ਸਾਵਣਿ. ਸਰਸ ਮਨਾ; ਘਣ ਵਰਸਹਿ ਰੁਤਿ ਆਏ ॥
saavan. saras manaa; ghan varaseh rut aae |
Sant Singh KhalsaIn Saawan, be happy, O my mind. The rainy season has come, and the clouds have burst into showers.
Manmohan SinghIn swan, be thou happy, O my soul. The season bas come when the clouds rain.
Manmohan Singh (Punjabi)ਸਾਵਣ ਅੰਦਰ ਤੂੰ ਖੁਸ਼ ਹੋ, ਹੇ ਮੇਰੀ ਜਿੰਦ! ਮੌਸਮ ਆ ਗਿਆ ਹੈ ਜਦ ਬੱਦਲ ਵਰ੍ਹਦੇ ਹਨ।
Fareedkot Teekaਹੇ ਮਨਾਂ ਪਿਆਰੇ! ਜਬ ਹਮ ਮਾਨੁਖ ਦੇਹ ਸਾਵਣ ਮੇਂ (ਸਰਸ) ਪ੍ਰੇਮ ਕੇ ਸਹਿਤ ਹੂਏ ਤਬ ਐਸੀ ਰੁਤ ਕੇ ਆਏ ਗੁਰੂ ਰੂਪ ਮੇਘ ਉਪਦੇਸ ਵਰਖਾ ਕਰਤੇ ਹੈਂ॥
Prof. Sahib Singh(ਹਾੜ ਦੀ ਅੱਤ ਦਰਜੇ ਦੀ ਤਪਸ਼ ਵਿਚ ਘਾਹ ਆਦਿਕ ਸੁੱਕ ਜਾਂਦੇ ਹਨ। ਉਸ ਤਪਸ਼ ਦੇ ਪਿਛੋਂ ਸਾਵਨ ਮਹੀਨੇ ਵਿਚ ਘਟਾਂ ਚੜ੍ਹਦੀਆਂ ਹਨ। ਪਸ਼ੂ ਪੰਛੀ ਮਨੁੱਖ ਤਾਂ ਕਿਤੇ ਰਹੇ, ਸੁੱਕਾ ਹੋਇਆ ਘਾਹ ਭੀ ਹਰਾ ਹੋ ਜਾਂਦਾ ਹੈ। ਉਸ ਦੀ ਹਰਿਆਵਲ ਵੇਖ ਕੇ ਹਰੇਕ ਪ੍ਰਾਣੀ ਬੋਲ ਉਠਦਾ ਹੈ-) ਹੇ ਮੇਰੇ ਮਨ! ਸਾਵਣ ਮਹੀਨੇ ਵਿਚ (ਵਰਖਾ ਦੀ) ਰੁੱਤ ਆ ਗਈ ਹੈ, ਬੱਦਲ ਵਰ੍ਹ ਰਹੇ ਹਨ, ਹੁਣ ਤੂੰ ਭੀ ਹਰਾ ਹੋ (ਤੂੰ ਭੀ ਉਮਾਹ ਵਿਚ ਆ)।ਪਦ ਅਰਥ ਸਾਵਣਿ = ਸਾਵਣ ਵਿਚ। ਸਰਸ = ਰਸ ਵਾਲਾ ਹੋ, ਹਰਾ ਹੋ। ਘਣ = ਬੱਦਲ। ਆਏ = ਆਈ ਹੈ।
SikhNet (Spanish)en el Sawan, se feliz, Oh mente mía. La temporada de lluvias ha venido, y las nubes han estallado con lluvia.
ਮੈ ਮਨਿ ਤਨਿ ਸਹੁ ਭਾਵੈ; ਪਿਰ ਪਰਦੇਸਿ ਸਿਧਾਏ ॥
mai man tan sahu bhaavai; pir parades sidhaae |
Sant Singh KhalsaMy mind and body are pleased by my Lord, but my Beloved has gone away.
Manmohan SinghI love my Spouse with my soul and body, but my Darling has gone abroad.
