ੴ

ਸਿੱਖਬਾਣੀ · SikhBani

ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥

dhan jananee jin jaaeaa dhan pitaa paradhaan
Guru Amardas Ji ਗੁਰੂ ਅਮਰਦਾਸ ਜੀ · Siree Raag · Ang 32 · 15 lines
Translations

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਧਨੁ ਜਨਨੀ. ਜਿਨਿ ਜਾਇਆ; ਧੰਨੁ ਪਿਤਾ ਪਰਧਾਨੁ ॥

dhan jananee. jin jaaeaa; dhan pitaa paradhaan |

Sant Singh KhalsaBlessed is the mother who gave birth; blessed and respected is the father of one who serves the True Guru and finds peace.
Manmohan SinghBlessed is the mother, who bore him and blessed the respectable father of him,
Manmohan Singh (Punjabi)ਮੁਬਾਰਕ ਹੈ ਮਾਤਾ ਜਿਸ ਨੇ ਉਸ ਨੂੰ ਜਨਮ ਦਿੱਤਾ ਹੈ ਅਤੇ ਮੁਬਾਰਕ ਹੈ ਮੁਖੀਆ ਬਾਬਲ ਉਸਦਾ,
Fareedkot Teekaਹੇ ਭਾਈ! ਗੁਰੂ ਜੋ ਗੁਰੂ ਅੰਗਦ ਸਾਹਿਬ ਜੀ ਮੇਰੇ ਸ੍ਵਾਮੀ ਹੈਂ, ਜਿਸ ਮਾਤਾ ਨੈ ਤਿਨ ਕੋ ਉਤਪਤਿ ਕੀਆ ਹੈ, ਸੋ ਮਾਤਾ ਧੰਨ੍ਯ ਹੈ, ਪੁਨਃ ਪਿਤਾ ਭੀ ਧੰਨ (ਪਰਧਾਨੁ) ਅਤੀ ਸ੍ਰੇਸਟ ਹੈ, ਕ੍ਯੋਂਕਿ ਜਿਨ ਕੇ ਗ੍ਰਹਿ ਮੇਂ ਸ੍ਰੀ ਗੁਰੂ ਜੀ ਨੇ ਅਵਤਾਰੁ ਧਾਰਨ ਕੀਆ ਹੈ, ਵਾ ਸਾਧਾਰਣ ਸਰਬ ਗੁਰੂ-ਪ੍ਰਤੀ ਕਥਨੁ ਹੈ॥
Prof. Sahib Singhਉਹ ਮਾਂ ਭਾਗਾਂ ਵਾਲੀ ਹੈ ਜਿਸ ਨੇ (ਗੁਰੂ ਨੂੰ) ਜਨਮ ਦਿੱਤਾ, (ਗੁਰੂ ਦਾ) ਪਿਤਾ ਭੀ ਭਾਗਾਂ ਵਾਲਾ ਹੈ (ਤੇ ਮਨੁੱਖ ਜਾਤੀ ਵਿਚ) ਸ੍ਰੇਸ਼ਟ ਹੈ।

ਪਦ ਅਰਥ ਧਨੁ = {धन्य} ਭਾਗਾਂ ਵਾਲੀ। ਜਨਨੀ = ਮਾਂ। ਜਿਨਿ = ਜਿਸ (ਮਾਂ) ਨੇ। ਜਾਇਆ = ਜੰਮਿਆ, ਜਨਮ ਦਿੱਤਾ। ਧੰਨੁ = {धन्य} ਭਾਗਾਂ ਵਾਲਾ।

SikhNet (Spanish)Bendita sea la madre y bendito sea el padre de aquél que busca la Paz sirviendo al Guru Verdadero.

