ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Slok Mejl Guru Amar Das, Tercer Canal Divino.
ਧੰਧਾ ਧਾਵਤ ਦਿਨੁ ਗਇਆ; ਰੈਣਿ ਗਵਾਈ ਸੋਇ ॥
dhandhaa dhaavat din geaa; rain gavaaee soe |
Sant Singh KhalsaChasing after worldly affairs, the day is wasted, and the night passes in sleep.
Manmohan SinghRunning after worldly affairs, man passes his day and the night he loses in sleep. Uttering untruth, he eats poison.
Manmohan Singh (Punjabi)ਸੰਸਾਰੀ ਵਿਹਾਰਾਂ ਮਗਰ ਭੱਜਿਆ ਫਿਰਦਾ ਬੰਦਾ ਆਪਣਾ ਦਿਹੁੰ ਬਿਤਾ ਲੈਂਦਾ ਅਤੇ ਰਾਤ ਉਹ ਸੌਂ ਕੇ ਗੁਆ ਬਹਿੰਦਾ ਹੈ।
Fareedkot Teekaਜੀਵ ਕੋ ਧੰਧਿਆਂ ਮੇਂ ਧਾਵਤਿਆਂ ਦਿਨ ਬ੍ਯਰਥ ਗਿਆ ਹੈ ਔ ਰਾਤ ਸੋਇਕਰ ਗਵਾਇ ਦਈ॥
Prof. Sahib Singhਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦਾ (ਸਾਰਾ) ਦਿਨ (ਦੁਨੀਆ ਦੇ) ਧੰਧਿਆਂ ਵਿਚ ਭਟਕਦਿਆਂ ਬੀਤ ਜਾਂਦਾ ਹੈ, ਤੇ ਰਾਤ ਨੂੰ ਉਹ ਸੌਂ ਕੇ ਗੰਵਾ ਲੈਂਦਾ ਹੈ,ਪਦ ਅਰਥ ਧਾਵਤ = ਦੌੜਦਿਆਂ, ਭਟਕਦਿਆਂ। ਰੈਣਿ = (ਸੰ: रजनी) ਰਾਤ। ਸੋਇ = ਸੌਂ ਕੇ।
SikhNet (Spanish)El día lo pasa uno en la contienda y la noche en el sueño;
ਕੂੜੁ ਬੋਲਿ ਬਿਖੁ ਖਾਇਆ; ਮਨਮੁਖਿ ਚਲਿਆ ਰੋਇ ॥
koorr bol bikh khaaeaa; manamukh chaliaa roe |
Sant Singh KhalsaSpeaking lies, one eats poison; the self-willed manmukh departs, crying out in pain.
Manmohan SinghLike this the egocentric departs bewailing.
Manmohan Singh (Punjabi)ਝੂਠ ਬੱਕ ਕੇ ਉਹ ਜ਼ਹਿਰ ਖਾਂਦਾ ਹੈ। ਇਸ ਤਰਾਂ ਆਪ ਹੁਦਰਾ ਬੰਦਾ ਰੋਂਦਾ ਪਿੱਟਦਾ ਟੁਰ ਜਾਂਦਾ ਹੈ।
Fareedkot Teekaਝੂਠ ਬੋਲ ਕੇ ਬਿਸ੍ਯਾਂ ਕੋ ਖਾਇਆ ਅਰਥਾਤ ਅੰਗੀਕਾਰ ਕੀਆ, ਇਸ ਤੇ ਮਨਮੁਖ ਰੋ ਕੇ ਪਰਲੋਕ ਕੋ ਚਲਿਆ॥☬ਰੋਨੇ ਕਾ ਕਾਰਨ ਆਗੇ ਕਹਤੇ ਹੈਂ:
Prof. Sahib Singh(ਇਹਨਾਂ ਧੰਧਿਆਂ ਵਿਚ ਪਿਆ ਹੋਇਆ) ਝੂਠ ਬੋਲ ਕੇ ਜ਼ਹਿਰ ਖਾਂਦਾ ਹੈ (ਭਾਵ, ਦੁਨੀਆ ਦੇ ਪਦਾਰਥ ਮਾਣਦਾ ਹੈ) ਤੇ (ਅੰਤ ਨੂੰ ਏਥੋਂ) ਰੋ ਕੇ ਤੁਰ ਪੈਂਦਾ ਹੈ।ਪਦ ਅਰਥ ਬਿਖੁ = ਵਿਹੁ। ਮਨਮੁਖਿ = ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ।
SikhNet (Spanish)sí, los arrogantes Manmukjs chupan el veneno diciendo mentiras y así dejan este mundo con dolor.
