ੴ

ਸਿੱਖਬਾਣੀ · SikhBani

ਅੰਮ੍ਰਿਤ ਨਾਮੁ ਮੰਨਿ ਵਸਾਏ ॥

amrit naam man vasaae
Guru Amardas Ji ਗੁਰੂ ਅਮਰਦਾਸ ਜੀ · Raag Maajh · Ang 118, 119 · 27 lines
Translations

ਮਾਝ ਮਹਲਾ ੩ ॥

maajh mahalaa 3 | Ang 118

Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das Tercer Canal Divino

ਅੰਮ੍ਰਿਤ ਨਾਮੁ; ਮੰਨਿ ਵਸਾਏ ॥

amrit naam; man vasaae | Ang 118

Sant Singh KhalsaEnshrining the Ambrosial Naam, the Name of the Lord, in the mind,
Manmohan SinghBy enshrining in the heart the Nectarean name of God,
Manmohan Singh (Punjabi)ਨਾਰਾਇਣ ਦਾ ਸੁਧਾਸਰੂਪ ਨਾਮ ਦਿਲ ਅੰਦਰ ਟਿਕਾਉਣ ਦੁਆਰਾ,
Fareedkot Teekaਹੇ ਭਾਈ! ਜੋ ਅੰਮ੍ਰਿਤ ਰੂਪ ਨਾਮ ਮਨ ਮੇਂ ਵਸਾਵਤੇ ਹੈਂ॥
Prof. Sahib Singhਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ,

ਪਦ ਅਰਥ ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲੇ ਪ੍ਰਭੂ ਦਾ ਨਾਮ। ਮੰਨਿ = ਮਨਿ, ਮਨ ਵਿਚ।

SikhNet (Spanish)Enalteciendo el Naam Ambrosial, el Nombre del Señor en la mente,

ਹਉਮੈ ਮੇਰਾ; ਸਭੁ ਦੁਖੁ ਗਵਾਏ ॥

haumai meraa; sabh dukh gavaae | Ang 118

Sant Singh Khalsaall the pains of egotism, selfishness and conceit are eliminated.
Manmohan Singhall the pain of egotism and egoism is eliminated.
Manmohan Singh (Punjabi)ਸਵੈ-ਹੰਗਤਾ ਤੇ ਅਪਣੱਤ ਦੀ ਸਮੂਹ ਪੀੜਾ ਨਵਿਰਤ ਹੋ ਜਾਂਦੀ ਹੈ।
Fareedkot Teekaਸੋ ਪੁਰਸ ਮੈਂ ਮੇਰਾ ਸੰਕਲਪ ਔਰ ਦੁਖ ਸਭ ਗਵਾਵਤੇ ਹੈਂ॥
Prof. Sahib Singhਉਹ (ਆਪਣੇ ਅੰਦਰੋਂ) ਹਉਮੈ ਤੇ ਮਮਤਾ ਦਾ ਦੁੱਖ ਦੂਰ ਕਰ ਲੈਂਦਾ ਹੈ।

ਪਦ ਅਰਥ ਮੇਰਾ = ਮੇਰਾ-ਪਨ, ਮਮਤਾ।

SikhNet (Spanish)los dolores del egoísmo y la tristeza son eliminados.

ਅੰਮ੍ਰਿਤ ਬਾਣੀ ਸਦਾ ਸਲਾਹੇ; ਅੰਮ੍ਰਿਤਿ ਅੰਮ੍ਰਿਤੁ ਪਾਵਣਿਆ ॥੧॥

amrit baanee sadaa salaahe; amrit amrit paavaniaa |1| Ang 118

Sant Singh KhalsaBy continually praising the Ambrosial Bani of the Word, I obtain the Amrit, the Ambrosial Nectar. ||1||
Manmohan SinghBy ever praising the ambrosial Gurbani the man obtains immortalising Name-Nectar.
Manmohan Singh (Punjabi)ਸਦੀਵ ਹੀ ਅੰਮ੍ਰਿਤ-ਮਈ ਗੁਰਬਾਣੀ ਦੀ ਪ੍ਰਸੰਸਾ ਕਰਨ ਦੁਆਰਾ ਬੰਦਾ ਅਮਰ ਕਰਨ ਵਾਲੇ ਨਾਮ ਦਾ ਆਬਿ-ਹਿਯਾਤ ਪਾ ਲੈਂਦਾ ਹੈ।
Fareedkot Teekaਅੰਮ੍ਰਿਤ ਰੂਪ ਬਾਣੀ ਸੇ ਨਾਮ ਸਦਾ ਸਲਾਹੁਤੇ ਹੈਂ, ਨਾਮ ਅੰਮ੍ਰਿਤ ਕਰ ਅਮਰਤਾ ਕੋ ਪ੍ਰਾਪਤਿ ਹੋਏ ਹੈਂ॥੧॥
Prof. Sahib Singhਉਹ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਲਾਹ ਦੀ ਬਾਣੀ ਰਾਹੀਂ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਤੇ ਹਰ ਵੇਲੇ ਨਾਮ-ਅੰਮ੍ਰਿਤ (ਦੇ ਘੁੱਟ) ਹੀ ਪੀਂਦਾ ਹੈ ॥੧॥

ਪਦ ਅਰਥ ਅੰਮ੍ਰਿਤ = ਸਦਾ ਅਟੱਲ ਪਰਮਾਤਮਾ। ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ॥੧॥

SikhNet (Spanish)Cantando continuamente el Bani Ambrosial de la Palabra, obtengo el Amrit del Néctar Ambrosial.(1)

