ੴ

ਸਿੱਖਬਾਣੀ · SikhBani

Ang 119

Sri Guru Granth Sahib · Raag Maajh · 3 shabads, 45 lines
Translations
Shabad Guru Amardas Ji Raag Maajh continued from Ang 118

ਖੋਟੇ ਖਰੇ; ਤੁਧੁ ਆਪਿ ਉਪਾਏ ॥

khotte khare; tudh aap upaae |

Sant Singh KhalsaYou Yourself created the counterfeit and the genuine.
Manmohan SinghThe counterfeit and the genuine. Thou Thyself hast created.
Manmohan Singh (Punjabi)ਜਾਲ੍ਹੀ ਤੇ ਅਸਲੀ ਤੂੰ ਆਪੇ ਹੀ ਪੈਦਾ ਕੀਤੇ ਹਨ।
Fareedkot Teekaਹੇ ਪਰਮੇਸ੍ਵਰ! ਖੋਟੇ ਔਰ ਖਰੇ ਸਭ ਤੈਨੇ ਆਪ ਹੀ ਉਤਪੰਨ ਕਰੇ ਹੈਂ॥
Prof. Sahib Singh(ਹੇ ਪ੍ਰਭੂ!) ਖੋਟੇ ਜੀਵ ਤੇ ਖਰੇ ਜੀਵ ਤੂੰ ਆਪ ਹੀ ਪੈਦਾ ਕੀਤੇ ਹੋਏ ਹਨ।

ਪਦ ਅਰਥ ਉਪਾਏ = ਪੈਦਾ ਕੀਤੇ ਹਨ।

SikhNet (Spanish)Tú, de Ti Mismo, has creado lo Verdadero y lo falso,

ਤੁਧੁ ਆਪੇ ਪਰਖੇ; ਲੋਕ ਸਬਾਏ ॥

tudh aape parakhe; lok sabaae |

Sant Singh KhalsaYou Yourself appraise all people.
Manmohan SinghThou Thyself assayeth all the mortals.
Manmohan Singh (Punjabi)ਤੂੰ ਖੁਦ ਹੀ ਸਮੂਹ ਪ੍ਰਾਣੀਆਂ ਦੀ ਜਾਂਚ ਪੜਤਾਲ ਕਰਦਾ ਹੈਂ।
Fareedkot Teekaਔਰੁ ਤੈਂ ਸੰਪੂਰਨ ਲੋਗ ਆਪ ਹੀ ਪਰਖੇ ਹੈਂ॥
Prof. Sahib Singhਤੂੰ ਆਪ ਹੀ ਸਾਰੇ ਜੀਵਾਂ (ਦੀਆਂ ਕਰਤੂਤਾਂ) ਨੂੰ ਪਰਖਦਾ ਰਹਿੰਦਾ ਹੈਂ।

ਪਦ ਅਰਥ ਆਪੇ = ਆਪ ਹੀ। ਸਬਾਏ = ਸਾਰੇ।

SikhNet (Spanish)¡oh Señor! Tú nos pruebas a cada uno,

ਖਰੇ ਪਰਖਿ ਖਜਾਨੈ ਪਾਇਹਿ; ਖੋਟੇ ਭਰਮਿ ਭੁਲਾਵਣਿਆ ॥੬॥

khare parakh khajaanai paaeihi; khotte bharam bhulaavaniaa |6|

Sant Singh KhalsaYou appraise the true, and place them in Your Treasury; You consign the false to wander in delusion. ||6||
Manmohan SinghHaving assayed the true Thou consigneth to Thine treasury and the false Thou misleadest in doubt.
Manmohan Singh (Punjabi)ਨਿਰਣੈ ਕਰਕੇ ਤੂੰ ਸੱਚਿਆਂ ਨੂੰ ਆਪਣੇ ਕੋਸ਼ ਵਿੱਚ ਪਾ ਲੈਂਦਾ ਹੈਂ ਅਤੇ ਕੂੜਿਆਂ ਨੂੰ ਤੂੰ ਸ਼ੱਕ ਸੰਦੇਹ ਅੰਦਰ ਗੁਮਰਾਹ ਕਰਦਾ ਹੈਂ।
Fareedkot Teekaਸੁਭ ਪੁਰਸੋਂ ਕੋ ਪਰਖ ਕਰ ਮੋਖ ਰੂਪ ਖਜਾਨੇ ਮੇਂ ਪਾਇ ਲੈਤਾ ਹੈ, ਔਰੁ ਖੋਟਿਓਂ ਕੋ ਭੁਲਾ ਕਰ ਚੌਰਾਸੀ ਮੇਂ ਭਰਮਾਉਤਾ ਹੈ॥੬॥
Prof. Sahib Singhਖਰੇ ਜੀਵਾਂ ਨੂੰ ਪਰਖ ਕੇ ਤੂੰ ਆਪਣੇ ਖ਼ਜ਼ਾਨੇ ਵਿਚ ਪਾ ਲੈਂਦਾ ਹੈਂ (ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈਂ) ਤੇ ਖੋਟੇ ਜੀਵਾਂ ਨੂੰ ਭਟਕਣਾ ਵਿਚ ਪਾ ਕੇ ਕੁਰਾਹੇ ਪਾ ਦੇਂਦਾ ਹੈਂ ॥੬॥

ਪਦ ਅਰਥ ਪਰਖਿ = ਪਰਖ ਕੇ। ਪਾਇਹਿ = ਤੂੰ ਪਾਂਦਾ ਹੈਂ। ਭਰਮਿ = ਭਟਕਣਾ ਵਿਚ ਪਾ ਕੇ ॥੬॥

SikhNet (Spanish)y a los verdaderos los reclutas en Tu almacén de Tesoros, los falsos, en tanto, divagan en la duda. (6)

ਕਿਉ ਕਰਿ ਵੇਖਾ; ਕਿਉ ਸਾਲਾਹੀ ॥

kiau kar vekhaa; kiau saalaahee |

Sant Singh KhalsaHow can I behold You? How can I praise You?
Manmohan SinghHow should I behold and how eulogise Thee?
Manmohan Singh (Punjabi)ਕਿਸ ਤਰ੍ਹਾਂ ਮੈਂ ਤੈਨੂੰ ਦੇਖਾਂ ਤੇ ਕਿਸ ਤਰ੍ਹਾਂ ਤੇਰੀ ਸਿਫ਼ਤ ਸ਼ਲਾਘਾ ਕਰਾਂ?
Fareedkot Teekaਪ੍ਰਸ਼ਨ: ਹੇ ਪਰਮੇਸ੍ਵਰ! ਮੈਂ ਤੇਰੇ ਕੋ ਕੈਸੇ ਦੇਖੂੰ ਔਰੁ ਕਿਸ ਪ੍ਰਕਾਰ ਸਲਾਹੂੰ?☬ਉੱਤਰੁ:
Prof. Sahib Singh(ਹੇ ਕਰਤਾਰ!) ਮੈਂ (ਤੇਰਾ ਦਾਸ) ਕਿਸ ਤਰ੍ਹਾਂ ਤੇਰਾ ਦਰਸਨ ਕਰਾਂ? ਕਿਸ ਤਰ੍ਹਾਂ ਤੇਰੀ ਸਿਫ਼ਤ-ਸਾਲਾਹ ਕਰਾਂ?

ਪਦ ਅਰਥ ਕਿਉ ਕਰਿ = ਕਿਸ ਤਰ੍ਹਾਂ? ਵੇਖਾ = ਵੇਖਾਂ, ਮੈਂ ਦਰਸਨ ਕਰਾਂ। ਕਿਉ = ਕਿਵੇਂ?

SikhNet (Spanish)¿Cómo puedo Alabarte? ¿Cómo Verte?

ਗੁਰ ਪਰਸਾਦੀ; ਸਬਦਿ ਸਲਾਹੀ ॥

gur parasaadee; sabad salaahee |

Sant Singh KhalsaBy Guru's Grace, I praise You through the Word of the Shabad.
Manmohan SinghBy the Guru's favour through Gurbani I praise Thee, O Lord!
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਗੁਰਬਾਣੀ ਰਾਹੀਂ ਮੈਂ ਤੇਰੀ ਪਰਸੰਸਾ ਕਰਦਾ ਹਾਂ, ਹੇ ਸੁਆਮੀ!
Fareedkot Teekaਗੁਰੋਂ ਕੀ ਕ੍ਰਿਪਾ ਸੇ ਸਬਦਿ ਦੁਆਰਾ ਸਲਾਹੁਣਾ ਕਰ ਔਰੁ ਬੇਨਤੀ ਕਰੁ॥
Prof. Sahib Singh(ਜੇ ਤੇਰੀ ਆਪਣੀ ਹੀ ਮਿਹਰ ਹੋਵੇ, ਤੇ ਮੈਨੂੰ ਤੂੰ ਗੁਰੂ ਮਿਲਾ ਦੇਵੇਂ, ਤਾਂ) ਗੁਰੂ ਦੀ ਕਿਰਪਾ ਨਾਲ ਗੁਰੂ ਦੇ ਸ਼ਬਦ ਵਿਚ ਲੱਗ ਕੇ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ।
SikhNet (Spanish)Por la Gracia del Guru Te alabo a través de la Palabra del Shabd.

