ੴ

ਸਿੱਖਬਾਣੀ · SikhBani

ਅੰਮ੍ਰਿਤੁ ਵਰਸੈ ਸਹਜਿ ਸੁਭਾਏ ॥

amrit varasai sehaj subhaae
Guru Amardas Ji ਗੁਰੂ ਅਮਰਦਾਸ ਜੀ · Raag Maajh · Ang 119 · 27 lines
Translations

ਮਾਝ ਮਹਲਾ ੩ ॥

maajh mahalaa 3 |

Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.

ਅੰਮ੍ਰਿਤੁ ਵਰਸੈ. ਸਹਜਿ ਸੁਭਾਏ ॥

amrit varasai. sehaj subhaae |

Sant Singh KhalsaThe Ambrosial Nectar rains down, softly and gently.
Manmohan SinghThe Name-Nectar rains in the natural way.
Manmohan Singh (Punjabi)ਨਾਮ-ਅੰਮ੍ਰਿਤ ਕੁਦਰਤੀ ਤੌਰ ਤੇ ਵਰ੍ਹ ਰਿਹਾ ਹੈ।
Fareedkot Teekaਗੂਰੂ ਨਾਮੁ ਅੰਮ੍ਰਿਤ ਕੀ ਵਰਖਾ ਸਹਜ ਸੁਭਾਵ ਹੀ ਕਰਤੇ ਹੈਂ॥
Prof. Sahib Singhਜਦੋਂ ਮਨੁੱਖ ਆਤਮਕ ਅਡੋਲਤਾ ਵਿਚ ਟਿਕਦਾ ਹੈ ਪ੍ਰਭੂ ਪ੍ਰੇਮ ਵਿਚ ਜੁੜਦਾ ਹੈ, ਤਦੋਂ ਉਸ ਦੇ ਅੰਦਰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਵਰਖਾ ਕਰਦਾ ਹੈ।

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਉੱਚੇ ਪ੍ਰੇਮ ਵਿਚ।

SikhNet (Spanish)El Néctar cae como rocío de manera natural,

ਗੁਰਮੁਖਿ ਵਿਰਲਾ; ਕੋਈ ਜਨੁ ਪਾਏ ॥

guramukh viralaa; koee jan paae |

Sant Singh KhalsaHow rare are those Gurmukhs who find it.
Manmohan SinghSome rare pious person receives it.
Manmohan Singh (Punjabi)ਕੋਈ ਟਾਂਵਾਂ ਹੀ ਪਵਿੱਤਰ ਪੁਰਸ਼ ਇਸ ਨੂੰ ਪ੍ਰਾਪਤ ਕਰਦਾ ਹੈ।
Fareedkot Teekaਪਰੰਤੂ ਗੁਰੋਂ ਦ੍ਵਾਰਾ ਕੋਈ ਵਿਰਲਾ ਜਨ ਹੀ ਪਾਵਤਾ ਹੈ॥
Prof. Sahib Singhਪਰ (ਇਹ ਦਾਤਿ) ਕੋਈ ਉਹ ਵਿਰਲਾ ਮਨੁੱਖ ਹਾਸਲ ਕਰਦਾ ਹੈ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ।

SikhNet (Spanish)pero muy pocos son aquellos Gurmukjs que Lo reciben.

ਅੰਮ੍ਰਿਤੁ ਪੀ ਸਦਾ ਤ੍ਰਿਪਤਾਸੇ; ਕਰਿ ਕਿਰਪਾ ਤ੍ਰਿਸਨਾ ਬੁਝਾਵਣਿਆ ॥੧॥

amrit pee sadaa tripataase; kar kirapaa trisanaa bujhaavaniaa |1|

Sant Singh KhalsaThose who drink it in are satisfied forever. Showering His Mercy upon them, the Lord quenches their thirst. ||1||
Manmohan SinghThey, who drink the Name-Nectar are ever sated, showing His mercy God quenches their thirst.
Manmohan Singh (Punjabi)ਜੋ ਨਾਮ-ਸੁਧਾਰਸ ਪਾਨ ਕਰਦੇ ਹਨ ਊਹ ਹਮੇਸ਼ਾਂ ਰੱਜੇ ਰਹਿੰਦੇ ਹਨ। ਆਪਣੀ ਮਿਹਰ ਧਾਰ ਕੇ ਹਰੀ ਉਨ੍ਹਾਂ ਦੀ ਤੇਹ ਲਾਹ ਦਿੰਦਾ ਹੈ।
Fareedkot Teekaਜੋ ਨਾਮ ਅੰਮ੍ਰਿਤ ਪੀਵਤੇ ਹੈਂ, ਸੋ ਸਦੀਵ ਤ੍ਰਿਪਤਿ ਹੂਏ ਹੈਂ, ਔਰ ਕਿਰਪਾ ਕਰ ਕੇ ਦਾਸੋਂ ਕੀ ਤ੍ਰਿਸਨਾ ਬੁਝਾਵਤੇ ਹੈਂ॥੧॥
Prof. Sahib Singhਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ ਮਨੁੱਖ ਸਦਾ ਲਈ (ਮਾਇਆ ਵਲੋਂ) ਰੱਜ ਜਾਂਦੇ ਹਨ, (ਪ੍ਰਭੂ) ਮਿਹਰ ਕਰ ਕੇ ਉਹਨਾਂ ਦੀ ਤ੍ਰਿਸ਼ਨਾ ਬੁਝਾ ਦੇਂਦਾ ਹੈ ॥੧॥

ਪਦ ਅਰਥ ਤ੍ਰਿਪਤਾਸੇ = ਰੱਜ ਜਾਂਦਾ ਹੈ। ਤ੍ਰਿਸਨਾ = ਤ੍ਰੇਹ ॥੧॥

SikhNet (Spanish)Aquél que Lo toma está para siempre saciado, y por la Gracia del Guru, todos sus deseos se cumplen.(1)

