ੴ

ਸਿੱਖਬਾਣੀ · SikhBani

ਜਲਿ ਥਲਿ ਮਹੀਅਲਿ ਪੂਰਨ ਹਰਿ ਮੀਤ ॥

jal thal maheeal pooran har meet
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 196, 197 · 11 lines
Translations

ਗਉੜੀ ਮਹਲਾ ੫ ॥

gaurree mahalaa 5 | Ang 196

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਜਲਿ ਥਲਿ ਮਹੀਅਲਿ; ਪੂਰਨ ਹਰਿ ਮੀਤ ॥

jal thal maheeal; pooran har meet | Ang 196

Sant Singh KhalsaThe Lord, our Friend, is totally pervading the water, the land and the skies.
Manmohan SinghIn water, land, and sky, God the Friend, is fully contained.
Manmohan Singh (Punjabi)ਪਾਣੀ ਧਰਤੀ ਅਤੇ ਅਸਮਾਨ ਅੰਦਰ ਮਿਤ੍ਰ ਵਾਹਿਗੁਰੂ ਪਰੀਪੂਰਨ ਹੋ ਰਿਹਾ ਹੈ।
Fareedkot Teekaਜਲ ਥਲ ਮਹੀਅਲਿ ਮੇਂ ਸੰਪੂਰਨ ਏਕ ਹਰੀ ਜੋ ਹਮਾਰਾ ਮਿਤ੍ਰ ਹੈ, ਸੋ ਪੂਰਨ ਹੋ ਰਹਾ ਹੈ॥
Prof. Sahib Singh(ਹੇ ਭਾਈ!) ਜੇਹੜਾ ਪ੍ਰਭੂ-ਮਿੱਤਰ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਵਿਆਪਕ ਹੈ,

ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਆਕਾਸ਼ ਵਿਚ। ਹਰਿ ਮੀਤ ਗੁਣ = ਪ੍ਰਭੂ-ਮਿੱਤਰ ਦੇ ਗੁਣ।

SikhNet (Spanish)Oh amigo, el Señor prevalece en las aguas, en la tierra y en el espacio;

ਭ੍ਰਮ ਬਿਨਸੇ; ਗਾਏ ਗੁਣ ਨੀਤ ॥੧॥

bhram binase; gaae gun neet |1| Ang 196

Sant Singh KhalsaDoubts are dispelled by continually singing the Lord's Glorious Praises. ||1||
Manmohan SinghDoubts depart by ever singing, the Lord's praises.
Manmohan Singh (Punjabi)ਸਦਾ ਸਾਈਂ ਦਾ ਜੱਸ ਗਾਇਨ ਕਰਨ ਦੁਆਰਾ ਸੰਦੇਹ ਦੂਰ ਹੋ ਜਾਂਦੇ ਹਨ।
Fareedkot Teekaਤਿਸ ਕੇ ਗੁਣ ਨਿਤਾਪ੍ਰਤਿ ਗਾਇਨ ਕਰਤੇ ਹਾਂ, ਯਾਂ ਤੇ ਸਰਬ ਭ੍ਰਮ ਬਿਨਸ ਗਏ ਹੈਂ॥੧॥
Prof. Sahib Singhਉਸ ਦੇ ਗੁਣ ਸਦਾ ਗਾਵਿਆਂ ਸਭ ਕਿਸਮ ਦੇ ਭਟਕਣ ਨਾਸ ਹੋ ਜਾਂਦੇ ਹਨ ॥੧॥

ਪਦ ਅਰਥ ਨੀਤ = ਸਦਾ। ਭ੍ਰਮ = ਭਟਕਣ ॥੧॥

SikhNet (Spanish)cantando Su Alabanza mi duda es disipada.(1)

