ਆਸਾੜੁ ਭਲਾ; ਸੂਰਜੁ ਗਗਨਿ ਤਪੈ ॥
aasaarr bhalaa; sooraj gagan tapai |
Sant Singh KhalsaThe month of Aasaarh is good; the sun blazes in the sky.
Manmohan SinghGood is the month of Asar, when the sun blazes in the sky.
Manmohan Singh (Punjabi)ਚੰਗਾ ਹੈ ਹਾੜ ਦਾ ਮਹੀਨਾ, ਜਦ ਕਿ ਭਾਨ ਅਸਮਾਨ ਅੰਦਰ ਤਪਦਾ ਹੈ।
Fareedkot Teekaਜਿਸ ਪ੍ਰਕਾਰ ਹਾੜ ਕੇ ਮਹੀਨੇ ਅਕਾਸ ਮੇਂ ਸੂਰਜ (ਭਲਾ) ਅਤੀ ਤਪਤਵਾਨ ਹੋਤਾ ਹੈ, ਤੈਸੇ ਹੀ ਆਸਾ ਰੂਪ ਅਸਾੜ ਮੇਂ ਅਗ੍ਯਾਨ ਰੂਪ ਸੂਰਜ ਰਾਗ ਦ੍ਵੈਖ ਕਿਰਣੋਂ ਕਰ ਮੇਰੇ ਰਿਦੇ (ਗਗਨਿ) ਅਕਾਸ ਮੇਂ ਭਲੀ ਪ੍ਰਕਾਰ ਤਪ ਰਹਾ ਹੈ॥
Prof. Sahib Singh(ਜਦੋਂ) ਹਾੜ ਮਹੀਨਾ ਚੰਗਾ ਜੋਬਨ ਵਿਚ ਹੁੰਦਾ ਹੈ, ਆਕਾਸ਼ ਵਿਚ ਸੂਰਜ ਤਪਦਾ ਹੈ।ਪਦ ਅਰਥ ਆਸਾੜੁ = ਹਾੜ ਮਹੀਨਾ। ਗਗਨਿ = ਆਕਾਸ਼ ਵਿਚ। ਭਲਾ = ਚੰਗਾ, ਜੋਬਨ ਵਿਚ।
SikhNet (Spanish)Bendito es el mes de Asarh, cuando el Señor destella en el cielo,
ਧਰਤੀ ਦੂਖ ਸਹੈ ਸੋਖੈ; ਅਗਨਿ ਭਖੈ ॥
dharatee dookh sahai sokhai; agan bhakhai |
Sant Singh KhalsaThe earth suffers in pain, parched and roasted in the fire.
Manmohan SinghThe earth suffers sorrow and is parched and heated like fire.
Manmohan Singh (Punjabi)ਜਮੀਨ ਤਕਲੀਫ ਸਹਾਰਦੀ ਹੈ ਅਤੇ ਅੱਗ ਦੀ ਮਾਨਿੰਦ ਭੁਜਦੀ ਅੰੇ ਭਖਦੀ ਹੈ।
Fareedkot Teekaਮੇਰੀ ਬੁਧੀ ਰੂਪ ਧਰਤੀ ਦੂਖ ਸਹਾਰਤੀ ਹੈ, ਕਿਉਂਕਿ ਅਗ੍ਯਾਨ ਸੂਰਜ ਸੁਭ ਗੁਣ ਰੂਪ ਜਲ ਕੋ ਤਿਸ ਮੇਂ ਸੇ ਸੋਖਨ ਕਰਤਾ ਹੈ ਔ ਅਗਨ ਵਤ ਤਪ ਰਹਾ ਹੈ, ਵਾ ਤਿਸ ਕਰ ਕੇ ਅਗਨ ਵਤ ਬੁਧੀ ਭਖ ਰਹੀ ਹੈ॥
Prof. Sahib Singh(ਜਿਉਂ ਜਿਉਂ ਸੂਰਜ ਧਰਤੀ ਦੀ ਨਮੀ ਨੂੰ) ਸੁਕਾਂਦਾ ਹੈ, ਧਰਤੀ ਦੁੱਖ ਸਹਾਰਦੀ ਹੈ (ਧਰਤੀ ਦੇ ਜੀਅ-ਜੰਤ ਔਖੇ ਹੁੰਦੇ ਹਨ), ਧਰਤੀ ਅੱਗ (ਵਾਂਗ) ਭਖਦੀ ਹੈ।ਪਦ ਅਰਥ ਸਹੈ = ਸਹਾਰਦੀ ਹੈ। ਭਖੈ = ਤਪਦੀ ਹੈ।
SikhNet (Spanish)la tierra se calienta y se sufre dolor. Su savia se va debilitando por el fuego
ਅਗਨਿ ਰਸੁ ਸੋਖੈ. ਮਰੀਐ ਧੋਖੈ; ਭੀ ਸੋ ਕਿਰਤੁ. ਨ ਹਾਰੇ ॥
agan ras sokhai. mareeai dhokhai; bhee so kirat. na haare |
Sant Singh KhalsaThe fire dries up the moisture, and she dies in agony. But even then, the sun does not grow tired.
