ੴ

ਸਿੱਖਬਾਣੀ · SikhBani

ਜੋ ਜੋ ਚਿਤਵੈ ਦਾਸੁ ਹਰਿ ਮਾਈ ॥

jo jo chitavai daas har maaee
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 202 · 8 lines
Translations

ਰਾਗੁ ਗਉੜੀ ਚੇਤੀ ਮਹਲਾ ੫ ਦੁਪਦੇ ॥

raag gaurree chetee mahalaa 5 dupade |

Sant Singh KhalsaRaag Gauree Chaytee, Fifth Mehl, Dho-Padhay:
Manmohan SinghMeasure, Gauri Cheti 5th Guru Dupade
Manmohan Singh (Punjabi)ਰਾਗੁ ਗਊੜੀ ਚੇਤੀ ਪਾਤਸ਼ਾਹੀ ਪੰਜਵੀਂ ਦੁਪਦੇ।
Prof. Sahib Singhਰਾਗ ਗਉੜੀ-ਚੇਤੀ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਪਦਿਆਂ ਵਾਲੀ ਬਾਣੀ।
SikhNet (Spanish)Rag Gauri Cheti, Mejl Guru Aryan, Quinto Canal Divino, Dupadas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the favour of the True Guru He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਜਾਣਿਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru

ਰਾਮ ਕੋ ਬਲੁ ਪੂਰਨ; ਭਾਈ ॥

raam ko bal pooran; bhaaee |

Sant Singh KhalsaThe power of the Lord is universal and perfect, O Siblings of Destiny.
Manmohan SinghUniversal is the power of the Omnipresent Lord, O brother.
Manmohan Singh (Punjabi)ਸੰਪੂਰਨ ਹੈ ਸਤਿਆ ਸਰਬ-ਵਿਆਪਕ ਸੁਆਮੀ ਦੀ, ਹੈ ਵੀਰ!
Fareedkot Teekaਹੇ ਭਾਈ! ਦਾਸੋਂ ਕੋ ਰਾਮ ਕਾ ਬਲ ਪੂਰਨ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੀ ਤਾਕਤ ਹਰ ਥਾਂ (ਆਪਣਾ ਪ੍ਰਭਾਵ ਪਾ ਰਹੀ ਹੈ)।

ਪਦ ਅਰਥ ਕੋ = ਦਾ। ਪੂਰਨੁ = ਹਰ ਥਾਂ ਮੌਜੂਦ। ਭਾਈ = ਹੇ ਭਾਈ!

SikhNet (Spanish)El Señor es Todopoderoso, oh hermano;

ਤਾ ਤੇ ਬ੍ਰਿਥਾ; ਨ ਬਿਆਪੈ ਕਾਈ ॥੧॥ ਰਹਾਉ ॥

taa te brithaa; na biaapai kaaee |1| rahaau |

Sant Singh KhalsaSo no pain can ever afflict me. ||1||Pause||
Manmohan SinghWherefore no anguish befalls me now. Pause.
Manmohan Singh (Punjabi)ਇਸ ਲਈ, ਮੈਨੂੰ ਹੁਣ ਕੋਈ ਕਲੇਸ਼ ਨਹੀਂ ਵਾਪਰਦਾ ਠਹਿਰਾਉ।
Fareedkot Teekaਤਿਸੀ ਰਾਮ ਕੇ ਬਲ ਸੇ ਕੋਈ ਆਧਿ ਬਿਆਧਿ ਉਪਾਧਿ ਰੂਪ (ਬ੍ਰਿਥਾ) ਪੀੜਾ ਨਹੀਂ ਬਿਆਪਤੀ॥੧॥ ਰਹਾਉ ॥
Prof. Sahib Singh(ਇਸ ਵਾਸਤੇ ਜਿਸ ਸੇਵਕ ਦੇ ਸਿਰ ਉਤੇ ਪਰਮਾਤਮਾ ਆਪਣਾ ਮਿਹਰ ਦਾ ਹੱਥ ਰੱਖਦਾ ਹੈ) ਉਸ ਤਾਕਤ ਦੀ ਬਰਕਤਿ ਨਾਲ (ਉਸ ਸੇਵਕ ਉੱਤੇ) ਕੋਈ ਦੁੱਖ-ਕਲੇਸ਼ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ ॥

ਪਦ ਅਰਥ ਤਾ ਤੇ = ਉਸ ਬਲ ਦੀ ਬਰਕਤਿ ਨਾਲ। ਬਿਰਥਾ = ਪੀੜ, ਦੁੱਖ-ਕਲੇਸ਼। ਨ ਬਿਆਪੈ = ਜ਼ੋਰ ਨਹੀਂ ਪਾ ਸਕਦੀ ॥੧॥ ਰਹਾਉ ॥

SikhNet (Spanish)estando con Él, uno nunca siente dolor. (1-Pausa)

ਜੋ ਜੋ ਚਿਤਵੈ; ਦਾਸੁ ਹਰਿ ਮਾਈ ॥

jo jo chitavai; daas har maaee |

Sant Singh KhalsaWhatever the Lord's slave wishes, O mother,
Manmohan SinghO mother whatever God's slave wishes,
Manmohan Singh (Punjabi)ਜੋ ਕੁਛ ਭੀ ਵਾਹਿਗੁਰੂ ਦਾ ਗੋਲਾ ਚਾਹੁੰਦਾ ਹੈ ਹੇ ਮਾਤਾ!
Fareedkot Teekaਹਰੀ ਕਾ ਦਾਸ ਜੋ ਜੋ ਸੰਕਲਪ ਚਿਤਵਤਾ ਹੈ, ਮਾਇਆ ਪਤੀ, ਵਾ ਹੇ ਭਾਈ! ਜਿਸ ਦੁਆਰੇ ਹੂਆ ਚਾਹੀਏ॥
Prof. Sahib Singhਹੇ (ਮੇਰੀ) ਮਾਂ! ਪਰਮਾਤਮਾ ਦਾ ਸੇਵਕ ਜੇਹੜੀ ਜੇਹੜੀ ਮੰਗ ਆਪਣੇ ਮਨ ਵਿਚ ਚਿਤਾਰਦਾ ਹੈ,

ਪਦ ਅਰਥ ਦਾਸੁ ਹਰਿ = ਹਰੀ ਦਾ ਦਾਸ। ਮਾਈ = ਹੇ ਮਾਂ!

