ੴ

ਸਿੱਖਬਾਣੀ · SikhBani

ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥

jot roop har aap guroo naanak kahaayau
Bhatt Mathura ਭੱਟ ਮਥੁਰਾ · Svaiyay Fifth Mehl · Ang 1408 · 6 lines
Translations

ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ ॥

jot roop har aap; guroo naanak kahaayau |

Sant Singh KhalsaThe Embodiment of Light, the Lord Himself is called Guru Nanak.
Manmohan SinghGod, the Embodiment of Light, has caused Himself to be called Guru Nanak.
Manmohan Singh (Punjabi)ਪ੍ਰਕਾਸ਼ ਦੇ ਸਰੂਪ, ਵਾਹਿਗੁਰੂ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ ਹੈ।
Fareedkot Teekaਜੋਤਿ ਸਰੂਪ ਹਰੀ ਨੇ ਆਪ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਮ ਕਹਾਯਾ ਹੈ॥
Prof. Sahib Singhਪ੍ਰਕਾਸ਼-ਰੂਪ ਹਰੀ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ।

ਪਦ ਅਰਥ ਜੋਤਿ = ਪ੍ਰਕਾਸ਼।

SikhNet (Spanish)La Encarnación de la Luz, el Mismo Dios se llama Guru Nanak,

ਤਾ ਤੇ ਅੰਗਦੁ ਭਯਉ; ਤਤ ਸਿਉ ਤਤੁ ਮਿਲਾਯਉ ॥

taa te angad bhyau; tat siau tat milaayau |

Sant Singh KhalsaFrom Him, came Guru Angad; His essence was absorbed into the essence.
Manmohan SinghFrom him Angad Dev became the Guru, whom he, forthwith, united with the Primal Lord.
Manmohan Singh (Punjabi)ਉਨ੍ਹਾਂ ਤੋਂ ਅੰਗਦ ਦੇਵ ਗੁਰੂ ਹੋਇਆ ਜਿਸ ਨੂੰ ਉਨ੍ਹਾਂ ਨੇ ਤੁਰੰਤ ਹੀ ਆਦੀ ਪ੍ਰਭੂ ਨਾਲ ਮਿਲਾ ਦਿਤਾ।
Fareedkot Teekaਤਿਨੋਂ ਤੇ ਸ੍ਰੀ ਅੰਗਦ ਸਾਹਿਬ ਜੀ ਗੁਰੂ ਭਏ ਹੈਂ, ਜਿਨੋਂ ਕੋ ਤਤ ਸਰੂਪ ਮੇਂ (ਤਤ) ਤਤਕਾਲ ਹੀ ਗੁਰੂ ਨਾਨਕ ਜੀ ਨੇ ਮਿਲਾਯਾ ਹੈ॥
Prof. Sahib Singhਉਸ (ਗੁਰੂ ਨਾਨਕ ਦੇਵ ਜੀ) ਤੋਂ (ਗੁਰੂ ਅੰਗਦ ਪ੍ਰਗਟ ਹੋਇਆ), (ਗੁਰੂ ਨਾਨਕ ਦੇਵ ਜੀ ਦੀ) ਜੋਤਿ (ਗੁਰੂ ਅੰਗਦ ਜੀ ਦੀ) ਜੋਤਿ ਨਾਲ ਮਿਲ ਗਈ।

ਪਦ ਅਰਥ ਤਤ = ਜੋਤਿ।

SikhNet (Spanish)de Él vino Guru Angad. Su Esencia fue absorbida en la Esencia.