ਹਉ ਵਾਰੀ ਜੀਉ ਵਾਰੀ; ਗੁਰਮੁਖਿ ਅੰਮ੍ਰਿਤੁ ਪੀਆਵਣਿਆ ॥

hau vaaree jeeo vaaree; guramukh amrit peeaavaniaa |

Sant Singh KhalsaI am a sacrifice, my soul is a sacrifice, to those Gurmukhs who drink in this Ambrosial Nectar.
Manmohan SinghI am a sacrifices, my life is a sacrifice unto the pious persons who make others drink the Name-Nectar.
Manmohan Singh (Punjabi)ਮੈਂ ਕੁਰਬਾਨ ਹਾਂ, ਮੇਰੀ ਜਿੰਦ ਜਾਨ ਕੁਰਬਾਨ ਹੈ ਉਨ੍ਹਾਂ ਪਵਿੱਤਰ ਪੁਰਸ਼ਾਂ ਉਤੋਂ ਜੋ ਹੋਰਨਾਂ ਨੂੰ ਨਾਮ ਸੁਧਾਰਸ ਪਾਨ ਕਰਵਾਉਂਦੇ ਹਨ।
Fareedkot Teekaਜੋ ਗੁਰਮੁਖਿ ਹੈਂ, ਸੋ ਆਪ ਨਾਮ ਅੰਮ੍ਰਿਤ ਪੀਵਤੇ ਹੈਂ ਔਰ ਔਰੋਂ ਕੋ ਪਿਲਾਵਤੇ ਹੈਂ, ਮੈਂ ਤਿਨ ਕੇ ਮਨ ਤਨ ਕਰ ਵਾਰਨੇ ਜਾਤਾ ਹੂੰ॥
Prof. Sahib Singhਮੈਂ ਸਦਾ ਉਹਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀਂਦੇ ਹਨ।
SikhNet (Spanish)En sacrificio, ofrezco mi ser en sacrificio a aquél Gurmukj que bebe el Néctar Ambrosial.

ਰਸਨਾ ਰਸੁ ਚਾਖਿ. ਸਦਾ ਰਹੈ ਰੰਗਿ ਰਾਤੀ; ਸਹਜੇ ਹਰਿ ਗੁਣ ਗਾਵਣਿਆ ॥੧॥ ਰਹਾਉ ॥

rasanaa ras chaakh. sadaa rahai rang raatee; sahaje har gun gaavaniaa |1| rahaau |

Sant Singh KhalsaThe tongue tastes the essence, and remains forever imbued with the Lord's Love, intuitively singing the Glorious Praises of the Lord. ||1||Pause||
Manmohan SinghThe tongue ever remains imbued in the Lord's love by tasting the Name-Nectar and instinctively sings God's praises. Pause.
Manmohan Singh (Punjabi)ਨਾਮ-ਅੰਮ੍ਰਿਤ ਨੂੰ ਚੱਖ ਕੇ ਜਿਹਭਾ ਹਮੇਸ਼ਾਂ ਪ੍ਰਭੂ ਦੀ ਪ੍ਰੀਤ ਅੰਦਰ ਰੰਗੀਜੀ ਰਹਿੰਦੀ ਹੈ ਅਤੇ ਸੁਤੇ ਸਿੱਧ ਹੀ ਵਾਹਿਗੁਰੂ ਦਾ ਜੱਸ ਗਾਇਨ ਕਰਦੀ ਹੈ। ਠਹਿਰਾਉ।
Fareedkot Teekaਤਿਨ ਕੀ ਜਿਹਬਾ ਨਾਮ ਰਸ ਕੋ ਚਾਖ ਕਰ ਸਦਾ ਅਨੰਦ ਮੇਂ ਮਸਤ ਰਹਤੀ ਹੈ ਔਰ ਸੁਭਾਵਕ ਹੀ ਹਰੀ ਕੇ ਗੁਣ ਗਾਵਤੇ ਹੈਂ॥੧॥ ਰਹਾਉ ॥
Prof. Sahib Singhਜਿਨ੍ਹਾਂ ਦੀ ਜੀਭ ਨਾਮ-ਰਸ ਚਖ ਕੇ ਪ੍ਰਭੂ ਦੇ ਪ੍ਰੇਮ ਰੰਗ ਵਿਚ ਸਦਾ ਰੰਗੀ ਰਹਿੰਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਰਸਨਾ = ਜੀਭ। ਚਾਖਿ = ਚੱਖ ਕੇ। ਰੰਗਿ = ਪ੍ਰੇਮ ਰੰਗ ਵਿਚ। ਸਹਜੇ = ਆਤਮਕ ਅਡੋਲਤਾ ਵਿਚ ॥੧॥ ਰਹਾਉ ॥

SikhNet (Spanish)La lengua que lo saborea permanece para siempre enamorada del Señor, cantando intuitivamente la Gloriosas Alabanzas del Señor. (1-Pausa)

ਗੁਰ ਪਰਸਾਦੀ; ਸਹਜੁ ਕੋ ਪਾਏ ॥

gur parasaadee; sehaj ko paae |

Sant Singh KhalsaBy Guru's Grace, intuitive understanding is obtained;
Manmohan SinghBy the Guru's grace some solitary mortal obtains Divine comprehension,
Manmohan Singh (Punjabi)ਗੁਰਾਂ ਦੀ ਦਇਆ ਨਾਲ ਕੋਈ ਵਿਰਲਾ ਪ੍ਰਾਣੀ ਹੀ ਬ੍ਰਹਿਮ ਗਿਆਤ ਨੂੰ ਪਾਉਂਦਾ ਹੈ,
Fareedkot Teekaਗੁਰੋਂ ਕੀ ਕਿਰਪਾ ਕਰ ਕੇ (ਸਹਜੁ) ਗਿਆਨੁ ਕੋਈ ਵਿਰਲਾ ਹੀ ਪਾਵਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਮਨੁੱਖ ਆਤਮਕ ਅਡੋਲਤਾ ਹਾਸਲ ਕਰਦਾ ਹੈ,

ਪਦ ਅਰਥ ਕੋ = ਕੋਈ ਵਿਰਲਾ। ਸਹਜੁ = ਆਤਮਕ ਅਡੋਲਤਾ।

SikhNet (Spanish)Extraordinario y especialmente bendecido es aquél que ha entrado en ese Estado:

