ੴ

ਸਿੱਖਬਾਣੀ · SikhBani

ਰੈਣਿ ਦਿਨਸੁ ਰਹੈ ਇਕ ਰੰਗਾ ॥

rain dinas rahai ik rangaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 181 · 19 lines
Translations

ਗਉੜੀ ਮਹਲਾ ੫ ਗੁਆਰੇਰੀ ॥

gaurree mahalaa 5 guaareree |

Sant Singh KhalsaGauree, Fifth Mehl, Gwaarayree:
Manmohan SinghGauri 5th Guru Guareri.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ ਗੁਆਰੇਰੀ।
SikhNet (Spanish)Gauri Guareri, Mejl Guru Aryan, Quinto Canal Divino.

ਰੈਣਿ ਦਿਨਸੁ; ਰਹੈ ਇਕ ਰੰਗਾ ॥

rain dinas; rahai ik rangaa |

Sant Singh KhalsaNight and day, they remain in the Love of the One.
Manmohan SinghNight and day the Saints abide in the love of One God.
Manmohan Singh (Punjabi)ਰਾਤ੍ਰੀ ਅਤੇ ਦਿਹੁੰ ਸੰਤ ਇਕ ਵਾਹਿਗੁਰੂ ਦੇ ਪ੍ਰੇਮ ਅੰਦਰ ਵਸਦੇ ਹਨ।
Fareedkot Teekaਰਾਤ੍ਰ ਦਿਨ ਏਕ ਪ੍ਰੇਮ ਵਾ ਆਨੰਦ ਮੇਂ ਰਹਤੇ ਹੈਂ॥
Prof. Sahib Singh(ਪੂਰੇ ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਦਿਨ ਰਾਤ ਇਕ ਪਰਮਾਤਮਾ ਦੇ ਪ੍ਰੇਮ ਵਿਚ (ਮਸਤ) ਰਹਿੰਦਾ ਹੈ।

ਪਦ ਅਰਥ ਰੈਣਿ = ਰਾਤ। ਇਕ ਰੰਗਾ = ਇਕ ਪ੍ਰਭੂ ਦੇ ਪ੍ਰੇਮ ਵਿਚ।

SikhNet (Spanish)El Santo es aquél que permanece siempre igual,

ਪ੍ਰਭ ਕਉ ਜਾਣੈ; ਸਦ ਹੀ ਸੰਗਾ ॥

prabh kau jaanai; sad hee sangaa |

Sant Singh KhalsaThey know that God is always with them.
Manmohan SinghThe Lord they deem, to be, ever, with them.
Manmohan Singh (Punjabi)ਸਾਹਿਬ ਨੂੰ ਉਹ ਹਮੇਸ਼ਾ, ਆਪਣੇ ਅੰਗ ਸੰਗ ਸਮਝਦੇ ਹਨ।
Fareedkot Teekaਪ੍ਰਭੂ ਕੋ ਸਦਾ ਸੰਗ ਜਾਣਤੇ ਹੈਂ॥
Prof. Sahib Singhਉਹ ਮਨੁੱਖ ਪਰਮਾਤਮਾ ਨੂੰ ਸਦਾ ਹੀ ਆਪਣੇ ਅੰਗ-ਸੰਗ (ਵੱਸਦਾ) ਸਮਝਦਾ ਹੈ।

ਪਦ ਅਰਥ ਕਉ = ਨੂੰ। ਸਦ = ਸਦਾ।

SikhNet (Spanish)y siente siempre la Presencia del Señor.