ਤੇਰੇ ਭਾਣੇ ਵਿਚਿ ਅੰਮ੍ਰਿਤੁ ਵਸੈ; ਤੂੰ ਭਾਣੈ ਅੰਮ੍ਰਿਤੁ ਪੀਆਵਣਿਆ ॥੭॥

tere bhaane vich amrit vasai; toon bhaanai amrit peeaavaniaa |7|

Sant Singh KhalsaIn Your Sweet Will, the Amrit is found; by Your Will, You inspire us to drink in this Amrit. ||7||
Manmohan SinghIn Thine will the Nectar abides and in Thy will Thou makest man quaff the Nectar.
Manmohan Singh (Punjabi)ਤੇਰੀ ਰਜਾ ਅੰਦਰ ਆਬਿ-ਹਿਯਾਤ ਨਿਵਾਸ ਰੱਖਦਾ ਹੈ, ਅਤੇ ਆਪਣੀ ਰਜਾ ਅੰਦਰ ਤੂੰ ਆਬਿ-ਹਿਯਾਤ ਪਾਨ ਕਰਾਉਂਦਾ ਹੈ।
Fareedkot Teekaਤੇਰੇ ਹੁਕਮ ਵਿਚਿ ਅੰਮ੍ਰਿਤੁ ਵਸਤਾ ਹੈ, ਅਪਨੇ ਹੁਕਮ ਕਰ ਤੂੰ ਅੰਮ੍ਰਿਤ ਪੀਆਵਤਾ ਹੈਂ, ਭਾਵ ਯਹਿ ਕਿ ਗੁਰੋਂ ਕੋ ਭੀ ਤੂੰ ਅਪਨੇ ਹੁਕਮ ਕਰ ਮਿਲਾਵਤਾ ਹੈਂ॥੭॥
Prof. Sahib Singh(ਹੇ ਪ੍ਰਭੂ!) ਤੇਰੇ ਹੁਕਮ ਨਾਲ ਹੀ ਤੇਰਾ ਅੰਮ੍ਰਿਤ-ਨਾਮ (ਜੀਵ ਦੇ ਹਿਰਦੇ ਵਿਚ) ਵੱਸਦਾ ਹੈ, ਤੂੰ ਆਪਣੇ ਹੁਕਮ ਅਨੁਸਾਰ ਹੀ ਆਪਣਾ ਨਾਮ-ਅੰਮ੍ਰਿਤ (ਜੀਵਾਂ ਨੂੰ) ਪਿਲਾਂਦਾ ਹੈਂ ॥੭॥

ਪਦ ਅਰਥ ਭਾਣੈ = ਰਜ਼ਾ ਅਨੁਸਾਰ ॥੭॥

SikhNet (Spanish)Por Tu Dulce Voluntad el Amrit es encontrado, por Tu Voluntad nos inspiras a tomarlo. (7)

ਅੰਮ੍ਰਿਤ ਸਬਦੁ; ਅੰਮ੍ਰਿਤ ਹਰਿ ਬਾਣੀ ॥

amrit sabad; amrit har baanee |

Sant Singh KhalsaThe Shabad is Amrit; the Lord's Bani is Amrit.
Manmohan SinghAmbrosia is the Lord and ambrosia is God's Gurbani.
Manmohan Singh (Punjabi)ਸੁਧਾਰਸ ਹੈ ਪ੍ਰਭੂ ਅਤੇ ਸੁਧਾਰਸ ਹੈ ਵਾਹਿਗੁਰੂ ਦੀ ਗੁਰਬਾਣੀ।
Fareedkot Teekaਸਬਦ ਮਹਾਂ ਵਾਕ ਭੀ ਅੰਮ੍ਰਿਤੁ ਰੂਪ ਹੈਂ ਪੁਨਾਂ ਗੁਰੋਂ ਕੀ ਹਰੀ ਨਾਮ ਉਚਾਰਣ ਰੂਪ ਬਾਣੀ ਭੀ ਅੰਮ੍ਰਿਤ ਰੂਪ ਹੈ॥
Prof. Sahib Singh(ਹੇ ਭਾਈ!) ਆਤਮਕ ਜੀਵਨ ਦੇਣ ਵਾਲਾ ਗੁਰ ਸ਼ਬਦ ਤਦੋਂ ਹੀ ਆਤਮਕ ਜੀਵਨ-ਦਾਤੀ ਸਿਫ਼ਤ-ਸਾਲਾਹ ਦੀ ਬਾਣੀ
SikhNet (Spanish)El Shabd es Amrit, el Bani del Señor,

ਸਤਿਗੁਰਿ ਸੇਵਿਐ; ਰਿਦੈ ਸਮਾਣੀ ॥

satigur seviai; ridai samaanee |

Sant Singh KhalsaServing the True Guru, it permeates the heart.
Manmohan SinghBy serving the True Guru, Gurbani gets permeated in the mind.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਗੁਰਬਾਣੀ ਹਿਰਦੇ ਅੰਦਰ ਰਮ ਜਾਂਦੀ ਹੈ।
Fareedkot Teekaਜਿਨੋਂ ਨੇ ਸਤਿਗੁਰੂ ਸੇਵਿਆ ਹੈ, ਤਿਨ ਕੇ ਰਿਦੇ ਮੇਂ ਸਮਾਈ ਹੈ॥
Prof. Sahib Singhਜੇ ਸਤਿਗੁਰੂ ਦਾ ਆਸਰਾ-ਪਰਨਾ ਲਿਆ ਜਾਏ, ਤਦੋਂ ਹੀ ਮਨੁੱਖ ਦੇ ਹਿਰਦੇ ਵਿਚ ਵੱਸ ਸਕਦੀ ਹੈ।

ਪਦ ਅਰਥ ਸਤਿਗੁਰਿ ਸੇਵਿਆ = ਜੇ ਗੁਰੂ ਦਾ ਆਸਰਾ ਲਿਆ ਜਾਏ। ਰਿਦੈ = ਹਿਰਦੇ ਵਿਚ।

SikhNet (Spanish)es Amrit y sirviendo al Guru, compenetra nuestro corazón.

ਨਾਨਕ. ਅੰਮ੍ਰਿਤ ਨਾਮੁ ਸਦਾ ਸੁਖਦਾਤਾ; ਪੀ ਅੰਮ੍ਰਿਤੁ. ਸਭ ਭੁਖ ਲਹਿ ਜਾਵਣਿਆ ॥੮॥੧੫॥੧੬॥

naanak. amrit naam sadaa sukhadaataa; pee amrit. sabh bhukh leh jaavaniaa |8|15|16|

Sant Singh KhalsaO Nanak, the Ambrosial Naam is forever the Giver of peace; drinking in this Amrit, all hunger is satisfied. ||8||15||16||
Manmohan SinghNanak the Name Nectar is ever the peace-giver. By drinking the Name Nectar all the hunger is satiated.
Manmohan Singh (Punjabi)ਨਾਨਕ ਨਾਮ ਸੁਧਾਰਸ ਸਦੀਵੀ ਹੀ ਅਰਾਮ ਦੇਣਹਾਰ ਹੈ। ਨਾਮ ਸੁਧਾਰਸ ਨੂੰ ਛਕਣ ਦੁਆਰਾ ਸਾਰੀ ਖੁਦਿਆ ਨਵਿਰਤ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਨਾਮ ਅੰਮ੍ਰਿਤ ਸਦਾ ਸੁਖ ਦਾਤਾ ਹੈ, ਅੰਮ੍ਰਿਤ ਕੋ ਪਾਨ ਕਰ ਕੇ ਤ੍ਰਿਸਨਾ ਭੂਖ ਸਭ ਲਹਿ ਜਾਤੀ ਹੈ॥੮॥੧੫॥੧੬॥☬ਪ੍ਰਸੰਗ ਅਨੁਸਾਰ ਇਸ ਸ਼ਬਦ ਮੇਂ ਕਹੀਂ ਆਤਮ ਅਨੰਦ ਕੋ ਔਰ ਕਹੀਂ ਨਾਮ ਕੋ ਅੰਮ੍ਰਿਤ ਰੂਪ ਕਰ ਕਥਨ ਕਰੇਂਗੇ:
Prof. Sahib Singhਹੇ ਨਾਨਕ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਦਾ ਆਤਮਕ ਆਨੰਦ ਦੇਣ ਵਾਲਾ ਹੈ। ਇਹ ਨਾਮ-ਅੰਮ੍ਰਿਤ ਪੀਤਿਆਂ (ਮਾਇਆ ਦੀ) ਸਾਰੀ ਭੁੱਖ ਲਹਿ ਜਾਂਦੀ ਹੈ ॥੮॥੧੫॥੧੬॥

ਪਦ ਅਰਥ ਪੀ = ਪੀ ਕੇ ॥੮॥

SikhNet (Spanish)Oh, dice Nanak, el Naam Ambrosial es para siempre el Dador de la Paz y bebiendo del Amrit del Guru, la añoranza es saciada. (8-15-16)

Open this shabad (27 lines, Angs 118-119) →

Shabad Guru Amardas Ji Raag Maajh

ਮਾਝ ਮਹਲਾ ੩ ॥

maajh mahalaa 3 |

Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.

ਅੰਮ੍ਰਿਤੁ ਵਰਸੈ. ਸਹਜਿ ਸੁਭਾਏ ॥

amrit varasai. sehaj subhaae |

Sant Singh KhalsaThe Ambrosial Nectar rains down, softly and gently.
Manmohan SinghThe Name-Nectar rains in the natural way.
Manmohan Singh (Punjabi)ਨਾਮ-ਅੰਮ੍ਰਿਤ ਕੁਦਰਤੀ ਤੌਰ ਤੇ ਵਰ੍ਹ ਰਿਹਾ ਹੈ।
Fareedkot Teekaਗੂਰੂ ਨਾਮੁ ਅੰਮ੍ਰਿਤ ਕੀ ਵਰਖਾ ਸਹਜ ਸੁਭਾਵ ਹੀ ਕਰਤੇ ਹੈਂ॥
Prof. Sahib Singhਜਦੋਂ ਮਨੁੱਖ ਆਤਮਕ ਅਡੋਲਤਾ ਵਿਚ ਟਿਕਦਾ ਹੈ ਪ੍ਰਭੂ ਪ੍ਰੇਮ ਵਿਚ ਜੁੜਦਾ ਹੈ, ਤਦੋਂ ਉਸ ਦੇ ਅੰਦਰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਵਰਖਾ ਕਰਦਾ ਹੈ।

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਉੱਚੇ ਪ੍ਰੇਮ ਵਿਚ।

SikhNet (Spanish)El Néctar cae como rocío de manera natural,

ਗੁਰਮੁਖਿ ਵਿਰਲਾ; ਕੋਈ ਜਨੁ ਪਾਏ ॥

guramukh viralaa; koee jan paae |

Sant Singh KhalsaHow rare are those Gurmukhs who find it.
Manmohan SinghSome rare pious person receives it.
Manmohan Singh (Punjabi)ਕੋਈ ਟਾਂਵਾਂ ਹੀ ਪਵਿੱਤਰ ਪੁਰਸ਼ ਇਸ ਨੂੰ ਪ੍ਰਾਪਤ ਕਰਦਾ ਹੈ।
Fareedkot Teekaਪਰੰਤੂ ਗੁਰੋਂ ਦ੍ਵਾਰਾ ਕੋਈ ਵਿਰਲਾ ਜਨ ਹੀ ਪਾਵਤਾ ਹੈ॥
Prof. Sahib Singhਪਰ (ਇਹ ਦਾਤਿ) ਕੋਈ ਉਹ ਵਿਰਲਾ ਮਨੁੱਖ ਹਾਸਲ ਕਰਦਾ ਹੈ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ।

SikhNet (Spanish)pero muy pocos son aquellos Gurmukjs que Lo reciben.

