ੴ

ਸਿੱਖਬਾਣੀ · SikhBani

ਬੰਧਨ ਤੋਰਿ ਛੋਰਿ ਬਿਖਿਆ ਤੇ ਗੁਰ ਕੋ ਸਬਦੁ ਮੇਰੈ ਹੀਅਰੈ ਦੀਨ ॥

bandhan tor chhor bikhiaa te gur ko sabad merai heearai deen
Guru Arjan Dev Ji ਗੁਰੂ ਅਰਜਨ ਦੇਵ ਜੀ · Raag Todee · Ang 716 · 8 lines
Translations

ਟੋਡੀ ਮਹਲਾ ੫ ਘਰੁ ੫ ਦੁਪਦੇ ॥

ttoddee mahalaa 5 ghar 5 dupade |

Sant Singh KhalsaTodee, Fifth Mehl, Fifth House, Dho-Padhay:
Manmohan SinghTodi 5th Guru. Dupadas.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ। ਦੁਪਦੇ।
Prof. Sahib Singhਰਾਗ ਟੋਡੀ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Todi, Mejl Guru Aryan, Quinto Canal Divino, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is he obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਦਾ ਸਦਕਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਐਸੋ ਗੁਨੁ; ਮੇਰੋ ਪ੍ਰਭ ਜੀ ਕੀਨ ॥

aiso gun; mero prabh jee keen |

Sant Singh KhalsaSuch is the blessing my God has bestowed upon me.
Manmohan SinghSuch beneficence, my sire Lore has done unto me.
Manmohan Singh (Punjabi)ਮੇਰੇ ਮਹਾਰਾਜ ਸੁਆਮੀ ਨੇ ਮੇਰੇ ਉਤੇ ਐਹੋ ਜਿਹਾ ਉਪਕਾਰ ਕੀਤਾ ਹੈ।
Fareedkot Teekaਮੇਰੇ ਪ੍ਰਭ ਜੀ ਨੇ ਮੇਰੇ ਪਰ ਐਸਾ ਗੁਣ ਅਰਥਾਤ ਪਰਉਪਕਾਰ ਕੀਆ ਹੈ॥
Prof. Sahib Singhਹੇ ਭਾਈ! ਮੇਰੇ ਪ੍ਰਭੂ ਜੀ ਨੇ (ਮੇਰੇ ਉੱਤੇ) ਇਹੋ ਜਿਹਾ ਉਪਕਾਰ ਕਰ ਦਿੱਤਾ ਹੈ,

ਪਦ ਅਰਥ ਗੁਨੁ = ਉਪਕਾਰ।

SikhNet (Spanish)Tal ha sido la Bondad de mi Señor

ਪੰਚ ਦੋਖ ਅਰੁ ਅਹੰ ਰੋਗ; ਇਹ ਤਨ ਤੇ ਸਗਲ ਦੂਰਿ ਕੀਨ ॥ ਰਹਾਉ ॥

panch dokh ar ahan rog; ih tan te sagal door keen | rahaau |

Sant Singh KhalsaHe has totally banished the five evils and the illness of egotism from my body. ||Pause||
Manmohan SinghThe five evils and the ailment of ego, these, He has all banished away from my body. Pause.
Manmohan Singh (Punjabi)ਪੰਜੇ ਬੁਰਿਆਈਆਂ ਅਤੇ ਹੰਕਾਰ ਦੀ ਬੀਮਾਰੀ, ਇਹ ਉਸ ਨੇ ਸਮੂਹ ਹੀ ਮੇਰੀ ਦੇਹ ਤੋਂ ਪਰੇ ਕਰ ਦਿੱਤੇ ਹਨ। ਠਹਿਰਾਉ।
Fareedkot Teekaਕਾਮ ਆਦੀ ਪੰਚ ਦੋਖ ਔਰ ਹੰਤਾ ਰੂਪੀ ਰੋਗ ਇਸ ਤਨ ਮਨ ਤੇ ਮੇਰਾ ਸੰਪੂਰਨ ਦੂਰ ਕੀਆ ਹੈ॥ ਰਹਾਉ ॥
Prof. Sahib Singh(ਕਿ) ਕਾਮਾਦਿਕ ਪੰਜੇ ਵਿਕਾਰ ਅਤੇ ਹਉਮੈ ਦਾ ਰੋਗ-ਇਹ ਸਾਰੇ ਉਸ ਨੇ ਮੇਰੇ ਸਰੀਰ ਵਿਚੋਂ ਕੱਢ ਦਿੱਤੇ ਹਨ ਰਹਾਉ॥

