ੴ

ਸਿੱਖਬਾਣੀ · SikhBani

ਗੋਵਿਦੁ ਗੁਣੀ ਨਿਧਾਨੁ ਹੈ ਅੰਤੁ ਨ ਪਾਇਆ ਜਾਇ ॥

govid gunee nidhaan hai ant na paaeaa jaae
Guru Amardas Ji ਗੁਰੂ ਅਮਰਦਾਸ ਜੀ · Siree Raag · Ang 32, 33 · 15 lines
Translations

ਸਿਰੀਰਾਗੁ ਮਹਲਾ ੩ ॥

sireeraag mahalaa 3 | Ang 32

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਗੋਵਿਦੁ ਗੁਣੀ ਨਿਧਾਨੁ ਹੈ; ਅੰਤੁ. ਨ ਪਾਇਆ ਜਾਇ ॥

govid gunee nidhaan hai; ant. na paaeaa jaae | Ang 32

Sant Singh KhalsaThe Lord of the Universe is the Treasure of Excellence; His limits cannot be found.
Manmohan SinghThe Lord of the world is the storehouse of merits. His limit cannot be known.3
Manmohan Singh (Punjabi)ਸ੍ਰਿਸ਼ਟੀ ਦਾ ਸੁਆਮੀ ਖੂਬੀਆਂ ਦਾ ਭੰਡਾਰਾ ਹੈ। ਉਸ ਦਾ ਓੜਕ ਜਾਣਿਆ ਨਹੀਂ ਜਾ ਸਕਦਾ।
Fareedkot Teekaਹੇ ਭਾਈ! ਜੋ (ਗੋ) ਵੇਦ ਵਾਕ੍ਯ ਤਿਨੋਂ ਕਰ ਜੋ ਜਾਨਿਆ ਜਾਵੇ, ਐਸੇ ਜੋ ਗੋਵਿੰਦੁ ਹੈ, ਵਾ ਸਰਬ (ਗੋ) ਇੰਦ੍ਰੀਯੋਂ ਕੋ ਜੋ (ਵਿੰਦ) ਜਾਣੇ, ਭਾਵ ਪ੍ਰਕਾਸੁ ਕਰੇ, ਸੋ ਗੋਵਿੰਦ ਪਰਮਾਤਮਾ ਸਰਬ ਗੁਣੋਂ ਕਾ (ਨਿਧਾਨੁ) ਭੰਡਾਰਾ ਹੈ, ਤਿਸ ਵਾਹਿਗੁਰੂ ਕਾ ਅੰਤੁ ਪਾਯਾ ਨਹੀਂ ਜਾਤਾ ਹੈ॥
Prof. Sahib Singhਪਰਮਾਤਮਾ (ਸਭ) ਗੁਣਾਂ ਦਾ ਖ਼ਜ਼ਾਨਾ ਹੈ (ਉਸ ਦੇ ਗੁਣਾਂ ਦਾ) ਅਖ਼ੀਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ।

ਪਦ ਅਰਥ ਗੋਵਿਦੁ = ਧਰਤੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ। ਨਿਧਾਨੁ = ਖ਼ਜ਼ਾਨਾ। ਕਥਨੀ = (ਨਿਰਾ) ਕਹਿਣ ਨਾਲ।

SikhNet (Spanish)El Señor es el Hogar que tiene el Tesoro de la Virtud y uno no puede aspirar a medir Su Grandeza.