Manmohan SinghThe heat dries up moisture and men die in anxiety. Even then the sun wearies not in his task.
Manmohan Singh (Punjabi)ਗਰਮੀ ਤਰਾਵਤ ਨੂੰ ਸੁਕਾਉਂਦੀ ਹੈ ਤੇ ਇਨਸਾਨ ਫਿਕਰ ਚਿੰਤਾ ਅੰਦਰ ਮਰਦੇ ਹਨ। ਤਦ ਭੀ ਸੂਰਜ ਆਪਣੇ ਕੰਮ ਅੰਦਰ ਥਕਦਾ ਨਹੀਂ।
Fareedkot Teekaਅਗਨ ਵਤ ਤਪ ਕਰ ਗੁਣੋਂ ਰੂਪ (ਰਸੁ) ਜਲ ਕੋ ਸੁਕਾਵਤਾ ਹੈ ਇਸੀ ਤੇ (ਧੋਖੈ) ਸੰਸੋਂ ਮੇਂ ਮਰੀਤਾ ਹੈ, (ਭੀ) ਬਹੁੜੋ ਅਗ੍ਯਾਨ ਸੂਰਜ ਤਪਾਉਣ ਰੂਪ ਅਪਨੇ ਕਰਮ ਕੋ ਹਾਰਤਾ ਨਹੀਂ ਅਰਥਾਤ ਤਿਆਗ ਨਹੀਂ ਕਰਤਾ, ਭਾਵ ਯਹ ਕਿ ਅਗ੍ਯਾਨ ਜੀਵ ਕੋ ਬਾਰੰਬਾਰ ਤਪਾਵਤਾ ਹੈ॥
Prof. Sahib Singh(ਸੂਰਜ) ਅੱਗ (ਵਾਂਗ) ਪਾਣੀ ਨੂੰ ਸੁਕਾਂਦਾ ਹੈ, (ਹਰੇਕ ਦੀ ਜਿੰਦ) ਕ੍ਰਾਹ ਕ੍ਰਾਹ ਕੇ ਦੁਖੀ ਹੁੰਦੀ ਹੈ, ਫਿਰ ਭੀ ਸੂਰਜ ਆਪਣਾ ਕਰਤੱਬ ਨਹੀਂ ਛੱਡਦਾ (ਕਰੀ ਜਾਂਦਾ ਹੈ)।ਪਦ ਅਰਥ ਰਸੁ = ਜਲ। ਮਰੀਐ = ਮਰੀਦਾ ਹੈ, ਦੁਖੀ ਹੋਵੀਦਾ ਹੈ। ਧੋਖੈ = ਧੁਖ ਧੁਖ ਕੇ, ਕ੍ਰਾਹ ਕ੍ਰਾਹ ਕੇ। ਸੋ = ਉਹ ਸੂਰਜ। ਕਿਰਤੁ ਨ ਹਾਰੇ = ਕਰਤੱਬ ਨਹੀਂ ਛੱਡਦਾ।
SikhNet (Spanish)del sol y ella termina siendo engañada, pero no se olvida de su tarea.
