ਸਲੋਕੁ ਮਃ ੩ ॥
salok mahalaa 3 | Ang 947
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਭਰਮਿ ਭੁਲਾਈ. ਸਭੁ ਜਗੁ ਫਿਰੀ; ਫਾਵੀ ਹੋਈ ਭਾਲਿ ॥
bharam bhulaaee. sabh jag firee; faavee hoee bhaal | Ang 947
Sant Singh KhalsaDeluded by doubt, I wandered over the whole world. Searching, I became frustrated.
Manmohan SinghStrayed by doubt, I have roamed the whole world and have gone crazy by searching.
Manmohan Singh (Punjabi)ਸੰਦੇਹ ਦੀ ਘੁਸਾਈ ਹੋਈ ਨੇ ਮੈਂ ਸਾਰਾ ਸੰਸਾਰ ਫਿਰ ਲਿਆ ਹੈ ਅਤੇ ਢੂੰਢਦੀ ਹੋਈ ਮੈਂ ਸ਼ੁਦਾਇਣ ਥੀ ਗਈ ਹਾਂ।
Fareedkot Teekaਭਰਮ ਕੀ ਭੁਲਾਈ ਹੂਈ ਮੇਰੀ ਬੁਧੀ ਸਾਰੇ ਸੰਸਾਰ ਮੇਂ ਫਿਰੀ ਔ (ਭਾਲਿ) ਢੂੰਢਤੀ ਥਕਤ ਹੋਇ ਗਈ॥
Prof. Sahib Singhਭੁਲੇਖੇ ਵਿਚ ਭੁੱਲੀ ਹੋਈ ਮੈਂ (ਪਰਮਾਤਮਾ ਨੂੰ ਲੱਭਣ ਵਾਸਤੇ) ਸਾਰਾ ਜਗਤ ਭਵੀਂ ਤੇ ਢੂੰਢ ਢੂੰਢ ਕੇ ਖਪ ਗਈ,
ਪਦ ਅਰਥ ਭਰਮਿ = ਭਰਮ ਵਿਚ। ਭਾਲਿ = ਭਾਲ ਕੇ, ਢੂੰਢ ਕੇ।
SikhNet (Spanish)Perdido en la duda vagué por todo el mundo y esa búsqueda me frustró.
ਸੋ ਸਹੁ ਸਾਂਤਿ. ਨ ਦੇਵਈ; ਕਿਆ ਚਲੈ ਤਿਸੁ ਨਾਲਿ ॥
so sahu saant. na devee; kiaa chalai tis naal | Ang 948
Sant Singh KhalsaMy Husband Lord has not blessed me with peace and tranquility; what will work with Him?
Manmohan SinghHe, my spouse, blesses me not, with peace. What can avail with Him?
Manmohan Singh (Punjabi)ਉਹ ਮੇਰਾ ਕੰਤ, ਮੈਨੂੰ ਠੰਢ ਚੈਨ ਪ੍ਰਦਾਨ ਨਹੀਂ ਕਰਦਾ। ਉਸ ਦੇ ਨਾਲ ਕਿਹੜੀ ਸ਼ੈ ਕਾਰਗਰ ਹੋ ਸਕਦੀ ਹੈ?
Fareedkot Teekaਪਤੀ ਜੋ ਹੈ, ਸੋਈ ਜੇ ਸਾਂਤੀ ਕੋ ਨਾ ਦੇਵੇ ਤੌ ਤਿਸ ਕੇ ਸਾਥ ਕਿਆ ਜੋਰ ਚੱਲਦਾ ਹੈ, ਉਸ ਕੀ ਕ੍ਰਿਪਾ ਸੇ ਹੀ ਸਾਂਤ ਹੋਤੀ ਹੈ॥
Prof. Sahib Singh(ਪਰ ਇਸ ਤਰ੍ਹਾਂ) ਉਹ ਖਸਮ (ਪ੍ਰਭੂ) (ਹਿਰਦੇ ਵਿਚ) ਸ਼ਾਂਤੀ ਨਹੀਂ ਦੇਂਦਾ, ਉਹ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ।
ਪਦ ਅਰਥ ਨ ਦੇਵਈ = ਨ ਦੇਵੈ, ਨਹੀਂ ਦੇਂਦਾ। ਤਿਸੁ ਨਾਲਿ = ਉਸ ਪ੍ਰਭੂ ਨਾਲ।
SikhNet (Spanish)El Señor no me bendijo con Paz y Equilibrio, ¿podía forzarlo?
