ੴ

ਸਿੱਖਬਾਣੀ · SikhBani

ਹਰਿ ਕੇ ਚਰਣ ਰਿਦੇ ਮਹਿ ਬਸੇ ॥

har ke charan ride meh base
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 197 · 11 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਹਰਿ ਹਰਿ ਨਾਮਿ; ਮਜਨੁ ਕਰਿ ਸੂਚੇ ॥

har har naam; majan kar sooche |

Sant Singh KhalsaTaking my cleansing bath in the Name of the Lord, Har, Har, I have been purified.
Manmohan SinghBy having ablution in the Lord God's Name, I have been rendered pure.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਇਸ਼ਨਾਨ ਕਰਨ ਦੁਆਰਾ ਮੈਂ ਪਵਿੱਤਰ ਹੋ ਗਿਆ ਹਾਂ।
Fareedkot Teekaਹੇ ਭਾਈ! ਹਰੀ ਕਾ ਨਾਮ ਜੋ ਸਰਬ ਪਾਪੋਂ ਕਾ ਹਰਨੇ ਹਾਰਾ ਹੈ ਤਿਸ ਕਾ ਜਾਪ ਰੂਪ ਇਸਨਾਨ ਕਰ ਕੇ ਪਵਿਤ੍ਰ ਭਏ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਨਾਮ (-ਤੀਰਥ ਵਿਚ ਇਸ਼ਨਾਨ ਕਰ ਕੇ ਸੁੱਚੇ (ਜੀਵਨ ਵਾਲਾ ਬਣ ਜਾਈਦਾ ਹੈ)।

ਪਦ ਅਰਥ ਨਾਮਿ = ਨਾਮ ਵਿਚ, ਨਾਮ (-ਤੀਰਥ) ਵਿਚ। ਮਜਨੁ = ਇਸ਼ਨਾਨ। ਕਰਿ = ਕਰ ਕੇ। ਸੂਚੇ = ਸੁੱਚੇ, ਪਵਿਤ੍ਰ।

SikhNet (Spanish)Purifícate bañándote en el Naam, el Nombre del Señor, porque grande será tu recompensa,

ਕੋਟਿ ਗ੍ਰਹਣ; ਪੁੰਨ ਫਲ ਮੂਚੇ ॥੧॥ ਰਹਾਉ ॥

kott grahan; pun fal mooche |1| rahaau |

Sant Singh KhalsaIts reward surpasses the giving of charity at millions of solar eclipses. ||1||Pause||
Manmohan SinghGreat is its reward, more than even giving of charity at millions of eclipses. Pause.
Manmohan Singh (Punjabi)ਭਾਰਾ ਹੈ ਇਸ ਦਾ ਸਿਲਾ, ਕ੍ਰੋੜਾ ਗ੍ਰਹਿਣਾ ਉਤੇ ਦਾਨ ਕਰਨ ਨਾਲੋ ਵੀ ਜਿਅਦਾ ਠਹਿਰਾਉ।
Fareedkot Teekaਕੋਟ ਸੂਰਜ ਗ੍ਰਹਨਾਦਿਕੋਂ ਕੇ ਪੁੰਨੋਂ ਕਾ ਫਲ੍ਹ ਜੋ ਹੈ ਹਰਿ ਨਾਮ ਜਪਨੇ ਕਰ (ਮੂਚੇ) ਤਿਸ ਸੇ ਅਧਿਕ ਫਲ ਪ੍ਰਾਪਤਿ ਭਏ ਹੈਂ॥੧॥ ਰਹਾਉ ॥
Prof. Sahib Singh(ਨਾਮ-ਤੀਰਥ ਵਿਚ ਇਸ਼ਨਾਨ ਕੀਤਿਆਂ) ਕ੍ਰੋੜਾਂ ਗ੍ਰਹਣਾਂ ਸਮੇ ਕੀਤੇ ਪੁੰਨਾਂ ਦੇ ਫਲਾਂ ਨਾਲੋਂ ਭੀ ਵਧੀਕ ਫਲ ਮਿਲਦੇ ਹਨ ॥੧॥ ਰਹਾਉ ॥

