ੴ

ਸਿੱਖਬਾਣੀ · SikhBani

ਖੋਵਹੁ ਭਰਮੁ ਰਾਖੁ ਮੇਰੇ ਪ੍ਰੀਤਮ ਅੰਤਰਜਾਮੀ ਸੁਘੜ ਸੁਜਾਨ ॥

khovahu bharam raakh mere preetam antarajaamee sugharr...
Guru Arjan Dev Ji ਗੁਰੂ ਅਰਜਨ ਦੇਵ ਜੀ · Raag Todee · Ang 716 · 7 lines
Translations

ਟੋਡੀ ਮਹਲਾ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਪ੍ਰਭ ਜੀ ਮਿਲੁ; ਮੇਰੇ ਪ੍ਰਾਨ ॥

prabh jee mil; mere praan |

Sant Singh KhalsaDear God, please meet me; You are my breath of life.
Manmohan SinghMy sire Lord, meet Thou, with me. Thou art my very life.
Manmohan Singh (Punjabi)ਮੇਰੇ ਮਹਾਰਾਜ ਮਾਲਕ! ਤੂੰ ਮੈਨੂੰ ਮਿਲ, ਤੂੰ ਮੇਰੀ ਜਿੰਦ-ਜਾਨ ਹੈ।
Fareedkot Teekaਹੇ ਮੇਰੇ ਪ੍ਰਾਨ ਰੂਪ ਪ੍ਰਭ ਜੀ! ਤੂੰ ਮੇਰੇ ਕੋ ਮਿਲ॥
Prof. Sahib Singhਹੇ ਪ੍ਰਭੂ ਜੀ! ਹੇ ਮੇਰੀ ਜਿੰਦ (ਦੇ ਮਾਲਕ)! (ਮੈਨੂੰ) ਮਿਲ।

ਪਦ ਅਰਥ ਮੇਰੇ ਪ੍ਰਾਨ = ਹੇ ਮੇਰੀ ਜਿੰਦ (ਦੇ ਮਾਲਕ)!

SikhNet (Spanish)Oh Maestro, encuéntrame; oh Respiración de mi vida,

ਬਿਸਰੁ ਨਹੀ. ਨਿਮਖ ਹੀਅਰੇ ਤੇ; ਅਪਨੇ ਭਗਤ ਕਉ ਪੂਰਨ ਦਾਨ ॥ ਰਹਾਉ ॥

bisar nahee. nimakh heeare te; apane bhagat kau pooran daan | rahaau |

Sant Singh KhalsaDo not let me forget You from my heart, even for an instant; please, bless Your devotee with Your gift of perfection. ||Pause||
Manmohan SinghBe Thou not out of my mind, even for a moment and bless Thine devoted slave with Thy perfect beneficence. Pause.
Manmohan Singh (Punjabi)ਤੂੰ ਮੇਰੇ ਚਿੱਤੋਂ ਇਕ ਮੁਹਤ ਲਈ ਭੀ ਬਾਹਰ ਨਾਂ ਹੋ ਆਪਣੇ ਪਿਆਰ-ਭਿੱਜੇ ਗੋਲੇ ਨੂੰ ਆਪਣੀ ਪੂਰੀ ਦਾਤ ਪ੍ਰਦਾਨ ਕਰ। ਠਹਿਰਾਉ।
Fareedkot Teekaਹੇ ਅਪਨੇ ਭਗਤੋਂ ਕੋ ਪੂਰਨ ਦਾਨ ਦੇਨਹਾਰੇ! ਇਕ ਨਿਮਖ ਮਾਤਰ ਤੂੰ ਮੇਰੇ ਰਿਦੇ ਮੇਂ ਸੇ ਵਿਸਰ ਨਹੀਂ, ਵਾ ਇਹੀ ਮੇਂ ਭਗਤ ਕੋ ਪੂਰਣ ਦਾਨ ਦੇਹ॥ ਰਹਾਉ ॥
Prof. Sahib Singhਅੱਖ ਝਮਕਣ ਜਿਤਨੇ ਸਮੇ ਵਾਸਤੇ ਭੀ ਮੇਰੇ ਹਿਰਦੇ ਤੋਂ ਤੂੰ ਨਾਹ ਭੁੱਲ। ਆਪਣੇ ਭਗਤ ਨੂੰ ਇਹ ਪੂਰੀ ਦਾਤ ਬਖ਼ਸ਼ ਰਹਾਉ॥

ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਹੀਅਰੇ ਤੇ = ਹਿਰਦੇ ਤੋਂ। ਕਉ = ਨੂੰ ॥ਰਹਾਉ॥

SikhNet (Spanish)no dejes que me olvide de Ti ni siquiera por un instante. Bendice a Tu Devoto con Tu Fineza Perfecta.(Pausa)

ਖੋਵਹੁ ਭਰਮੁ. ਰਾਖੁ ਮੇਰੇ ਪ੍ਰੀਤਮ; ਅੰਤਰਜਾਮੀ ਸੁਘੜ ਸੁਜਾਨ ॥

khovahu bharam. raakh mere preetam; antarajaamee sugharr sujaan |

Sant Singh KhalsaDispel my doubt, and save me, O my Beloved, all-knowing Lord, O Inner-knower, O Searcher of hearts.
Manmohan SinghDispel my doubt and save me, O my accomplished and Omniscient loved Lord, the searcher of hearts.
Manmohan Singh (Punjabi)ਮੇਰਾ ਸੰਸਾ ਨਵਿਰਤ ਕਰ, ਮੇਰੀ ਰੱਖਿਆ ਕਰ, ਹੇ ਮੇਰੇ ਕਾਮਲ ਅਤੇ ਸਰਬੱਗ, ਦਿਲਾਂ ਦੀਆਂ ਜਾਨਣਹਾਰ ਪਿਆਰੇ ਪ੍ਰਭੂ।
Fareedkot Teekaਹੇ ਸੁਘੜ ਸੁਜਾਨ ਅੰਤਰਯਾਮੀ ਪ੍ਰੀਤਮ! ਮੇਰੇ ਭ੍ਰਮ ਕੋ (ਖੋਵਹੁ) ਦੂਰ ਕਰੋ ਅਰ ਰਖ੍ਯਾ ਕਰੋ॥
Prof. Sahib Singhਹੇ ਮੇਰੇ ਪ੍ਰੀਤਮ! ਹੇ ਅੰਤਰਜਾਮੀ! ਹੇ ਸੋਹਣੇ ਸੁਜਾਨ! ਮੇਰੇ ਮਨ ਦੀ ਭਟਕਣਾ ਦੂਰ ਕਰ, ਮੇਰੀ ਰੱਖਿਆ ਕਰ।

ਪਦ ਅਰਥ ਖੋਵਹੁ = ਨਾਸ ਕਰੋ। ਭਰਮੁ = ਭਟਕਣਾ। ਰਾਖੁ = ਰੱਖਿਆ ਕਰ। ਪ੍ਰੀਤਮ = ਹੇ ਪ੍ਰੀਤਮ! ਸੁਘੜ = ਹੇ ਸੋਹਣੇ! ਸੁਜਾਣ = ਹੇ ਸਿਆਣੇ!

SikhNet (Spanish)Libérame de mi duda; sálvame, oh mi Amor, oh Conocedor íntimo de los corazones.

