ੴ

ਸਿੱਖਬਾਣੀ · SikhBani

Ang 1108

Sri Guru Granth Sahib · Raag Tukhaari · 7 shabads, 38 lines
Translations
Shabad Guru Nanak Dev Ji Raag Tukhaari continued from Ang 1107

ਬਨ ਫੂਲੇ ਮੰਝ ਬਾਰਿ; ਮੈ ਪਿਰੁ. ਘਰਿ ਬਾਹੁੜੈ ॥

ban foole manjh baar; mai pir. ghar baahurrai |

Sant Singh KhalsaThe forest is blossoming in front of my door; if only my Beloved would return to my home!
Manmohan SinghThe forests are flowering in front of my door. May my Love return home.
Manmohan Singh (Punjabi)ਮੇਰੇ ਬੂਹੇ ਦੇ ਮੂਹਰੇ ਜੰਗਲ ਪ੍ਰਫੁਲੱਤ ਹੋ ਰਹੇ ਹਨ। ਰੱਬ ਕਰੇ ਮੇਰਾ ਪ੍ਰੀਤਮ ਮੇਰੇ ਧਾਮ ਵਿੱਚ ਆ ਜਾਵੇ।
Fareedkot Teekaਬਨ ਪ੍ਰਫੁਲਤ ਹੋ ਰਹੇ ਹੈਂ ਅਰੁ (ਮੰਝ) ਬੀਚ (ਬਾਰਿ) ਜਲ ਹੈ। ਸੋ ਐਸੇ ਸਮ੍ਯ ਮੇਂ ਹੇ (ਪਿਰੁ) ਪਤੀ! ਮੇਰੇ ਘਰਿ ਬਾਹੁੜੈ, ਭਾਵ ਰਿਦੇ ਮੇਂ ਪ੍ਰਾਪਤਿ ਹੋਵਹੁ। ਭਾਵ ਯਹ ਕਿ ਚੇਤ੍ਰ ਕੇ ਮਹੀਨੇ ਬਰਖਾ ਕੇ ਸਬਬ ਬਨਾਸਪਤੀ ਪ੍ਰਫੁਲਤ ਹੋਤੀ ਹੈ ਔਰ ਬ੍ਰਿਹਨੀ ਇਸਤ੍ਰੀ ਤਿਸ ਸਮ੍ਯ ਅਪਨੇ ਪਤੀ ਕੀ ਉਤਕੰਠਾ ਅਰਥਾਤ ਉਡੀਕ ਕਰਤੀ ਹੈ ਕਿ ਮੇਰੇ ਕੋ ਪਤੀ ਪ੍ਰਾਪਤਿ ਹੋਵੇ। ਕਿਉਂਕਿ ਜਿਸ ਇਸਤ੍ਰੀ ਕਾ ਪਤੀ ਘਰ ਨਹੀਂ ਹੋਤਾ ਵਹੁ ਦੁਖੀ ਹੋਤੀ ਹੈ। ਤੈਸੇ ਹੀ ਸੰਤ ਜਨ ਬਨ ਸੁਭ ਗੁਣ ਰੂਪ ਫੂਲੋਂ ਕਰ ਪ੍ਰਫੁਲਤ ਹੋ ਰਹੇ ਹੈਂ ਔਰ ਤਿਨ ਕੇ ਬੀਚ ਕਥਾ ਕੀਰਤਨ ਰੂਪੀ ਜਲ ਹੈ। ਤਿਸ ਸਮਾਜ ਕੇ ਹੋਤੇ ਭੀ ਹੇ ਪਤੀ! ਮੇਰੇ ਕੋ ਤੇਰੀ ਪ੍ਰਾਪਤੀ ਨਹੀਂ ਹੈ ਤਾਂ ਤੇ ਮੇਰੀ ਇਹ ਪ੍ਰਾਰਥਨਾ ਹੈ ਕਿ ਮੇਰੇ ਕੋ ਪ੍ਰਾਪਤਿ ਹੋਵਹੁ॥☬ਅਬ ਪਤੀ ਕੀ ਅਪ੍ਰਾਪਤੀ ਕਾ ਦੁਖ ਕਹਤੇ ਹੈਂ:
Prof. Sahib Singh(ਇਸ ਮਹੀਨੇ) ਖੁਲ੍ਹੀ ਜੂਹ ਵਿਚ ਬਨਸਪਤੀ ਨੂੰ ਫੁੱਲ ਲੱਗ ਪੈਂਦੇ ਹਨ। (ਮੇਰੇ ਹਿਰਦੇ ਦਾ ਕੌਲ-ਫੁੱਲ ਭੀ ਖਿੜ ਪਏ, ਜੇ) ਮੇਰਾ ਪਤੀ-ਪ੍ਰਭੂ ਹਿਰਦੇ-ਘਰ ਵਿਚ ਆ ਵੱਸੇ।

ਪਦ ਅਰਥ ਬਨ = ਜੰਗਲ, ਬਨਸਪਤੀ, ਰੁੱਖ-ਬਿਰਖ, ਬੇਲ-ਬੂਟੇ। ਮੰਝ = ਵਿਚ। ਬਾਰਿ = ਜੂਹ, ਖੁਲ੍ਹੀ ਜ਼ਮੀਨ। ਮੈ ਪਿਰੁ = ਮੇਰਾ ਪਤੀ-ਪ੍ਰਭੂ। ਬਾਹੁੜੈ = ਆ ਜਾਏ।

SikhNet (Spanish)Los bosques están floreciendo y tengo una gran añoranza por mi Amor.

ਪਿਰੁ ਘਰਿ. ਨਹੀ ਆਵੈ. ਧਨ ਕਿਉ ਸੁਖੁ ਪਾਵੈ; ਬਿਰਹਿ ਬਿਰੋਧ ਤਨੁ ਛੀਜੈ ॥

pir ghar. nahee aavai. dhan kiau sukh paavai; bireh birodh tan chheejai |

Sant Singh KhalsaIf her Husband Lord does not return home, how can the soul-bride find peace? Her body is wasting away with the sorrow of separation.
Manmohan SinghHow can the bride obtain peace, when her spouse comes not home? With the distress of separation her body is wasting away.
Manmohan Singh (Punjabi)ਪਤਨੀ ਨੂੰ ਆਰਾਮ ਕਿਸ ਤਰ੍ਹਾਂ ਆ ਸਕਦਾ ਹੈ, ਜਦ ਕਿ ਉਸ ਦਾ ਪਤੀ ਉਸ ਦੇ ਘਰ ਵਿੱਚ ਨਹੀਂ ਆਉਂਦਾ? ਵਿਛੋੜੇ ਦੀ ਖਿੱਚਾ-ਖਿੱਚੀ ਨਾਲ ਉਸ ਦੀ ਦੇਹ ਨਾਸ ਹੋ ਰਹੀ ਹੈ।
Fareedkot Teekaਹੇ ਪਤੀ! ਜਬ ਤਕ ਤੂੰ ਮੇਰੇ ਰਿਦੇ ਘਰ ਮੇਂ ਨਹੀਂ ਆਵਤਾ ਤਬ ਤਕ ਮੈਂ (ਧਨ) ਇਸਤ੍ਰੀ ਕੈਸੇ ਸੁਖ ਕੋ ਪ੍ਰਾਪਤ ਹੋਵੋਂ? ਕਿਉਂਕਿ ਬਿਰਹੇ ਬਰੋਧੀ ਕਰਕੇ; ਵਾ ਬਿਰਹੇ ਪਾਵਣੇਹਾਰੇ ਕਾਮਾਦਿਕ ਬਰੋਧੀਓਂ ਕਰ ਮੇਰਾ ਸਰੀਰ ਛੀਜ ਜਾਤਾ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਹਿਰਦੇ-ਘਰ ਵਿਚ ਨਾਹ ਆ ਵੱਸੇ, ਉਸ ਜੀਵ-ਇਸਤ੍ਰੀ ਨੂੰ ਆਤਮਕ ਆਨੰਦ ਨਹੀਂ ਆ ਸਕਦਾ, ਉਸ ਦਾ ਸਰੀਰ (ਪ੍ਰਭੂ ਤੋਂ) ਵਿਛੋੜੇ ਦੇ ਕਾਰਨ (ਕਾਮਾਦਿਕ ਵੈਰੀਆਂ ਦੇ) ਹੱਲਿਆਂ ਨਾਲ ਕਮਜ਼ੋਰ ਹੋ ਜਾਂਦਾ ਹੈ।

ਪਦ ਅਰਥ ਧਨ = ਇਸਤ੍ਰੀ। ਬਿਰਹਿ = ਵਿਛੋੜੇ ਵਿਚ। ਛੀਜੈ = ਛਿੱਜਦਾ ਹੈ, ਟੁੱਟਦਾ ਹੈ, ਦੁਖੀ ਹੁੰਦਾ ਹੈ।

SikhNet (Spanish)Si el Señor no llega al hogar de la esposa, oh, ¿cómo podrá ella encontrar la Paz? La separación desgarra su corazón y se la acaba.

ਕੋਕਿਲ ਅੰਬਿ ਸੁਹਾਵੀ ਬੋਲੈ; ਕਿਉ ਦੁਖੁ ਅੰਕਿ ਸਹੀਜੈ ॥

kokil anb suhaavee bolai; kiau dukh ank saheejai |

Sant Singh KhalsaThe beautiful song-bird sings, perched on the mango tree; but how can I endure the pain in the depths of my being?
Manmohan SinghThe beauteous cuckoo sings on the mango-tree How can I bear the pain of my mind?
Manmohan Singh (Punjabi)ਸੁੰਦਰ ਕੋਇਲ ਅੰਬ ਦੇ ਬ੍ਰਿਛ ਤੇ ਗਾਉਂਦੀ ਹੈ ਅਤੇ ਆਪਣੇ ਮਨ ਦੇ ਦੁੱਖੜੇ ਨੂੰ ਮੈਂ ਕਿਸ ਤਰ੍ਹਾਂ ਸਹਾਰ ਸਕਦੀ ਹਾਂ?
Fareedkot Teekaਅੰਬ ਰੂਪ ਸੰਤ ਤਿਨ ਕੀ ਬਾਣੀ ਰੂਪ ਕੋਕਿਲ, ਹੇ ਹਰੀ! ਤੇਰੇ ਜਸ ਕੋ ਬੋਲਤੀ ਸੋਭ ਰਹੀ ਹੈ। ਹੇ ਪਤੀ! ਤੇਰਾ ਵਿਯੋਗ ਰੂਪੀ ਦੁਖ ਮੇਰੇ (ਅੰਕਿ) ਰਿਦੇ ਮੇਂ ਕੈਸਾ ਸਹਾਰਾ ਜਾਵੇ, ਭਾਵ ਸਹਾਰਾ ਨਹੀਂ ਜਾਤਾ॥
Prof. Sahib Singh(ਚੇਤਰ ਦੇ ਮਹੀਨੇ) ਕੋਇਲ ਅੰਬ ਦੇ ਰੁੱਖ ਉਤੇ ਮਿੱਠੇ ਬੋਲ ਬੋਲਦੀ ਹੈ (ਵਿਜੋਗਣ ਨੂੰ ਇਹ ਬੋਲ ਮਿੱਠੇ ਨਹੀਂ ਲੱਗਦੇ, ਚੋਭਵੇਂ ਦੁਖਦਾਈ ਲੱਗਦੇ ਹਨ, ਤੇ ਵਿਛੋੜੇ ਦਾ) ਦੁੱਖ ਉਸ ਪਾਸੋਂ ਹਿਰਦੇ ਵਿਚ ਸਹਾਰਿਆ ਨਹੀਂ ਜਾਂਦਾ।

ਪਦ ਅਰਥ ਅੰਬਿ = ਅੰਬ (ਦੇ ਰੁੱਖ) ਉਤੇ। ਅੰਕਿ = ਹਿਰਦੇ ਵਿਚ।

SikhNet (Spanish)El bello Koel canta en el árbol de mango, oh ¿cuánto tiempo podrán mis coyunturas aguantar el dolor?

ਭਵਰੁ ਭਵੰਤਾ ਫੂਲੀ ਡਾਲੀ; ਕਿਉ ਜੀਵਾ ਮਰੁ ਮਾਏ ॥

bhavar bhavantaa foolee ddaalee; kiau jeevaa mar maae |

Sant Singh KhalsaThe bumble bee is buzzing around the flowering branches; but how can I survive? I am dying, O my mother!
Manmohan SinghThe black-bee is flitting on the blossoming bough. How can I survive? I am dying, O mother.
Manmohan Singh (Punjabi)ਭੌਰਾ ਪ੍ਰਫੁਲਤ ਹੋਈ ਹੋਈ ਟਹਿਣੀ ਤੇ ਚੱਕਰ ਕੱਟ ਰਿਹਾ ਹੈ। ਮੈਂ ਕਿਸ ਤਰ੍ਹਾਂਜੀਉ ਸਕਦੀ ਹਾਂ? ਮੈਂ ਮਰਦੀ ਜਾਂਦੀ ਹਾਂ, ਹੇ ਮਾਤਾ!
Fareedkot Teekaਫੂਲੀ ਹੋਈ ਡਾਲੀ ਕਰਣਾ ਮੁਦਿਤਾ ਆਦਿਕੋਂ ਪਰ ਜਗ੍ਯਾਸੂ ਰੂਪ ਭਵਰਾ ਗੁੰਜਾਰ ਕਰ ਰਹਾ ਹੈ ਅਰਥਾਤ ਰਸ ਕੋ ਪੀ ਰਹਾ ਹੈ; ਵਾ ਡਾਲੀਆਂ ਬੇਦ ਸਾਖਾ ਸੰਤਹੁ ਕੇ ਜੋ ਗੁਣ ਬੇਦ ਨੇ ਕਥਨ ਕੀਏ ਹੈਂ, ਸੋ ਫੁਲ ਹੈਂ, ਤਿਨੋਂ ਪਰ (ਭਵੰਤਾ) ਫਿਰਤਾ ਹੈ। ਸੋ ਐਸੇ ਸਮੇਂ ਹੇ (ਮਾਏ) ਮਾਯਾ ਪਤੀ! ਮੇਰਾ ਜੀਵਨਾਂ ਕੈਸੇ ਹੋਵੈ, ਮੈਂ ਮਰ ਰਹੀ ਹੂੰ॥☬ਜੇ ਕਹੇਂ ਤੇਰੇ ਕੋ ਕੈਸੇ ਸੁਖ ਹੋਵੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਮਾਂ! ਮੇਰਾ ਮਨ-ਭੌਰਾ (ਅੰਦਰਲੇ ਖਿੜੇ ਹੋਏ ਹਿਰਦੇ-ਕਮਲ ਨੂੰ ਛੱਡ ਕੇ ਦੁਨੀਆ ਦੇ ਰੰਗ-ਤਮਾਸ਼ਿਆਂ ਦੇ) ਫੁੱਲਾਂ ਤੇ ਡਾਲੀਆਂ ਉਤੇ ਭਟਕਦਾ ਫਿਰਦਾ ਹੈ। ਇਹ ਆਤਮਕ ਜੀਵਨ ਨਹੀਂ ਹੈ, ਇਹ ਤਾਂ ਆਤਮਕ ਮੌਤ ਹੈ।

ਪਦ ਅਰਥ ਮਰੁ = ਮੌਤ, ਆਤਮਕ ਮੌਤ। ਮਾਏ = ਹੇ ਮਾਂ!

SikhNet (Spanish)La abeja negra circula el árbol en flor, ¿cómo sobrevivir, pues me estoy muriendo, oh madre?

