ੴ

ਸਿੱਖਬਾਣੀ · SikhBani

Ang 202

Sri Guru Granth Sahib · Raag Gauree · 5 shabads, 54 lines
Translations
Shabad Guru Arjan Dev Ji Raag Gauree continued from Ang 201

ਸੰਤ ਪ੍ਰਸਾਦਿ; ਪਰਮ ਪਦੁ ਪਾਇਆ ॥੨॥

sant prasaad; param pad paaeaa |2|

Sant Singh KhalsaBy the Grace of the Saints, I have obtained the supreme status. ||2||
Manmohan SinghBy the Saints' grace, I have obtained the supreme status.
Manmohan Singh (Punjabi)ਸਾਧੂ ਦੀ ਦਇਆ ਦੁਆਰਾ, ਮੈਂ ਮਹਾਨ ਮਰਤਬਾ ਪ੍ਰਾਪਤ ਕਰ ਲਿਆ ਹੈ।
Fareedkot Teekaਪਰੰਤੂ ਸੰਤੋਂ ਕੀ ਕ੍ਰਿਪਾ ਸੇ ਮੋਖ ਪਦ ਕੋ ਪਾਇਆ ਹੈ॥੨॥
Prof. Sahib Singhਗੁਰੂ-ਸੰਤ ਦੀ ਕਿਰਪਾ ਨਾਲ ਸਭ ਤੋਂ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ॥੨॥

ਪਦ ਅਰਥ ਸੰਤ ਪ੍ਰਸਾਦਿ = ਗੁਰੂ-ਸੰਤ ਦੀ ਕਿਰਪਾ ਨਾਲ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ ॥੨॥

SikhNet (Spanish)Sirviendo al Señor, y por la Gracia de los Santos, me fue dado el más elevado Estado de Éxtasis. (2)

ਜਨ ਕੀ; ਕੀਨੀ ਆਪਿ ਸਹਾਇ ॥

jan kee; keenee aap sahaae |

Sant Singh KhalsaThe Lord is the Help and Support of His humble servant.
Manmohan SinghTo his serfs the Lord Himself gives assistance.
Manmohan Singh (Punjabi)ਆਪਣੇ ਨਫਰਾਂ ਨੂੰ ਸਾਹਿਬ ਆਪੇ ਹੀ ਸਹਾਇਤਾ ਦਿੰਦਾ ਹੈ।
Fareedkot Teekaਮੁਝ ਦਾਸ ਕੀ ਆਪ ਵਾਹਗੁਰੂ ਨੇ ਸਹਾਇਤਾ ਕਰੀ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਨੇ ਆਪ ਜਿਸ ਮਨੁੱਖ ਦੀ ਸਹਾਇਤਾ ਕੀਤੀ,

ਪਦ ਅਰਥ ਸਹਾਇ = ਸਹਾਇਤਾ।

SikhNet (Spanish)A Sus Sirvientes el Señor Mismo los atiende.

ਸੁਖੁ ਪਾਇਆ; ਲਗਿ ਦਾਸਹ ਪਾਇ ॥

sukh paaeaa; lag daasah paae |

Sant Singh KhalsaI have found peace, falling at the feet of His slaves.
Manmohan SinghBy falling at the feet of His attendants I have obtained peace.
Manmohan Singh (Punjabi)ਉਸ ਦੇ ਸੇਵਕਾਂ ਦੇ ਪੈਰੀ ਪੈ ਕੇ ਮੈਂ ਆਰਾਮ ਪ੍ਰਾਪਤ ਕੀਤਾ ਹੈ।
Fareedkot Teekaਪਰਮੇਸ੍ਵਰ ਕੇ ਸੇਵਕੋਂ ਕੇ ਪਾਇ ਲਗ ਕਰ ਸੁਖ ਪਾਇਆ ਹੈ॥
Prof. Sahib Singhਉਸ ਨੇ ਪਰਮਾਤਮਾ ਦੇ ਭਗਤਾਂ ਦੀ ਚਰਨੀਂ ਲੱਗ ਕੇ ਆਤਮਕ ਆਨੰਦ ਮਾਣਿਆ।

ਪਦ ਅਰਥ ਲਗਿ = ਲੱਗ ਕੇ। ਦਾਸਹ ਪਾਇ = ਦਾਸਾਂ ਦੀ ਪੈਰੀਂ।ਲਗਿ = ਲੱਗ ਕੇ। ਦਾਸਹ ਪਾਇ = ਦਾਸਾਂ ਦੀ ਪੈਰੀਂ।

SikhNet (Spanish)Poniéndome a los Pies de Su Sirviente, logro la Paz.

ਆਪੁ ਗਇਆ; ਤਾ ਆਪਹਿ ਭਏ ॥

aap geaa; taa aapeh bhe |

Sant Singh KhalsaWhen selfishness is gone, then one becomes the Lord Himself;
Manmohan SinghWhen ego is gone, then the man becomes the Lord Himself,
Manmohan Singh (Punjabi)ਜਦ ਹੰਕਾਰ ਚਲਿਆ ਜਾਂਦਾ ਹੈ, ਤਦ ਇਨਸਾਨ ਖੁਦ ਹੀ ਸਾਹਿਬ ਹੋ ਜਾਂਦਾ ਹੈ,
Fareedkot Teekaਸੰਤੋਂ ਕੀ ਕ੍ਰਿਪਾ ਸੇ ਜਬ ਹੰਕਾਰ ਗਿਆ ਤਬ ਆਪ ਹੀ ਪਰਮੇਸ੍ਵਰ ਰੂਪ ਹੂਏ॥☬ਜੇ ਕਹੇ ਹੰਕਾਰ ਕਬ ਨਵਿਰਤ ਹੂਆ? ਤਿਸ ਪਰ ਕਹਤੇ ਹੈਂ:
Prof. Sahib Singhਉਹਨਾਂ ਦੇ ਅੰਦਰੋਂ (ਜਦੋਂ) ਆਪਾ-ਭਾਵ ਦੂਰ ਹੋ ਗਿਆ ਤਦੋਂ ਉਹ ਪਰਮਾਤਮਾ ਦਾ ਰੂਪ ਹੀ ਹੋ ਗਏ,

ਪਦ ਅਰਥ ਆਪੁ = ਆਪਾ-ਭਾਵ {ਨੋਟ: ਲਫ਼ਜ਼ 'ਆਪਿ' ਅਤੇ 'ਆਪੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਆਪਹਿ = ਆਪਿ ਹੀ, ਪ੍ਰਭੂ ਆਪਿ ਹੀ, ਪਰਮਾਤਮਾ ਦਾ ਰੂਪ ਹੀ। ਤਾ = ਤਦੋਂ।

SikhNet (Spanish)Cuando me liberé de mi ego negativo, me convertí en Él,

ਕ੍ਰਿਪਾ ਨਿਧਾਨ ਕੀ; ਸਰਨੀ ਪਏ ॥੩॥

kripaa nidhaan kee; saranee pe |3|

Sant Singh Khalsaseek the Sanctuary of the treasure of mercy. ||3||
Manmohan Singhand seeks the shelter of the Treasure of mercy.
Manmohan Singh (Punjabi)ਅਤੇ ਰਹਿਮਤ ਦੇ ਖ਼ਜ਼ਾਨੇ ਦੀ ਸਰਣਾਗਤ ਸੰਭਾਲ ਲੈਂਦਾ ਹੈ।
Fareedkot Teekaਜਬ ਕ੍ਰਿਪਾ ਨਿਧਾਨ ਗੁਰੋਂ ਕੀ ਚਰਨੀ ਪੜੇ ਹਾਂ॥੩॥
Prof. Sahib Singhਜੇਹੜੇ ਮਨੁੱਖ ਦਇਆ ਦੇ ਖ਼ਜ਼ਾਨੇ ਪਰਮਾਤਮਾ ਦੀ ਸਰਨ ਆ ਪਏ ॥੩॥

ਪਦ ਅਰਥ ਕ੍ਰਿਪਾ ਨਿਧਾਨ = ਕਿਰਪਾ ਦਾ ਖ਼ਜ਼ਾਨਾ ॥੩॥

SikhNet (Spanish)y entonces, busqué sólo el Refugio del Tesoro de Su Compasión. (3)

ਜੋ ਚਾਹਤ; ਸੋਈ ਜਬ ਪਾਇਆ ॥

jo chaahat; soee jab paaeaa |

Sant Singh KhalsaWhen someone finds the One he has desired,
Manmohan SinghWhen one attains Him, whom he longs for,
Manmohan Singh (Punjabi)ਜਦ ਆਦਮੀ ਉਸ ਨੂੰ ਪਾ ਲੈਂਦਾ ਹੈ, ਜਿਸ ਲਈ ਉਹ ਤਾਂਘਦਾ ਹੈ,
Fareedkot Teekaਜਿਸ ਕੋ ਚਾਹਤੇ ਥੇ ਸੋਈ ਪਰਮੇਸ੍ਵਰ ਜਬ ਅਪਨਾ ਆਪ ਰੂਪ ਕਰ ਕੇ ਪਾ ਲੀਆ॥
Prof. Sahib Singh(ਹੇ ਭਾਈ!) ਜਦੋਂ ਕਿਸੇ ਮਨੁੱਖ ਨੂੰ (ਗੁਰੂ ਦੀ ਕਿਰਪਾ ਨਾਲ) ਉਹ ਪਰਮਾਤਮਾ ਹੀ ਮਿਲ ਪੈਂਦਾ ਹੈ ਜਿਸ ਨੂੰ ਉਹ ਮਿਲਣਾ ਚਾਹੁੰਦਾ ਹੈ,

ਪਦ ਅਰਥ ਜੋ ਚਾਹਤ = ਜਿਸ ਨੂੰ ਮਿਲਣਾ ਚਾਹੁੰਦਾ ਹੈ। ਸੋਈ = ਉਹੀ (ਪਰਮਾਤਮਾ)।

SikhNet (Spanish)Si he recibido lo que he añorado,

ਤਬ ਢੂੰਢਨ; ਕਹਾ ਕੋ ਜਾਇਆ ॥

tab dtoondtan; kahaa ko jaaeaa |

Sant Singh Khalsathen where should he go to look for Him?
Manmohan Singhthen to what place should he go to search Him?
Manmohan Singh (Punjabi)ਤਦ, ਉਹ ਉਸ ਨੂੰ ਲੱਭਣ ਲਈ ਕਿਸ ਜਗ੍ਹਾਂ ਨੂੰ ਜਾਵੇ?
Fareedkot Teekaਤਬ ਕਿਸ ਜਗਾ ਕੋ ਢੂਢਨ ਜਾਨਾ ਹੈ॥
Prof. Sahib Singhਤਦੋਂ ਉਹ (ਬਾਹਰ ਜੰਗਲਾਂ ਪਹਾੜਾਂ ਆਦਿਕ ਵਿਚ ਉਸ ਨੂੰ) ਲੱਭਣ ਲਈ ਨਹੀਂ ਜਾਂਦਾ।

ਪਦ ਅਰਥ ਕਹਾ = ਕਿੱਥੇ? ਕੋ = ਕੋਈ।

SikhNet (Spanish)¿para qué salir de mi ser a buscar algo diferente?