Manmohan Singh (Punjabi)ਆਪਣੀ ਆਤਮਾ ਤੇ ਦੇਹ ਨਾਲ ਮੈਂ ਆਪਣੇ ਕੰਤ ਨੂੰ ਪਿਆਰ ਕਰਦੀ ਹਾਂ, ਪਰ ਮੇਰਾ ਦਿਲਬਰ ਪਰਾਏ ਵਤਨ ਨੂੰ ਚੱਲਿਆ ਗਿਆ ਹੈ।
Fareedkot Teekaਹੇ (ਸਹੁ) ਪਤੀ! ਮੇਰੇ ਤਨ ਅਰ ਮਨ ਕੋ ਤੁਮ ਪਿਆਰੇ ਲਗਤੇ ਹੋ। ਪਰੰਤੂ ਹੇ ਪਤੀ! ਆਪ ਪ੍ਰਦੇਸ ਸਿਧਾਏ ਹੂਏ ਹੋ, ਭਾਵ ਯਹ ਕਿ ਮੇਰੇ ਕੋ ਪ੍ਰੋਖ ਹੋ ਪ੍ਰਾਪਤ ਨਹੀਂ ਹੋ॥
Prof. Sahib Singh(ਪਰਦੇਸ ਗਏ ਪਤੀ ਦੀ ਨਾਰ ਦਾ ਹਿਰਦਾ ਕਾਲੀਆਂ ਘਟਾਂ ਨੂੰ ਵੇਖ ਕੇ ਤੜਪ ਉਠਦਾ ਹੈ। ਉਮਾਹ ਪੈਦਾ ਕਰਨ ਵਾਲੇ ਇਹ ਸਾਮਾਨ ਵਿਛੋੜੇ ਵਿਚ ਉਸ ਨੂੰ ਦੁਖਦਾਈ ਪ੍ਰਤੀਤ ਹੁੰਦੇ ਹਨ। ਬਿਰਹੋਂ ਵਿਚ ਉਹ ਇਉਂ ਆਖਦੀ ਹੈ- ਹੇ ਮਾਂ! ਇਹ ਬੱਦਲ ਵੇਖ ਵੇਖ ਕੇ) ਮੈਨੂੰ ਆਪਣਾ ਪਤੀ ਮਨ ਵਿਚ ਰੋਮ ਰੋਮ ਵਿਚ ਪਿਆਰਾ ਲੱਗ ਰਿਹਾ ਹੈ, ਪਰ ਮੇਰੇ ਪਤੀ ਜੀ ਤਾਂ ਪਰਦੇਸ ਗਏ ਹੋਏ ਹਨ।ਪਦ ਅਰਥ ਮੈ ਭਾਵੈ = ਮੈਨੂੰ ਪਿਆਰਾ ਲੱਗਦਾ ਹੈ। ਪਿਰ = ਪਤੀ ਜੀ। ਸਿਧਾਏ = ਚਲੇ ਗਏ ਹਨ।
SikhNet (Spanish)mi cuerpo y Alma están embebidos en Ti. Sí, no podría Dejarte ni siquiera por un instante.
ਪਿਰੁ ਘਰਿ. ਨਹੀ ਆਵੈ, ਮਰੀਐ ਹਾਵੈ; ਦਾਮਨਿ ਚਮਕਿ ਡਰਾਏ ॥
pir ghar. nahee aavai, mareeai haavai; daaman chamak ddaraae |
Sant Singh KhalsaMy Beloved has not come home, and I am dying of the sorrow of separation. The lightning flashes, and I am scared.
Manmohan SinghMy Beloved comes not home I am dying with the sorrow of separation. The flash of lightening terrifies me.
Manmohan Singh (Punjabi)ਮੇਰਾ ਪ੍ਰੀਤਮ ਮੇਰੇ ਘਰ ਨਹੀਂ ਆਉਂਦਾ। ਮੈਂ ਵਿਛੋੜੇ ਦੇ ਗਮ ਨਾਲ ਮਰ ਰਹੀ ਹਾਂ, ਬਿਜਲੀ ਦੀ ਲਿਸ਼ਕ ਭੈ-ਭੀਤ ਕਰਦੀ ਹੈ।
Fareedkot Teekaਹੇ ਪਤੀ! ਤੇਰੇ ਘਰ ਨਾ ਆਉਣੇ ਕਰ ਕੇ (ਹਾਵੈ) ਹਾਹੁਕੇ ਕਰ ਮਰੀਤਾ ਹੈ ਅਰ ਮਾਯਾ ਰੂਪ ਬਿਜੁਲੀ ਸੰਪਦਾ ਆਵਦਾ ਰੂਪ ਅਨੇਕ ਪ੍ਰਕਾਰ ਕੇ ਚਮਤਕਾਰੋਂ ਕਰ ਡਰਾਵਤੀ ਹੈ॥
Prof. Sahib Singh(ਜਿਤਨਾ ਚਿਰ) ਪਤੀ ਘਰ ਵਿਚ ਨਹੀਂ ਆਉਂਦਾ, ਮੈਂ ਹਾਹੁਕਿਆਂ ਨਾਲ ਮਰ ਰਹੀ ਹਾਂ, ਬਿਜਲੀ ਚਮਕ ਕੇ (ਸਗੋਂ) ਮੈਨੂੰ ਡਰਾ ਨਹੀਂ ਹੈ।ਪਦ ਅਰਥ ਹਾਵੈ = ਹਾਹੁਕੇ ਵਿਚ। ਦਾਮਨਿ = ਬਿਜਲੀ। ਚਮਕਿ = ਚਮਕ ਕੇ।
SikhNet (Spanish)Mi amado Señor no ha venido, Y me muero del dolor de la separación. El rayo relampaguea y tengo miedo.