ਨਾਨਕ. ਚੇਤਿ ਸਹਜਿ ਸੁਖੁ ਪਾਵੈ; ਜੇ ਹਰਿ ਵਰੁ. ਘਰਿ ਧਨ ਪਾਏ ॥੫॥

naanak. chet sehaj sukh paavai; je har var. ghar dhan paae |5|

Sant Singh KhalsaO Nanak, in Chayt, peace is easily obtained, if the soul-bride obtains the Lord as her Husband, within the home of her own heart. ||5||
Manmohan SinghNanak, in Chet peace is easily obtained, if the wife obtains God as her Spouse in her home.
Manmohan Singh (Punjabi)ਨਾਨਕ ਚੇਤ ਅੰਦਰ ਆਰਾਮ ਸੌਖੇ ਹੀ ਪ੍ਰਾਪਤ ਹੋ ਜਾਂਦਾ ਹੈ ਜੇਕਰ ਵਹੁਟੀ ਆਪਣੇ ਗ੍ਰਹਿ ਅੰਦਰ ਵਾਹਿਗੁਰੂ ਨੂੰ ਆਪਣੇ ਪਤੀ ਵਜੋਂ ਪਾ ਲਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਾਨੁਖ ਦੇਹ ਰੂਪ ਬਸੰਤ ਮੇਂ ਪ੍ਰੇਮ ਰੂਪੀ ਚੇਤ ਕਾ ਮਹੀਨਾ, ਤਿਸ ਵਿਖੇ ਹੇ ਹਰੀ (ਵਰੁ) ਪਤੀ! ਜੇਕਰ ਜਗ੍ਯਾਸੂ ਰੂਪ ਇਸਤ੍ਰੀ ਤੇਰੇ ਕੋ ਪਾਇ ਕਰ (ਸਹਜਿ) ਅਚੁਤ ਸੁਖ ਕੋ ਪਾਇ ਲੇਵੈ॥੫॥
Prof. Sahib Singhਹੇ ਨਾਨਕ! ਚੇਤਰ ਦੇ ਮਹੀਨੇ ਵਿਚ (ਬਸੰਤ ਦੇ ਮੌਸਮ ਵਿਚ) ਜੀਵ-ਇਸਤ੍ਰੀ ਅਡੋਲ ਅਵਸਥਾ ਵਿਚ ਟਿਕ ਕੇ ਆਤਮਕ ਆਨੰਦ ਮਾਣਦੀ ਹੈ, ਜੇ ਜੀਵ-ਇਸਤ੍ਰੀ (ਆਪਣੇ ਹਿਰਦੇ-) ਘਰ ਵਿਚ ਪ੍ਰਭੂ-ਪਤੀ ਨੂੰ ਲੱਭ ਲਏ ॥੫॥

ਪਦ ਅਰਥ ਵਰੁ = ਖਸਮ, ਪਤੀ। ਘਰਿ = ਹਿਰਦੇ-ਘਰ ਵਿਚ। ਧਨ = ਜੀਵ-ਇਸਤ੍ਰੀ। ਪਾਏ = ਲੱਭ ਲਏ ॥੫॥

* ਭਾਵ: ਬਸੰਤ ਦਾ ਮੌਸਮ ਸੁਹਾਵਣਾ ਹੁੰਦਾ ਹੈ। ਹਰ ਪਾਸੇ ਫੁੱਲ ਖਿੜੇ ਹੁੰਦੇ ਹਨ, ਕੋਇਲ ਅੰਬ ਉਤੇ ਬੈਠੀ ਮਿੱਠੇ ਬੋਲ ਬੋਲਦੀ ਹੈ। ਪਰ ਪਤੀ ਤੋਂ ਵਿਛੁੜੀ ਨਾਰ ਨੂੰ ਇਹ ਸਭ ਕੁਝ ਚੋਭਵਾਂ ਲੱਗਦਾ ਹੈ। ਜਿਸ ਮਨੁੱਖ ਦਾ ਮਨ ਅੰਦਰਲੇ ਹਿਰਦੇ-ਕੌਲ-ਫੁੱਲ ਨੂੰ ਛੱਡ ਕੇ ਦੁਨੀਆ ਦੇ ਰੰਗ ਤਮਾਸ਼ਿਆਂ ਵਿਚ ਭਟਕਦਾ ਫਿਰਦਾ ਹੈ, ਉਸ ਦਾ ਇਹ ਜੀਊਣ ਅਸਲ ਵਿਚ ਆਤਮਕ ਮੌਤ ਹੈ। ਆਤਮਕ ਆਨੰਦ ਤਦੋਂ ਹੀ ਹੈ ਜਦੋਂ ਪਰਮਾਤਮਾ ਹਿਰਦੇ ਵਿਚ ਆ ਵੱਸੇ।

SikhNet (Spanish)Dice Nanak, en el mes de Chayat la esposa encuentra la Paz del Equilibrio, si ella encuentra al Señor en el hogar de su propio corazón. (5)

Open this shabad (6 lines, Angs 1107-1108) →

Shabad Guru Nanak Dev Ji Raag Tukhaari

ਵੈਸਾਖੁ ਭਲਾ; ਸਾਖਾ ਵੇਸ ਕਰੇ ॥

vaisaakh bhalaa; saakhaa ves kare |

Sant Singh KhalsaVaisakhi is so pleasant; the branches blossom with new leaves.
Manmohan SinghPleasant is Baisakh, when the tree-bough adorns itself anew.
Manmohan Singh (Punjabi)ਮਨ ਭਾਉਣਾ ਹੈ ਬੈਸਾਖ ਜਦ ਕਿ ਰੁਖ ਦੀ ਟਹਿਣੀ ਨਵੇਂ ਸਿਰਿਓਂ ਸ਼ਸ਼ੋਭਤ ਹੁੰਦੀ ਹੈ।
Fareedkot Teekaਵਾ ਵਾਹਯ ਅਰਥ ਪ੍ਰਸਿਧ ਹੈ:☬ਵੈਸਾਖ ਦੁਆਰਾ ਕਹਤੇ ਹੈਂ: ਵਹੁ ਪੁਰਸ ਭਲਾ (ਸਾਖਾ) ਪਤਿ ਵਾਲਾ ਹੈ, ਜੋ ਬੇਦ ਕੀਆਂ ਸਾਖਾ ਅਰਥਾਤ ਸਾਸਤ੍ਰ ਸਿਮ੍ਰਤੀਆਂ ਹੈਂ ਤਿਨ ਕੇ ਅਨੁਸਾਰ ਜੋ ਵੇਸ ਭੇਖ ਧਾਰਨ ਕਰਤਾ ਹੈ, ਭਾਵ ਸੇ ਸਾਸਤ੍ਰ ਅਨੁਸਾਰ ਕਰਮ ਕਰਤਾ ਹੈ॥
Prof. Sahib Singhਵੈਸਾਖ (ਦਾ ਮਹੀਨਾ ਕੇਹਾ) ਚੰਗਾ ਲੱਗਦਾ ਹੈ! (ਰੁੱਖਾਂ ਦੀਆਂ) ਲਗਰਾਂ (ਸੱਜ-ਵਿਆਹੀਆਂ ਮੁਟਿਆਰਾਂ ਵਾਂਗ ਕੂਲੇ ਕੂਲੇ ਪੱਤਰਾਂ ਦਾ) ਹਾਰ-ਸਿੰਗਾਰ ਕਰਦੀਆਂ ਹਨ।

ਪਦ ਅਰਥ ਸਾਖਾ = ਸਾਖਾਂ, ਨਵੀਆਂ-ਫੁੱਟੀਆਂ ਟਾਹਣੀਆਂ, ਲਗਰਾਂ। ਵੇਸ ਕਰੇ = ਸੋਹਣੇ ਕੱਪੜੇ ਪਾਏ ਹੋਏ ਹਨ, ਨਰਮ ਨਰਮ ਕੂਲੇ ਕੂਲੇ ਪੱਤੇ ਨਿਕਲੇ ਹੋਏ ਹਨ।

SikhNet (Spanish)Bendito es el Baisaki cuando las ramas de los árboles están llenas de hojas frescas.

ਧਨ ਦੇਖੈ. ਹਰਿ ਦੁਆਰਿ; ਆਵਹੁ ਦਇਆ ਕਰੇ ॥

dhan dekhai. har duaar; aavahu deaa kare |

Sant Singh KhalsaThe soul-bride yearns to see the Lord at her door. Come, O Lord, and take pity on me!
Manmohan SinghThe bride is anxious to see God at her door, "Come my Love, come. Take thou pity on me".
Manmohan Singh (Punjabi)ਪਤਨੀ ਵਾਹਿਗੁਰੂ ਨੂੰ ਆਪਣੇ ਬੂਹੇ ਤੇ ਵੇਖਣ ਦੀ ਚਾਹਵਾਨ ਹੈ। ਆ ਜਾ ਮੇਰੇ ਜਾਨੀਆ, ਆ ਜਾ! ਤੂੰ ਮੇਰੇ ਉਤੇ ਤਰਸ ਕਰ।
Fareedkot Teekaਹੇ ਹਰੀ! ਮੈਂ (ਧਨ) ਇਸਤ੍ਰੀ ਤੇਰੇ ਦੁਆਰੇ ਮੇਂ ਅਰਥਾਤ ਸਤਸੰਗ ਮੇਂ ਇਸਥਿਤ ਹੋਈ ਦੇਖਤੀ ਹੂੰ, ਕਿਰਪਾ ਕਰ ਕੇ ਮੇਰੇ ਘਰ ਰਿਦੇ ਮੇਂ ਆਇ ਕਰ ਪ੍ਰਾਪਤ ਹੋਈਏ॥
Prof. Sahib Singh(ਇਹਨਾਂ ਲਗਰਾਂ ਦਾ ਹਾਰ-ਸਿੰਗਾਰ ਵੇਖ ਕੇ ਪਤੀ ਤੋਂ ਵਿਛੁੜੀ ਨਾਰ ਦੇ ਅੰਦਰ ਭੀ ਪਤੀ ਨੂੰ ਮਿਲਣ ਲਈ ਧ੍ਰੂਹ ਪੈਂਦੀ ਹੈ, ਤੇ ਉਹ ਆਪਣੇ ਘਰ ਦੇ ਬੂਹੇ ਵਿਚ ਖਲੋਤੀ ਰਾਹ ਤੱਕਦੀ ਹੈ। ਇਸੇ ਤਰ੍ਹਾਂ ਕੁਦਰਤਿ-ਰਾਣੀ ਦਾ ਸੋਹਜ-ਸਿੰਗਾਰ ਵੇਖ ਕੇ ਉਮਾਹ-ਭਰੀ) ਜੀਵ-ਇਸਤ੍ਰੀ ਆਪਣੇ (ਹਿਰਦੇ-) ਦਰ ਤੇ ਪ੍ਰਭੂ-ਪਤੀ ਦੀ ਉਡੀਕ ਕਰਦੀ ਹੈ (ਤੇ ਆਖਦੀ ਹੈ-ਹੇ ਪ੍ਰਭੂ-ਪਤੀ!) ਮਿਹਰ ਕਰ ਕੇ (ਮੇਰੇ ਹਿਰਦੇ-ਘਰ ਵਿਚ) ਆਓ।

ਪਦ ਅਰਥ ਧਨ = ਇਸਤ੍ਰੀ। ਦੇਖੈ = ਵੇਖਦੀ ਹੈ, ਉਡੀਕਦੀ ਹੈ। ਦੁਆਰਿ = ਬੂਹੇ ਵਿਚ (ਖਲੋਤੀ)। ਕਰੇ = ਕਰਿ, ਕਰ ਕੇ।

SikhNet (Spanish)La esposa ve y dice, oh Señor, ten Piedad de mí y ven a mi hogar.

ਘਰਿ ਆਉ ਪਿਆਰੇ. ਦੁਤਰ ਤਾਰੇ; ਤੁਧੁ ਬਿਨੁ. ਅਢੁ, ਨ ਮੋਲੋ ॥

ghar aau piaare. dutar taare; tudh bin. adt, na molo |

Sant Singh KhalsaPlease come home, O my Beloved; carry me across the treacherous world-ocean. Without You, I am not worth even a shell.
Manmohan SinghCome home, O my Beloved! Ferry me across the difficult world-ocean. Without Thee I am not worth even a shell.
Manmohan Singh (Punjabi)ਮੇਰੇ ਘਰ ਵਿੱਚ ਆ, ਹੇ ਮੇਰੇ ਜਾਨੀਆਂ! ਮੈਨਨੂੰ ਔਖੇ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ। ਤੇਰੇ ਬਗੈਰ ਮੇਰਾ ਕਉਡੀ ਭੀ ਮੁੱਲ ਨਹੀਂ।
Fareedkot Teekaਹੇ ਪਿਆਰੇ! ਮੇਰੇ ਰਿਦੇ ਘਰ ਮੇਂ ਆਵਹੁ। ਜੇ ਕਹੈਂ ਆਉਣੇ ਸੇ ਕਿਆ ਹੋਗਾ? ਤਿਸ ਪਰ ਕਹਤੇ ਹੈਂ: ਜਿਨ ਕੇ ਘਰ ਮੇਂ ਤੂੰ ਆਯਾ ਹੈਂ ਸੇ ਸੰਸਾਰ ਰੂਪ (ਦੁਤਰ) ਕਠਨ ਸਮੁੰਦਰ ਸੇ ਤੈਨੇ ਤਾਰੇ ਹੈਂ। ਤੇਰੇ ਬਿਨਾਂ ਮੇਰਾ (ਅਢੁ) ਕੌਡੀ ਭੀ ਮੋਲ ਨਹੀਂ ਹੈ॥
Prof. Sahib Singhਹੇ ਪਿਆਰੇ! (ਮੇਰੇ) ਘਰ ਵਿਚ ਆਓ, ਮੈਨੂੰ ਇਸ ਬਿਖਮ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਾ, ਤੈਥੋਂ ਬਿਨਾ ਮੇਰੀ ਕਦਰ ਅੱਧੀ ਕੌਡੀ ਜਿਤਨੀ ਭੀ ਨਹੀਂ ਹੈ।

ਪਦ ਅਰਥ ਘਰਿ = ਘਰ ਵਿਚ। ਦੁਤਰ = ਜਿਸ ਵਿਚੋਂ ਤਰ ਕੇ ਲੰਘਣਾ ਔਖਾ ਹੋਵੇ। ਤਾਰੇ = ਤਾਰਿ, ਪਾਰ ਲੰਘਾ। ਅਢੁ = ਅੱਧੀ ਕੌਡੀ। ਮੋਲੋ = ਮੁੱਲ।

SikhNet (Spanish)Ven, oh mi Amado Señor a tu Hogar y déjame cruzar ese terrible mar de las existencias materiales,

ਕੀਮਤਿ ਕਉਣ ਕਰੇ ਤੁਧੁ ਭਾਵਾਂ; ਦੇਖਿ ਦਿਖਾਵੈ ਢੋਲੋ ॥

keemat kaun kare tudh bhaavaan; dekh dikhaavai dtolo |

Sant Singh KhalsaWho can estimate my worth, if I am pleasing to You? I see You, and inspire others to see You, O my Love.
Manmohan SinghWho can appraise my worth, if I please Thee? I see Thee and show Thee to others. O my love.
Manmohan Singh (Punjabi)ਜੇਕਰ ਮੈਂ ਤੈਨੂੰ ਚੰਗੀ ਲੱਗਾਂ ਤਾਂ ਮੇਰਾ ਮੁੱਲ ਕੌਣ ਪਾ ਸਕਦਾ ਹੈ ਮੈਂ ਤੈਨੂੰ ਵੇਖਦੀ ਹਾਂ ਤੇ ਹੋਰਨਾਂ ਨੂੰ ਵਿਖਾਲਦੀ ਹਾਂ, ਹੇ ਮੇਰੇ ਪ੍ਰੀਤਮ!
Fareedkot Teekaਹੇ ਵਾਹਿਗੁਰੂ! ਜੇ ਮੈਂ ਤੇਰੇ ਕੋ ਭਾਇ ਜਾਵੋਂ ਅਰਥਾਤ ਪ੍ਰਾਪਤ ਹੋਇ ਜਾਵੋਂ ਤੋ ਮੇਰੀ ਕੀਮਤ ਕੌਨ ਕਰ ਸਕੇਗਾ। ਜੇ ਕਹੇ ਮੇਰਾ ਪ੍ਰਾਪਤ ਹੋਣਾਂ ਕਿਆ ਹੈ ਮੈਂ ਤੋ ਅੰਤਰ ਹੀ ਹੋਂ? ਤਿਸ ਪਰ ਕਹਤੇ ਹੈਂ: ਹੇ (ਢੋਲੋ) ਪਯਾਰੇ! ਯਦਪਿ ਤੂੰ ਅੰਤਰ ਹੀ ਹੈਂ ਤਦਪ ਤੇਰਾ ਸ੍ਵਰੂਪ ਤੇ ਦੇਖੀਤਾ ਹੈ। ਜੇਕਰ ਤੂੰ ਗਿਆਨ ਦ੍ਰਿਸਟੀ ਕਰ ਦਿਖਾਇ ਦੇਵੇਂ ਤਾਂ ਤੇ ਇਹੀ ਕਿਰਪਾ ਕਰੋ॥
Prof. Sahib Singhਪਰ, ਹੇ ਮਿਤ੍ਰ-ਪ੍ਰਭੂ! ਜੇ ਗੁਰੂ ਤੇਰਾ ਦਰਸਨ ਕਰ ਕੇ ਮੈਨੂੰ ਭੀ ਦਰਸਨ ਕਰਾ ਦੇਵੇ, ਤੇ ਜੇ ਮੈਂ ਤੈਨੂੰ ਚੰਗੀ ਲੱਗ ਪਵਾਂ, ਤਾਂ ਕੌਣ ਮੇਰਾ ਮੁੱਲ ਪਾ ਸਕਦਾ ਹੈ?