ਅੰਮ੍ਰਿਤੁ ਪੀ ਸਦਾ ਤ੍ਰਿਪਤਾਸੇ; ਕਰਿ ਕਿਰਪਾ ਤ੍ਰਿਸਨਾ ਬੁਝਾਵਣਿਆ ॥੧॥

amrit pee sadaa tripataase; kar kirapaa trisanaa bujhaavaniaa |1|

Sant Singh KhalsaThose who drink it in are satisfied forever. Showering His Mercy upon them, the Lord quenches their thirst. ||1||
Manmohan SinghThey, who drink the Name-Nectar are ever sated, showing His mercy God quenches their thirst.
Manmohan Singh (Punjabi)ਜੋ ਨਾਮ-ਸੁਧਾਰਸ ਪਾਨ ਕਰਦੇ ਹਨ ਊਹ ਹਮੇਸ਼ਾਂ ਰੱਜੇ ਰਹਿੰਦੇ ਹਨ। ਆਪਣੀ ਮਿਹਰ ਧਾਰ ਕੇ ਹਰੀ ਉਨ੍ਹਾਂ ਦੀ ਤੇਹ ਲਾਹ ਦਿੰਦਾ ਹੈ।
Fareedkot Teekaਜੋ ਨਾਮ ਅੰਮ੍ਰਿਤ ਪੀਵਤੇ ਹੈਂ, ਸੋ ਸਦੀਵ ਤ੍ਰਿਪਤਿ ਹੂਏ ਹੈਂ, ਔਰ ਕਿਰਪਾ ਕਰ ਕੇ ਦਾਸੋਂ ਕੀ ਤ੍ਰਿਸਨਾ ਬੁਝਾਵਤੇ ਹੈਂ॥੧॥
Prof. Sahib Singhਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ ਮਨੁੱਖ ਸਦਾ ਲਈ (ਮਾਇਆ ਵਲੋਂ) ਰੱਜ ਜਾਂਦੇ ਹਨ, (ਪ੍ਰਭੂ) ਮਿਹਰ ਕਰ ਕੇ ਉਹਨਾਂ ਦੀ ਤ੍ਰਿਸ਼ਨਾ ਬੁਝਾ ਦੇਂਦਾ ਹੈ ॥੧॥

ਪਦ ਅਰਥ ਤ੍ਰਿਪਤਾਸੇ = ਰੱਜ ਜਾਂਦਾ ਹੈ। ਤ੍ਰਿਸਨਾ = ਤ੍ਰੇਹ ॥੧॥

SikhNet (Spanish)Aquél que Lo toma está para siempre saciado, y por la Gracia del Guru, todos sus deseos se cumplen.(1)

ਹਉ ਵਾਰੀ ਜੀਉ ਵਾਰੀ; ਗੁਰਮੁਖਿ ਅੰਮ੍ਰਿਤੁ ਪੀਆਵਣਿਆ ॥

hau vaaree jeeo vaaree; guramukh amrit peeaavaniaa |

Sant Singh KhalsaI am a sacrifice, my soul is a sacrifice, to those Gurmukhs who drink in this Ambrosial Nectar.
Manmohan SinghI am a sacrifices, my life is a sacrifice unto the pious persons who make others drink the Name-Nectar.
Manmohan Singh (Punjabi)ਮੈਂ ਕੁਰਬਾਨ ਹਾਂ, ਮੇਰੀ ਜਿੰਦ ਜਾਨ ਕੁਰਬਾਨ ਹੈ ਉਨ੍ਹਾਂ ਪਵਿੱਤਰ ਪੁਰਸ਼ਾਂ ਉਤੋਂ ਜੋ ਹੋਰਨਾਂ ਨੂੰ ਨਾਮ ਸੁਧਾਰਸ ਪਾਨ ਕਰਵਾਉਂਦੇ ਹਨ।
Fareedkot Teekaਜੋ ਗੁਰਮੁਖਿ ਹੈਂ, ਸੋ ਆਪ ਨਾਮ ਅੰਮ੍ਰਿਤ ਪੀਵਤੇ ਹੈਂ ਔਰ ਔਰੋਂ ਕੋ ਪਿਲਾਵਤੇ ਹੈਂ, ਮੈਂ ਤਿਨ ਕੇ ਮਨ ਤਨ ਕਰ ਵਾਰਨੇ ਜਾਤਾ ਹੂੰ॥
Prof. Sahib Singhਮੈਂ ਸਦਾ ਉਹਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀਂਦੇ ਹਨ।
SikhNet (Spanish)En sacrificio, ofrezco mi ser en sacrificio a aquél Gurmukj que bebe el Néctar Ambrosial.

ਰਸਨਾ ਰਸੁ ਚਾਖਿ. ਸਦਾ ਰਹੈ ਰੰਗਿ ਰਾਤੀ; ਸਹਜੇ ਹਰਿ ਗੁਣ ਗਾਵਣਿਆ ॥੧॥ ਰਹਾਉ ॥

rasanaa ras chaakh. sadaa rahai rang raatee; sahaje har gun gaavaniaa |1| rahaau |

Sant Singh KhalsaThe tongue tastes the essence, and remains forever imbued with the Lord's Love, intuitively singing the Glorious Praises of the Lord. ||1||Pause||
Manmohan SinghThe tongue ever remains imbued in the Lord's love by tasting the Name-Nectar and instinctively sings God's praises. Pause.
Manmohan Singh (Punjabi)ਨਾਮ-ਅੰਮ੍ਰਿਤ ਨੂੰ ਚੱਖ ਕੇ ਜਿਹਭਾ ਹਮੇਸ਼ਾਂ ਪ੍ਰਭੂ ਦੀ ਪ੍ਰੀਤ ਅੰਦਰ ਰੰਗੀਜੀ ਰਹਿੰਦੀ ਹੈ ਅਤੇ ਸੁਤੇ ਸਿੱਧ ਹੀ ਵਾਹਿਗੁਰੂ ਦਾ ਜੱਸ ਗਾਇਨ ਕਰਦੀ ਹੈ। ਠਹਿਰਾਉ।
Fareedkot Teekaਤਿਨ ਕੀ ਜਿਹਬਾ ਨਾਮ ਰਸ ਕੋ ਚਾਖ ਕਰ ਸਦਾ ਅਨੰਦ ਮੇਂ ਮਸਤ ਰਹਤੀ ਹੈ ਔਰ ਸੁਭਾਵਕ ਹੀ ਹਰੀ ਕੇ ਗੁਣ ਗਾਵਤੇ ਹੈਂ॥੧॥ ਰਹਾਉ ॥
Prof. Sahib Singhਜਿਨ੍ਹਾਂ ਦੀ ਜੀਭ ਨਾਮ-ਰਸ ਚਖ ਕੇ ਪ੍ਰਭੂ ਦੇ ਪ੍ਰੇਮ ਰੰਗ ਵਿਚ ਸਦਾ ਰੰਗੀ ਰਹਿੰਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਰਸਨਾ = ਜੀਭ। ਚਾਖਿ = ਚੱਖ ਕੇ। ਰੰਗਿ = ਪ੍ਰੇਮ ਰੰਗ ਵਿਚ। ਸਹਜੇ = ਆਤਮਕ ਅਡੋਲਤਾ ਵਿਚ ॥੧॥ ਰਹਾਉ ॥

SikhNet (Spanish)La lengua que lo saborea permanece para siempre enamorada del Señor, cantando intuitivamente la Gloriosas Alabanzas del Señor. (1-Pausa)

ਗੁਰ ਪਰਸਾਦੀ; ਸਹਜੁ ਕੋ ਪਾਏ ॥

gur parasaadee; sehaj ko paae |

Sant Singh KhalsaBy Guru's Grace, intuitive understanding is obtained;
Manmohan SinghBy the Guru's grace some solitary mortal obtains Divine comprehension,
Manmohan Singh (Punjabi)ਗੁਰਾਂ ਦੀ ਦਇਆ ਨਾਲ ਕੋਈ ਵਿਰਲਾ ਪ੍ਰਾਣੀ ਹੀ ਬ੍ਰਹਿਮ ਗਿਆਤ ਨੂੰ ਪਾਉਂਦਾ ਹੈ,
Fareedkot Teekaਗੁਰੋਂ ਕੀ ਕਿਰਪਾ ਕਰ ਕੇ (ਸਹਜੁ) ਗਿਆਨੁ ਕੋਈ ਵਿਰਲਾ ਹੀ ਪਾਵਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਮਨੁੱਖ ਆਤਮਕ ਅਡੋਲਤਾ ਹਾਸਲ ਕਰਦਾ ਹੈ,

ਪਦ ਅਰਥ ਕੋ = ਕੋਈ ਵਿਰਲਾ। ਸਹਜੁ = ਆਤਮਕ ਅਡੋਲਤਾ।

SikhNet (Spanish)Extraordinario y especialmente bendecido es aquél que ha entrado en ese Estado:

ਦੁਬਿਧਾ ਮਾਰੇ; ਇਕਸੁ ਸਿਉ ਲਿਵ ਲਾਏ ॥

dubidhaa maare; ikas siau liv laae |

Sant Singh Khalsasubduing the sense of duality, they are in love with the One.
Manmohan Singhand stilling his duality contracts love with the one Lord.
Manmohan Singh (Punjabi)ਅਤੇ ਆਪਣੇ ਦਵੈਤ-ਭਾਵ ਨੂੰ ਨਾਸ ਕਰਕੇ ਇੱਕ ਸੁਆਮੀ ਨਾਲ ਪ੍ਰੀਤ ਪਾਉਂਦਾ ਹੈ।
Fareedkot Teekaਔਰ ਦੁਬਿਧਾ ਕੋ ਮਾਰ ਕਰ ਏਕ ਮੇਂ ਬਿਰਤੀ ਲਗਾਵਤੇ ਹੈਂ॥
Prof. Sahib Singh(ਜਿਸ ਦੀ ਬਰਕਤਿ ਨਾਲ) ਉਹ ਮਨ ਦਾ ਦੁਚਿੱਤਾ-ਪਨ ਮਾਰ ਕੇ ਸਿਰਫ਼ ਪਰਮਾਤਮਾ (ਦੇ ਚਰਨਾਂ) ਨਾਲ ਲਗਨ ਲਾਈ ਰੱਖਦਾ ਹੈ।

ਪਦ ਅਰਥ ਦੁਬਿਧਾ = ਦੁ-ਕਿਸਮਾ ਪਨ, ਦੁਚਿੱਤਾ ਪਨ। ਇਕਸੁ ਸਿਉ = ਸਿਰਫ਼ ਇਕ ਨਾਲ। ਲਿਵ = ਲਗਨ।

SikhNet (Spanish)transcendiendo la dualidad fija su mente en el Uno solamente.