ਰਥੁ ਫਿਰੈ. ਛਾਇਆ ਧਨ ਤਾਕੈ; ਟੀਡੁ ਲਵੈ. ਮੰਝਿ ਬਾਰੇ ॥
rath firai. chhaaeaa dhan taakai; tteedd lavai. manjh baare |
Sant Singh KhalsaHis chariot moves on, and the soul-bride seeks shade; the crickets are chirping in the forest.
Manmohan SinghThe sun's chariot moves on, the wife looks for the shade and the grass-hopper chirp in the forest.
Manmohan Singh (Punjabi)ਸੂਰਜ ਦਾ ਰੱਥ ਤੁਰਿਆ ਜਾਂਦਾ ਹੈ, ਵਹੁਟੀ ਛਾਂ ਨੂੰ ਤਕਾਉਂਦੀ ਹੈ ਅਤੇ ਟਿੱਡੇ ਜੰਗਲ ਵਿੱਚ ਬੋਲਦੇ ਹਨ।
Fareedkot Teekaਬਹੁੜੋ ਜਬ ਅਸਾੜ ਮਹੀਨੇ ਮੇਂ ਸੂਰਜ ਕਾ ਰਥ ਫਿਰਤਾ ਹੈ ਅਰਥਾਤ ਉਤ੍ਰਾਇਣ ਦਖਯਾਇਣ ਕੋ ਹੋਤਾ ਹੈ ਤਬ ਇਸਤ੍ਰੀਆਂ ਬ੍ਰਿਛਾਦਿਕੋਂ ਕੀ ਛਾਯਾ ਕੋ ਤਕਤੀ ਹੈਂ ਔਰ (ਬਾਰੇ) ਉਜਾੜੋਂ ਕੇ ਬੀਚ (ਟੀਡੁ) ਬਿੰਡੇ (ਲਵੈ) ਬੋਲਤੇ ਹੈਂ। ਪੁਨਾ: ਅੰਤ੍ਰੀਵ ਅਰਥ: ਜਬ ਅਗ੍ਯਾਨ ਕਾ ਰਥੁ ਫਿਰਾ ਤਬ ਜਗ੍ਯਾਸੂ ਰੂਪ ਇਸਤ੍ਰੀ ਇਕਾਗਰਤਾ ਵਾ ਸਾਂਤੀ ਰੂਪ ਛਾਯਾ ਕੋ ਤਕ ਰਹੀ ਹੈਂ ਔਰ ਕਾਮ, ਕ੍ਰੋਧਾਦਿ ਬਿਕਾਰ ਰੂਪ ਬਿੰਡੇ ਅੰਤਹਿਕਰਣ ਵਾ ਸਰੀਰ ਰੂਪੀ (ਬਾਰੇ) ਉਜਾੜ ਮੇਂ ਬੋਲਤੇ ਹੈਂ, ਭਾਵ ਅਪਨੇ ਅਪਨੇ ਵਿਸਿਓਂ ਕੀ ਖੈਂਚ ਕਰਤੇ ਹੈਂ॥
Prof. Sahib Singh(ਸੂਰਜ ਦਾ) ਰਥ ਚੱਕਰ ਲਾਂਦਾ ਹੈ, ਕਮਜ਼ੋਰ ਜਿੰਦ ਕਿਤੇ ਛਾਂ ਦਾ ਆਸਰਾ ਲੈਂਦੀ ਹੈ, ਬੀਂਡਾ ਭੀ ਬਾਹਰ ਜੂਹ ਵਿਚ (ਰੁੱਖ ਦੀ ਛਾਵੇਂ) ਟੀਂ ਟੀਂ ਪਿਆ ਕਰਦਾ ਹੈ (ਹਰੇਕ ਜੀਵ ਤਪਸ਼ ਤੋਂ ਜਾਨ ਲੁਕਾਂਦਾ ਦਿੱਸਦਾ ਹੈ)।ਪਦ ਅਰਥ ਫਿਰੈ = ਚੱਕਰ ਲਾਂਦਾ ਹੈ। ਧਨ = ਕਮਜ਼ੋਰ ਜਿੰਦ। ਤਾਕੈ = ਤੱਕਦੀ ਹੈ, ਭਾਲਦੀ ਹੈ। ਟੀਡੁ = ਬੀਂਡਾ। ਲਵੈ = ਲੌਂਦਾ ਹੈ, ਟੀਂ ਟੀਂ ਕਰਦਾ ਹੈ। ਬਾਰਿ = ਜੂਹ। ਮੰਝਿ ਬਾਰੇ = ਖੁਲ੍ਹੀ ਜੂਹ ਵਿਚ।
SikhNet (Spanish)La carroza del sol continúa su movimiento y la esposa busca entonces una sombra, y en el bosque el grillo sufre.
