ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤiਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਪਉ ਸਰਣਾਈ; ਜਿਨਿ ਹਰਿ ਜਾਤੇ ॥
pau saranaaee; jin har jaate |
Sant Singh KhalsaSeek the Sanctuary of those who have come to know the Lord.
Manmohan SinghSeek thou the shelter of those who have realised the Lord.
Manmohan Singh (Punjabi)ਤੂੰ ਉਹਨਾਂ ਦੀ ਪਨਾਹ ਲੈ ਜਿਨ੍ਹਾਂ ਨੇ ਪ੍ਰਭੂ ਨੂੰ ਅਨੁਭਵ ਕੀਤਾ ਹੈ।
Fareedkot Teekaਤਾਂ ਤੇ ਜਿਨ ਪੁਰਸ਼ੋਂ ਨੈ ਹਰੀ ਜਾਨੇ ਹੈਂ ਤਿਨ ਕੀ ਸਰਣ ਮੇਂ ਪ੍ਰਾਪਤਿ ਹੋ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ ਉਸ ਦੀ ਸਰਨ ਪਿਆ ਰਹੁ,ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਹਰਿ ਜਾਤੇ = ਹਰੀ ਨਾਲ ਡੂੰਘੀ ਸਾਂਝ ਪਾਈ ਹੈ।
SikhNet (Spanish)Busca la protección de aquéllos que han realizado al Señor;
ਮਨੁ ਤਨੁ ਸੀਤਲੁ; ਚਰਣ ਹਰਿ ਰਾਤੇ ॥੧॥
man tan seetal; charan har raate |1|
Sant Singh KhalsaYour mind and body shall become cool and peaceful, imbued with the Feet of the Lord. ||1||
Manmohan SinghThe soul and body become cool if on imbued with God's feet.
Manmohan Singh (Punjabi)ਆਤਮਾ ਤੇ ਦੇਹਿ ਠੰਢੇ ਠਾਰ ਹੋ ਜਾਂਦੇ ਹਨ, ਜੇਕਰ ਆਦਮੀ ਵਾਹਿਗੁਰੂ ਦੇ ਚਰਨਾ ਨਾਲ ਰੰਗਿਆ ਜਾਵੇ।
Fareedkot Teekaਜੋ ਹਰੀ ਕੇ ਚਰਨੋਂ ਸੇ (ਰਾਤੇ) ਮਿਲੇ ਹੈਂ ਤਿਨ ਕਾ ਮਨ ਤਥਾ ਤਨ ਸੀਤਲ ਭਯਾ ਹੈ॥੧॥
Prof. Sahib Singh(ਕਿਉਂਕਿ) ਪ੍ਰਭੂ-ਚਰਨਾਂ ਵਿਚ ਪਿਆਰ ਪਾਇਆਂ ਮਨ ਸ਼ਾਂਤ ਹੋ ਜਾਂਦਾ ਹੈ ਸਰੀਰ (ਭਾਵ, ਹਰੇਕ ਇੰਦ੍ਰਾ) ਸ਼ਾਂਤ ਹੋ ਜਾਂਦਾ ਹੈ ॥੧॥ਪਦ ਅਰਥ ਸੀਤਲੁ = ਠੰਢਾ, ਸ਼ਾਂਤ। ਰਾਤੇ = ਰੱਤਿਆਂ, ਪਿਆਰ ਪਾਇਆਂ ॥੧॥
SikhNet (Spanish)aférrate a los Pies de Loto del Señor en tu mente para que tu cuerpo y tu mente estén siempre en Paz. (1)
ਭੈ ਭੰਜਨ ਪ੍ਰਭ; ਮਨਿ ਨ ਬਸਾਹੀ ॥
bhai bhanjan prabh; man na basaahee |
Sant Singh KhalsaIf God, the Destroyer of fear, does not dwell within your mind,
Manmohan SinghLord the Destroyer of dread, thou enshrinest not in thy mind,
Manmohan Singh (Punjabi)ਡਰ ਦੇ ਨਾਸ ਕਰਨਹਾਰ ਨੂੰ ਤੂੰ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦਾ,
