ੴ

ਸਿੱਖਬਾਣੀ · SikhBani

ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਇ ॥

kabeer jete paap kee raakhe talai duraae
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1370 · 2 lines
Translations

ਕਬੀਰ. ਜੇਤੇ ਪਾਪ ਕੀਏ; ਰਾਖੇ ਤਲੈ ਦੁਰਾਇ ॥

kabeer. jete paap kee; raakhe talai duraae |

Sant Singh KhalsaKabeer, whatever sins the mortal has committed, he tries to keep hidden under cover.
Manmohan SinghKabir, whatever sins the mortal commits, he tries to keep them hidden under s cover.
Manmohan Singh (Punjabi)ਕਬੀਰ, ਜੋ ਭੀ ਕਸਮਲ ਪ੍ਰਾਣੀ ਕਰਦਾ ਹੈ, ਉਨ੍ਹਾਂ ਨੂੰ ਉਹ ਪਰਦੇ ਹੇਠਾ ਲੁਕਾਈ ਰਖਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਇਸ ਜੀਵ ਨੇ ਜੇਤੇ ਪਾਪ ਕੀਏ ਥੇ, ਸੋ ਸਭ ਝੂਠ ਕੇ ਨੀਚੇ ਲੁਕਾਇ ਰਖੇ ਥੇ॥
Prof. Sahib Singh(ਪਰਮਾਤਮਾ ਦੀ ਯਾਦ ਭੁਲਾਇਆਂ ਮਨੁੱਖ ਸਰੀਰਕ ਮੋਹ ਦੇ ਵਹਿਣ ਵਿਚ ਪੈ ਕੇ ਵਿਕਾਰਾਂ ਵਾਲੇ ਰਾਹੇ ਪੈ ਜਾਂਦਾ ਹੈ; ਤਿਲਕ, ਮਾਲਾ, ਪੂਜਾ, ਧੋਤੀ ਆਦਿਕ ਧਰਮ-ਭੇਖ ਨਾਲ ਲੋਕ ਸ਼ਾਇਦ ਪਤੀਜ ਜਾਣ ਕਿ ਇਹ ਭਗਤ ਹਨ; ਪਰ ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਹੇ ਕਬੀਰ! ਜੋ ਜੋ ਪਾਪ ਕੀਤੇ ਜਾਂਦੇ ਹਨ (ਭਾਵੇਂ ਉਹ ਪਾਪ) ਆਪਣੇ ਅੰਦਰ ਲੁਕਾ ਕੇ ਰੱਖੇ ਜਾਂਦੇ ਹਨ,

ਪਦ ਅਰਥ ਜੇਤੇ = ਜਿਤਨੇ ਭੀ। ਤਲੈ = ਹੇਠਾਂ, ਆਪਣੇ ਅੰਦਰ। ਦੁਰਾਇ ਰਾਖੇ = ਲੁਕਾ ਰੱਖੇ।

SikhNet (Spanish)Kabir, cualesquiera que sean las faltas del mortal, las trata de cubrir,

ਪਰਗਟ ਭਏ ਨਿਦਾਨ ਸਭ; ਜਬ ਪੂਛੇ ਧਰਮ ਰਾਇ ॥੧੦੫॥

paragatt bhe nidaan sabh; jab poochhe dharam raae |105|

Sant Singh KhalsaBut in the end, they shall all be revealed, when the Righteous Judge of Dharma investigates. ||105||
Manmohan SinghAt last they are all disclosed, when the Lord-Justiciar holds and inquiry.
Manmohan Singh (Punjabi)ਅਖੀਰ ਨੂੰ ਉਹ ਸਾਰੇ ਜ਼ਾਹਰ ਹੋ ਜਾਂਦੇ ਹਨ, ਤਦ ਧਰਮਰਾਜ ਪੁਛ ਗਿਛ ਕਰਦਾ ਹੈ।
Fareedkot Teekaਜਬ ਧਰਮਰਾਇ ਨੇ ਇਸ ਸੇ ਪੂਛਨਾ ਕਰਾ ਸੋ ਸਭ (ਨਿਦਾਨ) ਅੰਤ ਕੋ ਪ੍ਰਗਟ ਹੋਇ ਗਏ॥੧੦੫॥
Prof. Sahib Singhਫਿਰ ਭੀ ਜਦੋਂ ਧਰਮਰਾਜ ਪੁੱਛਦਾ ਹੈ ਉਹ ਪਾਪ ਆਖ਼ਰ ਸਾਰੇ ਉੱਘੜ ਆਉਂਦੇ ਹਨ (ਭਾਵ, ਵੇਦ ਆਦਿਕਾਂ ਦਾ ਕਰਮ-ਕਾਂਡ ਵਿਕਾਰਾਂ ਤੋਂ ਨਹੀਂ ਬਚਾ ਸਕਦਾ, ਬਾਹਰਲੇ ਧਰਮ-ਭੇਖ ਨਾਲ ਲੋਕ ਤਾਂ ਭਾਵੇਂ ਪਤੀਜ ਜਾਣ, ਪਰ ਅੰਦਰਲੇ ਪਾਪ ਪਰਮਾਤਮਾ ਤੋਂ ਲੁਕੇ ਨਹੀਂ ਰਹਿ ਸਕਦੇ) ॥੧੦੫॥

ਪਦ ਅਰਥ ਨਿਦਾਨ = ਆਖ਼ਰ ॥੧੦੫॥

* ਨੋਟ: ਅਗਲੇ ਤਿੰਨ ਸ਼ਲੋਕਾਂ ਵਿਚ ਤਿੰਨ ਮਿਸਾਲਾਂ ਦੇ ਕੇ ਦੱਸਦੇ ਹਨ ਕਿ ਸਿਮਰਨ ਛੱਡ ਕੇ ਦੁਨੀਆ ਉਲਟੇ ਰਾਹੇ ਤੁਰ ਪੈਂਦੀ ਹੈ। ਇਸ ਵਾਸਤੇ "ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ"।

SikhNet (Spanish)pero al final serán reveladas, cuando el Recto Juez del Dharma investiguo (405)
Answers quote the Granth verbatim with Ang citations. AI commentary is not Gurbani and not a religious ruling.