ਠਾਕੁਰ ਨਾਮੁ; ਕੀਓ ਉਨਿ ਵਰਤਨਿ ॥

tthaakur naam; keeo un varatan |

Sant Singh KhalsaThey make the Name of their Lord and Master their way of life;
Manmohan SinghLord's Name they make their way of life.
Manmohan Singh (Punjabi)ਸਾਈਂ ਦੇ ਨਾਮ ਨੂੰ ਉਹ ਆਪਣੀ ਜੀਵਨ ਰਹੁ-ਰੀਤੀ ਬਣਾ ਲੈਂਦੇ ਹਨ।
Fareedkot Teekaਪੁਨਾ ਠਾਕਰ ਨਾਮ ਹੀ ਉਨ ਪੁਰਸੋਂ ਨੇ (ਵਰਤਨਿ) ਵਲੇਵਾ ਅਰਥਾਤ ਸਮਗ੍ਰੀ ਕਰੀ ਹੈ॥
Prof. Sahib Singh(ਉਸ ਮਨੁੱਖ) ਪਰਮਾਤਮਾ ਦੇ ਨਾਮ ਨੂੰ ਹੀ ਹਰ ਵੇਲੇ ਵਰਤਣ ਵਾਲੀ ਸ਼ੈ ਜਾਣਿਆ ਹੈ।

ਪਦ ਅਰਥ ਉਨਿ = ਉਸ (ਮਨੁੱਖ) ਨੇ। ਵਰਤਨਿ = ਹਰ ਵੇਲੇ ਵਰਤਣ ਵਾਲੀ ਸ਼ੈ।

SikhNet (Spanish)Él transmite infatigablemente el Nombre del Señor,

ਤ੍ਰਿਪਤਿ ਅਘਾਵਨੁ; ਹਰਿ ਕੈ ਦਰਸਨਿ ॥੧॥

tripat aghaavan; har kai darasan |1|

Sant Singh Khalsathey are satisfied and fulfilled with the Blessed Vision of the Lord's Darshan. ||1||
Manmohan SinghThey are sated and satiated by God's sight.
Manmohan Singh (Punjabi)ਉਹ ਵਾਹਿਗੁਰੂ ਦੇ ਦੀਦਾਰ ਦੁਆਰਾ ਰੱਜ ਅਤੇ ਧ੍ਰਾਪ ਜਾਂਦੇ ਹਨ।
Fareedkot Teekaਹਰੀ ਕੇ ਦਰਸਨ ਸੇ ਮਨ ਤਨ ਕਰ ਤ੍ਰਿਪਤ ਹੋਤੇ ਹੈਂ॥੧॥
Prof. Sahib Singhਪਰਮਾਤਮਾ ਦੇ ਦਰਸਨ ਨਾਲ ਉਹ (ਸਦਾ) ਤ੍ਰਿਪਤ ਰਹਿੰਦਾ ਹੈ ਸੰਤੁਸ਼ਟ ਰਹਿੰਦਾ ਹੈ ॥੧॥

ਪਦ ਅਰਥ ਅਘਾਵਨੁ = ਸੰਤੋਖ, ਸੰਤੁਸ਼ਟਤਾ। ਦਰਸਨਿ = ਦਰਸਨ ਨਾਲ ॥੧॥

SikhNet (Spanish)estando imbuido en la Visión de Dios. (1)

ਹਰਿ ਸੰਗਿ ਰਾਤੇ; ਮਨ ਤਨ ਹਰੇ ॥

har sang raate; man tan hare |

Sant Singh KhalsaImbued with the Love of the Lord, their minds and bodies are rejuvenated,
Manmohan SinghImbued with God their soul and body are reverdured.
Manmohan Singh (Punjabi)ਉਹ ਵਾਹਿਗੁਰੂ ਨਾਲ ਰੰਗੀਜਣ ਨਾਲ ਉਹਨਾਂ ਦੀ ਆਤਮਾ ਤੇ ਦੇਹਿ ਸਰਸਬਜ਼ ਹੋ ਜਾਂਦੇ ਹਨ।
Fareedkot Teekaਔਰ ਹਰੀ ਕੇ ਸੰਗ ਰਤੇ ਹੈਂ ਪੁਨਾ ਮਨ ਤਨ ਸੇ ਹਰੇ ਹੈਂ ਅਰਥਾਤ ਪ੍ਰਸਿੰਨ ਹੈਂ॥
Prof. Sahib Singh(ਹੇ ਭਾਈ! ਉਹ ਮਨੁੱਖ) ਪਰਮਾਤਮਾ ਨਾਲ ਰੱਤੇ ਰਹਿੰਦੇ ਹਨ (ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦੇ ਹਨ) ਉਹਨਾਂ ਦੇ ਮਨ ਖਿੜੇ ਰਹਿੰਦੇ ਹਨ, ਉਹਨਾਂ ਦੇ ਤਨ ਖਿੜੇ ਰਹਿੰਦੇ ਹਨ,