Fareedkot Teekaਹੇ ਭਾਈ! ਜੋ ਪੁਰਸ ਭੈ ਨਾਸ ਕਰਨੇ ਵਾਲੇ ਪਰਮੇਸ੍ਵਰ ਕੋ ਮਨ ਮੇਂ ਨਹੀਂ ਬਸਾਉਤੇ॥
Prof. Sahib Singh(ਹੇ ਭਾਈ! ਜੇਹੜੇ ਮਨੁੱਖ) ਸਾਰੇ ਡਰਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਆਪਣੇ ਮਨ ਵਿਚ ਨਹੀਂ ਵਸਾਂਦੇ,ਪਦ ਅਰਥ ਭੈ ਭੰਜਨ ਪ੍ਰਭ = ਸਾਰੇ ਡਰਾਂ ਦਾ ਨਾਸ ਕਰਨ ਵਾਲਾ ਪ੍ਰਭੂ। ਮਨਿ = ਮਨ ਵਿਚ। ਨ ਬਸਾਹੀ = ਜੇਹੜੇ ਮਨੁੱਖ ਨਹੀਂ ਵਸਾਂਦੇ, ਬਸਾਹਿ।
SikhNet (Spanish)Si uno no enaltece al Valeroso Señor en su mente,
ਡਰਪਤ ਡਰਪਤ; ਜਨਮ ਬਹੁਤੁ ਜਾਹੀ ॥੧॥ ਰਹਾਉ ॥
ddarapat ddarapat; janam bahut jaahee |1| rahaau |
Sant Singh Khalsayou shall spend countless incarnations in fear and dread. ||1||Pause||
Manmohan SinghIn fear and awe many lives of thine shall pass away. Pause.
Manmohan Singh (Punjabi)ਤ੍ਰਾਹ ਅਤੇ ਭੈ ਦੇ ਵਿੱਚ ਤੇਰੇ ਅਨੇਕਾ ਜੀਵਨ ਲੰਘ ਜਾਣਗੇ। ਠਹਿਰਾਉ।
Fareedkot Teekaਤਿਨ ਕੋ ਡਰਤੇ ਡਰਤੇ ਹੀ ਅਨੇਕ ਜਨਮ ਬੀਤ ਜਾਤੇ ਹੈਂ, ਭਾਵ ਏਹ ਕਿ ਚੌਰਾਸੀ ਮੇਂ ਪੜੇ ਭਟਕਤੇ ਫਿਰਤੇ ਹੈਂ॥੧॥ ਰਹਾਉ ॥
Prof. Sahib Singhਉਹਨਾਂ ਦੇ ਅਨੇਕਾਂ ਜਨਮ ਇਹਨਾਂ ਡਰਾਂ ਤੋਂ ਕੰਬਦਿਆਂ ਹੀ ਬੀਤ ਜਾਂਦੇ ਹਨ ॥੧॥ ਰਹਾਉ ॥ਪਦ ਅਰਥ ਜਾਹੀ = ਜਾਹਿ, ਲੰਘ ਜਾਂਦੇ ਹਨ ॥੧॥ ਰਹਾਉ ॥
SikhNet (Spanish)padece de miedo y malgasta su vida. (1-Pausa)
ਜਾ ਕੈ ਰਿਦੈ; ਬਸਿਓ ਹਰਿ ਨਾਮ ॥
jaa kai ridai; basio har naam |
Sant Singh KhalsaThose who have the Lord's Name dwelling within their hearts
Manmohan SinghHe, within whose mind abides god's Name,
Manmohan Singh (Punjabi)ਜਿਸ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਨਿਵਾਸ ਰਖਦਾ ਹੈ,
Fareedkot Teekaਜਿਸ ਕੇ ਹਿਰਦੇ ਮੇਂ ਹਰਿ ਕਾ ਨਾਮ ਵਸਤਾ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ,ਪਦ ਅਰਥ ਰਿਦੈ = ਹਿਰਦੇ ਵਿਚ।
SikhNet (Spanish)Los deseos y obras de aquél, en cuyo corazón
ਸਗਲ ਮਨੋਰਥ; ਤਾ ਕੇ ਪੂਰਨ ਕਾਮ ॥੨॥
sagal manorath; taa ke pooran kaam |2|
Sant Singh Khalsahave all their desires and tasks fulfilled. ||2||
Manmohan Singhhas all his desires and tasks fulfilled.
