ੴ

ਸਿੱਖਬਾਣੀ · SikhBani

ਪ੍ਰਾਨ ਅਧਾਰ ਜੀਵਨ ਧਨ ਮੋਰੈ ਦੇਖਨ ਕਉ ਦਰਸਨ ਪ੍ਰਭ ਨੀਤਿ ॥

praan adhaar jeevan dhan morai dekhan kau darasan prabh neet
Guru Arjan Dev Ji ਗੁਰੂ ਅਰਜਨ ਦੇਵ ਜੀ · Raag Todee · Ang 716 · 7 lines
Translations

ਟੋਡੀ ਮਹਲਾ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਮਾਈ; ਮੇਰੇ ਮਨ ਕੀ ਪ੍ਰੀਤਿ ॥

maaee; mere man kee preet |

Sant Singh KhalsaO my mother, my mind is in love.
Manmohan SinghO my, mother, my mind is in love with my Master.
Manmohan Singh (Punjabi)ਹੇ ਮੇਰੀ ਮਾਤਾ! ਮੈਂਡੇ ਚਿੱਤ ਦਾ ਮੇਰੇ ਮਾਲਕ ਨਾਲ ਪ੍ਰੇਮ ਹੈ।
Fareedkot Teekaਹੇ ਭਾਈ! ਮੇਰੇ ਮਨ ਕੀ ਪ੍ਰੀਤਿ ਤੋ ਨਾਮ ਕੇ ਬੀਚ ਹੀ ਹੈ॥
Prof. Sahib Singhਹੇ ਮਾਂ! (ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਪਰਮਾਤਮਾ ਦਾ ਪਿਆਰ ਪੈਦਾ ਹੋ ਗਿਆ ਹੈ।

ਪਦ ਅਰਥ ਮਾਈ = ਹੇ ਮਾਂ! ਏਹੀ = ਇਹ ਪ੍ਰੀਤ ਹੀ।

SikhNet (Spanish)Oh madre, estoy enamorado de mi Señor;

ਏਹੀ ਕਰਮ ਧਰਮ ਜਪ ਏਹੀ; ਰਾਮ ਨਾਮ ਨਿਰਮਲ ਹੈ ਰੀਤਿ ॥ ਰਹਾਉ ॥

ehee karam dharam jap ehee; raam naam niramal hai reet | rahaau |

Sant Singh KhalsaThis is my karma and my Dharma; this is my meditation. The Lord's Name is my immaculate, unstained way of life. ||Pause||
Manmohan SinghThis, for me, is the religious deed and creed and this, the worship, The meditation of the Lord's Name is the pure way of life. Pause.
Manmohan Singh (Punjabi)ਮੇਰੇ ਲਈ ਹੀ ਧਾਰਮਕ, ਕੰਮ ਈਮਾਨ ਹੈ ਅਤੇ ਇਹ ਹੀ ਉਪਾਸ਼ਨਾ। ਸੁਆਮੀ ਦੇ ਨਾਮ ਦਾ ਸਿਮਰਨ ਹੀ ਪਵਿੱਤਰ ਜੀਵਨ ਰਹੁ-ਰੀਤੀ ਹੈ। ਠਹਿਰਾਉ।
Fareedkot Teekaਏਹ ਸੁਭ ਕਰਮ ਔਰ ਏਹੀ ਧਰਮ ਅਰ ਜਪ ਆਦਿ ਸਭ ਇਹੀ ਹੈ, ਜੋ ਰਾਮ ਨਾਮ ਕੇ ਜਾਪ ਕੀ ਨਿਰਮਲ ਰੀਤੀ ਹੈ॥ ਰਹਾਉ ॥
Prof. Sahib Singhਮੇਰੇ ਵਾਸਤੇ ਇਹ (ਪ੍ਰਭੂ-ਪ੍ਰੇਮ) ਹੀ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕਰਮ ਹੈ ਇਹੀ ਜਪ ਤਪ ਹੈ। ਪਰਮਾਤਮਾ ਦਾ ਨਾਮ ਸਿਮਰਨਾ ਹੀ ਜ਼ਿੰਦਗੀ ਨੂੰ ਪਵਿੱਤ੍ਰ ਕਰਨ ਦਾ ਤਰੀਕਾ ਹੈ ਰਹਾਉ॥