ਅਸਥਿਰ ਭਏ; ਬਸੇ ਸੁਖ ਆਸਨ ॥

asathir bhe; base sukh aasan |

Sant Singh KhalsaI have become steady and stable, and I dwell in the seat of peace.
Manmohan SinghHe becomes eternal, and abides in an abode of peace.
Manmohan Singh (Punjabi)ਉਹ ਅਮਰ ਹੋ ਜਾਂਦਾ ਹੈ ਅਤੇ ਆਰਾਮ ਦੇ ਟਿਕਾਣੇ ਅੰਦਰ ਵਸਦਾ ਹੈ।
Fareedkot Teekaਜਬ ਸੇ ਸੁਖੋਂ ਕੇ ਅਸਥਾਨ ਪਰਮੇਸ੍ਵਰ ਮੇਂ ਵਸੇ ਹਾਂ ਤਬ ਸੇ ਅਸਥਿਰੁ ਭਏ ਹਾਂ॥
Prof. Sahib Singh(ਪਰਮਾਤਮਾ ਨੂੰ ਆਪਣੇ ਅੰਦਰ ਹੀ ਲੱਭ ਲੈਣ ਵਾਲੇ ਮਨੁੱਖ) ਅਡੋਲ-ਚਿੱਤ ਹੋ ਜਾਂਦੇ ਹਨ, ਉਹ ਸਦਾ ਆਨੰਦ ਅਵਸਥਾ ਵਿਚ ਟਿਕੇ ਰਹਿੰਦੇ ਹਨ,

ਪਦ ਅਰਥ ਅਸਥਿਰ = ਅਡੋਲ-ਚਿੱਤ। ਸੁਖ ਆਸਨ = ਆਨੰਦ ਦੇ ਆਸਣ (ਉੱਤੇ)।

SikhNet (Spanish)Mi mente fue calmada, habité en el Lugar de Paz,

ਗੁਰ ਪ੍ਰਸਾਦਿ; ਨਾਨਕ ਸੁਖ ਬਾਸਨ ॥੪॥੧੧੦॥

gur prasaad; naanak sukh baasan |4|110|

Sant Singh KhalsaBy Guru's Grace, Nanak has entered the home of peace. ||4||110||
Manmohan SinghBy Guru's favour, Nanak has entered the Home of Bliss.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ, ਨਾਨਕ ਪ੍ਰਸੰਨਤਾ ਦੇ ਘਰ ਅੰਦਰ ਦਾਖਿਲ ਹੋ ਗਿਆ ਹੈ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਗੁਰੋਂ ਕੀ ਕ੍ਰਿਪਾ ਸੇ ਸੁਖ ਕੇ (ਬਾਸਨ) ਪਾਤ੍ਰ ਹੂਏ ਹੈਂ ਵਾ ਸੁਖੋਂ ਸੇ ਬਸੇ ਹਾਂ॥੪॥੧੧੦॥੧੭੯॥☬ਤੀਰਥਾਦਿ ਸਰਬ ਸਾਧਨੋਂ ਮੇਂ ਨਾਮ ਕੀ ਮਹਮਾ ਅਧਿਕ ਜਨਾਵਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੀ ਕਿਰਪਾ ਨਾਲ ਉਹ ਸਦਾ ਸੁਖਾਂ ਵਿਚ ਵੱਸਣ ਵਾਲੇ ਹੋ ਜਾਂਦੇ ਹਨ ॥੪॥੧੧੦॥

ਪਦ ਅਰਥ ਸੁਖ ਬਾਸਨ = ਸੁਖਾਂ ਵਿਚ ਵੱਸਣ ਵਾਲੇ ॥੪॥

SikhNet (Spanish)y por la Gracia del Guru, entré en el Reino de Éxtasis. (4-110)

Open this shabad (19 lines, Angs 201-202) →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Mejl Guru Aryan, Quinto Canal Divino.

ਕੋਟਿ ਮਜਨ; ਕੀਨੋ ਇਸਨਾਨ ॥

kott majan; keeno isanaan |

Sant Singh KhalsaThe merits of taking millions of ceremonial cleansing baths,
Manmohan SinghTaking millions of baths and ablutions at holy places,
Manmohan Singh (Punjabi)ਤੀਰਥਾਂ ਤੇ ਕ੍ਰੋੜਾਂ ਹੀ ਨ੍ਹਾਉਣਾ ਤੇ ਗੁਸਲ ਕਰਨ,
Fareedkot Teekaਤਿਸ ਕਾਲ ਮੇਂ ਪੁਰਸ ਨੇ ਕ੍ਰੋੜੋਂ ਹੀ ਤੀਰਥੋਂ ਕੇ ਇਸ਼ਨਾਨ ਕਰ ਸਰੀਰ ਪਵਿਤ੍ਰ ਕਰ ਲੀਆ॥
Prof. Sahib Singh(ਹੇ ਭਾਈ!) ਉਸ ਨੇ (ਮਾਨੋ) ਕ੍ਰੋੜਾਂ ਤੀਰਥਾਂ ਵਿਚ ਚੁੱਭੀਆਂ ਲਾ ਲਈਆਂ, ਕ੍ਰੋੜਾਂ ਤੀਰਥਾਂ ਦੇ ਇਸ਼ਨਾਨ ਕਰ ਲਏ,

ਪਦ ਅਰਥ ਮਜਨ = ਚੁੱਭੀਆਂ {ਮੱਜਨੁ = ਚੁੱਭੀ}।

SikhNet (Spanish)Uno obtiene el Mérito de bañarse en los lugares santos miles de veces,

ਲਾਖ ਅਰਬ ਖਰਬ; ਦੀਨੋ ਦਾਨੁ ॥

laakh arab kharab; deeno daan |

Sant Singh Khalsathe giving of hundreds of thousands, billions and trillions in charity
Manmohan Singhand giving millions billions and trillions as alms,
Manmohan Singh (Punjabi)ਅਤੇ ਲੱਖਾਂ ਅਰਬਾਂ ਤੇ ਖਰਬਾ ਪੁੰਨਦਾਨ ਦਾਣ ਦਾ,
Fareedkot Teekaਜਿਸ ਕੀ ਲਾਖ ਅਰਬ ਖਰਬ ਸੰਙਿਆ ਐਸਾ ਰੁਪਯਾ ਵਾ ਸਰਫੀ ਕਾ ਦਾਨ ਦੀਆ ਹੈ॥
Prof. Sahib Singhਉਸ ਨੇ (ਮਾਨੋ) ਲੱਖਾਂ ਰੁਪਏ ਅਰਬਾਂ ਰੁਪਏ ਖਰਬਾਂ ਰੁਪਏ ਦਾਨ ਕਰ ਲਏ,

ਪਦ ਅਰਥ ਅਰਬ ਖਰਬ = ਸੌ ਲੱਖ ਦਾ ਇਕ ਕ੍ਰੋੜ, ਸੌ ਕ੍ਰੋੜ ਦਾ ਇਕ ਅਰਬ, ਸੌ ਅਰਬ ਦਾ ਇਕ ਖਰਬ।

SikhNet (Spanish)y el Mérito de haber dado en caridad millones y millones,

ਜਾ ਮਨਿ ਵਸਿਓ; ਹਰਿ ਕੋ ਨਾਮੁ ॥੧॥

jaa man vasio; har ko naam |1|

Sant Singh Khalsa- these are obtained by those whose minds are filled with the Name of the Lord. ||1||
Manmohan SinghOne obtains the merit of all those in whose heart God's Name abides.
Manmohan Singh (Punjabi)ਇਹ ਸਭ ਫਲ ਉਹ ਪ੍ਰਾਪਤ ਕਰ ਲੈਂਦਾ ਹੈ ਜਿਸ ਦੇ ਦਿਲ ਵਿੱਚ ਵਾਹਿਗੁਰੂ ਦਾ ਨਾਮ ਨਿਵਾਸ ਹੈ।
Fareedkot Teekaਜਿਸ ਕਾਲ ਮੇਂ ਮਨ ਮੇਂ ਹਰੀ ਕਾ ਨਾਮੁ ਵਸਿਆ ਹੈ॥੧॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੧॥

ਪਦ ਅਰਥ ਮਨਿ = ਮਨ ਵਿਚ। ਜਾ ਮਨਿ = ਜਿਸ (ਮਨੁੱਖ) ਦੇ ਮਨ ਵਿਚ ॥੧॥

SikhNet (Spanish)sólo si el Nombre del Señor habita en la mente. (1)