ਸਤਗੁਰੁ ਸੇਵਿ ਸੁਖੁ ਪਾਇਆ; ਵਿਚਹੁ ਗਇਆ ਗੁਮਾਨੁ ॥

satagur sev sukh paaeaa; vichahu geaa gumaan |

Sant Singh KhalsaHis arrogant pride is banished from within.
Manmohan Singhwho by serving the True Guru has obtained peace and vanished ego from within himself.
Manmohan Singh (Punjabi)ਜਿਸ ਨੇ ਸੱਚੇ ਗੁਰਾਂ ਦੀ ਟਹਿਲ ਕਮਾ ਕੇ ਆਰਾਮ ਪਾਇਆ ਹੈ, ਅਤੇ ਆਪਣੇ ਅੰਦਰੋ ਹੰਕਾਰ ਦੂਰ ਕੀਤਾ ਹੈ।
Fareedkot Teekaਜਿਨੋਂ ਨੈਂ ਸ੍ਰੀ ਗੁਰੂ ਨਾਨਕ ਦੇਵ ਜੀ ਪੂਰਨ ਸਤਿਗੁਰੂ ਕੋ, ਵਾ ਆਪਣੇ ਸਤਿਗੁਰੂ ਕੋ ਸੇਵਨ ਕਰ ਕੇ ਪਰਮਾਨੰਦ ਕੋ ਪਾਯਾ ਹੈ ਔਰੁ ਅੰਤਸਕਰਨ ਸੇ (ਗੁਮਾਨ) ਹੰਕਾਰ ਜਾਤਾ ਰਹਾ ਹੈ, ਭਾਵ ਏਹਿ ਕਿ ਨਿਰਅਭਿਮਾਨ ਭਏ ਹੈਂ॥
Prof. Sahib Singhਸਤਿਗੁਰੂ ਦੀ ਸਰਨ ਲਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ ਉਸ ਦੇ) ਅੰਦਰੋਂ ਅਹੰਕਾਰ ਦੂਰ ਹੋ ਜਾਂਦਾ ਹੈ।

ਪਦ ਅਰਥ ਸੇਵਿ = ਸੇਵ ਕੇ, ਸਰਨ ਲੈ ਕੇ।

SikhNet (Spanish)Su orgullo arrogante es desterrado desde adentro.

ਦਰਿ ਸੇਵਨਿ ਸੰਤ ਜਨ ਖੜੇ; ਪਾਇਨਿ ਗੁਣੀ ਨਿਧਾਨੁ ॥੧॥

dar sevan sant jan kharre; paaein gunee nidhaan |1|

Sant Singh KhalsaStanding at the Lord's Door, the humble Saints serve Him; they find the Treasure of Excellence. ||1||
Manmohan SinghStanding at the door of God, the Treasure of virtues, the holy persons serve and obtain Him.
Manmohan Singh (Punjabi)ਨੇਕੀਆ ਦੇ ਖ਼ਜ਼ਾਨੇ, ਭਗਵਾਨ ਦੇ ਬੂਹੇ ਉਤੇ ਖਲੋਤੇ ਹੋਏ, ਪਵਿੱਤ੍ਰ ਪੁਰਸ਼, ਉਸ ਨੂੰ ਸੇਵਦੇ ਤੇ ਪਰਾਪਤ ਕਰਦੇ ਹਨ।
Fareedkot Teekaਸ੍ਰੀ ਗੁਰੂ ਅੰਗਦ ਸਾਹਿਬ ਜੀ ਕੇ ਦ੍ਵਾਰੇ ਪਰ ਸਦਾ (ਖੜੇ) ਸਾਵਧਾਨ ਹੋ ਕਰ ਸੰਤ ਜਨ, ਵਾ ਸਭ ਗੁਰੋਂ ਕੇ ਦ੍ਵਾਰੇ (ਸੰਤ ਜਨ) ਜਗ੍ਯਾਸੂ ਜਨ ਸੇਵਨ ਕਰਤੇ ਹੈਂ ਔਰੁ ਤਿਨ ਕੀ ਕ੍ਰਿਪਾ ਦ੍ਰਿਸ੍ਟੀ ਸੇ ਜੋ (ਗੁਣੀ ਨਿਧਾਨ) ਸਰਬ ਗੁਣੋਂ ਕਾ ਖਜ਼ਾਨਾ ਵਾਹਿਗੁਰੂ ਹੈ, ਤਿਸ ਕੋ ਪ੍ਰਾਪਤਿ ਹੋਤੇ ਹੈਂ॥੧॥
Prof. Sahib Singh(ਜੇਹੜੇ) ਸੰਤ ਜਨ (ਗੁਰੂ ਦੇ) ਦਰ ਤੇ ਸਾਵਧਾਨ ਹੋ ਕੇ ਸੇਵਾ ਕਰਦੇ ਹਨ, ਉਹ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਮਿਲ ਪੈਂਦੇ ਹਨ ॥੧॥

ਪਦ ਅਰਥ ਦਰਿ = (ਗੁਰੂ ਦੇ) ਦਰ ਤੇ। ਸੇਵਨਿ = ਸੇਂਵਦੇ ਹਨ। ਖੜੇ = ਸਾਵਧਾਨ ਹੋ ਕੇ। ਪਾਇਨਿ = ਪਾਂਦੇ ਹਨ। ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ, ਪ੍ਰਭੂ॥੧॥