ਨਦਰਿ ਕਰੇ. ਤਾ ਹਰਿ ਗੁਣ ਗਾਵੈ; ਨਦਰੀ ਸਚਿ ਸਮਾਵਣਿਆ ॥੨॥

nadar kare. taa har gun gaavai; nadaree sach samaavaniaa |2|

Sant Singh KhalsaWhen He bestows His Glance of Grace, then they sing the Glorious Praises of the Lord; by His Grace, they merge in Truth. ||2||
Manmohan SinghWhen God casts His merciful glance the mortal sings His praises then and by His grace merges in Truth.
Manmohan Singh (Punjabi)ਜਦ ਵਾਹਿਗੁਰੂ ਮਿਹਰ ਦੀ ਨਜਰ ਧਾਰਦਾ ਹੈ ਤਦ ਪ੍ਰਾਣੀ ਉਸ ਦੇ ਗੁਣਾਵਾਦ ਗਾਇਨ ਕਰਦਾ ਹੈ। ਅਤੇ ਉਸ ਦੀ ਰਹਿਮਤ ਦਾ ਸਦਕਾ ਸੱਚ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜਬ ਵਾਹਿਗੁਰੂ ਕਿਰਪਾ ਦ੍ਰਿਸਟੀ ਕਰੇ ਤਬ ਹਰੀ ਕੇ ਗੁਣ ਸਿਖ ਗਾਵਤਾ ਹੈ ਔਰ ਸਚੇ ਨਦਰੀ ਮੇਂ ਸਮਾਇ ਜਾਤਾ ਹੈ॥੨॥☬ਪ੍ਰਸ਼ਨ: ਗੁਣ ਕਿਸ ਪਰਕਾਰ ਗਾਇਨ ਕਰੇ? ਉੱਤਰੁ: ਐਸੇ ਬੇਨਤੀ ਕਰੇ:
Prof. Sahib Singhਜਦੋਂ ਪਰਮਾਤਮਾ (ਕਿਸੇ ਜੀਵ ਉੱਤੇ ਮਿਹਰ ਦੀ) ਨਿਗਾਹ ਕਰਦਾ ਹੈ, ਤਦੋਂ ਉਹ ਪਰਮਾਤਮਾ ਦੇ ਗੁਣ ਗਾਂਦਾ ਹੈ, ਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੨॥

ਪਦ ਅਰਥ ਨਦਰਿ = ਮਿਹਰ ਦੀ ਨਜ਼ਰ। ਸਚਿ = ਸਦਾ-ਥਿਰ ਪ੍ਰਭੂ ਵਿਚ ॥੨॥

SikhNet (Spanish)Cuando el Señor muestra Su Gracia, uno canta Su Alabanza, y por la Gracia del Guru se inmerge en la Verdad. Cuando el Señor muestra Su Gracia, uno canta Su Alabanza, y por la Gracia del Guru se inmerge en la Verdad. (2)

ਸਭਨਾ ਉਪਰਿ; ਨਦਰਿ ਪ੍ਰਭ ਤੇਰੀ ॥

sabhanaa upar; nadar prabh teree |

Sant Singh KhalsaAbove all is Your Glance of Grace, O God.
Manmohan SinghOver all is Thine grace, O my Lord!
Manmohan Singh (Punjabi)ਸਾਰਿਆਂ ਦੇ ਉਤੇ ਤੇਰੀ ਰਹਿਮਤ ਹੈ ਹੇ ਮੇਰੇ ਸੁਆਮੀ!
Fareedkot Teekaਹੇ ਪ੍ਰਭੂ! ਸਭਨਾਂ ਉਪਰ ਤੇਰੀ ਨਦਰ ਹੈ॥
Prof. Sahib Singhਹੇ ਪ੍ਰਭੂ! ਤੇਰੀ ਮਿਹਰ ਦੀ ਨਿਗਾਹ ਸਭ ਜੀਵਾਂ ਉੱਤੇ ਹੀ ਹੈ,

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Tu Gracia se encuentra en todos nosotros, en algunos más, en algunos menos.

ਕਿਸੈ ਥੋੜੀ; ਕਿਸੈ ਹੈ ਘਣੇਰੀ ॥

kisai thorree; kisai hai ghaneree |

Sant Singh KhalsaUpon some it is bestowed less, and upon others it is bestowed more.
Manmohan SinghOn some it is more and on some less.
Manmohan Singh (Punjabi)ਕਈਆਂ ਉਤੇ ਇਹ ਬਹੁਤੀ ਹੈ, ਤੇ ਕਈਆਂ ਉਤੇ ਘੱਟ।
Fareedkot Teekaਕਿਸੇ ਪਰ ਥੋੜੀ ਹੈ ਕਿਸੇ ਪਰ ਬੁਹਤ ਹੈ॥
Prof. Sahib Singhਕਿਸੇ ਉੱਤੇ ਥੋੜੀ ਹੈ ਕਿਸੇ ਉੱਤੇ ਬਹੁਤੀ ਹੈ।

ਪਦ ਅਰਥ ਘਣੇਰੀ = ਬਹੁਤੀ।

SikhNet (Spanish)Sin Ti, no hay nada más.

ਤੁਝ ਤੇ ਬਾਹਰਿ. ਕਿਛੁ ਨ ਹੋਵੈ; ਗੁਰਮੁਖਿ ਸੋਝੀ ਪਾਵਣਿਆ ॥੩॥

tujh te baahar. kichh na hovai; guramukh sojhee paavaniaa |3|

Sant Singh KhalsaWithout You, nothing happens at all; the Gurmukhs understand this. ||3||
Manmohan SinghWithout Thee nothing does happen The Sikhs resigned to the Guru's will achieve this understanding.
Manmohan Singh (Punjabi)ਤੇਰੇ ਬਗੈਰ ਕੁਝ ਭੀ ਨਹੀਂ ਹੁੰਦਾ। ਗੁਰੂ ਦੇ ਅਨੁਸਾਰੀ ਸਿੱਖਾਂ ਨੂੰ ਇਹ ਸਮਝ ਪ੍ਰਾਪਤ ਹੁੰਦੀ ਹੈ।
Fareedkot Teekaਤੇਰੇ ਹੁਕਮ ਸੇ ਬਾਹਰਿ ਕੁਛ ਨਹੀਂ ਹੋਤਾ, ਪਰੰਤੂ ਏਹ ਸੂਝ ਗੁਰਮੁਖੋਂ ਕੋ ਪੜਤੀ ਹੈ॥੩॥
Prof. Sahib Singhਤੈਥੋਂ ਬਾਹਰ (ਤੇਰੀ ਮਿਹਰ ਦੀ ਨਿਗਾਹ ਤੋਂ ਬਿਨਾ) ਕੁਝ ਨਹੀਂ ਹੁੰਦਾ-ਇਹ ਸਮਝ ਉਸ ਮਨੁੱਖ ਨੂੰ ਪੈਂਦੀ ਹੈ ਜੋ ਗੁਰੂ ਦੀ ਸਰਨ ਪੈਂਦਾ ਹੈ ॥੩॥

ਪਦ ਅਰਥ ਤੇ = ਤੋਂ ॥੩॥

SikhNet (Spanish)Es a través del Guru que uno llega a tener Conocimiento de Ti. (3)

ਗੁਰਮੁਖਿ; ਤਤੁ ਹੈ ਬੀਚਾਰਾ ॥

guramukh; tat hai beechaaraa |

Sant Singh KhalsaThe Gurmukhs contemplate the essence of reality;
Manmohan SinghThe Guruwards ponder over this reality that,
Manmohan Singh (Punjabi)ਗੁਰੂ ਸਮਰਪਣ ਇਸ ਅਸਲੀਅਤ ਨੂੰ ਸੋਚਦੇ ਸਮਝਦੇ ਹਨ,
Fareedkot Teekaਜੋ ਗੁਰਮੁਖ ਹੈਂ, ਸੋ ਤਤ ਮਿਥ੍ਯਾ ਕਾ ਵੀਚਾਰੁ ਕਰਤੇ ਹੈਂ॥
Prof. Sahib Singhਹੇ ਪ੍ਰਭੂ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੇ ਇਸ ਅਸਲੀਅਤ ਨੂੰ ਸਮਝਿਆ ਹੈ,

ਪਦ ਅਰਥ ਤਤੁ = ਅਸਲੀਅਤ।

SikhNet (Spanish)Los Sirvientes de Dios habitan en la realidad de lo Real,

ਅੰਮ੍ਰਿਤਿ ਭਰੇ; ਤੇਰੇ ਭੰਡਾਰਾ ॥

amrit bhare; tere bhanddaaraa |

Sant Singh KhalsaYour Treasures are overflowing with Ambrosial Nectar.
Manmohan SinghThine treasures are brimful with Nectar.
Manmohan Singh (Punjabi)ਕਿ ਤੇਰੇ ਖਜਾਨੇ ਸੁਧਾ-ਰਸ ਨਾਲ ਪਰੀ ਪੂਰਨ ਹਨ।
Fareedkot Teekaਹੇ ਅੰਮ੍ਰਿਤ ਰੂਪ ਵਾਹਿਗੁਰੂ! ਵਹੁ ਗੁਰਮੁਖ ਹੀ ਤੇਰੇ ਨਾਮ ਗਯਾਨਾਦਿ ਗੁਣੋਂ ਕਾ ਖਜਾਨਾ ਰੂਪ ਭਰੇ ਹੂਏ ਹੈਂ॥
Prof. Sahib Singhਕਿ ਆਤਮਕ ਜੀਵਨ ਦੇਣ ਵਾਲੇ ਤੇਰੇ ਨਾਮ-ਜਲ ਨਾਲ ਤੇਰੇ ਖ਼ਜ਼ਾਨੇ ਭਰੇ ਪਏ ਹਨ।