ਪਦ ਅਰਥ ਕੋਟਿ = ਕ੍ਰੋੜਾਂ। ਮੂਚੇ = ਬਹੁਤ, ਵਧੀਕ ॥੧॥ ਰਹਾਉ ॥

SikhNet (Spanish)más grande que dar caridades en días de auspicio.(1-Pausa)

ਹਰਿ ਕੇ ਚਰਣ; ਰਿਦੇ ਮਹਿ ਬਸੇ ॥

har ke charan; ride meh base |

Sant Singh KhalsaWith the Lord's Feet abiding in the heart,
Manmohan SinghBy abiding God's feet with the mind,
Manmohan Singh (Punjabi)ਵਾਹਿਗੁਰੂ ਦੇ ਚਰਨ ਅੰਤਹਕਰਨ ਅੰਦਰ ਟਿਕਾਉਣ ਦੁਆਰਾ,
Fareedkot Teekaਹੇ ਭਾਈ! ਹਰੀ ਕੇ ਚਰਨ ਕਵਲ ਰਿਦੇ ਮੇਂ ਬਸੇ ਹੈਂ॥
Prof. Sahib Singh(ਹੇ ਭਾਈ! ਜਿਸ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦੇ ਚਰਨ ਵੱਸ ਪੈਣ,
SikhNet (Spanish)Si enalteces los Pies de Loto del Señor en tu corazón,

ਜਨਮ ਜਨਮ ਕੇ; ਕਿਲਵਿਖ ਨਸੇ ॥੧॥

janam janam ke; kilavikh nase |1|

Sant Singh Khalsathe sinful mistakes of countless incarnations are removed. ||1||
Manmohan Singhthe sins of many births flee.
Manmohan Singh (Punjabi)ਅਨੇਕਾ ਪੈਦਾਇਸ਼ਾਂ ਦੇ ਪਾਪ ਦੌੜ ਜਾਂਦੇ ਹਨ।
Fareedkot Teekaਤਿਸ ਕਰ ਕੇ ਜਨਮ ਜਨਮਾਂਤ੍ਰੋਂ ਕੇ ਪਾਪ ਭਾਗੇ ਹੈਂ॥੧॥
Prof. Sahib Singhਉਸ ਦੇ ਅਨੇਕਾਂ ਜਨਮਾਂ ਦੇ (ਕੀਤੇ) ਪਾਪ ਨਾਸ ਹੋ ਜਾਂਦੇ ਹਨ ॥੧॥

ਪਦ ਅਰਥ ਕਿਲਵਿਖ = ਪਾਪ ॥੧॥

SikhNet (Spanish)los errores de todas tus encarnaciones serán absueltos. (1)

ਸਾਧਸੰਗਿ; ਕੀਰਤਨ ਫਲੁ ਪਾਇਆ ॥

saadhasang; keeratan fal paaeaa |

Sant Singh KhalsaI have obtained the reward of the Kirtan of the Lord's Praises, in the Saadh Sangat, the Company of the Holy.
Manmohan SinghI have obtained the reward of Singing God's praises, in the Saints congregation,
Manmohan Singh (Punjabi)ਸਤਿਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕਰਨ ਦਾ ਇਨਾਮ ਇਕਰਾਮ ਮੈਨੂੰ ਮਿਲ ਗਿਆ ਹੈ,
Fareedkot Teekaਸਤਿਸੰਗਿ ਕਰਨੇ ਕਾ ਔਰ ਪਰਮੇਸ੍ਵਰ ਕੇ ਜਸ ਗਾਇਨ ਕਰਨੇ ਕਾ ਫਲ੍ਹ ਯਹਿ ਪ੍ਰਾਪਤਿ ਭਯਾ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੇ) ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਫਲ ਪ੍ਰਾਪਤ ਕਰ ਲਿਆ,