ਪਦ ਅਰਥ ਰਾਤੇ = ਰੱਤੇ ਹੋਏ, ਮਸਤ।

SikhNet (Spanish)Imbuido en Dios, su cuerpo y su mente florecen,

ਗੁਰ ਪੂਰੇ ਕੀ; ਸਰਨੀ ਪਰੇ ॥੧॥ ਰਹਾਉ ॥

gur poore kee; saranee pare |1| rahaau |

Sant Singh Khalsaentering the Sanctuary of the Perfect Guru. ||1||Pause||
Manmohan SinghThey enter the sanctuary of the perfect Guru. Pause.
Manmohan Singh (Punjabi)ਉਹ ਪੂਰਨ ਗੁਰਾਂ ਦੀ ਪਨਾਹ ਲੈਂਦੇ ਹਨ। ਠਹਿਰਾਉ।
Fareedkot Teekaਜੋ ਪੁਰਸ ਪੂਰੇ ਗੁਰੋਂ ਕੀ ਸਰਨ ਮੇਂ ਪੜੇ ਹੈਂ॥੧॥ ਰਹਾਉ ॥
Prof. Sahib Singhਜੇਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਪੈਂਦੇ ਹਨ ॥੧॥ ਰਹਾਉ ॥

ਪਦ ਅਰਥ ਹਰੇ = ਪ੍ਰਫੁਲਤ ॥੧॥ ਰਹਾਉ ॥

SikhNet (Spanish)y así busca el Refugio del Perfecto Guru. (1-Pausa)

ਚਰਣ ਕਮਲ; ਆਤਮ ਆਧਾਰ ॥

charan kamal; aatam aadhaar |

Sant Singh KhalsaThe Lord's Lotus Feet are the Support of the soul.
Manmohan SinghLord's lotus feet are the support of their soul.
Manmohan Singh (Punjabi)ਸਾਈਂ ਦੇ ਕੰਵਲ ਰੂਪ ਪੈਰ ਉਨ੍ਹਾਂ ਦੀ ਆਤਮਾ ਦਾ ਆਸਰਾ ਹਨ।
Fareedkot Teekaਔਰ ਚਰਨ ਕਮਲ ਹੀ ਮਨ ਕਾ ਆਸਰਾ ਕੀਆ ਹੈ॥
Prof. Sahib Singh(ਪੂਰੇ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਪਰਮਾਤਮਾ ਦੇ ਸੋਹਣੇ ਚਰਨਾਂ ਨੂੰ ਆਪਣੀ ਜਿੰਦ ਦਾ ਆਸਰਾ ਬਣਾਈ ਰੱਖਦੇ ਹਨ,

ਪਦ ਅਰਥ ਚਰਣ ਕਮਲ = ਕੌਲ ਫੁੱਲਾਂ ਵਰਗੇ ਸੁੰਦਰ ਚਰਨ। ਆਧਾਰ = ਆਸਰਾ।

SikhNet (Spanish)Su Alma se apoya en los Pies de Loto del Señor;