ਹਉ ਵਾਰੀ ਜੀਉ ਵਾਰੀ; ਅੰਮ੍ਰਿਤ ਬਾਣੀ ਮੰਨਿ ਵਸਾਵਣਿਆ ॥

hau vaaree jeeo vaaree; amrit baanee man vasaavaniaa | Ang 118

Sant Singh KhalsaI am a sacrifice, my soul is a sacrifice, to those who enshrine the Ambrosial Bani of the Word within their minds.
Manmohan SinghI am dedicated, my life is dedicated unto those who place in their mind the regenerating hymns of the Guru.
Manmohan Singh (Punjabi)ਮੈਂ ਸਮਰਪਣ ਹਾਂ, ਮੇਰੀ ਜਿੰਦਗੀ ਸਮਰਪਣ ਹੈ, ਉਨ੍ਹਾਂ ਉਤੋਂ ਜੋ ਪੁਨਰ-ਜੀਵਨ ਪ੍ਰਦਾਨ ਕਰਨ ਵਾਲੀ ਗੁਰਬਾਣੀ ਨੂੰ ਆਪਣੇ ਚਿੱਤ ਅੰਦਰ ਟਿਕਾਉਂਦੇ ਹਨ।
Fareedkot Teekaਮੈਂ ਤਿਨ ਕੇ ਵਾਰਨੇ ਜਾਤਾ ਹੂੰ ਜੋ ਅੰਮ੍ਰਿਤ ਬਾਣੀ ਰੂਪ ਹਰੀ ਕੇ ਨਾਮ ਕੋ ਮਨ ਮੇਂ ਵਸਾਵਤੇ ਹੈਂ॥
Prof. Sahib Singhਮੈਂ ਉਸ ਮਨੁੱਖ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੋ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ (ਪਰਮਾਤਮਾ ਨੂੰ) ਆਪਣੇ ਮਨ ਵਿਚ ਵਸਾਂਦਾ ਹੈ,
SikhNet (Spanish)Ofrezco mi ser en sacrificio, mi Alma en sacrificio,

ਅੰਮ੍ਰਿਤ ਬਾਣੀ ਮੰਨਿ ਵਸਾਏ; ਅੰਮ੍ਰਿਤੁ ਨਾਮੁ ਧਿਆਵਣਿਆ ॥੧॥ ਰਹਾਉ ॥

amrit baanee man vasaae; amrit naam dhiaavaniaa |1| rahaau | Ang 118

Sant Singh KhalsaEnshrining the Ambrosial Bani in their minds, they meditate on the Ambrosial Naam. ||1||Pause||
Manmohan SinghHe, who enshrines in his heart the immortalising Gurbani, begins to meditate on the Nectarean Name. Pause.
Manmohan Singh (Punjabi)ਜੋ ਸੁਰਜੀਤ ਕਰਨਹਾਰ ਗੁਰਬਾਣੀ ਨੂੰ ਆਪਣੇ ਦਿਲ ਵਿੱਚ ਅਸਥਾਪਨ ਕਰਦਾ ਹੈ, ਊਹ ਆਬਿ-ਹਿਯਾਤੀ ਨਾਮ ਦਾ ਅਰਾਧਨ ਕਰਨ ਲੱਗ ਜਾਂਦਾ ਹੈ। ਠਹਿਰਾਉ।
Fareedkot Teekaਪੁਨਾ ਅੰਮ੍ਰਿਤ ਬਾਣੀ ਰੂਪ ਗੁਰਉਪਦੇਸ ਕੋ ਮਨ ਮੇਂ ਵਸਾਇ ਕਰ ਅੰਮ੍ਰਿਤ ਨਾਮ ਧਿਆਵਤੇ ਹੈਂ॥੧॥ ਰਹਾਉ ॥
Prof. Sahib Singhਜੋ ਅੰਮ੍ਰਿਤ ਬਾਣੀ ਮਨ ਵਿਚ ਵਸਾਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਪ੍ਰਭੂ-ਨਾਮ ਸਦਾ ਸਿਮਰਦਾ ਹੈ ॥੧॥ ਰਹਾਉ ॥

ਪਦ ਅਰਥ ਵਸਾਵਣਿਆ = ਵਸਾਣ ਵਾਲਿਆਂ ਤੋਂ ॥੧॥ ਰਹਾਉ ॥

SikhNet (Spanish)a aquéllos que enaltecen el Bani Ambrosial del Naam. (1-Pausa)

ਅੰਮ੍ਰਿਤੁ ਬੋਲੈ; ਸਦਾ ਮੁਖਿ ਵੈਣੀ ॥

amrit bolai; sadaa mukh vainee | Ang 118

Sant Singh KhalsaThose who continually chant the Ambrosial Words of Nectar,
Manmohan SinghThose who continually utter the Nectar-Name with mouth,
Manmohan Singh (Punjabi)ਜੋ ਆਬਿ-ਹਿਯਾਤ ਵਰਗੇ ਮਿੱਠੇ ਬਚਨ ਹਮੇਸ਼ਾਂ ਆਪਣੇ ਮੂੰਹੋਂ ਊਚਾਰਦਾ ਹੈ,
Fareedkot Teekaਜੋ ਗੁਰਮੁਖ ਹੈਂ, ਸੋ ਅੰਮ੍ਰਿਤ ਨਾਮ ਬਾਣੀ ਕੋ ਸਦਾ ਬੋਲਤੇ ਹੈਂ॥
Prof. Sahib Singhਜੇਹੜਾ ਮਨੁੱਖ ਆਪਣੇ ਮੂੰਹ ਨਾਲ ਬਚਨਾਂ ਦੀ ਰਾਹੀਂ ਆਤਮਕ ਜੀਵਨ-ਦਾਤਾ ਪ੍ਰਭ-ਨਾਮ ਸਦਾ ਉਚਾਰਦਾ ਹੈ,

ਪਦ ਅਰਥ ਮੁਖਿ = ਮੂੰਹ ਨਾਲ। ਵੈਣੀ = ਬਚਨਾਂ ਦੀ ਰਾਹੀਂ, ਸਿਫ਼ਤਿ-ਸਾਲਾਹ ਦੇ ਬਚਨਾਂ ਦੀ ਰਾਹੀਂ।

SikhNet (Spanish)Quienes continuamente cantan las Palabras Ambrosiales de Néctar,

ਅੰਮ੍ਰਿਤੁ ਵੇਖੈ ਪਰਖੈ ਸਦਾ ਨੈਣੀ ॥

amrit vekhai parakhai sadaa nainee | Ang 118

Sant Singh KhalsaSee and behold this Amrit everywhere with their eyes.
Manmohan Singhalways see and assay this Amrit everywhere with their eyes.
Manmohan Singh (Punjabi)ਉਹ ਅੰਮ੍ਰਿਤਮਈ ਨਾਮ ਨੂੰ ਨਿਤਾ ਪ੍ਰਤੀ ਆਪਣੇ ਨੇਤ੍ਰਾਂ ਨਾਲ ਦੇਖਦਾ ਤੇ ਪਛਾਣਦਾ ਹੈ।
Fareedkot Teekaਅੰਮ੍ਰਿਤ ਰੂਪ ਬ੍ਰਹਮ ਕੋ ਸਦਾ ਨੇਤ੍ਰੀ ਦੇਖਤੇ ਹੈਂ, ਔਰੁ ਨਾਮ ਦੀ ਪਰੀਖ੍ਯਾ ਕਰਤੇ ਹੈਂ, ਭਾਵ ਮਹਿਮਾ ਜਾਨਤੇ ਹੈਂ॥
Prof. Sahib Singhਉਹ ਅੱਖਾਂ ਨਾਲ (ਭੀ) ਸਦਾ ਜੀਵਨ-ਦਾਤੇ ਪਰਮਾਤਮਾ ਨੂੰ ਹੀ (ਹਰ ਥਾਂ) ਵੇਖਦਾ ਪਛਾਣਦਾ ਹੈ।

ਪਦ ਅਰਥ ਅੰਮ੍ਰਿਤੁ = ਸਦਾ ਅਟੱਲ ਪ੍ਰਭੂ। ਨੈਣੀ = ਅੱਖਾਂ ਨਾਲ।

SikhNet (Spanish)Ven y observan el Amrit por todas partes con sus ojos.