ਦੁਬਿਧਾ ਮਾਰੇ; ਇਕਸੁ ਸਿਉ ਲਿਵ ਲਾਏ ॥

dubidhaa maare; ikas siau liv laae |

Sant Singh Khalsasubduing the sense of duality, they are in love with the One.
Manmohan Singhand stilling his duality contracts love with the one Lord.
Manmohan Singh (Punjabi)ਅਤੇ ਆਪਣੇ ਦਵੈਤ-ਭਾਵ ਨੂੰ ਨਾਸ ਕਰਕੇ ਇੱਕ ਸੁਆਮੀ ਨਾਲ ਪ੍ਰੀਤ ਪਾਉਂਦਾ ਹੈ।
Fareedkot Teekaਔਰ ਦੁਬਿਧਾ ਕੋ ਮਾਰ ਕਰ ਏਕ ਮੇਂ ਬਿਰਤੀ ਲਗਾਵਤੇ ਹੈਂ॥
Prof. Sahib Singh(ਜਿਸ ਦੀ ਬਰਕਤਿ ਨਾਲ) ਉਹ ਮਨ ਦਾ ਦੁਚਿੱਤਾ-ਪਨ ਮਾਰ ਕੇ ਸਿਰਫ਼ ਪਰਮਾਤਮਾ (ਦੇ ਚਰਨਾਂ) ਨਾਲ ਲਗਨ ਲਾਈ ਰੱਖਦਾ ਹੈ।

ਪਦ ਅਰਥ ਦੁਬਿਧਾ = ਦੁ-ਕਿਸਮਾ ਪਨ, ਦੁਚਿੱਤਾ ਪਨ। ਇਕਸੁ ਸਿਉ = ਸਿਰਫ਼ ਇਕ ਨਾਲ। ਲਿਵ = ਲਗਨ।

SikhNet (Spanish)transcendiendo la dualidad fija su mente en el Uno solamente.

ਨਦਰਿ ਕਰੇ. ਤਾ ਹਰਿ ਗੁਣ ਗਾਵੈ; ਨਦਰੀ ਸਚਿ ਸਮਾਵਣਿਆ ॥੨॥

nadar kare. taa har gun gaavai; nadaree sach samaavaniaa |2|

Sant Singh KhalsaWhen He bestows His Glance of Grace, then they sing the Glorious Praises of the Lord; by His Grace, they merge in Truth. ||2||
Manmohan SinghWhen God casts His merciful glance the mortal sings His praises then and by His grace merges in Truth.
Manmohan Singh (Punjabi)ਜਦ ਵਾਹਿਗੁਰੂ ਮਿਹਰ ਦੀ ਨਜਰ ਧਾਰਦਾ ਹੈ ਤਦ ਪ੍ਰਾਣੀ ਉਸ ਦੇ ਗੁਣਾਵਾਦ ਗਾਇਨ ਕਰਦਾ ਹੈ। ਅਤੇ ਉਸ ਦੀ ਰਹਿਮਤ ਦਾ ਸਦਕਾ ਸੱਚ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜਬ ਵਾਹਿਗੁਰੂ ਕਿਰਪਾ ਦ੍ਰਿਸਟੀ ਕਰੇ ਤਬ ਹਰੀ ਕੇ ਗੁਣ ਸਿਖ ਗਾਵਤਾ ਹੈ ਔਰ ਸਚੇ ਨਦਰੀ ਮੇਂ ਸਮਾਇ ਜਾਤਾ ਹੈ॥੨॥☬ਪ੍ਰਸ਼ਨ: ਗੁਣ ਕਿਸ ਪਰਕਾਰ ਗਾਇਨ ਕਰੇ? ਉੱਤਰੁ: ਐਸੇ ਬੇਨਤੀ ਕਰੇ:
Prof. Sahib Singhਜਦੋਂ ਪਰਮਾਤਮਾ (ਕਿਸੇ ਜੀਵ ਉੱਤੇ ਮਿਹਰ ਦੀ) ਨਿਗਾਹ ਕਰਦਾ ਹੈ, ਤਦੋਂ ਉਹ ਪਰਮਾਤਮਾ ਦੇ ਗੁਣ ਗਾਂਦਾ ਹੈ, ਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੨॥

ਪਦ ਅਰਥ ਨਦਰਿ = ਮਿਹਰ ਦੀ ਨਜ਼ਰ। ਸਚਿ = ਸਦਾ-ਥਿਰ ਪ੍ਰਭੂ ਵਿਚ ॥੨॥

SikhNet (Spanish)Cuando el Señor muestra Su Gracia, uno canta Su Alabanza, y por la Gracia del Guru se inmerge en la Verdad. Cuando el Señor muestra Su Gracia, uno canta Su Alabanza, y por la Gracia del Guru se inmerge en la Verdad. (2)

ਸਭਨਾ ਉਪਰਿ; ਨਦਰਿ ਪ੍ਰਭ ਤੇਰੀ ॥

sabhanaa upar; nadar prabh teree |

Sant Singh KhalsaAbove all is Your Glance of Grace, O God.
Manmohan SinghOver all is Thine grace, O my Lord!
Manmohan Singh (Punjabi)ਸਾਰਿਆਂ ਦੇ ਉਤੇ ਤੇਰੀ ਰਹਿਮਤ ਹੈ ਹੇ ਮੇਰੇ ਸੁਆਮੀ!
Fareedkot Teekaਹੇ ਪ੍ਰਭੂ! ਸਭਨਾਂ ਉਪਰ ਤੇਰੀ ਨਦਰ ਹੈ॥
Prof. Sahib Singhਹੇ ਪ੍ਰਭੂ! ਤੇਰੀ ਮਿਹਰ ਦੀ ਨਿਗਾਹ ਸਭ ਜੀਵਾਂ ਉੱਤੇ ਹੀ ਹੈ,

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Tu Gracia se encuentra en todos nosotros, en algunos más, en algunos menos.