ਏਕੁ ਨਿਹਾਰਹਿ; ਆਗਿਆਕਾਰ ॥

ek nihaareh; aagiaakaar |

Sant Singh KhalsaThey see only the One, and obey His Order.
Manmohan SinghThey behold but One God, and become the obeyers of His order.
Manmohan Singh (Punjabi)ਉਹ ਕੇਵਲ ਇਕ ਵਾਹਿਗੁਰੂ ਨੂੰ ਹੀ ਵੇਖਦੇ ਹਨ, ਅਤੇ ਉਸ ਦੇ ਹੁਕਮ ਦੇ ਪਾਲਣ ਵਾਲੇ ਹੋ ਜਾਂਦੇ ਹਨ।
Fareedkot Teekaਅਦੁਤੀ੍ਯ ਰੂਪ ਕੋ ਹੀ ਦੇਖਤੇ ਹੈਂ, ਪੁਨਾ ਹੁਕਮ ਮੇਂ ਰਹਤੇ ਹੈਂ॥
Prof. Sahib Singhਉਹ (ਹਰ ਥਾਂ) ਇਕ ਪਰਮਾਤਮਾ ਨੂੰ ਹੀ (ਵੱਸਦਾ) ਵੇਖਦੇ ਹਨ, ਪਰਮਾਤਮਾ ਦੇ ਹੁਕਮ ਵਿਚ ਹੀ ਉਹ ਸਦਾ ਤੁਰਦੇ ਹਨ।

ਪਦ ਅਰਥ ਨਿਹਾਰਹਿ = ਵੇਖਦੇ ਹਨ। ਆਗਿਆਕਾਰ = ਹੁਕਮ ਵਿਚ ਤੁਰਨ ਵਾਲੇ।

SikhNet (Spanish)y fluyendo en la Voluntad de Dios, no ve a nadie más que al Único Señor.

ਏਕੋ ਬਨਜੁ; ਏਕੋ ਬਿਉਹਾਰੀ ॥

eko banaj; eko biauhaaree |

Sant Singh KhalsaThere is only one trade, and one occupation.
Manmohan SinghTheir is but one trade, and one occupation.
Manmohan Singh (Punjabi)ਉਨ੍ਹਾਂ ਦਾ ਕੇਵਲ ਇਕ ਵਪਾਰ ਹੈ ਅਤੇ ਇਕ ਹੀ ਕਾਰ ਵਿਹਾਰ।
Fareedkot Teekaਏਕ ਨਾਮ ਕਾ ਹੀ ਜਪਣਾਂ ਜਪਾਉਣਾ ਰੂਪ ਬਨਜ ਕਰਤੇ ਹੈਂ ਔਰ ਸਰਬ ਬਿਉਹਾਰੋਂ ਵਾਲਾ ਏਕ ਕੋਈ ਨਿਸਚੇ ਕੀਆ ਹੈ॥
Prof. Sahib Singhਪਰਮਾਤਮਾ ਦਾ ਨਾਮ ਹੀ ਉਹਨਾਂ ਦਾ ਵਣਜ ਹੈ, ਪਰਮਾਤਮਾ ਦੇ ਨਾਮ ਦੇ ਹੀ ਉਹ ਸਦਾ ਵਪਾਰੀ ਬਣੇ ਰਹਿੰਦੇ ਹਨ।

ਪਦ ਅਰਥ ਬਿਉਹਾਰੀ = ਵਪਾਰੀ।

SikhNet (Spanish)Comercia sólo una cosa y solamente lo hace con el Uno,

ਅਵਰੁ. ਨ ਜਾਨਹਿ; ਬਿਨੁ ਨਿਰੰਕਾਰੀ ॥੨॥

avar. na jaaneh; bin nirankaaree |2|

Sant Singh KhalsaThey know no other than the Formless Lord. ||2||
Manmohan SinghWithout the Formless Lord they know none else.
Manmohan Singh (Punjabi)ਰੂਪ-ਰੰਗ-ਰਹਿਤ ਸੁਆਮੀ ਦੇ ਬਗੈਰ ਉਹ ਹੋਰਸ ਕਿਸੇ ਨੂੰ ਨਹੀਂ ਜਾਣਦੇ।
Fareedkot Teekaਐਸੇ ਵਹੁ (ਨਿਰੰਕਾਰੀ) ਨਿਰੰਕਾਰ ਕੇ ਦਾਸ ਹੈਂ; ਏਕ ਨਿਰੰਕਾਰ ਬਿਨਾਂ ਦੂਸਰੇ ਕੋ ਨਹੀਂ ਜਾਨਤੇ॥੨॥
Prof. Sahib Singhਪਰਮਾਤਮਾ ਤੋਂ ਬਿਨਾ ਉਹ ਕਿਸੇ ਹੋਰ ਨਾਲ ਡੂੰਘੀ ਸਾਂਝ ਨਹੀਂ ਪਾਂਦੇ ॥੨॥
SikhNet (Spanish)y no conoce a nadie más que al Señor sin forma.(2)