ਊਠਤ ਸੋਵਤ; ਹਰਿ ਸੰਗਿ ਪਹਰੂਆ ॥

aootthat sovat; har sang paharooaa | Ang 196

Sant Singh KhalsaWhile rising up, and while lying down in sleep, the Lord is always with you, watching over you.
Manmohan SinghIn waking and sleep, God is man's Companion and Watch-man
Manmohan Singh (Punjabi)ਜਾਗਦਿਆਂ ਤੇ ਸੁੱਤਿਆਂ ਵਾਹਿਗੁਰੂ ਬੰਦੇ ਦਾ ਸੰਗੀ ਅਤੇ ਪਹਿਰੇਦਾਰ ਹੈ।
Fareedkot Teekaਹੇ ਭਾਈ! (ਊਠਤ) ਜਾਗਤੇ ਔਰ ਸੋਵਤੇ ਸਦਾ ਹਰੀ ਹਮਾਰੇ ਸੰਗ (ਪਹਰੂਆ) ਰਾਖਾ ਹੈ॥
Prof. Sahib Singh(ਹੇ ਭਾਈ!) ਉਹ ਪਰਮਾਤਮਾ ਜਾਗਦਿਆਂ ਸੁੱਤਿਆਂ ਹਰ ਵੇਲੇ ਜੀਵ ਦੇ ਨਾਲ ਰਾਖਾ ਹੈ,

ਪਦ ਅਰਥ ਸੰਗਿ = (ਜੀਵ ਦੇ) ਨਾਲ। ਪਹਰੂਆ = ਰਾਖਾ। ਜਾ ਕੈ ਸਿਮਰਣਿ = ਜਿਸ ਦੇ ਸਿਮਰਨ ਨਾਲ। ਜਮ ਡਰੂਆ = ਮੌਤ ਦਾ ਡਰ।

SikhNet (Spanish)En el sueño y en la vigilia, el Señor te guarda Compañía, oh querido;

ਜਾ ਕੈ ਸਿਮਰਣਿ; ਜਮ ਨਹੀ ਡਰੂਆ ॥੧॥ ਰਹਾਉ ॥

jaa kai simaran; jam nahee ddarooaa |1| rahaau | Ang 196

Sant Singh KhalsaRemembering Him in meditation, the fear of Death departs. ||1||Pause||
Manmohan SinghBy remembering him, man is rid of the fear of Death's courier. Pause.
Manmohan Singh (Punjabi)ਉਸ ਦਾ ਭਜਨ ਕਰਨ ਦੁਆਰਾ ਬੰਦਾ ਮੌਤ ਦੇ ਦੂਤ ਦੇ ਡਰ ਤੋਂ ਰਹਿਤ ਹੋ ਜਾਂਦਾ ਹੈ। ਠਹਿਰਾਉ।
Fareedkot Teekaਜਿਸ ਕੇ ਸਿਮਰਨ ਕਰ ਜਮ ਕਾ ਡਰ ਨਹੀਂ ਰਹਾ ਹੈ॥੧॥ ਰਹਾਉ ॥
Prof. Sahib Singhਜਿਸ ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਮੌਤ ਦਾ ਡਰ ਨਹੀਂ ਰਹਿ ਜਾਂਦਾ (ਆਤਮਕ ਮੌਤ ਨੇੜੇ ਨਹੀਂ ਢੁਕ ਸਕਦੀ) ॥੧॥ ਰਹਾਉ ॥
SikhNet (Spanish)habitando en Él, te deshaces del miedo a la muerte.(1-Pausa)

ਚਰਣ ਕਮਲ ਪ੍ਰਭ; ਰਿਦੈ ਨਿਵਾਸੁ ॥

charan kamal prabh; ridai nivaas | Ang 196

Sant Singh KhalsaWith God's Lotus Feet abiding in the heart,
Manmohan SinghEnshrining Lord's feet in the mind,
Manmohan Singh (Punjabi)ਸੁਆਮੀ ਦੇ ਕੇਵਲ ਰੂਪੀ ਚਰਨ ਮਨ ਵਿੱਚ ਟਿਕਾਉਣ ਦੁਆਰਾ,
Fareedkot Teekaਪ੍ਰਭੂ ਕੇ ਚਰਣ ਕਮਲੋਂ ਕਾ ਨਿਵਾਸ ਹਮਾਰੇ ਰਿਦੇ ਮੇਂ ਭਯਾ ਹੈ॥
Prof. Sahib Singh(ਹੇ ਭਾਈ!) ਪ੍ਰਭੂ ਦੇ ਸੋਹਣੇ ਚਰਨਾਂ ਦਾ ਜਿਸ ਮਨੁੱਖ ਦੇ ਹਿਰਦੇ ਵਿਚ ਨਿਵਾਸ ਹੋ ਜਾਂਦਾ ਹੈ,