ਕਥਨੀ ਬਦਨੀ. ਨ ਪਾਈਐ; ਹਉਮੈ ਵਿਚਹੁ ਜਾਇ ॥

kathanee badanee. na paaeeai; haumai vichahu jaae | Ang 32

Sant Singh KhalsaHe is not obtained by mouthing mere words, but by rooting out ego from within.
Manmohan SinghBy words of mouth He is not obtained. He is attained by turning out self-conceit from within.
Manmohan Singh (Punjabi)ਮੂੰਹ-ਜ਼ਬਾਨੀ ਗੱਲਾਂ ਨਾਲ ਉਹ ਪਰਾਪਤ ਨਹੀਂ ਹੁੰਦਾ। ਆਪਣੇ ਅੰਦਰੋਂ ਸਵੈ-ਹੰਗਤਾ ਦੂਰ ਕਰਨ ਦੁਆਰਾ ਉਹ ਪਾਇਆ ਜਾਂਦਾ ਹੈ।
Fareedkot Teeka(ਕਥਨੀ) ਜੋ ਕਥਾ ਕਰਨੀ ਔਰੁ (ਬਦਨੀ) ਜੋ ਅਨੇਕ ਪ੍ਰਕਾਰ ਕੀ ਕਵਿਤਾ ਕਰਨੀ ਹੈ, ਵਾ ਕਥਨੀ ਕਹਾਨੀ ਜੋ ਬਦਨ ਮੁਖ ਕਰ ਕੇ ਕਥਨ ਕਰਨੀਆਂ ਹੈ, ਭਾਵ ਏਹ ਕਿ ਪ੍ਰੇਮ ਸੇ ਬਿਨਾ ਚਾਤੁਰੀ ਪੂਰਬਕ ਕਪੋਲ ਕਲਪਤ ਵਾਦੁ ਕਰਨਾ, ਤਿਨ ਕਰ ਕੇ ਪਰਮੇਸ੍ਵਰ ਪਾਯਾ ਨਹੀਂ ਜਾਤਾ ਹੈ, ਕ੍ਯੋਂਕਿ ਜਬ ਅਹੰਤਾ ਮਮਤਾ ਅੰਤਰ ਸੇ ਜਾਤੀ ਹੈ, ਤਬੀ ਪਾਈਤਾ ਹੈ॥
Prof. Sahib Singhਨਿਰਾ (ਇਹੋ) ਕਹਿਣ ਕਥਨ ਨਾਲ (ਕਿ ਮੈਂ ਪਰਮਾਤਮਾ ਨੂੰ ਲੱਭ ਲਿਆ ਹੈ) ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ (ਪਰਮਾਤਮਾ ਤਦੋਂ ਹੀ ਮਿਲਦਾ ਹੈ ਜੇ) ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ।

ਪਦ ਅਰਥ ਬਦਨੀ = {वद् ਬੋਲਣਾ} ਬੋਲਣ ਨਾਲ।

SikhNet (Spanish)Hablando, uno no Lo encuentra, sólo cuando el ego es conquistado, Lo alcanza.

ਸਤਗੁਰਿ ਮਿਲਿਐ. ਸਦ ਭੈ ਰਚੈ; ਆਪਿ ਵਸੈ ਮਨਿ ਆਇ ॥੧॥

satagur miliai. sad bhai rachai; aap vasai man aae |1| Ang 33

Sant Singh KhalsaMeeting the True Guru, one is permeated forever with the Fear of God, who Himself comes to dwell within the mind. ||1||
Manmohan SinghBy meeting the True Guru, man ever remains permeated in the fear of Lord who Himself comes and dwells in his mind.
Manmohan Singh (Punjabi)ਸੱਚੇ ਗੁਰਾਂ ਨੂੰ ਭੇਟਣ ਦੁਆਰਾ ਇਨਸਾਨ ਹਮੇਸ਼ਾਂ ਸੁਆਮੀ ਦੇ ਡਰ ਅੰਦਰ ਰਮਿਆ ਰਹਿੰਦਾ ਹੈ, ਜੋ ਆਪੇ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
Fareedkot Teekaਹੇ ਭਾਈ! ਸਤਿਗੁਰੋਂ ਕੇ ਮਿਲਨੇ ਕਰ ਕੇ ਜਬ ਸਦਾ ਹੀ ਪ੍ਰਮੇਸ੍ਵਰ ਕਾ, ਵਾ ਜਨਮ ਮਰਨ ਕਾ ਭੈ ਮਨ ਮੇਂ (ਰਚੇ) ਮਿਲ ਜਾਏ, ਤਬ ਐਸੇ ਪੁਰਸ਼ ਕੇ ਹਿਰਦੇ ਮੇਂ ਆਪ ਹੀ ਵਾਹਿਗੁਰੂ ਆਇ ਬਸਤਾ ਹੈ॥੧॥
Prof. Sahib Singhਗੁਰੂ ਦੇ ਮਿਲਣ ਨਾਲ ਮਨੁੱਖ ਦਾ ਹਿਰਦਾ ਸਦਾ ਪਰਮਾਤਮਾ ਦੇ ਡਰ-ਅਦਬ ਵਿਚ ਭਿੱਜਾ ਰਹਿੰਦਾ ਹੈ (ਤੇ ਇਸ ਤਰ੍ਹਾਂ) ਪਰਮਾਤਮਾ ਆਪ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ ॥੧॥

ਪਦ ਅਰਥ ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਸਦ = ਸਦਾ। ਭੈ = ਡਰ ਵਿਚ, ਅਦਬ ਵਿਚ। ਰਚੈ = ਰਚ ਜਾਏ, ਇਕ-ਮਿਕ ਹੋ ਜਾਏ। ਮਨਿ = ਮਨ ਵਿਚ॥੧॥