SikhNet (Spanish)Los Santos sirven al Señor conquistando su ego y logran el Tesoro de la Virtud.(1)

ਮੇਰੇ ਮਨ. ਗੁਰ ਮੁਖਿ; ਧਿਆਇ ਹਰਿ ਸੋਇ ॥

mere man. gur mukh; dhiaae har soe |

Sant Singh KhalsaO my mind, become Gurmukh, and meditate on the Lord.
Manmohan SinghO my soul! through, the Exalted Guru meditate on that God.
Manmohan Singh (Punjabi)ਹੇ ਮੇਰੀ ਜਿੰਦੜੀਏ! ਮੁਖੀਏ ਗੁਰਾਂ ਦੁਆਰਾ, ਉਸ ਵਾਹਿਗੁਰੂ ਦਾ ਅਰਾਧਨ ਕਰ।
Fareedkot Teekaਹੇ ਮੇਰੇ ਮਨ! ਸੋ ਜੋ ਵਾਹਿਗੁਰੂ ਹੈ ਗੁਰੋਂ ਦ੍ਵਾਰੇ ਤਿਸ ਕਾ ਧ੍ਯਾਨੁ ਕਰੁ॥
Prof. Sahib Singhਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਉਸ ਪਰਮਾਤਮਾ ਨੂੰ ਸਿਮਰ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)Oh mente mía, cántale al Señor, a través de la Misericordia del Guru.

ਗੁਰ ਕਾ ਸਬਦੁ ਮਨਿ ਵਸੈ; ਮਨੁ ਤਨੁ ਨਿਰਮਲੁ ਹੋਇ ॥੧॥ ਰਹਾਉ ॥

gur kaa sabad man vasai; man tan niramal hoe |1| rahaau |

Sant Singh KhalsaThe Word of the Guru's Shabad abides within the mind, and the body and mind become pure. ||1||Pause||
Manmohan SinghIf Guru's word abide within thy soul, thy mind and body shall be rendered neat and clean. Pause.
Manmohan Singh (Punjabi)ਜੇਕਰ ਗੁਰਾਂ ਦਾ ਸ਼ਬਦ ਤੇਰੇ ਅੰਤਰ-ਆਤਮੇ ਟਿਕ ਜਾਵੇ ਤਾਂ ਤੇਰਾ ਹਿਰਦਾ ਤੇ ਸਰੀਰ ਸਾਫ ਸੁਥਰੇ ਹੋ ਜਾਵਣਗੇ। ਠਹਿਰਾਉ।
Fareedkot Teekaਜਬ ਗੁਰੋਂ ਕਾ ਉਪਦੇਸ਼ੁ ਮਨ ਮੇਂ ਬਸ ਜਾਵੇ, ਤਬ ਸਰੀਰ ਪਾਪੋਂ ਸੇ ਰਹਿਤ ਹੋ ਜਾਤਾ ਹੈ, ਅਰੁ ਮਨੁ ਭੀ ਅਵਿਦ੍ਯਾ ਰੂਪੀ ਮਲ ਸੇ ਰਹਿਤ ਸੁਧੁ ਹੋ ਜਾਤਾ ਹੈ॥੧॥ ਰਹਾਉ ॥
Prof. Sahib Singh(ਜਿਸ ਮਨੁੱਖ ਦੇ) ਮਨ ਵਿਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਭਾਵ, ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ) ॥੧॥ ਰਹਾਉ ॥

ਪਦ ਅਰਥ ਸੇਇ = ਉਹ। ਮਨਿ = ਮਨ ਵਿਚ॥੧॥ਰਹਾਉ॥

SikhNet (Spanish)Si la Palabra del Guru habita en ti, tu mente y tu cuerpo se vuelven puros. (1-Pausa)