ਸਗਲ ਪਵਿਤ; ਗੁਨ ਗਾਇ ਗੁਪਾਲ ॥

sagal pavit; gun gaae gupaal |

Sant Singh KhalsaThose who sing the Glories of the Lord of the World are totally pure.
Manmohan SinghThey, who sing the praises of the World-Cherisher are all pure.
Manmohan Singh (Punjabi)ਜੋ ਸ੍ਰਿਸ਼ਟੀ ਦੇ ਪਾਲਣਹਾਰ ਦਾ ਜੱਸ ਗਾਇਨ ਕਰਦੇ ਹਨ, ਉਹ ਸਮੂਹ ਪੁਨੀਤ ਹਨ।
Fareedkot Teekaਹੇ ਭਾਈ! ਗੁਪਾਲ ਕੇ ਗੁਨ ਗਾਇਨ ਕਰ ਯਮਨ ਭੀਲ ਆਦਿ ਸਭ ਹੀ ਪਵਿਤ੍ਰ ਹੋਤੇ ਹੈਂ॥
Prof. Sahib Singh(ਹੇ ਭਾਈ!) ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾ ਕੇ ਸਾਰੇ ਮਨੁੱਖ ਪਵਿਤ੍ਰ ਹੋ ਸਕਦੇ ਹਨ।

ਪਦ ਅਰਥ ਗਾਇ = ਗਾ ਕੇ। ਮਿਟਹਿ = ਮਿਟ ਜਾਂਦੇ ਹਨ। ਸਾਧੂ = ਗੁਰੂ ॥ਰਹਾਉ॥

SikhNet (Spanish)Aquéllos que cantan las Alabanzas del Señor son puros

ਪਾਪ ਮਿਟਹਿ; ਸਾਧੂ ਸਰਨਿ ਦਇਆਲ ॥ ਰਹਾਉ ॥

paap mitteh; saadhoo saran deaal | rahaau |

Sant Singh KhalsaTheir sins are erased, in the Sanctuary of the Kind and Holy Saints. ||Pause||
Manmohan SinghSins are effaced by seeking the shelter of the kind saints. Pause.
Manmohan Singh (Punjabi)ਕ੍ਰਿਪਾਲੂ ਸੰਤਾਂ ਦੀ ਪਨਾਹ ਲੈਣ ਦੁਆਰਾ ਪਾਪ ਨੇਸਤੋ-ਨਾਬੂਦ ਹੋ ਜਾਂਦੇ ਹਨ। ਠਹਿਰਾਉ।
Fareedkot Teekaਔਰ ਸਾਧੂ ਜੋ ਦਿਆਲੂ ਹੈਂ ਤਿਨ ਕੀ ਸਰਣ ਲੇਨੇ ਸੇ ਪਾਪ ਮਿਟ ਜਾਤੇ ਹੈਂ॥ ਰਹਾਉ ॥
Prof. Sahib Singhਦਇਆ ਦੇ ਸੋਮੇ ਗੁਰੂ ਦੀ ਸਰਨ ਪਿਆਂ (ਸਾਰੇ) ਪਾਪ ਮਿਟ ਜਾਂਦੇ ਹਨ ॥ਰਹਾਉ॥

ਪਦ ਅਰਥ ਉਰਧ = {ऊध्र्व = ਉੱਚਾ} ਉੱਚਾ ਪੁੱਠਾ ਲਟਕ ਕੇ।

SikhNet (Spanish)y son liberados de las consecuencias de sus actos, cuando buscan el Refugio de los Santos Benéficos. (Pausa)

ਬਹੁਤੁ ਉਰਧ ਤਪ; ਸਾਧਨ ਸਾਧੇ ॥

bahut uradh tap; saadhan saadhe |

Sant Singh KhalsaThe merits of performing all sorts of austere acts of penance and self-discipline,
Manmohan SinghThe merit of performing many reversed penances and good deeds,
Manmohan Singh (Punjabi)ਘਨੇਰੀਆਂ ਮੂਧੇ ਮੂੰਹ ਕਰੜੀਆਂ ਘਾਲਾ ਤੇ ਸ਼੍ਰੇਸ਼ਟ ਕਰਮ ਕਮਾਉਣ,
Fareedkot Teekaਭੁਜਾ ਊਚੇ ਉਠਾਇ ਕਰ ਕੇ ਖੜੇ ਰਹਣਾ ਐਸੇ ਤਪ ਭੀ ਬਹੁਤ ਕੀਏ ਹੈਂ ਔਰ ਭੀ ਸਾਧਨ ਸਾਧ ਲੀਏ ਹੈਂ॥
Prof. Sahib Singh(ਹੇ ਭਾਈ!) ਉਸ ਨੇ (ਮਾਨੋ) ਪੁੱਠੇ ਲਟਕ ਕੇ ਅਨੇਕਾਂ ਤਪਾਂ ਦੇ ਸਾਧਨ ਸਾਧ ਲਏ,
SikhNet (Spanish)Gané todo el Mérito de las austeridades y de la disciplina mental,

ਅਨਿਕ ਲਾਭ; ਮਨੋਰਥ ਲਾਧੇ ॥

anik laabh; manorath laadhe |

Sant Singh Khalsaearning huge profits and seeing one's desires fulfilled
Manmohan Singhand gaining various profits and heart's desires,
Manmohan Singh (Punjabi)ਅਤੇ ਅਨੇਕਾਂ ਮੁਨਾਫੇ ਤੇ ਦਿਲ ਦੀਆਂ ਅਭਿਲਾਸ਼ਾ ਪ੍ਰਾਪਤ ਹੋਣ ਦਾ ਫਲ,
Fareedkot Teekaਪੁਨਾ ਅਨੇਕ ਹੀ ਲਾਭ ਮਨੋ ਕਾਮਨਾ ਕੇ (ਲਾਧੇ) ਪਾਇ ਲੀਏ ਹੈਂ॥
Prof. Sahib Singhਉਸ ਨੇ (ਮਾਨੋ, ਰਿੱਧੀਆਂ ਸਿੱਧੀਆਂ ਦੇ) ਅਨੇਕਾਂ ਲਾਭ ਖੱਟ ਲਏ, ਅਨੇਕਾਂ ਮਨੋਰਥ ਹਾਸਲ ਕਰ ਲਏ,
SikhNet (Spanish)coseché todas las Ganancias

ਹਰਿ ਹਰਿ ਨਾਮ; ਰਸਨ ਆਰਾਧੇ ॥੨॥

har har naam; rasan aaraadhe |2|

Sant Singh Khalsa- these are obtained by chanting the Name of the Lord, Har, Har, with the tongue. ||2||
Manmohan Singhis attained by uttering Lord God's Name with the tongue.
Manmohan Singh (Punjabi)ਜੀਭ ਨਾਲ ਵਾਹਿਗੁਰੂ ਸੁਆਮੀ ਦਾ ਨਾਮ ਜਪਨ ਦੁਆਰਾ ਮਿਲ ਜਾਂਦਾ ਹੈ।
Fareedkot Teekaਜੋ ਰਸਨਾ ਕਰ ਕੇ ਹਰਿ ਹਰਿ ਨਾਮ ਕਾ ਅਰਾਧਨਾ ਕੀਆ॥੨॥
Prof. Sahib Singhਜੇਹੜਾ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪਦਾ ਹੈ ॥੨॥

ਪਦ ਅਰਥ ਰਸਨ = ਜੀਭ (ਨਾਲ) ॥੨॥

SikhNet (Spanish)y viví en total Plenitud cuando mi lengua recitó el Nombre del Señor. (2)

ਸਿੰਮ੍ਰਿਤਿ ਸਾਸਤ; ਬੇਦ ਬਖਾਨੇ ॥

sinmrit saasat; bed bakhaane |

Sant Singh KhalsaThe merits of reciting the Simritees, the Shaastras and the Vedas,
Manmohan SinghConsider that one has read the Simrities Shashtras and the Vedas,
Manmohan Singh (Punjabi)ਜਾਣ ਲਓ ਕਿ ਉਸ ਨੇ ਸਿਮ੍ਰਤੀਆਂ ਸ਼ਾਸ਼ਤਰ ਅਤੇ ਵੇਦ ਪੜ੍ਹ ਲਏ ਹਨ,
Fareedkot Teekaਸਿੰਮ੍ਰਤੀਆਂ ੨੭, ਸਾਸਤ੍ਰ ੬, ਬੇਦ ੪, ਸਭੀ ਕਥਨ ਕਰ ਲੀਏ ਅਰਥਾਤ ਇਨ ਕੇ ਪਾਠ ਕਾ ਫਲ੍ਹ ਪ੍ਰਾਪਤ ਹੋ ਲੀਆ॥
Prof. Sahib Singh(ਹੇ ਭਾਈ!) ਉਸ ਨੇ (ਮਾਨੋ) ਸਿਮ੍ਰਿਤੀਆਂ ਸ਼ਾਸਤ੍ਰਾਂ ਵੇਦਾਂ ਦੇ ਉਚਾਰਨ ਕਰ ਲਏ,

ਪਦ ਅਰਥ ਬਖਾਨੇ = ਉਚਾਰੇ, ਪੜ੍ਹ ਲਏ।

SikhNet (Spanish)Logré hacer discursos como los de los Smritis, los Shastras y los Vedas;

ਜੋਗ ਗਿਆਨ ਸਿਧ; ਸੁਖ ਜਾਨੇ ॥

jog giaan sidh; sukh jaane |

Sant Singh Khalsaknowledge of the science of Yoga, spiritual wisdom and the pleasure of miraculous spiritual powers
Manmohan Singhand has realised the science of Yoga, Divine comprehension and the pleasure of working miracles,
Manmohan Singh (Punjabi)ਅਤੇ ਯੋਗ ਵਿਦਿਆ, ਬ੍ਰਹਿਮ ਵੀਚਾਰ ਅਤੇ ਕਰਾਮਾਤਾਂ ਕਮਾਉਣ ਦੀ ਖੁਸ਼ੀ ਨੂੰ ਅਨੁਭਵ ਕਰ ਲਿਆ ਹੈ,
Fareedkot Teekaਔਰ ਜੋਗ ਗ੍ਯਾਨ ਤਥਾ ਸਿਧੀਆਂ ਸਭ ਕੇ ਸੁਖ ਜਾਨ ਲੀਏ॥
Prof. Sahib Singhਉਸ ਨੇ (ਮਾਨੋ) ਜੋਗ (ਦੀਆਂ ਗੁੰਝਲਾਂ) ਦੀ ਸੂਝ ਪ੍ਰਾਪਤ ਕਰ ਲਈ, ਉਸ ਨੇ (ਮਾਨੋ) ਸਿੱਧਾਂ ਨੂੰ ਮਿਲੇ ਸੁਖਾਂ ਨਾਲ ਸਾਂਝ ਪਾ ਲਈ,
SikhNet (Spanish)también conocí el secreto de la Yoga, la Sabiduría Espiritual.