SikhNet (Spanish)Conociendo al Guru Verdadero uno tiene Reverencia por el Señor y entonces Él, de Sí Mismo entra en nuestro corazón. (1)

ਭਾਈ ਰੇ; ਗੁਰਮੁਖਿ ਬੂਝੈ ਕੋਇ ॥

bhaaee re; guramukh boojhai koe | Ang 33

Sant Singh KhalsaO Siblings of Destiny, one who becomes Gurmukh and understands this is very rare.
Manmohan SinghO Brother! some rare person understands the Truth through the Guru.
Manmohan Singh (Punjabi)ਹੇ ਵੀਰ! ਕੋਈ ਵਿਰਲਾ ਪੁਰਸ਼ ਹੀ ਪ੍ਰਭੂ ਨੂੰ ਗੁਰਾਂ ਦੇ ਰਾਹੀਂ ਸਮਝਦਾ ਹੈ।
Fareedkot Teekaਹੇ ਭਾਈ! ਗੁਰੋਂ ਦ੍ਵਾਰੇ ਕੋਈ ਵੀ ਵਾਹਿਗੁਰੂ ਕੋ (ਬੂਝੈ) ਸਮਝਤਾ ਹੈ॥
Prof. Sahib Singhਹੇ ਭਾਈ ਜੇਹੜਾ ਕੋਈ ਮਨੁੱਖ (ਸਹੀ ਜੀਵਨ-ਜੁਗਤਿ) ਸਮਝਦਾ ਹੈ ਉਹ ਗੁਰੂ ਦੀ ਰਾਹੀਂ ਹੀ ਸਮਝਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)Mi hermano, no todos pueden tener Conciencia del Señor.

ਬਿਨੁ ਬੂਝੇ. ਕਰਮ ਕਮਾਵਣੇ; ਜਨਮੁ ਪਦਾਰਥੁ ਖੋਇ ॥੧॥ ਰਹਾਉ ॥

bin boojhe. karam kamaavane; janam padaarath khoe |1| rahaau | Ang 33

Sant Singh KhalsaTo act without understanding is to lose the treasure of this human life. ||1||Pause||
Manmohan SinghTo attend to temporal affairs without realising the reality is to lose the wealth of human life. Pause.
Manmohan Singh (Punjabi)ਅਸਲੀਅਤ ਨੂੰ ਅਨੁਭਵ ਕਰਨ ਦੇ ਬਾਝੋਂ ਸੰਸਾਰੀ ਕਾਰ-ਵਿਹਾਰ ਨਜਿਠਣੇ ਮਨੁੱਖੀ ਜੀਵਨ ਦੀ ਦੌਲਤ ਨੂੰ ਗੁਆਉਂਦਾ ਹੈ। ਠਹਿਰਾਉ।
Fareedkot Teekaਔਰ ਜੋ ਪਰਮੇਸ੍ਵਰ ਕੇ ਬੂਝੇ ਬਿਨਾ ਕਰਮ ਕਰਨੇ ਹੈਂ, ਸੋ ਬ੍ਯਰਥ ਹੀ ਜਨਮ ਕੋ (ਖੋਇ) ਗਵਾਵਨਾ ਹੈ॥੧॥ ਰਹਾਉ ॥
Prof. Sahib Singh(ਸਹੀ ਜੀਵਨ-ਜੁਗਤਿ) ਸਮਝਣ ਤੋਂ ਬਿਨਾ (ਮਿਥੇ ਹੋਏ ਧਾਰਿਮਕ) ਕੰਮ ਕਰਨ ਨਾਲ ਮਨੁੱਖ ਕੀਮਤੀ ਮਨੁੱਖਾ ਜਨਮ ਗਵਾ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਖੋਇ = ਗਵਾ ਲਈਦਾ ਹੈ॥੧॥ਰਹਾਉ॥

SikhNet (Spanish)Sin entender lo Real, no importa lo que hagamos, estaremos perdiendo el objeto de nuestra vida. (1-Pausa)