ਪਦ ਅਰਥ ਪੰਚ ਦੋਖ = (ਕਾਮਾਦਿਕ) ਪੰਜੇ ਵਿਕਾਰ। ਅਰੁ = ਅਤੇ। ਅਹੰ ਰੋਗ = ਹਉਮੈ ਦਾ ਰੋਗ। ਤੇ = ਤੋਂ। ਸਗਲ = ਸਾਰੇ ॥ਰਹਾਉ॥

SikhNet (Spanish)que me ha liberado de las cinco pasiones y de las aflicciones del ego.(Pausa)

ਬੰਧਨ ਤੋਰਿ. ਛੋਰਿ ਬਿਖਿਆ ਤੇ; ਗੁਰ ਕੋ ਸਬਦੁ. ਮੇਰੈ ਹੀਅਰੈ ਦੀਨ ॥

bandhan tor. chhor bikhiaa te; gur ko sabad. merai heearai deen |

Sant Singh KhalsaBreaking my bonds, and releasing me from vice and corruption, He has enshrined the Word of the Guru's Shabad within my heart.
Manmohan SinghShattering my shackles and freeing me from vices, He has enshrined the Guru's word within my mind.
Manmohan Singh (Punjabi)ਮੇਰੀਆਂ ਬੇੜੀਆਂ ਕੱਟ ਕੇ ਅਤੇ ਮੈਨੂੰ ਮਾਇਆ ਤੋਂ ਛੁਡਾ ਕੇ, ਉੇਸ ਨੇ ਗੁਰਾਂ ਦੀ ਬਾਣੀ ਮੇਰੇ ਅੰਤਰ-ਆਤਮੇ ਅਸਥਾਪਨ ਕੀਤੀ ਹੈ।
Fareedkot Teekaਬੰਧਨੋ ਕੇ ਤੋੜਨੇਹਾਰਾ ਔ ਵਿਸਿਅਹੁੰ ਤੇ ਛੁਡਾਵਣੇ ਵਾਲਾ ਗੁਰੋਂ ਕਾ ਉਪਦੇਸ ਮੇਰੇ ਹਿਰਦੇ ਮੇਂ ਦੀਆ ਹੈ॥
Prof. Sahib Singh(ਹੇ ਭਾਈ! ਮੇਰੇ ਪ੍ਰਭੂ ਜੀ ਨੇ ਮੇਰੀਆਂ ਮਾਇਆ ਦੀਆਂ) ਫਾਹੀਆਂ ਤੋੜ ਕੇ (ਮੈਨੂੰ) ਮਾਇਆ (ਦੇ ਮੋਹ) ਤੋਂ ਛੁਡਾ ਕੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ।

ਪਦ ਅਰਥ ਬੰਧਨ = ਫਾਹੀਆਂ। ਤੋਰਿ = ਤੋੜ ਕੇ। ਛੋਰਿ = ਛੁਡਾ ਕੇ। ਬਿਖਿਆ ਤੇ = ਮਾਇਆ (ਦੇ ਮੋਹ) ਤੋਂ। ਕੋ = ਦਾ। ਮੇਰੈ ਹੀਅਰੈ = ਮੇਰੇ ਹਿਰਦੇ ਵਿਚ।

SikhNet (Spanish)He sido liberado de mis amarras; de las garras de Maya soy liberado y la Palabra del Shabd del Guru es enaltecida en mi mente.