ਸੇਜ ਇਕੇਲੀ. ਖਰੀ ਦੁਹੇਲੀ; ਮਰਣੁ ਭਇਆ ਦੁਖੁ ਮਾਏ ॥
sej ikelee. kharee duhelee; maran bheaa dukh maae |
Sant Singh KhalsaMy bed is lonely, and I am suffering in agony. I am dying in pain, O my mother!
Manmohan SinghLonely is my couch and I am greatly grieved. I am dying of pain, O my mother.
Manmohan Singh (Punjabi)ਸੁੰਝੀ ਹੈ ਮੇਰੀ ਸੇਜ ਅਤੇ ਮੈਂ ਬੜੀ ਦੁਖੀ ਹਾਂ। ਮੈਂ ਪੀੜ ਨਾਲ ਮਰ ਰਹੀ ਹਾਂ, ਹੇ ਮੇਰੀ ਮਾਤਾ!
Fareedkot Teekaਹੇ ਮਾਯਾ ਪਤੀ! ਤੇਰੇ ਬਿਨਾਂ ਮੇਰੀ ਅੰਤਹਕਰਣ ਸੇਜ ਅਕੇਲੀ ਹੈ ਪੁਨਃ (ਖਰੀ) ਅਤੀ (ਦੁਹੇਲੀ) ਹੋ ਰਹੀ ਹੂੰ, ਇਸੀ ਦੁਖ ਸੇ ਮੇਰਾ ਮਰਣਾ ਹੋ ਰਹਾ ਹੈ॥
Prof. Sahib Singhਹੇ ਮਾਂ! (ਪਤੀ ਦੇ ਵਿਛੋੜੇ ਵਿਚ) ਮੇਰੀ ਸੱਖਣੀ ਸੇਜ ਮੈਨੂੰ ਬਹੁਤ ਦੁਖਦਾਈ ਹੋ ਰਹੀ ਹੈ, (ਪਤੀ ਤੋਂ ਵਿਛੋੜੇ ਦਾ) ਦੁੱਖ ਮੈਨੂੰ ਮੌਤ (ਬਰਾਬਰ) ਹੋ ਗਿਆ ਹੈ।ਪਦ ਅਰਥ ਖਰੀ = ਬਹੁਤ। ਦੁਹੇਲੀ = ਦੁਖਦਾਈ। ਮਾਏ = ਹੇ ਮਾਂ!
SikhNet (Spanish)en mi cama hay soledad, sufro en agonía. Estoy en gran dolor, Oh Madre mía!
ਹਰਿ ਬਿਨੁ. ਨੀਦ ਭੂਖ ਕਹੁ ਕੈਸੀ; ਕਾਪੜੁ ਤਨਿ. ਨ ਸੁਖਾਵਏ ॥
har bin. need bhookh kahu kaisee; kaaparr tan. na sukhaave |
Sant Singh KhalsaTell me - without the Lord, how can I sleep, or feel hungry? My clothes give no comfort to my body.
Manmohan SinghSay, without God, how can sleep and appetite come to me? The raiment affords my body no comfort.