ਜਿਨੀ ਚਾਖਿਆ. ਤਿਨੀ ਸਾਦੁ ਪਾਇਆ; ਬਿਨੁ ਚਾਖੇ. ਭਰਮਿ ਭੁਲਾਇ ॥

jinee chaakhiaa. tinee saad paaeaa; bin chaakhe. bharam bhulaae | Ang 33

Sant Singh KhalsaThose who have tasted it, enjoy its flavor; without tasting it, they wander in doubt, lost and deceived.
Manmohan SinghWho have tasted the Name Nectar, they enjoy its relish. Without tasting it, men go astray in doubt.
Manmohan Singh (Punjabi)ਜਿਨ੍ਹਾਂ ਨੇ ਨਾਮ ਅੰਮ੍ਰਿਤ ਨੂੰ ਚੱਖਿਆ ਹੈ, ਉਹ ਇਸ ਦੇ ਸੁਆਦ ਨੂੰ ਮਾਣਦੇ ਹਨ। ਇਸ ਨੂੰ ਚੱਖਣ ਦੇ ਬਗੈਰ ਇਨਸਾਨ ਵਹਿਮ ਅੰਦਰ ਭਟਕਦੇ ਹਨ।
Fareedkot Teekaਹੇ ਭਾਈ! ਜਿਨੋਂ ਨੇ ਨਾਮ ਰੂਪੀ ਅੰਮ੍ਰਤ ਕੋ (ਚਾਖਿਆ) ਜਪਿਆ ਹੈ, ਆਤਮਾਨੰਦ ਰੂਪ (ਸਾਦੁ) ਰਸੁ ਭੀ ਤਿਨੁ ਪੁਰਸ਼ੋਂ ਨੇ ਹੀ ਪਾਇਆ ਹੈ, ਔਰੁ ਜੋ (ਬਿਨੁ ਚਾਖੇ) ਨਾਮ ਜਪਨੇ ਸੇ ਬਿਨਾਂ ਹੈਂ, ਸੋ ਭਰਮ ਕਰ ਕੇ ਵਾਹਿਗੁਰੂ ਸੇ ਭੂਲੇ ਹੂਏ ਹੈਂ॥
Prof. Sahib Singhਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਰਸ ਚੱਖਿਆ ਹੈ ਉਹਨਾਂ ਨੇ ਇਸ ਦਾ ਸੁਆਦ ਮਾਣਿਆ ਹੈ। (ਨਾਮ-ਅੰਮ੍ਰਿਤ ਦਾ ਸੁਆਦ) ਚੱਖਣ ਤੋਂ ਬਿਨਾ ਮਨੁੱਖ (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪੈ ਜਾਂਦਾ ਹੈ।

ਪਦ ਅਰਥ ਸਾਦੁ = ਸੁਆਦ। ਭਰਮਿ = ਭਟਕਣਾ ਵਿਚ।

SikhNet (Spanish)Aquéllos que saborearon el Nombre del Señor, se enamoraron de Él, pues sin Él, uno vaga en duda por la vida.

ਅੰਮ੍ਰਿਤੁ ਸਾਚਾ ਨਾਮੁ ਹੈ; ਕਹਣਾ ਕਛੂ ਨ ਜਾਇ ॥

amrit saachaa naam hai; kahanaa kachhoo na jaae | Ang 33

Sant Singh KhalsaThe True Name is the Ambrosial Nectar; no one can describe it.
Manmohan SinghAmbrosia is the True Name but one can say not its praise.
Manmohan Singh (Punjabi)ਆਬਿ-ਹਿਯਾਤ ਸਤਿਨਾਮ ਹੈ ਪਰ ਜੀਵ ਇਸ ਦੀ ਕੀਰਤੀ ਨਹੀਂ ਆਖ ਸਕਦਾ।
Fareedkot Teekaਹੇ ਮਨ! ਸਚਾ ਅੰਮ੍ਰਿਤੁ ਤੋ ਹਰੀ ਕਾ ਨਾਮ ਹੀ ਹੈ, ਤਿਸ ਨਾਮ ਕਾ ਮਹਾਤਮ ਕੁਛ ਕਹਾ ਨਹੀਂ ਜਾਤਾ ਹੈ॥
Prof. Sahib Singhਪਰਮਾਤਮਾ ਦਾ ਸਦਾ-ਥਿਰ ਨਾਮ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਦਾ ਸੁਆਦ ਦੱਸਿਆ ਨਹੀਂ ਜਾ ਸਕਦਾ।

ਪਦ ਅਰਥ ਭੁਲਾਇ = ਕੁਰਾਹੇ ਪੈ ਜਾਂਦਾ ਹੈ। ਕਛੂ = ਕੋਈ (ਸੁਆਦ)।

SikhNet (Spanish)El Nombre Verdadero es el Néctar y uno no puede imaginar su valor.