ਨਾਮੁ ਜਪਤ; ਪ੍ਰਭ ਸਿਉ ਮਨ ਮਾਨੇ ॥੩॥

naam japat; prabh siau man maane |3|

Sant Singh Khalsa- these come by surrendering the mind and meditating on the Name of God. ||3||
Manmohan Singhwhen one is propitiated with the Lord, and repeats His Name.
Manmohan Singh (Punjabi)ਜਦ ਬੰਦਾ ਸੁਆਮੀ ਨਾਲ ਸੰਤੁਸ਼ਟ ਹੋ ਜਾਂਦਾ ਹੈ, ਅਤੇ ਉਸ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਜਬ ਨਾਮ ਜਪਣੇ ਸੇ ਅੰਤਸਕਰਣ ਪ੍ਰਭੂ ਸਰੂਪ ਕੇ ਸਾਥ ਪਤਿਆਇ ਅਰਥਾਤ ਜਬ ਪਰਮੇਸ੍ਵਰ ਮੇਂ ਨਿਹਚਾ ਕੀਆ॥੩॥
Prof. Sahib Singhਜਿਸ ਮਨੁੱਖ ਦਾ ਮਨ ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਪਰਮਾਤਮਾ ਨਾਲ ਗਿੱਝ ਜਾਂਦਾ ਹੈ ॥੩॥

ਪਦ ਅਰਥ ਮਾਨੇ = ਪਤੀਜ ਗਏ ॥੩॥

SikhNet (Spanish)Y la Paz del adepto cuando habité en el Naam, el Nombre del Señor, pues mi mente fue complacida con el Señor.(3)

ਅਗਾਧਿ ਬੋਧਿ; ਹਰਿ ਅਗਮ ਅਪਾਰੇ ॥

agaadh bodh; har agam apaare |

Sant Singh KhalsaThe wisdom of the Inaccessible and Infinite Lord is incomprehensible.
Manmohan SinghThe knowledge of the Inaccessible and Inimitable God is beyond comprehension.
Manmohan Singh (Punjabi)ਪਹੁੰਚ ਤੋਂ ਪਰੇ ਅਤੇ ਹਦ ਬੰਨਾ-ਰਹਿਤ ਵਾਹਿਗੁਰੂ ਦੀ ਗਿਆਤ ਸੋਚ ਸਮਝ ਤੋਂ ਦੂਰ ਹੈ।
Fareedkot Teekaਜਿਸ ਹਰੀ ਕਾ (ਬੋਧਿ) ਗਿਆਨ ਅਥਾਹ ਹੈ, ਪੁਨਾ ਜਿਸਮੈਂ ਮਨ ਬਾਣੀ ਕੀ ਗੰਮਤਾ ਨਹੀਂ ਔਰ ਪਾਰ ਉਰਾਰਿ ਸੇ ਰਹਤ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਉਤੇ ਪ੍ਰਭੂ ਕਿਰਪਾ ਕਰਦਾ ਹੈ, ਉਹ ਮਨੁੱਖ) ਉਸ ਅਥਾਹ ਹਸਤੀ ਵਾਲੇ ਅਪਹੁੰਚ ਤੇ ਬੇਅੰਤ ਪਰਮਾਤਮਾ ਦਾ ਨਾਮ ਜਪਦਾ ਹੈ,

ਪਦ ਅਰਥ ਅਗਾਧਿ = ਅਥਾਹ। ਅਗਾਧਿ ਬੋਧਿ = ਅਥਾਹ ਬੋਧ ਵਾਲਾ, ਜਿਸ ਦੇ ਪੂਰਨ ਸਰੂਪ ਦਾ ਸਹੀ ਗਿਆਨ ਨਹੀਂ ਹੋ ਸਕਦਾ।

SikhNet (Spanish)La Sabiduría del Señor es Incognoscible, Insondable e Infinita, y es revelada,

ਨਾਮੁ ਜਪਤ; ਨਾਮੁ ਰਿਦੇ ਬੀਚਾਰੇ ॥

naam japat; naam ride beechaare |

Sant Singh KhalsaMeditating on the Naam, the Name of the Lord, and contemplating the Naam within our hearts,
Manmohan SinghHe (Nanak) utters God's Name and reflects on the same in his mind,
Manmohan Singh (Punjabi)ਉਹ (ਨਾਨਕ) ਹਰੀ ਨਾਮ ਨੂੰ ਉਚਾਰਦਾ ਹੈ ਅਤੇ ਆਪਣੇ ਚਿੱਤ ਵਿੱਚ ਹਰੀ ਦਾ ਹੀ ਧਿਆਨ ਧਾਰਦਾ ਹੈ,
Fareedkot Teekaਤਿਸ ਕਾ ਨਾਮ ਜਿਸ ਨੇ ਜਪਿਆ ਹੈ ਔਰ ਰਿਦੇ ਮੇਂ ਨਾਮ ਕੇ ਮਹਾਤਮ ਵਿਚਾਰੇ ਹੈਂ॥
Prof. Sahib Singhਉਸ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਂਦਾ ਹੈ।
SikhNet (Spanish)si meditamos en el significado del Naam, el Nombre del Señor.

ਨਾਨਕ ਕਉ; ਪ੍ਰਭ ਕਿਰਪਾ ਧਾਰੇ ॥੪॥੧੧੧॥

naanak kau; prabh kirapaa dhaare |4|111|

Sant Singh KhalsaO Nanak, God has showered His Mercy upon us. ||4||111||
Manmohan Singhunto Nanak, the Lord has shown mercy.
Manmohan Singh (Punjabi)ਨਾਨਕ ਉਤੇ ਸਾਹਿਬ ਨੇ ਮਿਹਰ ਕੀਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੁਰਸ ਕੇ ਊਪਰ ਪਰਮੇਸ੍ਵਰ ਕ੍ਰਿਪਾ ਧਾਰੇਗਾ ਔਰ ਅਬ ਧਾਰ ਰਹਾ ਹੈ; ਵਾ ਜਿਨ ਪਰ ਪਰਮੇਸ੍ਵਰ ਕ੍ਰਿਪਾ ਧਾਰਤਾ ਹੈ ਓਹ ਪੁਰਸ ਨਾਮ ਕੋ ਜਪਤੇ ਹੈਂ ਔਰ ਰਿਦੇ ਮੇਂ ਭੀ ਨਾਮ ਕਾ ਬੀਚਾਰ ਕਰਤੇ ਹੈਂ॥੪॥੧੧੧॥੧੮੦॥☬ਗੁਰੂ ਅਰ ਪਰਮੇਸ੍ਵਰ ਕੋ ਅਭੇਦ ਕਰ ਕੇ ਮਹਿਮਾ ਕਹਤੇ ਹੈਂ:
Prof. Sahib Singh(ਹੇ ਨਾਨਕ! ਤੂੰ ਭੀ ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਮੈਂ ਨਾਨਕ ਉਤੇ ਕਿਰਪਾ ਕਰ (ਤਾ ਕਿ ਮੈਂ ਤੇਰਾ ਨਾਮ ਜਪ ਸਕਾਂ) ॥੪॥੧੧੧॥
SikhNet (Spanish)Pero sólo esto ocurre cuando el Señor nos muestra Su Misericordia. (4-111)

Open this shabad →

Shabad Guru Arjan Dev Ji Raag Gauree

ਗਉੜੀ ਮਃ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri Mejl Guru Aryan, Quinta Canal Divino.

ਸਿਮਰਿ ਸਿਮਰਿ; ਸਿਮਰਿ ਸੁਖੁ ਪਾਇਆ ॥

simar simar; simar sukh paaeaa |

Sant Singh KhalsaMeditating, meditating, meditating in remembrance, I have found peace.
Manmohan SinghBy remembering, remembering, remembering God, I have procured peace.
Manmohan Singh (Punjabi)ਰੱਬ ਦਾ ਆਰਾਧਨ, ਆਰਾਧਨ, ਆਰਾਧਨ ਕਰਨ ਦੁਆਰਾ ਮੈਂ ਆਰਾਮ ਪ੍ਰਾਪਤ ਕੀਤਾ ਹੈ।
Fareedkot Teekaਜਬ ਸਿਮਰਨੇ ਜੋਗ ਕੇ ਸਿਮਰਨ ਕੋ ਸਿਮਰ ਕਰ ਸੁਖੁ ਪਾਇਆ ਹੈ॥
Prof. Sahib Singh(ਹੇ ਭਾਈ! ਗੋਬਿੰਦ ਦਾ ਆਰਾਧਨ ਗੁਰੂ ਦੀ ਰਾਹੀਂ ਹੀ ਮਿਲਦਾ ਹੈ।) ਉਸ ਨੇ ਗੋਬਿੰਦ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਿਆ ਹੈ,