ਕਿਸੈ ਥੋੜੀ; ਕਿਸੈ ਹੈ ਘਣੇਰੀ ॥

kisai thorree; kisai hai ghaneree |

Sant Singh KhalsaUpon some it is bestowed less, and upon others it is bestowed more.
Manmohan SinghOn some it is more and on some less.
Manmohan Singh (Punjabi)ਕਈਆਂ ਉਤੇ ਇਹ ਬਹੁਤੀ ਹੈ, ਤੇ ਕਈਆਂ ਉਤੇ ਘੱਟ।
Fareedkot Teekaਕਿਸੇ ਪਰ ਥੋੜੀ ਹੈ ਕਿਸੇ ਪਰ ਬੁਹਤ ਹੈ॥
Prof. Sahib Singhਕਿਸੇ ਉੱਤੇ ਥੋੜੀ ਹੈ ਕਿਸੇ ਉੱਤੇ ਬਹੁਤੀ ਹੈ।

ਪਦ ਅਰਥ ਘਣੇਰੀ = ਬਹੁਤੀ।

SikhNet (Spanish)Sin Ti, no hay nada más.

ਤੁਝ ਤੇ ਬਾਹਰਿ. ਕਿਛੁ ਨ ਹੋਵੈ; ਗੁਰਮੁਖਿ ਸੋਝੀ ਪਾਵਣਿਆ ॥੩॥

tujh te baahar. kichh na hovai; guramukh sojhee paavaniaa |3|

Sant Singh KhalsaWithout You, nothing happens at all; the Gurmukhs understand this. ||3||
Manmohan SinghWithout Thee nothing does happen The Sikhs resigned to the Guru's will achieve this understanding.
Manmohan Singh (Punjabi)ਤੇਰੇ ਬਗੈਰ ਕੁਝ ਭੀ ਨਹੀਂ ਹੁੰਦਾ। ਗੁਰੂ ਦੇ ਅਨੁਸਾਰੀ ਸਿੱਖਾਂ ਨੂੰ ਇਹ ਸਮਝ ਪ੍ਰਾਪਤ ਹੁੰਦੀ ਹੈ।
Fareedkot Teekaਤੇਰੇ ਹੁਕਮ ਸੇ ਬਾਹਰਿ ਕੁਛ ਨਹੀਂ ਹੋਤਾ, ਪਰੰਤੂ ਏਹ ਸੂਝ ਗੁਰਮੁਖੋਂ ਕੋ ਪੜਤੀ ਹੈ॥੩॥
Prof. Sahib Singhਤੈਥੋਂ ਬਾਹਰ (ਤੇਰੀ ਮਿਹਰ ਦੀ ਨਿਗਾਹ ਤੋਂ ਬਿਨਾ) ਕੁਝ ਨਹੀਂ ਹੁੰਦਾ-ਇਹ ਸਮਝ ਉਸ ਮਨੁੱਖ ਨੂੰ ਪੈਂਦੀ ਹੈ ਜੋ ਗੁਰੂ ਦੀ ਸਰਨ ਪੈਂਦਾ ਹੈ ॥੩॥

ਪਦ ਅਰਥ ਤੇ = ਤੋਂ ॥੩॥

SikhNet (Spanish)Es a través del Guru que uno llega a tener Conocimiento de Ti. (3)

ਗੁਰਮੁਖਿ; ਤਤੁ ਹੈ ਬੀਚਾਰਾ ॥

guramukh; tat hai beechaaraa |

Sant Singh KhalsaThe Gurmukhs contemplate the essence of reality;
Manmohan SinghThe Guruwards ponder over this reality that,
Manmohan Singh (Punjabi)ਗੁਰੂ ਸਮਰਪਣ ਇਸ ਅਸਲੀਅਤ ਨੂੰ ਸੋਚਦੇ ਸਮਝਦੇ ਹਨ,
Fareedkot Teekaਜੋ ਗੁਰਮੁਖ ਹੈਂ, ਸੋ ਤਤ ਮਿਥ੍ਯਾ ਕਾ ਵੀਚਾਰੁ ਕਰਤੇ ਹੈਂ॥
Prof. Sahib Singhਹੇ ਪ੍ਰਭੂ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੇ ਇਸ ਅਸਲੀਅਤ ਨੂੰ ਸਮਝਿਆ ਹੈ,

ਪਦ ਅਰਥ ਤਤੁ = ਅਸਲੀਅਤ।

SikhNet (Spanish)Los Sirvientes de Dios habitan en la realidad de lo Real,

ਅੰਮ੍ਰਿਤਿ ਭਰੇ; ਤੇਰੇ ਭੰਡਾਰਾ ॥

amrit bhare; tere bhanddaaraa |

Sant Singh KhalsaYour Treasures are overflowing with Ambrosial Nectar.
Manmohan SinghThine treasures are brimful with Nectar.
Manmohan Singh (Punjabi)ਕਿ ਤੇਰੇ ਖਜਾਨੇ ਸੁਧਾ-ਰਸ ਨਾਲ ਪਰੀ ਪੂਰਨ ਹਨ।
Fareedkot Teekaਹੇ ਅੰਮ੍ਰਿਤ ਰੂਪ ਵਾਹਿਗੁਰੂ! ਵਹੁ ਗੁਰਮੁਖ ਹੀ ਤੇਰੇ ਨਾਮ ਗਯਾਨਾਦਿ ਗੁਣੋਂ ਕਾ ਖਜਾਨਾ ਰੂਪ ਭਰੇ ਹੂਏ ਹੈਂ॥
Prof. Sahib Singhਕਿ ਆਤਮਕ ਜੀਵਨ ਦੇਣ ਵਾਲੇ ਤੇਰੇ ਨਾਮ-ਜਲ ਨਾਲ ਤੇਰੇ ਖ਼ਜ਼ਾਨੇ ਭਰੇ ਪਏ ਹਨ।

ਪਦ ਅਰਥ ਅੰਮ੍ਰਿਤ = ਅੰਮ੍ਰਿਤ ਨਾਲ।

SikhNet (Spanish)y saben que Tus Tesoros desbordan Ambrosía, pero sin el Servicio del Guru Verdadero, uno no recibe el Néctar;