ਪਦ ਅਰਥ ਤੁਧੁ ਭਾਵਾਂ = ਜੇ ਤੈਨੂੰ ਚੰਗੀ ਲੱਗਣ ਲੱਗ ਪਵਾਂ। ਦੇਖਿ = ਵੇਖ ਕੇ, ਦਰਸਨ ਕਰ ਕੇ। ਦਿਖਾਵੈ = (ਮੈਨੂੰ ਭੀ) ਦਰਸਨ ਕਰਾ ਦੇਵੇ। ਢੋਲੋ = ਢੋਲੇ ਦਾ, ਪਿਆਰੇ ਪਤੀ ਦਾ।

SikhNet (Spanish)sin Ti no valgo ni un centavo. Pero si estás complacido conmigo, me vuelvo inapreciable, sí, deja que alguien vea a ese Señor mío y déjame a mí Verlo.

ਦੂਰਿ. ਨ ਜਾਨਾ, ਅੰਤਰਿ ਮਾਨਾ; ਹਰਿ ਕਾ ਮਹਲੁ ਪਛਾਨਾ ॥

door. na jaanaa, antar maanaa; har kaa mehal pachhaanaa |

Sant Singh KhalsaI know that You are not far away; I believe that You are deep within me, and I realize Your Presence.
Manmohan SinghO Lord, I know Thee not afar, I believe Thee to be within me and realise I Thine presence.
Manmohan Singh (Punjabi)ਹੇ ਸਾਈਂ! ਮੈਂ ਤੈਨੂੰ ਦੁਰੇਡੇ ਨਹੀਂ ਜਾਣਦਾ, ਮੈਨੂੰ ਯਕੀਨ ਹੈ ਤੂੰ ਮੇਰੇ ਅੰਦਰ ਹੈਂ ਅਤੇ ਮੈਂ ਤੇਰੀ ਹਜੂਰੀ ਨੂੰ ਅਨੁਭਵ ਕਰਦਾ ਹਾਂ।
Fareedkot Teekaਤੇਰੇ ਕੋ ਮੈਂ ਦੂਰ ਨਾ ਜਾਨੋ ਸਰੀਰ ਕੇ ਅੰਤਰ ਹੀ ਮਾਨ ਲੇਵੋਂ। ਹੇ ਹਰੀ! ਤੇਰਾ (ਮਹਲੁ) ਸਰੂਪ ਜੋ ਅੰਤਰ ਬਾਹਰ ਅਕਾਸ ਸਮ ਪੂਰਨ ਹੈ, ਸੋ ਮੈਂ ਯਥਾਰਥ ਪਛਾਨ ਲੇਵੋਂ॥
Prof. Sahib Singhਫਿਰ ਤੂੰ ਮੈਨੂੰ ਕਿਤੇ ਦੂਰ ਨਹੀਂ ਜਾਪੇਂਗਾ, ਮੈਨੂੰ ਯਕੀਨ ਹੋਵੇਗਾ ਕਿ ਤੂੰ ਮੇਰੇ ਅੰਦਰ ਵੱਸ ਰਿਹਾ ਹੈਂ, ਉਸ ਟਿਕਾਣੇ ਦੀ ਮੈਨੂੰ ਪਛਾਣ ਹੋ ਜਾਇਗੀ ਜਿਥੇ ਤੂੰ ਵੱਸਦਾ ਹੈਂ।

ਪਦ ਅਰਥ ਜਾਨਾ = ਜਾਣਦੀ ਹਾਂ। ਮਾਨਾ = ਮੰਨਦੀ ਹਾਂ। ਮਹਲੁ = ਟਿਕਾਣਾ। ਪਛਾਨਾ = ਪਛਾਣ ਲੈਂਦੀ ਹਾਂ।

SikhNet (Spanish)Sé que no Estás lejos, creo que Estás dentro de mí, y sé también dónde está Tu Recinto.

ਨਾਨਕ. ਵੈਸਾਖੀਂ ਪ੍ਰਭੁ ਪਾਵੈ; ਸੁਰਤਿ ਸਬਦਿ ਮਨੁ ਮਾਨਾ ॥੬॥

naanak. vaisaakheen prabh paavai; surat sabad man maanaa |6|

Sant Singh KhalsaO Nanak, finding God in Vaisakhi, the consciousness is filled with the Word of the Shabad, and the mind comes to believe. ||6||
Manmohan SinghNanak, whosoever obtains the Lord in Baisakh, his soul is satiated with Name's meditation.
Manmohan Singh (Punjabi)ਨਾਨਕ, ਜੋ ਕੋਈ ਭੀ ਵੈਸਾਖ ਵਿੱਚ ਸਾਹਿਬ ਨੂੰ ਪਾ ਲੈਂਦਾ ਹੈ, ਉਸ ਦੀ ਆਤਮਾ ਨਾਮ ਦੇ ਸਿਮਰਨ ਨਾਲ ਸੰਤੁਸ਼ਟ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਗੁਰੋਂ ਕਾ ਸਬਦ ਗ੍ਯਾਤ ਪੂਰਬਕ ਮਨ ਮੇਂ ਮੰਨਨ ਕੀਆ ਹੈ, (ਵੈ) ਵਹੁ ਹੇ ਸਾਖੀ ਪ੍ਰਭੂ! ਤੇਰੇ ਕੋ ਪਾਵਤੇ ਹੈਂ॥੬॥
Prof. Sahib Singhਹੇ ਨਾਨਕ! ਵੈਸਾਖ ਵਿਚ (ਕੁਦਰਤਿ-ਰਾਣੀ ਦਾ ਸੋਹਜ-ਸਿੰਗਾਰ ਵੇਖ ਕੇ ਉਹ ਜੀਵ-ਇਸਤ੍ਰੀ) ਪ੍ਰਭੂ-ਪਤੀ (ਦਾ ਮਿਲਾਪ) ਹਾਸਲ ਕਰ ਲੈਂਦੀ ਹੈ ਜਿਸ ਦੀ ਸੁਰਤ ਗੁਰੂ ਦੇ ਸ਼ਬਦ ਵਿਚ ਜੁੜੀ ਰਹਿੰਦੀ ਹੈ, ਜਿਸ ਦਾ ਮਨ (ਸਿਫ਼ਤ-ਸਾਲਾਹ ਵਿਚ ਹੀ) ਗਿੱਝ ਜਾਂਦਾ ਹੈ ॥੬॥

ਪਦ ਅਰਥ ਵੈਸਾਖੀਂ = ਵੈਸਾਖ ਵਿਚ। ਸਬਦਿ = ਸ਼ਬਦ ਵਿਚ। ਮਾਨਾ = ਪਤੀਜ ਗਿਆ, ਗਿੱਝ ਗਿਆ ॥੬॥

* ਭਾਵ: ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਗਿੱਝ ਜਾਂਦਾ ਹੈ, ਉਸ ਨੂੰ ਕੁਦਰਤਿ ਦੀ ਸੁੰਦਰਤਾ ਭੀ ਪਰਮਾਤਮਾ ਦੇ ਚਰਨਾਂ ਵਿਚ ਹੀ ਜੋੜਨ ਲਈ ਸਹਾਇਤਾ ਕਰਦੀ ਹੈ।

SikhNet (Spanish)Dice Nanak, El que logra obtener a su Señor en Baisaki, su mente se entona en la Palabra del Shabd y logra tener Fe. (6)

Open this shabad →

Shabad Guru Nanak Dev Ji Raag Tukhaari

ਮਾਹੁ ਜੇਠੁ ਭਲਾ; ਪ੍ਰੀਤਮੁ ਕਿਉ ਬਿਸਰੈ ॥

maahu jetth bhalaa; preetam kiau bisarai |

Sant Singh KhalsaThe month of Jayt'h is so sublime. How could I forget my Beloved?
Manmohan SinghSublime is the month of Jeth. Why should I forget my Beloved?
Manmohan Singh (Punjabi)ਸਰੇਸ਼ਟ ਹੈ ਜੇਠ ਦਾ ਮਹੀਨਾ। ਮੈਂ ਆਪਣੇ ਪਿਆਰੇ ਨੂੰ ਕਿਉਂ ਭੁਲਾਵਾਂ?
Fareedkot Teekaਮਾਹੁ (ਜੇਠੁ) ਬਡਾ ਜੋ ਤਰ ਤੀਬਰ ਬੈਰਾਗ ਹੂਆ ਹੈ ਤਿਸ ਮੇਂ ਭਲਾ ਪ੍ਰੀਤਮ ਵਾਹਿਗੁਰੂ ਤੂੰ ਮੇਰੇ ਕੋ ਕਿਉਂ ਬਿਸਰੇਂ, ਭਾਵ ਯਹਿ ਕਿ ਮੰਦ ਵੈਰਾਗ ਮੇਂ ਵਿਸਰਨੇ ਕਾ ਅਸਚਰਜ ਨਹੀਂ ਹੈ। ਦੋਨੋ ਲੋਕ ਕਾ ਸਹਾਇਕ ਹੋਣੇ ਤੇ ਤੂੰ ਭਲਾ ਪ੍ਰੀਤਮ ਹੈਂ, ਬਿਨਾਂ ਮਿਲੇ ਜੋ ਦੁਖ ਹੈ, ਸੋ ਕਹਤੇ ਹੈਂ॥
Prof. Sahib Singhਜੇਠ ਮਹੀਨਾ (ਉਹਨਾਂ ਨੂੰ ਹੀ) ਚੰਗਾ ਲੱਗਦਾ ਹੈ ਜਿਨ੍ਹਾਂ ਨੂੰ ਪ੍ਰੀਤਮ-ਕਦੇ ਨਹੀਂ ਵਿੱਸਰਦਾ।

ਪਦ ਅਰਥ ਕਿਉ ਬਿਸਰੈ = ਕਿਵੇਂ ਵਿੱਸਰੇ? ਨਹੀਂ ਵਿੱਸਰਦਾ।

SikhNet (Spanish)El mes de Yeyth es tan sublime que ¿Cómo podría olvidar a mi Bienamado?

ਥਲ ਤਾਪਹਿ ਸਰ ਭਾਰ; ਸਾ ਧਨ ਬਿਨਉ ਕਰੈ ॥

thal taapeh sar bhaar; saa dhan binau karai |

Sant Singh KhalsaThe earth burns like a furnace, and the soul-bride offers her prayer.
Manmohan SinghThe earth burns like a furnace. The bride prays to her Lord.
Manmohan Singh (Punjabi)ਧਰਤੀ ਭੱਠੀ ਦੀ ਤਰ੍ਹਾਂ ਸੜਦੀ ਹੈ। ਪਤਨੀ ਆਪਣੇ ਸੁਆਮੀ ਦੇ ਅੱਗੇ ਪ੍ਰਾਰਥਨਾ ਕਰਦੀ ਹੈ।
Fareedkot Teekaਤੇਰੇ ਵਿਯੋਗ ਰੂਪ ਅਗਨੀ ਕਰ (ਥਲ) ਅੰਤਹਿਕਰਣ (ਭਾਰ) ਭਠ ਕੀ (ਸਰ) ਸਾਦਰਸ ਤਪ ਰਹੇ ਹੈਂ, ਇਸੀ ਤੇ (ਸਾ) ਮੈਂ (ਧਨ) ਇਸਤ੍ਰੀ ਆਪ ਅਗੇ ਬੇਨਤੀ ਕਰਤੀ ਹੂੰ: ॥
Prof. Sahib Singh(ਜੇਠ ਵਿਚ ਲੋਆਂ ਪੈਣ ਨਾਲ) ਭੱਠ ਵਾਂਗ ਥਲ ਤਪਣ ਲੱਗ ਪੈਂਦੇ ਹਨ (ਇਸੇ ਤਰ੍ਹਾਂ ਕਾਮਾਦਿਕ ਵਿਕਾਰਾਂ ਦੀ ਅੱਗ ਨਾਲ ਸੰਸਾਰੀ ਜੀਵਾਂ ਦੇ ਹਿਰਦੇ ਤਪਦੇ ਹਨ, ਉਹਨਾਂ ਦੀ ਤਪਸ਼ ਅਨੁਭਵ ਕਰ ਕੇ) ਗੁਰਮੁਖਿ ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਵਿਚ) ਅਰਦਾਸ ਕਰਦੀ ਹੈ,

ਪਦ ਅਰਥ ਤਾਪਹਿ = ਤਪਦੇ ਹਨ, ਭਖਦੇ ਹਨ। ਸਰ = ਵਾਂਗ। ਭਾਰ = ਭੱਠ। ਸਾਧਨ = ਜੀਵ-ਇਸਤ੍ਰੀ। ਬਿਨਉ = ਬੇਨਤੀ।

SikhNet (Spanish)La tierra se quema como un horno; la esposa le reza a su Señor,

ਧਨ ਬਿਨਉ ਕਰੇਦੀ. ਗੁਣ ਸਾਰੇਦੀ; ਗੁਣ ਸਾਰੀ ਪ੍ਰਭ ਭਾਵਾ ॥

dhan binau karedee. gun saaredee; gun saaree prabh bhaavaa |

Sant Singh KhalsaThe bride offers her prayer, and sings His Glorious Praises; singing His Praises, she becomes pleasing to God.
Manmohan SinghThe bride makes supplication and utter His praise. Singing the Lord's praise, I become pleasing to Him.
Manmohan Singh (Punjabi)ਪਤਨੀ ਬੇਨਤੀ ਕਰਦੀ ਹੈ ਅਤੇ ਉਸ ਦਾ ਜੱਸ ਉਚਾਰਨ ਕਰਦੀ ਹੈ। ਪ੍ਰਭੂ ਦਾ ਜੱਸ ਗਾਇਨ ਕਰਨ ਦੁਆਰਾ ਮੈਂ ਉਸ ਨੂੰ ਚੰਗੀ ਲੱਗਣ ਲੱਗ ਜਾਂਦੀ ਹਾਂ।
Fareedkot Teekaਮੈਂ ਇਸਤ੍ਰੀ ਬਾਣੀ ਕਰ ਕੇ (ਬਿਨਉ) ਬੇਨਤੀ ਕਰਤੀ ਹੂੰ ਔਰ ਤੇਰੇ ਕਿਰਪਾਲਤਾਦਿ ਗੁਣ ਮਨ ਕਰ ਕੇ ਸੰਭਾਲਤੀ ਹੂੰ। ਗੁਣ ਸੰਭਾਲਣੇ ਤੇ ਯਹ ਲਾਭ ਹੈ ਕਿ ਜੇ ਗੁਣ ਸੰਭਾਲੋਗੀ ਤੌ, ਹੇ ਪ੍ਰਭੂ! ਤੇਰੇ ਕੋ ਭਾਇ ਜਾਵੋਂਗੀ ਅਰਥਾਤ ਪਾਇ ਲੇਵੋਂਗੀ। ਜੇ ਕਹੈਂ ਗੁਣ ਸੰਭਾਲਣੇ ਰੂਪ ਭਗਤੀ ਤੇਰੇ ਮੇਂ ਹੋ ਗਈ, ਤੋ ਫਿਰ ਕਿਆ ਕਸਰ ਰਹੀ ਤੂੰ ਮੇਰੇ ਕੋ ਆਇ ਮਿਲ॥ ਤਿਸ ਪਰ ਕਹਤੇ ਹੈਂ:
Prof. Sahib Singhਉਸ ਪ੍ਰਭੂ ਦੇ ਗੁਣ (ਹਿਰਦੇ ਵਿਚ) ਸੰਭਾਲਦੀ ਹੈ, ਜੋ ਇਸ ਤਪਸ਼ ਤੋਂ ਨਿਰਾਲਾ ਆਪਣੇ ਸਦਾ-ਥਿਰ ਮਹਲ ਵਿਚ ਟਿਕਿਆ ਰਹਿੰਦਾ ਹੈ, ਉਸ ਅੱਗੇ ਜੀਵ-ਇਸਤ੍ਰੀ ਬੇਨਤੀ ਕਰਦੀ ਹੈ-ਹੇ ਪ੍ਰਭੂ! ਮੈਂ ਤੇਰੀ ਸਿਫ਼ਤ-ਸਾਲਾਹ ਕਰਦੀ ਹਾਂ, ਤਾ ਕਿ ਤੈਨੂੰ ਚੰਗੀ ਲੱਗ ਪਵਾਂ।

ਪਦ ਅਰਥ ਸਾਰੇਦੀ = ਸੰਭਾਲਦੀ ਹੈ, ਯਾਦ ਕਰਦੀ ਹੈ। ਸਾਰੀ = ਮੈਂ ਯਾਦ ਕਰਦੀ ਹਾਂ। ਪ੍ਰਭ ਭਾਵਾ = ਪ੍ਰਭੂ ਨੂੰ ਚੰਗੀ ਲੱਗ ਪਵਾਂ।

SikhNet (Spanish)oh Maestro, estoy apreciando Tus Valores, permanece complacido conmigo.

