ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਵੇਕੀ ਸ੍ਰਿਸਟਿ ਉਪਾਈਅਨੁ; ਸਭ ਹੁਕਮਿ, ਆਵੈ ਜਾਇ ਸਮਾਹੀ ॥
vekee srisatt upaaeean; sabh hukam, aavai jaae samaahee |
Sant Singh KhalsaYou created the world with its variety; by the Hukam of Your Command, it comes, goes, and merges again in You.
Manmohan SinghOf various varieties, Thou O Lord, hast created the world, In Thy will everyone, comes, goes and merges in thee.
Manmohan Singh (Punjabi)ਅਨੇਕਾਂ ਵਨਗੀਆਂ ਦੀ ਤੈਂ, ਹੇ ਸੁਆਮੀ। ਦੁਨੀਆਂ ਰਚੀ ਹੈ। ਤੇਰੀ ਰਜ਼ਾ ਅੰਦਰ ਹਰ ਕੋਈ ਆਉਂਦਾ ਜਾਂਦਾ ਅਤੇ ਤੇਰੇ ਅੰਦਰ ਨੀਨ ਹੁੰਦਾ ਹੈ।
Fareedkot Teekaਭਿੰਨ ਭਿੰਨ ਸ੍ਰਿਸਟੀ ਤੈਨੇ ਉਤਪਤ ਕਰੀ ਹੈ ਸਭ ਸ੍ਰਿਸਟੀ ਤੇਰੇ ਹੁਕਮ ਮੇਂ ਹੀ ਜਨਮਤੀ ਮਰਤੀ ਹੈ ਪੁਨਾ ਤੇਰੇ ਹੁਕਮ ਮੇਂ ਹੀ ਪ੍ਰਲੈ ਕਾਲ ਤੇਰੇ ਮੇਂ ਸਮਾਵਤੀ ਹੈ॥
Prof. Sahib Singhਉਸ (ਪ੍ਰਭੂ) ਨੇ ਰੰਗਾ-ਰੰਗ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ, ਸਾਰੇ ਜੀਵ ਉਸ ਦੇ ਹੁਕਮ ਵਿਚ ਜੰਮਦੇ ਤੇ ਸਮਾ ਜਾਂਦੇ ਹਨ;
ਪਦ ਅਰਥ ਵੇਕੀ = ਵਖੋ ਵਖ ਕਿਸਮ ਦੀ। ਉਪਾਈਅਨੁ = ਉਸ ਨੇ ਉਪਾਈ ਹੈ। ਹੁਕਮਿ = ਹੁਕਮ ਵਿਚ, ਹੁਕਮ ਅਨੁਸਾਰ। ਸਮਾਹੀ = ਸਮਾ ਜਾਂਦੇ ਹਨ।
SikhNet (Spanish)Millones de formas tiene este mundo, y todo va y viene para disolverse en Dios, así como es Su Voluntad.
ਆਪੇ ਵੇਖਿ ਵਿਗਸਦਾ; ਦੂਜਾ ਕੋ ਨਾਹੀ ॥
aape vekh vigasadaa; doojaa ko naahee |
Sant Singh KhalsaYou Yourself see, and blossom forth; there is no one else at all.
Manmohan SinghThou Thyself seest and bloomest. There is not another, but Thee.
Manmohan Singh (Punjabi)ਤੂੰ ਆਪ ਹੀ ਵੇਖਦਾ ਅਤੇ ਪ੍ਰਫੁੱਲਤ ਹੁੰਦਾ ਹੈਂ। ਤੇਰੇ ਬਗੈਰ ਹੋਰ ਕੋਈ ਨਹੀਂ।
Fareedkot Teekaਤੂੰ ਆਪੇ ਹੀ ਦੇਖ ਕੇ ਪ੍ਰਸਿੰਨ ਹੋਤਾ ਹੈਂ, ਦੂਜਾ ਕੋਈ ਤੇਰੇ ਜੈਸਾ ਸਾਮ੍ਰਥ ਨਹੀਂ ਹੈ॥
Prof. Sahib Singhਪ੍ਰਭੂ ਹੀ (ਆਪਣੀ ਰਚਨਾ ਨੂੰ) ਵੇਖ ਕੇ ਖ਼ੁਸ਼ ਹੋ ਰਿਹਾ ਹੈ, ਉਸ ਦਾ ਕੋਈ ਸ਼ਰੀਕ ਨਹੀਂ।
ਪਦ ਅਰਥ ਵਿਗਸਦਾ = ਖ਼ੁਸ਼ ਹੁੰਦਾ ਹੈ।
SikhNet (Spanish)Viendo Su Jugada, Él Mismo florece; no, no existe nada más que Dios.
ਜਿਉ ਭਾਵੈ ਤਿਉ ਰਖੁ ਤੂ; ਗੁਰ ਸਬਦਿ ਬੁਝਾਹੀ ॥
jiau bhaavai tiau rakh too; gur sabad bujhaahee |
Sant Singh KhalsaAs it pleases You, You keep me. Through the Word of the Guru's Shabad, I understand You.
Manmohan SinghAs it pleases Thee, so doest Thou keep me, O Lord, It is through the Guru's instruction that I realise Thee.