ਰੂਪੁ ਅਨਰੂਪੁ ਮੋਰੋ. ਕਛੁ ਨ ਬੀਚਾਰਿਓ; ਪ੍ਰੇਮ ਗਹਿਓ ਮੋਹਿ, ਹਰਿ ਰੰਗ ਭੀਨ ॥੧॥

roop anaroop moro. kachh na beechaario; prem gahio mohi, har rang bheen |1|

Sant Singh KhalsaThe Lord has not considered my beauty or ugliness; instead, He has held me with love. I am drenched with His Love. ||1||
Manmohan SinghThe Lord dwelt not on my beauty or deformity, but lovingly held me and thus I got immersed in His love.
Manmohan Singh (Punjabi)ਸੁਆਮੀ ਨੇ ਮੇਰੇ ਸੁਹੱਪਣ ਜਾਂ ਕੁਸੋਹਜ ਵੱਲ ਧਿਆਨ ਨਾਂ ਦਿੱਤਾ ਤੇ ਮੈਨੂੰ ਪਿਆਰ ਨਾਲ ਪਕੜ ਲਿਆ ਹੈ। ਅਤੇ ਇਸ ਤਰ੍ਹਾਂ ਮੈਂ ਉਸ ਦੀ ਪ੍ਰੀਤ ਵਿੱਚ ਭਿੱਜ ਗਿਆ ਹਾਂ।
Fareedkot Teekaਰੂਪ ਔਰ ਅਰੂਪ, ਭਾਵ ਸਫਾਈ ਔਰ ਕੁਟਲਤਾ ਕਾ ਕਛੁ ਬੀਚਾਰਿ ਨਹੀਂ ਕੀਆ ਹੈ। ਏਕ ਪ੍ਰੇਮੁ ਹੀ ਮੇਰਾ ਗ੍ਰਹਣ ਕੀਆ ਹੈ, ਤਿਸ ਤੇ ਹਰੀ ਕੇ ਪ੍ਰੇਮ ਰੰਗ ਮੇਂ ਭੀਜ ਰਹਾ ਅਰਥਾਤ ਸਨਿਗਧ ਭਇਆ ਹੂੰ॥੧॥
Prof. Sahib Singhਮੇਰਾ ਕੋਈ ਸੁਹਜ ਕੋਈ ਕੁਹਜ ਉਸ ਨੇ ਕੋਈ ਭੀ ਆਪਣੇ ਮਨ ਵਿਚ ਨਹੀਂ ਲਿਆਂਦਾ। ਮੈਨੂੰ ਉਸ ਨੇ ਆਪਣੇ ਪ੍ਰੇਮ ਨਾਲ ਬੰਨ੍ਹ ਦਿੱਤਾ ਹੈ। ਮੈਨੂੰ ਆਪਣੇ ਪਿਆਰ-ਰੰਗ ਵਿਚ ਭਿਉਂ ਦਿੱਤਾ ਹੈ ॥੧॥

ਪਦ ਅਰਥ ਰੂਪੁ = ਸੁਹਜ। ਅਨਰੂਪੁ = ਕੁਹਜ। ਗਹਿਓ = ਫੜ ਲਿਆ, ਬੰਨ੍ਹ ਦਿੱਤਾ। ਮੋਹਿ = ਮੈਨੂੰ। ਰੰਗਿ = ਪ੍ਰੇਮ-ਰੰਗ ਵਿਚ। ਭੀਨ = ਭਿਉਂ ਦਿੱਤਾ ॥੧॥

SikhNet (Spanish)El Señor no tomó en cuenta ni mi belleza, ni mi deformidad, y apegado a Su Nombre, fui imbuido en Su Amor.(1)

ਪੇਖਿਓ ਲਾਲਨੁ, ਪਾਟ ਬੀਚ ਖੋਏ; ਅਨਦ ਚਿਤਾ, ਹਰਖੇ ਪਤੀਨ ॥

pekhio laalan, paatt beech khoe; anad chitaa, harakhe pateen |

Sant Singh KhalsaI behold my Beloved, now that the curtain has been torn away. My mind is happy, pleased and satisfied.
Manmohan SinghThe intervening curtain is torn off and I see my Beloved. My jovial mind is now pleased and satiated.
Manmohan Singh (Punjabi)ਵਿਚਕਾਰਲਾ ਪੜਦਾ ਪਾਟ ਗਿਆ ਹੈ ਅਤੇ ਮੈਂ ਆਪਣਾ ਪ੍ਰੀਤਮ ਨੂੰ ਵੇਖ ਲਿਆ ਹੈ। ਮੇਰਾ ਖੁਸ਼-ਤਬਾ ਮਨ ਹੁਣ ਰੱਜ਼ ਕੇ ਪ੍ਰਸੰਨ ਹੋ ਗਿਆ ਹੈ।
Fareedkot Teekaਜਬ (ਲਾਲਨੁ) ਪਿਆਰੇ ਕੋ ਦੇਖਿਆ ਤਬ ਭਰਮ ਕੇ (ਪਾਟ) ਪੜਦੇ ਬੀਚ ਸੇ ਖੋਏ ਅਰਥਾਤ ਦੂਰ ਕਰੇ ਹੈਂ, ਔ ਆਨੰਦ ਕੇ ਬੀਚ ਮੇਂ ਜਬ ਮੇਰਾ ਚਿਤ (ਪਤੀਨ) ਪਤੀਆਇਆ ਤਬ ਹਮ (ਹਰਖੇ) ਅਨੰਦ ਭਏ ਹੈਂ॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਹੁਣ ਜਦੋਂ ਵਿਚਕਾਰਲੇ ਪਰਦੇ ਦੂਰ ਕਰ ਕੇ ਮੈਂ ਉਸ ਸੋਹਣੇ ਲਾਲ ਨੂੰ ਵੇਖਿਆ ਹੈ, ਤਾਂ ਮੇਰੇ ਚਿਤ ਵਿਚ ਆਨੰਦ ਪੈਦਾ ਹੋ ਗਿਆ ਹੈ, ਮੇਰਾ ਮਨ ਖ਼ੁਸ਼ੀ ਵਿਚ ਗਦ-ਗਦ ਹੋ ਉੱਠਿਆ ਹੈ।