ਸਿਰੈ ਉਪਰਿ ਜਮ ਡੰਡੁ ਹੈ; ਦੂਜੈ ਭਾਇ ਪਤਿ ਖੋਇ ॥
sirai upar jam ddandd hai; doojai bhaae pat khoe |
Sant Singh KhalsaThe Mesenger of Death holds his club over the mortal's head; in the love of duality, he loses his honor.
Manmohan SinghOver his head is the Death's mace and through duality, he loses his honour.
Manmohan Singh (Punjabi)ਉਸ ਦੇ ਸਿਰ ਉੱਤੇ ਮੌਤ ਦਾ ਸੋਟਾ ਹੈ ਅਤੇ ਦਵੈਤ ਭਾਵ ਦੇ ਰਾਹੀਂ ਉਹ ਆਪਣੇ ਇਜ਼ੱਤ ਆਬਰੂ ਗੁਆ ਲੈਂਦਾ ਹੈ।
Fareedkot Teekaਸਿਰ ਊਪਰ ਜਮ ਕਾ (ਡੰਡੁ) ਡੰਡਾ ਵਾ ਕਰੁ ਲਗਤਾ ਹੈ, ਦੂਜੇ ਭਾਇ ਕਰ ਕੇ ਪਤਿ ਖੋਈ ਗਈ ਵਾ ਖੋਇ ਲੇਤਾ ਹੈ॥
Prof. Sahib Singhਉਸ ਦੇ ਸਿਰ ਉਤੇ ਮੌਤ ਦਾ ਡੰਡਾ (ਤਿਆਰ ਰਹਿੰਦਾ) ਹੈ, (ਭਾਵ, ਹਰ ਵੇਲੇ ਮੌਤ ਤੋਂ ਡਰਦਾ ਹੈ), (ਪ੍ਰਭੂ ਨੂੰ ਵਿਸਾਰ ਕੇ) ਹੋਰ ਵਿਚ ਪਿਆਰ ਦੇ ਕਾਰਣ (ਆਪਣੀ) ਇੱਜ਼ਤ ਗੰਵਾ ਲੈਂਦਾ ਹੈ।ਪਦ ਅਰਥ ਡੰਡੁ = ਡੰਡ, ਡੰਡਾ। ਦੂਜੈ ਭਾਇ = (ਪ੍ਰਭੂ ਨੂੰ ਛੱਡ ਕੇ) ਹੋਰ ਵਿਚ ਪਿਆਰ ਦੇ ਕਾਰਣ।
SikhNet (Spanish)Sobre sus cabezas está la tiranía del emisario de la muerte y la dualidad provoca que se pierdan, deshonrándolos a la vez,
ਹਰਿ ਨਾਮੁ ਕਦੇ. ਨ ਚੇਤਿਓ; ਫਿਰਿ ਆਵਣ ਜਾਣਾ ਹੋਇ ॥
har naam kade. na chetio; fir aavan jaanaa hoe |
Sant Singh KhalsaHe never even thinks of the Name of the Lord; over and over again, he comes and goes in reincarnation.
Manmohan SinghHe contemplates not God's Name ever, so he continues coming and going again and again.
Manmohan Singh (Punjabi)ਉਹ ਕਦਾਚਿੱਤ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ, ਇਸ ਲਈ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਹਰੀ ਕਾ ਨਾਮ ਜੋ ਕਦੇ ਨਹੀਂ ਚੇਤਿਆ, ਇਸੀ ਤੇ ਫੇਰ ਫੇਰ ਜਨਮ ਮਰਣ (ਹੋਇ) ਹੋਤਾ ਹੈ॥
Prof. Sahib Singhਉਸ ਨੇ ਪਰਮਾਤਮਾ ਦਾ ਨਾਮ ਤਾਂ ਕਦੇ ਯਾਦ ਨਹੀਂ ਕੀਤਾ ਹੁੰਦਾ (ਇਸ ਲਈ) ਮੁੜ ਮੁੜ ਜਨਮ ਮਰਨ ਦਾ ਗੇੜ (ਉਸ ਨੂੰ ਨਸੀਬ) ਹੁੰਦਾ ਹੈ।
SikhNet (Spanish)pues sin alabar el Nombre, continúan de reencarnación en reencarnación.