ਪਦ ਅਰਥ ਸੰਗਿ = ਸੰਗਤਿ ਵਿਚ।

SikhNet (Spanish)En la Congregación de los Santos,

ਜਮ ਕਾ ਮਾਰਗੁ; ਦ੍ਰਿਸਟਿ ਨ ਆਇਆ ॥੨॥

jam kaa maarag; drisatt na aaeaa |2|

Sant Singh KhalsaI no longer have to gaze upon the way of death. ||2||
Manmohan Singhand hence, death's way I see not.
Manmohan Singh (Punjabi)ਅਤੇ ਇਸ ਲਈ ਮੌਤ ਦਾ ਰਸਤਾ ਮੇਰੀ ਨਿਗ੍ਹਾਂ ਹੀ ਨਹੀਂ ਪੈਦਾ।
Fareedkot Teekaਕਿ ਜਮ ਕਾ ਮਾਰਗ ਹਮ ਕੋ ਦ੍ਰਿਸਟੀ ਮੇਂ ਭੀ ਨਹੀਂ ਆਇਆ ਹੈ॥੨॥
Prof. Sahib Singhਜਮਾਂ ਦਾ ਰਸਤਾ ਉਸ ਦੀ ਨਜ਼ਰੀਂ ਭੀ ਨ ਪਿਆ (ਆਤਮਕ ਮੌਤ ਉਸ ਦੇ ਕਿਤੇ ਨੇੜੇ ਭੀ ਨਾਹ ਢੁੱਕੀ) ॥੨॥

ਪਦ ਅਰਥ ਮਾਰਗੁ = ਰਸਤਾ ॥੨॥

SikhNet (Spanish)uno cosecha el Fruto de la Alabanza del Señor y no ve nunca el camino a la muerte. (2)

ਮਨ ਬਚ ਕ੍ਰਮ; ਗੋਵਿੰਦ ਅਧਾਰੁ ॥

man bach kram; govind adhaar |

Sant Singh KhalsaIn thought, word and deed, seek the Support of the Lord of the Universe;
Manmohan SinghO man, In thought, word, and deed seek the support of the Lord,
Manmohan Singh (Punjabi)ਹੈ ਬੰਦੇ! ਆਪਦੇ ਖਿਆਲ, ਬਚਨ ਅਤੇ ਅਮਲ ਅੰਦਰ ਸ੍ਰਿਸ਼ਟੀ ਦੇ ਸੁਆਮੀ ਦਾ ਆਸਰਾ ਸੰਭਾਲ
Fareedkot Teekaਮਨ ਬਚ ਕਰਮ ਕਰ ਕੇ ਗੋਬਿੰਦ ਨਾਮ ਕਾ ਹੀ ਆਸਰਾ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੇ) ਆਪਣੇ ਮਨ ਦਾ ਆਪਣੇ ਬੋਲਾਂ ਦਾ ਆਪਣੇ ਕੰਮਾਂ ਦਾ ਆਸਰਾ ਪਰਮਾਤਮਾ (ਦੇ ਨਾਮ) ਨੂੰ ਬਣਾ ਲਿਆ,

ਪਦ ਅਰਥ ਬਚ = ਬਚਨ। ਕ੍ਰਮ = ਕਰਮ, ਕੰਮ। ਅਧਾਰੁ = ਆਸਰਾ।

SikhNet (Spanish)Apóyate en pensamientos, en palabras y hechos, en Gobind, Dios Sostenedor,