Manmohan Singh (Punjabi)ਦੱਸੋ ਵਾਹਿਗੁਰੂ ਦੇ ਬਗੈਰ ਨੀਦ ਅਤੇ ਭੁੱਖ ਮੈਂ ਕਿਸ ਤਰ੍ਹਾਂ ਮਹਿਸੂਸ ਕਰ ਸਕਦੀ ਹਾਂ? ਕੱਪੜਾ ਮੇਰੇ ਸਰੀਰ ਨੂੰ ਚੰਗਾ ਨਹੀਂ ਲੱਗਦਾ।
Fareedkot Teekaਹੇ ਹਰੀ! ਆਪ ਕੀ ਪ੍ਰਾਪਤੀ ਬਿਨਾਂ ਕਹੁ ਤੋ ਨਿੰਦ੍ਰਾ ਔਰ ਭੂਖ ਕੈਸੀ ਹੋਵੈ, ਹਮਾਰੇ ਤਨ ਪਰ ਕਪੜਾ ਭੀ ਅਛਾ ਨਹੀਂ ਲਾਗਤਾ ਹੈ॥
Prof. Sahib Singh(ਜਿਸ ਜੀਵ-ਇਸਤ੍ਰੀ ਦੇ ਅੰਦਰ ਪ੍ਰਭੂ-ਪਤੀ ਦਾ ਪਿਆਰ ਹੈ, ਬਿਰਹਣੀ ਨਾਰ ਵਾਂਗ) ਉਸ ਨੂੰ ਪ੍ਰਭੂ ਦੇ ਮਿਲਾਪ ਤੋਂ ਬਿਨਾ ਨਾਹ ਨੀਂਦ, ਨਾਹ ਭੁੱਖ। ਉਸ ਨੂੰ ਤਾਂ ਕੱਪੜਾ ਭੀ ਸਰੀਰ ਉਤੇ ਨਹੀਂ ਸੁਖਾਂਦਾ (ਸਰੀਰਕ ਸੁਖਾਂ ਦੇ ਕੋਈ ਭੀ ਸਾਧਨ ਉਸ ਦੇ ਮਨ ਨੂੰ ਧ੍ਰੂਹ ਨਹੀਂ ਪਾ ਸਕਦੇ)।ਪਦ ਅਰਥ ਕਹੁ = ਦੱਸੋ। ਤਨਿ = ਤਨ ਉਤੇ। ਸੁਖਾਵਏ = ਸੁਖਾਵੈ, ਸੁਖਾਂਦਾ ਹੈ।
SikhNet (Spanish)Dime sin mi Señor , ¿Cómo dormiré, tengo hambre? Mis ropas no traen confort a mi cuerpo.
ਨਾਨਕ. ਸਾ ਸੋਹਾਗਣਿ ਕੰਤੀ; ਪਿਰ ਕੈ ਅੰਕਿ ਸਮਾਵਏ ॥੯॥
naanak. saa sohaagan kantee; pir kai ank samaave |9|
Sant Singh KhalsaO Nanak, she alone is a happy soul-bride, who merges in the Being of her Beloved Husband Lord. ||9||
Manmohan SinghNanak, she alone is the chaste bride, who merges in the being of her Beloved spouse.
Manmohan Singh (Punjabi)ਨਾਨਕ ਕੇਵਲ ਉਹ ਹੀ ਸਤਵੰਤੀ ਪਤਨੀ ਹੈ ਜੋ ਆਪਣੇ ਪਿਆਰੇ ਪਤੀ ਦੇ ਸਰੂਪ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਗਵਨ! ਸੁਹਾਗਣਿ (ਕੰਤੀ) ਕੰਤ ਵਾਲੀ ਇਸਤ੍ਰੀ ਵਹੀ ਹੈ, ਜੋ ਆਪਣੇ ਪਤੀ ਕੇ, ਭਾਵ ਤੇਰੇ (ਅੰਕਿ) ਸਰੂਪ ਮੇਂ ਸਮਾਇ ਜਾਵੈ ਅਰਥਾਤ ਅਭੇਦ ਹੋਇ ਜਾਵੈ॥੯॥☬ਪੁਨਾ ਆਪਣੀ ਦਸ਼ਾ ਕਹਤੇ ਹੈਂ:
Prof. Sahib Singhਹੇ ਨਾਨਕ! ਉਹੀ ਭਾਗਾਂ ਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਪਿਆਰ ਦੀ ਹੱਕਦਾਰ ਹੋ ਸਕਦੀ ਹੈ, ਜੋ ਸਦਾ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦੀ ਹੈ ॥੯॥ਪਦ ਅਰਥ ਕੰਤੀ = ਕੰਤ ਵਾਲੀ, ਜਿਸ ਨੂੰ ਕੰਤ ਪਿਆਰ ਕਰਦਾ ਹੈ। ਅੰਕਿ = ਗਲਵੱਕੜੀ ਵਿਚ। ਸਮਾਵਏ = ਸਮਾਵੈ, ਲੀਨ ਹੋ ਜਾਂਦੀ ਹੈ ॥੯॥
* ਭਾਵ: ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਹੋ ਜਾਂਦਾ ਹੈ, ਇਸ ਪਿਆਰ ਦੇ ਟਾਕਰੇ ਤੇ ਸਰੀਰਕ ਸੁਖਾਂ ਦੇ ਕੋਈ ਭੀ ਸਾਧਨ ਉਸ ਦੇ ਮਨ ਨੂੰ ਧ੍ਰੂਹ ਨਹੀਂ ਪਾ ਸਕਦੇ।
SikhNet (Spanish)Oh Nanak, Ella esta feliz por su cuenta, si se une en el ser de su Amado Esposo y Señor. (9)