ਪੀਵਤ ਹੂ ਪਰਵਾਣੁ ਭਇਆ; ਪੂਰੈ ਸਬਦਿ ਸਮਾਇ ॥੨॥

peevat hoo paravaan bheaa; poorai sabad samaae |2| Ang 33

Sant Singh KhalsaDrinking it in, one becomes honorable, absorbed in the Perfect Word of the Shabad. ||2||
Manmohan SinghNo sooner does the man drink the Name Nectar than he becomes acceptable and gets absorbed in the Perfect Lord.
Manmohan Singh (Punjabi)ਨਾਮ ਸੁਧਾ-ਰਸ ਨੂੰ ਪਾਨ ਕਰਦੇ ਸਾਰ ਹੀ ਆਦਮੀ ਕਬੂਲ ਪੈ ਜਾਂਦਾ ਹੈ ਅਤੇ ਪੁਰਨ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਤਿਸ ਨਾਮ ਅੰਮ੍ਰਿਤ ਕੇ (ਪੀਵਤ) ਜਪਨੇ ਸੇ ਹੀ ਮਾਨੁਖ ਜਨਮ (ਪਰਵਾਣ) ਸਫਲ ਹੋ ਗਯਾ, ਕ੍ਯੋਂਕਿ ਪਰੀ ਪੂਰਨ (ਸਬਦਿ) ਬ੍ਰਹਮ ਸਰੂਪ ਮੇਂ ਨਾਮ ਕਰ ਅਭੇਦੁ ਹੂਆ ਹੈ॥੨॥
Prof. Sahib Singhਪੂਰੇ ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ ਨਾਮ-ਅੰਮ੍ਰਿਤ ਪੀਂਦਿਆਂ ਹੀ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ ॥੨॥

ਪਦ ਅਰਥ ਹੂ = ਹੀ। ਪੀਵਤ ਹੂ = ਪੀਂਦਾ ਹੀ॥੨॥

SikhNet (Spanish)Aquél que Lo bebe, es aprobado por el Señor y se funde en la Palabra Verdadera del Shabd. (2)

ਆਪੇ ਦੇਇ. ਤ ਪਾਈਐ; ਹੋਰੁ. ਕਰਣਾ ਕਿਛੂ ਨ ਜਾਇ ॥

aape dee. ta paaeeai; hor. karanaa kichhoo na jaae | Ang 33

Sant Singh KhalsaHe Himself gives, and then we receive. Nothing else can be done.
Manmohan SinghIf God Himself gives we receive Nectar, then, No other effort can be made.
Manmohan Singh (Punjabi)ਜੇਕਰ ਵਾਹਿਗੁਰੂ ਆਪ ਹੀ ਦੇਵੇ, ਤਦ ਅੰਮ੍ਰਿਤ ਪਾਈਦਾ ਹੈ। ਹੋਰਸ- ਉਪਾਓ ਕੀਤਾ ਨਹੀਂ ਜਾ ਸਕਦਾ।
Fareedkot Teekaਹੇ ਮਨੁ! ਵਾਹਿਗੁਰੂ ਆਪ ਹੀ ਕ੍ਰਿਪਾ ਕਰ ਦੇਵੇ ਤੋ ਨਾਮੁ ਪਾਈਤਾ ਹੈ, ਬਿਨਾ ਤਿਸ ਕੀ ਕ੍ਰਿਪਾ ਸੇ ਹੋਰੁ ਕੁਛੁ ਉਪਾਉ ਕੀਆ ਨਹੀਂ ਜਾਤਾ ਹੈ॥
Prof. Sahib Singh(ਨਾਮ-ਅੰਮ੍ਰਿਤ ਦੀ ਦਾਤਿ) ਜੇ ਪਰਮਾਤਮਾ ਆਪ ਹੀ ਦੇਵੇ ਤਾਂ ਮਿਲਦੀ ਹੈ (ਜੇ ਉਸਦੀ ਮਿਹਰ ਨਾਹ ਹੋਵੇ ਤਾਂ) ਹੋਰ ਕੋਈ ਚਾਰਾ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਦੇਇ = ਦੇਂਦਾ ਹੈ, ਜੇ ਦੇਵੇ।

SikhNet (Spanish)Si el Uno quiere dar, nosotros recibimos, no hay otra forma de recibir.