ਕਰਿ ਕਿਰਪਾ ਘਰਿ ਆਇਆ; ਆਪੇ ਮਿਲਿਆ ਆਇ ॥

kar kirapaa ghar aaeaa; aape miliaa aae |

Sant Singh KhalsaBy His Grace, He has come into my home; He Himself has come to meet me.
Manmohan SinghHaving showered His benediction, my Lord has entered my house and has Himself met me.
Manmohan Singh (Punjabi)ਆਪਣੀ ਰਹਿਮਤ ਨਿਛਾਵਰ ਕਰਕੇ ਮੇਰਾ ਸੁਆਮੀ ਆਪ ਹੀ ਮੇਰੇ ਗ੍ਰਹਿ ਵਿੱਚ ਆ ਕੇ ਮੈਨੂੰ ਮਿਲ ਪਿਆ ਹੈ।
Fareedkot Teekaਹੇ ਭਾਈ! ਜਿਨੋ ਪਰ ਵਾਹਿਗੁਰੂ ਨੈ ਕ੍ਰਿਪਾ ਕਰੀ ਹੈ, ਉਨ ਕਾ ਮਨੁ (ਘਰਿ) ਰਿਦੇ ਮੇਂ ਇਸਥਿਤ ਭਯਾ ਹੈ। ਭਾਵ ਏਹਿ ਕਿ ਬਾਹਿਰ ਮੁਖੀ ਹੋ ਕਰ ਜੋ ਅਨੇਕ ਪ੍ਰਕਾਰ ਕੇ ਬਿਕਾਰੋਂ ਕੋ ਧਾਵਤਾ ਥਾ, ਸੋ ਹਟ ਕਰ ਅਪਨੇ ਸਰੂਪ ਕੌ ਸਨਮੁਖ ਹੋਤਾ ਭਯਾ, ਔਰੁ ਆਪ ਹੀ ਵਾਹਿਗੁਰੂ ਤਿਨ ਕੋ ਗੁਰੂ ਰੂਪੁ ਹੋ ਕੇ ਆ ਮਿਲਿਆ ਹੈ॥
Prof. Sahib Singh(ਗੁਰੂ ਦੀ ਸਰਨ ਪਿਆਂ ਹੀ) ਪਰਮਾਤਮਾ (ਜੀਵ ਦੇ) ਹਿਰਦੇ-ਘਰ ਵਿਚ ਆ ਪ੍ਰਗਟਦਾ ਹੈ, ਆਪ ਹੀ ਆ ਕੇ ਮਿਲ ਪੈਂਦਾ ਹੈ।

ਪਦ ਅਰਥ ਕਰਿ = ਕਰਿ ਕੇ। ਘਰਿ = ਹਿਰਦੇ-ਘਰ ਵਿਚ। ਆਪੇ = ਆਪ ਹੀ।

SikhNet (Spanish)Su Gracia el Señor entró en el hogar de mi mente y Lo conocí.

ਗੁਰਸਬਦੀ ਸਾਲਾਹੀਐ; ਰੰਗੇ ਸਹਜਿ ਸੁਭਾਇ ॥

gurasabadee saalaaheeai; range sehaj subhaae |

Sant Singh KhalsaSinging His Praises through the Shabads of the Guru, we are dyed in His Color with intuitive ease.
Manmohan SinghIf, by Guru's instruction man sings the praises of God, He automatically dyes him in His love.
Manmohan Singh (Punjabi)ਜੇ ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਵਾਹਿਗੁਰੂ ਦੀ ਕੀਰਤੀ ਗਾਇਨ ਕਰੇ ਤਾਂ ਉਹ ਸੁਭਾਵਕ ਹੀ, ਉਸ ਨੂੰ ਆਪਣੀ ਪ੍ਰੀਤ ਅੰਦਰ ਰੰਗ ਦਿੰਦਾ ਹੈ।
Fareedkot Teekaਜੋ ਤਿਨ ਗੁਰੋਂ ਕਾ ਉਪਦੇਸ਼ੁ ਧਾਰਨ ਕਰ ਕੇ ਗੁਰ ਸਬਦੀ ਭਏ ਹੈਂ, (ਸਾਲਾਹੀਐ) ਤਿਨ ਕੀ ਉਪਮਾ ਹੋਤੀ ਹੈ, ਕ੍ਯੋਂਕਿ ਸੋ ਪੁਰਸ (ਸਹਜਿ) ਸ੍ਵਭਾਵਕ ਹੀ ਪਰਮੇਸ੍ਵਰ ਮੇਂ ਰੰਗੇ ਹੁਏ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ (ਜੇਹੜਾ ਮਨੁੱਖ ਸਿਫ਼ਤ-ਸਾਲਾਹ ਕਰਦਾ ਹੈ ਉਸ ਨੂੰ ਪ੍ਰਭੂ) ਆਤਮਕ ਅਡੋਲਤਾ ਵਿਚ ਤੇ (ਆਪਣੇ) ਪ੍ਰੇਮ ਵਿਚ ਰੰਗ ਦੇਂਦਾ ਹੈ।

ਪਦ ਅਰਥ ਸਾਲਾਹੀਐ = ਸਾਲਾਹਿਆ ਜਾ ਸਕਦਾ ਹੈ। ਰੰਗੇ = ਰੰਗ ਦੇਂਦਾ ਹੈ। ਸਹਿਜ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।

SikhNet (Spanish)Si Lo alabamos a través de la Palabra del Guru, Él nos tiñe con Su Color de manera natural.