ਪਦ ਅਰਥ ਸਿਮਰਿ = ਸਿਮਰ ਕੇ। ਸੁਖੁ = ਆਤਮਕ ਆਨੰਦ।

SikhNet (Spanish)Logré la Paz cuando habité en el Naam,

ਚਰਨ ਕਮਲ ਗੁਰ; ਰਿਦੈ ਬਸਾਇਆ ॥੧॥

charan kamal gur; ridai basaaeaa |1|

Sant Singh KhalsaI have enshrined the Lotus Feet of the Guru within my heart. ||1||
Manmohan SinghThe Guru's lotus feet, I have enshrined within my mind.
Manmohan Singh (Punjabi)ਗੁਰਾਂ ਦੇ ਕੰਵਲ ਰੂਪੀ ਚਰਨ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਏ ਹਨ।
Fareedkot Teekaਤਬ ਗੁਰੋਂ ਕੇ ਚਰਨ ਕਮਲੋਂ ਕੋ ਰਿਦੇ ਮੇਂ ਵਸਾਇਆ॥੧॥
Prof. Sahib Singh(ਜਿਸ ਮਨੁੱਖ ਨੇ) ਗੁਰੂ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਵਸਾਏ ਹਨ ॥੧॥

ਪਦ ਅਰਥ ਚਰਨ ਕਮਲ ਗੁਰ = ਗੁਰੂ ਦੇ ਸੋਹਣੇ ਚਰਨ (ਕੌਲ-ਫੁਲਾਂ ਵਰਗੇ)। ਰਿਦੈ = ਹਿਰਦੇ ਵਿਚ ॥੧॥

SikhNet (Spanish)el Nombre del Señor, y cuando enaltecí los Pies de Loto del Guru en mi corazón.(1)

ਗੁਰ ਗੋਬਿੰਦੁ; ਪਾਰਬ੍ਰਹਮੁ ਪੂਰਾ ॥

gur gobind; paarabraham pooraa |

Sant Singh KhalsaThe Guru, the Lord of the Universe, the Supreme Lord God, is perfect.
Manmohan SinghThe Guru-God Supreme Lord Incarnate is perfect.
Manmohan Singh (Punjabi)ਸ਼੍ਰੋਮਣੀ ਸਾਹਿਬ ਸਰੂਪ, ਗੁਰੂ-ਵਾਹਿਗੁਰੂ ਪੁਰਨ ਹਨ।
Fareedkot Teekaਸਰਬਸੇ (ਗੁਰ) ਬਡਾ ਜੋ (ਗੋਵਿੰਦੁ) ਬੇਦੋਂ ਕਰ ਜਾਨਣੇ ਯੋਗ ਪਾਰਬ੍ਰਹਮ ਸਰਬ ਮੇਂ ਪੂਰਨ ਹੈ॥
Prof. Sahib Singh(ਹੇ ਭਾਈ!) ਗੋਬਿੰਦ ਪਾਰਬ੍ਰਹਮ (ਸਭ ਹਸਤੀਆਂ ਨਾਲੋਂ) ਵੱਡਾ ਹੈ, ਸਾਰੇ ਗੁਣਾਂ ਦਾ ਮਾਲਕ ਹੈ (ਉਸ ਵਿਚ ਕੋਈ ਕਿਸੇ ਕਿਸਮ ਦੀ ਘਾਟ ਨਹੀਂ ਹੈ)।

ਪਦ ਅਰਥ ਪੂਰਾ = ਅਭੁੱਲ, ਸਾਰੇ ਗੁਣਾਂ ਵਾਲਾ।

SikhNet (Spanish)El Dios Guru, el Señor Supremo, es Perfecto,

ਤਿਸਹਿ ਅਰਾਧਿ; ਮੇਰਾ ਮਨੁ ਧੀਰਾ ॥ ਰਹਾਉ ॥

tiseh araadh; meraa man dheeraa | rahaau |

Sant Singh KhalsaWorshipping Him, my mind has found a lasting peace. ||Pause||
Manmohan SinghMeditating on Him my soul is rendered steadfast. Pause.
Manmohan Singh (Punjabi)ਉਸ ਦਾ ਚਿੰਤਨ ਕਰਨ ਦੁਆਰਾ ਮੇਰੀ ਆਤਮਾ ਧੀਰਜਵਾਨ ਹੋ ਗਈ ਹੈ। ਠਹਿਰਾਉ।
Fareedkot Teekaਤਿਸ ਕੋ ਸਿਮਰ ਕਰ ਮੇਰਾ ਮਨ ਧੀਰਜਤਾ ਕੋ ਪ੍ਰਾਪਤਿ ਹੂਆ ਹੈ॥ ਰਹਾਉ ॥
Prof. Sahib Singhਉਸ ਗੋਬਿੰਦ ਨੂੰ ਆਰਾਧ ਕੇ ਮੇਰਾ ਮਨ ਹੌਸਲੇ ਵਾਲਾ ਬਣ ਜਾਂਦਾ ਹੈ (ਤੇ ਅਨੇਕਾਂ ਕਿਲਬਿਖਾਂ ਦਾ ਟਾਕਰਾ ਕਰਨ ਜੋਗਾ ਹੋ ਜਾਂਦਾ ਹੈ)।ਰਹਾਉ।

ਪਦ ਅਰਥ ਤਿਸਹਿ = ਉਸ (ਗੋਬਿੰਦ) ਨੂੰ। ਧੀਰਾ = ਧੀਰਜ ਵਾਲਾ।ਰਹਾਉ।

SikhNet (Spanish)y meditando en Él, es como mi mente obtuvo la Paz. (Pausa)

ਅਨਦਿਨੁ ਜਪਉ; ਗੁਰੂ ਗੁਰ ਨਾਮ ॥

anadin jpau; guroo gur naam |

Sant Singh KhalsaNight and day, I meditate on the Guru, and the Name of the Guru.
Manmohan SinghNight and day I meditate on the Name if the Great Guru.
Manmohan Singh (Punjabi)ਰਾਤ ਦਿਨ ਮੈਂ ਵਡੇ ਗੁਰਾਂ ਦੇ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਯਾਂ ਤੇ ਰਾਤ ਦਿਨ ਗੁਰੁ ਗੁਰ ਨਾਮ ਜਪਤੇ ਹਾਂ॥
Prof. Sahib Singh(ਹੇ ਭਾਈ!) ਮੈਂ ਤਾਂ ਹਰ ਵੇਲੇ ਗੁਰੂ ਦਾ ਨਾਮ ਚੇਤੇ ਰੱਖਦਾ ਹਾਂ (ਗੁਰੂ ਦੀ ਮਿਹਰ ਨਾਲ ਹੀ ਗੋਬਿੰਦ ਦਾ ਸਿਮਰਨ ਪ੍ਰਾਪਤ ਹੁੰਦਾ ਹੈ, ਤੇ)

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਜਪਉ = ਜਪਉਂ, ਮੈਂ ਜਪਦਾ ਹਾਂ।

SikhNet (Spanish)Habita en el Naam, el Nombre del Guru,

ਤਾ ਤੇ; ਸਿਧਿ ਭਏ ਸਗਲ ਕਾਂਮ ॥੨॥

taa te; sidh bhe sagal kaam |2|

Sant Singh KhalsaThus all my works are brought to perfection. ||2||
Manmohan SinghThereby all my affairs have been accomplished.
Manmohan Singh (Punjabi)ਜਿਸ ਦੁਆਰਾ ਮੈਰੇ ਸਾਰੇ ਕਾਰਜ ਸੰਪੂਰਨ ਹੋ ਗਏ ਹਨ।
Fareedkot Teekaਤਿਸ ਕਰ ਕੇ ਸੰਪੂਰਨ ਸੰਕਲਪ ਸਿੱਧ ਭਏ ਹੈਂ॥੨॥
Prof. Sahib Singhਉਸ ਸਿਮਰਨ ਦੀ ਬਰਕਤਿ ਨਾਲ ਸਾਰੇ ਕੰਮਾਂ ਵਿਚ ਸਫਲਤਾ ਹਾਸਲ ਹੁੰਦੀ ਹੈ ॥੨॥

ਪਦ ਅਰਥ ਤਾ ਤੇ = ਉਸ (ਜਪਣ) ਦੀ ਬਰਕਤਿ ਨਾਲ। ਸਿਧਿ = ਸਫਲਤਾ। ਸਿਧਿ ਸਗਲ ਕਾਂਮ = ਸਾਰੇ ਕੰਮਾਂ ਦੀ ਸਫਲਤਾ ॥੨॥

SikhNet (Spanish)por siempre y para siempre, y así todos tus deseos serán cumplidos. (2)

ਦਰਸਨ ਦੇਖਿ; ਸੀਤਲ ਮਨ ਭਏ ॥

darasan dekh; seetal man bhe |

Sant Singh KhalsaBeholding the Blessed Vision of His Darshan, my mind has become cool and tranquil,
Manmohan SinghSeeing Guru's sight my mind is pacified,
Manmohan Singh (Punjabi)ਗੁਰਾਂ ਦਾ ਦੀਦਾਰ ਵੇਖ ਕੇ ਮੇਰਾ ਚਿੱਤ ਸ਼ਾਂਤਿ ਹੋ ਗਿਆ ਹੈ,
Fareedkot Teekaਦਰਸਨ ਦੇਖ ਕਰ ਅੰਤਸਕਰਨ ਸੀਤਲ ਭਏ ਹੈਂ॥
Prof. Sahib Singh(ਹੇ ਭਾਈ! ਗੁਰੂ ਦੀ ਰਾਹੀਂ ਹਰ ਥਾਂ ਪਰਮਾਤਮਾ ਦਾ) ਦਰਸਨ ਕਰ ਕੇ (ਦਰਸਨ ਕਰਨ ਵਾਲੇ) ਠੰਢੇ ਠਾਰ ਮਨ ਵਾਲੇ ਹੋ ਜਾਂਦੇ ਹਨ,