ਦੇਵਣ ਵਾਲੇ ਕੈ ਹਥਿ ਦਾਤਿ ਹੈ; ਗੁਰੂ ਦੁਆਰੈ ਪਾਇ ॥

devan vaale kai hath daat hai; guroo duaarai paae | Ang 33

Sant Singh KhalsaThe Gift is in the Hands of the Great Giver. At the Guru's Door, in the Gurdwara, it is received.
Manmohan SinghThe gift is in the hand of the Giver. We receive it at the Guru's Door.
Manmohan Singh (Punjabi)ਬਖ਼ਸ਼ੀਸ਼ ਦਾਤੇ ਦੇ ਹੱਥ ਵਿੱਚ ਹੈ। ਸਾਨੂੰ ਇਹ ਗੁਰਾਂ ਦੇ ਬੂਹੇ ਤੋਂ ਪਰਾਪਤ ਹੁੰਦੀ ਹੈ।
Fareedkot Teekaਦਾਤਿ ਤੋ ਦੇਵਨਹਾਰ ਵਾਹਿਗੁਰੂ ਕੇ ਹਾਥ ਮੇਂ ਹੈ, ਔਰ ਪ੍ਰਾਪਤੀ ਤਿਸ ਦਾਤਿ ਕੀ ਗੁਰੂ ਦ੍ਵਾਰੇ ਸੇ ਹੋਤੀ ਹੈ॥
Prof. Sahib Singh(ਨਾਮ ਦੀ ਦਾਤਿ) ਦੇਣ ਵਾਲੇ ਪਰਮਾਤਮਾ ਦੇ ਆਪਣੇ ਹੱਥ ਵਿਚ ਇਹ ਦਾਤ ਹੈ (ਉਸ ਦੀ ਰਜ਼ਾ ਅਨੁਸਾਰ) ਗੁਰੂ ਦੇ ਦਰ ਤੋਂ ਹੀ ਮਿਲਦੀ ਹੈ।

ਪਦ ਅਰਥ ਕੈ ਹਥਿ = ਦੇ ਹੱਥ ਵਿਚ। ਗੁਰੂ ਦੁਆਰੈ = ਗੁਰੂ ਦੀ ਰਾਹੀਂ।

SikhNet (Spanish)El regalo está en las manos del Dador, sólo en las Puertas del Guru lo recibimos.

ਜੇਹਾ ਕੀਤੋਨੁ. ਤੇਹਾ ਹੋਆ; ਜੇਹੇ ਕਰਮ ਕਮਾਇ ॥੩॥

jehaa keeton. tehaa hoaa; jehe karam kamaae |3| Ang 33

Sant Singh KhalsaWhatever He does, comes to pass. All act according to His Will. ||3||
Manmohan SinghAs the Lord does, so it comes to pass, and accordingly deeds the mortal performs.
Manmohan Singh (Punjabi)ਜਿਸ ਤਰ੍ਹਾਂ ਸਾਹਿਬ ਕਰਦਾ ਹੈ, ਉਸੇ ਤਰ੍ਹਾਂ ਹੀ ਹੋ ਆਉਂਦਾ ਹੈ ਅਤੇ ਉਸੇ ਤਰ੍ਹਾਂ ਦੇ ਹੀ ਅਮਲ ਪ੍ਰਾਣੀ ਕਮਾਉਂਦਾ ਹੈ।
Fareedkot Teekaਜੈਸਾ ਕਰਮ ਪੂਰਬ ਜਨਮੋਂ ਮੇਂ ਕੀਆ, ਅਬ ਫਲ ਭੀ ਤਿਸ ਕੇ ਅਨੁਸਾਰ ਹੀ ਪ੍ਰਾਪਤਿ ਹੂਆ ਹੈ। ਔਰੁ ਜੈਸੇ ਕਰਮ ਅਬ ਕਰਤਾ ਹੈ, ਤੈਸਾ ਹੀ ਫਲੁ ਆਗੇ ਕੋ ਪ੍ਰਾਪਤਿ ਹੋਗਾ। ਕ੍ਯੋਂਕਿ ਈਸ੍ਵਰ ਤੋ ਬਿਖਮ ਨ੍ਰਿਘਿੰਨ ਦੋਸ ਸੇ ਰਹਿਤ ਹੋ ਕਰ ਜੀਵੋਂ ਕੇ ਕਰਮੋਂ ਅਨੁਸਾਰ ਫਲੁ ਦੇਤਾ ਹੈ॥੩॥
Prof. Sahib Singh(ਪਰਮਾਤਮਾ ਨੇ ਜੀਵ ਨੂੰ) ਜਿਹੋ ਜਿਹਾ ਬਣਾਇਆ, ਜੀਵ ਉਹੋ ਜਿਹਾ ਬਣ ਗਿਆ, (ਫਿਰ) ਉਹੋ ਜਿਹੇ ਕਰਮ ਜੀਵ ਕਰਦਾ ਹੈ (ਉਸ ਦੀ ਰਜ਼ਾ ਅਨੁਸਾਰ ਹੀ ਜੀਵ ਗੁਰੂ ਦੇ ਦਰ ਤੇ ਆਉਂਦਾ ਹੈ) ॥੩॥

ਪਦ ਅਰਥ ਕੀਤੋਨੁ = ਉਨਿ ਕੀਤੋ, ਉਸ (ਪਰਮਾਤਮਾ) ਨੇ ਕੀਤਾ। ਜੇਹੇ = ਉਜੇਹੇ, ਉਹੋ ਜਿਹੇ॥੩॥

SikhNet (Spanish)Lo que sea que Él haga, eso es lo que ocurre y uno se comporta de esa forma. (3)