ਹਰਖ ਸੋਗ; ਦੁਹਹੂੰ ਤੇ ਮੁਕਤੇ ॥

harakh sog; duhahoon te mukate |

Sant Singh KhalsaThey are free of both pleasure and pain.
Manmohan SinghThey are free both from weal and woe.
Manmohan Singh (Punjabi)ਉਹ ਖੁਸ਼ੀ ਤੇ ਗ਼ਮੀ ਦੋਨਾ ਤੋਂ ਆਜ਼ਾਦ ਹਨ।
Fareedkot Teekaਹਰਖ ਪੁਨਾ ਸੋਗ ਦੋਨੋਂ ਸੇ ਛੁਟੇ ਹੂਏ ਹੈਂ॥
Prof. Sahib Singh(ਪੂਰੇ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਖ਼ੁਸ਼ੀ ਗ਼ਮੀ ਦੋਹਾਂ ਤੋਂ ਹੀ ਸੁਤੰਤਰ ਰਹਿੰਦੇ ਹਨ।

ਪਦ ਅਰਥ ਹਰਖ = ਖ਼ੁਸ਼ੀ। ਸੋਗ = ਚਿੰਤਾ। ਤੇ = ਤੋਂ। ਮੁਕਤੇ = ਆਜ਼ਾਦ।

SikhNet (Spanish)El Santo no tiene el sentimiento ni de placer ni de dolor,

ਸਦਾ ਅਲਿਪਤੁ; ਜੋਗ ਅਰੁ ਜੁਗਤੇ ॥

sadaa alipat; jog ar jugate |

Sant Singh KhalsaThey remain unattached, joined to the Lord's Way.
Manmohan SinghThey know the way of, ever remaining detached from the world and attached with God.
Manmohan Singh (Punjabi)ਹਮੇਸ਼ਾਂ ਹੀ ਦੁਨੀਆਂ ਵਲੋਂ ਅਟੰਕ ਅਤੇ ਰਬ ਨਾਲ ਜੁੜੇ ਰਹਿਣ ਦੀ ਬਿਧੀ ਉਨ੍ਹਾਂ ਨੂੰ ਆਉਂਦੀ ਹੈ।
Fareedkot Teekaਔਰ ਸਦਾ ਅਲੇਪ ਹੈਂ, ਪੁਨਾ ਜੋਗ ਮੇਂ ਜੁੜੇ ਹੂਏ ਹੈਂ॥
Prof. Sahib Singhਉਹ ਸਦਾ (ਮਾਇਆ ਤੋਂ) ਨਿਰਲੇਪ ਹਨ, ਪਰਮਾਤਮਾ (ਦੀ ਯਾਦ) ਵਿਚ ਜੁੜੇ ਰਹਿੰਦੇ ਹਨ ਅਤੇ ਚੰਗੀ ਜੀਵਨ-ਜੁਗਤਿ ਵਾਲੇ ਹੁੰਦੇ ਹਨ।

ਪਦ ਅਰਥ ਅਲਿਪਤੁ = ਨਿਰਲੇਪ। ਜੋਗ = ਪ੍ਰਭੂ ਨਾਲ ਜੁੜੇ ਹੋਏ। ਜੁਗਤੇ = ਚੰਗੀ ਜੀਵਨ-ਜੁਗਤਿ ਵਾਲੇ।

SikhNet (Spanish)y vive desapegado, apegado solamente al Sendero.