ਪਦ ਅਰਥ ਰਿਦੈ = ਹਿਰਦੈ ਵਿਚ।

SikhNet (Spanish)Ama los Pies de Loto del Señor en el recinto de tu corazón,

ਸਗਲ ਦੂਖ ਕਾ; ਹੋਇਆ ਨਾਸੁ ॥੨॥

sagal dookh kaa; hoeaa naas |2| Ang 197

Sant Singh Khalsaall suffering comes to an end. ||2||
Manmohan Singhall the afflictions end.
Manmohan Singh (Punjabi)ਸਾਰੇ ਦੁਖੜੇ ਮੁਕ ਜਾਂਦੇ ਹਨ।
Fareedkot Teekaਤਾਂ ਤੇ ਸੰਪੂਰਨ ਦੁਖੋਂ ਕਾ ਨਾਸ ਹੋਯਾ ਹੈ॥੨॥
Prof. Sahib Singhਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ॥੨॥
SikhNet (Spanish)Termina con todos tus traumas y sufrimientos mentales. (2)

ਆਸਾ ਮਾਣੁ ਤਾਣੁ; ਧਨੁ ਏਕ ॥

aasaa maan taan; dhan ek | Ang 197

Sant Singh KhalsaThe One Lord is my hope, honor, power and wealth.
Manmohan SinghOne Lord is my hope, honour, power and wealth.
Manmohan Singh (Punjabi)ਇਕ ਸਾਈਂ ਹੀ ਮੇਰੀ ਊਮੇਦ, ਇੱਜ਼ਤ, ਜ਼ੋਰ ਅਤੇ ਦੌਲਤ ਹੈ।
Fareedkot Teekaਹੇ ਭਾਈ! ਹਮ ਕੋ ਏਕ ਪਰਮੇਸ੍ਵਰ ਕੀ ਆਸਾ ਹੈ ਔਰ ਮਾਣ ਤਥਾ ਤਾਣ ਹੈ ਔਰ ਵਹੀ ਹਮਾਰਾ ਧਨ ਹੈ॥
Prof. Sahib Singhਇਕ ਪਰਮਾਤਮਾ ਦਾ ਨਾਮ ਹੀ ਉਸ ਮਨੁੱਖ ਦੀ ਆਸ ਬਣ ਜਾਂਦਾ ਹੈ, ਪ੍ਰਭੂ ਦਾ ਨਾਮ ਹੀ ਉਸ ਦਾ ਮਾਣ-ਤਾਣ ਤੇ ਧਨ ਹੋ ਜਾਂਦਾ ਹੈ।

ਪਦ ਅਰਥ ਏਕ = ਇਕ ਪਰਮਾਤਮਾ ਦੀ।

SikhNet (Spanish)El Único Señor es mi esperanza, mi orgullo, mi poder y riqueza;

ਸਾਚੇ ਸਾਹ ਕੀ; ਮਨ ਮਹਿ ਟੇਕ ॥੩॥

saache saah kee; man meh ttek |3| Ang 197

Sant Singh KhalsaWithin my mind is the Support of the True Banker. ||3||
Manmohan SinghWithin my mind is the support of the True Lender.
Manmohan Singh (Punjabi)ਮੇਰੇ ਚਿੱਤ ਅੰਦਰ ਸੱਚੇ ਸਾਹੂਕਾਰ ਦਾ ਹੀ ਆਸਰਾ ਹੈ।
Fareedkot Teekaਔਰ ਉਸੀ ਸਚੇ ਬਾਦਸ਼ਾਹ ਕੀ ਮਨ ਮੇਂ ਟੇਕ ਹੈ॥੩॥
Prof. Sahib Singhਉਸ ਮਨੁੱਖ ਦੇ ਮਨ ਵਿਚ ਸਦਾ ਕਾਇਮ ਰਹਿਣ ਵਾਲੇ ਸ਼ਾਹ-ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ ॥੩॥

