ੴ

ਸਿੱਖਬਾਣੀ · SikhBani

ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ ॥

kabeer maae moonddau tih guroo kee jaa te bharam na jaae
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1369, 1370 · 2 lines
Translations

ਕਬੀਰ. ਮਾਇ ਮੂੰਡਉ. ਤਿਹ ਗੁਰੂ ਕੀ; ਜਾ ਤੇ ਭਰਮੁ. ਨ ਜਾਇ ॥

kabeer. maae moonddau. tih guroo kee; jaa te bharam. na jaae | Ang 1369

Sant Singh KhalsaKabeer, shave the mother of that guru, who does not take away one's doubt.
Manmohan SinghKabir, shave thou the mother of that Guru, through whom doubt departs not.
Manmohan Singh (Punjabi)ਕਬੀਰ, ਤੂੰ ਉਸ ਗੁਰੂ ਦੀ ਮਾਤਾ ਨੂੰ ਮੁੰਨ ਦੇ ਜਿਸ ਦੇ ਰਾਹੀਂ ਸੰਸਾ ਨਵਿਰਤ ਨਹੀਂ ਹੁੰਦਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਤਿਸ ਝੂਠੇ ਗੁਰੂ ਕੀ ਮਾਇ ਕਾ ਸਿਰ ਮੂੰਡ ਦੇਈਏ ਜਿਸ ਸੇ ਚਿਤ ਕਾ ਭਰਮ ਨਾ ਜਾਵੇ॥
Prof. Sahib Singh(ਇਹ ਪੰਡਿਤ ਮੈਨੂੰ ਪਰਮਾਤਮਾ ਦੇ ਨਾਮ ਵਿਚ ਜੁੜਨ ਤੋਂ ਹੋੜਦਾ ਹੈ ਤੇ ਆਪਣੇ ਵੇਦ ਆਦਿਕ ਕਰਮ ਪੁਸਤਕਾਂ ਦੇ ਕਰਮ-ਕਾਂਡ ਦਾ ਢੋਲ ਵਜਾ ਕੇ ਮੇਰਾ ਗੁਰੂ-ਪੁਰੋਹਤ ਬਣਨਾ ਚਾਹੁੰਦਾ ਹੈ; ਪਰ) ਹੇ ਕਬੀਰ! ਮੈਂ ਅਜੇਹੇ ਗੁਰੂ ਦੀ ਮਾਂ ਦਾ ਸਿਰ ਮੁੰਨ ਦਿਆਂ, ਇਸ ਦੇ ਰਾਹ ਤੇ ਤੁਰਿਆਂ (ਸਰੀਰਕ ਮੋਹ ਦੀ) ਭਟਕਣਾ ਦੂਰ ਨਹੀਂ ਹੋ ਸਕਦੀ।

ਪਦ ਅਰਥ ਮਾਇ ਮੂੰਡਉ = ਮਾਂ (ਦਾ ਸਿਰ) ਮੁੰਨ ਦਿਆਂ। ਤਿਹ = ਤਿਸ, ਉਸ। ਜਾ ਤੇ = ਜਿਸ ਪਾਸੋਂ ਜਿਸ ਦੇ ਕੋਲ ਰਹਿ ਕੇ, ਜਿਸ ਦੇ ਦੱਸੇ ਰਾਹ ਤੇ ਤੁਰ ਕੇ। ਭਰਮੁ = ਮਨ ਦੀ ਭਟਕਣਾ, ਸਰੀਰਕ ਮੋਹ-ਰੂਪ ਭਟਕਣਾ, ਦੇਹ-ਅੱਧਿਆਸ। ਨ ਜਾਇ = ਦੂਰ ਨ ਹੋਵੇ।

SikhNet (Spanish)Kabir, rapa a la madre de tal guru que no arrasa con las dudas de uno.

ਆਪ ਡੁਬੇ ਚਹੁ ਬੇਦ ਮਹਿ; ਚੇਲੇ ਦੀਏ ਬਹਾਇ ॥੧੦੪॥

aap ddube chahu bed meh; chele dee bahaae |104| Ang 1370

Sant Singh KhalsaHe himself is drowning in the four Vedas; he drowns his disciples as well. ||104||
Manmohan SinghHe himself is drowned in the four Vedas and drowns his disciples as well.
Manmohan Singh (Punjabi)ਉਹ ਖੁਦ ਚਾਰਾਂ ਹੀ ਵੇਦਾਂ ਅੰਦਰ ਬੁਡਿਆ ਹੋਇਆ ਹੈ ਅਤੇ ਆਪਣੇ ਮੁਰੀਦ ਨੂੰ ਭੀ ਡੋਬ ਦਿੰਦਾ ਹੈ।
Fareedkot Teekaਕਿਉਂ ਕਿ ਓਹ ਆਪ ਚਾਰੋਂ ਵੇਦੋਂ ਕੇ ਕਹੇ ਹੂਏ ਕਰਮ ਕਾਂਡ ਮੇਂ ਡੂਬੇ ਹੂਏ ਹੈਂ ਔਰ ਚੇਲੇ ਭੀ ਕਰਮ ਕਾਂਡ ਰੂਪੀ ਨਦੀ ਮੇਂ ਰੁੜਾਇ ਦੀਏ ਹੈਂ॥੧੦੪॥
Prof. Sahib Singhਇਹ ਲੋਕ ਆਪ ਭੀ ਚਹੁੰਆਂ ਵੇਦਾਂ (ਦੇ ਕਰਮ-ਕਾਂਡ) ਵਿਚ ਪੈ ਕੇ (ਦੇਹ-ਅੱਧਿਆਸ ਦੇ ਡੂੰਘੇ ਪਾਣੀਆਂ ਵਿਚ) ਡੁੱਬੇ ਹੋਏ ਹਨ, ਜੋ ਜੋ ਬੰਦੇ ਇਹਨਾਂ ਦੇ ਪਿੱਛੇ ਲੱਗਦੇ ਹਨ ਉਹਨਾਂ ਨੂੰ ਭੀ ਇਹਨਾਂ ਉਸੇ ਮੋਹ ਵਿਚ ਰੋੜ੍ਹ ਦਿੱਤਾ ਹੈ ॥੧੦੪॥

ਪਦ ਅਰਥ ਦੀਏ ਬਹਾਇ = ਰੁੜ੍ਹਾ ਦਿੱਤੇ ॥੧੦੪॥

SikhNet (Spanish)Él mismo se está ahogando en los cuatro Vedas y ahoga a sus discípulos también. (104)
Answers quote the Granth verbatim with Ang citations. AI commentary is not Gurbani and not a religious ruling.