ਅੰਮ੍ਰਿਤ ਕਥਾ ਕਹੈ ਸਦਾ ਦਿਨੁ ਰਾਤੀ; ਅਵਰਾ ਆਖਿ ਸੁਨਾਵਣਿਆ ॥੨॥

amrit kathaa kahai sadaa din raatee; avaraa aakh sunaavaniaa |2| Ang 118

Sant Singh KhalsaThey continually chant the Ambrosial Sermon day and night; chanting it, they cause others to hear it. ||2||
Manmohan SinghThe Nectar discourse of the Lord he ever utters day and night, and repeating it makes others hear.
Manmohan Singh (Punjabi)ਸੁਧਾ ਰੂਪ ਵਰਨਣ ਸੁਆਮੀ ਦਾ ਉਹ ਸਦੀਵ ਹੀ ਦਿਹੁੰ ਰੈਣ ਉਚਾਰਨ ਕਰਦਾ ਹੈ ਅਤੇ ਇਸ ਨੂੰ ਕਹਿ ਕੇ ਹੋਰਨਾ ਨੂੰ ਸੁਣਾਉਂਦਾ ਹੈ।
Fareedkot Teekaਔਰੁ ਆਪ ਅੰਮ੍ਰਿਤ ਕਥਾ ਸਦਾ ਦਿਨ ਰਾਤ ਸਾਧਾਰਨ ਕਰਤੇ ਹੈਂ ਔਰੁ ਜਗ੍ਯਾਸੂ ਜਨੋਂ ਕੋ ਕਹ ਕਰ ਸੁਨਾਵਤੇ ਹੈਂ॥੨॥
Prof. Sahib Singhਉਹ ਜੀਵਨ-ਦਾਤੇ ਪ੍ਰਭੂ ਦੀ ਸਿਫ਼ਤ-ਸਾਲਾਹ ਸਦਾ ਦਿਨ ਰਾਤ ਕਰਦਾ ਹੈ ਤੇ ਹੋਰਨਾਂ ਨੂੰ (ਭੀ) ਆਖ ਕੇ ਸੁਣਾਂਦਾ ਹੈ ॥੨॥

ਪਦ ਅਰਥ ਅੰਮ੍ਰਿਤ ਕਥਾ = ਅਮਰ ਪ੍ਰਭੂ ਦੀ ਸਿਫ਼ਤਿ-ਸਾਲਾਹ। ਆਖਿ = ਆਖ ਕੇ ॥੨॥

SikhNet (Spanish)Día y noche y a todo momento recitan el Sermón Ambrosial y cantándolo hacen que otros Lo escuchen. (2)

ਅੰਮ੍ਰਿਤ ਰੰਗਿ ਰਤਾ; ਲਿਵ ਲਾਏ ॥

amrit rang rataa; liv laae | Ang 118

Sant Singh KhalsaImbued with the Ambrosial Love of the Lord, they lovingly focus their attention on Him.
Manmohan SinghImbued with the ambrosial love of the Lord he fixes his attention on Him.
Manmohan Singh (Punjabi)ਸੁਆਮੀ ਦੇ ਸੁਧਾ-ਸਰੂਪ ਸਨੇਹ ਨਾਲ ਰੰਗੀਜਿਆ ਹੋਇਆ ਉਹ ਉਸ ਦੇ ਨਾਲ ਆਪਣੀ ਬਿਰਤੀ ਜੋੜਦਾ ਹੈ।
Fareedkot Teekaਜੋ ਨਾਮ ਅੰਮ੍ਰਿਤ ਮੇਂ ਬਿਰਤੀ ਲਾਇ ਕਰ ਪ੍ਰੇਮ ਸੇ ਰਤਾ ਹੈ॥
Prof. Sahib Singhਜੇਹੜਾ ਮਨੁੱਖ ਜੀਵਨ-ਦਾਤੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਹੋਇਆ ਪ੍ਰਭੂ-ਚਰਨਾਂ ਵਿਚ ਸੁਰਤ ਜੋੜਦਾ ਹੈ,

ਪਦ ਅਰਥ ਅੰਮ੍ਰਿਤ ਰੰਗਿ = ਅਮਰ ਪ੍ਰਭੂ ਦੇ ਪ੍ਰੇਮ ਵਿਚ।

SikhNet (Spanish)Aquéllos que están imbuidos en el Amor Ambrosial del Señor, viven en Comunión con Él.

ਅੰਮ੍ਰਿਤੁ; ਗੁਰ ਪਰਸਾਦੀ ਪਾਏ ॥

amrit; gur parasaadee paae | Ang 118

Sant Singh KhalsaBy Guru's Grace, they receive this Amrit.
Manmohan SinghThe Nectar (Name) he receives by the Guru's grace.
Manmohan Singh (Punjabi)ਆਬਿ-ਹਿਯਾਤ (ਨਾਮ) ਊਹ ਗੁਰਾਂ ਦੀ ਮਿਹਰ ਦੁਆਰਾ ਪਾਉਂਦਾ ਹੈ।
Fareedkot Teekaਸੋ ਗੁਰੋਂ ਕੀ ਕ੍ਰਿਪਾ ਸੇ ਅਮਰਤਾ ਕੋ ਪਾਵਤਾ ਹੈ॥
Prof. Sahib Singhਉਹ ਗੁਰੂ ਦੀ ਕਿਰਪਾ ਨਾਲ ਉਸ ਜੀਵਨ-ਦਾਤੇ ਨੂੰ ਮਿਲ ਪੈਂਦਾ ਹੈ।
SikhNet (Spanish)Por la Gracia del Guru, reciben el Amrit del Guru y cantan con sus lenguas el Nombre Ambrosial.