ਜਤੁ ਸਤੁ ਸੰਜਮੁ ਨਾਮੁ ਹੈ; ਵਿਣੁ ਨਾਵੈ. ਨਿਰਮਲੁ ਨ ਹੋਇ ॥

jat sat sanjam naam hai; vin naavai. niramal na hoe | Ang 33

Sant Singh KhalsaThe Naam, the Name of the Lord, is abstinence, truthfulness, and self-restraint. Without the Name, no one becomes pure.
Manmohan SinghContinence truthfulness and self-restraint are all contained in God's Name. Without the Name man becomes not spotless.
Manmohan Singh (Punjabi)ਬ੍ਰਹਿਮ ਚਰਜ, ਸਚਾਈ ਅਤੇ ਸਵੈ-ਰੋਕ ਥਾਮ ਸਮੂਹ ਵਾਹਿਗੁਰੂ ਦੇ ਨਾਮ ਵਿੱਚ ਹਨ। ਨਾਮ ਦੇ ਬਗੈਰ ਇਨਸਾਨ ਬੇ-ਦਾਗ ਨਹੀਂ ਹੁੰਦਾ।
Fareedkot Teekaਹੇ ਭਾਈ! ਜਤੁ, ਸਤੁ, ਸੰਜਮਾਦਿ ਸਭ ਸਾਧਨੋਂ ਮੇਂ ਮੁਖ ਏਕ ਵਾਹਿਗੁਰੂ ਕਾ ਨਾਮ ਹੀ ਹੈ, ਭਾਵ ਏਹ ਕਿ ਇਹ ਸਭ ਸਾਧਨ ਨਾਮ ਸੇ ਪ੍ਰਾਪਤਿ ਹੋਤੇ ਹੈਂ। ਔਰੁ ਜੋ ਨਾਮ ਸੇ ਬਿਨਾਂ ਅਨੇਕ ਸਾਧਨ ਕੀਏ ਜਾਵੇਂ, ਤੋ ਉਨਕੇ ਕਰ ਨੇ ਸੇ ਰਾਗ ਦ੍ਵੈਖਾਦਿ ਮੈਲ ਸੇ ਰਹਿਤ ਨਹੀਂ ਹੋਤਾ ਹੈ, ਕਿੰਤੂ ਹੰਕਾਰਾਦਿ ਮਲ ਕੀ ਬ੍ਰਿਧੀ ਹੋਤੀ ਹੈ॥
Prof. Sahib Singh(ਮਨੁੱਖ ਆਪਣੇ ਜੀਵਨ ਨੂੰ ਪਵਿਤ੍ਰ ਕਰਨ ਲਈ ਜਤ ਸਤ ਸੰਜਮ ਸਾਧਦਾ ਹੈ, ਪਰ ਨਾਮ ਸਿਮਰਨ ਤੋਂ ਬਿਨਾ ਇਹ ਕਿਸੇ ਕੰਮ ਨਹੀਂ) ਪਰਮਾਤਮਾ ਦਾ ਨਾਮ-ਅੰਮ੍ਰਿਤ ਹੀ ਜਤ ਹੈ ਨਾਮ ਹੀ ਸਤ ਹੈ ਨਾਮ ਹੀ ਸੰਜਮ ਹੈ, ਨਾਮ ਤੋਂ ਬਿਨਾ ਮਨੁੱਖ ਪਵਿਤ੍ਰ ਜੀਵਨ ਵਾਲਾ ਨਹੀਂ ਹੋ ਸਕਦਾ।

ਪਦ ਅਰਥ ਜਤੁ = ਕਾਮਵਾਸਨਾ ਵਲੋਂ ਬਚਣ ਦਾ ਉੱਦਮ। ਸਤੁ = ਉੱਚਾ ਆਚਰਨ। ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਜਤਨ। ਵਿਣੁ ਨਾਵੈ = ਨਾਮ (-ਸਿਮਰਨ) ਤੋਂ ਬਿਨਾ।

SikhNet (Spanish)La Castidad, la Verdad, la Continencia, están todas contenidas en el Nombre del Señor. Sin el Nombre uno no se vuelve puro.