ਦੀਸਹਿ ਸਭ ਮਹਿ; ਸਭ ਤੇ ਰਹਤੇ ॥

deeseh sabh meh; sabh te rahate |

Sant Singh KhalsaThey are seen among all, and yet they are distinct from all.
Manmohan SinghThey are seen among all and yet are removed from all.
Manmohan Singh (Punjabi)ਉਹ ਸਾਰਿਆਂ ਵਿੱਚ ਦਿਸਦੇ ਹਨ ਅਤੇ ਫਿਰ ਭੀ ਸਾਰਿਆਂ ਤੋਂ ਨਿਵੇਕਲੇ ਹਨ।
Fareedkot Teekaਸਭ ਮੇਂ ਦੇਖੀਤੇ ਹੈਂ ਔਰ ਮਨ ਕਰ ਸਭ ਸੇ ਰਹਤ ਹੈਂ॥
Prof. Sahib Singhਉਹ ਮਨੁੱਖ ਸਭ ਨਾਲ ਪ੍ਰੇਮ ਕਰਦੇ ਭੀ ਦਿੱਸਦੇ ਹਨ ਅਤੇ ਸਭ ਤੋਂ ਵੱਖਰੇ (ਨਿਰਮੋਹ) ਭੀ ਦਿੱਸਦੇ ਹਨ।

ਪਦ ਅਰਥ ਦੀਸਹਿ = ਦਿੱਸਦੇ ਹਨ। ਰਹਤੇ = ਵੱਖਰੇ।

SikhNet (Spanish)Estando en medio de todos, vive a distancia de todo,

ਪਾਰਬ੍ਰਹਮ ਕਾ; ਓਇ ਧਿਆਨੁ ਧਰਤੇ ॥੩॥

paarabraham kaa; oe dhiaan dharate |3|

Sant Singh KhalsaThey focus their meditation on the Supreme Lord God. ||3||
Manmohan SinghOn the Supreme Lord, they fix their attention.
Manmohan Singh (Punjabi)ਸ਼ਰੋਮਣੀ ਸਾਹਿਬ ਵਿੱਚ ਉਹ ਆਪਣੀ ਬ੍ਰਿਤੀ ਜੋੜੀ ਰਖਦੇ ਹਨ।
Fareedkot Teekaਵਹੁ ਪਾਰਬ੍ਰਹਮ ਕਾ ਧਿਆਨ ਧਰਤੇ ਹੈਂ॥੩॥
Prof. Sahib Singhਉਹ ਮਨੁੱਖ ਸਦਾ ਪਰਮਾਤਮਾ ਦੀ ਯਾਦ ਵਿਚ ਸੁਰਤ ਜੋੜੀ ਰੱਖਦੇ ਹਨ ॥੩॥

ਪਦ ਅਰਥ ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ॥੩॥

SikhNet (Spanish)y habita sólo en el Supremo Señor. (3)

ਸੰਤਨ ਕੀ ਮਹਿਮਾ; ਕਵਨ ਵਖਾਨਉ ॥

santan kee mahimaa; kavan vakhaanau |

Sant Singh KhalsaHow can I describe the Glories of the Saints?
Manmohan SinghWhat glories of the Saints can I describe?
Manmohan Singh (Punjabi)ਸਾਧੂਆਂ ਦੀਆਂ ਬਜੂਰਗੀਆਂ ਮੈਂ ਕਿਹੜੀਆਂ ਕਿਹੜੀਆਂ ਬਿਆਨ ਕਰ ਸਕਦਾ ਹਾਂ?
Fareedkot Teekaਐਸੇ ਸੰਤ ਜਨੋਂ ਕੀ ਉਪਮਾ ਕਿਸ ਪ੍ਰਕਾਰ ਕਹੁੰ?
Prof. Sahib Singh(ਪੂਰੇ ਗੁਰੂ ਦੀ ਸਰਨ ਪੈਣ ਵਾਲੇ ਉਹਨਾਂ) ਸੰਤ ਜਨਾਂ ਦੀ ਮੈਂ ਕੇਹੜੀ ਵਡਿਆਈ ਬਿਆਨ ਕਰਾਂ?