ਅੰਮ੍ਰਿਤੁ ਰਸਨਾ ਬੋਲੈ ਦਿਨੁ ਰਾਤੀ; ਮਨਿ ਤਨਿ ਅੰਮ੍ਰਿਤੁ ਪੀਆਵਣਿਆ ॥੩॥

amrit rasanaa bolai din raatee; man tan amrit peeaavaniaa |3| Ang 118

Sant Singh KhalsaThey chant the Ambrosial Name with their tongues day and night; their minds and bodies are satisfied by this Amrit. ||3||
Manmohan SinghThe elixir (Name) day and night he repeats with his tongue, and his soul and body are satiated. with the elixir (Name)
Manmohan Singh (Punjabi)ਆਬਿ-ਹਿਯਾਤ (ਨਾਮ) ਦਿਹੁੰ ਰੈਣ ਊਹ ਆਪਣੀ ਜਿਹਭਾ ਨਾਲ ਜਪਦਾ ਹੈ ਅਤੇ ਊਸ ਦੀ ਆਤਮਾ ਤੇ ਦੇਹਿ ਆਬਿ-ਹਿਯਾਤ (ਨਾਮ) ਨਾਲ ਤ੍ਰਿਪਤ ਹੋਏ ਹੋਏ ਹਨ।
Fareedkot Teekaਸੋ ਦਿਨ ਰਾਤ ਰਸਨਾ ਸੇ ਨਾਮ ਅੰਮ੍ਰਿਤ ਉਚਾਰਤਾ ਹੈ ਔਰ ਮਨ ਤਨ ਸੇ ਆਪ ਅੰਮ੍ਰਿਤੁ ਪੀਵਤਾ ਹੈ ਔਰ ਔਰੋਂ ਕੋ ਪੀਆਵਤਾ ਹੈ॥੩॥
Prof. Sahib Singhਉਹ ਆਪਣੀ ਜੀਭ ਨਾਲ ਦਿਨ ਰਾਤ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਹੀ ਉਚਾਰਦਾ ਹੈ, ਉਹ ਆਪਣੇ ਮਨ ਦੀ ਰਾਹੀਂ ਤੇ ਆਪਣੇ ਗਿਆਨ-ਇੰਦ੍ਰਿਆਂ ਦੀ ਰਾਹੀਂ ਨਾਮ-ਅੰਮ੍ਰਿਤ ਪੀਂਦਾ ਰਹਿੰਦਾ ਹੈ ॥੩॥

ਪਦ ਅਰਥ ਰਸਨਾ = ਜੀਭ (ਨਾਲ)। ਮਨਿ = ਮਨ ਦੀ ਰਾਹੀਂ। ਤਨਿ = ਸਰੀਰ ਦੀ ਰਾਹੀਂ (ਗਿਆਨ-ਇੰਦ੍ਰਿਆਂ ਦੀ ਰਾਹੀਂ) ॥੩॥

SikhNet (Spanish)Día y noche, y con el Amrit sus mentes y cuerpos quedan satisfechos. (3)

ਸੋ ਕਿਛੁ ਕਰੈ; ਜੁ ਚਿਤਿ. ਨ ਹੋਈ ॥

so kichh karai; ju chit. na hoee | Ang 118

Sant Singh KhalsaThat which God does is beyond anyone's consciousness;
Manmohan SinghGod does that what is not even in the man's specter.
Manmohan Singh (Punjabi)ਵਾਹਿਗੁਰੂ ਊਹ ਕੁਝ ਕਰਦਾ ਹੈ ਜਿਹੜਾ ਇਨਸਾਨ ਦੇ ਖਾਬ ਖਿਆਲ ਵਿੱਚ ਭੀ ਨਹੀਂ ਹੁੰਦਾ।
Fareedkot Teekaਉਨ ਕਾ ਨਿਹਚਾ ਐਸਾ ਹੈ ਕਿ ਪਰਮੇਸ੍ਵਰ ਸੋ ਕਿਛੁ ਕਰਤਾ ਹੈ, ਜੋ ਜੀਵ ਕੇ ਯਾਦ ਨਹੀਂ ਹੋਤਾ॥
Prof. Sahib Singh(ਹੇ ਭਾਈ!) ਪਰਮਾਤਮਾ ਉਹ ਕੁਝ ਕਰ ਦਿੰਦਾ ਹੈ ਜੋ (ਜੀਵਾਂ ਦੇ) ਚਿੱਤ-ਚੇਤੇ ਭੀ ਨਹੀਂ ਹੁੰਦਾ।

ਪਦ ਅਰਥ ਚਿਤਿ = (ਜੀਵਾਂ ਦੇ) ਚਿੱਤ ਵਿਚ।

SikhNet (Spanish)El Señor hace lo que nadie puede predecir;

ਤਿਸ ਦਾ ਹੁਕਮੁ; ਮੇਟਿ ਨ ਸਕੈ ਕੋਈ ॥

tis daa hukam; mett na sakai koee | Ang 118

Sant Singh Khalsano one can erase the Hukam of His Command.
Manmohan SinghHis flat no one can undo.
Manmohan Singh (Punjabi)ਉਸ ਦਾ ਫੁਰਮਾਨ ਕੋਈ ਮੇਸ ਨਹੀਂ ਸਕਦਾ।
Fareedkot Teekaਔਰ ਤਿਸ ਕਾ ਹੁਕਮੁ ਕੋਈ ਮੇਟ ਨਹੀਂ ਸਕਤਾ ॥
Prof. Sahib Singhਕੋਈ ਭੀ ਜੀਵ ਉਸ ਕਰਤਾਰ ਦਾ ਹੁਕਮ (ਭੀ) ਮੋੜ ਨਹੀਂ ਸਕਦਾ।

ਪਦ ਅਰਥ ਤਿਸ ਦਾ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਦਾ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}।

SikhNet (Spanish)El Jukam de Su Voluntad nadie lo puede borrar.

