ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.
ਤੂੰ ਮੇਰਾ ਸਖਾ; ਤੂੰਹੀ ਮੇਰਾ ਮੀਤੁ ॥
toon meraa sakhaa; toonhee meraa meet |
Sant Singh KhalsaYou are my Companion; You are my Best Friend.
Manmohan SinghThou art my Comrade and thou my Friend.
Manmohan Singh (Punjabi)ਤੂੰ ਮੇਰਾ ਸਾਥੀ ਹੈ ਅਤੇ ਤੂੰ ਹੀ ਮੇਰਾ ਮਿੱਤਰ।
Fareedkot Teekaਤੂੰ ਮੇਰਾ ਮਨ ਕਾ ਪਿਆਰਾ ਹੈਂ ਤੂੰ ਹੀ ਮੇਰਾ ਬਾਣੀ ਕਾ ਮਿਤ੍ਰ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਹੀ ਮੇਰਾ ਸਾਥੀ ਹੈਂ, ਤੂੰ ਹੀ ਮੇਰਾ ਮਿੱਤਰ ਹੈਂ।ਪਦ ਅਰਥ ਸਖਾ = ਸਾਥੀ। ਹੀਤੁ = ਹਿਤੁ, ਪਿਆਰ।
SikhNet (Spanish)Sólo Tú eres mi Compañero, mi Amigo;
ਤੂੰ ਮੇਰਾ ਪ੍ਰੀਤਮੁ; ਤੁਮ ਸੰਗਿ ਹੀਤੁ ॥
toon meraa preetam; tum sang heet |
Sant Singh KhalsaYou are my Beloved; I am in love with You.
Manmohan SinghThou art my Beloved and with Thee I bear love.
Manmohan Singh (Punjabi)ਤੂੰ ਮੇਰਾ ਪਿਆਰਾ ਹੈ ਅਤੇ ਤੇਰੇ ਨਾਲ ਹੀ ਮੇਰਾ ਪਿਆਰ ਹੈ।
Fareedkot Teekaਔਰ ਤਨ ਕਾ ਭੀ ਪ੍ਰੀਤਮ ਤੂੰ ਹੀ ਹੈਂ, ਯਾਂ ਤੇ ਤੇਰੇ ਸਾਥ ਹੀ ਹਿਤ ਹੈ॥
Prof. Sahib Singhਤੂੰ ਹੀ ਮੇਰਾ ਪ੍ਰੀਤਮ ਹੈਂ, ਮੇਰਾ ਤੇਰੇ ਨਾਲ ਹੀ ਪਿਆਰ ਹੈ।
SikhNet (Spanish)sólo Tú eres mi Esposo.
ਤੂੰ ਮੇਰੀ ਪਤਿ; ਤੂਹੈ ਮੇਰਾ ਗਹਣਾ ॥
toon meree pat; toohai meraa gahanaa |
Sant Singh KhalsaYou are my honor; You are my decoration.
Manmohan SinghThou art my Honour and Thou art my Ornament.
Manmohan Singh (Punjabi)ਤੂੰ ਮੇਰੀ ਇੱਜ਼ਤ-ਆਬਰੂ ਹੈ ਅਤੇ ਤੂੰ ਹੀ ਮੇਰਾ ਭੂਸ਼ਨ ਹੈ।
Fareedkot Teekaਤੂੰ ਮੇਰੀ ਇਜ਼ਤ ਹੈਂ ਔਰ ਤੂੰ ਹੀ ਮੇਰਾ ਗਹਣਾ ਅਰਥਾਤ ਵਖਰ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਹੀ ਮੇਰੀ ਇੱਜ਼ਤ ਹੈਂ, ਤੂੰ ਹੀ ਮੇਰਾ ਗਹਿਣਾ ਹੈਂ।ਪਦ ਅਰਥ ਪਤਿ = ਇੱਜ਼ਤ। ਗਹਣਾ = ਜ਼ੇਵਰ, ਆਤਮਕ ਸੁੰਦਰਤਾ ਵਧਾਣ ਦਾ ਵਸੀਲਾ।
SikhNet (Spanish)No alabo a nadie más que a Ti; Tú eres mi honor y mi belleza.