ਪਦ ਅਰਥ ਅੰਮ੍ਰਿਤ = ਅੰਮ੍ਰਿਤ ਨਾਲ।

SikhNet (Spanish)y saben que Tus Tesoros desbordan Ambrosía, pero sin el Servicio del Guru Verdadero, uno no recibe el Néctar;

ਬਿਨੁ ਸਤਿਗੁਰ ਸੇਵੇ. ਕੋਈ ਨ ਪਾਵੈ; ਗੁਰ ਕਿਰਪਾ ਤੇ ਪਾਵਣਿਆ ॥੪॥

bin satigur seve. koee na paavai; gur kirapaa te paavaniaa |4|

Sant Singh KhalsaWithout serving the True Guru, no one obtains it. It is obtained only by Guru's Grace. ||4||
Manmohan SinghWithout serving the True Guru none receives the Name Nectar. By the Guru's grace it is procured.
Manmohan Singh (Punjabi)ਗੁਰਾਂ ਦੀ ਚਾਕਰੀ ਕਰਨ ਬਾਝੋਂ ਕੋਈ ਭੀ ਨਾਮ ਅੰਮ੍ਰਿਤ ਨੂੰ ਹਾਸਲ ਨਹੀਂ ਕਰ ਸਕਦਾ। ਗੁਰਾਂ ਦੀ ਕਿਰਪਾਲਤਾ ਦੁਆਰਾ ਇਹ ਪ੍ਰਾਪਤ ਹੁੰਦਾ ਹੈ।
Fareedkot Teekaਪਰੰਤੂ ਸਤਿਗੁਰੋਂ ਕੇ ਸੇਵੇ ਬਿਨਾ ਕੋਈ ਨਹੀਂ ਪਾਵਤਾ ਹੈ, ਕਿਉਂਕਿ ਸਤਿਗੁਰੋਂ ਕੀ ਕਿਰਪਾ ਸੇ ਵਹੁ ਗੁਣ ਪਾਈਤੇ ਹੈਂ॥੪॥
Prof. Sahib Singh(ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਾਣਦਾ ਹੈ ਕਿ) ਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਮਨੁੱਖ ਨਾਮ-ਅੰਮ੍ਰਿਤ ਨਹੀਂ ਲੈ ਸਕਦਾ। ਗੁਰੂ ਦੀ ਕਿਰਪਾ ਨਾਲ ਹੀ ਹਾਸਲ ਕਰ ਸਕਦਾ ਹੈ ॥੪॥

ਪਦ ਅਰਥ ਸੇਵੇ = ਸਰਨ ਪਿਆਂ ॥੪॥

SikhNet (Spanish)es por la Gracia del Guru que uno llega al Señor. (4)

ਸਤਿਗੁਰੁ ਸੇਵੈ; ਸੋ ਜਨੁ ਸੋਹੈ ॥

satigur sevai; so jan sohai |

Sant Singh KhalsaThose who serve the True Guru are beautiful.
Manmohan SinghThe person, who serves the Sat Guru, is beauteous.
Manmohan Singh (Punjabi)ਜਿਹੜਾ ਪੁਰਸ਼ ਸਤਿਗੁਰੂ ਦੀ ਟਹਿਲ ਕਰਦਾ ਹੈ, ਉਹ ਸੁੰਦਰ ਹੈ।
Fareedkot Teekaਜੋ ਸਤਿਗੁਰੋਂ ਕੋ ਸੇਵਤਾ ਹੈ, ਸੋਈ ਪੁਰਸ ਸੋਭਾ ਪਾਵਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ,

ਪਦ ਅਰਥ ਸੋਹੈ = ਸੋਭਦਾ ਹੈ, ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।

SikhNet (Spanish)Aquél que sirve al Guru Verdadero es bello;

ਅੰਮ੍ਰਿਤ ਨਾਮਿ; ਅੰਤਰੁ ਮਨੁ ਮੋਹੈ ॥

amrit naam; antar man mohai |

Sant Singh KhalsaThe Ambrosial Naam, the Name of the Lord, entices their inner minds.
Manmohan SinghThe Name-Nectar has charmed his inner mind.
Manmohan Singh (Punjabi)ਨਾਮ-ਰੂਪੀ ਆਬਿ-ਹਿਯਾਤ ਨੇ ਉਸ ਦਾ ਅੰਤ੍ਰੀਵ ਚਿੱਤ ਫਰੇਫਤਾ ਕਰ ਪਿਆ ਹੈ।
Fareedkot Teekaਜਿਸ ਕੇ ਅੰਤਰਿ ਨਾਮੁ ਅੰਮ੍ਰਿਤ ਹੈ ਤਿਸ ਕੇ ਮਨ ਕੋ ਮੋਹਤ ਕਰ ਰਹਾ ਹੈ, ਭਾਵ ਏਹ ਕਿ ਨਾਮ ਸੇ ਬਿਨਾ ਔਰ ਪਦਾਰਥ ਮੇਂ ਤਿਸ ਕਾ ਮਨ ਮੋਹਿਤ ਨਹੀਂ ਹੋਤਾ ਹੈ। ਵਾ ਅੰਮ੍ਰਿਤ ਰੂਪ ਨਾਮ ਮਨ ਕੇ ਅੰਤਰ ਮੇਂ ਹੀ ਹੈ॥
Prof. Sahib Singhਆਤਮਕ ਜੀਵਨ ਦੇਣ ਵਾਲੇ ਨਾਮ ਵਿਚ ਉਸ ਦਾ ਅੰਦਰਲਾ ਮਨ ਮਸਤ ਰਹਿੰਦਾ ਹੈ।

ਪਦ ਅਰਥ ਅੰਤਰੁ ਮਨੁ = ਅੰਦਰਲਾ ਮਨ। ਮੋਹੈ = ਮਸਤ ਹੋ ਜਾਂਦਾ ਹੈ।

SikhNet (Spanish)hasta en lo recóndito de su mente está fascinado con el Nombre del Néctar.

ਅੰਮ੍ਰਿਤਿ ਮਨੁ ਤਨੁ ਬਾਣੀ ਰਤਾ; ਅੰਮ੍ਰਿਤੁ ਸਹਜਿ ਸੁਣਾਵਣਿਆ ॥੫॥

amrit man tan baanee rataa; amrit sehaj sunaavaniaa |5|

Sant Singh KhalsaTheir minds and bodies are attuned to the Ambrosial Bani of the Word; this Ambrosial Nectar is intuitively heard. ||5||
Manmohan SinghWith the ambrosial Gurbani his soul and body are tinged and the ambrosial Gurbani he instinctively hear.
Manmohan Singh (Punjabi)ਅੰਮ੍ਰਿਤਮਈ ਗੁਰਬਾਣੀ ਨਾਲ ਉਸ ਦੀ ਆਤਮਾ ਤੇ ਦੇਹਿ ਰੰਗੇ ਹੋਏ ਹਨ ਅਤੇ ਅੰਮ੍ਰਿਤਮਈ ਗੁਰਬਾਣੀ ਹੀ ਉਹ ਸੁਤੇ-ਸਿੱਧ ਸਰਵਣ ਕਰਦਾ ਹੈ।
Fareedkot Teekaਨਾਮ ਅੰਮ੍ਰਿਤ ਮੇਂ ਗੁਰਮੁਖ ਮਨ ਤਨ ਬਾਣੀ ਕਰ ਰਤਾ ਹੂਆ ਹੈ, ਯਾਂ ਤੇ ਸੁਭਾਵਕ ਹੀ ਅੰਮ੍ਰਿਤ ਉਪਦੇਸ ਸੁਨਾਵਤਾ ਹੈ॥੫॥
Prof. Sahib Singhਉਸ ਮਨੁੱਖ ਦਾ ਮਨ ਉਸ ਦਾ ਤਨ ਨਾਮ-ਅੰਮ੍ਰਿਤ ਨਾਲ ਸਿਫ਼ਤ-ਸਾਲਾਹ ਦੀ ਬਾਣੀ ਨਾਲ ਰੰਗਿਆ ਜਾਂਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਮਨੁੱਖ ਆਤਮਕ ਜੀਵਨ ਦੇਣ ਵਾਲੀ ਨਾਮ-ਧੁਨੀ ਨੂੰ ਸੁਣਦਾ ਰਹਿੰਦਾ ਹੈ ॥੫॥

ਪਦ ਅਰਥ ਰਤਾ = ਰੱਤਾ, ਰੰਗਿਆ ਜਾਂਦਾ ਹੈ ॥੫॥

SikhNet (Spanish)Su cuerpo y su mente están imbuidos con la Palabra, y La escuchan con toda naturalidad. (5)

ਮਨਮੁਖੁ ਭੂਲਾ; ਦੂਜੈ ਭਾਇ ਖੁਆਏ ॥

manamukh bhoolaa; doojai bhaae khuaae |

Sant Singh KhalsaThe deluded, self-willed manmukhs are ruined through the love of duality.
Manmohan SinghThe misled apostate is ruined through secular love.
Manmohan Singh (Punjabi)ਗੁਮਰਾਹ ਅਧਰਮੀ ਸੰਸਾਰੀ ਮਮਤਾ ਰਾਹੀਂ ਬਰਬਾਦ ਹੋ ਗਿਆ ਹੈ।
Fareedkot Teekaਮਨਮੁਖ ਆਪ ਦੂਜੇ ਭਾਵ ਮੇਂ ਭੂਲਾ ਹੂਆ ਹੈ ਔਰੋਂ ਕੋ (ਖੁਆਏ) ਭੁਲਾਵਤਾ ਹੈ॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕੁਰਾਹੇ ਪੈ ਜਾਂਦਾ ਹੈ, ਮਾਇਆ ਦੇ ਪਿਆਰ ਵਿਚ (ਰੁੱਝ ਕੇ) ਸਹੀ ਜੀਵਨ-ਰਾਹ ਤੋਂ ਖੁੰਝ ਜਾਂਦਾ ਹੈ।