ਸਚੈ ਸਚਿ ਸਮਾਇਆ; ਮਿਲਿ ਰਹੈ. ਨ ਵਿਛੁੜਿ ਜਾਇ ॥੨॥

sachai sach samaaeaa; mil rahai. na vichhurr jaae |2|

Sant Singh KhalsaBecoming truthful, we merge with the True One; remaining blended with Him, we shall never be separated again. ||2||
Manmohan SinghBecoming truthful the mortal merges in the True One remains blended with Him and separates not.
Manmohan Singh (Punjabi)ਸਤਵਾਦੀ ਹੋ ਕੇ ਪ੍ਰਾਣੀ ਸਤਿਪੁਰਖ ਨਾਲ ਰਲ ਜਾਂਦਾ ਹੈ, ਉਸ ਵਿੱਚ ਲੀਨ ਹੋਇਆ ਰਹਿੰਦਾ ਹੈ ਤੇ ਜੁਦਾ ਨਹੀਂ ਹੁੰਦਾ।
Fareedkot Teekaਹੇ ਭਾਈ! ਤਿਨੋਂ ਕਾ ਮਨੁ (ਸਚੈ) ਵਾਹਿਗੁਰੂ ਮੇਂ ਮਿਲਿਆ ਹੈ, ਯਾਤੇ ਸੱਚ ਰੂਪ ਹੋ ਕਰ ਕੇ ਅਭੇਦ ਹੋ ਰਹੇ ਹੈਂ, ਤਿਸ ਵਾਹਿਗੁਰੂ ਸੇ ਬਿਛੁੜਿ ਕਰ ਕੇ ਫੇਰ ਕਬੀ (ਨ ਜਾਇ) ਜਨਮਤੇ ਨਹੀਂ, ਭਾਵ ਏਹਿ ਕਿ ਜਨਮ ਮਰਨ ਸੇ ਰਹਿਤ ਭਏ ਹੈਂ॥੨॥☬ਅਬ ਭਗਤੋਂ ਕਾ ਨਿਸਚਾ ਕਹਤੇ ਹੈਂ:
Prof. Sahib Singh(ਗੁਰੂ ਦੀ ਸਰਨ ਪੈ ਕੇ) ਮਨੁੱਖ ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ, ਸਦਾ ਪ੍ਰਭੂ-ਚਰਨਾਂ ਵਿਚ ਮਿਲਿਆ ਰਹਿੰਦਾ ਹੈ, ਕਦੇ ਵਿੱਛੁੜਦਾ ਨਹੀਂ ॥੨॥

ਪਦ ਅਰਥ ਸਚੈ = ਸਦਾ-ਥਿਰ ਪ੍ਰਭੂ ਵਿਚ ਹੀ, ਸਚਿ ਹੀ॥੨॥

SikhNet (Spanish)Así es como nos purificamos y nos fundimos en el Uno Todo Puro y nunca más nos separamos del Señor Verdadero. (2)