Manmohan Singh (Punjabi)ਜਿਸ ਤਰਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੈਨੂੰ ਰੱਖ, ਹੇ ਸੁਆਮੀ। ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਤੈਨੂੰ ਅਨੁਭਵ ਕਰਦਾ ਹਾਂ।
Fareedkot Teekaਜਿਉਂ ਤੇਰੇ ਕੋ ਭਾਵੈ ਤਿਸੀ ਤਰਾਂ ਤੂੰ ਸਤਿਗੁਰੋਂ ਕੇ ਉਪਦੇਸ ਕੀ ਗ੍ਯਾਤ ਦੇ ਕੇ ਰਖ੍ਯਾ ਕਰੁ॥
Prof. Sahib Singh(ਹੇ ਪ੍ਰਭੂ!) ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਜੀਵਾਂ ਨੂੰ) ਰੱਖ, ਤੂੰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ (ਜੀਵਾਂ ਨੂੰ) ਮੱਤ ਦੇਂਦਾ ਹੈਂ।
ਪਦ ਅਰਥ ਬੁਝਾਹੀ = (ਤੂੰ) ਸਮਝ ਦੇਂਦਾ ਹੈਂ।
SikhNet (Spanish)Oh Señor, consérvame en Tu Voluntad y déjame llevarla a cabo a través de la Palabra del Guru.
ਸਭਨਾ ਤੇਰਾ ਜੋਰੁ ਹੈ; ਜਿਉ ਭਾਵੈ ਤਿਵੈ ਚਲਾਹੀ ॥
sabhanaa teraa jor hai; jiau bhaavai tivai chalaahee |
Sant Singh KhalsaYou are the strength of all. As it pleases You, You lead us on.
Manmohan SinghAll derive strength from Thee. As Thou will, so Thou drive the mortals.
Manmohan Singh (Punjabi)ਸਾਰੇ ਤੇਰੇ ਪਾਸੋਂ ਸੱਤਿਆਂ ਹਾਂਸਲ ਕਰਦੇ ਹਨ। ਜਿੰਵੇਂ ਤੂੰ ਚਾਹੁੰਦਾ ਹੈਂ ਉਂਦਾ ਹੀ ਤੂੰ ਪ੍ਰਾਣੀਆਂ ਨੂੰ ਤੋਰਦਾ ਹੈਂ।
Fareedkot Teekaਹੇ ਪ੍ਰਮੇਸ੍ਵਰ! ਸਭਨਾਂ ਜੀਵੋਂ ਕੋ ਤੇਰਾ ਹੀ ਜੋਰੁ ਹੈ, ਜਿਉਂ ਤੈਨੂੰ ਭਾਵਤਾ ਹੈ, ਤਿਸੀ ਪ੍ਰਕਾਰ ਤੂੰ ਕਰਮਾਨੁਸਾਰ ਜੀਵੋਂ ਕੋ ਚਲਾਵਤਾ ਹੈਂ॥
Prof. Sahib Singhਸਭ ਜੀਵਾਂ ਨੂੰ ਤੇਰਾ ਆਸਰਾ ਹੈ, ਜਿਵੇਂ ਤੈਨੂੰ ਭਾਵੇਂ ਤਿਵੇਂ (ਜੀਵਾਂ ਨੂੰ) ਤੂੰ ਤੋਰਦਾ ਹੈਂ।
ਪਦ ਅਰਥ ਚਲਾਹੀ = ਤੂੰ ਚਲਾਂਦਾ ਹੈਂ।
SikhNet (Spanish)Sobre todo está Tu Poder y así manejas a todos en Tu Voluntad.
ਤੁਧੁ ਜੇਵਡ. ਮੈ ਨਾਹਿ ਕੋ; ਕਿਸੁ ਆਖਿ ਸੁਣਾਈ ॥੨॥
tudh jevadd. mai naeh ko; kis aakh sunaaee |2|
Sant Singh KhalsaThere is no other as great as You; unto whom should I speak and talk? ||2||
Manmohan SinghAs great as Thee, I see none, To whom else should I say and narrate my state?
Manmohan Singh (Punjabi)ਤੇਰੇ ਜਿੱਡਾ ਵੱਡਾ ਮੈਨੂੰ ਕੋਈ ਨਹੀਂ ਦਿੱਸਦਾ। ਮੈਂ ਆਪਣੀ ਵਿੱਥਿਆ ਹੋਰ ਕੀਹਨੂੰ ਦੱਸਾਂ ਤੇ ਵਰਨਣ ਕਰਾਂ?
Fareedkot Teekaਤੇਰੇ ਜੇਡਾ ਵਡਾ ਹੋਰ ਮੇਰੇ ਕੋ ਕੋਈ ਨਜਰ ਨਹੀਂ ਆਵਤਾ ਅਪਨੀ ਬਿਰਥਾ ਮੇਂ ਕਿਸ ਕੋ ਆਖ ਕੇ (ਸੁਣਾਈ) ਸੁਣਾਵਾਂ॥੨॥
Prof. Sahib Singhਮੈਨੂੰ, (ਹੇ ਪ੍ਰਭੂ!) ਤੇਰੇ ਜੇਡਾ ਕੋਈ ਦਿੱਸਦਾ ਨਹੀਂ; ਕਿਸ ਦੀ ਬਾਬਤ ਆਖ ਕੇ ਦੱਸਾਂ (ਕਿ ਉਹ ਤੇਰੇ ਜੇਡਾ ਹੈ)? ॥੨॥
ਪਦ ਅਰਥ ਕਿਸੁ = ਕਿਸ ਦੀ ਬਾਬਤ? ਸੁਣਾਈ = ਮੈਂ ਸੁਣਾਵਾਂ ॥੨॥
SikhNet (Spanish)Tú no tienes igual; ¿a quién podría elevar mi oración sino a Ti? (2)