ਪਦ ਅਰਥ ਭੂਲਾ = ਕੁਰਾਹੇ ਪਿਆ ਹੋਇਆ। ਦੂਜੈ ਭਾਇ = ਪ੍ਰਭੂ ਤੋਂ ਬਿਨਾ ਕਿਸੇ ਹੋਰ ਪਿਆਰ ਵਿਚ। ਖੁਆਏ = ਸਹੀ ਜੀਵਨ ਰਾਹ ਤੋਂ ਖੁੰਝਿਆ ਰਹਿੰਦਾ ਹੈ।

SikhNet (Spanish)El arrogante Manmukj está engañado y desgastado por la dualidad;

ਨਾਮੁ ਨ ਲੇਵੈ; ਮਰੈ ਬਿਖੁ ਖਾਏ ॥

naam na levai; marai bikh khaae |

Sant Singh KhalsaThey do not chant the Naam, and they die, eating poison.
Manmohan SinghThe Name, he utters not and dies by taking poison.
Manmohan Singh (Punjabi)ਨਾਮ ਦਾ ਊਹ ਜਾਪ ਨਹੀਂ ਕਰਦਾ ਤੇ ਜਹਿਰ ਖਾ ਕੇ ਮਰ ਜਾਂਦਾ ਹੈ।
Fareedkot Teekaਕਿਉਂਕਿ ਨਾਮ ਜਪਤਾ ਨਹੀਂ ਔ ਵਿਖੇ ਰੂਪ ਜਹਰ ਖਾ ਕਰ ਜਨਮਤਾ ਮਰਤਾ ਹੈ॥
Prof. Sahib Singhਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਉਹ (ਮਾਇਆ ਦਾ ਮੋਹ-ਰੂਪ) ਜ਼ਹਰ ਖਾ ਕੇ ਆਤਮਕ ਮੌਤ ਸਹੇੜ ਲੈਂਦਾ ਹੈ।

ਪਦ ਅਰਥ ਮਰੈ = ਆਤਮਕ ਮੌਤ ਸਹੇੜਦਾ ਹੈ। ਬਿਖੁ = ਜ਼ਹਰ। ਖਾਏ = ਖਾਇ, ਖਾ ਕੇ।

SikhNet (Spanish)ese ser no pronuncia el Nombre del Señor, ni siquiera en murmullo, y se envenena hasta la muerte.

ਅਨਦਿਨੁ ਸਦਾ ਵਿਸਟਾ ਮਹਿ ਵਾਸਾ; ਬਿਨੁ ਸੇਵਾ. ਜਨਮੁ ਗਵਾਵਣਿਆ ॥੬॥

anadin sadaa visattaa meh vaasaa; bin sevaa. janam gavaavaniaa |6|

Sant Singh KhalsaNight and day, they continually sit in manure. Without selfless service, their lives are wasted away. ||6||
Manmohan SinghNight and day his abode is ever in ordure. Without the Lord's service he wastes awry his life.
Manmohan Singh (Punjabi)ਰੈਣ ਦਿਹੁੰ ਉਸ ਦਾ ਵਸੇਬਾ ਹਮੇਸ਼ਾਂ ਗੰਦਗੀ ਵਿੱਚ ਹੈ। ਸਾਹਿਬ ਦੀ ਚਾਕਰੀ ਦੇ ਬਗੈਰ ਉਹ ਆਪਣਾ ਜੀਵਨ ਵੰਞਾ ਲੈਂਦਾ ਹੈ।
Fareedkot Teekaਉਸ ਕਾ ਰਾਤ ਦਿਨ ਸਦਾ ਦੁਰਗੰਧ ਰੂਪ ਕਰਮੋਂ ਵਿਖੇ ਵਾਸਾ ਹੈ ਔ ਗੁਰੋਂ ਕੀ ਸੇਵਾ ਬਿਨਾ ਜਨਮ ਗਵਾਵਤਾ ਹੈ॥੬॥
Prof. Sahib Singh(ਗੰਦ ਦੇ ਕੀੜੇ ਵਾਂਗ) ਉਸ ਮਨੁੱਖ ਦਾ ਨਿਵਾਸ ਸਦਾ ਹਰ ਵੇਲੇ (ਵਿਕਾਰਾਂ ਦੇ) ਗੰਦ ਵਿਚ ਹੀ ਰਹਿੰਦਾ ਹੈ, ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ ਉਹ ਆਪਣਾ ਮਨੁੱਖਾ ਜਨਮ ਜ਼ਾਇਆ ਕਰ ਲੈਂਦਾ ਹੈ ॥੬॥

ਪਦ ਅਰਥ ਅਨਦਿਨੁ = ਹਰ ਰੋਜ਼। ਵਿਸਟਾ = ਗੰਦ ॥੬॥

SikhNet (Spanish)Vive día y noche en la inmundicia, y sin el Servicio de Devoción malgasta su vida en frivolidades. (6)

ਅੰਮ੍ਰਿਤੁ ਪੀਵੈ; ਜਿਸ ਨੋ ਆਪਿ ਪੀਆਏ ॥

amrit peevai; jis no aap peeae |

Sant Singh KhalsaThey alone drink in this Amrit, whom the Lord Himself inspires to do so.
Manmohan SinghHe, whom the Lord Himself causes to drink, quaffs the Name Nectar.
Manmohan Singh (Punjabi)ਜਿਸ ਨੂੰ ਸੁਆਮੀ ਖੁਦ ਪਿਆਉਂਦਾ ਹੈ ਉਹੀ ਨਾਮ ਸੁਧਾ-ਰਸ ਨੂੰ ਪਾਨ ਕਰਦਾ ਹੈ।
Fareedkot Teekaਵਹੁ ਪੁਰਸ ਨਾਮ ਅੰਮ੍ਰਿਤ ਪੀਵਤਾ ਹੈ ਜਿਸ ਕੋ ਆਪ ਵਾਹਿਗੁਰੂ ਪਿਲਾਵਤਾ ਹੈ॥
Prof. Sahib Singh(ਪਰ ਜੀਵਾਂ ਦੇ ਭੀ ਕੀਹ ਵੱਸ?) ਉਹੀ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਜਿਸ ਨੂੰ ਪਰਮਾਤਮਾ ਆਪ ਪਿਲਾਂਦਾ ਹੈ।

ਪਦ ਅਰਥ ਨੋ = ਨੂੰ।

SikhNet (Spanish)Por la especial Bendición de Dios, uno bebe el Néctar y,

ਗੁਰ ਪਰਸਾਦੀ; ਸਹਜਿ ਲਿਵ ਲਾਏ ॥

gur parasaadee; sehaj liv laae |

Sant Singh KhalsaBy Guru's Grace, they intuitively enshrine love for the Lord.
Manmohan SinghBy the Guru's grace he enshrines affection for the Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਪ੍ਰਭੂ ਨਾਲ ਪਿਰਹੜੀ ਪਾ ਲੈਂਦਾ ਹੈ।
Fareedkot Teekaਸੋ ਗੁਰੋਂ ਕੀ ਕ੍ਰਿਪਾ ਕਰ ਕੇ ਸੁਤੇ ਹੀ ਬਿਰਤੀ ਲਾਵਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜੀ ਰੱਖਦਾ ਹੈ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ।

SikhNet (Spanish)a través del Guru y de forma imperceptible, entra en Comunión con el Señor.

ਪੂਰਨ ਪੂਰਿ ਰਹਿਆ. ਸਭ ਆਪੇ; ਗੁਰਮਤਿ ਨਦਰੀ ਆਵਣਿਆ ॥੭॥

pooran poor rahiaa. sabh aape; guramat nadaree aavaniaa |7|

Sant Singh KhalsaThe Perfect Lord is Himself perfectly pervading everywhere; through the Guru's Teachings, He is perceived. ||7||
Manmohan SinghThe perfect Lord is Himself fully-pervading everywhere. Under Guru's instruction. He is discerned.
Manmohan Singh (Punjabi)ਮੁਕੰਮਲ ਮਾਲਕ ਖੁਦ ਹੀ ਹਰ ਥਾਂ ਪਰੀਪੂਰਨ ਹੋ ਰਿਹਾ ਹੈ। ਗੁਰਾਂ ਦੇ ਉਪਦੇਸ਼ ਤਾਬੇ ਉਹ ਵੇਖਿਆ ਜਾਂਦਾ ਹੈ।
Fareedkot Teekaਪੂਰਨ ਪਰਮੇਸ੍ਵਰ ਆਪ ਹੀ ਸਭ ਮੇਂ ਬਿਆਪਕ ਹੋ ਰਹਾ ਹੈ, ਪਰੰਤੂ ਗੁਰੋਂ ਕੀ (ਮਤਿ) ਸਿਖਯਾ ਲੇਨੇ ਸੇ ਨਦਰ ਆਵਤਾ ਹੈ॥੮॥
Prof. Sahib Singhਸਤਿਗੁਰੂ ਦੀ ਮਤਿ ਲੈ ਕੇ ਫਿਰ ਉਸ ਨੂੰ ਇਹ ਪ੍ਰਤੱਖ ਦਿੱਸਦਾ ਹੈ ਕਿ ਸਰਬ-ਵਿਆਪਕ ਪ੍ਰਭੂ ਹਰ ਥਾਂ ਆਪ ਹੀ ਮੌਜੂਦ ਹੈ ॥੭॥

ਪਦ ਅਰਥ ਪੂਰਨ = ਵਿਆਪਕ ॥੭॥

SikhNet (Spanish)El Perfecto Señor prevalece en todo, pero es visto solamente a través de la Palabra del Guru. (7)