ਹੁਕਮੇ ਵਰਤੈ ਅੰਮ੍ਰਿਤ ਬਾਣੀ; ਹੁਕਮੇ ਅੰਮ੍ਰਿਤੁ ਪੀਆਵਣਿਆ ॥੪॥

hukame varatai amrit baanee; hukame amrit peeaavaniaa |4| Ang 118

Sant Singh KhalsaBy His Command, the Ambrosial Bani of the Word prevails, and by His Command, we drink in the Amrit. ||4||
Manmohan SinghBy his sweet will the Nectarean Gurbani has become prevalent, and by his will one quaffs the Nectarean Gurbani.
Manmohan Singh (Punjabi)ਉਸ ਦੀ ਮਿੱਠੜੀ ਮਰਜੀ ਦੁਆਰਾ ਸੁਧਾ-ਸਰੂਪ ਗੁਰਬਾਣੀ ਪਰਚੱਲਤ ਹੋਈ ਹੈ ਅਤੇ ਉਸ ਦੀ ਰਜਾ ਦੁਆਰਾ ਆਦਮੀ ਅੰਮ੍ਰਿਤ-ਮਈ ਗੁਰਬਾਣੀ ਨੂੰ ਪਾਨ ਕਰਦਾ ਹੈ।
Fareedkot Teekaਤਿਸ ਕੇ ਹੁਕਮ ਅਨੁਸਾਰ ਅੰਮ੍ਰਿਤ ਰੂਪ ਬਾਣੀ ਮੇਂ ਭਗਤ ਵਰਤ ਰਹਿਆ ਹੈ ਔਰ ਹੁਕਮ ਕਰ ਵੀ ਵਹੁ ਨਾਮ ਅੰਮ੍ਰਿਤ ਪੀਆਵਤਾ ਹੈ॥੪॥
Prof. Sahib Singhਉਸ ਦੇ ਹੁਕਮ ਅਨੁਸਾਰ ਹੀ (ਕਿਸੇ ਵਡ-ਭਾਗੀ ਮਨੁੱਖ ਦੇ ਹਿਰਦੇ ਵਿਚ) ਉਸ ਦੀ ਆਤਮਕ ਜੀਵਨ-ਦਾਤੀ ਸਿਫ਼ਤ-ਸਾਲਾਹ ਦੀ ਬਾਣੀ ਵੱਸ ਪੈਂਦੀ ਹੈ, ਉਹ ਆਪਣੇ ਹੁਕਮ ਅਨੁਸਾਰ ਹੀ (ਕਿਸੇ ਵਡ-ਭਾਗੀ ਨੂੰ) ਆਪਣਾ ਨਾਮ-ਅੰਮ੍ਰਿਤ ਪਿਲਾਂਦਾ ਹੈ ॥੪॥

ਪਦ ਅਰਥ ਹੁਕਮੇ = ਹੁਕਮਿ ਹੀ, ਪ੍ਰਭੂ ਦੇ ਹੁਕਮ ਅਨੁਸਾਰ ਹੀ ॥੪॥

SikhNet (Spanish)Por Su Voluntad uno es bendecido con el Dulce Bani de Su Palabra, y por Su Voluntad bebemos el Amrit.(4)

ਅਜਬ ਕੰਮ; ਕਰਤੇ ਹਰਿ ਕੇਰੇ ॥

ajab kam; karate har kere | Ang 118

Sant Singh KhalsaThe actions of the Creator Lord are marvellous and wonderful.
Manmohan SinghWonderful are the doings of God, the Creator.
Manmohan Singh (Punjabi)ਅਸਚਰਜ ਹਨ ਵਾਹਿਗੁਰੂ ਸਿਰਜਣਹਾਰ ਦੇ ਕਰਤਬ।
Fareedkot Teekaਹਰੀ ਕਰਤੇ ਕੇ ਕਾਂਮ ਅਸਚਰਜ ਹੈਂ॥
Prof. Sahib Singh(ਹੇ ਭਾਈ!) ਉਸ ਹਰੀ ਕਰਤਾਰ ਦੇ ਕੌਤਕ ਅਚਰਜ ਹਨ।

ਪਦ ਅਰਥ ਕਰਤੇ ਕੇਰੇ = ਕਰਤੇ ਦੇ।

SikhNet (Spanish)Maravillosas son las Obras del Señor;

ਇਹੁ ਮਨੁ ਭੂਲਾ ਜਾਂਦਾ; ਫੇਰੇ ॥

eihu man bhoolaa jaandaa; fere | Ang 118

Sant Singh KhalsaThis mind is deluded, and goes around the wheel of reincarnation.
Manmohan SinghThis mistaken mind goes round in the circuit of transmigration.
Manmohan Singh (Punjabi)ਇਹ ਘੁੱਸਾ ਹੋਇਆ ਮਨੂਆ ਆਵਾਗਉਣ ਦੇ ਗੇੜੇ ਵਿੱਚ ਪੈ ਜਾਂਦਾ ਹੈ।
Fareedkot Teekaਇਹੁ ਮਨੁ ਉਸ ਸੇ ਭੂਲ ਕਰ ਚਉਰਾਸੀ ਕੇ ਫੇਰ ਮੇਂ ਜਾਤਾ ਹੈ, ਵਾ ਜਗ੍ਯਾਸੂ ਇਸ ਭੂਲੇ ਹੂਏ ਮਨ ਵਿਸਯੋਂ ਮੇਂ ਜਾਤੇ ਕੋ (ਫੇਰੇ) ਮੋੜੇ॥
Prof. Sahib Singh(ਜੀਵਾਂ ਦੇ) ਕੁਰਾਹੇ ਪੈ ਕੇ ਭਟਕਦੇ ਇਸ ਮਨ ਨੂੰ (ਭੀ) ਉਹ ਕਰਤਾਰ ਮੋੜ ਲਿਆਉਂਦਾ ਹੈ।

ਪਦ ਅਰਥ ਭੂਲਾ ਜਾਂਦਾ = ਭਟਕਦਾ ਫਿਰਦਾ। ਫੇਰੇ = ਮੋੜ ਲਿਆਉਂਦਾ ਹੈ।

SikhNet (Spanish)pero la mente está infectada por la ilusión, y así reencarna una y otra vez.

ਅੰਮ੍ਰਿਤ ਬਾਣੀ ਸਿਉ ਚਿਤੁ ਲਾਏ; ਅੰਮ੍ਰਿਤ ਸਬਦਿ ਵਜਾਵਣਿਆ ॥੫॥

amrit baanee siau chit laae; amrit sabad vajaavaniaa |5| Ang 118

Sant Singh KhalsaThose who focus their consciousness on the Ambrosial Bani of the Word, hear the vibrations of the Ambrosial Word of the Shabad. ||5||
Manmohan SinghWho focuses his mind on the ambrosial Gurbani, for him is played the music of the Nectarean Name.
Manmohan Singh (Punjabi)ਜੋ ਆਪਣੇ ਮਨ ਨੂੰ ਅੰਮ੍ਰਿਮਈ ਗੁਰਬਾਣੀ ਉਤੇ ਕੇਂਦਰ ਕਰਦਾ ਹੈ, ਊਸ ਦੇ ਲਈ ਸੁਧਾ-ਸਰੂਪ ਨਾਮ ਦਾ ਕੀਰਤਨ ਹੁੰਦਾ ਹੈ।
Fareedkot Teekaਗੁਰੋਂ ਕੇ ਅੰਮ੍ਰਿਤ ਸਬਦ ਕੋ ਵਜਾਏ ਅਰਥਾਤ ਜਪ ਔਰ ਅੰਮ੍ਰਿਤ ਬਾਣੀ ਸਾਥ ਚਿਤ ਲਾਵੇ ਔਰ ਐਸੇ ਬੇਨਤੀ ਕਰੇ॥੫॥
Prof. Sahib Singhਉਸ ਮਨ ਨੂੰ ਪ੍ਰਭੂ ਆਪਣੀ ਆਤਮਕ ਜੀਵਨ-ਦਾਤੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਜੋੜ ਦੇਂਦਾ ਹੈ, ਤੇ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਆਪਣਾ ਨਾਮ (ਉਸ ਦੇ ਅੰਦਰ) ਪਰਗਟ ਕਰ ਦੇਂਦਾ ਹੈ ॥੫॥