ਤੁਝ ਬਿਨੁ; ਨਿਮਖੁ. ਨ ਜਾਈ ਰਹਣਾ ॥੧॥
tujh bin; nimakh. na jaaee rahanaa |1|
Sant Singh KhalsaWithout You, I cannot survive, even for an instant. ||1||
Manmohan SinghWithout Thee, I cannot live, even, for a moment.
Manmohan Singh (Punjabi)ਤੇਰੇ ਬਾਝੋਂ ਮੈਂ ਇਕ ਮੁਹਤ-ਭਰ ਭੀ ਨਹੀਂ ਰਹਿ ਸਕਦਾ।
Fareedkot Teekaਤੇਰੇ ਸੇ ਬਿਨਾਂ ਨਿਮਖ ਮਾਤ੍ਰ ਭੀ ਰਹਾ ਨਹੀਂ ਜਾਤਾ॥੧॥
Prof. Sahib Singhਤੈਥੋਂ ਬਿਨਾ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਰਹਿ ਸਕਦਾ ॥੧॥ਪਦ ਅਰਥ ਨਿਮਖੁ = ਅੱਖ ਝਮਕਣ ਜਿਤਨਾ ਸਮਾ। ਨ ਜਾਈ ਰਹਣਾ = ਰਿਹਾ ਨਹੀਂ ਜਾ ਸਕਦਾ ॥੧॥
SikhNet (Spanish)Sin Ti, ¿cómo podría vivir aun por un instante?(1)
ਤੂੰ ਮੇਰੇ ਲਾਲਨ; ਤੂੰ ਮੇਰੇ ਪ੍ਰਾਨ ॥
toon mere laalan; toon mere praan |
Sant Singh KhalsaYou are my Intimate Beloved, You are my breath of life.
Manmohan SinghThou art my Beloved, and Thou my very Life.
Manmohan Singh (Punjabi)ਤੂੰ ਮੇਰਾ ਦਿਲਬਰ ਹੈ ਅਤੇ ਤੂੰ ਹੀ ਮੇਰੀ ਜਿੰਦਜਾਨ।
Fareedkot Teekaਹੇ ਮਹਾਰਾਜ! ਤੂੰ ਮੇਰੇ (ਲਾਲਨ) ਲਡਾਉਣੇ ਵਾਲਾ ਹੈਂ ਔਰ ਤੂੰ ਹੀ ਮੇਰੇ ਪ੍ਰਾਨ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਮੇਰਾ ਸੋਹਣਾ ਲਾਲ ਹੈਂ, ਤੂੰ ਮੇਰੀ ਜਿੰਦ (ਦਾ ਸਹਾਰਾ) ਹੈਂ।ਪਦ ਅਰਥ ਲਾਲਨ = ਲਾਡਲਾ। ਪ੍ਰਾਨ = ਜਿੰਦ (ਦਾ ਸਹਾਰਾ)।
SikhNet (Spanish)Eres mi Bienamado, eres mi Respiración Vital;
ਤੂੰ ਮੇਰੇ ਸਾਹਿਬ; ਤੂੰ ਮੇਰੇ ਖਾਨ ॥੧॥ ਰਹਾਉ ॥
toon mere saahib; toon mere khaan |1| rahaau |
Sant Singh KhalsaYou are my Lord and Master; You are my Leader. ||1||Pause||
Manmohan SinghThou art my Lord, and Thou my chief. Pause.