ਸਾਚੈ ਮਹਲਿ ਰਹੈ ਬੈਰਾਗੀ; ਆਵਣ ਦੇਹਿ ਤ ਆਵਾ ॥

saachai mehal rahai bairaagee; aavan dehi ta aavaa |

Sant Singh KhalsaThe Unattached Lord dwells in His true mansion. If He allows me, then I will come to Him.
Manmohan SinghThe Detached Lord abides in the true mansion. If He permits me to go to Him, then will I go to Him.
Manmohan Singh (Punjabi)ਨਿਰਲੇਪ ਸੁਆਮੀ ਸੱਚੇ ਮੰਦਰ ਅੰਦਰ ਵੱਸਦਾ ਹੈ। ਜੇਕਰ ਉਹ ਮੈਨੂੰ ਆਪਣੇ ਕੋਲ ਜਾਣ ਦੀ ਆਗਿਆ ਦੇਵੇ ਤਾਂ ਹੀ ਮੈਂ ਊਸ ਕੋਲ ਜਾਵਾਂਗੀ।
Fareedkot Teekaਹੇ (ਬੈਰਾਗੀ) ਨਿਰਲੇਪ ਸ੍ਵਰੂਪ! ਤੂੰ ਆਪਣੇ ਸਾਚੇ (ਮਹਿਲ) ਸ੍ਵਰੂਪ ਮੇਂ (ਰਹੈ) ਇਸਥਤ ਹੈਂ; ਵਾ ਤੂੰ ਸਤਸੰਗ ਰੂਪ ਸਚੇ ਮਹਿਲ ਮੇਂ ਇਸਥਿਤ ਹੈਂ। ਜੇਕਰ ਬਿਘਣ ਗਨ ਤੇਰੀ ਤਰਫ ਆਵਨ ਦੇਵੈ ਤੌ ਆਵੌ, ਤਾਂ ਤੇ ਮੇਰੇ ਬਸ ਨਹੀਂ; ਵਾ ਆਵਣੇ ਕੀ ਜੁਗਤੀ ਤਤ੍ਵ ਮਿਥ੍ਯਾ ਕਾ ਵਿਚਾਰ ਰੂਪ ਮੇਰੇ ਕੋ ਦੇਵੈ ਤੌ ਤੇਰੀ ਓਰ ਆਵੋਂ, ਤਾਂ ਤੇ ਮੇਰੇ ਕੁਛ ਬਸ ਨਹੀਂ ਹੈ॥ ਸੋ ਆਗੇ ਕਹਤੇ ਹੈਂ:
Prof. Sahib Singhਸਦਾ ਥਿਰ ਰਹਿਣ ਵਾਲੇ ਮਹਿਲ ਵਿੱਚ ਰਹਿਣ ਵਾਲੇ ਹੇ ਮਾਇਆ ਤੋਂ ਨਿਰਲੇਪ ਪ੍ਰਭੂ! ਤੂੰ ਮੈਨੂੰ ਆਗਿਆ ਦੇਵੇਂ ਮੈਂ ਭੀ ਤੇਰੇ ਮਹਲ ਵਿਚ ਆ ਜਾਵਾਂ (ਤੇ ਬਾਹਰਲੀ ਤਪਸ਼ ਤੋਂ ਬਚ ਸਕਾਂ)।

ਪਦ ਅਰਥ ਮਹਲਿ = ਮਹਲ ਵਿਚ। ਬੈਰਾਗੀ = ਵਿਰਕਤ, ਮਾਇਆ ਤੋਂ ਨਿਰਲੇਪ। ਆਵਣ ਦੇਹਿ = ਜੇ ਤੂੰ ਆਉਣ ਦੀ ਆਗਿਆ ਦੇਵੇਂ। ਆਵਾ = ਮੈਂ (ਤੇਰੇ ਪਾਸ) ਆ ਸਕਦੀ ਹਾਂ।

SikhNet (Spanish)Sí, el Señor Desapegado habita en Su Recinto Verdadero, y si Él así lo desea,

ਨਿਮਾਣੀ ਨਿਤਾਣੀ. ਹਰਿ ਬਿਨੁ; ਕਿਉ ਪਾਵੈ ਸੁਖ ਮਹਲੀ ॥

nimaanee nitaanee. har bin; kiau paavai sukh mahalee |

Sant Singh KhalsaThe bride is dishonored and powerless; how will she find peace without her Lord?
Manmohan SinghUnhonoured and powerless is the bride. How can she obtain peace without her Lord?
Manmohan Singh (Punjabi)ਬੇਇਜਤ ਅਤੇ ਬਲਹੀਣ ਹੈ ਪਤਨੀ ਆਪਣੇ ਸਾਈਂ ਦੇ ਬਗੈਰ। ਊਹ ਕਿਸ ਤਰ੍ਹਾਂ ਆਰਾਮ ਪਾ ਸਕਦੀ ਹੈ?
Fareedkot Teekaਹੇ ਭਗਵਨ! ਮਨ ਕਰ ਮੈਂ ਨਿਮਾਣੀ ਹੂੰ ਅਰ ਤਨ ਕਰ ਕੇ ਭੀ ਨਿਤਾਣੀ ਹੂੰ, ਗੁਣ ਸਾਰਨ ਆਦਿਕ ਸਾਧ ਕੇ ਆਸਕਤ ਹੂੰ। ਹੇ ਹਰੀ! ਤੇਰੀ ਕਿਰਪਾ ਸੇ ਬਿਨਾਂ (ਮਹਲੀ) ਸ੍ਵਰੂਪ ਸੁਖ ਕੋ ਕੈਸੇ ਪਾਵੋਂ?॥
Prof. Sahib Singhਜਿਤਨਾ ਚਿਰ ਜੀਵ-ਇਸਤ੍ਰੀ ਪ੍ਰਭੂ ਤੋਂ ਵੱਖ ਰਹਿ ਕੇ (ਵਿਕਾਰਾਂ ਦੀ ਤਪਸ਼ ਨਾਲ) ਨਿਢਾਲ ਤੇ ਕਮਜ਼ੋਰ ਹੈ, ਉਤਨਾ ਚਿਰ (ਤਪਸ਼ੋਂ ਬਚੇ ਹੋਏ ਪ੍ਰਭੂ ਦੇ) ਮਹਲ ਦਾ ਆਨੰਦ ਨਹੀਂ ਮਾਣ ਸਕਦੀ।

ਪਦ ਅਰਥ ਮਹਲੀ = ਮਹਲਾਂ ਵਿਚ।

SikhNet (Spanish)voy a Verlo hasta ahí. La esposa es débil y no tiene poder, ¿cómo podría ella llegar al Éxtasis sin su Señor?

ਨਾਨਕ. ਜੇਠਿ ਜਾਣੈ ਤਿਸੁ ਜੈਸੀ; ਕਰਮਿ ਮਿਲੈ ਗੁਣ ਗਹਿਲੀ ॥੭॥

naanak. jetth jaanai tis jaisee; karam milai gun gahilee |7|

Sant Singh KhalsaO Nanak, in Jayt'h, she who knows her Lord becomes just like Him; grasping virtue, she meets with the Merciful Lord. ||7||
Manmohan SinghIn Jeth, O Nanak, she who knows her Lord, becomes like Him and grasping virtue through His grace, she meets with Him.
Manmohan Singh (Punjabi)ਜੇਠ ਵਿੱਚ ਹੇ ਨਾਨਕ! ਜਿਹੜੀ ਆਪਣੇ ਸੁਆਮੀ ਨੂੰ ਜਾਣਦੀ ਹੈ, ਊਹ ਉਸ ਵਰਗੀ ਹੋ ਜਾਂਦੀ ਹੈ ਅਤੇ ਉਸ ਦੀ ਮਿਹਰ ਰਾਹੀਂ ਨੇਕੀ ਗ੍ਰਹਿਣ ਕਰਕੇ ਉਹ ਉਸ ਨਾਲ ਮਿਲ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਇਸਤ੍ਰੀ (ਜੇਠਿ) ਤੀਬਰ ਬੈਰਾਗ ਕੋ ਧਾਰ ਕਰ ਤੇਰੇ ਕੋ ਜਾਣੇ ਹੈ, ਸੋ ਤੇਰੇ ਜੈਸੀ ਹੀ ਹੈ। ਪਰੰਤੂ ਜੋ ਤੇਰੀ (ਕਰਮਿ) ਕਿਰਪਾ ਬਖਸੀਸ ਕਰ ਸੁਭ ਗੁਣੋਂ ਮੇਂ ਮਿਲੀ ਹੈ, ਸੋ ਤੁਮ ਨੇ (ਗਹਿਲੀ) ਪਕੜ ਲਈ ਅਰਥਾਤ ਅਭੇਦ ਕਰ ਲਈ ਹੈ॥੭॥
Prof. Sahib Singhਹੇ ਨਾਨਕ! ਜੇਠ (ਦੀ ਸਾੜਦੀ ਲੋ) ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਨੂੰ ਹਿਰਦੇ ਵਿਚ ਵਸਾ ਲੈਣ ਵਾਲੀ ਜੇਹੜੀ ਜੀਵ-ਇਸਤ੍ਰੀ ਪ੍ਰਭੂ ਨਾਲ ਜਾਣ-ਪਛਾਣ ਪਾ ਲੈਂਦੀ ਹੈ, ਉਹ ਉਸ (ਸ਼ਾਂਤ-ਚਿੱਤ ਪ੍ਰਭੂ) ਵਰਗੀ ਹੋ ਜਾਂਦੀ ਹੈ, ਉਸ ਦੀ ਮਿਹਰ ਨਾਲ ਉਸ ਵਿਚ ਇਕ-ਰੂਪ ਹੋ ਜਾਂਦੀ ਹੈ (ਤੇ ਵਿਕਾਰਾਂ ਦੀ ਤਪਸ਼-ਲੋ ਤੋਂ ਬਚੀ ਰਹਿੰਦੀ ਹੈ) ॥੭॥

ਪਦ ਅਰਥ ਕਰਮਿ = ਬਖ਼ਸ਼ਸ਼ ਨਾਲ। ਗਹਿਲੀ = ਗ੍ਰਹਣ ਕਰਨ ਵਾਲੀ। ਜਾਣੈ = ਜਾਣ ਲਏ, ਜਾਣ-ਪਛਾਣ ਪਾ ਲਏ, ਸਾਂਝ ਪਾ ਲਏ। ਗੁਣ ਗਹਿਲੀ = ਪ੍ਰਭੂ ਦੇ ਗੁਣ ਗ੍ਰਹਣ ਕਰਨ ਵਾਲੀ ॥੭॥

* ਭਾਵ: ਕਾਮਾਦਿਕ ਵਿਕਾਰਾਂ ਦੀ ਅੱਗ ਨਾਲ ਸੰਸਾਰੀ ਜੀਵਾਂ ਦੇ ਹਿਰਦੇ ਤਪਦੇ ਰਹਿੰਦੇ ਹਨ। ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ ਹਿਰਦੇ ਵਿਚ ਵਸਾ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਉਸ ਦਾ ਹਿਰਦਾ ਸਦਾ ਸ਼ਾਂਤ ਰਹਿੰਦਾ ਹੈ, ਉਹ ਮਨੁੱਖ ਵਿਕਾਰਾਂ ਦੀ ਤਪਸ਼-ਲੋ ਤੋਂ ਬਚਿਆ ਰਹਿੰਦਾ ਹੈ।

SikhNet (Spanish)Dice Nanak, por Su Gracia, ella se vuelve como su Señor, logrando el Mérito en el mes de Yeyth. (7)

Open this shabad →

Shabad Guru Nanak Dev Ji Raag Tukhaari

ਆਸਾੜੁ ਭਲਾ; ਸੂਰਜੁ ਗਗਨਿ ਤਪੈ ॥

aasaarr bhalaa; sooraj gagan tapai |

Sant Singh KhalsaThe month of Aasaarh is good; the sun blazes in the sky.
Manmohan SinghGood is the month of Asar, when the sun blazes in the sky.
Manmohan Singh (Punjabi)ਚੰਗਾ ਹੈ ਹਾੜ ਦਾ ਮਹੀਨਾ, ਜਦ ਕਿ ਭਾਨ ਅਸਮਾਨ ਅੰਦਰ ਤਪਦਾ ਹੈ।
Fareedkot Teekaਜਿਸ ਪ੍ਰਕਾਰ ਹਾੜ ਕੇ ਮਹੀਨੇ ਅਕਾਸ ਮੇਂ ਸੂਰਜ (ਭਲਾ) ਅਤੀ ਤਪਤਵਾਨ ਹੋਤਾ ਹੈ, ਤੈਸੇ ਹੀ ਆਸਾ ਰੂਪ ਅਸਾੜ ਮੇਂ ਅਗ੍ਯਾਨ ਰੂਪ ਸੂਰਜ ਰਾਗ ਦ੍ਵੈਖ ਕਿਰਣੋਂ ਕਰ ਮੇਰੇ ਰਿਦੇ (ਗਗਨਿ) ਅਕਾਸ ਮੇਂ ਭਲੀ ਪ੍ਰਕਾਰ ਤਪ ਰਹਾ ਹੈ॥
Prof. Sahib Singh(ਜਦੋਂ) ਹਾੜ ਮਹੀਨਾ ਚੰਗਾ ਜੋਬਨ ਵਿਚ ਹੁੰਦਾ ਹੈ, ਆਕਾਸ਼ ਵਿਚ ਸੂਰਜ ਤਪਦਾ ਹੈ।

ਪਦ ਅਰਥ ਆਸਾੜੁ = ਹਾੜ ਮਹੀਨਾ। ਗਗਨਿ = ਆਕਾਸ਼ ਵਿਚ। ਭਲਾ = ਚੰਗਾ, ਜੋਬਨ ਵਿਚ।

SikhNet (Spanish)Bendito es el mes de Asarh, cuando el Señor destella en el cielo,

ਧਰਤੀ ਦੂਖ ਸਹੈ ਸੋਖੈ; ਅਗਨਿ ਭਖੈ ॥

dharatee dookh sahai sokhai; agan bhakhai |

Sant Singh KhalsaThe earth suffers in pain, parched and roasted in the fire.
Manmohan SinghThe earth suffers sorrow and is parched and heated like fire.
Manmohan Singh (Punjabi)ਜਮੀਨ ਤਕਲੀਫ ਸਹਾਰਦੀ ਹੈ ਅਤੇ ਅੱਗ ਦੀ ਮਾਨਿੰਦ ਭੁਜਦੀ ਅੰੇ ਭਖਦੀ ਹੈ।
Fareedkot Teekaਮੇਰੀ ਬੁਧੀ ਰੂਪ ਧਰਤੀ ਦੂਖ ਸਹਾਰਤੀ ਹੈ, ਕਿਉਂਕਿ ਅਗ੍ਯਾਨ ਸੂਰਜ ਸੁਭ ਗੁਣ ਰੂਪ ਜਲ ਕੋ ਤਿਸ ਮੇਂ ਸੇ ਸੋਖਨ ਕਰਤਾ ਹੈ ਔ ਅਗਨ ਵਤ ਤਪ ਰਹਾ ਹੈ, ਵਾ ਤਿਸ ਕਰ ਕੇ ਅਗਨ ਵਤ ਬੁਧੀ ਭਖ ਰਹੀ ਹੈ॥
Prof. Sahib Singh(ਜਿਉਂ ਜਿਉਂ ਸੂਰਜ ਧਰਤੀ ਦੀ ਨਮੀ ਨੂੰ) ਸੁਕਾਂਦਾ ਹੈ, ਧਰਤੀ ਦੁੱਖ ਸਹਾਰਦੀ ਹੈ (ਧਰਤੀ ਦੇ ਜੀਅ-ਜੰਤ ਔਖੇ ਹੁੰਦੇ ਹਨ), ਧਰਤੀ ਅੱਗ (ਵਾਂਗ) ਭਖਦੀ ਹੈ।

ਪਦ ਅਰਥ ਸਹੈ = ਸਹਾਰਦੀ ਹੈ। ਭਖੈ = ਤਪਦੀ ਹੈ।

SikhNet (Spanish)la tierra se calienta y se sufre dolor. Su savia se va debilitando por el fuego

ਅਗਨਿ ਰਸੁ ਸੋਖੈ. ਮਰੀਐ ਧੋਖੈ; ਭੀ ਸੋ ਕਿਰਤੁ. ਨ ਹਾਰੇ ॥

agan ras sokhai. mareeai dhokhai; bhee so kirat. na haare |

Sant Singh KhalsaThe fire dries up the moisture, and she dies in agony. But even then, the sun does not grow tired.
Manmohan SinghThe heat dries up moisture and men die in anxiety. Even then the sun wearies not in his task.
Manmohan Singh (Punjabi)ਗਰਮੀ ਤਰਾਵਤ ਨੂੰ ਸੁਕਾਉਂਦੀ ਹੈ ਤੇ ਇਨਸਾਨ ਫਿਕਰ ਚਿੰਤਾ ਅੰਦਰ ਮਰਦੇ ਹਨ। ਤਦ ਭੀ ਸੂਰਜ ਆਪਣੇ ਕੰਮ ਅੰਦਰ ਥਕਦਾ ਨਹੀਂ।
Fareedkot Teekaਅਗਨ ਵਤ ਤਪ ਕਰ ਗੁਣੋਂ ਰੂਪ (ਰਸੁ) ਜਲ ਕੋ ਸੁਕਾਵਤਾ ਹੈ ਇਸੀ ਤੇ (ਧੋਖੈ) ਸੰਸੋਂ ਮੇਂ ਮਰੀਤਾ ਹੈ, (ਭੀ) ਬਹੁੜੋ ਅਗ੍ਯਾਨ ਸੂਰਜ ਤਪਾਉਣ ਰੂਪ ਅਪਨੇ ਕਰਮ ਕੋ ਹਾਰਤਾ ਨਹੀਂ ਅਰਥਾਤ ਤਿਆਗ ਨਹੀਂ ਕਰਤਾ, ਭਾਵ ਯਹ ਕਿ ਅਗ੍ਯਾਨ ਜੀਵ ਕੋ ਬਾਰੰਬਾਰ ਤਪਾਵਤਾ ਹੈ॥
Prof. Sahib Singh(ਸੂਰਜ) ਅੱਗ (ਵਾਂਗ) ਪਾਣੀ ਨੂੰ ਸੁਕਾਂਦਾ ਹੈ, (ਹਰੇਕ ਦੀ ਜਿੰਦ) ਕ੍ਰਾਹ ਕ੍ਰਾਹ ਕੇ ਦੁਖੀ ਹੁੰਦੀ ਹੈ, ਫਿਰ ਭੀ ਸੂਰਜ ਆਪਣਾ ਕਰਤੱਬ ਨਹੀਂ ਛੱਡਦਾ (ਕਰੀ ਜਾਂਦਾ ਹੈ)।

ਪਦ ਅਰਥ ਰਸੁ = ਜਲ। ਮਰੀਐ = ਮਰੀਦਾ ਹੈ, ਦੁਖੀ ਹੋਵੀਦਾ ਹੈ। ਧੋਖੈ = ਧੁਖ ਧੁਖ ਕੇ, ਕ੍ਰਾਹ ਕ੍ਰਾਹ ਕੇ। ਸੋ = ਉਹ ਸੂਰਜ। ਕਿਰਤੁ ਨ ਹਾਰੇ = ਕਰਤੱਬ ਨਹੀਂ ਛੱਡਦਾ।

SikhNet (Spanish)del sol y ella termina siendo engañada, pero no se olvida de su tarea.