ਪਦ ਅਰਥ ਸਿਉ = ਨਾਲ। ਸਬਦਿ = ਸ਼ਬਦ ਦੀ ਰਾਹੀਂ। ਵਸਾਵਣਿਆ = ਪਰਗਟ ਕਰਦਾ ਹੈ ॥੫॥

SikhNet (Spanish)Aquéllos que concentran su mente en el Bani Ambrosial de la Palabra, escuchan la vibración de la Palabra Ambrosial del Shabd. (5)

ਖੋਟੇ ਖਰੇ; ਤੁਧੁ ਆਪਿ ਉਪਾਏ ॥

khotte khare; tudh aap upaae | Ang 119

Sant Singh KhalsaYou Yourself created the counterfeit and the genuine.
Manmohan SinghThe counterfeit and the genuine. Thou Thyself hast created.
Manmohan Singh (Punjabi)ਜਾਲ੍ਹੀ ਤੇ ਅਸਲੀ ਤੂੰ ਆਪੇ ਹੀ ਪੈਦਾ ਕੀਤੇ ਹਨ।
Fareedkot Teekaਹੇ ਪਰਮੇਸ੍ਵਰ! ਖੋਟੇ ਔਰ ਖਰੇ ਸਭ ਤੈਨੇ ਆਪ ਹੀ ਉਤਪੰਨ ਕਰੇ ਹੈਂ॥
Prof. Sahib Singh(ਹੇ ਪ੍ਰਭੂ!) ਖੋਟੇ ਜੀਵ ਤੇ ਖਰੇ ਜੀਵ ਤੂੰ ਆਪ ਹੀ ਪੈਦਾ ਕੀਤੇ ਹੋਏ ਹਨ।

ਪਦ ਅਰਥ ਉਪਾਏ = ਪੈਦਾ ਕੀਤੇ ਹਨ।

SikhNet (Spanish)Tú, de Ti Mismo, has creado lo Verdadero y lo falso,

ਤੁਧੁ ਆਪੇ ਪਰਖੇ; ਲੋਕ ਸਬਾਏ ॥

tudh aape parakhe; lok sabaae | Ang 119

Sant Singh KhalsaYou Yourself appraise all people.
Manmohan SinghThou Thyself assayeth all the mortals.
Manmohan Singh (Punjabi)ਤੂੰ ਖੁਦ ਹੀ ਸਮੂਹ ਪ੍ਰਾਣੀਆਂ ਦੀ ਜਾਂਚ ਪੜਤਾਲ ਕਰਦਾ ਹੈਂ।
Fareedkot Teekaਔਰੁ ਤੈਂ ਸੰਪੂਰਨ ਲੋਗ ਆਪ ਹੀ ਪਰਖੇ ਹੈਂ॥
Prof. Sahib Singhਤੂੰ ਆਪ ਹੀ ਸਾਰੇ ਜੀਵਾਂ (ਦੀਆਂ ਕਰਤੂਤਾਂ) ਨੂੰ ਪਰਖਦਾ ਰਹਿੰਦਾ ਹੈਂ।

ਪਦ ਅਰਥ ਆਪੇ = ਆਪ ਹੀ। ਸਬਾਏ = ਸਾਰੇ।

SikhNet (Spanish)¡oh Señor! Tú nos pruebas a cada uno,

ਖਰੇ ਪਰਖਿ ਖਜਾਨੈ ਪਾਇਹਿ; ਖੋਟੇ ਭਰਮਿ ਭੁਲਾਵਣਿਆ ॥੬॥

khare parakh khajaanai paaeihi; khotte bharam bhulaavaniaa |6| Ang 119

Sant Singh KhalsaYou appraise the true, and place them in Your Treasury; You consign the false to wander in delusion. ||6||
Manmohan SinghHaving assayed the true Thou consigneth to Thine treasury and the false Thou misleadest in doubt.
Manmohan Singh (Punjabi)ਨਿਰਣੈ ਕਰਕੇ ਤੂੰ ਸੱਚਿਆਂ ਨੂੰ ਆਪਣੇ ਕੋਸ਼ ਵਿੱਚ ਪਾ ਲੈਂਦਾ ਹੈਂ ਅਤੇ ਕੂੜਿਆਂ ਨੂੰ ਤੂੰ ਸ਼ੱਕ ਸੰਦੇਹ ਅੰਦਰ ਗੁਮਰਾਹ ਕਰਦਾ ਹੈਂ।
Fareedkot Teekaਸੁਭ ਪੁਰਸੋਂ ਕੋ ਪਰਖ ਕਰ ਮੋਖ ਰੂਪ ਖਜਾਨੇ ਮੇਂ ਪਾਇ ਲੈਤਾ ਹੈ, ਔਰੁ ਖੋਟਿਓਂ ਕੋ ਭੁਲਾ ਕਰ ਚੌਰਾਸੀ ਮੇਂ ਭਰਮਾਉਤਾ ਹੈ॥੬॥
Prof. Sahib Singhਖਰੇ ਜੀਵਾਂ ਨੂੰ ਪਰਖ ਕੇ ਤੂੰ ਆਪਣੇ ਖ਼ਜ਼ਾਨੇ ਵਿਚ ਪਾ ਲੈਂਦਾ ਹੈਂ (ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈਂ) ਤੇ ਖੋਟੇ ਜੀਵਾਂ ਨੂੰ ਭਟਕਣਾ ਵਿਚ ਪਾ ਕੇ ਕੁਰਾਹੇ ਪਾ ਦੇਂਦਾ ਹੈਂ ॥੬॥