ਗੁਰ ਪਰਸਾਦੀ ਹਰਿ ਮਨਿ ਵਸੈ; ਜਮ ਡੰਡੁ. ਨ ਲਾਗੈ ਕੋਇ ॥
gur parasaadee har man vasai; jam ddandd. na laagai koe |
Sant Singh KhalsaBut if, by Guru's Grace, the Lord's Name comes to dwell in his mind, then the Messenger of Death will not strike him down with his club.
Manmohan SinghIf by Guru's grace, God's Name abides in his mind, death's mace strikes him not.
Manmohan Singh (Punjabi)ਜੇਕਰ ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਦਾ ਨਾਮ ਉਸ ਦੇ ਰਿਦੇ ਵਿੱਚ ਟਿੱਕ ਜਾਵੇ ਤਾਂ ਮੌਤ ਦਾ ਸੋਟਾ ਉਸ ਨੂੰ ਨਹੀਂ ਲੱਗਦਾ।
Fareedkot Teekaਜੇ ਗੁਰੋਂ ਕੀ ਕ੍ਰਿਪਾ ਕਰ ਕੇ ਹਰੀ ਮਨ ਮੇਂ ਵਸੇ ਤੌ (ਕੋਇ) ਕਿਸੀ ਤਰਾਂ ਜਮ ਆਦ ਕਾ ਦੰਡੁ ਨਹੀਂ ਲਾਗਤਾ॥
Prof. Sahib Singh(ਪਰ ਜਿਸ ਮਨੁੱਖ ਦੇ) ਮਨ ਵਿਚ ਸਤਿਗੁਰੂ ਦੀ ਮੇਹਰ ਨਾਲ ਪਰਮਾਤਮਾ ਵੱਸਦਾ ਹੈ ਉਸ ਨੂੰ ਕੋਈ ਮੌਤ ਦਾ ਡੰਡਾ ਨਹੀਂ ਲੱਗਦਾ (ਭਾਵ, ਉਸ ਨੂੰ ਮੌਤ ਡਰਾ ਨਹੀਂ ਸਕਦੀ)।ਪਦ ਅਰਥ ਮਨਿ = ਮਨ ਵਿਚ।
SikhNet (Spanish)Si el Señor fuera elevado en su mente, la tiranía de la muerte terminaría,
ਨਾਨਕ ਸਹਜੇ ਮਿਲਿ ਰਹੈ; ਕਰਮਿ ਪਰਾਪਤਿ ਹੋਇ ॥੨॥
naanak sahaje mil rahai; karam paraapat hoe |2|
Sant Singh KhalsaThen, O Nanak, he merges intuitively into the Lord, receiving His Grace. ||2||
Manmohan SinghNanak, he becomes the recipient of the Lord's grace and easily remains merged in Him.
Manmohan Singh (Punjabi)ਨਾਨਕ, ਉਹ ਮਾਲਕ ਕੀ ਮਿਹਰ ਦਾ ਪਾਤ੍ਰ ਥੀ ਵੰਝਦਾ ਹੈ ਅਤੇ ਸੁਖੈਨ ਹੀ ਉਸ ਵਿੱਚ ਸਮਾਇਆ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੇ (ਕਰਮਿ) ਕ੍ਰਿਪਾ ਵਾ ਨਿਸਕਾਮ ਕਰਮ ਪ੍ਰਾਪਤਿ ਹੋਵੈ ਤਉ (ਸਹਜੇ) ਸੁਭਾਵਕ ਹੀ ਪਰਮੇਸਰ ਮੇਂ ਮਿਲ ਰਹਿਤਾ ਹੈ॥੨॥
Prof. Sahib Singhਹੇ ਨਾਨਕ! ਉਹ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ (ਇਹ ਅਵਸਥਾ ਉਸ ਨੂੰ) ਪਰਮਾਤਮਾ ਦੀ ਕਿਰਪਾ ਨਾਲ ਮਿਲ ਜਾਂਦੀ ਹੈ ॥੨॥ਪਦ ਅਰਥ ਸਹਜੇ = ਸਹਜ ਵਿਚ, ਅਡੋਲ ਅਵਸਥਾ ਵਿਚ। ਕਰਮਿ = ਬਖ਼ਸ਼ਸ਼ ਦੀ ਰਾਹੀਂ ॥੨॥
SikhNet (Spanish)dice Nanak, a través de la Gracia de Dios, el Señor es encontrado espontáneamente. (2)