ਰਥੁ ਫਿਰੈ. ਛਾਇਆ ਧਨ ਤਾਕੈ; ਟੀਡੁ ਲਵੈ. ਮੰਝਿ ਬਾਰੇ ॥

rath firai. chhaaeaa dhan taakai; tteedd lavai. manjh baare |

Sant Singh KhalsaHis chariot moves on, and the soul-bride seeks shade; the crickets are chirping in the forest.
Manmohan SinghThe sun's chariot moves on, the wife looks for the shade and the grass-hopper chirp in the forest.
Manmohan Singh (Punjabi)ਸੂਰਜ ਦਾ ਰੱਥ ਤੁਰਿਆ ਜਾਂਦਾ ਹੈ, ਵਹੁਟੀ ਛਾਂ ਨੂੰ ਤਕਾਉਂਦੀ ਹੈ ਅਤੇ ਟਿੱਡੇ ਜੰਗਲ ਵਿੱਚ ਬੋਲਦੇ ਹਨ।
Fareedkot Teekaਬਹੁੜੋ ਜਬ ਅਸਾੜ ਮਹੀਨੇ ਮੇਂ ਸੂਰਜ ਕਾ ਰਥ ਫਿਰਤਾ ਹੈ ਅਰਥਾਤ ਉਤ੍ਰਾਇਣ ਦਖਯਾਇਣ ਕੋ ਹੋਤਾ ਹੈ ਤਬ ਇਸਤ੍ਰੀਆਂ ਬ੍ਰਿਛਾਦਿਕੋਂ ਕੀ ਛਾਯਾ ਕੋ ਤਕਤੀ ਹੈਂ ਔਰ (ਬਾਰੇ) ਉਜਾੜੋਂ ਕੇ ਬੀਚ (ਟੀਡੁ) ਬਿੰਡੇ (ਲਵੈ) ਬੋਲਤੇ ਹੈਂ। ਪੁਨਾ: ਅੰਤ੍ਰੀਵ ਅਰਥ: ਜਬ ਅਗ੍ਯਾਨ ਕਾ ਰਥੁ ਫਿਰਾ ਤਬ ਜਗ੍ਯਾਸੂ ਰੂਪ ਇਸਤ੍ਰੀ ਇਕਾਗਰਤਾ ਵਾ ਸਾਂਤੀ ਰੂਪ ਛਾਯਾ ਕੋ ਤਕ ਰਹੀ ਹੈਂ ਔਰ ਕਾਮ, ਕ੍ਰੋਧਾਦਿ ਬਿਕਾਰ ਰੂਪ ਬਿੰਡੇ ਅੰਤਹਿਕਰਣ ਵਾ ਸਰੀਰ ਰੂਪੀ (ਬਾਰੇ) ਉਜਾੜ ਮੇਂ ਬੋਲਤੇ ਹੈਂ, ਭਾਵ ਅਪਨੇ ਅਪਨੇ ਵਿਸਿਓਂ ਕੀ ਖੈਂਚ ਕਰਤੇ ਹੈਂ॥
Prof. Sahib Singh(ਸੂਰਜ ਦਾ) ਰਥ ਚੱਕਰ ਲਾਂਦਾ ਹੈ, ਕਮਜ਼ੋਰ ਜਿੰਦ ਕਿਤੇ ਛਾਂ ਦਾ ਆਸਰਾ ਲੈਂਦੀ ਹੈ, ਬੀਂਡਾ ਭੀ ਬਾਹਰ ਜੂਹ ਵਿਚ (ਰੁੱਖ ਦੀ ਛਾਵੇਂ) ਟੀਂ ਟੀਂ ਪਿਆ ਕਰਦਾ ਹੈ (ਹਰੇਕ ਜੀਵ ਤਪਸ਼ ਤੋਂ ਜਾਨ ਲੁਕਾਂਦਾ ਦਿੱਸਦਾ ਹੈ)।

ਪਦ ਅਰਥ ਫਿਰੈ = ਚੱਕਰ ਲਾਂਦਾ ਹੈ। ਧਨ = ਕਮਜ਼ੋਰ ਜਿੰਦ। ਤਾਕੈ = ਤੱਕਦੀ ਹੈ, ਭਾਲਦੀ ਹੈ। ਟੀਡੁ = ਬੀਂਡਾ। ਲਵੈ = ਲੌਂਦਾ ਹੈ, ਟੀਂ ਟੀਂ ਕਰਦਾ ਹੈ। ਬਾਰਿ = ਜੂਹ। ਮੰਝਿ ਬਾਰੇ = ਖੁਲ੍ਹੀ ਜੂਹ ਵਿਚ।

SikhNet (Spanish)La carroza del sol continúa su movimiento y la esposa busca entonces una sombra, y en el bosque el grillo sufre.

ਅਵਗਣ ਬਾਧਿ ਚਲੀ. ਦੁਖੁ ਆਗੈ; ਸੁਖੁ ਤਿਸੁ. ਸਾਚੁ ਸਮਾਲੇ ॥

avagan baadh chalee. dukh aagai; sukh tis. saach samaale |

Sant Singh KhalsaShe ties up her bundle of faults and demerits, and suffers in the world hereafter. But dwelling on the True Lord, she finds peace.
Manmohan SinghShe, who departs, tying the bundle of sins, suppers hereafter and she, who remembers the True Lord, obtains peace.
Manmohan Singh (Punjabi)ਜੋ ਪਾਪਾਂ ਦੀ ਪੰਡ ਨੂੰ ਬੰਨ੍ਹ ਕੇ ਤੁਰਦੀ ਹੈ, ਉਹ ਅੱਗੇ ਕਸ਼ਟ ਉਠਾਉਂਦੀ ਹੈ, ਅਤੇ ਜਿਹੜੀ ਊਸ ਸੱਚੇ ਸੁਆਮੀ ਨੂੰ ਸਿਮਰਦੀ ਹੈ, ਉਹ ਆਰਾਮ ਪਾਉਂਦੀ ਹੈ।
Fareedkot Teekaਜੋ ਇਸਤ੍ਰੀ ਔਗਣੋਂ ਕੀ ਗਠੜੀ ਬਾਂਧ ਕਰ, ਭਾਵ ਔਗਣੋਂ ਕੋ ਧਾਰ ਕਰ ਸੰਸਾਰ ਮੇਂ (ਚਲੀ) ਬਿਚਰਤੀ ਹੈ; ਵਾ ਪ੍ਰਲੋਕ ਮੇਂ ਚਲੀ, ਤਿਸ ਕੋ (ਆਗੈ) ਪ੍ਰਲੋਕ ਮੇਂ ਦੁਖ ਹੋਤਾ ਹੈ। ਔਰ ਜਿਸ ਨੇ ਤੇਰੇ ਸਚੇ ਨਾਮ ਕੋ ਚਿੰਤਨ ਕੀਆ ਹੈ ਸੁਖ ਤਿਸ ਹੀ ਕੋ ਹੋਤਾ ਹੈ॥
Prof. Sahib Singh(ਅਜੇਹੀ ਮਾਨਸਕ ਤਪਸ਼ ਦਾ) ਦੁੱਖ ਉਸ ਜੀਵ-ਇਸਤ੍ਰੀ ਦੇ ਸਾਹਮਣੇ (ਭਾਵ, ਜੀਵਨ-ਸਫ਼ਰ ਵਿਚ) ਮੌਜੂਦ ਰਹਿੰਦਾ ਹੈ, ਜੋ ਮੰਦੇ ਕਰਮਾਂ (ਦੀ ਪੰਡ ਸਿਰੇ ਉਤੇ) ਬੰਨ੍ਹ ਕੇ ਤੁਰਦੀ ਹੈ। ਆਤਮਕ ਆਨੰਦ ਸਿਰਫ਼ ਉਸ ਨੂੰ ਹੈ ਜੋ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੀ ਹੈ।

ਪਦ ਅਰਥ ਬਾਧਿ = ਬੰਨ੍ਹ ਕੇ। ਚਲੀ = ਤੁਰਦੀ ਹੈ। ਆਗੈ = ਅਗਾਂਹ ਸਾਹਮਣੇ, ਜ਼ਿੰਦਗੀ ਦੇ ਸਫ਼ਰ ਵਿਚ। ਸਾਚੁ = ਸਦਾ-ਥਿਰ ਪ੍ਰਭੂ। ਸਮਾਲੇ = ਹਿਰਦੇ ਵਿਚ ਸੰਭਾਲਦੀ ਹੈ।

SikhNet (Spanish)La que lleva consigo la carga de la maldad, sufre al final, pero aquélla que reúne la Verdad, es bendecida con Éxtasis.

ਨਾਨਕ. ਜਿਸ ਨੋ ਇਹੁ ਮਨੁ ਦੀਆ; ਮਰਣੁ ਜੀਵਣੁ ਪ੍ਰਭ ਨਾਲੇ ॥੮॥

naanak. jis no ihu man deea; maran jeevan prabh naale |8|

Sant Singh KhalsaO Nanak, I have given this mind to Him; death and life rest with God. ||8||
Manmohan SinghNanak, my death and life are with the Lord, to whom I have surrendered this soul of mine.
Manmohan Singh (Punjabi)ਨਾਨਕ, ਮੇਰਾ ਮਰਨਾ ਅਤੇ ਜਿਉਣਾ ਉਸ ਸੁਆਮੀ ਦੇ ਨਾਲ ਹੈ, ਜਿਸ ਨੂੰ ਕਿ ਮੈਂ ਆਪਣੀ ਇਹ ਜਿੰਦੜੀ ਸਮਰਪਣ ਕੀਤੀ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਜਿਸ ਆਪ ਕੋ ਮੈਨੇ ਏਹੁ ਮਨੁ ਦੇ ਦੀਆ ਹੈ ਮਰਣਾਂ ਜੀਵਣਾਂ ਭੀ ਮੇਰਾ ਤਿਸ ਆਪ ਕੇ ਸਾਥ ਹੈ। ਯਥਾ ਪਰਮਾਣ-☬ਮ:੫॥ ਮਰਣੰ ਬਿਸਰੁਣੰ ਗੋਬਿੰਦਹ ਜੀਵਣੰ ਹਰਿਨਾਮ ਧਿਆਵਣਹ॥☬ਵਾ ਦੂਸਰਾ ਅਰਥ ਪਾਂਚਉ ਤੁਕੋਂ ਕਾ ਆਸਾੜ ਕਾ (ਆ) ਵਸੇਸ ਕਰ ਕੇ (ਸਾੜ) ਤਪ ਤਪਣਾ (ਭਲਾ) ਅਧਿਕ ਹੈ, ਕਿਉਂਕਿ ਦੇਹਿ ਅਧਿਆਸ ਰੂਪ ਸੂਰਜ ਰਿਦੇ ਅਕਾਸ ਮੇਂ ਤਪ ਰਹਾ ਹੈ। ਸਾਸਤ੍ਰ ਮੇਂ ਲਿਖਾ ਹੈ ਅਧ੍ਯਾਸ ਤੇ ਬਿਨਾਂ ਅਗ੍ਯਾਨ ਦੁਖਦਾਈ ਨਹੀਂ ਅਧ੍ਯਾਸ ਸਹਿਤ ਅਗ੍ਯਾਨ ਜੀਵ ਕੋ ਦੁਖਦਾਈ ਹੈ। ਜਾਗ੍ਰਤ ਸੁਪਨ ਮੇਂ ਅਧ੍ਯਾਸ ਹੈ ਤਬ ਦੁਖ ਪ੍ਰਤੀਤ ਹੋਤੇ ਹੈਂ। ਸਖੋਪਤਿ ਵਿਖੇ ਸਸਤ੍ਰੋਂ ਕੇ ਘਾਵ ਆਦਿਕੋਂ ਕਾ ਕੋਊ ਭੀ ਦੁਖ ਪ੍ਰਤੀਤ ਨਹੀਂ ਹੋਤਾ। ਆਤਮਾ ਅਨਾਤਮਾ ਕੇ ਸਮਾਨ ਅੰਸੋਂ ਕਾ ਪ੍ਰਤੀਤ ਹੋਣਾ ਨਿਮਿਤ ਕਾਰਣ ਹੈ ਔਰ ਜੋ ਵਸੇਸ ਅੰਸੋਂ ਕਾ ਪ੍ਰੀਤ ਨ ਹੋਣਾ ਯਹੀ ਅਧ੍ਯਾਸ ਕਾ ਉਪਾਦਾਨ ਕਾਰਣ ਹੈ। ਅਹੰ ਸੁਖੀ ਅਹੰ ਦੁਖੀ ਅਹੰ ਰੂਪ ਬਧਰ ਅਹੰ ਕਾਣੋ ਇਤ੍ਯਾਦਿਕ ਪ੍ਰਤੀਤ, ਭਾਵ ਯਹ ਕਿ ਦੇਹ ਸਾਥ ਅਪਣੀ ਏਕਤਾ ਜਾਨਣੀ ਯਹੀ ਅਧ੍ਯਾਸ ਕਾ ਸ੍ਵਰੂਪ ਹੈ। ਜਨਮ ਜਨਮਾਂਤ੍ਰੋਂ ਕੀ ਪ੍ਰਾਪਤੀ ਏਹੀ ਅਧ੍ਯਾਸ ਕਾ ਫਲ ਹੈ। (ਧਰਤੀ ਦੂਖ ਸਹੈ) ਤਿਸ ਅਧ੍ਯਾਸ ਕਰ ਕੇ ਬੁਧੀ ਰੂਪ ਧਰਤੀ ਦੁਖੋਂ ਕੋ ਸਹਾਰਤੀ ਹੈ। ਅਧ੍ਯਾਸ ਸੂਰਜ ਅਗਨ ਕੇ ਸਮਾਨ (ਭਖੇ) ਪਰਜ੍ਵਲਤ ਹੂਆ ਸੋਖਤਾ ਹੈ। ਜੇ ਕਹੈਂ ਕਿਆ ਸੋਖਨ ਕਰਤਾ ਹੈ? ਤਿਸ ਪਰਿ ਕਹਤੇ ਹੈਂ: ਅਗਨ ਰਸ ਅਗਨ ਸਮ ਤਪ ਕੇ (ਰਸ) ਪ੍ਰੇਮ ਕੋ ਸੋਖਤਾ ਹੈ। ਪ੍ਰੇਮ ਉਪਲਖਤ
Prof. Sahib Singhਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ ਹਰੀ-ਨਾਮ ਸਿਮਰਨ ਵਾਲਾ ਮਨ ਦਿੱਤਾ ਹੈ, ਪ੍ਰਭੂ ਨਾਲ ਉਸ ਦਾ ਸਦੀਵੀ ਸਾਥ ਬਣ ਜਾਂਦਾ ਹੈ (ਉਸ ਨੂੰ ਹਾੜ ਦੀ ਕਹਰ ਦੀ ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ) ॥੮॥