ਪਦ ਅਰਥ ਲਾਲਨੁ = ਸੋਹਣਾ ਲਾਲ। ਪਾਟ ਬੀਚ = ਵਿਚਲੇ ਪਰਦੇ। ਖੋਏ = ਖੋਇ, ਦੂਰ ਕਰਕੇ। ਹਰਖੇ = ਖ਼ੁਸ਼ੀ ਵਿਚ। ਪਤੀਨ = ਪਤੀਜ ਗਿਆ।

SikhNet (Spanish)La cortina que nos separaba fue levantada y contemplé la Presencia de mi Señor, al Vivirlo entré en un Estado de Éxtasis y Plenitud.

ਤਿਸ ਹੀ ਕੋ ਗ੍ਰਿਹੁ. ਸੋਈ ਪ੍ਰਭੁ ਨਾਨਕ; ਸੋ ਠਾਕੁਰੁ. ਤਿਸ ਹੀ ਕੋ ਧੀਨ ॥੨॥੧॥੨੦॥

tis hee ko grihu. soee prabh naanak; so tthaakur. tis hee ko dheen |2|1|20|

Sant Singh KhalsaMy house is His; He is my God. Nanak is obedient to His Lord and Master. ||2||1||20||
Manmohan SinghHis is the House, He is the Master and He, the Lord. Nanak is but a dependent of His.
Manmohan Singh (Punjabi)ਉਸ ਦਾ ਘਰ ਹੈ, ਓਹੀ ਮਾਲਕ ਹੈ, ਅਤੇ ਓਹੀ ਸੁਆਮੀ! ਨਾਨਕ ਕੇਵਲ ਉਸ ਦਾ ਤਾਬੇਦਾਰ ਹੈ।
Fareedkot Teekaਤਿਸੀ ਕਾ ਇਹ ਗ੍ਰਿਹ ਪ੍ਰਤਖ ਵਾ ਸਰੀਰ ਔ ਸੋਈ ਮੇਰਾ ਪ੍ਰਭੂ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਹਮਾਰਾ ਠਾਕੁਰੁ ਹੈ, ਤਿਸੀ ਕੋ ਹਮ (ਧੀਨ) ਧਿਆਵਤੇ ਹੈਂ ਵਾ ਤਿਸੀ ਕੇ ਅਧੀਨ ਹੈਂ॥੨॥੧॥੨੦॥
Prof. Sahib Singh(ਹੁਣ ਮੇਰਾ ਇਹ ਸਰੀਰ) ਉਸੇ ਦਾ ਹੀ ਘਰ (ਬਣ ਗਿਆ ਹੈ) ਉਹੀ (ਇਸ ਘਰ ਦਾ) ਮਾਲਕ (ਬਣ ਗਿਆ ਹੈ), ਉਸੇ ਦਾ ਹੀ ਮੈਂ ਸੇਵਕ ਬਣ ਗਿਆ ਹਾਂ ॥੨॥੧॥੨੦॥

ਪਦ ਅਰਥ ਤਿਸ ਹੀ = {ਲਫ਼ਜ਼ 'ਤਿਸੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ}। ਗ੍ਰਿਹੁ = ਸਰੀਰ-ਘਰ। ਠਾਕੁਰੁ = ਮਾਲਕ। ਕੋ ਧੀਨ = ਕਾ ਅਧੀਨ, ਦਾ ਸੇਵਕ ॥੨॥੧॥੨੦॥

SikhNet (Spanish)El hogar es Suyo; Él es el Maestro y Nanak se somete siempre a Su Voluntad. (2-1-20)
Answers quote the Granth verbatim with Ang citations. AI commentary is not Gurbani and not a religious ruling.