ਅੰਗਦਿ ਕਿਰਪਾ ਧਾਰਿ; ਅਮਰੁ ਸਤਿਗੁਰੁ ਥਿਰੁ ਕੀਅਉ ॥

angad kirapaa dhaar; amar satigur thir keeo |

Sant Singh KhalsaGuru Angad showed His Mercy, and established Amar Daas as the True Guru.
Manmohan SinghShowering his benediction, Angad Dev established Amar Dass as the True Guru.
Manmohan Singh (Punjabi)ਆਪਣੀ ਮਿਹਰ ਨਿਛਾਵਰ ਕਰਕੇ, ਅੰਗਦ ਦੇਵ ਜੀ ਨੇ ਅਮਰਦਾਸ ਨੂੰ ਸੱਚਾ ਗੁਰੂ ਅਸਥਾਪਨ ਕੀਤਾ।
Fareedkot Teekaਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਕ੍ਰਿਪਾ ਧਾਰਕਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੋ ਗੁਰਿਆਈ ਕੇ ਤਖਤ ਪਰ ਇਸਥਿਤ ਕੀਆ ਹੈ॥
Prof. Sahib Singh(ਗੁਰੂ) ਅੰਗਦ (ਦੇਵ ਜੀ) ਨੇ ਕਿਰਪਾ ਕਰ ਕੇ ਅਮਰਦਾਸ ਜੀ ਨੂੰ ਗੁਰੂ ਥਾਪਿਆ;
SikhNet (Spanish)Guru Angad mostró Su Misericordia y estableció a Guru Amar Das como el Guru Verdadero.

ਅਮਰਦਾਸਿ ਅਮਰਤੁ ਛਤ੍ਰੁ; ਗੁਰ ਰਾਮਹਿ ਦੀਅਉ ॥

amaradaas amarat chhatru; gur raameh deeo |

Sant Singh KhalsaGuru Amar Daas blessed Guru Raam Daas with the umbrella of immortality.
Manmohan SinghAmar Dass blessed Guru Ram Dass with the ambrosial umbrella.
Manmohan Singh (Punjabi)ਅਮਰਦਾਸ ਨੇ ਅੰਮ੍ਰਿਤਮਈ ਚੋਰ ਛਤ੍ਰ ਗੁਰੂ ਰਾਮਦਾਸ ਨੂੰ ਬਖਸ਼ਿਆ।
Fareedkot Teekaਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ (ਅਮਰਤੁ) ਅਮਰ ਹੋਣੇਵਾਲਾ ਛੱਤ੍ਰ ਗੁਰਿਆਈ ਕੇ ਸੰਯੁਕਤ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੋ ਦੀਆ ਹੈ॥
Prof. Sahib Singh(ਗੁਰੂ) ਅਮਰਦਾਸ (ਜੀ) ਨੇ ਆਪਣੇ ਵਾਲਾ ਛੱਤ੍ਰ ਗੁਰੂ ਰਾਮਦਾਸ (ਜੀ) ਨੂੰ ਦੇ ਦਿਤਾ।

ਪਦ ਅਰਥ ਅਮਰਤੁ = ਅਮਰਦਾਸ ਵਾਲਾ।

SikhNet (Spanish)Guru Amar Das bendijo a Guru Ram Das con la Sombrilla de la Inmortalidad,

