਉ ॥
Prof. Sahib Singhਉਸ ਨੂੰ ਨਿਸਚਾ ਬਣ ਜਾਂਦਾ ਹੈ ਕਿ ਉਹ ਸਰਬ-ਵਿਆਪਕ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਜੀਵਾਂ ਪਾਸੋਂ ਸਭ ਕੁਝ ਕਰਾਣ ਵਾਲਾ ਹੈ।ਰਹਾਉ।ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਸੋਇ = ਉਹ ਪਰਮਾਤਮਾ।ਰਹਾਉ।
SikhNet (Spanish)pues el Hacedor y la Causa de todo es Él, el Uno Verdadero.(Pausa)
ਅਬ ਮਨਿ ਬਸਿਆ; ਕਰਨੈਹਾਰਾ ॥
ab man basiaa; karanaihaaraa |
Sant Singh KhalsaMy mind now dwells in the Creator Lord.
Manmohan SinghNow, my soul abides in the Creator.
Manmohan Singh (Punjabi)ਹੁਣ ਮੇਰੀ ਆਤਮਾ ਸਿਰਜਣਹਾਰ ਅੰਦਰ ਵਸਦੀ ਹੈ।
Fareedkot Teekaਹਮਾਰੇ ਤੋ ਅਬ ਮਨ ਮੇਂ ਕਰਨੇ ਹਾਰ ਵਾਹਗੁਰੂ ਵਸਿਆ ਹੈ॥
Prof. Sahib Singh(ਹੇ ਭਾਈ!) ਸਭ ਕੁਝ ਕਰਨ ਦੀ ਸਮਰੱਥਾ ਰੱਖਣ ਵਾਲਾ ਪਰਮਾਤਮਾ (ਮੇਰੇ) ਮਨ ਵਿਚ ਆ ਵੱਸਿਆ ਹੈ,ਪਦ ਅਰਥ ਅਬ = ਹੁਣ। ਮਨਿ = ਮਨ ਵਿਚ। ਕਰਨੈਹਾਰਾ = ਪੈਦਾ ਕਰਨ ਵਾਲਾ ਪ੍ਰਭੂ।
SikhNet (Spanish)Ahora mi mente habita en el Señor Creador,
ਭੈ ਬਿਨਸੇ; ਆਤਮ ਸੁਖ ਸਾਰਾ ॥੨॥
bhai binase; aatam sukh saaraa |2|
Sant Singh KhalsaMy fears have been dispelled, and my soul has found the most sublime peace. ||2||
Manmohan SinghThe fears are dispelled, and the soul has required the excellent solace.
Manmohan Singh (Punjabi)ਡਰ ਨਾਸ ਹੋ ਗਏ ਹਨ ਅਤੇ ਆਤਮਾ ਨੂੰ ਸਰੇਸ਼ਟ ਠੰਢ-ਚੈਨ ਪ੍ਰਾਪਤ ਹੋ ਗਈ ਹੈ।
Fareedkot Teekaਔਰ ਭੈ ਨਵਿਰਤ ਹੂਏ ਹੈਂ ਆਤਮ ਸੁਖ ਸਾਰਾ ਪ੍ਰਾਪਤ ਹੂਆ ਹੈ॥੨॥
Prof. Sahib Singhਹੁਣ ਮੇਰੇ ਸਾਰੇ ਡਰ-ਖ਼ਤਰੇ ਨਾਸ ਹੋ ਗਏ ਹਨ ਤੇ ਮੈਂ ਆਤਮਕ ਆਨੰਦ ਮਾਣ ਰਿਹਾ ਹਾਂ ॥੨॥ਪਦ ਅਰਥ ਸਾਰਾ = ਸੰਭਾਲਿਆ ਹੈ, ਮਾਣਿਆ ਹੈ ॥੨॥
SikhNet (Spanish)mis temores son disipados, y la Esencia del Éxtasis Espiritual es mía.(2)
ਕਰਿ ਕਿਰਪਾ; ਅਪਨੇ ਜਨ ਰਾਖੇ ॥
kar kirapaa; apane jan raakhe |
Sant Singh KhalsaThe Lord has granted His Grace, and saved His humble servant.
Manmohan SinghHis serfs, the Lord has mercifully saved.