ਕੋਟਿ ਰਾਜ ਨਾਮ ਧਨੁ ਮੇਰੈ; ਅੰਮ੍ਰਿਤ ਦ੍ਰਿਸਟਿ ਧਾਰਹੁ ਪ੍ਰਭ ਮਾਨ ॥੧॥

kott raaj naam dhan merai; amrit drisatt dhaarahu prabh maan |1|

Sant Singh KhalsaThe wealth of the Naam is worth millions of kingdoms to me; O God, please bless me with Your Ambrosial Glance of Grace. ||1||
Manmohan SinghFor me, the wealth of the name is worth millions of empires. My adorable Lord, bless Thou, me, with Thy ambrosial look.
Manmohan Singh (Punjabi)ਮੇਰੇ ਲਈ ਨਾਮ ਦੀ ਦੌਲਤ ਕ੍ਰੋੜਾਂ ਹੀ ਪਾਤਿਸ਼ਾਹੀਆਂ ਹੈ। ਮੇਰੇ ਪੂਜਯ ਪ੍ਰਭੂ! ਤੂੰ ਮੈਨੂੰ ਆਪਣੀ ਸੁਧਾਸਰੂਪ ਦ੍ਰਿਸ਼ਟੀ ਪ੍ਰਦਾਨ ਕਰ।
Fareedkot Teekaਤੇਰਾ ਨਾਮ ਹੀ ਮੇਰੇ ਰਿਦੇ ਮੇਂ ਕ੍ਰੋੜੋਂ ਰਾਜ ਔ ਧਨ ਰੂਪ ਹੈ, ਤਾਂ ਤੇ ਹੇ (ਮਾਨ) ਮਾਨਣੇ ਜੋਗ ਪ੍ਰਭੂ! ਮੇਰੇ ਪਰ ਅਪਨੀ ਅੰਮ੍ਰਿਤ ਦ੍ਰਿਸਟੀ ਧਾਰੋ, ਭਾਵ ਕ੍ਰਿਪਾ ਕਰੋ॥੧॥
Prof. Sahib Singhਹੇ ਪ੍ਰਭੂ! ਮੇਰੇ ਉਤੇ ਆਤਮਕ ਜੀਵਨ ਦੇਣ ਵਾਲੀ ਨਿਗਾਹ ਕਰ। ਮੇਰੇ ਵਾਸਤੇ ਤੇਰੇ ਨਾਮ ਦਾ ਧਨ ਕ੍ਰੋੜਾਂ ਬਾਦਸ਼ਾਹੀਆਂ (ਦੇ ਬਰਾਬਰ ਬਣਿਆ ਰਹੇ) ॥੧॥

ਪਦ ਅਰਥ ਕੋਟਿ ਰਾਜ = ਕ੍ਰੋੜਾਂ ਬਾਦਸ਼ਾਹੀਆਂ। ਮੇਰੈ = ਮੇਰੇ ਵਾਸਤੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਦ੍ਰਿਸਟਿ = ਨਿਗਾਹ। ਮਾਨ = ਮੇਰੇ ਮਨ ਉਤੇ, ਮੇਰੇ ਉੱਤੇ ॥੧॥

SikhNet (Spanish)Oh Sabio de lo más sabio, el Tesoro Tu Nombre es para mí como millones de posesiones. Oh mi Orgullo, bendíceme con Tu Mirada de Gracia.(1)

ਆਠ ਪਹਰ ਰਸਨਾ ਗੁਨ ਗਾਵੈ; ਜਸੁ ਪੂਰਿ ਅਘਾਵਹਿ ਸਮਰਥ ਕਾਨ ॥

aatth pehar rasanaa gun gaavai; jas poor aghaaveh samarath kaan |

Sant Singh KhalsaTwenty-four hours a day, I sing Your Glorious Praises. They totally satisfy my ears, O my all-powerful Lord.
Manmohan SinghMy tongue sings Thy praise, eight watches of the day, and O powerful Lord, Thine praise fully satiates my ears.
Manmohan Singh (Punjabi)ਮੇਰੀ ਜੀਭ ਅੱਠੇ ਪਹਿਰ ਹੀ ਤੇਰੀ ਮਹਿਮਾ ਗਾਇਨ ਕਰਦੀ ਹੈ, ਤੇ ਹੇ ਬਲਵਾਨ ਸਾਈਂ ਤੇਰੀ ਉਪਕਾ ਨਾਲ ਮੇਰੇ ਕੰਨ ਪੂਰੀ ਤਰ੍ਹਾਂ ਤ੍ਰਿਪਤ ਹੁੰਦੇ ਹਨ।
Fareedkot Teekaਹੇ ਪ੍ਰਭੂ! ਆਠ ਪਹਰ ਮੇਰੀ ਰਸਨਾ ਤੇਰੇ ਗੁਣੋਂ ਕੋ ਗਾਵੈ ਔ ਹੇ ਪੂਰਨ ਸਮਰਥ! ਤੇਰੇ ਜਸ ਕੋ ਸ੍ਰਵਣ ਕਰ ਕੇ ਮੇਰੇ (ਕਾਨ) ਕੰਨ ਤ੍ਰਿਪਤਿ ਹੋਵੈ॥
Prof. Sahib Singhਹੇ ਸਭ ਤਾਕਤਾਂ ਦੇ ਮਾਲਕ! (ਮੇਹਰ ਕਰ) ਮੇਰੀ ਜੀਭ ਅੱਠੇ ਪਹਰ ਤੇਰੇ ਗੁਣ ਗਾਂਦੀ ਰਹੇ, ਮੇਰੇ ਕੰਨ (ਆਪਣੇ ਅੰਦਰ) ਤੇਰੀ ਸਿਫ਼ਤਿ-ਸਾਲਾਹ ਭਰ ਕੇ (ਇਸੇ ਨਾਲ) ਰੱਜੇ ਰਹਿਣ।