ਪਦ ਅਰਥ ਕਰਮ ਧਰਮ = (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕਰਮ। ਰੀਤਿ = ਜੀਵਨ-ਮਰਯਾਦਾ ॥ਰਹਾਉ॥

SikhNet (Spanish)esto, representa para mí, mis buenas acciones, mi rectitud y el objeto de mi meditación. Practicar el Nombre del Señor es para mí la conducta pura. (Pausa)

ਪ੍ਰਾਨ ਅਧਾਰ ਜੀਵਨ ਧਨ ਮੋਰੈ; ਦੇਖਨ ਕਉ ਦਰਸਨ ਪ੍ਰਭ ਨੀਤਿ ॥

praan adhaar jeevan dhan morai; dekhan kau darasan prabh neet |

Sant Singh KhalsaThe Support of my breath of life, the wealth of my life, is to gaze upon the Blessed Vision of God's Darshan.
Manmohan SinghEver to see the vision of the Lord, is the support of my life breath and also my life's wealth.
Manmohan Singh (Punjabi)ਹਮੇਸ਼ਾਂ ਸੁਆਮੀ ਦਾ ਦੀਦਾਰ ਵੇਖਣਾ, ਮੇਰੀ ਜਿੰਦ-ਜਾਨ ਦਾ ਆਸਰਾ ਹੈ ਅਤੇ ਮੇਰੀ ਜਿੰਦਗੀ ਦੀ ਦੌਲਤ ਹੈ।
Fareedkot Teekaਪ੍ਰਾਣੋਂ ਕੇ ਆਸਰਾ ਜੀਵਨ ਰੂਪ ਧਨ ਮੇਰਾ ਇਹੀ ਹੈ ਔ ਦੇਖਣੇ ਕੋ ਨਿਤੰਪ੍ਰਤੀ ਪ੍ਰਭੂ ਕਾ ਦਰਸਨ ਹੀਂ ਅਨੰਦ ਰੂਪ ਹੈ॥
Prof. Sahib Singhਹੇ ਮਾਂ! (ਮੇਰੀ ਇਹੀ ਤਾਂਘ ਹੈ ਕਿ) ਮੈਨੂੰ ਸਦਾ ਪ੍ਰਭੂ ਦਾ ਦਰਸਨ ਵੇਖਣਾ ਪ੍ਰਾਪਤ ਰਹੇ-ਇਹੀ ਮੇਰੀ ਜਿੰਦ ਦਾ ਸਹਾਰਾ ਹੈ ਇਹੀ ਮੇਰੇ ਵਾਸਤੇ ਸਾਰੀ ਜ਼ਿੰਦਗੀ ਵਿਚ (ਖੱਟਿਆ ਕਮਾਇਆ) ਧਨ ਹੈ।

ਪਦ ਅਰਥ ਪ੍ਰਾਨ ਅਧਾਰ = ਜਿੰਦ ਦਾ ਆਸਰਾ। ਮੋਰੈ = ਮੇਰੇ ਵਾਸਤੇ।

SikhNet (Spanish)El hecho de ver siempre la Presencia de mi Señor por todas partes, es mi tesoro y la respiración de mi vida.