ਅਵਗਣ ਬਾਧਿ ਚਲੀ. ਦੁਖੁ ਆਗੈ; ਸੁਖੁ ਤਿਸੁ. ਸਾਚੁ ਸਮਾਲੇ ॥
avagan baadh chalee. dukh aagai; sukh tis. saach samaale |
Sant Singh KhalsaShe ties up her bundle of faults and demerits, and suffers in the world hereafter. But dwelling on the True Lord, she finds peace.
Manmohan SinghShe, who departs, tying the bundle of sins, suppers hereafter and she, who remembers the True Lord, obtains peace.
Manmohan Singh (Punjabi)ਜੋ ਪਾਪਾਂ ਦੀ ਪੰਡ ਨੂੰ ਬੰਨ੍ਹ ਕੇ ਤੁਰਦੀ ਹੈ, ਉਹ ਅੱਗੇ ਕਸ਼ਟ ਉਠਾਉਂਦੀ ਹੈ, ਅਤੇ ਜਿਹੜੀ ਊਸ ਸੱਚੇ ਸੁਆਮੀ ਨੂੰ ਸਿਮਰਦੀ ਹੈ, ਉਹ ਆਰਾਮ ਪਾਉਂਦੀ ਹੈ।
Fareedkot Teekaਜੋ ਇਸਤ੍ਰੀ ਔਗਣੋਂ ਕੀ ਗਠੜੀ ਬਾਂਧ ਕਰ, ਭਾਵ ਔਗਣੋਂ ਕੋ ਧਾਰ ਕਰ ਸੰਸਾਰ ਮੇਂ (ਚਲੀ) ਬਿਚਰਤੀ ਹੈ; ਵਾ ਪ੍ਰਲੋਕ ਮੇਂ ਚਲੀ, ਤਿਸ ਕੋ (ਆਗੈ) ਪ੍ਰਲੋਕ ਮੇਂ ਦੁਖ ਹੋਤਾ ਹੈ। ਔਰ ਜਿਸ ਨੇ ਤੇਰੇ ਸਚੇ ਨਾਮ ਕੋ ਚਿੰਤਨ ਕੀਆ ਹੈ ਸੁਖ ਤਿਸ ਹੀ ਕੋ ਹੋਤਾ ਹੈ॥
Prof. Sahib Singh(ਅਜੇਹੀ ਮਾਨਸਕ ਤਪਸ਼ ਦਾ) ਦੁੱਖ ਉਸ ਜੀਵ-ਇਸਤ੍ਰੀ ਦੇ ਸਾਹਮਣੇ (ਭਾਵ, ਜੀਵਨ-ਸਫ਼ਰ ਵਿਚ) ਮੌਜੂਦ ਰਹਿੰਦਾ ਹੈ, ਜੋ ਮੰਦੇ ਕਰਮਾਂ (ਦੀ ਪੰਡ ਸਿਰੇ ਉਤੇ) ਬੰਨ੍ਹ ਕੇ ਤੁਰਦੀ ਹੈ। ਆਤਮਕ ਆਨੰਦ ਸਿਰਫ਼ ਉਸ ਨੂੰ ਹੈ ਜੋ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੀ ਹੈ।ਪਦ ਅਰਥ ਬਾਧਿ = ਬੰਨ੍ਹ ਕੇ। ਚਲੀ = ਤੁਰਦੀ ਹੈ। ਆਗੈ = ਅਗਾਂਹ ਸਾਹਮਣੇ, ਜ਼ਿੰਦਗੀ ਦੇ ਸਫ਼ਰ ਵਿਚ। ਸਾਚੁ = ਸਦਾ-ਥਿਰ ਪ੍ਰਭੂ। ਸਮਾਲੇ = ਹਿਰਦੇ ਵਿਚ ਸੰਭਾਲਦੀ ਹੈ।
SikhNet (Spanish)La que lleva consigo la carga de la maldad, sufre al final, pero aquélla que reúne la Verdad, es bendecida con Éxtasis.