ਪਦ ਅਰਥ ਪਰਖਿ = ਪਰਖ ਕੇ। ਪਾਇਹਿ = ਤੂੰ ਪਾਂਦਾ ਹੈਂ। ਭਰਮਿ = ਭਟਕਣਾ ਵਿਚ ਪਾ ਕੇ ॥੬॥

SikhNet (Spanish)y a los verdaderos los reclutas en Tu almacén de Tesoros, los falsos, en tanto, divagan en la duda. (6)

ਕਿਉ ਕਰਿ ਵੇਖਾ; ਕਿਉ ਸਾਲਾਹੀ ॥

kiau kar vekhaa; kiau saalaahee | Ang 119

Sant Singh KhalsaHow can I behold You? How can I praise You?
Manmohan SinghHow should I behold and how eulogise Thee?
Manmohan Singh (Punjabi)ਕਿਸ ਤਰ੍ਹਾਂ ਮੈਂ ਤੈਨੂੰ ਦੇਖਾਂ ਤੇ ਕਿਸ ਤਰ੍ਹਾਂ ਤੇਰੀ ਸਿਫ਼ਤ ਸ਼ਲਾਘਾ ਕਰਾਂ?
Fareedkot Teekaਪ੍ਰਸ਼ਨ: ਹੇ ਪਰਮੇਸ੍ਵਰ! ਮੈਂ ਤੇਰੇ ਕੋ ਕੈਸੇ ਦੇਖੂੰ ਔਰੁ ਕਿਸ ਪ੍ਰਕਾਰ ਸਲਾਹੂੰ?☬ਉੱਤਰੁ:
Prof. Sahib Singh(ਹੇ ਕਰਤਾਰ!) ਮੈਂ (ਤੇਰਾ ਦਾਸ) ਕਿਸ ਤਰ੍ਹਾਂ ਤੇਰਾ ਦਰਸਨ ਕਰਾਂ? ਕਿਸ ਤਰ੍ਹਾਂ ਤੇਰੀ ਸਿਫ਼ਤ-ਸਾਲਾਹ ਕਰਾਂ?

ਪਦ ਅਰਥ ਕਿਉ ਕਰਿ = ਕਿਸ ਤਰ੍ਹਾਂ? ਵੇਖਾ = ਵੇਖਾਂ, ਮੈਂ ਦਰਸਨ ਕਰਾਂ। ਕਿਉ = ਕਿਵੇਂ?

SikhNet (Spanish)¿Cómo puedo Alabarte? ¿Cómo Verte?

ਗੁਰ ਪਰਸਾਦੀ; ਸਬਦਿ ਸਲਾਹੀ ॥

gur parasaadee; sabad salaahee | Ang 119

Sant Singh KhalsaBy Guru's Grace, I praise You through the Word of the Shabad.
Manmohan SinghBy the Guru's favour through Gurbani I praise Thee, O Lord!
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਗੁਰਬਾਣੀ ਰਾਹੀਂ ਮੈਂ ਤੇਰੀ ਪਰਸੰਸਾ ਕਰਦਾ ਹਾਂ, ਹੇ ਸੁਆਮੀ!
Fareedkot Teekaਗੁਰੋਂ ਕੀ ਕ੍ਰਿਪਾ ਸੇ ਸਬਦਿ ਦੁਆਰਾ ਸਲਾਹੁਣਾ ਕਰ ਔਰੁ ਬੇਨਤੀ ਕਰੁ॥
Prof. Sahib Singh(ਜੇ ਤੇਰੀ ਆਪਣੀ ਹੀ ਮਿਹਰ ਹੋਵੇ, ਤੇ ਮੈਨੂੰ ਤੂੰ ਗੁਰੂ ਮਿਲਾ ਦੇਵੇਂ, ਤਾਂ) ਗੁਰੂ ਦੀ ਕਿਰਪਾ ਨਾਲ ਗੁਰੂ ਦੇ ਸ਼ਬਦ ਵਿਚ ਲੱਗ ਕੇ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ।
SikhNet (Spanish)Por la Gracia del Guru Te alabo a través de la Palabra del Shabd.

ਤੇਰੇ ਭਾਣੇ ਵਿਚਿ ਅੰਮ੍ਰਿਤੁ ਵਸੈ; ਤੂੰ ਭਾਣੈ ਅੰਮ੍ਰਿਤੁ ਪੀਆਵਣਿਆ ॥੭॥

tere bhaane vich amrit vasai; toon bhaanai amrit peeaavaniaa |7| Ang 119

Sant Singh KhalsaIn Your Sweet Will, the Amrit is found; by Your Will, You inspire us to drink in this Amrit. ||7||
Manmohan SinghIn Thine will the Nectar abides and in Thy will Thou makest man quaff the Nectar.
Manmohan Singh (Punjabi)ਤੇਰੀ ਰਜਾ ਅੰਦਰ ਆਬਿ-ਹਿਯਾਤ ਨਿਵਾਸ ਰੱਖਦਾ ਹੈ, ਅਤੇ ਆਪਣੀ ਰਜਾ ਅੰਦਰ ਤੂੰ ਆਬਿ-ਹਿਯਾਤ ਪਾਨ ਕਰਾਉਂਦਾ ਹੈ।
Fareedkot Teekaਤੇਰੇ ਹੁਕਮ ਵਿਚਿ ਅੰਮ੍ਰਿਤੁ ਵਸਤਾ ਹੈ, ਅਪਨੇ ਹੁਕਮ ਕਰ ਤੂੰ ਅੰਮ੍ਰਿਤ ਪੀਆਵਤਾ ਹੈਂ, ਭਾਵ ਯਹਿ ਕਿ ਗੁਰੋਂ ਕੋ ਭੀ ਤੂੰ ਅਪਨੇ ਹੁਕਮ ਕਰ ਮਿਲਾਵਤਾ ਹੈਂ॥੭॥
Prof. Sahib Singh(ਹੇ ਪ੍ਰਭੂ!) ਤੇਰੇ ਹੁਕਮ ਨਾਲ ਹੀ ਤੇਰਾ ਅੰਮ੍ਰਿਤ-ਨਾਮ (ਜੀਵ ਦੇ ਹਿਰਦੇ ਵਿਚ) ਵੱਸਦਾ ਹੈ, ਤੂੰ ਆਪਣੇ ਹੁਕਮ ਅਨੁਸਾਰ ਹੀ ਆਪਣਾ ਨਾਮ-ਅੰਮ੍ਰਿਤ (ਜੀਵਾਂ ਨੂੰ) ਪਿਲਾਂਦਾ ਹੈਂ ॥੭॥