ਗੁਰ ਪਰਸਾਦੀ ਹਰਿ ਧਿਆਈਐ; ਅੰਤਰਿ ਰਖੀਐ ਉਰ ਧਾਰਿ ॥
gur parasaadee har dhiaaeeai; antar rakheeai ur dhaar | Ang 948
Sant Singh KhalsaBy Guru's Grace, I meditate on the Lord; I enshrine Him deep within my heart.
Manmohan SinghBy Guru's grace, meditate thou on God and keep Him enshrined in thy mind.
Manmohan Singh (Punjabi)ਗੁਰਾਂ ਦੀ ਦਇਆ ਦੁਰਾ ਤੂੰ ਵਾਹਿਗੁਰੂ ਦਾ ਆਰਾਧਨ ਕਰ ਅਤੇ ਉਸ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰੱਖ।
Fareedkot Teekaਗੁਰੋਂ ਕੀ ਕ੍ਰਿਪਾ ਸੇ ਹਰੀ ਕਾ ਧ੍ਯਾਨੁ ਕਰੀਏ ਔਰ ਸਰਬ ਸਮੈਂ (ਉਰ) ਰਿਦੇ ਮੇਂ ਧਾਰ ਰਖੀਐ॥
Prof. Sahib Singh(ਪਰ, ਹਾਂ) ਸਤਿਗੁਰੂ ਦੀ ਮੇਹਰ ਨਾਲ ਪ੍ਰਭੂ ਸਿਮਰਿਆ ਜਾ ਸਕਦਾ ਹੈ ਤੇ ਹਿਰਦੇ ਦੇ ਅੰਦਰ ਰੱਖਿਆ ਜਾ ਸਕਦਾ ਹੈ।
ਪਦ ਅਰਥ ਅੰਤਰਿ = {ਨੋਟ: ਪਹਿਲੀ ਪਉੜੀ ਦੇ ਸ਼ਲੋਕ ਨੰ: ੩ ਵਿਚ ਦੇ ਲਫ਼ਜ਼ "ਅੰਤਰੁ" ਦਾ ਤੇ ਇਸ ਲਫ਼ਜ਼ ਦਾ ਫ਼ਰਕ ਚੇਤੇ ਰੱਖਣ-ਯੋਗ ਹੈ}।
SikhNet (Spanish)Mejor decidí Contemplarlo y por la Gracia del Guru logré Enaltecerlo en lo profundo de mi corazón.
ਨਾਨਕ. ਘਰਿ ਬੈਠਿਆ. ਸਹੁ ਪਾਇਆ; ਜਾ ਕਿਰਪਾ ਕੀਤੀ ਕਰਤਾਰਿ ॥੧॥
naanak. ghar baitthiaa. sahu paaeaa; jaa kirapaa keetee karataar |1| Ang 948
Sant Singh KhalsaO Nanak, seated in his her own home, she finds her Husband Lord, when the Creator Lord grants His Grace. ||1||
Manmohan SinghNanak, when the Creator shows mercy, seated in his very home, one finds his Lord.
Manmohan Singh (Punjabi)ਨਨਕ, ਜਦ ਸਿਰਜਣਹਾਰ ਮਿਹਰ ਧਾਰਦਾ ਹੈ, ਆਪਦੇ ਘਰ ਅੰਦਰ ਬੈਠਿਆਂ ਹੋਇਆਂ ਹੀ ਇਨਸਾਨ ਆਪਣੇ ਸਾਈਂ ਨੂੰ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਨੇ ਧ੍ਯਾਯਾ ਹੈ, ਜੋ ਕਰਤਾਰ ਨੇ ਤਿਨੋਂ ਪਰ ਕ੍ਰਿਪਾ ਕਰੀ ਤੌ ਘਰ ਬੈਠਿਆਂ ਹੀ (ਸਹੁ) ਪਤੀ ਕੋ ਪਾਇ ਲੀਆ ਹੈ॥੧॥
Prof. Sahib Singhਹੇ ਨਾਨਕ! (ਗੁਰੂ ਦੀ ਮੇਹਰ ਨਾਲ) ਮੈਂ ਘਰ ਵਿਚ ਬੈਠਿਆਂ ਖਸਮ ਲੱਭ ਲਿਆ ਜਦੋਂ ਕਰਤਾਰ ਨੇ (ਮੇਰੇ ਉਤੇ) ਕਿਰਪਾ ਕੀਤੀ (ਤੇ ਗੁਰੂ ਮਿਲਾਇਆ) ॥੧॥
ਪਦ ਅਰਥ ਕਰਤਾਰਿ = ਕਰਤਾਰ ਨੇ ॥੧॥
SikhNet (Spanish)Oh, dice Nanak, sentado en el propio hogar, él podrá encontrarlo si el Señor Creador posa Su Gracia sobre él. (1)