ਜਗਤ ਉਧਾਰਣੁ ਨਾਮੁ; ਸਤਿਗੁਰ ਤੁਠੈ ਪਾਇਅਉ ॥
jagat udhaaran naam; satigur tutthai paaeaau |
Sant Singh KhalsaThe Naam is the Saving Grace of the world; by the Pleasure of the True Guru, it is obtained.
Manmohan SinghThrough the True Guru's pleasure, I am blessed with the Name, the emancipator of the world.
Manmohan Singh (Punjabi)ਸੱਚੇ ਗੁਰਾਂ ਦੀ ਪਰਸੰਨਤਾ ਰਾਹੀਂ, ਮੈਨੂੰ ਸੰਸਾਰ ਦਾ ਪਾਰ ਉਤਾਰਾ ਕਰਨ ਵਾਲਾ, ਨਾਮ ਪਰਾਪਤ ਹੋਇਆ ਹੈ।
Fareedkot Teekaਹੇ ਸਤਿਗੁਰ ਜੀ! ਆਪ ਕੇ (ਤੁਠੈ) ਪ੍ਰਸੰਨ ਹੋਣੇ ਸੇ ਜਗਤ ਕੇ ਉਧਾਰ ਕਰਨੇ ਵਾਲਾ ਨਾਮ ਹਮਨੇ ਪਾਯਾ ਹੈ॥
Prof. Sahib Singhਜਗਤ ਨੂੰ ਤਾਰਨ ਵਾਲਾ ਨਾਮ ਆਪ ਨੇ ਗੁਰੂ ਦੇ ਪ੍ਰਸੰਨ ਹੋਣ ਤੇ ਪ੍ਰਾਪਤ ਕੀਤਾ ਹੈ।
ਪਦ ਅਰਥ ਤੁਠੈ = ਪ੍ਰਸੰਨ ਹੋਇਆਂ।
SikhNet (Spanish)El Naam es la Gracia Salvadora del mundo, por el Placer del Verdadero Guru es obtenido,
ਅਬ ਨਾਹਿ ਅਵਰ ਸਰਿ ਕਾਮੁ; ਬਾਰੰਤਰਿ ਪੂਰੀ ਪੜੀ ॥੩॥੧੨॥
ab naeh avar sar kaam; baarantar pooree parree |3|12|
Sant Singh KhalsaNow, I am not concerned with anything else; at Your Door, I am fulfilled. ||3||12||
Manmohan SinghNow I have no concern with any other. Repairing to thy door, O Guru, I am fulfilled.
Manmohan Singh (Punjabi)ਹੁਣ ਮੇਰਾ ਹੋਰਸ ਕਿਸੇ ਨਾਲ ਕੋਈ ਵਿਹਾਰ ਨਹੀਂ। ਤੇਰੇ ਬੂਹੇ ਤੇ ਆ ਕੇ ਮੇਰੀ ਨਿਸਾ ਹੋ ਗਈ ਹੈ, ਹੇ ਗੁਰਦੇਵ!
Fareedkot Teekaਤਾਂ ਤੇ ਅਬ ਹਮਾਰਾ ਮੋਖ੍ਯ ਰੂਪੀ ਕਾਮ ਸਰ ਗਿਆ ਹੈ ਔਰ ਕੋਈ ਕਾਰਜ ਨਹੀਂ ਰਹਾ ਹੈ, ਭਾਵ ਸਰਬ ਮਨੋਰਥ ਪੂਰਨ ਭਏ ਹੈਂ। ਆਪ ਕੇ (ਬਾਰੰਤਰਿ) ਦੁਆਰੇ ਬੀਚ ਆਵਣੇ ਕਰ ਕੇ ਹਮਾਰੀ ਪੂਰੀ ਪਈ ਹੈ, ਭਾਵ ਯੇਹ ਆਪ ਕੇ ਦਰਬਾਰ ਮੇਂ ਆਇਕਰ ਹਮ ਕ੍ਰਿਤਾਰਥ ਹੂਏ ਹੈਂ॥੩॥੧੨॥
Prof. Sahib Singhਸਾਨੂੰ ਹੁਣ ਕਿਸੇ ਹੋਰ ਨਾਲ ਕੋਈ ਗਉਂ ਨਹੀਂ। (ਗੁਰੂ ਅਰਜਨ ਦੇਵ ਜੀ ਦੇ) ਦਰ ਉਤੇ ਸਾਡੇ ਸਾਰੇ ਕਾਰਜ ਰਾਸ ਹੋ ਗਏ ਹਨ ॥੩॥੧੨॥
ਪਦ ਅਰਥ ਅਵਰ ਸਰਿ = ਕਿਸੇ ਹੋਰ ਦੇ ਨਾਲ। ਬਾਰੰਤਰਿ = ਦਰ ਉਤੇ। ਪੂਰੀ ਪੜੀ = ਕਾਰਜ ਰਾਸ ਹੋ ਗਏ ਹਨ ॥੩॥੧੨॥
* ਨੋਟ: ਕਲ੍ਯ੍ਯਸਹਾਰ ਦੇ ੧੨ ਸਵਈਏ ਤੇ ਸੋਰਠੇ ਮਿਲਵੇਂ।
SikhNet (Spanish)nada más me importa. En tu Puerta me siento satisfecho. (3-12)