ਪਦ ਅਰਥ ਰਸਨਾ = ਜੀਭ। ਜਸੁ = ਸਿਫ਼ਤਿ-ਸਾਲਾਹ। ਪੂਰਿ = ਭਰ ਕੇ। ਅਘਾਵਹਿ = ਰੱਜੇ ਰਹਿਣ। ਸਮਰਥ = ਹੇ ਸਮਰਥ! ਕਾਨ = ਕੰਨ।

SikhNet (Spanish)Mis labios recitan Tu Alabanza en las ocho rondas, noche y día; oh Ser Poderoso,

ਤੇਰੀ ਸਰਣਿ. ਜੀਅਨ ਕੇ ਦਾਤੇ; ਸਦਾ ਸਦਾ ਨਾਨਕ ਕੁਰਬਾਨ ॥੨॥੩॥੨੨॥

teree saran. jeean ke daate; sadaa sadaa naanak kurabaan |2|3|22|

Sant Singh KhalsaI seek Your Sanctuary, O Lord, O Giver of life to the soul; forever and ever, Nanak is a sacrifice to You. ||2||3||22||
Manmohan SinghSeek I Thy refuge, O the Life giving Lord. Ever, yea, forever Nanak is a sacrifice unto Thee.
Manmohan Singh (Punjabi)ਮੈਂ ਤੇਰੀ ਪਨਾਹ ਮੰਗਦਾ ਹਾਂ, ਹੇ ਜਿੰਦ ਜਾਨ ਬਖਸ਼ਣਹਾਰ ਸੁਆਮੀ! ਹਮੇਸ਼ਾ, ਹਮੇਸ਼ਾਂ ਨਾਨਕ ਤੇਰੇ ਉਤੋਂ ਘੋਲੀ ਵੰਞਦਾ ਹੈ।
Fareedkot Teekaਹੇ ਸਰਬ ਜੀਵੋਂ ਕੇ ਦਾਤੇ! ਤੇਰੀ ਸਰਨਿ ਹੋ ਕੇ, ਸ੍ਰੀ ਗੁਰੂ ਜੀ ਕਹਤੇ ਹੈਂ: ਸਦਾ ਮਨ ਬਾਣੀ ਸੇ ਹਮ ਕੁਰਬਾਨ ਜਾਤੇ ਹੈਂ॥੨॥੩॥੨੨॥☬ਪੁਨਾ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਸਭ ਜੀਵਾਂ ਦੇ ਦਾਤਾਰ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੈਥੋਂ ਸਦਾ ਹੀ ਸਦਕੇ ਜਾਂਦਾ ਹਾਂ ॥੨॥੩॥੨੨॥

ਪਦ ਅਰਥ ਜੀਅਨ ਕੇ ਦਾਤੇ = ਹੇ ਸਭ ਜੀਵਾਂ ਦੇ ਦਾਤਾਰ! ॥੨॥੩॥੨੨॥

SikhNet (Spanish)Tu Alabanza llena todo mi ser. Nanak busca Tu Santuar­io, oh Señor Dador de vida, y ofrece siempre su ser en sacrificio a Ti.(2-3-22)
Answers quote the Granth verbatim with Ang citations. AI commentary is not Gurbani and not a religious ruling.