ਪਦ ਅਰਥ ਦੇਖਿ = ਵੇਖ ਕੇ। ਸੀਤਲ ਮਨ = ਠੰਢੇ-ਠਾਰ ਮਨ ਵਾਲੇ।

SikhNet (Spanish)Teniendo el Darshan del Señor, la mente permanece en Paz,

ਜਨਮ ਜਨਮ ਕੇ; ਕਿਲਬਿਖ ਗਏ ॥੩॥

janam janam ke; kilabikh ge |3|

Sant Singh Khalsaand the sinful mistakes of countless incarnations have been washed away. ||3||
Manmohan Singhand my sins of, many births are washed off.
Manmohan Singh (Punjabi)ਅਤੇ ਮੇਰੇ ਅਨੇਕਾਂ ਜਨਮਾ ਦੇ ਪਾਪ ਧੋਤੇ ਗਏ ਹਨ।
Fareedkot Teekaਔਰ ਜਨਮ ਜਨਮ ਕੇ ਪਾਪ ਚਲੇ ਗਏ ਹੈਂ॥੩॥
Prof. Sahib Singhਤੇ ਉਹਨਾਂ ਦੇ ਅਨੇਕਾਂ (ਪਹਿਲੇ) ਜਨਮਾਂ ਦੇ ਕੀਤੇ ਹੋਏ ਪਾਪ ਨਾਸ ਹੋ ਜਾਂਦੇ ਹਨ ॥੩॥

ਪਦ ਅਰਥ ਕਿਲਬਿਖ = ਪਾਪ ॥੩॥

SikhNet (Spanish)y todas las faltas de pasados nacimientos son lavadas.(3)

ਕਹੁ ਨਾਨਕ; ਕਹਾ ਭੈ ਭਾਈ ॥

kahu naanak; kahaa bhai bhaaee |

Sant Singh KhalsaSays Nanak, where is fear now, O Siblings of Destiny?
Manmohan SinghSays Nanak, where is the fear for me, now, O brother?
Manmohan Singh (Punjabi)ਗੁਰੂ ਜੀ ਆਖਦੇ ਹਨ, ਮੇਰੇ ਲਈ, ਹੁਣ ਡਰ ਕਿੱਥੇ ਹੇ, ਹੇ ਭਰਾ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਅਬ ਡਰ ਕਹਾਂ ਹੈ॥
Prof. Sahib Singhਨਾਨਕ ਆਖਦਾ ਹੈ- ਹੇ ਭਾਈ! (ਗੁਰੂ ਦੀ ਸਰਨ ਪੈ ਕੇ ਗੋਬਿੰਦ ਦਾ ਨਾਮ ਸਿਮਰਿਆਂ ਦੁਨੀਆ ਵਾਲੇ) ਸਾਰੇ ਡਰ-ਖ਼ਤਰੇ ਮਨ ਤੋਂ ਲਹਿ ਜਾਂਦੇ ਹਨ,

ਪਦ ਅਰਥ ਨਾਨਕ = ਹੇ ਨਾਨਕ! ਭਾਈ = ਹੇ ਭਾਈ! ਭੈ = ਡਰ-ਖ਼ਤਰੇ {'ਭਉ' ਤੋਂ ਬਹੁ-ਬਚਨ}।

SikhNet (Spanish)Dice Nanak, ¿Cómo puede el temor radicar en mí,

ਅਪਨੇ ਸੇਵਕ ਕੀ; ਆਪਿ ਪੈਜ ਰਖਾਈ ॥੪॥੧੧੨॥

apane sevak kee; aap paij rakhaaee |4|112|

Sant Singh KhalsaThe Guru Himself has preserved the honor of His servant. ||4||112||
Manmohan SinghOf his attendant, the Guru, Himself has preserved the honour.
Manmohan Singh (Punjabi)ਆਪਣੇ ਟਹਿਲੁਏ ਦੀ ਗੁਰਾਂ ਨੇ ਆਪੇ ਹੀ ਇੱਜ਼ਤ ਰੱਖੀ ਹੈ।
Fareedkot Teekaਕਿਉਂਕਿ ਅਪਨੇ ਦਾਸ ਕੀ ਪ੍ਰਤਿ ਪਰਮੇਸ੍ਵਰ ਨੇ ਆਪ ਰਖਾਈ ਹੈ॥੪॥੧੧੨॥੧੮੧॥
Prof. Sahib Singh(ਕਿਉਂਕਿ) ਸਿਮਰਨ ਦੀ ਬਰਕਤਿ ਨਾਲ ਇਹ ਯਕੀਨ ਬਣ ਜਾਂਦਾ ਹੈ ਕਿ (ਗੋਬਿੰਦ ਆਪਣੇ ਸੇਵਕ ਦੀ ਆਪ ਲਾਜ ਰੱਖਦਾ ਹੈ ॥੪॥੧੧੨॥

ਪਦ ਅਰਥ ਪੈਜ = ਇੱਜ਼ਤ ॥੪॥

SikhNet (Spanish)si el Señor está siempre ahí para salvar el Honor de Su Sirviente?” (4-112)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Mejl Guru Aryan, Quinto Canal Divino.

ਅਪਨੇ ਸੇਵਕ ਕਉ; ਆਪਿ ਸਹਾਈ ॥

apane sevak kau; aap sahaaee |

Sant Singh KhalsaThe Lord Himself is the Help and Support of His servants.
Manmohan SinghOf His slave, the Lord Himself is the Succour
Manmohan Singh (Punjabi)ਆਪਣੇ ਗੋਲੇ ਦਾ ਪ੍ਰਭੂ ਆਪੇ ਹੀ ਸਹਾਇਕ ਹੈ।
Fareedkot Teekaਅਪਨੇ ਸੇਵਕ ਕੋ ਆਪ ਸਹਾਇਤਾ ਕਰਨੇ ਵਾਲਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਆਪਣੇ ਸੇਵਕ ਦੇ ਵਾਸਤੇ (ਸਦਾ) ਮਦਦਗਾਰ ਬਣਿਆ ਰਹਿੰਦਾ ਹੈ,

ਪਦ ਅਰਥ ਕਉ = ਵਾਸਤੇ। ਸਹਾਈ = ਮਦਦਗਾਰ।

SikhNet (Spanish)Él, el Señor, es lo principal para Su Sirviente

ਨਿਤ ਪ੍ਰਤਿਪਾਰੈ; ਬਾਪ ਜੈਸੇ ਮਾਈ ॥੧॥

nit pratipaarai; baap jaise maaee |1|

Sant Singh KhalsaHe always cherishes them, like their father and mother. ||1||
Manmohan SinghEver, He cherishes him like Father and Mother.
Manmohan Singh (Punjabi)ਪਿਓ ਤੇ ਮਾਂ ਦੀ ਤਰ੍ਹਾਂ ਉਹ ਸਦੀਵ ਹੀ ਉਸ ਦੀ ਪ੍ਰਵਰਸ਼ ਕਰਦਾ ਹੈ।
Fareedkot Teekaਜੈਸੇ ਮਾਤ ਪਿਤਾ ਹੈਂ ਤੈਸੇ ਨਿਤਾਪ੍ਰਤੀ ਪਾਲਤਾ ਹੈ॥੧॥
Prof. Sahib Singhਸਦਾ (ਆਪਣੇ ਸੇਵਕ ਦੀ) ਸੰਭਾਲ ਕਰਦਾ ਹੈ ਜਿਵੇਂ ਮਾਂ ਤੇ ਪਿਉ (ਆਪਣੇ ਬੱਚੇ ਦੀ ਸੰਭਾਲ ਕਰਦੇ ਹਨ) ॥੧॥

ਪਦ ਅਰਥ ਨਿਤ = ਸਦਾ। ਪ੍ਰਤਿਪਾਰ = ਪਾਲਣਾ ਕਰਦਾ ਹੈ, ਸੰਭਾਲ ਕਰਦਾ ਹੈ ॥੧॥

SikhNet (Spanish)y lo sostiene y lo protege así como los padres hacen con su hijo. (1)

ਪ੍ਰਭ ਕੀ ਸਰਨਿ; ਉਬਰੈ ਸਭ ਕੋਇ ॥

prabh kee saran; ubarai sabh koe |

Sant Singh KhalsaIn God's Sanctuary, everyone is saved.
Manmohan SinghBy Lord's protection every one is delivered.
Manmohan Singh (Punjabi)ਸਾਹਿਬ ਦੀ ਸਰਣਾਗਤ ਦੁਆਰਾ ਹਰ ਕੋਈ ਬਚ ਜਾਂਦਾ ਹੈ।
Fareedkot Teekaਹੇ ਭਾਈ! ਪ੍ਰਭੂ ਕੀ ਸਰਨ ਮੇਂ ਸਭ ਕੋਈ ਬਚਤਾ ਹੈ॥
Prof. Sahib Singh(ਹੇ ਭਾਈ!) ਹਰੇਕ ਮਨੁੱਖ (ਜੇਹੜਾ) ਪਰਮਾਤਮਾ ਦੀ ਸਰਨ ਵਿਚ (ਆਉਂਦਾ ਹੈ, ਸਾਰੇ ਵਿਕਾਰਾਂ ਡਰਾਂ-ਸਹਿਮਾਂ ਤੋਂ) ਬਚ ਜਾਂਦਾ ਹੈ,

ਪਦ ਅਰਥ ਉਬਰੈ = (ਡਰਾਂ ਖ਼ਤਰਿਆਂ ਕਿਲਬਿਖਾਂ ਤੋਂ) ਬਚ ਜਾਂਦਾ ਹੈ। ਸਭ ਕੋਇ = ਹਰੇਕ ਜੀਵ।

SikhNet (Spanish)Buscando el Refugio del Señor, todos son salvados,

ਕਰਨ ਕਰਾਵਨ; ਪੂਰਨ ਸਚੁ ਸੋਇ ॥ ਰਹਾਉ ॥

karan karaavan; pooran sach soe | rahaau |

Sant Singh KhalsaThat Perfect True Lord is the Doer, the Cause of causes. ||Pause||
Manmohan SinghThat perfect True Lord is the Doer and Prompter of actions.
Manmohan Singh (Punjabi)ਉਹ ਮੁਕੰਮਲ ਸੱਚਾ ਮਾਲਕ, ਕੰਮਾਂ ਦੇ ਕਰਨ ਵਾਲਾ ਤੇ ਕਰਾਉਣ ਵਾਲਾ ਹੈ।
Fareedkot Teekaਕਿਉਂਕਿ ਕਰਨੇ ਕਰਾਵਨੇ ਕੋ ਪੂਰਨ ਸੋਈ ਸਚਾ ਸਮਰਥ ਹੈ॥ ਰਹਾਉ ॥
Prof. Sahib Singhਉਸ ਨੂੰ ਨਿਸਚਾ ਬਣ ਜਾਂਦਾ ਹੈ ਕਿ ਉਹ ਸਰਬ-ਵਿਆਪਕ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਜੀਵਾਂ ਪਾਸੋਂ ਸਭ ਕੁਝ ਕਰਾਣ ਵਾਲਾ ਹੈ।ਰਹਾਉ।