SikhNet (Spanish)Sea lo que sea el deseo del Sirviente del Señor,

ਸੋ ਸੋ ਕਰਤਾ; ਆਪਿ ਕਰਾਈ ॥੧॥

so so karataa; aap karaaee |1|

Sant Singh Khalsathe Creator Himself causes that to be done. ||1||
Manmohan SinghCreator Himself causes all that to be done.
Manmohan Singh (Punjabi)ਉਹ ਸਾਰਾ ਕੁਛ ਸਿਰਜਣਹਾਰ ਆਪੇ ਹੀ ਕਰਵਾ ਦਿੰਦਾ ਹੈ।
Fareedkot Teekaਸੋ ਸੋ ਕਰਤਾ ਆਪ ਕਰਵਾਇ ਦੇਤਾ ਹੈ॥੧॥
Prof. Sahib Singhਕਰਤਾਰ ਆਪ ਉਸ ਦੀ ਉਹ ਮੰਗ ਪੂਰੀ ਕਰ ਦੇਂਦਾ ਹੈ ॥੧॥

ਪਦ ਅਰਥ ਕਰਤਾ = ਕਰਤਾਰ ॥੧॥

SikhNet (Spanish)el Señor, el Creador, lo satisface.(1)

ਨਿੰਦਕ ਕੀ ਪ੍ਰਭਿ; ਪਤਿ ਗਵਾਈ ॥

nindak kee prabh; pat gavaaee |

Sant Singh KhalsaGod causes the slanderers to lose their honor.
Manmohan SinghThe slanderer the Lord causes to lose honour.
Manmohan Singh (Punjabi)ਬਦਖੋਈ ਕਰਨ ਵਾਲੇ ਦੀ ਸਾਹਿਬ ਇੱਜ਼ਤ ਗੁਆ ਦਿੰਦਾ ਹੈ।
Fareedkot Teekaਔਰ ਨਿੰਦਕ ਕੀ ਪਰਮੇਸ੍ਵਰ ਨੇ ਪਤਿ ਵਿਗਾੜ ਦਈ ਹੈ॥
Prof. Sahib Singh(ਸੇਵਕ ਦੇ) ਦੋਖੀ-ਨਿੰਦਕ ਦੀ ਇੱਜ਼ਤ ਪ੍ਰਭੂ ਨੇ ਲੋਕ-ਪਰਲੋਕ ਵਿਚ ਆਪ ਗਵਾ ਦਿੱਤੀ ਹੁੰਦੀ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਪਤਿ = ਇੱਜ਼ਤ।

SikhNet (Spanish)Su calumniador pierde todo honor,

ਨਾਨਕ. ਹਰਿ ਗੁਣ; ਨਿਰਭਉ ਗਾਈ ॥੨॥੧੧੪॥

naanak. har gun; nirbhau gaaee |2|114|

Sant Singh KhalsaNanak sings the Glorious Praises of the Fearless Lord. ||2||114||
Manmohan SinghNanak Sings the praise of the fearless Lord.
Manmohan Singh (Punjabi)ਨਾਨਕ ਬੇ-ਖੋਫ ਸੁਆਮੀ ਦਾ ਜੱਸ ਗਾਇਨ ਕਰਦਾ ਹੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੇ ਦਾਸ ਨਿਰਭਉ ਹੂਏ ਗੁਣ ਗਾਵਤੇ ਹੈਂ॥੨॥੧॥੧੧੪॥☬ਜਿਸ ਕਰ ਵਾਹਗੁਰੂ ਦਾਸੋਂ ਪਰ ਪ੍ਰਸਿੰਨ ਹੋਤਾ ਹੈ, ਸੋ ਬੇਨਤੀ ਕਾ ਪ੍ਰਕਾਰ ਦੇਖਾਵਤੇ ਹੈਂ:
Prof. Sahib Singhਹੇ ਨਾਨਕ! (ਪਰਮਾਤਮਾ ਦਾ ਸੇਵਕ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ (ਤੇ ਦੁਨੀਆ ਦੇ ਡਰਾਂ ਵਲੋਂ) ਨਿਡਰ ਹੋ ਜਾਂਦਾ ਹੈ ॥੨॥੧੧੪॥

ਪਦ ਅਰਥ ਨਾਨਕ = ਹੇ ਨਾਨਕ! ॥੨॥

* ਨੋਟ: ਗਉੜੀ ਗੁਆਰੇਰੀ ਦੇ ਸ਼ਬਦ ਮੁੱਕ ਚੁੱਕੇ ਹਨ, ਹੁਣ ਇਥੋਂ ਗਉੜੀ ਚੇਤੀ ਦੇ ਸ਼ਬਦ ਸ਼ੁਰੂ ਹੋਏ ਹਨ।

SikhNet (Spanish)y así Nanak canta siempre las Alabanzas del Valeroso Señor. (2-114)
Answers quote the Granth verbatim with Ang citations. AI commentary is not Gurbani and not a religious ruling.