ਪਦ ਅਰਥ ਵਖਾਨਉ = ਵਖਾਨਉਂ, ਮੈਂ ਬਿਆਨ ਕਰਾਂ।

SikhNet (Spanish)De tal Santo, no se llega a expresar toda su Alabanza;

ਅਗਾਧਿ ਬੋਧਿ; ਕਿਛੁ ਮਿਤਿ ਨਹੀ ਜਾਨਉ ॥

agaadh bodh; kichh mit nahee jaanau |

Sant Singh KhalsaTheir knowledge is unfathomable; their limits cannot be known.
Manmohan SinghUnfathomable is their knowledge and I know not their worth.
Manmohan Singh (Punjabi)ਅਥਾਹ ਹੈ ਉਨ੍ਹਾਂ ਦਾ ਗਿਆਨ ਮੈਂ ਉਨ੍ਹਾਂ ਦਾ ਮੁੱਲ ਨਹੀਂ ਜਾਣਦਾ।
Fareedkot Teeka(ਬੋਧਿ) ਜਾਨਣੇ ਮੇਂ (ਅਗਾਧਿ) ਅਥਾਹ ਹੈਂ, ਯਾਂ ਤੇ ਕੁਛ ਮ੍ਰਯਾਦਾ ਨਹੀਂ ਜਾਨਤਾ ਹੂੰ॥
Prof. Sahib Singhਉਹਨਾਂ ਦੀ ਆਤਮਕ ਉੱਚਤਾ ਮਨੁੱਖੀ ਸੋਚ-ਸਮਝ ਤੋਂ ਪਰੇ ਹੈ, ਮੈਂ ਕੋਈ ਅੰਦਾਜ਼ਾ ਨਹੀਂ ਲਾ ਸਕਦਾ।

ਪਦ ਅਰਥ ਅਗਾਧਿ = ਅਥਾਹ। ਬੋਧਿ = ਸਮਝ ਤੋਂ। ਮਿਤਿ = ਅੰਦਾਜ਼ਾ।

SikhNet (Spanish)insondable es su conocimiento, infinito sus límites.

ਪਾਰਬ੍ਰਹਮ; ਮੋਹਿ ਕਿਰਪਾ ਕੀਜੈ ॥

paarabraham; mohi kirapaa keejai |

Sant Singh KhalsaO Supreme Lord God, please shower Your Mercy upon me.
Manmohan SinghO Great God show mercy unto me.
Manmohan Singh (Punjabi)ਹੇ ਵਿਸ਼ਾਲ ਵਾਹਿਗੁਰੂ ਮੇਰੇ ਉਤੇ ਮਿਹਰ ਧਾਰ।
Fareedkot Teekaਹੇ ਪਾਰਬ੍ਰਹਮ: ਮੇਰੇ ਪਰ ਕਿਰਪਾ ਕੀਜੀਏ॥
Prof. Sahib Singhਹੇ ਅਕਾਲ ਪੁਰਖ! ਮੇਰੇ ਉਤੇ ਕਿਰਪਾ ਕਰ,

ਪਦ ਅਰਥ ਮੋਹਿ = ਮੈਨੂੰ।

SikhNet (Spanish)Oh Señor Supremo, bendíceme con tu Gracia,

ਧੂਰਿ ਸੰਤਨ ਕੀ; ਨਾਨਕ ਦੀਜੈ ॥੪॥੧੭॥੮੬॥

dhoor santan kee; naanak deejai |4|17|86|

Sant Singh KhalsaBless Nanak with the dust of the feet of the Saints. ||4||17||86||
Manmohan SinghGrant Nanak the dust of the Saints feet.
Manmohan Singh (Punjabi)ਨਾਨਕ ਨੂੰ ਸਾਧੂਆਂ ਦੇ ਚਰਨਾਂ ਦੀ ਧੂੜ ਪਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਸੰਤੋਂ ਕੀ ਚਰਨ ਧੂਰ ਦੀਜੀਏ॥੪॥੧੭॥੮੬॥☬ਸਨਮੁਖ ਬੇਨਤੀ ਔਰ ਆਪਣਾ ਭਰੋਸਾ ਪ੍ਰਗਟ ਕਰਤੇ ਹੈਂ:
Prof. Sahib Singhਤੇ ਮੈਨੂੰ ਨਾਨਕ ਨੂੰ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਖ਼ਸ਼ ॥੪॥੧੭॥੮੬॥
SikhNet (Spanish)para que me pueda aferrar a los Pies de tal Santo. (4-17-86)
Answers quote the Granth verbatim with Ang citations. AI commentary is not Gurbani and not a religious ruling.