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਸੋਇ = ਉਹ ਪਰਮਾਤਮਾ।ਰਹਾਉ।

SikhNet (Spanish)pues el Hacedor y la Causa de todo es Él, el Uno Verdadero.(Pausa)

ਅਬ ਮਨਿ ਬਸਿਆ; ਕਰਨੈਹਾਰਾ ॥

ab man basiaa; karanaihaaraa |

Sant Singh KhalsaMy mind now dwells in the Creator Lord.
Manmohan SinghNow, my soul abides in the Creator.
Manmohan Singh (Punjabi)ਹੁਣ ਮੇਰੀ ਆਤਮਾ ਸਿਰਜਣਹਾਰ ਅੰਦਰ ਵਸਦੀ ਹੈ।
Fareedkot Teekaਹਮਾਰੇ ਤੋ ਅਬ ਮਨ ਮੇਂ ਕਰਨੇ ਹਾਰ ਵਾਹਗੁਰੂ ਵਸਿਆ ਹੈ॥
Prof. Sahib Singh(ਹੇ ਭਾਈ!) ਸਭ ਕੁਝ ਕਰਨ ਦੀ ਸਮਰੱਥਾ ਰੱਖਣ ਵਾਲਾ ਪਰਮਾਤਮਾ (ਮੇਰੇ) ਮਨ ਵਿਚ ਆ ਵੱਸਿਆ ਹੈ,

ਪਦ ਅਰਥ ਅਬ = ਹੁਣ। ਮਨਿ = ਮਨ ਵਿਚ। ਕਰਨੈਹਾਰਾ = ਪੈਦਾ ਕਰਨ ਵਾਲਾ ਪ੍ਰਭੂ।

SikhNet (Spanish)Ahora mi mente habita en el Señor Creador,

ਭੈ ਬਿਨਸੇ; ਆਤਮ ਸੁਖ ਸਾਰਾ ॥੨॥

bhai binase; aatam sukh saaraa |2|

Sant Singh KhalsaMy fears have been dispelled, and my soul has found the most sublime peace. ||2||
Manmohan SinghThe fears are dispelled, and the soul has required the excellent solace.
Manmohan Singh (Punjabi)ਡਰ ਨਾਸ ਹੋ ਗਏ ਹਨ ਅਤੇ ਆਤਮਾ ਨੂੰ ਸਰੇਸ਼ਟ ਠੰਢ-ਚੈਨ ਪ੍ਰਾਪਤ ਹੋ ਗਈ ਹੈ।
Fareedkot Teekaਔਰ ਭੈ ਨਵਿਰਤ ਹੂਏ ਹੈਂ ਆਤਮ ਸੁਖ ਸਾਰਾ ਪ੍ਰਾਪਤ ਹੂਆ ਹੈ॥੨॥
Prof. Sahib Singhਹੁਣ ਮੇਰੇ ਸਾਰੇ ਡਰ-ਖ਼ਤਰੇ ਨਾਸ ਹੋ ਗਏ ਹਨ ਤੇ ਮੈਂ ਆਤਮਕ ਆਨੰਦ ਮਾਣ ਰਿਹਾ ਹਾਂ ॥੨॥

ਪਦ ਅਰਥ ਸਾਰਾ = ਸੰਭਾਲਿਆ ਹੈ, ਮਾਣਿਆ ਹੈ ॥੨॥

SikhNet (Spanish)mis temores son disipados, y la Esencia del Éxtasis Espiritual es mía.(2)

ਕਰਿ ਕਿਰਪਾ; ਅਪਨੇ ਜਨ ਰਾਖੇ ॥

kar kirapaa; apane jan raakhe |

Sant Singh KhalsaThe Lord has granted His Grace, and saved His humble servant.
Manmohan SinghHis serfs, the Lord has mercifully saved.
Manmohan Singh (Punjabi)ਆਪਣੇ ਗੁਮਾਸ਼ਤਿਆਂ ਨੂੰ ਸਾਹਿਬ ਨੇ ਦਇਆ ਧਾਰ ਕੇ ਬਚਾ ਲਿਆ ਹੈ।
Fareedkot Teekaਕ੍ਰਿਪਾ ਕਰ ਕੇ ਅਪਨੇ ਦਾਸ ਰਖੇ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਕਿਰਪਾ ਕਰ ਕੇ ਆਪਣੇ ਸੇਵਕਾਂ ਦੀ ਆਪ ਰੱਖਿਆ ਕਰਦਾ ਹੈ,

ਪਦ ਅਰਥ ਕਰਿ = ਕਰ ਕੇ।

SikhNet (Spanish)Él, el Señor, en Su Misericordia salva a Su Esclavo

ਜਨਮ ਜਨਮ ਕੇ; ਕਿਲਬਿਖ ਲਾਥੇ ॥੩॥

janam janam ke; kilabikh laathe |3|

Sant Singh KhalsaThe sinful mistakes of so many incarnations have been washed away. ||3||
Manmohan SinghTheir sins of many births are washed off.
Manmohan Singh (Punjabi)ਉਨ੍ਹਾਂ ਦੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਗਏ ਹਨ।
Fareedkot Teekaਔਰ ਜਨਮ ਜਨਮਾਂਤ੍ਰੋਂ ਕੇ ਪਾਪ ਉਤਰੇ ਹੈਂ॥੩॥
Prof. Sahib Singhਉਹਨਾਂ ਦੇ (ਪਹਿਲੇ) ਅਨੇਕਾਂ ਜਨਮਾਂ ਦੇ (ਕੀਤੇ) ਪਾਪਾਂ ਦੇ ਸੰਸਕਾਰ (ਉਹਨਾਂ ਦੇ ਮਨ ਤੋਂ) ਲਹਿ ਜਾਂਦੇ ਹਨ ॥੩॥

ਪਦ ਅਰਥ ਕਿਲਬਿਖ = ਪਾਪ ॥੩॥

SikhNet (Spanish)Los errores de todas las épocas que ha vivido son lavados. (3)

ਕਹਨੁ ਨ ਜਾਇ; ਪ੍ਰਭ ਕੀ ਵਡਿਆਈ ॥

kehan na jaae; prabh kee vaddiaaee |

Sant Singh KhalsaThe Greatness of God cannot be described.
Manmohan SinghLord's glory cannot be narrated.
Manmohan Singh (Punjabi)ਸੁਆਮੀ ਦੀ ਕੀਰਤੀ ਬਿਆਨ ਨਹੀਂ ਕੀਤੀ ਜਾ ਸਕਦੀ।
Fareedkot Teekaਯਾਂ ਤੇ ਪਰਮੇਸ੍ਵਰ ਕੀ ਵਡਿਆਈ ਕਹੀ ਨਹੀਂ ਜਾਤੀ॥
Prof. Sahib Singhਪਰਮਾਤਮਾ ਕੇਡੀ ਵੱਡੀ ਸਮਰੱਥਾ ਵਾਲਾ ਹੈ-ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ।

ਪਦ ਅਰਥ ਕਹਨੁ ਨ ਜਾਇ = ਦੱਸੀ ਨਹੀਂ ਜਾ ਸਕਦੀ।

SikhNet (Spanish)Dice Nanak, no puedo describir la Gloria del Señor,

ਨਾਨਕ ਦਾਸ; ਸਦਾ ਸਰਨਾਈ ॥੪॥੧੧੩॥

naanak daas; sadaa saranaaee |4|113|

Sant Singh KhalsaServant Nanak is forever in His Sanctuary. ||4||113||
Manmohan SinghServant Nanak is ever, under the protection of God.
Manmohan Singh (Punjabi)ਨੋਕਰ ਨਾਨਕ, ਹਮੇਸ਼ਾਂ ਕੀ ਸੁਆਮੀ ਦੀ ਪਨਾਹ ਵਿੱਚ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਦਾਸ ਸਦਾ ਸਰਨ ਮੇਂ ਹੈਂ॥੪॥੧੧੩॥੧੮੨॥
Prof. Sahib Singhਹੇ ਨਾਨਕ! ਪਰਮਾਤਮਾ ਦੇ ਸੇਵਕ ਸਦਾ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ ॥੪॥੧੧੩॥
SikhNet (Spanish)busco para siempre Su Refugio. (4-113)

Open this shabad →

Shabad Guru Arjan Dev Ji Raag Gauree

ਰਾਗੁ ਗਉੜੀ ਚੇਤੀ ਮਹਲਾ ੫ ਦੁਪਦੇ ॥

raag gaurree chetee mahalaa 5 dupade |

Sant Singh KhalsaRaag Gauree Chaytee, Fifth Mehl, Dho-Padhay:
Manmohan SinghMeasure, Gauri Cheti 5th Guru Dupade
Manmohan Singh (Punjabi)ਰਾਗੁ ਗਊੜੀ ਚੇਤੀ ਪਾਤਸ਼ਾਹੀ ਪੰਜਵੀਂ ਦੁਪਦੇ।
Prof. Sahib Singhਰਾਗ ਗਉੜੀ-ਚੇਤੀ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਪਦਿਆਂ ਵਾਲੀ ਬਾਣੀ।
SikhNet (Spanish)Rag Gauri Cheti, Mejl Guru Aryan, Quinto Canal Divino, Dupadas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the favour of the True Guru He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਜਾਣਿਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru

ਰਾਮ ਕੋ ਬਲੁ ਪੂਰਨ; ਭਾਈ ॥

raam ko bal pooran; bhaaee |

Sant Singh KhalsaThe power of the Lord is universal and perfect, O Siblings of Destiny.
Manmohan SinghUniversal is the power of the Omnipresent Lord, O brother.
Manmohan Singh (Punjabi)ਸੰਪੂਰਨ ਹੈ ਸਤਿਆ ਸਰਬ-ਵਿਆਪਕ ਸੁਆਮੀ ਦੀ, ਹੈ ਵੀਰ!
Fareedkot Teekaਹੇ ਭਾਈ! ਦਾਸੋਂ ਕੋ ਰਾਮ ਕਾ ਬਲ ਪੂਰਨ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੀ ਤਾਕਤ ਹਰ ਥਾਂ (ਆਪਣਾ ਪ੍ਰਭਾਵ ਪਾ ਰਹੀ ਹੈ)।

ਪਦ ਅਰਥ ਕੋ = ਦਾ। ਪੂਰਨੁ = ਹਰ ਥਾਂ ਮੌਜੂਦ। ਭਾਈ = ਹੇ ਭਾਈ!