ਬਿਨੁ ਸਤਿਗੁਰ ਸੇਵੇ. ਕੋਈ ਨ ਪਾਵੈ; ਗੁਰ ਕਿਰਪਾ ਤੇ ਪਾਵਣਿਆ ॥੪॥

bin satigur seve. koee na paavai; gur kirapaa te paavaniaa |4|

Sant Singh KhalsaWithout serving the True Guru, no one obtains it. It is obtained only by Guru's Grace. ||4||
Manmohan SinghWithout serving the True Guru none receives the Name Nectar. By the Guru's grace it is procured.
Manmohan Singh (Punjabi)ਗੁਰਾਂ ਦੀ ਚਾਕਰੀ ਕਰਨ ਬਾਝੋਂ ਕੋਈ ਭੀ ਨਾਮ ਅੰਮ੍ਰਿਤ ਨੂੰ ਹਾਸਲ ਨਹੀਂ ਕਰ ਸਕਦਾ। ਗੁਰਾਂ ਦੀ ਕਿਰਪਾਲਤਾ ਦੁਆਰਾ ਇਹ ਪ੍ਰਾਪਤ ਹੁੰਦਾ ਹੈ।
Fareedkot Teekaਪਰੰਤੂ ਸਤਿਗੁਰੋਂ ਕੇ ਸੇਵੇ ਬਿਨਾ ਕੋਈ ਨਹੀਂ ਪਾਵਤਾ ਹੈ, ਕਿਉਂਕਿ ਸਤਿਗੁਰੋਂ ਕੀ ਕਿਰਪਾ ਸੇ ਵਹੁ ਗੁਣ ਪਾਈਤੇ ਹੈਂ॥੪॥
Prof. Sahib Singh(ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਾਣਦਾ ਹੈ ਕਿ) ਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਮਨੁੱਖ ਨਾਮ-ਅੰਮ੍ਰਿਤ ਨਹੀਂ ਲੈ ਸਕਦਾ। ਗੁਰੂ ਦੀ ਕਿਰਪਾ ਨਾਲ ਹੀ ਹਾਸਲ ਕਰ ਸਕਦਾ ਹੈ ॥੪॥

ਪਦ ਅਰਥ ਸੇਵੇ = ਸਰਨ ਪਿਆਂ ॥੪॥

SikhNet (Spanish)es por la Gracia del Guru que uno llega al Señor. (4)

ਸਤਿਗੁਰੁ ਸੇਵੈ; ਸੋ ਜਨੁ ਸੋਹੈ ॥

satigur sevai; so jan sohai |

Sant Singh KhalsaThose who serve the True Guru are beautiful.
Manmohan SinghThe person, who serves the Sat Guru, is beauteous.
Manmohan Singh (Punjabi)ਜਿਹੜਾ ਪੁਰਸ਼ ਸਤਿਗੁਰੂ ਦੀ ਟਹਿਲ ਕਰਦਾ ਹੈ, ਉਹ ਸੁੰਦਰ ਹੈ।
Fareedkot Teekaਜੋ ਸਤਿਗੁਰੋਂ ਕੋ ਸੇਵਤਾ ਹੈ, ਸੋਈ ਪੁਰਸ ਸੋਭਾ ਪਾਵਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ,

ਪਦ ਅਰਥ ਸੋਹੈ = ਸੋਭਦਾ ਹੈ, ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।

SikhNet (Spanish)Aquél que sirve al Guru Verdadero es bello;

ਅੰਮ੍ਰਿਤ ਨਾਮਿ; ਅੰਤਰੁ ਮਨੁ ਮੋਹੈ ॥

amrit naam; antar man mohai |

Sant Singh KhalsaThe Ambrosial Naam, the Name of the Lord, entices their inner minds.
Manmohan SinghThe Name-Nectar has charmed his inner mind.
Manmohan Singh (Punjabi)ਨਾਮ-ਰੂਪੀ ਆਬਿ-ਹਿਯਾਤ ਨੇ ਉਸ ਦਾ ਅੰਤ੍ਰੀਵ ਚਿੱਤ ਫਰੇਫਤਾ ਕਰ ਪਿਆ ਹੈ।
Fareedkot Teekaਜਿਸ ਕੇ ਅੰਤਰਿ ਨਾਮੁ ਅੰਮ੍ਰਿਤ ਹੈ ਤਿਸ ਕੇ ਮਨ ਕੋ ਮੋਹਤ ਕਰ ਰਹਾ ਹੈ, ਭਾਵ ਏਹ ਕਿ ਨਾਮ ਸੇ ਬਿਨਾ ਔਰ ਪਦਾਰਥ ਮੇਂ ਤਿਸ ਕਾ ਮਨ ਮੋਹਿਤ ਨਹੀਂ ਹੋਤਾ ਹੈ। ਵਾ ਅੰਮ੍ਰਿਤ ਰੂਪ ਨਾਮ ਮਨ ਕੇ ਅੰਤਰ ਮੇਂ ਹੀ ਹੈ॥
Prof. Sahib Singhਆਤਮਕ ਜੀਵਨ ਦੇਣ ਵਾਲੇ ਨਾਮ ਵਿਚ ਉਸ ਦਾ ਅੰਦਰਲਾ ਮਨ ਮਸਤ ਰਹਿੰਦਾ ਹੈ।

ਪਦ ਅਰਥ ਅੰਤਰੁ ਮਨੁ = ਅੰਦਰਲਾ ਮਨ। ਮੋਹੈ = ਮਸਤ ਹੋ ਜਾਂਦਾ ਹੈ।

SikhNet (Spanish)hasta en lo recóndito de su mente está fascinado con el Nombre del Néctar.