ਜੋ ਕਿਛੁ ਕਰਣਾ ਸੁ ਕਰਿ ਰਹਿਆ; ਅਵਰੁ. ਨ ਕਰਣਾ ਜਾਇ ॥

jo kichh karanaa su kar rahiaa; avar. na karanaa jaae |

Sant Singh KhalsaWhatever is to be done, the Lord is doing. No one else can do anything.
Manmohan SinghWhatever the Lord is to do He is doing. No one else can do any thing.
Manmohan Singh (Punjabi)ਜੋ ਕੁਝ ਸਾਹਿਬ ਨੇ ਕਰਨਾ ਹੈ, ਉਹ ਕਰ ਰਿਹਾ ਹੈ। ਹੋਰ ਕੋਈ ਕੁਝ ਨਹੀਂ ਕਰ ਸਕਦਾ।
Fareedkot Teekaਜੋ ਕੁਛੁ ਵਾਹਿਗੁਰੂ ਨੇ ਕਰਨਾ ਥਾ ਸੋਈ ਕਰ ਰਹਿਆ ਹੈ, ਔਰੁ ਜੀਵੋਂ ਸੇ ਕੁਛੁ ਕੀਆ ਨਹੀਂ ਜਾਤਾ ਹੈ॥
Prof. Sahib Singh(ਪਰਮਾਤਮਾ ਦੀ ਰਜ਼ਾ ਹੀ ਇਹ ਹੈ ਕਿ ਉਸ ਨੂੰ ਮਿਲਣ ਵਾਸਤੇ ਜੀਵ ਸਤਿਗੁਰੂ ਦੀ ਸਰਨ ਪਏ, ਇਸ ਰਜ਼ਾ ਦਾ ਉਲੰਘਣ ਨਹੀਂ ਹੋ ਸਕਦਾ) ਉਹ ਪਰਮਾਤਮਾ ਉਹੀ ਕੁਝ ਕਰ ਰਿਹਾ ਹੈ ਜੋ ਉਸਦੀ ਰਜ਼ਾ ਹੈ, (ਉਸ ਦੀ ਰਜ਼ਾ ਤੋਂ ਉਲਟ) ਹੋਰ ਕੁਝ ਕੀਤਾ ਨਹੀਂ ਜਾ ਸਕਦਾ।
SikhNet (Spanish)Sólo Él hace Su Voluntad y nadie más que Él puede hacer algo al respecto.

ਚਿਰੀ ਵਿਛੁੰਨੇ ਮੇਲਿਅਨੁ; ਸਤਗੁਰ ਪੰਨੈ ਪਾਇ ॥

chiree vichhune melian; satagur panai paae |

Sant Singh KhalsaThose separated from Him for so long are reunited with Him once again by the True Guru, who takes them into His Own Account.
Manmohan SinghTaking into his own account the True Guru has united with God, the souls separated since long.
Manmohan Singh (Punjabi)ਆਪਣੇ ਹਿਸਾਬ ਵਿੱਚ ਪਾ ਕੇ ਦੇਰ ਤੋਂ ਵਿਛੁੜੀਆਂ ਹੋਈਆਂ ਰੂਹਾਂ ਨੂੰ ਸਤਿਗੁਰਾਂ ਨੇ ਵਾਹਿਗੁਰੂ ਨਾਲ ਜੋੜ ਦਿੱਤਾ ਹੈ।
Fareedkot Teekaਹਮ ਅਨੇਕ ਜਨਮ ਕੇ ਬਿਛੁੜੇ ਹੂਏ ਥੇ, ਸਤਿਗੁਰੋਂ ਨੈ ਅਪਨੈ (ਪੰਨੈ) ਪੱਤ੍ਰੇ ਅਰਥਾਤ ਬੇਦ ਸਾਸਤ੍ਰੋਂ ਰੂਪ ਦਫਤ੍ਰ ਮੇਂ ਪਾਇ ਕਰ ਕੇ ਅਪਨੇ ਸਾਥ ਅਭੇਦ ਕਰ ਲੀਏ ਹੈਂ। ਪੰਨਾ ਨਾਮੁ ਪੱਤ੍ਰੇ ਕਾ ਹੈ। ਸੋ ਗੁਰੋਂ ਕਾ ਦਫਤ੍ਰ ਬੇਦ ਔਰ ਸਾਸਤ੍ਰ ਹੀ ਹੈ, ਤਿਨ ਕੇ ਸਿਧਾਂਤ ਮੇਂ ਮਨ ਕੋ ਲਗਾਇ ਕਰ ਕੇ ਅਪਨੇ ਸਾਥ ਮਿਲਾਇ ਲੀਏ ਹੈਂ॥
Prof. Sahib Singhਸਤਿਗੁਰੂ ਦੇ ਲੜ ਲਾ ਕੇ ਪਰਮਾਤਮਾ ਨੇ ਚਿਰਾਂ ਤੋਂ ਵਿੱਛੁੜੇ ਜੀਵਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲਿਆ ਹੈ।

ਪਦ ਅਰਥ ਮੇਲਿਅਨੁ = ਉਸ (ਪ੍ਰਭੂ) ਨੇ ਮਿਲਾਏ ਹਨ। ਸਤਗੁਰ ਪੰਨੈ = ਗੁਰੂ ਦੇ ਪੰਨੇ ਵਿਚ, ਗੁਰੂ ਦੇ ਲੇਖੇ ਵਿਚ, ਗੁਰੂ ਦੇ ਲੜ ਵਿਚ (ਲਾ ਕੇ)।

SikhNet (Spanish)El Guru Verdadero ha unido a los que han estado separados del Señor y nos ha tomado en cuenta.