ਪਦ ਅਰਥ ਇਹੁ ਮਨੁ = ਸੱਚ ਸੰਭਾਲਣ ਵਾਲਾ ਮਨ। ਮਰਣੁ ਜੀਵਣੁ = ਹਰ ਵੇਲੇ ਦਾ ਸਾਥ ॥੮॥

* ਭਾਵ: ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਸ ਨੂੰ ਇਸ ਜੀਵਨ-ਸਫ਼ਰ ਵਿਚ ਹਾੜ ਦੀ ਕਹਰ ਦੀ ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ।

SikhNet (Spanish)Sí, dice Nanak, Quien sea que es bendecido con tal mente, se conserva con el Señor en la vida y en la muerte. (8)

Open this shabad →

Shabad Guru Nanak Dev Ji Raag Tukhaari

ਸਾਵਣਿ. ਸਰਸ ਮਨਾ; ਘਣ ਵਰਸਹਿ ਰੁਤਿ ਆਏ ॥

saavan. saras manaa; ghan varaseh rut aae |

Sant Singh KhalsaIn Saawan, be happy, O my mind. The rainy season has come, and the clouds have burst into showers.
Manmohan SinghIn swan, be thou happy, O my soul. The season bas come when the clouds rain.
Manmohan Singh (Punjabi)ਸਾਵਣ ਅੰਦਰ ਤੂੰ ਖੁਸ਼ ਹੋ, ਹੇ ਮੇਰੀ ਜਿੰਦ! ਮੌਸਮ ਆ ਗਿਆ ਹੈ ਜਦ ਬੱਦਲ ਵਰ੍ਹਦੇ ਹਨ।
Fareedkot Teekaਹੇ ਮਨਾਂ ਪਿਆਰੇ! ਜਬ ਹਮ ਮਾਨੁਖ ਦੇਹ ਸਾਵਣ ਮੇਂ (ਸਰਸ) ਪ੍ਰੇਮ ਕੇ ਸਹਿਤ ਹੂਏ ਤਬ ਐਸੀ ਰੁਤ ਕੇ ਆਏ ਗੁਰੂ ਰੂਪ ਮੇਘ ਉਪਦੇਸ ਵਰਖਾ ਕਰਤੇ ਹੈਂ॥
Prof. Sahib Singh(ਹਾੜ ਦੀ ਅੱਤ ਦਰਜੇ ਦੀ ਤਪਸ਼ ਵਿਚ ਘਾਹ ਆਦਿਕ ਸੁੱਕ ਜਾਂਦੇ ਹਨ। ਉਸ ਤਪਸ਼ ਦੇ ਪਿਛੋਂ ਸਾਵਨ ਮਹੀਨੇ ਵਿਚ ਘਟਾਂ ਚੜ੍ਹਦੀਆਂ ਹਨ। ਪਸ਼ੂ ਪੰਛੀ ਮਨੁੱਖ ਤਾਂ ਕਿਤੇ ਰਹੇ, ਸੁੱਕਾ ਹੋਇਆ ਘਾਹ ਭੀ ਹਰਾ ਹੋ ਜਾਂਦਾ ਹੈ। ਉਸ ਦੀ ਹਰਿਆਵਲ ਵੇਖ ਕੇ ਹਰੇਕ ਪ੍ਰਾਣੀ ਬੋਲ ਉਠਦਾ ਹੈ-) ਹੇ ਮੇਰੇ ਮਨ! ਸਾਵਣ ਮਹੀਨੇ ਵਿਚ (ਵਰਖਾ ਦੀ) ਰੁੱਤ ਆ ਗਈ ਹੈ, ਬੱਦਲ ਵਰ੍ਹ ਰਹੇ ਹਨ, ਹੁਣ ਤੂੰ ਭੀ ਹਰਾ ਹੋ (ਤੂੰ ਭੀ ਉਮਾਹ ਵਿਚ ਆ)।

ਪਦ ਅਰਥ ਸਾਵਣਿ = ਸਾਵਣ ਵਿਚ। ਸਰਸ = ਰਸ ਵਾਲਾ ਹੋ, ਹਰਾ ਹੋ। ਘਣ = ਬੱਦਲ। ਆਏ = ਆਈ ਹੈ।

SikhNet (Spanish)en el Sawan, se feliz, Oh mente mía. La temporada de lluvias ha venido, y las nubes han estallado con lluvia.

ਮੈ ਮਨਿ ਤਨਿ ਸਹੁ ਭਾਵੈ; ਪਿਰ ਪਰਦੇਸਿ ਸਿਧਾਏ ॥

mai man tan sahu bhaavai; pir parades sidhaae |

Sant Singh KhalsaMy mind and body are pleased by my Lord, but my Beloved has gone away.
Manmohan SinghI love my Spouse with my soul and body, but my Darling has gone abroad.
Manmohan Singh (Punjabi)ਆਪਣੀ ਆਤਮਾ ਤੇ ਦੇਹ ਨਾਲ ਮੈਂ ਆਪਣੇ ਕੰਤ ਨੂੰ ਪਿਆਰ ਕਰਦੀ ਹਾਂ, ਪਰ ਮੇਰਾ ਦਿਲਬਰ ਪਰਾਏ ਵਤਨ ਨੂੰ ਚੱਲਿਆ ਗਿਆ ਹੈ।
Fareedkot Teekaਹੇ (ਸਹੁ) ਪਤੀ! ਮੇਰੇ ਤਨ ਅਰ ਮਨ ਕੋ ਤੁਮ ਪਿਆਰੇ ਲਗਤੇ ਹੋ। ਪਰੰਤੂ ਹੇ ਪਤੀ! ਆਪ ਪ੍ਰਦੇਸ ਸਿਧਾਏ ਹੂਏ ਹੋ, ਭਾਵ ਯਹ ਕਿ ਮੇਰੇ ਕੋ ਪ੍ਰੋਖ ਹੋ ਪ੍ਰਾਪਤ ਨਹੀਂ ਹੋ॥
Prof. Sahib Singh(ਪਰਦੇਸ ਗਏ ਪਤੀ ਦੀ ਨਾਰ ਦਾ ਹਿਰਦਾ ਕਾਲੀਆਂ ਘਟਾਂ ਨੂੰ ਵੇਖ ਕੇ ਤੜਪ ਉਠਦਾ ਹੈ। ਉਮਾਹ ਪੈਦਾ ਕਰਨ ਵਾਲੇ ਇਹ ਸਾਮਾਨ ਵਿਛੋੜੇ ਵਿਚ ਉਸ ਨੂੰ ਦੁਖਦਾਈ ਪ੍ਰਤੀਤ ਹੁੰਦੇ ਹਨ। ਬਿਰਹੋਂ ਵਿਚ ਉਹ ਇਉਂ ਆਖਦੀ ਹੈ- ਹੇ ਮਾਂ! ਇਹ ਬੱਦਲ ਵੇਖ ਵੇਖ ਕੇ) ਮੈਨੂੰ ਆਪਣਾ ਪਤੀ ਮਨ ਵਿਚ ਰੋਮ ਰੋਮ ਵਿਚ ਪਿਆਰਾ ਲੱਗ ਰਿਹਾ ਹੈ, ਪਰ ਮੇਰੇ ਪਤੀ ਜੀ ਤਾਂ ਪਰਦੇਸ ਗਏ ਹੋਏ ਹਨ।

ਪਦ ਅਰਥ ਮੈ ਭਾਵੈ = ਮੈਨੂੰ ਪਿਆਰਾ ਲੱਗਦਾ ਹੈ। ਪਿਰ = ਪਤੀ ਜੀ। ਸਿਧਾਏ = ਚਲੇ ਗਏ ਹਨ।

SikhNet (Spanish)mi cuerpo y Alma están embebidos en Ti. Sí, no podría Dejarte ni siquiera por un instante.

ਪਿਰੁ ਘਰਿ. ਨਹੀ ਆਵੈ, ਮਰੀਐ ਹਾਵੈ; ਦਾਮਨਿ ਚਮਕਿ ਡਰਾਏ ॥

pir ghar. nahee aavai, mareeai haavai; daaman chamak ddaraae |

Sant Singh KhalsaMy Beloved has not come home, and I am dying of the sorrow of separation. The lightning flashes, and I am scared.
Manmohan SinghMy Beloved comes not home I am dying with the sorrow of separation. The flash of lightening terrifies me.
Manmohan Singh (Punjabi)ਮੇਰਾ ਪ੍ਰੀਤਮ ਮੇਰੇ ਘਰ ਨਹੀਂ ਆਉਂਦਾ। ਮੈਂ ਵਿਛੋੜੇ ਦੇ ਗਮ ਨਾਲ ਮਰ ਰਹੀ ਹਾਂ, ਬਿਜਲੀ ਦੀ ਲਿਸ਼ਕ ਭੈ-ਭੀਤ ਕਰਦੀ ਹੈ।
Fareedkot Teekaਹੇ ਪਤੀ! ਤੇਰੇ ਘਰ ਨਾ ਆਉਣੇ ਕਰ ਕੇ (ਹਾਵੈ) ਹਾਹੁਕੇ ਕਰ ਮਰੀਤਾ ਹੈ ਅਰ ਮਾਯਾ ਰੂਪ ਬਿਜੁਲੀ ਸੰਪਦਾ ਆਵਦਾ ਰੂਪ ਅਨੇਕ ਪ੍ਰਕਾਰ ਕੇ ਚਮਤਕਾਰੋਂ ਕਰ ਡਰਾਵਤੀ ਹੈ॥
Prof. Sahib Singh(ਜਿਤਨਾ ਚਿਰ) ਪਤੀ ਘਰ ਵਿਚ ਨਹੀਂ ਆਉਂਦਾ, ਮੈਂ ਹਾਹੁਕਿਆਂ ਨਾਲ ਮਰ ਰਹੀ ਹਾਂ, ਬਿਜਲੀ ਚਮਕ ਕੇ (ਸਗੋਂ) ਮੈਨੂੰ ਡਰਾ ਨਹੀਂ ਹੈ।

ਪਦ ਅਰਥ ਹਾਵੈ = ਹਾਹੁਕੇ ਵਿਚ। ਦਾਮਨਿ = ਬਿਜਲੀ। ਚਮਕਿ = ਚਮਕ ਕੇ।

SikhNet (Spanish)Mi amado Señor no ha venido, Y me muero del dolor de la separación. El rayo relampaguea y tengo miedo.

ਸੇਜ ਇਕੇਲੀ. ਖਰੀ ਦੁਹੇਲੀ; ਮਰਣੁ ਭਇਆ ਦੁਖੁ ਮਾਏ ॥

sej ikelee. kharee duhelee; maran bheaa dukh maae |

Sant Singh KhalsaMy bed is lonely, and I am suffering in agony. I am dying in pain, O my mother!
Manmohan SinghLonely is my couch and I am greatly grieved. I am dying of pain, O my mother.
Manmohan Singh (Punjabi)ਸੁੰਝੀ ਹੈ ਮੇਰੀ ਸੇਜ ਅਤੇ ਮੈਂ ਬੜੀ ਦੁਖੀ ਹਾਂ। ਮੈਂ ਪੀੜ ਨਾਲ ਮਰ ਰਹੀ ਹਾਂ, ਹੇ ਮੇਰੀ ਮਾਤਾ!
Fareedkot Teekaਹੇ ਮਾਯਾ ਪਤੀ! ਤੇਰੇ ਬਿਨਾਂ ਮੇਰੀ ਅੰਤਹਕਰਣ ਸੇਜ ਅਕੇਲੀ ਹੈ ਪੁਨਃ (ਖਰੀ) ਅਤੀ (ਦੁਹੇਲੀ) ਹੋ ਰਹੀ ਹੂੰ, ਇਸੀ ਦੁਖ ਸੇ ਮੇਰਾ ਮਰਣਾ ਹੋ ਰਹਾ ਹੈ॥
Prof. Sahib Singhਹੇ ਮਾਂ! (ਪਤੀ ਦੇ ਵਿਛੋੜੇ ਵਿਚ) ਮੇਰੀ ਸੱਖਣੀ ਸੇਜ ਮੈਨੂੰ ਬਹੁਤ ਦੁਖਦਾਈ ਹੋ ਰਹੀ ਹੈ, (ਪਤੀ ਤੋਂ ਵਿਛੋੜੇ ਦਾ) ਦੁੱਖ ਮੈਨੂੰ ਮੌਤ (ਬਰਾਬਰ) ਹੋ ਗਿਆ ਹੈ।

ਪਦ ਅਰਥ ਖਰੀ = ਬਹੁਤ। ਦੁਹੇਲੀ = ਦੁਖਦਾਈ। ਮਾਏ = ਹੇ ਮਾਂ!

SikhNet (Spanish)en mi cama hay soledad, sufro en agonía. Estoy en gran dolor, Oh Madre mía!

ਹਰਿ ਬਿਨੁ. ਨੀਦ ਭੂਖ ਕਹੁ ਕੈਸੀ; ਕਾਪੜੁ ਤਨਿ. ਨ ਸੁਖਾਵਏ ॥

har bin. need bhookh kahu kaisee; kaaparr tan. na sukhaave |

Sant Singh KhalsaTell me - without the Lord, how can I sleep, or feel hungry? My clothes give no comfort to my body.
Manmohan SinghSay, without God, how can sleep and appetite come to me? The raiment affords my body no comfort.
Manmohan Singh (Punjabi)ਦੱਸੋ ਵਾਹਿਗੁਰੂ ਦੇ ਬਗੈਰ ਨੀਦ ਅਤੇ ਭੁੱਖ ਮੈਂ ਕਿਸ ਤਰ੍ਹਾਂ ਮਹਿਸੂਸ ਕਰ ਸਕਦੀ ਹਾਂ? ਕੱਪੜਾ ਮੇਰੇ ਸਰੀਰ ਨੂੰ ਚੰਗਾ ਨਹੀਂ ਲੱਗਦਾ।
Fareedkot Teekaਹੇ ਹਰੀ! ਆਪ ਕੀ ਪ੍ਰਾਪਤੀ ਬਿਨਾਂ ਕਹੁ ਤੋ ਨਿੰਦ੍ਰਾ ਔਰ ਭੂਖ ਕੈਸੀ ਹੋਵੈ, ਹਮਾਰੇ ਤਨ ਪਰ ਕਪੜਾ ਭੀ ਅਛਾ ਨਹੀਂ ਲਾਗਤਾ ਹੈ॥
Prof. Sahib Singh(ਜਿਸ ਜੀਵ-ਇਸਤ੍ਰੀ ਦੇ ਅੰਦਰ ਪ੍ਰਭੂ-ਪਤੀ ਦਾ ਪਿਆਰ ਹੈ, ਬਿਰਹਣੀ ਨਾਰ ਵਾਂਗ) ਉਸ ਨੂੰ ਪ੍ਰਭੂ ਦੇ ਮਿਲਾਪ ਤੋਂ ਬਿਨਾ ਨਾਹ ਨੀਂਦ, ਨਾਹ ਭੁੱਖ। ਉਸ ਨੂੰ ਤਾਂ ਕੱਪੜਾ ਭੀ ਸਰੀਰ ਉਤੇ ਨਹੀਂ ਸੁਖਾਂਦਾ (ਸਰੀਰਕ ਸੁਖਾਂ ਦੇ ਕੋਈ ਭੀ ਸਾਧਨ ਉਸ ਦੇ ਮਨ ਨੂੰ ਧ੍ਰੂਹ ਨਹੀਂ ਪਾ ਸਕਦੇ)।

ਪਦ ਅਰਥ ਕਹੁ = ਦੱਸੋ। ਤਨਿ = ਤਨ ਉਤੇ। ਸੁਖਾਵਏ = ਸੁਖਾਵੈ, ਸੁਖਾਂਦਾ ਹੈ।

SikhNet (Spanish)Dime sin mi Señor , ¿Cómo dormiré, tengo hambre? Mis ropas no traen confort a mi cuerpo.