ਪਦ ਅਰਥ ਟੇਕ = ਸਹਾਰਾ ॥੩॥

SikhNet (Spanish)sí, mi mente se apoya sólo en el Rey Verdadero.(3)

ਮਹਾ ਗਰੀਬ; ਜਨ ਸਾਧ ਅਨਾਥ ॥

mahaa gareeb; jan saadh anaath | Ang 197

Sant Singh KhalsaI am the poorest and most helpless servant of the Holy.
Manmohan SinghOf Lord's Saints I am an very poor, and friendless person.
Manmohan Singh (Punjabi)ਸੁਆਮੀ ਦੇ ਸੰਤਾਂ ਵਿਚੋਂ ਮੈਂ ਇਕ ਪਰਮ ਗਰੀਬੜਾ ਤੇ ਮਿੱਤ੍ਰ-ਬਿਹੁਨ ਪੁਰਸ਼ ਹਾਂ।
Fareedkot Teekaਹੇ ਭਾਈ! ਸੋ ਪਰਮੇਸ੍ਵਰ ਕੈਸਾ ਹੈ? ਜਿਸ ਨੇ ਅਤ੍ਯੰਤ ਗਰੀਬ ਸਾਧੂ ਜਨ ਔਰ ਅਨਾਥ ਜਿਨ ਕਾ ਕੋਈ ਰੱਖਕੁ ਨਹੀਂ ਥਾ॥
Prof. Sahib Singh(ਹੇ ਭਾਈ! ਜੇਹੜੇ) ਬੜੇ ਗਰੀਬ ਤੇ ਅਨਾਥ ਬੰਦੇ (ਸਨ, ਜਦੋਂ ਉਹ) ਗੁਰੂ ਦੇ ਸੇਵਕ (ਬਣ ਗਏ, ਗੁਰੂ ਦੀ ਸਰਨ ਆ ਪਏ)

ਪਦ ਅਰਥ ਜਨ ਸਾਧ = ਸਾਧ ਜਨ, ਗੁਰਮੁਖਿ, ਗੁਰੂ ਦੇ ਸੇਵਕ। ਅਨਾਥ = ਨਿਆਸਰੇ।

SikhNet (Spanish)Nanak es el más pobre, el más débil de todos los Sirvientes de Dios,

ਨਾਨਕ. ਪ੍ਰਭਿ ਰਾਖੇ; ਦੇ ਹਾਥ ॥੪॥੮੫॥੧੫੪॥

naanak. prabh raakhe; de haath |4|85|154| Ang 197

Sant Singh KhalsaO Nanak, giving me His Hand, God has protected me. ||4||85||154||
Manmohan SinghBut giving His hand Lord has saved me, O Nanak.
Manmohan Singh (Punjabi)ਪਰ, ਸਾਹਿਬ ਨੇ ਆਪਦਾ ਹੱਥ ਦੇ ਕੇ ਮੈਨੂੰ ਬਚਾ ਲਿਆ ਹੈ, ਹੈ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਨਾ ਹਾਥ ਦੇ ਕਰ ਪ੍ਰਭੂ ਨੇ ਸੋ ਸਭ ਰਾਖ ਲੀਏ ਹੈਂ॥੪॥੮੫॥੧੫੪॥
Prof. Sahib Singhਹੇ ਨਾਨਕ! (ਆਖ-) ਪਰਮਾਤਮਾ ਨੇ (ਉਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ) ਹੱਥ ਦੇ ਕੇ ਰੱਖ ਲਿਆ ॥੪॥੮੫॥੧੫੪॥

ਪਦ ਅਰਥ ਪ੍ਰਭਿ = ਪ੍ਰਭੂ ਨੇ ॥੪॥

SikhNet (Spanish)pero sobre él está la Protección de las Manos del Señor.(4-85-154)
Answers quote the Granth verbatim with Ang citations. AI commentary is not Gurbani and not a religious ruling.