Manmohan Singh (Punjabi)ਉਸ ਦੀਆਂ ਸਾਰੀਆਂ ਖਾਹਿਸ਼ਾਂ ਤੇ ਕਾਰਜ ਸੰਪੂਰਨ ਹੋ ਜਾਂਦੇ ਹਨ।
Fareedkot Teekaਤਿਨ ਕੇ ਸੰਪੂਰਨ ਮਨੋਰਥ ਤੇ ਕਾਰਜ ਪੂਰਨ ਭਏ ਹੈਂ॥੨॥
Prof. Sahib Singhਉਸ ਦੇ ਸਾਰੇ ਕੰਮ ਸਾਰੇ ਮਨੋਰਥ ਸਫਲ ਹੋ ਜਾਂਦੇ ਹਨ ॥੨॥ਪਦ ਅਰਥ ਤਾ ਕੇ = ਉਸ ਦੇ ॥੨॥
SikhNet (Spanish)habita el Nombre del Señor, se realizan. (2)
ਜਨਮੁ ਜਰਾ ਮਿਰਤੁ; ਜਿਸੁ ਵਾਸਿ ॥
janam jaraa mirat; jis vaas |
Sant Singh KhalsaBirth, old age and death are in His Power,
Manmohan SinghWithin whose power is birth, old age and dearth,
Manmohan Singh (Punjabi)ਜਿਸ ਦੇ ਅਖਤਿਆਰ ਵਿੱਚ ਹੈ, ਪੈਦਾਇਸ਼ ਬੁਢੇਪਾ ਤੇ ਮੌਤ,
Fareedkot Teekaਜਨਮ ਪੁਨਾ (ਜਰਾ) ਬੁੜਾਪਾ ਤਥਾ ਮ੍ਰਿਤੁ ਯਹਿ ਜਿਸ ਪਰਮੇਸ੍ਵਰ ਕੇ ਅਧੀਨ ਹੈਂ॥
Prof. Sahib Singh(ਹੇ ਭਾਈ!) ਸਾਡਾ ਜੀਊਣ, ਸਾਡਾ ਬੁਢੇਪਾ ਤੇ ਸਾਡੀ ਮੌਤ ਜਿਸ ਪਰਮਾਤਮਾ ਦੇ ਵੱਸ ਵਿਚ ਹੈ,ਪਦ ਅਰਥ ਜਨਮੁ = ਜ਼ਿੰਦਗੀ। ਜਰਾ = ਬੁਢੇਪਾ। ਮਿਰਤੁ = ਮੌਤ। ਵਾਸਿ = ਵੱਸ ਵਿਚ।
SikhNet (Spanish)Medita en Dios, Quien tiene Poder sobre nuestro nacimiento,
ਸੋ ਸਮਰਥੁ; ਸਿਮਰਿ ਸਾਸਿ ਗਿਰਾਸਿ ॥੩॥
so samarath; simar saas giraas |3|
Sant Singh Khalsaso remember that All-powerful Lord with each breath and morsel of food. ||3||
Manmohan Singhthat Omnipotent Lord, remember thou with every breath and morsel of thine.