ਪੂਰੈ ਭਾਗਿ. ਨਾਮੁ ਮਨਿ ਵਸੈ; ਸਬਦਿ ਮਿਲਾਵਾ ਹੋਇ ॥

poorai bhaag. naam man vasai; sabad milaavaa hoe | Ang 33

Sant Singh KhalsaThrough perfect good fortune, the Naam comes to abide within the mind. Through the Shabad, we merge into Him.
Manmohan SinghThrough perfect good fortune, the Name dwells in the mortal's mind and he attains to the union of the Lord through the Word.
Manmohan Singh (Punjabi)ਪੂਰਨ ਚੰਗੇ ਕਰਮਾਂ ਰਾਹੀਂ, ਨਾਮ ਪ੍ਰਾਨੀ ਦੇ ਚਿੱਤ ਅੰਦਰ ਨਿਵਾਸ ਕਰਦਾ ਹੈ ਅਤੇ ਉਹ ਮਾਲਕ ਦੇ ਮਿਲਾਪ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teekaਸੋ ਹਰੀ ਨਾਮੁ ਅਤ੍ਯੰਤ ਪੁੰਨੋਂ ਕਰ ਕੇ ਮਨ ਮੇਂ ਬਸਤਾ ਹੈ, ਔਰੁ ਨਾਮ ਕੇ ਬਸਨੇ ਕਰ (ਸਬਦਿ) ਬ੍ਰਹਮ ਮੇਂ ਅਭੇਦ ਹੋਤਾ ਹੈ॥
Prof. Sahib Singhਵੱਡੀ ਕਿਸਮਤ ਨਾਲ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ।

ਪਦ ਅਰਥ ਮਨਿ = ਮਨ ਵਿਚ। ਸਬਦਿ = (ਗੁਰੂ ਦੇ) ਸਬਦ ਦੀ ਰਾਹੀਂ।

SikhNet (Spanish)así está escrito en nuestro Destino, el Nombre viene a nuestra mente y uno conoce al Señor a través de la Palabra Shabd

ਨਾਨਕ. ਸਹਜੇ ਹੀ ਰੰਗਿ ਵਰਤਦਾ; ਹਰਿ ਗੁਣ ਪਾਵੈ ਸੋਇ ॥੪॥੧੭॥੫੦॥

naanak. sahaje hee rang varatadaa; har gun paavai soe |4|17|50| Ang 33

Sant Singh KhalsaO Nanak, one who lives in intuitive peace and poise, imbued with the Lord's Love, obtains the Glorious Praises of the Lord. ||4||17||50||
Manmohan SinghNanak, who effortlessly lives in Lord's love, he, obtains the gift of Lord's praises.
Manmohan Singh (Punjabi)ਨਾਨਕ, ਜੋ ਨਿਰਯਤਨ ਹੀ ਪ੍ਰਭੂ ਦੀ ਪ੍ਰੀਤ ਅੰਦਰ ਵੱਸਦਾ ਹੈ, ਉਹ ਸਾਹਿਬ ਦੀ ਸਿਫ਼ਤ-ਸ਼ਲਾਘਾ ਦੀ ਦਾਤ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! ਤਾਂ ਤੇ ਜੋ ਪੁਰਸ਼ ਤਿਨੋਂ ਦ੍ਵਾਰੇ ਹਰੀ ਕੇ ਗੁਨਾਨੁਵਾਦ ਕੋ ਪ੍ਰਾਪਤਿ ਹੋਤਾ ਹੈ, ਸੋ (ਸਹਜੇ) ਸੁਭਾਵਕ ਹੀ (ਰੰਗਿ) ਸ੍ਵਰੂਪਾਨੰਦ ਸੇ ਪ੍ਰਾਪਤਿ ਹੋ ਕਰ (ਵਰਤਦਾ) ਅਰਥਾਤ ਤਿਸ ਸੇ ਤ੍ਰਿਪਤਿ ਰਹਿਤਾ ਹੈ॥੪॥੧੭॥੫੦॥
Prof. Sahib Singhਹੇ ਨਾਨਕ! (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਜੇਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਜੀਵਨ ਬਿਤੀਤ ਕਰਦਾ ਹੈ ਉਹ ਮਨੁੱਖ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾ ਲੈਂਦਾ ਹੈ ॥੪॥੧੭॥੫੦॥

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਰੰਗਿ = (ਪ੍ਰਭੂ ਦੇ) ਪ੍ਰੇਮ ਵਿਚ। ਵਰਤਦਾ = ਜੀਵਨ ਬਿਤੀਤ ਕਰਦਾ ਹੈ। ਸੋਇ = ਉਹੀ ਮਨੁੱਖ॥੪॥

SikhNet (Spanish)Dice Nanak, aquél que vive amando al Señor, su mente se pone en Paz y le es dado el Regalo de la Alabanza del Señor (4-17-50)
Answers quote the Granth verbatim with Ang citations. AI commentary is not Gurbani and not a religious ruling.