ਅੰਮ੍ਰਿਤਿ ਮਨੁ ਤਨੁ ਬਾਣੀ ਰਤਾ; ਅੰਮ੍ਰਿਤੁ ਸਹਜਿ ਸੁਣਾਵਣਿਆ ॥੫॥

amrit man tan baanee rataa; amrit sehaj sunaavaniaa |5|

Sant Singh KhalsaTheir minds and bodies are attuned to the Ambrosial Bani of the Word; this Ambrosial Nectar is intuitively heard. ||5||
Manmohan SinghWith the ambrosial Gurbani his soul and body are tinged and the ambrosial Gurbani he instinctively hear.
Manmohan Singh (Punjabi)ਅੰਮ੍ਰਿਤਮਈ ਗੁਰਬਾਣੀ ਨਾਲ ਉਸ ਦੀ ਆਤਮਾ ਤੇ ਦੇਹਿ ਰੰਗੇ ਹੋਏ ਹਨ ਅਤੇ ਅੰਮ੍ਰਿਤਮਈ ਗੁਰਬਾਣੀ ਹੀ ਉਹ ਸੁਤੇ-ਸਿੱਧ ਸਰਵਣ ਕਰਦਾ ਹੈ।
Fareedkot Teekaਨਾਮ ਅੰਮ੍ਰਿਤ ਮੇਂ ਗੁਰਮੁਖ ਮਨ ਤਨ ਬਾਣੀ ਕਰ ਰਤਾ ਹੂਆ ਹੈ, ਯਾਂ ਤੇ ਸੁਭਾਵਕ ਹੀ ਅੰਮ੍ਰਿਤ ਉਪਦੇਸ ਸੁਨਾਵਤਾ ਹੈ॥੫॥
Prof. Sahib Singhਉਸ ਮਨੁੱਖ ਦਾ ਮਨ ਉਸ ਦਾ ਤਨ ਨਾਮ-ਅੰਮ੍ਰਿਤ ਨਾਲ ਸਿਫ਼ਤ-ਸਾਲਾਹ ਦੀ ਬਾਣੀ ਨਾਲ ਰੰਗਿਆ ਜਾਂਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਮਨੁੱਖ ਆਤਮਕ ਜੀਵਨ ਦੇਣ ਵਾਲੀ ਨਾਮ-ਧੁਨੀ ਨੂੰ ਸੁਣਦਾ ਰਹਿੰਦਾ ਹੈ ॥੫॥

ਪਦ ਅਰਥ ਰਤਾ = ਰੱਤਾ, ਰੰਗਿਆ ਜਾਂਦਾ ਹੈ ॥੫॥

SikhNet (Spanish)Su cuerpo y su mente están imbuidos con la Palabra, y La escuchan con toda naturalidad. (5)

ਮਨਮੁਖੁ ਭੂਲਾ; ਦੂਜੈ ਭਾਇ ਖੁਆਏ ॥

manamukh bhoolaa; doojai bhaae khuaae |

Sant Singh KhalsaThe deluded, self-willed manmukhs are ruined through the love of duality.
Manmohan SinghThe misled apostate is ruined through secular love.
Manmohan Singh (Punjabi)ਗੁਮਰਾਹ ਅਧਰਮੀ ਸੰਸਾਰੀ ਮਮਤਾ ਰਾਹੀਂ ਬਰਬਾਦ ਹੋ ਗਿਆ ਹੈ।
Fareedkot Teekaਮਨਮੁਖ ਆਪ ਦੂਜੇ ਭਾਵ ਮੇਂ ਭੂਲਾ ਹੂਆ ਹੈ ਔਰੋਂ ਕੋ (ਖੁਆਏ) ਭੁਲਾਵਤਾ ਹੈ॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕੁਰਾਹੇ ਪੈ ਜਾਂਦਾ ਹੈ, ਮਾਇਆ ਦੇ ਪਿਆਰ ਵਿਚ (ਰੁੱਝ ਕੇ) ਸਹੀ ਜੀਵਨ-ਰਾਹ ਤੋਂ ਖੁੰਝ ਜਾਂਦਾ ਹੈ।

ਪਦ ਅਰਥ ਭੂਲਾ = ਕੁਰਾਹੇ ਪਿਆ ਹੋਇਆ। ਦੂਜੈ ਭਾਇ = ਪ੍ਰਭੂ ਤੋਂ ਬਿਨਾ ਕਿਸੇ ਹੋਰ ਪਿਆਰ ਵਿਚ। ਖੁਆਏ = ਸਹੀ ਜੀਵਨ ਰਾਹ ਤੋਂ ਖੁੰਝਿਆ ਰਹਿੰਦਾ ਹੈ।

SikhNet (Spanish)El arrogante Manmukj está engañado y desgastado por la dualidad;

ਨਾਮੁ ਨ ਲੇਵੈ; ਮਰੈ ਬਿਖੁ ਖਾਏ ॥

naam na levai; marai bikh khaae |

Sant Singh KhalsaThey do not chant the Naam, and they die, eating poison.
Manmohan SinghThe Name, he utters not and dies by taking poison.
Manmohan Singh (Punjabi)ਨਾਮ ਦਾ ਊਹ ਜਾਪ ਨਹੀਂ ਕਰਦਾ ਤੇ ਜਹਿਰ ਖਾ ਕੇ ਮਰ ਜਾਂਦਾ ਹੈ।
Fareedkot Teekaਕਿਉਂਕਿ ਨਾਮ ਜਪਤਾ ਨਹੀਂ ਔ ਵਿਖੇ ਰੂਪ ਜਹਰ ਖਾ ਕਰ ਜਨਮਤਾ ਮਰਤਾ ਹੈ॥
Prof. Sahib Singhਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਉਹ (ਮਾਇਆ ਦਾ ਮੋਹ-ਰੂਪ) ਜ਼ਹਰ ਖਾ ਕੇ ਆਤਮਕ ਮੌਤ ਸਹੇੜ ਲੈਂਦਾ ਹੈ।

ਪਦ ਅਰਥ ਮਰੈ = ਆਤਮਕ ਮੌਤ ਸਹੇੜਦਾ ਹੈ। ਬਿਖੁ = ਜ਼ਹਰ। ਖਾਏ = ਖਾਇ, ਖਾ ਕੇ।

SikhNet (Spanish)ese ser no pronuncia el Nombre del Señor, ni siquiera en murmullo, y se envenena hasta la muerte.