ਆਪੇ ਆਪਿ; ਨਿਰੰਜਨੁ ਸੋਈ ॥

aape aap; niranjan soee |

Sant Singh KhalsaHe Himself is the Immaculate Lord.
Manmohan SinghThat immaculate Lord is all by Himself.
Manmohan Singh (Punjabi)ਉਹ ਪਵਿੱਤਰ ਪ੍ਰਭੂ ਸਾਰਾ ਕੁਝ ਆਪਣੇ ਆਪ ਤੋਂ ਹੀ ਹੈ।
Fareedkot Teekaਸੋ ਪੂਰਨ ਨਿਰੰਜਨ (ਆਪੇ ਆਪਿ) ਸੁਤੇ ਸਿਧ ਹੈ॥
Prof. Sahib Singh(ਹੇ ਭਾਈ!) ਮਾਇਆ ਦੇ ਪ੍ਰਭਾਵ ਤੋਂ ਉੱਚਾ ਰਹਿਣ ਵਾਲਾ ਪਰਮਾਤਮਾ ਹਰ ਥਾਂ ਆਪ ਹੀ ਆਪ ਮੌਜੂਦ ਹੈ।

ਪਦ ਅਰਥ ਨਿਰੰਜਨੁ = ਮਾਇਆ ਰਹਿਤ ਪ੍ਰਭੂ।

SikhNet (Spanish)Él, el Ser Inmaculado, está completo en Sí Mismo;

ਜਿਨਿ ਸਿਰਜੀ; ਤਿਨਿ ਆਪੇ ਗੋਈ ॥

jin sirajee; tin aape goee |

Sant Singh KhalsaHe who has created, shall Himself destroy.
Manmohan SinghWho created the universe, He Himself shall destroy it.
Manmohan Singh (Punjabi)ਜਿਸ ਨੇ ਆਲਮ ਰਚਿਆ ਹੈ, ਊਹ ਆਪ ਹੀ ਇਸ ਨੂੰ ਨਾਸ ਕਰ ਦੇਵੇਗਾ।
Fareedkot Teekaਜਿਸ ਨਿਰੰਜਨ ਨੇ ਸ੍ਰਿਸਟੀ ਰਚੀ ਹੈ ਤਿਸ ਨੇ ਆਪ ਹੀ (ਗੋਈ) ਮਿਲਾਈ ਹੈ, ਭਾਵ ਏਹਿ ਕਿ ਪਰਲੋ ਕਰੀ ਹੈ॥
Prof. Sahib Singhਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਇਸ ਨੂੰ ਨਾਸ ਕਰਦਾ ਹੈ।

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਸਿਰਜੀ = ਪੈਦਾ ਕੀਤੀ। ਤਿਨਿ = ਉਸ (ਪ੍ਰਭੂ) ਨੇ। ਗੋਈ = ਨਾਸ ਕੀਤੀ।

SikhNet (Spanish)Él sólo crea, Él sólo destruye.

ਨਾਨਕ. ਨਾਮੁ ਸਮਾਲਿ ਸਦਾ ਤੂੰ; ਸਹਜੇ ਸਚਿ ਸਮਾਵਣਿਆ ॥੮॥੧੬॥੧੭॥

naanak. naam samaal sadaa toon; sahaje sach samaavaniaa |8|16|17|

Sant Singh KhalsaO Nanak, remember the Naam forever, and you shall merge into the True One with intuitive ease. ||8||16||17||
Manmohan SinghNanak, do thou ever remember God's Name Thus shalt thou be easily blended with the True One.
Manmohan Singh (Punjabi)ਨਾਨਕ ਤੂੰ ਸਦੀਵ ਹੀ ਹਰੀ ਨਾਮ ਦਾ ਸਿਮਰਨ ਕਰ। ਇੰਞ ਤੂੰ ਸੁਖੈਨ ਹੀ ਸਤਿਪੁਰਖ ਨਾਲ ਅਭੇਦ ਹੋ ਜਾਵੇਂਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੂੰ ਨਾਮ ਕੋ ਸਿਮਰ ਇਸ ਸੇ ਤੂੰ ਸਹਜੇ ਹੀ ਸਚ ਮੇਂ ਸਮਾਇ ਜਾਵੇਂਗਾ॥੮॥੧੬॥੧੭॥
Prof. Sahib Singhਹੇ ਨਾਨਕ! ਤੂੰ ਉਸ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਸਾਂਭ ਰੱਖ। (ਨਾਮ ਸਿਮਰਨ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਟਿਕ ਕੇ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹੀਦਾ ਹੈ ॥੮॥੧੬॥੧੭॥

ਪਦ ਅਰਥ ਸਮਾਲਿ = ਚੇਤੇ ਰੱਖ। ਸਚਿ = ਸਦਾ-ਥਿਰ ਪ੍ਰਭੂ ਵਿਚ ॥੮॥

SikhNet (Spanish)Dice Nanak, cosecha dentro de ti el Nombre e inmérgete en la Verdad del Señor con toda facilidad. (8-16-17)

Open this shabad →

Shabad Guru Amardas Ji Raag Maajh continues on Ang 120

ਮਾਝ ਮਹਲਾ ੩ ॥

maajh mahalaa 3 |

Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.

ਸੇ ਸਚਿ ਲਾਗੇ; ਜੋ ਤੁਧੁ ਭਾਏ ॥

se sach laage; jo tudh bhaae |

Sant Singh KhalsaThose who please You are linked to the Truth.
Manmohan SinghThey, whom Thou likest, adhere to Truth.
Manmohan Singh (Punjabi)ਜਿਹੜੇ ਤੈਨੂੰ ਚੰਗੇ ਲੱਗਦੇ ਹਨ, ਉਹ ਸੱਚ ਨਾਲ ਜੁੜਦੇ ਹਨ।
Fareedkot Teekaਹੇ ਸਚ ਸਰੂਪ! ਸੋ ਤੇਰੇ ਮੇਂ ਲਾਗੇ ਹੈਂ, ਜੋ (ਤੁਧੁ) ਤੇਰੇ ਕੋ ਭਾਏ ਹੈਂ॥
Prof. Sahib Singh(ਹੇ ਪ੍ਰਭੂ!) ਜੇਹੜੇ ਬੰਦੇ ਤੈਨੂੰ ਚੰਗੇ ਲੱਗਦੇ ਹਨ ਉਹ (ਤੇਰੇ) ਸਦਾ-ਥਿਰ ਨਾਮ ਵਿਚ ਜੁੜੇ ਰਹਿੰਦੇ ਹਨ।

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਤੁਧੁ = ਤੈਨੂੰ। ਭਾਏ = ਚੰਗੇ ਲੱਗੇ।

SikhNet (Spanish)Aquéllos que Te complacen, están enamorados de Tu Verdad,

ਸਦਾ ਸਚੁ ਸੇਵਹਿ; ਸਹਜ ਸੁਭਾਏ ॥

sadaa sach seveh; sehaj subhaae |

Sant Singh KhalsaThey serve the True One forever, with intuitive ease.
Manmohan SinghEver they serve True Lord in the natural way.
Manmohan Singh (Punjabi)ਕੁਦਰਤੀ ਤੌਰ ਤੇ ਉਹ ਹਮੇਸ਼ਾਂ ਹੀ ਸੱਚੇ ਸਾਈਂ ਦੀ ਘਾਲ ਘਾਲਦੇ ਹਨ।
Fareedkot Teekaਹੇ ਸਚੇ! ਨਿਰਜਤਨ ਹੀ ਸਦਾ ਤੇਰੇ ਕੋ ਸੇਵਤੇ ਹੈਂ॥
Prof. Sahib Singhਉਹ ਆਤਮਕ ਅਡੋਲਤਾ ਦੇ ਭਾਵ ਵਿਚ (ਟਿਕ ਕੇ) ਸਦਾ (ਤੇਰੇ) ਸਦਾ-ਥਿਰ ਰਹਿਣ ਵਾਲੇ ਨਾਮ ਨੂੰ ਸਿਮਰਦੇ ਹਨ।

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ। ਸਹਜ = ਆਤਮਕ ਅਡੋਲਤਾ। ਸੁਭਾਏ = ਸੁਭਾਇ, ਪ੍ਰੇਮ ਵਿਚ। ਸਹਜ ਸੁਭਾਏ = ਆਤਮਕ ਅਡੋਲਤਾ ਦੇ ਭਾਵ ਵਿਚ।

SikhNet (Spanish)y ellos meditan en la Verdad espontáneamente.

ਸਚੈ ਸਬਦਿ ਸਚਾ ਸਾਲਾਹੀ; ਸਚੈ ਮੇਲਿ ਮਿਲਾਵਣਿਆ ॥੧॥

sachai sabad sachaa saalaahee; sachai mel milaavaniaa |1|

Sant Singh KhalsaThrough the True Word of the Shabad, they praise the True One, and they merge in the merging of Truth. ||1||
Manmohan SinghThrough the True Gurbani they eulogise the True One and meet the society of the righteous.
Manmohan Singh (Punjabi)ਸੱਚੀ ਗੁਰਬਾਣੀ ਰਾਹੀਂ ਉਹ ਸਤਿਪੁਰਖ ਦੀ ਉਪਮਾ ਕਰਦੇ ਹਨ ਅਤੇ ਸੱਚਿਆਰਾਂ ਦੀ ਸੰਗਤ ਅੰਦਰ ਜੁੜਦੇ ਹਨ।
Fareedkot Teekaਸਚੇ ਗੁਰੋਂ ਕੇ ਉਪਦੇਸ ਦੁਆਰਾ ਤੁਧ ਸਚੇ ਕੋ ਸਲਾਹੁਤੇ ਹੈਂ, ਜਿਨ੍ਹੋਂ ਨੇ ਸਚੇ ਗੁਰੋਂ ਕਾ ਮੇਲ ਕੀਆ ਹੈ, ਸੋ ਔਰੋਂ ਕੋ ਮਿਲਾਵਤੇ ਹੈਂ॥੧॥
Prof. Sahib Singh(ਹੇ ਭਾਈ! ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਮੈਂ ਭੀ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਾਂ। (ਜੇਹੜੇ ਸਿਫ਼ਤ-ਸਾਲਾਹ ਕਰਦੇ ਹਨ) ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿਚ ਜੁੜੇ ਰਹਿੰਦੇ ਹਨ ॥੧॥