ਤਾ ਤੇ ਛੁਟਿਓ; ਬਿਖੁ ਸੰਸਾਰੁ ॥੩॥

taa te chhuttio; bikh sansaar |3|

Sant Singh Khalsathus you shall be saved from the poisonous world-ocean. ||3||
Manmohan Singhand therewith thou shalt be saved of the poisonous world.
Manmohan Singh (Punjabi)ਅਤੇ ਉਸ ਨਾਲ ਤੂੰ ਜਹਿਰੀਲੀ ਦੁਨੀਆਂ ਤੋਂ ਖਲਾਸੀ ਪਾ ਜਾਵੇਗਾ।
Fareedkot Teekaਤਿਸ ਕਰ ਕੇ ਬਿਖ ਰੂਪੀ ਸੰਸਾਰ ਛੂਟ ਗਯਾ ਹੈ॥੩॥
Prof. Sahib Singhਉਸ ਤੋਂ ਸੰਸਾਰ (ਦਾ ਮੋਹ) ਪਰੇ ਹਟ ਗਿਆ, ਉਸ ਤੋਂ (ਵਿਕਾਰਾਂ ਦਾ ਉਹ) ਜ਼ਹਰ ਪਰੇ ਰਹਿ ਗਿਆ (ਜੋ ਮਨੁੱਖ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) ॥੩॥

ਪਦ ਅਰਥ ਤਾ ਤੇ = ਉਸ ਤੋਂ। ਬਿਖੁ = ਜ਼ਹਰ ॥੩॥

SikhNet (Spanish)para que te liberes de los enredos ponzoñosos del mundo. (3)

ਕਰਿ ਕਿਰਪਾ ਪ੍ਰਭਿ; ਕੀਨੋ ਅਪਨਾ ॥

kar kirapaa prabh; keeno apanaa |

Sant Singh KhalsaGranting His Grace, God has made me His Own.
Manmohan SinghBy His grace, the Lord has made me His own.
Manmohan Singh (Punjabi)ਆਪਣੀ ਦਇਆ ਦੁਆਰਾ ਸਾਹਿਬ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
Fareedkot Teekaਪ੍ਰਭੂ ਨੇ ਅਪਨੀ ਕ੍ਰਿਪਾ ਕਰ ਕੇ ਮੇਰੇ ਕੋ ਅਪਨਾ ਕਰ ਲੀਆ ਹੈ॥
Prof. Sahib Singhਮਿਹਰ ਕਰ ਕੇ ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆ,

ਪਦ ਅਰਥ ਪ੍ਰਭਿ = ਪ੍ਰਭੂ ਨੇ।

SikhNet (Spanish)Por Su Gracia, el Señor me ha hecho Suyo,

ਨਾਨਕ. ਜਾਪੁ ਜਪੇ; ਹਰਿ ਜਪਨਾ ॥੪॥੮੬॥੧੫੫॥

naanak. jaap jape; har japanaa |4|86|155|

Sant Singh KhalsaNanak chants and meditates on the Chant of the Lord's Name. ||4||86||155||
Manmohan SinghNanak, meditate on the Name of god, who is worthy of meditation.
Manmohan Singh (Punjabi)ਨਾਨਕ! ਸਿਮਰਨ-ਯੋਗ ਵਾਹਿਗੁਰੂ ਦੇ ਨਾਮ ਦਾ ਸਿਮਰਣ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਮੈਂ ਹਰੀ ਕਾ ਜਾਪ ਜੋ ਜਪਨੇ ਜੋਗ ਹੈ, ਸੋ ਜਪਨਾ ਕਰਤਾ ਹੂੰ॥੪॥੮੬॥੧੫੫॥
Prof. Sahib Singhਹੇ ਨਾਨਕ! ਉਹ ਮਨੁੱਖ ਸਦਾ ਪ੍ਰਭੂ ਦਾ ਜਾਪ ਜਪਦਾ ਹੈ ਪ੍ਰਭੂ ਦਾ ਭਜਨ ਕਰਦਾ ਹੈ ॥੪॥੮੬॥੧੫੫॥

ਪਦ ਅਰਥ ਜਪੇ = ਜਪਦਾ ਹੈ ॥੪॥

SikhNet (Spanish)y Nanak ahora habita siempre en Su Nombre. (4-86-155)
Answers quote the Granth verbatim with Ang citations. AI commentary is not Gurbani and not a religious ruling.