ਪਦ ਅਰਥ ਭਾਣੈ = ਰਜ਼ਾ ਅਨੁਸਾਰ ॥੭॥

SikhNet (Spanish)Por Tu Dulce Voluntad el Amrit es encontrado, por Tu Voluntad nos inspiras a tomarlo. (7)

ਅੰਮ੍ਰਿਤ ਸਬਦੁ; ਅੰਮ੍ਰਿਤ ਹਰਿ ਬਾਣੀ ॥

amrit sabad; amrit har baanee | Ang 119

Sant Singh KhalsaThe Shabad is Amrit; the Lord's Bani is Amrit.
Manmohan SinghAmbrosia is the Lord and ambrosia is God's Gurbani.
Manmohan Singh (Punjabi)ਸੁਧਾਰਸ ਹੈ ਪ੍ਰਭੂ ਅਤੇ ਸੁਧਾਰਸ ਹੈ ਵਾਹਿਗੁਰੂ ਦੀ ਗੁਰਬਾਣੀ।
Fareedkot Teekaਸਬਦ ਮਹਾਂ ਵਾਕ ਭੀ ਅੰਮ੍ਰਿਤੁ ਰੂਪ ਹੈਂ ਪੁਨਾਂ ਗੁਰੋਂ ਕੀ ਹਰੀ ਨਾਮ ਉਚਾਰਣ ਰੂਪ ਬਾਣੀ ਭੀ ਅੰਮ੍ਰਿਤ ਰੂਪ ਹੈ॥
Prof. Sahib Singh(ਹੇ ਭਾਈ!) ਆਤਮਕ ਜੀਵਨ ਦੇਣ ਵਾਲਾ ਗੁਰ ਸ਼ਬਦ ਤਦੋਂ ਹੀ ਆਤਮਕ ਜੀਵਨ-ਦਾਤੀ ਸਿਫ਼ਤ-ਸਾਲਾਹ ਦੀ ਬਾਣੀ
SikhNet (Spanish)El Shabd es Amrit, el Bani del Señor,

ਸਤਿਗੁਰਿ ਸੇਵਿਐ; ਰਿਦੈ ਸਮਾਣੀ ॥

satigur seviai; ridai samaanee | Ang 119

Sant Singh KhalsaServing the True Guru, it permeates the heart.
Manmohan SinghBy serving the True Guru, Gurbani gets permeated in the mind.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਗੁਰਬਾਣੀ ਹਿਰਦੇ ਅੰਦਰ ਰਮ ਜਾਂਦੀ ਹੈ।
Fareedkot Teekaਜਿਨੋਂ ਨੇ ਸਤਿਗੁਰੂ ਸੇਵਿਆ ਹੈ, ਤਿਨ ਕੇ ਰਿਦੇ ਮੇਂ ਸਮਾਈ ਹੈ॥
Prof. Sahib Singhਜੇ ਸਤਿਗੁਰੂ ਦਾ ਆਸਰਾ-ਪਰਨਾ ਲਿਆ ਜਾਏ, ਤਦੋਂ ਹੀ ਮਨੁੱਖ ਦੇ ਹਿਰਦੇ ਵਿਚ ਵੱਸ ਸਕਦੀ ਹੈ।

ਪਦ ਅਰਥ ਸਤਿਗੁਰਿ ਸੇਵਿਆ = ਜੇ ਗੁਰੂ ਦਾ ਆਸਰਾ ਲਿਆ ਜਾਏ। ਰਿਦੈ = ਹਿਰਦੇ ਵਿਚ।

SikhNet (Spanish)es Amrit y sirviendo al Guru, compenetra nuestro corazón.

ਨਾਨਕ. ਅੰਮ੍ਰਿਤ ਨਾਮੁ ਸਦਾ ਸੁਖਦਾਤਾ; ਪੀ ਅੰਮ੍ਰਿਤੁ. ਸਭ ਭੁਖ ਲਹਿ ਜਾਵਣਿਆ ॥੮॥੧੫॥੧੬॥

naanak. amrit naam sadaa sukhadaataa; pee amrit. sabh bhukh leh jaavaniaa |8|15|16| Ang 119

Sant Singh KhalsaO Nanak, the Ambrosial Naam is forever the Giver of peace; drinking in this Amrit, all hunger is satisfied. ||8||15||16||
Manmohan SinghNanak the Name Nectar is ever the peace-giver. By drinking the Name Nectar all the hunger is satiated.
Manmohan Singh (Punjabi)ਨਾਨਕ ਨਾਮ ਸੁਧਾਰਸ ਸਦੀਵੀ ਹੀ ਅਰਾਮ ਦੇਣਹਾਰ ਹੈ। ਨਾਮ ਸੁਧਾਰਸ ਨੂੰ ਛਕਣ ਦੁਆਰਾ ਸਾਰੀ ਖੁਦਿਆ ਨਵਿਰਤ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਨਾਮ ਅੰਮ੍ਰਿਤ ਸਦਾ ਸੁਖ ਦਾਤਾ ਹੈ, ਅੰਮ੍ਰਿਤ ਕੋ ਪਾਨ ਕਰ ਕੇ ਤ੍ਰਿਸਨਾ ਭੂਖ ਸਭ ਲਹਿ ਜਾਤੀ ਹੈ॥੮॥੧੫॥੧੬॥☬ਪ੍ਰਸੰਗ ਅਨੁਸਾਰ ਇਸ ਸ਼ਬਦ ਮੇਂ ਕਹੀਂ ਆਤਮ ਅਨੰਦ ਕੋ ਔਰ ਕਹੀਂ ਨਾਮ ਕੋ ਅੰਮ੍ਰਿਤ ਰੂਪ ਕਰ ਕਥਨ ਕਰੇਂਗੇ:
Prof. Sahib Singhਹੇ ਨਾਨਕ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਦਾ ਆਤਮਕ ਆਨੰਦ ਦੇਣ ਵਾਲਾ ਹੈ। ਇਹ ਨਾਮ-ਅੰਮ੍ਰਿਤ ਪੀਤਿਆਂ (ਮਾਇਆ ਦੀ) ਸਾਰੀ ਭੁੱਖ ਲਹਿ ਜਾਂਦੀ ਹੈ ॥੮॥੧੫॥੧੬॥

ਪਦ ਅਰਥ ਪੀ = ਪੀ ਕੇ ॥੮॥

SikhNet (Spanish)Oh, dice Nanak, el Naam Ambrosial es para siempre el Dador de la Paz y bebiendo del Amrit del Guru, la añoranza es saciada. (8-15-16)
Answers quote the Granth verbatim with Ang citations. AI commentary is not Gurbani and not a religious ruling.