ਪਦ ਅਰਥ ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ। ਸਾਲਾਹੀ = ਸਾਲਾਹੀਂ, ਮੈਂ ਸਿਫ਼ਤਿ-ਸਾਲਾਹ ਕਰਾਂ। ਸਚੈ ਮੇਲਿ = ਸਦਾ-ਥਿਰ ਪ੍ਰਭੂ ਦੇ ਮੇਲ ਵਿਚ, ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ॥੧॥

SikhNet (Spanish)Alaban al Verdadero Señor a través de la Verdadera Palabra y están unidos con el Uno Verdadero. (1)

ਹਉ ਵਾਰੀ ਜੀਉ ਵਾਰੀ; ਸਚੁ ਸਾਲਾਹਣਿਆ ॥

hau vaaree jeeo vaaree; sach saalaahaniaa |

Sant Singh KhalsaI am a sacrifice, my soul is a sacrifice, to those who praise the True One.
Manmohan SinghI am devoted, my soul is devoted unto those who chant the glory of the True Master.
Manmohan Singh (Punjabi)ਮੈਂ ਸਦਕੇ ਹਾਂ, ਮੇਰੀ ਜਿੰਦੜੀ ਸਦਕੜੇ ਹੈ, ਉਨ੍ਹਾਂ ਉਤੋਂ ਜੋ ਸੱਚੇ ਮਾਲਕ ਦੀ ਪ੍ਰਭਤਾ ਗਾਇਨ ਕਰਦੇ ਹਨ।
Fareedkot Teekaਜੋ ਪੁਰਸ ਸਚੇ ਕੋ ਸਲਾਹੁਤੇ ਹੈਂ, ਮੈਂ ਤਿਨ ਕੇ ਮਨ ਤਨ ਕਰ ਵਾਰਨੇ ਜਾਤਾ ਹੂੰ॥
Prof. Sahib Singhਮੈਂ ਉਹਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ, ਜੋ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ।
SikhNet (Spanish)En sacrificio, oh, ofrezco mi ser en sacrificio a aquéllos que alaban al Señor.

ਸਚੁ ਧਿਆਇਨਿ ਸੇ ਸਚਿ ਰਾਤੇ; ਸਚੇ ਸਚਿ ਸਮਾਵਣਿਆ ॥੧॥ ਰਹਾਉ ॥

sach dhiaaein se sach raate; sache sach samaavaniaa |1| rahaau |

Sant Singh KhalsaThose who meditate on the True One are attuned to Truth; they are absorbed into the Truest of the True. ||1||Pause||
Manmohan SinghThey, who meditate on the True Being are imbued with Truth and get absorbed in the Truest of the true. Pause.
Manmohan Singh (Punjabi)ਜਿਹੜੇ ਸਤਿਪੁਰਖ ਦਾ ਅਰਾਧਨ ਕਰਦੇ ਹਨ, ਉਹ ਸੱਚ ਨਾਲ ਰੰਗੇ ਜਾਂਦੇ ਹਨ ਅਤੇ ਸਚਿਆਰਾਂ ਦੇ ਪਰਮ ਸਚਿਆਰ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ।
Fareedkot Teekaਕਿਉਂਕਿ ਜੋ ਸਚ ਕੋ ਧਿਆਉਤੇ ਹੈਂ, ਸੋ ਸਚ ਮੇਂ ਰਤੇ ਹੈਂ, ਯਾਂ ਤੇ (ਸਚੇ) ਨਿਸਚੇ ਕਰ ਕੇ ਸਚ ਮੇਂ ਸਮਾਇ ਜਾਤੇ ਹੈਂ॥੧॥ ਰਹਾਉ ॥
Prof. Sahib Singhਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦਾ ਧਿਆਨ ਧਰਦੇ ਹਨ, ਉਹ ਉਸ ਸਦਾ-ਥਿਰ ਵਿਚ ਰੰਗੇ ਰਹਿੰਦੇ ਹਨ ਉਹ ਸਦਾ ਹੀ ਸਦਾ-ਥਿਰ ਵਿਚ ਲੀਨ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਧਿਆਇਨਿ = ਧਿਆਨ ਧਰਦੇ ਹਨ। ਰਾਤੇ = ਮਸਤ। ਸਚੇ ਸਚਿ = ਸਦਾ-ਥਿਰ ਪ੍ਰਭੂ ਵਿਚ ਹੀ ॥੧॥ ਰਹਾਉ ॥

SikhNet (Spanish)Aquéllos que meditan en el Uno, están entonados en la Verdad y viven absortos en la Verdad de Verdades.(1-Pausa)

ਜਹ ਦੇਖਾ; ਸਚੁ ਸਭਨੀ ਥਾਈ ॥

jeh dekhaa; sach sabhanee thaaee |

Sant Singh KhalsaThe True One is everywhere, wherever I look.
Manmohan SinghWherever I behold, I find the True Lord at all the places.
Manmohan Singh (Punjabi)ਜਿਥੇ ਕਿਤੇ ਮੈਂ ਵੇਖਦਾ ਹਾਂ, ਸਾਰਿਆਂ ਥਾਵਾਂ ਤੇ ਮੈਂ ਸੱਚੇ ਸੁਆਮੀ ਨੂੰ ਪਾਉਂਦਾ ਹਾਂ।
Fareedkot Teekaਜਹਾਂ ਦੇਖਾ ਹੈ ਤਹਾਂ ਸਭਿ ਅਸਥਾਨੋਂ ਮੇਂ ਸਚਾ ਰੂਪ ਪਰਮੇਸ੍ਵਰ ਹੈ॥
Prof. Sahib Singh(ਹੇ ਭਾਈ!) ਮੈਂ ਜਿਧਰ ਵੇਖਦਾ ਹਾਂ, ਸਦਾ-ਥਿਰ ਪਰਮਾਤਮਾ ਸਭ ਥਾਈਂ ਵੱਸਦਾ ਹੈ।

ਪਦ ਅਰਥ ਜਹ = ਜਿਥੇ। ਦੇਖਾ = ਦੇਖਾਂ, ਮੈਂ ਵੇਖਦਾ ਹਾਂ।

SikhNet (Spanish)Por donde sea que volteo a ver, veo al Uno Verdadero,

ਗੁਰ ਪਰਸਾਦੀ; ਮੰਨਿ ਵਸਾਈ ॥

gur parasaadee; man vasaaee |

Sant Singh KhalsaBy Guru's Grace, I enshrine Him in my mind.
Manmohan SinghBy the Guru's grace enshrine Him in my heart.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ ਮੈਂ ਉਸ ਨੂੰ ਆਪਣੇ ਦਿਲ ਵਿੱਚ ਟਿਕਾਉਂਦਾ ਹਾਂ।
Fareedkot Teekaਪਰੰਤੂ ਗੁਰੋਂ ਕੀ ਕਿਰਪਾ ਸੇ ਮਨ ਮੇਂ ਵਸਤਾ ਹੈ।
Prof. Sahib Singhਗੁਰੂ ਦੀ ਕਿਰਪਾ ਨਾਲ ਹੀ ਉਸ ਨੂੰ ਮੈਂ ਆਪਣੇ ਮਨ ਵਿਚ ਵਸਾ ਸਕਦਾ ਹਾਂ।

ਪਦ ਅਰਥ ਮੰਨਿ = ਮਨ ਵਿਚ। ਵਸਾਈ = ਵਸਾਈ, ਮੈਂ ਵਸਾਂਦਾ ਹਾਂ।

SikhNet (Spanish)ya que por la Gracia del Guru, Lo he enaltecido en mi mente.

ਤਨੁ ਸਚਾ ਰਸਨਾ ਸਚਿ ਰਾਤੀ; ਸਚੁ ਸੁਣਿ ਆਖਿ ਵਖਾਨਣਿਆ ॥੨॥

tan sachaa rasanaa sach raatee; sach sun aakh vakhaananiaa |2|

Sant Singh KhalsaTrue are the bodies of those whose tongues are attuned to Truth. They hear the Truth, and speak it with their mouths. ||2||
Manmohan SinghTrue is the body of the man whose tongue is tinged with Truth, who hears and with his mouth utters truth.
Manmohan Singh (Punjabi)ਸੱਚੀ ਹੈ ਦੇਹਿ ਉਸ ਬੰਦੇ ਦੀ, ਜਿਸ ਦੀ ਜੀਭ ਸੱਚ ਨਾਲ ਰੱਗੀ ਹੈ ਜੋ ਸੱਚ ਨੂੰ ਸੁਣਦਾ ਤੇ ਆਪਣੇ ਮੂੰਹ ਨਾਲ ਉਚਾਰਦਾ ਹੈ।
Fareedkot Teekaਜਬ ਰਸਨਾ ਸਚ ਮੇਂ ਰਤੀ ਤਬ (ਤਨੁ) ਸਰੀਰ (ਸਚਾ) ਸਫਲਾ ਹੂਆ ਹੈ, ਪੁਨਾ ਸਚ ਕੋ ਸੁਣਤੇ ਹੈਂ ਔਰ ਸਚ ਕੀਆਂ ਕਥਾ ਕਹਤੇ ਹੈਂ॥
Prof. Sahib Singhਜੇਹੜੇ ਮਨੁੱਖ ਉਸ ਸਦਾ-ਥਿਰ ਪ੍ਰਭੂ ਦਾ ਨਾਮ ਸੁਣ ਕੇ ਉਚਾਰ ਕੇ ਉਸ ਦੇ ਗੁਣ ਕਥਨ ਕਰਦੇ ਹਨ, ਉਹਨਾਂ ਦੀ ਜੀਭ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੀ ਜਾਂਦੀ ਹੈ, ਉਹਨਾਂ ਦੇ ਗਿਆਨ-ਇੰਦ੍ਰੇ ਅਡੋਲ ਹੋ ਜਾਂਦੇ ਹਨ ॥੨॥

ਪਦ ਅਰਥ ਤਨੁ ਸਚਾ = ਅਡੋਲ ਸਰੀਰ, ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਅਡੋਲ। ਰਸਨਾ = ਜੀਭ ॥੨॥

SikhNet (Spanish)Verdaderos son los cuerpos de aquéllos que mantienen sus lenguas entonadas en la Verdad. Ellos escuchan la Verdad y la pronuncian con sus lenguas. (2)

Open this shabad (27 lines, Angs 119-120) →

Ang 119 of 1430