ਅਨਦਿਨੁ ਸਦਾ ਵਿਸਟਾ ਮਹਿ ਵਾਸਾ; ਬਿਨੁ ਸੇਵਾ. ਜਨਮੁ ਗਵਾਵਣਿਆ ॥੬॥

anadin sadaa visattaa meh vaasaa; bin sevaa. janam gavaavaniaa |6|

Sant Singh KhalsaNight and day, they continually sit in manure. Without selfless service, their lives are wasted away. ||6||
Manmohan SinghNight and day his abode is ever in ordure. Without the Lord's service he wastes awry his life.
Manmohan Singh (Punjabi)ਰੈਣ ਦਿਹੁੰ ਉਸ ਦਾ ਵਸੇਬਾ ਹਮੇਸ਼ਾਂ ਗੰਦਗੀ ਵਿੱਚ ਹੈ। ਸਾਹਿਬ ਦੀ ਚਾਕਰੀ ਦੇ ਬਗੈਰ ਉਹ ਆਪਣਾ ਜੀਵਨ ਵੰਞਾ ਲੈਂਦਾ ਹੈ।
Fareedkot Teekaਉਸ ਕਾ ਰਾਤ ਦਿਨ ਸਦਾ ਦੁਰਗੰਧ ਰੂਪ ਕਰਮੋਂ ਵਿਖੇ ਵਾਸਾ ਹੈ ਔ ਗੁਰੋਂ ਕੀ ਸੇਵਾ ਬਿਨਾ ਜਨਮ ਗਵਾਵਤਾ ਹੈ॥੬॥
Prof. Sahib Singh(ਗੰਦ ਦੇ ਕੀੜੇ ਵਾਂਗ) ਉਸ ਮਨੁੱਖ ਦਾ ਨਿਵਾਸ ਸਦਾ ਹਰ ਵੇਲੇ (ਵਿਕਾਰਾਂ ਦੇ) ਗੰਦ ਵਿਚ ਹੀ ਰਹਿੰਦਾ ਹੈ, ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ ਉਹ ਆਪਣਾ ਮਨੁੱਖਾ ਜਨਮ ਜ਼ਾਇਆ ਕਰ ਲੈਂਦਾ ਹੈ ॥੬॥

ਪਦ ਅਰਥ ਅਨਦਿਨੁ = ਹਰ ਰੋਜ਼। ਵਿਸਟਾ = ਗੰਦ ॥੬॥

SikhNet (Spanish)Vive día y noche en la inmundicia, y sin el Servicio de Devoción malgasta su vida en frivolidades. (6)

ਅੰਮ੍ਰਿਤੁ ਪੀਵੈ; ਜਿਸ ਨੋ ਆਪਿ ਪੀਆਏ ॥

amrit peevai; jis no aap peeae |

Sant Singh KhalsaThey alone drink in this Amrit, whom the Lord Himself inspires to do so.
Manmohan SinghHe, whom the Lord Himself causes to drink, quaffs the Name Nectar.
Manmohan Singh (Punjabi)ਜਿਸ ਨੂੰ ਸੁਆਮੀ ਖੁਦ ਪਿਆਉਂਦਾ ਹੈ ਉਹੀ ਨਾਮ ਸੁਧਾ-ਰਸ ਨੂੰ ਪਾਨ ਕਰਦਾ ਹੈ।
Fareedkot Teekaਵਹੁ ਪੁਰਸ ਨਾਮ ਅੰਮ੍ਰਿਤ ਪੀਵਤਾ ਹੈ ਜਿਸ ਕੋ ਆਪ ਵਾਹਿਗੁਰੂ ਪਿਲਾਵਤਾ ਹੈ॥
Prof. Sahib Singh(ਪਰ ਜੀਵਾਂ ਦੇ ਭੀ ਕੀਹ ਵੱਸ?) ਉਹੀ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਜਿਸ ਨੂੰ ਪਰਮਾਤਮਾ ਆਪ ਪਿਲਾਂਦਾ ਹੈ।

ਪਦ ਅਰਥ ਨੋ = ਨੂੰ।

SikhNet (Spanish)Por la especial Bendición de Dios, uno bebe el Néctar y,

ਗੁਰ ਪਰਸਾਦੀ; ਸਹਜਿ ਲਿਵ ਲਾਏ ॥

gur parasaadee; sehaj liv laae |

Sant Singh KhalsaBy Guru's Grace, they intuitively enshrine love for the Lord.
Manmohan SinghBy the Guru's grace he enshrines affection for the Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਪ੍ਰਭੂ ਨਾਲ ਪਿਰਹੜੀ ਪਾ ਲੈਂਦਾ ਹੈ।
Fareedkot Teekaਸੋ ਗੁਰੋਂ ਕੀ ਕ੍ਰਿਪਾ ਕਰ ਕੇ ਸੁਤੇ ਹੀ ਬਿਰਤੀ ਲਾਵਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜੀ ਰੱਖਦਾ ਹੈ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ।

SikhNet (Spanish)a través del Guru y de forma imperceptible, entra en Comunión con el Señor.

ਪੂਰਨ ਪੂਰਿ ਰਹਿਆ. ਸਭ ਆਪੇ; ਗੁਰਮਤਿ ਨਦਰੀ ਆਵਣਿਆ ॥੭॥

pooran poor rahiaa. sabh aape; guramat nadaree aavaniaa |7|

Sant Singh KhalsaThe Perfect Lord is Himself perfectly pervading everywhere; through the Guru's Teachings, He is perceived. ||7||
Manmohan SinghThe perfect Lord is Himself fully-pervading everywhere. Under Guru's instruction. He is discerned.
Manmohan Singh (Punjabi)ਮੁਕੰਮਲ ਮਾਲਕ ਖੁਦ ਹੀ ਹਰ ਥਾਂ ਪਰੀਪੂਰਨ ਹੋ ਰਿਹਾ ਹੈ। ਗੁਰਾਂ ਦੇ ਉਪਦੇਸ਼ ਤਾਬੇ ਉਹ ਵੇਖਿਆ ਜਾਂਦਾ ਹੈ।
Fareedkot Teekaਪੂਰਨ ਪਰਮੇਸ੍ਵਰ ਆਪ ਹੀ ਸਭ ਮੇਂ ਬਿਆਪਕ ਹੋ ਰਹਾ ਹੈ, ਪਰੰਤੂ ਗੁਰੋਂ ਕੀ (ਮਤਿ) ਸਿਖਯਾ ਲੇਨੇ ਸੇ ਨਦਰ ਆਵਤਾ ਹੈ॥੮॥
Prof. Sahib Singhਸਤਿਗੁਰੂ ਦੀ ਮਤਿ ਲੈ ਕੇ ਫਿਰ ਉਸ ਨੂੰ ਇਹ ਪ੍ਰਤੱਖ ਦਿੱਸਦਾ ਹੈ ਕਿ ਸਰਬ-ਵਿਆਪਕ ਪ੍ਰਭੂ ਹਰ ਥਾਂ ਆਪ ਹੀ ਮੌਜੂਦ ਹੈ ॥੭॥

ਪਦ ਅਰਥ ਪੂਰਨ = ਵਿਆਪਕ ॥੭॥

SikhNet (Spanish)El Perfecto Señor prevalece en todo, pero es visto solamente a través de la Palabra del Guru. (7)

ਆਪੇ ਆਪਿ; ਨਿਰੰਜਨੁ ਸੋਈ ॥

aape aap; niranjan soee |

Sant Singh KhalsaHe Himself is the Immaculate Lord.
Manmohan SinghThat immaculate Lord is all by Himself.
Manmohan Singh (Punjabi)ਉਹ ਪਵਿੱਤਰ ਪ੍ਰਭੂ ਸਾਰਾ ਕੁਝ ਆਪਣੇ ਆਪ ਤੋਂ ਹੀ ਹੈ।
Fareedkot Teekaਸੋ ਪੂਰਨ ਨਿਰੰਜਨ (ਆਪੇ ਆਪਿ) ਸੁਤੇ ਸਿਧ ਹੈ॥
Prof. Sahib Singh(ਹੇ ਭਾਈ!) ਮਾਇਆ ਦੇ ਪ੍ਰਭਾਵ ਤੋਂ ਉੱਚਾ ਰਹਿਣ ਵਾਲਾ ਪਰਮਾਤਮਾ ਹਰ ਥਾਂ ਆਪ ਹੀ ਆਪ ਮੌਜੂਦ ਹੈ।

ਪਦ ਅਰਥ ਨਿਰੰਜਨੁ = ਮਾਇਆ ਰਹਿਤ ਪ੍ਰਭੂ।

SikhNet (Spanish)Él, el Ser Inmaculado, está completo en Sí Mismo;

ਜਿਨਿ ਸਿਰਜੀ; ਤਿਨਿ ਆਪੇ ਗੋਈ ॥

jin sirajee; tin aape goee |

Sant Singh KhalsaHe who has created, shall Himself destroy.
Manmohan SinghWho created the universe, He Himself shall destroy it.
Manmohan Singh (Punjabi)ਜਿਸ ਨੇ ਆਲਮ ਰਚਿਆ ਹੈ, ਊਹ ਆਪ ਹੀ ਇਸ ਨੂੰ ਨਾਸ ਕਰ ਦੇਵੇਗਾ।
Fareedkot Teekaਜਿਸ ਨਿਰੰਜਨ ਨੇ ਸ੍ਰਿਸਟੀ ਰਚੀ ਹੈ ਤਿਸ ਨੇ ਆਪ ਹੀ (ਗੋਈ) ਮਿਲਾਈ ਹੈ, ਭਾਵ ਏਹਿ ਕਿ ਪਰਲੋ ਕਰੀ ਹੈ॥
Prof. Sahib Singhਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਇਸ ਨੂੰ ਨਾਸ ਕਰਦਾ ਹੈ।

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਸਿਰਜੀ = ਪੈਦਾ ਕੀਤੀ। ਤਿਨਿ = ਉਸ (ਪ੍ਰਭੂ) ਨੇ। ਗੋਈ = ਨਾਸ ਕੀਤੀ।

SikhNet (Spanish)Él sólo crea, Él sólo destruye.

ਨਾਨਕ. ਨਾਮੁ ਸਮਾਲਿ ਸਦਾ ਤੂੰ; ਸਹਜੇ ਸਚਿ ਸਮਾਵਣਿਆ ॥੮॥੧੬॥੧੭॥

naanak. naam samaal sadaa toon; sahaje sach samaavaniaa |8|16|17|

Sant Singh KhalsaO Nanak, remember the Naam forever, and you shall merge into the True One with intuitive ease. ||8||16||17||
Manmohan SinghNanak, do thou ever remember God's Name Thus shalt thou be easily blended with the True One.
Manmohan Singh (Punjabi)ਨਾਨਕ ਤੂੰ ਸਦੀਵ ਹੀ ਹਰੀ ਨਾਮ ਦਾ ਸਿਮਰਨ ਕਰ। ਇੰਞ ਤੂੰ ਸੁਖੈਨ ਹੀ ਸਤਿਪੁਰਖ ਨਾਲ ਅਭੇਦ ਹੋ ਜਾਵੇਂਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੂੰ ਨਾਮ ਕੋ ਸਿਮਰ ਇਸ ਸੇ ਤੂੰ ਸਹਜੇ ਹੀ ਸਚ ਮੇਂ ਸਮਾਇ ਜਾਵੇਂਗਾ॥੮॥੧੬॥੧੭॥
Prof. Sahib Singhਹੇ ਨਾਨਕ! ਤੂੰ ਉਸ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਸਾਂਭ ਰੱਖ। (ਨਾਮ ਸਿਮਰਨ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਟਿਕ ਕੇ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹੀਦਾ ਹੈ ॥੮॥੧੬॥੧੭॥

ਪਦ ਅਰਥ ਸਮਾਲਿ = ਚੇਤੇ ਰੱਖ। ਸਚਿ = ਸਦਾ-ਥਿਰ ਪ੍ਰਭੂ ਵਿਚ ॥੮॥

SikhNet (Spanish)Dice Nanak, cosecha dentro de ti el Nombre e inmérgete en la Verdad del Señor con toda facilidad. (8-16-17)
Answers quote the Granth verbatim with Ang citations. AI commentary is not Gurbani and not a religious ruling.