ਨਾਨਕ. ਸਾ ਸੋਹਾਗਣਿ ਕੰਤੀ; ਪਿਰ ਕੈ ਅੰਕਿ ਸਮਾਵਏ ॥੯॥

naanak. saa sohaagan kantee; pir kai ank samaave |9|

Sant Singh KhalsaO Nanak, she alone is a happy soul-bride, who merges in the Being of her Beloved Husband Lord. ||9||
Manmohan SinghNanak, she alone is the chaste bride, who merges in the being of her Beloved spouse.
Manmohan Singh (Punjabi)ਨਾਨਕ ਕੇਵਲ ਉਹ ਹੀ ਸਤਵੰਤੀ ਪਤਨੀ ਹੈ ਜੋ ਆਪਣੇ ਪਿਆਰੇ ਪਤੀ ਦੇ ਸਰੂਪ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਗਵਨ! ਸੁਹਾਗਣਿ (ਕੰਤੀ) ਕੰਤ ਵਾਲੀ ਇਸਤ੍ਰੀ ਵਹੀ ਹੈ, ਜੋ ਆਪਣੇ ਪਤੀ ਕੇ, ਭਾਵ ਤੇਰੇ (ਅੰਕਿ) ਸਰੂਪ ਮੇਂ ਸਮਾਇ ਜਾਵੈ ਅਰਥਾਤ ਅਭੇਦ ਹੋਇ ਜਾਵੈ॥੯॥☬ਪੁਨਾ ਆਪਣੀ ਦਸ਼ਾ ਕਹਤੇ ਹੈਂ:
Prof. Sahib Singhਹੇ ਨਾਨਕ! ਉਹੀ ਭਾਗਾਂ ਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਪਿਆਰ ਦੀ ਹੱਕਦਾਰ ਹੋ ਸਕਦੀ ਹੈ, ਜੋ ਸਦਾ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦੀ ਹੈ ॥੯॥

ਪਦ ਅਰਥ ਕੰਤੀ = ਕੰਤ ਵਾਲੀ, ਜਿਸ ਨੂੰ ਕੰਤ ਪਿਆਰ ਕਰਦਾ ਹੈ। ਅੰਕਿ = ਗਲਵੱਕੜੀ ਵਿਚ। ਸਮਾਵਏ = ਸਮਾਵੈ, ਲੀਨ ਹੋ ਜਾਂਦੀ ਹੈ ॥੯॥

* ਭਾਵ: ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਹੋ ਜਾਂਦਾ ਹੈ, ਇਸ ਪਿਆਰ ਦੇ ਟਾਕਰੇ ਤੇ ਸਰੀਰਕ ਸੁਖਾਂ ਦੇ ਕੋਈ ਭੀ ਸਾਧਨ ਉਸ ਦੇ ਮਨ ਨੂੰ ਧ੍ਰੂਹ ਨਹੀਂ ਪਾ ਸਕਦੇ।

SikhNet (Spanish)Oh Nanak, Ella esta feliz por su cuenta, si se une en el ser de su Amado Esposo y Señor. (9)

Open this shabad →

Shabad Guru Nanak Dev Ji Raag Tukhaari

ਭਾਦਉ. ਭਰਮਿ ਭੁਲੀ; ਭਰਿ ਜੋਬਨਿ ਪਛੁਤਾਣੀ ॥

bhaadau. bharam bhulee; bhar joban pachhutaanee |

Sant Singh KhalsaIn Bhaadon, the young woman is confused by doubt; later, she regrets and repents.
Manmohan SinghIn Bhadon, the bride in the bloom of youth strays in doubt, but she afterwards regrets.
Manmohan Singh (Punjabi)ਭਾਦੋਂ ਵਿੱਚ ਪੂਰਨ ਜੁਆਨੀ ਅੰਦਰ ਪਤਨੀ ਵਹਿਮ ਅੰਦਰ ਕੁਰਾਹੇ ਪਈ ਹੋਈ ਹੈ, ਪ੍ਰੰਤੂ ਅਖੀਰ ਨੂੰ ਉਹ ਪਛਤਾਉਂਦੀ ਹੈ।
Fareedkot Teekaਜੋ (ਭਾਦੁਇ) ਦੂਜਾ ਭਾਉ ਭਇਆ ਹੈ ਬੁਧੀ ਤਿਸ ਵਿਖੇ ਲਗ ਕਰ ਭਰਮ ਮੇਂ ਭੂਲ ਗਈ ਹੈ। ਜਬ ਸੇ ਜੋਬਨ ਭਰਾ ਅਰਥਾਤ ਆਸੁਰੀ ਸੰਪਤਾ ਕਾ ਸੰਘਟੁ ਭਇਆ ਤਬ ਸੇ ਮੈਂ ਪਸਚਾਤਾਪ ਕਰਤੀ ਹੂੰ॥☬ਆਸੁਰੀ ਰੂਪ ਜੋਬਨ ਕੋ ਸਫੁਟ ਕਰਤੇ ਹੂਏ ਕਹਤੇ ਹੈਂ:
Prof. Sahib Singhਭਾਦਰੋਂ (ਦਾ ਮਹੀਨਾ) ਆ ਗਿਆ ਹੈ। (ਪਰ) ਜੇਹੜੀ ਇਸਤ੍ਰੀ ਭਰ-ਜੋਬਨ ਵਿਚ (ਜੋਬਨ ਦੇ ਮਾਣ ਦੇ) ਭੁਲੇਖੇ ਵਿਚ ਗ਼ਲਤੀ ਖਾ ਗਈ, ਉਸ ਨੂੰ (ਪਤੀ ਦੇ ਵਿਛੋੜੇ ਵਿਚ) ਪਛਤਾਣਾ ਹੀ ਪਿਆ

ਪਦ ਅਰਥ ਭਰਮਿ = ਭਟਕਣਾ ਵਿਚ। ਭੁਲੀ = ਕੁਰਾਹੇ ਪੈ ਗਈ। ਭਰਿ ਜੋਬਨਿ = ਪੂਰੇ ਜੋਬਨ ਵਿਚ, ਪੂਰੇ ਜੋਬਨ ਸਮੇ।

SikhNet (Spanish)En el mes de Bhadon soy desviado por la ilusión y aún lleno de belleza, sufro.

ਜਲ ਥਲ ਨੀਰਿ ਭਰੇ; ਬਰਸ ਰੁਤੇ, ਰੰਗੁ ਮਾਣੀ ॥

jal thal neer bhare; baras rute, rang maanee |

Sant Singh KhalsaThe lakes and fields are overflowing with water; the rainy season has come - the time to celebrate!
Manmohan SinghThe ponds and meadows are filled with water. It is the rainy season the time of merry-making.
Manmohan Singh (Punjabi)ਛੱਪੜ ਅਤੇ ਚਰਾਗੇ ਪਾਣੀ ਨਾਲ ਪੂਰਤ ਹਨ। ਇਹ ਮੀਹ ਦੀ ਰੁੱਤ ਹੈ ਮੌਜਾਂ ਮਾਨਣ ਦਾ ਸਮਾਂ।
Fareedkot Teekaਜੈਸੇ ਬਾਹਰ ਜਲ ਕਰ ਸਰ ਭਰੇ ਹੋਤੇ ਹੈਂ ਤੈਸੇ ਹੀ ਅੰਤ੍ਰੀਵ ਜਲ ਕੇ (ਥਲ) ਅਸਥਾਨ ਇੰਦ੍ਰ੍ਯ ਸਬਦ ਸਪਰਸ ਰੂਪ ਰਸ ਗੰਧ ਆਦਿ ਨੀਰ ਸੇ ਭਰੇ ਹੂਏ ਹੈਂ। ਐਸੀ ਰੁਤ ਵਿਖੇ ਮੋਹ ਰੂਪ ਬਾਦਲ ਪਦਾਰਥੋਂ ਰੂਪੀ ਬਰਖਾ ਕਰਤਾ ਹੈ, ਭਾਵ ਸੇ ਮੋਹ ਕਰ ਪਦਾਰਥੋਂ ਕੀ ਪਕੜ ਹੋਤੀ ਹੈ। ਅਰ ਤਿਸ ਮੇਂ ਅੰਤਹਿਕਰਣ (ਰੰਗੁ) ਅਨੰਦ ਭੋਗਤੇ ਹੈਂ, ਭਾਵ ਉਪਰਾਮ ਨਹੀਂ ਹੋਤੇ॥
Prof. Sahib Singhਵਰਖਾ ਰੁੱਤ ਵਿਚ ਟੋਏ ਟਿੱਬੇ ਪਾਣੀ ਨਾਲ ਭਰੇ ਹੋਏ ਹਨ, (ਇਸ ਨਜ਼ਾਰੇ ਦਾ) ਰੰਗ ਮਾਣਿਆ ਜਾ ਸਕਦਾ ਹੈ। (ਪਰ ਭਰਮ ਵਿੱਚ ਭੁੱਲੀ ਜੀਵ-ਇਸਤ੍ਰੀ ਨੂੰ ਨੀਰ-ਭਰੇ ਥਾਂ ਚੰਗੇ ਨਾਹ ਲੱਗੇ)।

ਪਦ ਅਰਥ ਨੀਰਿ = ਪਾਣੀ ਨਾਲ। ਬਰਸ ਰੁਤੇ = ਵਰਖਾ ਦੀ ਰੁੱਤੇ। ਰੰਗੁ ਮਾਣੀ = ਰੰਗ ਮਾਣਦੀ।

SikhNet (Spanish)La tierra está cubierta de agua, los mares la derraman, ahora es el momento para disfrutar.

ਬਰਸੈ ਨਿਸਿ ਕਾਲੀ. ਕਿਉ ਸੁਖੁ ਬਾਲੀ; ਦਾਦਰ ਮੋਰ ਲਵੰਤੇ ॥

barasai nis kaalee. kiau sukh baalee; daadar mor lavante |

Sant Singh KhalsaIn the dark of night it rains; how can the young bride find peace? The frogs and peacocks send out their noisy calls.
Manmohan SinghIt rains during the dark night How can the young bride have peace? The frogs and peacocks shriek.
Manmohan Singh (Punjabi)ਅੰਨ੍ਹੇਰੀ ਰਾਤ ਵਿੱਚ ਮੀਂਹ ਪੈਂਦਾ ਹੈ। ਮੁਟਿਆਰ ਪਤਨੀ ਨੂੰ ਆਰਾਮ ਕਿਸ ਤਰ੍ਹਾਂ ਆ ਸਕਦਾ ਹੈ? ਡੱਡੂ ਅਤੇ ਮੋਰ ਬੋਲਦੇ ਹਨ।
Fareedkot Teekaਏਕ ਪਦਾਰਥੋਂ ਕੀ ਬਰਖਾ ਹੋਤੀ ਹੈ, ਦੁਤਿ੍ਯ ਅਵਸਥਾ ਵਾ ਅਵਿਦ੍ਯਾ ਰੂਪ ਰਾਤ੍ਰੀ ਕਾਲੀ ਹੈ, ਤ੍ਰਿਤੀਏ ਅਨਕੂਲ ਪ੍ਰਤਿਕੂਲ ਕਥਨ ਤੇ ਰਾਗ ਦੁਵੈਖ ਰੂਪ ਦਾਦਰ (ਲਵੰਤੇ) ਬੋਲਤੇ ਹੈਂ। ਸੰਕਲਪ ਵਿਕਲਪ ਰੂਪ ਮੋਰ ਭੋਗ ਰੂਪ ਸਰਪੋਂ ਕੇ ਖਾਣੇਹਾਰੇ ਫੁੰਕਾਰੇ ਮਾਰਤੇ ਹੈਂ ਅਰਥਾਤ ਉਦਤ ਹੋ ਰਹੇ ਹੈਂ। ਇਤਨੇ ਬਿਘਨੋਂ ਕੇ ਹੋਤੇ ਮੁਝ (ਬਾਲੀ) ਇਸਤ੍ਰੀ ਹੋ ਕੇ ਪਤੀ ਆਪ ਸੇ ਬਿਨਾਂ ਸੁਖ ਕੈਸੇ ਹੋਵੈ? ਜੋ ਅਚਾਹ ਭੀ ਨਹੀਂ ਅਰ ਚਿਤ ਕੌ ਪੀਆ ਸੇ ਬਿਨਾਂ ਅਰਾਮ ਨਹੀਂ ਹੈ॥ ਤਿਸ ਪਰ ਕਹਤੇ ਹੈਂ:
Prof. Sahib Singhਕਾਲੀ ਰਾਤ ਨੂੰ ਮੀਂਹ ਵਰ੍ਹਦਾ ਹੈ, ਡੱਡੂ ਗੁੜੈਂ ਗੁੜੈਂ ਕਰਦੇ ਹਨ, ਮੋਰ ਕੁਹਕਦੇ ਹਨ, (ਪਰ ਪਤੀ ਤੋਂ ਵਿਛੁੜੀ) ਨਾਰ ਨੂੰ (ਇਸ ਸੁਹਾਵਣੇ ਰੰਗ ਤੋਂ) ਆਨੰਦ ਨਹੀਂ ਮਿਲਦਾ।

ਪਦ ਅਰਥ ਨਿਸਿ = ਰਾਤ ਵੇਲੇ। ਦਾਦਰ = ਡੱਡੂ। ਲਵੰਤੇ = ਬੋਲਦੇ ਹਨ।

SikhNet (Spanish)Llueve en la obscura noche, pero ¿dónde está la Paz para la joven novia?;

ਪ੍ਰਿਉ ਪ੍ਰਿਉ ਚਵੈ, ਬਬੀਹਾ ਬੋਲੇ; ਭੁਇਅੰਗਮ ਫਿਰਹਿ ਡਸੰਤੇ ॥

priau priau chavai, babeehaa bole; bhueiangam fireh ddasante |

Sant Singh Khalsa"Pri-o! Pri-o! Beloved! Beloved!" cries the rainbird, while the snakes slither around, biting.
Manmohan Singh'Beloved, my beloved' cries and shrieks the pied-cuckoo and the snakes go about biting.
Manmohan Singh (Punjabi)ਪ੍ਰੀਤਮ ਮੇਰਾ ਪ੍ਰੀਤਮ ਪਪੀਹਾ ਚੀਕਦਾ ਹੈ ਤੇ ਪੁਕਾਰਦਾ ਹੈ ਅਤੇ ਸੱਪ ਡੰਗ ਮਾਰਦੇ ਫਿਰਦੇ ਹਨ।
Fareedkot Teekaਤਿਨ ਕਾ ਚਿਤ ਰੂਪੀ ਚਾਤ੍ਰਿਕ ਦਰਸਨ ਰੂਪ ਸੁਆਂਤਿ ਬੂੰਦ ਕੀ ਇਛਾ ਕਰ ਕੇ ਪਤੀ ਪਤੀ ਕਹਿ ਕਰ ਪੁਕਾਰਤਾ ਹੈ। ਪੁਨਾ ਭਾਦੋਂ ਮੇਂ ਸਰਪ ਬਡੇ ਹੋਤੇ ਹੈਂ, ਈਹਾਂ ਦੁਵੈਤ ਰੂਪ ਭਾਦ੍ਰੋਂ ਮੇਂ ਕਾਮਾਦਿਕ ਪੰਚ ਬਿਕਾਰ ਰੂਪ ਸਰਪ ਡੰਗ ਮਾਰਤੇ ਫਿਰਤੇ ਹੈਂ॥ ਪੁਨਾ ਮਛਰ ਕਾ ਡੰਗ ਹੋਤਾ ਹੈ, ਸੋ ਕਹਤੇ ਹੈਂ:
Prof. Sahib Singhਪਪੀਹਾ ਭੀ 'ਪ੍ਰਿਉ ਪ੍ਰਿਉ' ਕਰਦਾ ਹੈ, (ਪਰ) ਉਸ ਨੂੰ ਤਾਂ (ਭਾਦਰੋਂ ਵਿਚ ਇਹੀ ਦਿੱਸਦਾ ਹੈ ਕਿ) ਸੱਪ ਡੰਗਦੇ ਫਿਰਦੇ ਹਨ,

ਪਦ ਅਰਥ ਚਵੈ = ਬੋਲਦਾ ਹੈ। ਭੁਇਅੰਗਮ = ਸੱਪ। ਡਸੰਤੇ = ਡੰਗ ਮਾਰਦੇ।

SikhNet (Spanish)las ranas y los pavos reales dan grandes chillidos, el Chatrik también dice: Amor, oh mi Amor, y las serpientes se arrastran para morder.