SikhNet (Spanish)El Señor es Todopoderoso, oh hermano;

ਤਾ ਤੇ ਬ੍ਰਿਥਾ; ਨ ਬਿਆਪੈ ਕਾਈ ॥੧॥ ਰਹਾਉ ॥

taa te brithaa; na biaapai kaaee |1| rahaau |

Sant Singh KhalsaSo no pain can ever afflict me. ||1||Pause||
Manmohan SinghWherefore no anguish befalls me now. Pause.
Manmohan Singh (Punjabi)ਇਸ ਲਈ, ਮੈਨੂੰ ਹੁਣ ਕੋਈ ਕਲੇਸ਼ ਨਹੀਂ ਵਾਪਰਦਾ ਠਹਿਰਾਉ।
Fareedkot Teekaਤਿਸੀ ਰਾਮ ਕੇ ਬਲ ਸੇ ਕੋਈ ਆਧਿ ਬਿਆਧਿ ਉਪਾਧਿ ਰੂਪ (ਬ੍ਰਿਥਾ) ਪੀੜਾ ਨਹੀਂ ਬਿਆਪਤੀ॥੧॥ ਰਹਾਉ ॥
Prof. Sahib Singh(ਇਸ ਵਾਸਤੇ ਜਿਸ ਸੇਵਕ ਦੇ ਸਿਰ ਉਤੇ ਪਰਮਾਤਮਾ ਆਪਣਾ ਮਿਹਰ ਦਾ ਹੱਥ ਰੱਖਦਾ ਹੈ) ਉਸ ਤਾਕਤ ਦੀ ਬਰਕਤਿ ਨਾਲ (ਉਸ ਸੇਵਕ ਉੱਤੇ) ਕੋਈ ਦੁੱਖ-ਕਲੇਸ਼ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ ॥

ਪਦ ਅਰਥ ਤਾ ਤੇ = ਉਸ ਬਲ ਦੀ ਬਰਕਤਿ ਨਾਲ। ਬਿਰਥਾ = ਪੀੜ, ਦੁੱਖ-ਕਲੇਸ਼। ਨ ਬਿਆਪੈ = ਜ਼ੋਰ ਨਹੀਂ ਪਾ ਸਕਦੀ ॥੧॥ ਰਹਾਉ ॥

SikhNet (Spanish)estando con Él, uno nunca siente dolor. (1-Pausa)

ਜੋ ਜੋ ਚਿਤਵੈ; ਦਾਸੁ ਹਰਿ ਮਾਈ ॥

jo jo chitavai; daas har maaee |

Sant Singh KhalsaWhatever the Lord's slave wishes, O mother,
Manmohan SinghO mother whatever God's slave wishes,
Manmohan Singh (Punjabi)ਜੋ ਕੁਛ ਭੀ ਵਾਹਿਗੁਰੂ ਦਾ ਗੋਲਾ ਚਾਹੁੰਦਾ ਹੈ ਹੇ ਮਾਤਾ!
Fareedkot Teekaਹਰੀ ਕਾ ਦਾਸ ਜੋ ਜੋ ਸੰਕਲਪ ਚਿਤਵਤਾ ਹੈ, ਮਾਇਆ ਪਤੀ, ਵਾ ਹੇ ਭਾਈ! ਜਿਸ ਦੁਆਰੇ ਹੂਆ ਚਾਹੀਏ॥
Prof. Sahib Singhਹੇ (ਮੇਰੀ) ਮਾਂ! ਪਰਮਾਤਮਾ ਦਾ ਸੇਵਕ ਜੇਹੜੀ ਜੇਹੜੀ ਮੰਗ ਆਪਣੇ ਮਨ ਵਿਚ ਚਿਤਾਰਦਾ ਹੈ,

ਪਦ ਅਰਥ ਦਾਸੁ ਹਰਿ = ਹਰੀ ਦਾ ਦਾਸ। ਮਾਈ = ਹੇ ਮਾਂ!

SikhNet (Spanish)Sea lo que sea el deseo del Sirviente del Señor,

ਸੋ ਸੋ ਕਰਤਾ; ਆਪਿ ਕਰਾਈ ॥੧॥

so so karataa; aap karaaee |1|

Sant Singh Khalsathe Creator Himself causes that to be done. ||1||
Manmohan SinghCreator Himself causes all that to be done.
Manmohan Singh (Punjabi)ਉਹ ਸਾਰਾ ਕੁਛ ਸਿਰਜਣਹਾਰ ਆਪੇ ਹੀ ਕਰਵਾ ਦਿੰਦਾ ਹੈ।
Fareedkot Teekaਸੋ ਸੋ ਕਰਤਾ ਆਪ ਕਰਵਾਇ ਦੇਤਾ ਹੈ॥੧॥
Prof. Sahib Singhਕਰਤਾਰ ਆਪ ਉਸ ਦੀ ਉਹ ਮੰਗ ਪੂਰੀ ਕਰ ਦੇਂਦਾ ਹੈ ॥੧॥

ਪਦ ਅਰਥ ਕਰਤਾ = ਕਰਤਾਰ ॥੧॥

SikhNet (Spanish)el Señor, el Creador, lo satisface.(1)

ਨਿੰਦਕ ਕੀ ਪ੍ਰਭਿ; ਪਤਿ ਗਵਾਈ ॥

nindak kee prabh; pat gavaaee |

Sant Singh KhalsaGod causes the slanderers to lose their honor.
Manmohan SinghThe slanderer the Lord causes to lose honour.
Manmohan Singh (Punjabi)ਬਦਖੋਈ ਕਰਨ ਵਾਲੇ ਦੀ ਸਾਹਿਬ ਇੱਜ਼ਤ ਗੁਆ ਦਿੰਦਾ ਹੈ।
Fareedkot Teekaਔਰ ਨਿੰਦਕ ਕੀ ਪਰਮੇਸ੍ਵਰ ਨੇ ਪਤਿ ਵਿਗਾੜ ਦਈ ਹੈ॥
Prof. Sahib Singh(ਸੇਵਕ ਦੇ) ਦੋਖੀ-ਨਿੰਦਕ ਦੀ ਇੱਜ਼ਤ ਪ੍ਰਭੂ ਨੇ ਲੋਕ-ਪਰਲੋਕ ਵਿਚ ਆਪ ਗਵਾ ਦਿੱਤੀ ਹੁੰਦੀ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਪਤਿ = ਇੱਜ਼ਤ।

SikhNet (Spanish)Su calumniador pierde todo honor,

ਨਾਨਕ. ਹਰਿ ਗੁਣ; ਨਿਰਭਉ ਗਾਈ ॥੨॥੧੧੪॥

naanak. har gun; nirbhau gaaee |2|114|

Sant Singh KhalsaNanak sings the Glorious Praises of the Fearless Lord. ||2||114||
Manmohan SinghNanak Sings the praise of the fearless Lord.
Manmohan Singh (Punjabi)ਨਾਨਕ ਬੇ-ਖੋਫ ਸੁਆਮੀ ਦਾ ਜੱਸ ਗਾਇਨ ਕਰਦਾ ਹੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੇ ਦਾਸ ਨਿਰਭਉ ਹੂਏ ਗੁਣ ਗਾਵਤੇ ਹੈਂ॥੨॥੧॥੧੧੪॥☬ਜਿਸ ਕਰ ਵਾਹਗੁਰੂ ਦਾਸੋਂ ਪਰ ਪ੍ਰਸਿੰਨ ਹੋਤਾ ਹੈ, ਸੋ ਬੇਨਤੀ ਕਾ ਪ੍ਰਕਾਰ ਦੇਖਾਵਤੇ ਹੈਂ:
Prof. Sahib Singhਹੇ ਨਾਨਕ! (ਪਰਮਾਤਮਾ ਦਾ ਸੇਵਕ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ (ਤੇ ਦੁਨੀਆ ਦੇ ਡਰਾਂ ਵਲੋਂ) ਨਿਡਰ ਹੋ ਜਾਂਦਾ ਹੈ ॥੨॥੧੧੪॥

ਪਦ ਅਰਥ ਨਾਨਕ = ਹੇ ਨਾਨਕ! ॥੨॥

* ਨੋਟ: ਗਉੜੀ ਗੁਆਰੇਰੀ ਦੇ ਸ਼ਬਦ ਮੁੱਕ ਚੁੱਕੇ ਹਨ, ਹੁਣ ਇਥੋਂ ਗਉੜੀ ਚੇਤੀ ਦੇ ਸ਼ਬਦ ਸ਼ੁਰੂ ਹੋਏ ਹਨ।

SikhNet (Spanish)y así Nanak canta siempre las Alabanzas del Valeroso Señor. (2-114)

Open this shabad →

Ang 202 of 1430