ਬਾਟ ਘਾਟ ਤੋਸਾ ਸੰਗਿ ਮੋਰੈ; ਮਨ ਅਪੁਨੇ ਕਉ ਮੈ ਹਰਿ ਸਖਾ ਕੀਤ ॥੧॥

baatt ghaatt tosaa sang morai; man apune kau mai har sakhaa keet |1|

Sant Singh KhalsaOn the road, and on the river, these supplies are always with me. I have made my mind the Lord's companion. ||1||
Manmohan SinghOn the way and the wharf, the viaticum of the Lord's love is with me. My soul, I have make the Lord's companion.
Manmohan Singh (Punjabi)ਰਸਤੇ ਅਤੇ ਪੱਤਣ ਉਤੇ ਪ੍ਰਭੂ ਦੇ ਪ੍ਰੇਮ ਦਾ ਸਫਰ-ਖਰਚ ਮੇਰੇ ਨਾਲ ਹੈ। ਆਪਣੀ ਆਤਮਾ ਨੂੰ ਮੈਂ ਸੁਆਮੀ ਦਾ ਸੰਗੀ ਬਣਾਇਆ ਹੈ।
Fareedkot Teeka(ਬਾਟ) ਰਸਤੇ ਮੇਂ ਔ (ਘਾਟ) ਪਤਣ ਆਦਕੋਂ ਮੇਂ, ਭਾਵ ਸੇ ਜਮ ਕੀ ਬਾਟ ਅਰ ਬੈਤਰਨੀ ਆਦੀ ਘਾਟ ਮੇਂ ਭੀ ਮੇਰੇ ਸਾਥ ਏਹੀ ਹਰਿ ਨਾਮ (ਤੋਸਾ) ਖਰਚ ਹੈ। ਕਿਉਂਕਿ ਮੈਂਨੇ ਅਪਨੇ ਮਨ ਕੋ ਹਰੀ ਕਾ ਮਿਤ੍ਰ ਕੀਆ ਹੈ॥੧॥
Prof. Sahib Singhਰਸਤੇ ਵਿਚ, ਪੱਤਣ ਉਤੇ (ਜ਼ਿੰਦਗੀ ਦੇ ਸਫ਼ਰ ਵਿਚ ਹਰ ਥਾਂ ਪਰਮਾਤਮਾ ਦਾ ਪਿਆਰ ਹੀ) ਮੇਰੇ ਨਾਲ ਰਾਹ ਦਾ ਖ਼ਰਚ ਹੈ। (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਮਨ ਦੇ ਵਾਸਤੇ ਪਰਮਾਤਮਾ ਨੂੰ ਮਿੱਤਰ ਬਣਾ ਲਿਆ ਹੈ ॥੧॥

ਪਦ ਅਰਥ ਬਾਟ = ਰਸਤਾ। ਘਾਟ = ਪੱਤਣ। ਤੋਸਾ = ਰਾਹ ਦਾ ਖ਼ਰਚ। ਸੰਗਿ = ਨਾਲ। ਕਉ = ਵਾਸਤੇ। ਸਖਾ = ਮਿੱਤਰ ॥੧॥

SikhNet (Spanish)En la ribera del río, mi único sustento es que mi mente guarde siempre la Compañía de mi Señor.(1)

ਸੰਤ ਪ੍ਰਸਾਦਿ ਭਏ ਮਨ ਨਿਰਮਲ; ਕਰਿ ਕਿਰਪਾ ਅਪੁਨੇ ਕਰਿ ਲੀਤ ॥

sant prasaad bhe man niramal; kar kirapaa apune kar leet |

Sant Singh KhalsaBy the Grace of the Saints, my mind has become immaculate and pure. In His mercy, He has made me His own.
Manmohan SinghBy saints grace, my mind has become immaculate and the Lord has mercifully make me His own.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਮੇਰਾ ਚਿੱਤ ਪਵਿੱਤਰ ਹੋ ਗਿਆ ਹੈ ਅਤੇ ਮਿਹਰ ਧਾਰ ਕੇ, ਸਾਈਂ ਨੇ ਮੈਨੂੰ ਆਪਤੇ ਨਿੱਜ ਦਾ ਬਣਾ ਲਿਆ ਹੈ।
Fareedkot Teekaਸੰਤੋਂ ਕੀ ਕ੍ਰਿਪਾ ਤੇ ਮੇਰੇ ਮਨ ਆਦੀ ਅੰਤਸਕਰਣ ਨਿਰਮਲ ਭਏ ਹੈਂ, ਤਿਸੀ ਤੇ ਪ੍ਰਭੂ ਨੇ ਕ੍ਰਿਪਾ ਕਰ ਕੇ ਹਮ ਅਪਨੇ ਦਾਸ ਕਰ ਲੀਏ ਹੈਂ॥
Prof. Sahib Singhਹੇ ਨਾਨਕ! (ਆਖ-) ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਪਵਿੱਤ੍ਰ ਹੋ ਜਾਂਦੇ ਹਨ, ਪਰਮਾਤਮਾ ਮੇਹਰ ਕਰ ਕੇ ਉਹਨਾਂ ਨੂੰ ਆਪਣੇ (ਸੇਵਕ) ਬਣਾ ਲੈਂਦਾ ਹੈ।

ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਕਰਿ = ਕਰ ਕੇ। ਕਰਿ ਲੀਤ = ਬਣਾ ਲਿਆ ਹੈ।

SikhNet (Spanish)Por la Gracia del Santo mi mente se ha vuelto Pura y en Su Misericordia el Señor me ha hecho Suyo.

ਸਿਮਰਿ ਸਿਮਰਿ ਨਾਨਕ. ਸੁਖੁ ਪਾਇਆ; ਆਦਿ ਜੁਗਾਦਿ ਭਗਤਨ ਕੇ ਮੀਤ ॥੨॥੨॥੨੧॥

simar simar naanak. sukh paaeaa; aad jugaad bhagatan ke meet |2|2|21|

Sant Singh KhalsaRemembering, remembering Him in meditation, Nanak has found peace. From the very beginning, and throughout the ages, He is the friend of His devotees. ||2||2||21||
Manmohan SinghContemplating and ever contemplating the Lord, Nanak has obtained peace. From the very beginning and the beginning of ages, the Lord has been the Friend of His saints.
Manmohan Singh (Punjabi)ਸੁਆਮੀ ਦਾ ਆਰਾਧਨ ਕਰਨ ਦੁਆਰਾ ਨਾਨਕ ਨੇ ਆਰਾਮ ਪ੍ਰਾਪਤ ਕੀਤਾ ਹੈ। ਐਨ ਆਰੰਭ ਅਤੇ ਯੁੱਗਾਂ ਦੇ ਆਰੰਭ ਤੋਂ ਪ੍ਰਭੂ ਸੰਤਾਂ ਦਾ ਮਿੱਤਰ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਆਦ ਜੁਗਾਦਿ ਭਗਤੋਂ ਕੇ ਮਿਤ੍ਰ ਵਾਹਿਗੁਰੂ ਕੋ ਮਨ ਬਾਣੀ ਸੇ ਸਿਮਰਨ ਕਰ ਕੇ ਹਮ ਨੇ ਸੁਖ ਪਾਇਆ ਹੈ॥੨॥੨॥੨੧॥☬ਸ੍ਰੀ ਅਕਾਲ ਪੁਰਖ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਸਦਾ ਪਰਮਾਤਮਾ ਦਾ ਨਾਮ ਸਿਮਰ ਕੇ ਉਹ ਆਤਮਕ ਆਨੰਦ ਮਾਣਦੇ ਹਨ। ਸ਼ੁਰੂ ਤੋਂ ਹੀ, ਜੁਗਾਂ ਦੇ ਸ਼ੁਰੂ ਤੋਂ ਹੀ, ਪਰਮਾਤਮਾ ਆਪਣੇ ਭਗਤਾਂ ਦਾ ਮਿੱਤਰ ਹੈ ॥੨॥੨॥੨੧॥

ਪਦ ਅਰਥ ਸਿਮਰਿ = ਸਿਮਰ ਕੇ। ਨਾਨਕ = ਹੇ ਨਾਨਕ! ਆਦਿ = ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ ॥੨॥੨॥੨੧॥

SikhNet (Spanish)Contemplándolo, Nanak ha encontrado la Paz, pues Él, el Señor, desde tiempos inmemoriales ha sido el Amante de sus Devotos.(2-2-21)
Answers quote the Granth verbatim with Ang citations. AI commentary is not Gurbani and not a religious ruling.