ਆਪੇ ਕਾਰ ਕਰਾਇਸੀ; ਅਵਰੁ. ਨ ਕਰਣਾ ਜਾਇ ॥੩॥

aape kaar karaaeisee; avar. na karanaa jaae |3|

Sant Singh KhalsaHe Himself assigns all to their tasks; nothing else can be done. ||3||
Manmohan SinghHe Himself puts mortals to various pursuits. Nothing else can be done.
Manmohan Singh (Punjabi)ਉਹ ਆਪ ਹੀ ਜੀਵਾਂ ਨੂੰ ਭਿੰਨ ਭਿੰਨ ਕੰਮੀ ਲਾਉਂਦਾ ਹੈ। ਹੋਰ ਕੁਝ ਨਹੀਂ ਕੀਤਾ ਜਾ ਸਕਦਾ।
Fareedkot Teekaਹਮ ਜੀਵੋਂ ਸੇ ਕੁਛ ਨਹੀਂ ਕੀਆ ਜਾਤਾ, ਜੋ ਕੁਛੁ ਵਾਹਿਗੁਰੂ ਕੀ ਇਛਾ ਹੋਵੇਗੀ ਸੋਈ (ਕਾਰ) ਕ੍ਰਿਤ ਕਰਵਾਏਗਾ। ਭਾਵ ਏਹਿ ਕਿ ਹਮ ਜੀਵੋਂ ਕੀ ਪ੍ਰਾਰਭਧ ਅਨੁਸਾਰ ਭੂਤਕਾਲ ਮੇਂ ਭੀ ਅਪਨੀ ਇੱਛਾ ਸੇ ਕਾਰ ਕਰਾਵਤਾ ਥਾ, ਔਰੁ ਅਬ ਭੀ ਕਰਾਉਤਾ ਹੈ, ਪੁਨਃ ਆਗੇ ਕੋ ਭੀ ਕਰਾਵੇਗਾ॥੩॥
Prof. Sahib Singhਪ੍ਰਭੂ ਆਪ ਹੀ (ਗੁਰੂ ਦੀ ਸਰਨ ਪੈਣ ਵਾਲੀ) ਕਾਰ (ਜੀਵਾਂ ਪਾਸੋਂ) ਕਰਾਂਦਾ ਹੈ, ਇਸ ਦੇ ਉਲਟ ਨਹੀਂ ਤੁਰਿਆ ਜਾ ਸਕਦਾ ॥੩॥

ਪਦ ਅਰਥ ਕਰਾਇਸੀ = ਕਰਾਏਗਾ॥੩॥

SikhNet (Spanish)Él, el Señor es Quien mueve al mundo y nadie más lo hace. (3)

ਮਨੁ ਤਨੁ ਰਤਾ ਰੰਗ ਸਿਉ; ਹਉਮੈ ਤਜਿ ਵਿਕਾਰ ॥

man tan rataa rang siau; haumai taj vikaar |

Sant Singh KhalsaOne whose mind and body are imbued with the Lord's Love gives up egotism and corruption.
Manmohan SinghHe, whose soul and body are imbued with Lord's love, eschews ego and evil.
Manmohan Singh (Punjabi)ਜਿਸ ਦੀ ਆਤਮਾ ਤੇ ਦੇਹਿ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹਨ, ਉਹ ਹੰਕਾਰ ਤੇ ਬਦੀ ਨੂੰ ਛੱਡ ਦਿੰਦਾ ਹੈ।
Fareedkot Teekaਜਿਨੋਂ ਨੇ ਪਰਮੇਸ੍ਵਰ ਕੋ ਕਰਤਾ ਮਾਨਿਆ ਹੈ, ਤਿਨ ਪੁਰਸੋਂ ਕਾ ਮਨੁ ਅਰੁ ਤਨੁ, ਅਹੰਤਾ ਔਰੁ ਮਮਤਾ ਆਦਿ ਬਿਕਾਰੋਂ ਕੋ ਤ੍ਯਾਗ ਕਰ ਕੇ ਵਾਹਿਗੁਰੂ ਕੇ (ਰੰਗ) ਪ੍ਰੇਮ ਮੇਂ ਰਾਤਾ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ ਹੀ) ਹਉਮੈ ਦਾ ਵਿਕਾਰ ਦੂਰ ਕਰ ਕੇ ਮਨੁੱਖ ਦਾ ਮਨ ਤੇ ਸਰੀਰ (ਭੀ) ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗਿਆ ਜਾਂਦਾ ਹੈ।

ਪਦ ਅਰਥ ਤਜਿ = ਤਜ ਕੇ, ਛੱਡ ਕੇ।

SikhNet (Spanish)Tu cuerpo y mente están imbuidos en el Éxtasis del Señor y así uno conquista la maldad y el ego en la mente.