ਗੁਰ ਰਾਮਦਾਸ ਦਰਸਨੁ ਪਰਸਿ; ਕਹਿ ਮਥੁਰਾ ਅੰਮ੍ਰਿਤ ਬਯਣ ॥

gur raamadaas darasan paras; keh mathuraa amrit bayan |

Sant Singh KhalsaSo speaks Mat'huraa: gazing upon the Blessed Vision, the Darshan of Guru Raam Daas, His speech became as sweet as nectar.
Manmohan SinghSays Mathura, seeing the vision of Guru Ram Dass, Nectar-sweet became the speech of Arjan Dev.
Manmohan Singh (Punjabi)ਮਥੁਰਾ ਆਖਦਾ ਹੈ, ਗੁਰੂ ਰਾਮਦਾਸ ਜੀ ਦਾ ਦੀਦਾਰ ਦੇਖ, ਅੰਮ੍ਰਿਤ ਵਰਗੇ ਮਿਠੇ ਥੀ ਗਏ ਅਰਜਨ ਦੇਵ ਜੀ ਦੇ ਬਚਨ-ਬਿਲਾਸ।
Fareedkot Teekaਸ੍ਰੀ 'ਮਥਰਾ' ਭੱਟ ਜੀ ਕਹਤੇ ਹੈਂ: ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੇ ਦਰਸਨ ਕੋ ਪਰਸ, ਅੰਮ੍ਰਿਤ ਸਮ ਜਿਨਕੇ ਬਚਨ ਹੈਂ॥
Prof. Sahib Singhਮਥੁਰਾ ਆਖਦਾ ਹੈ ਕਿ 'ਗੁਰੂ ਰਾਮਦਾਸ (ਜੀ) ਦਾ ਦਰਸਨ ਕਰ ਕੇ (ਗੁਰੂ ਅਰਜੁਨ ਦੇਵ ਜੀ ਦੇ) ਬਚਨ ਆਤਮਕ ਜੀਵਨ ਦੇਣ ਵਾਲੇ ਹੋ ਗਏ ਹਨ।

ਪਦ ਅਰਥ ਅੰਮ੍ਰਿਤ ਬਯਣ = (ਗੁਰੂ ਅਰਜੁਨ ਜੀ ਦੇ) ਆਤਮਕ ਜੀਵਨ ਦੇਣ ਵਾਲੇ ਬਚਨ।

SikhNet (Spanish)así habla Mathura, teniendo la Bendita Visión, el Darshan de Guru Ram Das, Su Discurso se volvió tan Dulce como el Néctar.

ਮੂਰਤਿ ਪੰਚ, ਪ੍ਰਮਾਣ ਪੁਰਖੁ; ਗੁਰੁ ਅਰਜੁਨੁ, ਪਿਖਹੁ ਨਯਣ ॥੧॥

moorat panch, pramaan purakh; gur arajun, pikhahu nayan |1|

Sant Singh KhalsaWith your eyes, see the certified Primal Person, Guru Arjun, the Fifth Manifestation of the Guru. ||1||
Manmohan SinghWith thine eyes, see thou the embodiment of the approved person, Arjan Dev, the filth Guru.
Manmohan Singh (Punjabi)ਆਪਣੇ ਨੇਤ੍ਰਾਂ ਨਾਲ ਤੂੰ ਪ੍ਰਮਾਣੀਕ ਪੁਰਸ਼, ਅਰਜਨ ਦੇਵ, ਪੰਜਵੇ ਗੁਰੂ ਜੀ ਦੇ ਸਰੂਪ ਨੂੰ ਵੇਖ।
Fareedkot Teekaਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਭਏ ਹੈਂ, ਹੇ ਪੁਰਸ਼ੋ! ਤਿਨੋਂ ਕੀ ਮੂਰਤੀ ਕੋ ਨੇਤ੍ਰਹੁ ਕਰ ਕੇ ਦੇਖੋ॥੧॥
Prof. Sahib Singhਪੰਜਵੇਂ ਸਰੂਪ ਅਕਾਲ ਪੁਰਖ ਰੂਪ ਗੁਰੂ ਅਰਜੁਨ ਦੇਵ ਜੀ ਨੂੰ ਅੱਖਾਂ ਨਾਲ ਵੇਖੋ ॥੧॥

ਪਦ ਅਰਥ ਪੰਚ = ਪੰਜਵੀਂ। ਪ੍ਰਮਾਣ ਪੁਰਖੁ = ਅਕਾਲ ਪੁਰਖ-ਰੂਪ। ਪਿਖਹੁ = ਵੇਖੋ। ਨਯਣ = ਅੱਖਾਂ ਨਾਲ। ਕਹਿ = ਕਹੇ, ਆਖਦਾ ਹੈ ॥੧॥

SikhNet (Spanish)Con Tus ojos ve a la Persona Primordial, al Ser Abprobado. Guru Aryan es la Quinta Manifestación del Guru. (1)
Answers quote the Granth verbatim with Ang citations. AI commentary is not Gurbani and not a religious ruling.