Manmohan Singh (Punjabi)ਆਪਣੇ ਗੁਮਾਸ਼ਤਿਆਂ ਨੂੰ ਸਾਹਿਬ ਨੇ ਦਇਆ ਧਾਰ ਕੇ ਬਚਾ ਲਿਆ ਹੈ।
Fareedkot Teekaਕ੍ਰਿਪਾ ਕਰ ਕੇ ਅਪਨੇ ਦਾਸ ਰਖੇ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਕਿਰਪਾ ਕਰ ਕੇ ਆਪਣੇ ਸੇਵਕਾਂ ਦੀ ਆਪ ਰੱਖਿਆ ਕਰਦਾ ਹੈ,ਪਦ ਅਰਥ ਕਰਿ = ਕਰ ਕੇ।
SikhNet (Spanish)Él, el Señor, en Su Misericordia salva a Su Esclavo
ਜਨਮ ਜਨਮ ਕੇ; ਕਿਲਬਿਖ ਲਾਥੇ ॥੩॥
janam janam ke; kilabikh laathe |3|
Sant Singh KhalsaThe sinful mistakes of so many incarnations have been washed away. ||3||
Manmohan SinghTheir sins of many births are washed off.
Manmohan Singh (Punjabi)ਉਨ੍ਹਾਂ ਦੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਗਏ ਹਨ।
Fareedkot Teekaਔਰ ਜਨਮ ਜਨਮਾਂਤ੍ਰੋਂ ਕੇ ਪਾਪ ਉਤਰੇ ਹੈਂ॥੩॥
Prof. Sahib Singhਉਹਨਾਂ ਦੇ (ਪਹਿਲੇ) ਅਨੇਕਾਂ ਜਨਮਾਂ ਦੇ (ਕੀਤੇ) ਪਾਪਾਂ ਦੇ ਸੰਸਕਾਰ (ਉਹਨਾਂ ਦੇ ਮਨ ਤੋਂ) ਲਹਿ ਜਾਂਦੇ ਹਨ ॥੩॥ਪਦ ਅਰਥ ਕਿਲਬਿਖ = ਪਾਪ ॥੩॥
SikhNet (Spanish)Los errores de todas las épocas que ha vivido son lavados. (3)
ਕਹਨੁ ਨ ਜਾਇ; ਪ੍ਰਭ ਕੀ ਵਡਿਆਈ ॥
kehan na jaae; prabh kee vaddiaaee |
Sant Singh KhalsaThe Greatness of God cannot be described.
Manmohan SinghLord's glory cannot be narrated.
Manmohan Singh (Punjabi)ਸੁਆਮੀ ਦੀ ਕੀਰਤੀ ਬਿਆਨ ਨਹੀਂ ਕੀਤੀ ਜਾ ਸਕਦੀ।
Fareedkot Teekaਯਾਂ ਤੇ ਪਰਮੇਸ੍ਵਰ ਕੀ ਵਡਿਆਈ ਕਹੀ ਨਹੀਂ ਜਾਤੀ॥
Prof. Sahib Singhਪਰਮਾਤਮਾ ਕੇਡੀ ਵੱਡੀ ਸਮਰੱਥਾ ਵਾਲਾ ਹੈ-ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ।ਪਦ ਅਰਥ ਕਹਨੁ ਨ ਜਾਇ = ਦੱਸੀ ਨਹੀਂ ਜਾ ਸਕਦੀ।
SikhNet (Spanish)Dice Nanak, no puedo describir la Gloria del Señor,
ਨਾਨਕ ਦਾਸ; ਸਦਾ ਸਰਨਾਈ ॥੪॥੧੧੩॥
naanak daas; sadaa saranaaee |4|113|
Sant Singh KhalsaServant Nanak is forever in His Sanctuary. ||4||113||
Manmohan SinghServant Nanak is ever, under the protection of God.
Manmohan Singh (Punjabi)ਨੋਕਰ ਨਾਨਕ, ਹਮੇਸ਼ਾਂ ਕੀ ਸੁਆਮੀ ਦੀ ਪਨਾਹ ਵਿੱਚ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਦਾਸ ਸਦਾ ਸਰਨ ਮੇਂ ਹੈਂ॥੪॥੧੧੩॥੧੮੨॥
Prof. Sahib Singhਹੇ ਨਾਨਕ! ਪਰਮਾਤਮਾ ਦੇ ਸੇਵਕ ਸਦਾ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ ॥੪॥੧੧੩॥
SikhNet (Spanish)busco para siempre Su Refugio. (4-113)