ਅਹਿਨਿਸਿ ਹਿਰਦੈ ਰਵਿ ਰਹੈ; ਨਿਰਭਉ ਨਾਮੁ ਨਿਰੰਕਾਰ ॥

ahinis hiradai rav rahai; nirbhau naam nirankaar |

Sant Singh KhalsaDay and night, the Name of the One Lord, the Fearless and Formless One, dwells within the heart.
Manmohan SinghDay and night in His mind he continues repeating the Name of the Fearless and Formless One.
Manmohan Singh (Punjabi)ਦਿਹੁੰ ਰੈਣ, ਆਪਣੇ ਮਨ ਅੰਦਰ ਉਹ ਭੈ-ਰਹਿਤ ਤੇ ਸਰੂਪ-ਰਹਿਤ ਪੁਰਖ ਦੇ ਨਾਮ ਦਾ ਉਚਾਰਨ ਕਰਦਾ ਰਹਿੰਦਾ ਹੈ।
Fareedkot Teekaਐਸੇ ਪੁਰਸ ਹਿਰਦੇ ਮੇਂ (ਅਹਿਨਿਸਿ) ਦਿਨ ਰਾਤ੍ਰੀ ਨਿਰਭੈ ਨਿਰੰਕਾਰ ਕੇ ਨਾਮ ਕੋ (ਰਵਿ ਰਹੈ) ਜਪਿ ਰਹੇ ਹੈਂ॥
Prof. Sahib Singh(ਜੇ ਜੀਵ ਗੁਰੂ ਦੀ ਸਰਨ ਪਏ ਤਾਂ) ਆਕਾਰ-ਰਹਿਤ ਪਰਮਾਤਮਾ ਦਾ ਨਿਰਭੈਤਾ ਦੇਣ ਵਾਲਾ ਨਾਮ ਦਿਨ ਰਾਤ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਨਿਰਭਉ = ਭਉ ਦੂਰ ਕਰਨ ਵਾਲਾ।

SikhNet (Spanish)De esta manera el Nombre del Señor, sin Miedo y sin Forma, habita en nosotros.

ਨਾਨਕ. ਆਪਿ ਮਿਲਾਇਅਨੁ; ਪੂਰੈ ਸਬਦਿ ਅਪਾਰ ॥੪॥੧੬॥੪੯॥

naanak. aap milaaeian; poorai sabad apaar |4|16|49|

Sant Singh KhalsaO Nanak, He blends us with Himself, through the Perfect, Infinite Word of His Shabad. ||4||16||49||
Manmohan SinghNanak, He unites his with Himself through the Perfect word of the Infinite.
Manmohan Singh (Punjabi)ਨਾਨਕ, ਉਹ ਉਸ ਨੂੰ ਅਨੰਤ ਦੇ ਪੂਰਨ ਸ਼ਬਦ ਦੁਆਰਾ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਭਗਤ ਜਨ ਪੂਰਨ ਬ੍ਰਹਮ ਅਪਾਰ ਨੇ ਆਪ ਹੀ ਅਪਨੇ ਸਾਥ ਅਭੇਦ ਕਰ ਲੀਏ ਹੈਂ॥੪॥੧੬॥੪੯॥
Prof. Sahib Singhਹੇ ਨਾਨਕ! ਬੇਅੰਤ ਪੂਰਨ-ਪ੍ਰਭੂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪ ਜੀਵਾਂ ਨੂੰ (ਆਪਣੇ ਚਰਨਾਂ ਵਿਚ) ਮਿਲਾਇਆ ਹੈ ॥੪॥੧੬॥੪੯॥

ਪਦ ਅਰਥ ਮਿਲਾਇਅਨੁ = ਉਸ (ਪ੍ਰਭੂ) ਨੇ ਮਿਲਾਏ ਹਨ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ॥੪॥

SikhNet (Spanish)Dice Nanak, Él te une a Su Ser a través de la Palabra Verdadera, sí, Él, tu Señor Infinito. (4-16-49)
Answers quote the Granth verbatim with Ang citations. AI commentary is not Gurbani and not a religious ruling.