Manmohan Singh (Punjabi)ਉਸ ਸਰਬ-ਸ਼ਕਤੀਵਾਨ ਸੁਆਮੀ ਨੂੰ ਤੂੰ ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਯਾਦ ਯਾਦ ਕਰ।
Fareedkot Teekaਤਿਸ ਸਮਰਥ ਵਾਹਿਗੁਰੂ ਕਾ ਸਾਸ ਗਰਾਸ ਸਿਮਰਨ ਕਰੁ॥੩॥
Prof. Sahib Singhਉਸ ਸਭ ਤਾਕਤਾਂ ਦੇ ਮਾਲਕ ਪ੍ਰਭੂ ਨੂੰ ਹਰੇਕ ਸਾਹ ਦੇ ਨਾਲ ਤੇ ਹਰੇਕ ਗਿਰਾਹੀ ਦੇ ਨਾਲ ਸਿਮਰਦਾ ਰਹੁ ॥੩॥ਪਦ ਅਰਥ ਸਾਸਿ = (ਹਰੇਕ) ਸਾਹ ਦੇ ਨਾਲ। ਗਿਰਾਸਿ = (ਹਰੇਕ) ਗਿਰਾਹੀ ਦੇ ਨਾਲ ॥੩॥
SikhNet (Spanish)vida y muerte; medita en Él con cada respiración. (3)
ਮੀਤੁ ਸਾਜਨੁ ਸਖਾ; ਪ੍ਰਭੁ ਏਕ ॥
meet saajan sakhaa; prabh ek |
Sant Singh KhalsaThe One God is my Intimate, Best Friend and Companion.
Manmohan SinghThe One Lord is my Intimate Friend and Comrade.
Manmohan Singh (Punjabi)ਇਕ ਸੁਆਮੀ ਹੀ ਮੇਰਾ ਯਾਰ, ਦੌਸਤ ਅਤੇ ਸਾਥੀ ਹੈ।
Fareedkot Teekaਮਨ ਬਚ ਕ੍ਰਮ ਕਰ ਕੇ ਮਿਤ੍ਰ ਸਾਜਨ ਤਥਾ ਸਖਾਏ ਸਭ ਏਕੁ ਪਰਮੇਸ੍ਵਰ ਹੀ ਹੈ॥
Prof. Sahib Singh(ਹੇ ਭਾਈ!) ਉਸ ਮਾਲਕ-ਪ੍ਰਭੂ ਦਾ ਨਾਮ ਹੀ (ਸਾਡੀ ਜ਼ਿੰਦਗੀ ਦਾ) ਸਹਾਰਾ ਹੈ।ਪਦ ਅਰਥ ਸਖਾ = ਸਾਥੀ।
SikhNet (Spanish)Él, el Uno, es tu Único Amigo
ਨਾਮੁ ਸੁਆਮੀ ਕਾ; ਨਾਨਕ ਟੇਕ ॥੪॥੮੭॥੧੫੬॥
naam suaamee kaa; naanak ttek |4|87|156|
Sant Singh KhalsaThe Naam, the Name of my Lord and Master, is Nanak's only Support. ||4||87||156||
Manmohan SinghThe Master's Name alone is Nanak's prop.
Manmohan Singh (Punjabi)ਮਾਲਕ ਦਾ ਨਾਮ ਹੀ ਨਾਨਕ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਐਸੇ ਸ੍ਵਾਮੀ ਕਾ ਨਾਮੁ ਹੀ ਟੇਕ ਹੈ॥੪॥੮੭॥੧੫੬॥
Prof. Sahib Singhਹੇ ਨਾਨਕ! (ਆਖ-) ਇਕ ਪਰਮਾਤਮਾ ਹੀ (ਸਾਡਾ ਜੀਵਾਂ ਦਾ) ਮਿੱਤਰ ਹੈ ਸੱਜਣ ਹੈ ਸਾਥੀ ਹੈ ॥੪॥੮੭॥੧੫੬॥ਪਦ ਅਰਥ ਟੇਕ = ਆਸਰਾ, ਸਹਾਰਾ ॥੪॥
SikhNet (Spanish)y será tu Único Soporte Verdadero.(4-87-156)