ਨਾਨਕ. ਜਿਸ ਨੋ ਇਹੁ ਮਨੁ ਦੀਆ; ਮਰਣੁ ਜੀਵਣੁ ਪ੍ਰਭ ਨਾਲੇ ॥੮॥
naanak. jis no ihu man deea; maran jeevan prabh naale |8|
Sant Singh KhalsaO Nanak, I have given this mind to Him; death and life rest with God. ||8||
Manmohan SinghNanak, my death and life are with the Lord, to whom I have surrendered this soul of mine.
Manmohan Singh (Punjabi)ਨਾਨਕ, ਮੇਰਾ ਮਰਨਾ ਅਤੇ ਜਿਉਣਾ ਉਸ ਸੁਆਮੀ ਦੇ ਨਾਲ ਹੈ, ਜਿਸ ਨੂੰ ਕਿ ਮੈਂ ਆਪਣੀ ਇਹ ਜਿੰਦੜੀ ਸਮਰਪਣ ਕੀਤੀ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਜਿਸ ਆਪ ਕੋ ਮੈਨੇ ਏਹੁ ਮਨੁ ਦੇ ਦੀਆ ਹੈ ਮਰਣਾਂ ਜੀਵਣਾਂ ਭੀ ਮੇਰਾ ਤਿਸ ਆਪ ਕੇ ਸਾਥ ਹੈ। ਯਥਾ ਪਰਮਾਣ-☬ਮ:੫॥ ਮਰਣੰ ਬਿਸਰੁਣੰ ਗੋਬਿੰਦਹ ਜੀਵਣੰ ਹਰਿਨਾਮ ਧਿਆਵਣਹ॥☬ਵਾ ਦੂਸਰਾ ਅਰਥ ਪਾਂਚਉ ਤੁਕੋਂ ਕਾ ਆਸਾੜ ਕਾ (ਆ) ਵਸੇਸ ਕਰ ਕੇ (ਸਾੜ) ਤਪ ਤਪਣਾ (ਭਲਾ) ਅਧਿਕ ਹੈ, ਕਿਉਂਕਿ ਦੇਹਿ ਅਧਿਆਸ ਰੂਪ ਸੂਰਜ ਰਿਦੇ ਅਕਾਸ ਮੇਂ ਤਪ ਰਹਾ ਹੈ। ਸਾਸਤ੍ਰ ਮੇਂ ਲਿਖਾ ਹੈ ਅਧ੍ਯਾਸ ਤੇ ਬਿਨਾਂ ਅਗ੍ਯਾਨ ਦੁਖਦਾਈ ਨਹੀਂ ਅਧ੍ਯਾਸ ਸਹਿਤ ਅਗ੍ਯਾਨ ਜੀਵ ਕੋ ਦੁਖਦਾਈ ਹੈ। ਜਾਗ੍ਰਤ ਸੁਪਨ ਮੇਂ ਅਧ੍ਯਾਸ ਹੈ ਤਬ ਦੁਖ ਪ੍ਰਤੀਤ ਹੋਤੇ ਹੈਂ। ਸਖੋਪਤਿ ਵਿਖੇ ਸਸਤ੍ਰੋਂ ਕੇ ਘਾਵ ਆਦਿਕੋਂ ਕਾ ਕੋਊ ਭੀ ਦੁਖ ਪ੍ਰਤੀਤ ਨਹੀਂ ਹੋਤਾ। ਆਤਮਾ ਅਨਾਤਮਾ ਕੇ ਸਮਾਨ ਅੰਸੋਂ ਕਾ ਪ੍ਰਤੀਤ ਹੋਣਾ ਨਿਮਿਤ ਕਾਰਣ ਹੈ ਔਰ ਜੋ ਵਸੇਸ ਅੰਸੋਂ ਕਾ ਪ੍ਰੀਤ ਨ ਹੋਣਾ ਯਹੀ ਅਧ੍ਯਾਸ ਕਾ ਉਪਾਦਾਨ ਕਾਰਣ ਹੈ। ਅਹੰ ਸੁਖੀ ਅਹੰ ਦੁਖੀ ਅਹੰ ਰੂਪ ਬਧਰ ਅਹੰ ਕਾਣੋ ਇਤ੍ਯਾਦਿਕ ਪ੍ਰਤੀਤ, ਭਾਵ ਯਹ ਕਿ ਦੇਹ ਸਾਥ ਅਪਣੀ ਏਕਤਾ ਜਾਨਣੀ ਯਹੀ ਅਧ੍ਯਾਸ ਕਾ ਸ੍ਵਰੂਪ ਹੈ। ਜਨਮ ਜਨਮਾਂਤ੍ਰੋਂ ਕੀ ਪ੍ਰਾਪਤੀ ਏਹੀ ਅਧ੍ਯਾਸ ਕਾ ਫਲ ਹੈ। (ਧਰਤੀ ਦੂਖ ਸਹੈ) ਤਿਸ ਅਧ੍ਯਾਸ ਕਰ ਕੇ ਬੁਧੀ ਰੂਪ ਧਰਤੀ ਦੁਖੋਂ ਕੋ ਸਹਾਰਤੀ ਹੈ। ਅਧ੍ਯਾਸ ਸੂਰਜ ਅਗਨ ਕੇ ਸਮਾਨ (ਭਖੇ) ਪਰਜ੍ਵਲਤ ਹੂਆ ਸੋਖਤਾ ਹੈ। ਜੇ ਕਹੈਂ ਕਿਆ ਸੋਖਨ ਕਰਤਾ ਹੈ? ਤਿਸ ਪਰਿ ਕਹਤੇ ਹੈਂ: ਅਗਨ ਰਸ ਅਗਨ ਸਮ ਤਪ ਕੇ (ਰਸ) ਪ੍ਰੇਮ ਕੋ ਸੋਖਤਾ ਹੈ। ਪ੍ਰੇਮ ਉਪਲਖਤ
Prof. Sahib Singhਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ ਹਰੀ-ਨਾਮ ਸਿਮਰਨ ਵਾਲਾ ਮਨ ਦਿੱਤਾ ਹੈ, ਪ੍ਰਭੂ ਨਾਲ ਉਸ ਦਾ ਸਦੀਵੀ ਸਾਥ ਬਣ ਜਾਂਦਾ ਹੈ (ਉਸ ਨੂੰ ਹਾੜ ਦੀ ਕਹਰ ਦੀ ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ) ॥੮॥ਪਦ ਅਰਥ ਇਹੁ ਮਨੁ = ਸੱਚ ਸੰਭਾਲਣ ਵਾਲਾ ਮਨ। ਮਰਣੁ ਜੀਵਣੁ = ਹਰ ਵੇਲੇ ਦਾ ਸਾਥ ॥੮॥
* ਭਾਵ: ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਸ ਨੂੰ ਇਸ ਜੀਵਨ-ਸਫ਼ਰ ਵਿਚ ਹਾੜ ਦੀ ਕਹਰ ਦੀ ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ।
SikhNet (Spanish)Sí, dice Nanak, Quien sea que es bendecido con tal mente, se conserva con el Señor en la vida y en la muerte. (8)