ਮਛਰ ਡੰਗ. ਸਾਇਰ ਭਰ ਸੁਭਰ; ਬਿਨੁ ਹਰਿ. ਕਿਉ ਸੁਖੁ ਪਾਈਐ ॥

machhar ddang. saaeir bhar subhar; bin har. kiau sukh paaeeai |

Sant Singh KhalsaThe mosquitoes bite and sting, and the ponds are filled to overflowing; without the Lord, how can she find peace?
Manmohan SinghThe mosquitoes sting and the pools are filled to the brim. Without her Lord, how can the wife obtain comfort?
Manmohan Singh (Punjabi)ਮੱਛਰ ਕੱਟਦਾ ਹੈ ਅਤੇ ਟੋਭੇ ਨੱਕੋ ਨੰਕ ਭਰੇ ਹੋਏ ਹਨ। ਆਪਣੇ ਸੁਆਮੀ ਦੇ ਬਗੈਰ ਵਹੁਟੀ ਨੂੰ ਠੰਢ ਚੈਨ ਕਿਸ ਤਰ੍ਹਾਂ ਪੈ ਸਕਦੀ ਹੈ?
Fareedkot Teekaਮਤਸਰ ਰੂਪ ਮਛਰ ਕਾ ਡੰਗ ਹੈ, ਸੰਸਾਰ (ਸਾਇਰ) ਸਮੁੰਦਰ ਜਨਮ ਮਰਨ ਰੂਪ ਜਲ ਕਰ ਕੇ (ਸੁਭਰ) ਲਬਾਲਬ ਹੋ ਰਹਾ ਹੈ। ਐਸੇ ਸੰਸਾਰ ਸਮੁੰਦਰ ਮੇਂ ਹੇ ਹਰੀ! ਆਪ ਸੇ ਬਿਨਾਂ ਕੈਸੇ ਸੁਖ ਪ੍ਰਾਪਤ ਹੋਵੈ, ਭਾਵ ਯਹਿ ਕਿ ਆਪ ਮਲਾਹ ਹੋ ਕਰ ਮੇਰੇ ਕੋ ਪਾਰ ਕੀਜੀਏ॥
Prof. Sahib Singhਮੱਛਰ ਡੰਗ ਮਾਰਦੇ ਹਨ। ਚੁਫੇਰੇ ਛੱਪੜ-ਤਲਾਬ (ਮੀਂਹ ਦੇ ਪਾਣੀ ਨਾਲ) ਨਕਾ-ਨਕ ਭਰੇ ਹੋਏ ਹਨ (ਬਿਰਹਣੀ ਨਾਰ ਨੂੰ ਇਸ ਵਿਚ ਕੋਈ ਸੁਹਜ-ਸੁਆਦ ਨਹੀਂ ਦਿੱਸਦਾ)। (ਇਸੇ ਤਰ੍ਹਾਂ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਤੋਂ ਵਿਛੋੜੇ ਦਾ ਅਹਿਸਾਸ ਹੋ ਜਾਂਦਾ ਹੈ, ਉਸ ਨੂੰ) ਪ੍ਰਭੂ ਦੀ ਯਾਦ ਤੋਂ ਬਿਨਾ (ਹੋਰ ਕਿਸੇ ਰੰਗ-ਤਮਾਸ਼ੇ ਵਿਚ) ਆਤਮਕ ਆਨੰਦ ਨਹੀਂ ਮਿਲਦਾ।

ਪਦ ਅਰਥ ਸਾਇਰ = ਸਮੁੰਦਰ, ਸਰੋਵਰ, ਤਲਾਬ। ਭਰ ਸੁਭਰ = ਨਕਾ-ਨਕ ਭਰੇ ਹੋਏ।

SikhNet (Spanish)Los mosquitos pican, las norias desparraman, pero ¿dónde esta la Paz para mí sin el Señor?

ਨਾਨਕ. ਪੂਛਿ ਚਲਉ ਗੁਰ ਅਪੁਨੇ; ਜਹ ਪ੍ਰਭੁ. ਤਹ ਹੀ ਜਾਈਐ ॥੧੦॥

naanak. poochh chlau gur apune; jeh prabh. teh hee jaaeeai |10|

Sant Singh KhalsaO Nanak, I will go and ask my Guru; wherever God is, there I will go. ||10||
Manmohan SinghI will ask my Guru and walk accordingly. Wherever is my Lord, there shall I go.
Manmohan Singh (Punjabi)ਮੈਂ ਆਪਣੇ ਗੁਰਾਂ ਕੋਲੋਂ ਪੁਛਾਂਗੀ ਤੇ ਉਸ ਦੇ ਅਨੁਸਾਰ ਟੁਰਾਂਗੀ। ਜਿਥੇ ਮੇਰਾ ਸਾਈਂ ਹੈ, ਓਥੇ ਹੀ ਮੈਂ ਜਾਵਾਂਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਤੇਰੀ ਪ੍ਰਾਪਤੀ ਕਾ ਸਾਧਨ ਗੁਰ ਉਪਦੇਸ ਹੈ। ਸੋ ਅਪਨੇ ਗੁਰੋਂ ਸੇ ਪੂਛ ਕਰ ਤਿਸ ਮੇਂ (ਚਲਉ) ਪਰਵਿਰਤ ਹੋਵਉ। ਹੇ ਪ੍ਰਭੂ! ਜਹਾਂ ਤੇਰੇ ਕੋ ਗੁਰੂ ਦਸੇ ਤਹਾਂ ਹੀ ਜਾਈਐ ਅਰਥਾਤ ਜੋ ਸਾਧਨ ਕਹੇ ਸੋ ਕਰਨੇ ਸੇ ਤੇਰੀ ਪ੍ਰਾਪਤੀ ਹੋਤੀ ਹੈ॥੧੦॥☬ਅਬ ਅੱਸੂ ਕੇ ਅਲੰਕਾਰ ਸੇ ਕਹਤੇ ਹੈਂ:
Prof. Sahib Singhਹੇ ਨਾਨਕ! ਮੈਂ ਤਾਂ ਆਪਣੇ ਗੁਰੂ ਦੀ ਸਿੱਖਿਆ ਉਤੇ ਤੁਰ ਕੇ (ਉਸ ਦੇ ਦੱਸੇ ਰਾਹ ਉਤੇ) ਤੁਰਾਂਗੀ, ਜਿਥੇ ਪ੍ਰਭੂ-ਪਤੀ ਮਿਲ ਸਕਦਾ ਹੋਵੇ, ਉਥੇ ਹੀ ਜਾਵਾਂਗੀ ॥੧੦॥

ਪਦ ਅਰਥ ਚਲਉ = ਮੈਂ ਚੱਲਾਂ। ਜਹ = ਜਿਥੇ। ਤਹ = ਤਿਥੈ ॥੧੦॥

* ਭਾਵ: ਗੁਰੂ ਦੇ ਦੱਸੇ ਹੋਏ ਰਸਤੇ ਉਤੇ ਤੁਰ ਕੇ ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਗਿੱਝ ਜਾਂਦਾ ਹੈ, ਪਰਮਾਤਮਾ ਦੀ ਯਾਦ ਤੋਂ ਬਿਨਾ ਕਿਸੇ ਭੀ ਰੰਗ-ਤਮਾਸ਼ੇ ਵਿਚ ਉਸ ਨੂੰ ਆਤਮਕ ਆਨੰਦ ਨਹੀਂ ਮਿਲਦਾ।

SikhNet (Spanish)Dice Nanak, pregunta a tu Guru y ve a dónde sea que tu Señor esté. (10)

Open this shabad →

Shabad Guru Nanak Dev Ji Raag Tukhaari continues on Ang 1109

ਅਸੁਨਿ. ਆਉ ਪਿਰਾ; ਸਾ ਧਨ. ਝੂਰਿ ਮੁਈ ॥

asun. aau piraa; saa dhan. jhoor muee |

Sant Singh KhalsaIn Assu, come, my Beloved; the soul-bride is grieving to death.
Manmohan SinghIn Assu, come O my Beloved. Thy wife is repining herself to death.
Manmohan Singh (Punjabi)ਅੱਸੂ ਵਿੱਚ ਬਹੁੜ ਹੇ ਮੇਰੇ ਪ੍ਰੀਤਮ! ਤੇਰੀ ਪਤਨੀ ਝੁਰੇਵੇ ਨਾਲ ਮਰ ਰਹੀ ਹੈ।
Fareedkot Teekaਜੋ ਆਸਾ ਲਗ ਰਹੀ ਹੈ ਯਹੀ ਅਸੂ ਹੈ। ਤਿਸ ਮੇਂ ਹੇ (ਪਿਰਾ) ਪਤੀ! ਮੇਰੇ ਪਾਸ ਆਈਏ, ਕਿਉਂਕਿ ਮੈਂ (ਸਾਧਨ) ਇਸਤ੍ਰੀ ਤੇਰੇ ਵਿਛੋੜੇ ਸੇ ਝੂਰ ਕਰ ਮਰਤੀ ਹੂੰ ਤਾਂ ਤੇ ਸੀਘਰ ਦਰਸਨ ਦੀਜੀਏ॥
Prof. Sahib Singh(ਭਾਦਰੋਂ ਦੇ ਘੁੰਮੇ ਤੇ ਤ੍ਰਾਟਕੇ ਲੰਘਣ ਤੇ) ਅੱਸੂ (ਦੀ ਮਿੱਠੀ ਰੁੱਤ) ਵਿਚ (ਇਸਤ੍ਰੀ ਦੇ ਦਿਲ ਵਿਚ ਪਤੀ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ। ਤਿਵੇਂ ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦੇ ਵਿਛੋੜੇ ਵਿਚ ਕਾਮਾਦਿਕ ਵੈਰੀਆਂ ਦੇ ਹੱਲਿਆਂ ਦੇ ਦੁੱਖ ਵੇਖ ਲਏ ਹਨ, ਉਹ ਅਰਦਾਸ ਕਰਦੀ ਹੈ-) ਹੇ ਪ੍ਰਭੂ-ਪਤੀ! (ਮੇਰੇ ਹਿਰਦੇ ਵਿਚ) ਆ ਵੱਸ (ਤੈਥੋਂ ਵਿਛੁੜ ਕੇ) ਮੈਂ ਹਾਹੁਕੇ ਲੈ ਲੈ ਕੇ ਆਤਮਕ ਮੌਤੇ ਮਰ ਰਹੀ ਹਾਂ।

ਪਦ ਅਰਥ ਅਸੁਨਿ = ਅੱਸੂ ਮਹੀਨੇ ਵਿਚ। ਪਿਰਾ = ਹੇ ਪਤੀ! ਸਾਧਨ = ਇਸਤ੍ਰੀ। ਝੂਰਿ = ਝੂਰ ਕੇ, ਹਾਹੁਕੇ ਲੈ ਲੈ ਕੇ।

SikhNet (Spanish)Ven, oh Amor, en el mes de Asu, la novia está muerta de preocupación.

ਤਾ ਮਿਲੀਐ. ਪ੍ਰਭ ਮੇਲੇ; ਦੂਜੈ ਭਾਇ ਖੁਈ ॥

taa mileeai. prabh mele; doojai bhaae khuee |

Sant Singh KhalsaShe can only meet Him, when God leads her to meet Him; she is ruined by the love of duality.
Manmohan SinghIf the Lord makes her meet, then alone can she meet with Him, but the bride is ruined by the love of another.
Manmohan Singh (Punjabi)ਜੇਕਰ ਸੁਆਮੀ ਮਿਲਾਵੇ, ਕੇਵਲ ਤਦ ਹੀ ਉਹ ਉਸ ਨਾਲ ਮਿਲ ਸਕਦੀ ਹੈ, ਪ੍ਰੰਤੂ ਪਤਨੀ ਨੂੰ ਦਵੈਤ ਭਾਵ ਨੇ ਬਰਬਾਦ ਕਰ ਛੱਡਿਆ ਹੈ।
Fareedkot Teekaਹੇ ਪ੍ਰਭੂ! ਮੇਰੀ ਬੁਧੀ (ਦੂਜੈ) ਦੁਵੈਤ ਭਾਉ ਮੇਂ (ਖੁਈ) ਭੁਲੀ ਹੂਈ ਹੈ, ਜੋ ਆਪਣੇ ਸਾਥ ਮੇਲੋ ਤੋ ਮਿਲਣਾਂ ਹੋਤਾ ਹੈ ਅਰ ਤੂੰ ਨਿਰਦੋਸ ਹੈਂ॥☬ਸੋ ਕਹਤੇ ਹੈਂ:
Prof. Sahib Singhਮਾਇਕ ਪਦਾਰਥਾਂ ਦੇ ਮੋਹ ਵਿਚ ਫਸ ਕੇ ਮੈਂ ਔਝੜੇ ਪਈ ਹੋਈ ਹਾਂ। ਹੇ ਪ੍ਰਭੂ! ਤੈਨੂੰ ਤਦੋਂ ਹੀ ਮਿਲ ਸਕੀਦਾ ਹੈ ਜੇ ਤੂੰ ਆਪ ਮਿਲਾਏਂ।

ਪਦ ਅਰਥ ਤਾ = ਤਦੋਂ ਹੀ। ਪ੍ਰਭ = ਹੇ ਪ੍ਰਭੂ! ਮੇਲੇ = ਮੇਲੇਂ, ਜੇ ਤੂੰ ਆਪ ਮਿਲਾਏਂ। ਦੂਜੈ ਭਾਇ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ। ਖੁਈ = ਖੁੰਝ ਗਈ, ਜੀਵਨ ਦੇ ਸਹੀ ਰਸਤੇ ਤੋਂ ਕੁਰਾਹੇ ਪੈ ਗਈ।

SikhNet (Spanish)Serás encontrado sólo si la mente se ha entrenado a tener encuentros Contigo, pues estoy siendo engañado permitiendo en mi mente la idea del otro.

ਝੂਠਿ ਵਿਗੁਤੀ, ਤਾ ਪਿਰ ਮੁਤੀ; ਕੁਕਹ ਕਾਹ. ਸਿ ਫੁਲੇ ॥

jhootth vigutee, taa pir mutee; kukah kaah. si fule |

Sant Singh KhalsaIf she is plundered by falsehood, then her Beloved forsakes her. Then, the white flowers of old age blossom in my hair.
Manmohan SinghWhen the bride is disfigured by falsehood, then the Spouse forsakes her. Then bloom the reed and Tamarisk diocia.
Manmohan Singh (Punjabi)ਜਦ ਪਤਨੀ ਨੂੰ ਕੂੜ ਕਰੂਪ ਕਰ ਦਿੰਦਾ ਹੈ ਤਦ ਪਤੀ ਉਸ ਨੂੰ ਤਿਆਗ ਦਿੰਦਾ ਹੈ। ਤਦ ਸਰਕੜਾ ਅਤੇ ਪਿਛਲੀ ਪ੍ਰਫੁਲਤ ਹੁੰਦੇ ਹਨ।
Fareedkot Teekaਮੈਂ ਝੂਠ ਨੇ (ਵਿਗੁਤੀ) ਖਰਾਬ ਕਰੀ ਹਾਂ। (ਪਿਰ) ਪਤੀ ਮੈਂ ਤਉ ਤੈਨੇ (ਮੁਤੀ) ਤਿਆਗੀ ਪੁਨਾ ਜੈਸੇ ਅਸੂ ਕੇ ਮਹੀਨੇ ਪਿਲਛੀ ਅਰ ਕਾਹੀ ਫੂਲਤੀ ਹੈ, ਤੈਸੇ ਹੀ ਸੀਸ ਅਰ ਦਾੜੀ ਕੇ ਕੇਸ ਸਿ੍ਯਾਮਤਾ ਕੇ ਤਿਆਗ ਸੇ ਕਾਹੀ ਵਤ ਚਿਟੇ ਹੂਏ ਹੈਂ, ਭਾਵ ਸੇ ਬ੍ਰਿਧ ਅਵਸਥਾ ਆਈ ਹੈ॥☬ਜੇ ਕਹੈਂ ਅਬ ਤੋ ਕੋਈ ਸਾਧਨ ਕਰ? ਤਿਸ ਪਰ ਕਹਤੇ ਹੈਂ:
Prof. Sahib Singh(ਜਦੋਂ ਤੋਂ) ਦੁਨੀਆ ਦੇ ਝੂਠੇ ਮੋਹ ਵਿਚ ਫਸ ਕੇ ਮੈਂ ਖ਼ੁਆਰ ਹੋ ਰਹੀ ਹਾਂ, ਤਦੋਂ ਤੋਂ, ਹੇ ਪਤੀ! ਤੈਥੋਂ ਵਿਛੁੜੀ ਹੋਈ ਹਾਂ। ਪਿਲਛੀ ਤੇ ਕਾਹੀ (ਦੇ ਸੁਫ਼ੈਦ ਬੂਰ ਵਾਂਗ ਮੇਰੇ ਕੇਸ) ਚਿੱਟੇ ਹੋ ਗਏ ਹਨ।

ਪਦ ਅਰਥ ਵਿਗੁਤੀ = ਖ਼ੁਆਰ ਹੋਈ। ਮੁਤੀ = ਛੱਡੀ ਹੋਈ, ਛੁੱਟੜ। ਪਿਰ = ਹੇ ਪਤੀ! ਕੁਕਹ ਕਾਹ = ਪਿਲਛੀ ਤੇ ਕਾਹੀ {ਨੋਟ: ਅੱਸੂ ਦੀ ਰੁੱਤੇ ਦਰਿਆਵਾਂ ਕੰਢੇ ਉੱਗੀ ਹੋਈ ਪਿਲਛੀ ਤੇ ਕਾਹੀ ਨੂੰ ਬੂਰ ਪੈਂਦਾ ਹੈ। ਪਿਲਛੀ ਤੇ ਕਾਹੀ ਦਾ ਫੁੱਲਣਾ ਬੁਢੇਪੇ ਨੂੰ ਅੱਖਾਂ ਅੱਗੇ ਲਿਆ ਕੇ ਉਦਾਸੀ ਪੈਦਾ ਕਰਦਾ ਹੈ}।

SikhNet (Spanish)Sí, desperdicié mi vida en la falsedad y por eso el Señor me ha hecho a un lado y las flores de mi cabello se han puesto grises.

Open this shabad (6 lines, Angs 1108-1109) →

Ang 1108 of 1430