Manmohan Singh (Punjabi)ਤੂੰ ਮੇਰਾ ਸੁਆਮੀ ਹੈ ਅਤੇ ਤੂੰ ਹੀ ਮੇਰਾ ਸਰਦਾਰ। ਠਹਿਰਾਉ।
Fareedkot Teekaਤੂੰ ਹੀ ਮੇਰਾ ਸਾਹਿਬੁ ਹੈਂ, ਤੂੰ ਹੀ ਮੇਰੇ ਕੋ ਖਾਨ ਪਾਨ ਆਦੀ ਪਦਾਰਥੋਂ ਕੋ ਦੇਣੇ ਵਾਲਾ ਹੈਂ; ਵਾ (ਖਾਨ) ਸਰਦਾਰ, ਭਾਵ ਪਾਤਸ਼ਾਹ ਹੈਂ॥੧॥ ਰਹਾਉ ॥
Prof. Sahib Singhਤੂੰ ਮੇਰਾ ਸਾਹਿਬ ਹੈਂ, ਤੂੰ ਮੇਰਾ ਖ਼ਾਨ ਹੈਂ ॥੧॥ ਰਹਾਉ ॥ਪਦ ਅਰਥ ਸਾਹਿਬ = ਮਾਲਕ ॥੧॥ ਰਹਾਉ ॥
SikhNet (Spanish)eres mi Maestro, eres mi Amo.(1-Pausa)
ਜਿਉ ਤੁਮ ਰਾਖਹੁ; ਤਿਵ ਹੀ ਰਹਨਾ ॥
jiau tum raakhahu; tiv hee rahanaa |
Sant Singh KhalsaAs You keep me, so do I survive.
Manmohan SinghAs Thou keepest me, so do I live.
Manmohan Singh (Punjabi)ਜਿਸ ਤਰ੍ਹਾਂ ਤੂੰ ਮੇਨੂੰ ਰਖਦਾ ਹੈ ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ।
Fareedkot Teekaਜੈਸੇ ਤੁਮ ਰਾਖਹੁ ਤੈਸੇ ਹੀ ਹਮਾਰਾ ਰਹਣਾ ਹੋਤਾ ਹੈ॥
Prof. Sahib Singh(ਹੇ ਪ੍ਰਭੂ!) ਜਿਵੇਂ ਤੂੰ ਮੈਨੂੰ ਰੱਖਦਾ ਹੈਂ ਤਿਵੇਂ ਹੀ ਮੈਂ ਰਹਿੰਦਾ ਹਾਂ।
SikhNet (Spanish)Yo vivo para Tu Voluntad y hago lo que es Tu Comando.
ਜੋ ਤੁਮ ਕਹਹੁ; ਸੋਈ ਮੋਹਿ ਕਰਨਾ ॥
jo tum kahahu; soee mohi karanaa |
Sant Singh KhalsaWhatever You say, that is what I do.
Manmohan SinghWhatever Thou sayest, that I do.
Manmohan Singh (Punjabi)ਜੋ ਕੁਝ ਤੂੰ ਆਖਦਾ ਹੈ, ਉਹੀ ਮੈਂ ਕਰਦਾ ਹਾਂ।
Fareedkot Teekaਔਰ ਜੋ ਤੁਮ ਕਹੋ ਸੋਈ ਮੇਰੇ ਕੋ ਕਰਨਾ ਉਚਿਤ ਹੈ॥
Prof. Sahib Singhਮੈਂ ਉਹੀ ਕਰਦਾ ਹਾਂ ਜੋ ਤੂੰ ਮੈਨੂੰ ਹੁਕਮ ਕਰਦਾ ਹੈਂ।ਪਦ ਅਰਥ ਮੋਹਿ ਕਰਨਾ = ਮੈਨੂੰ ਕਰਨਾ ਪੈਂਦਾ ਹੈ। ਜਹ = ਜਿੱਥੇ।
SikhNet (Spanish)Te veo en todo lo que veo,
ਜਹ ਪੇਖਉ; ਤਹਾ ਤੁਮ ਬਸਨਾ ॥
jeh pekhau; tahaa tum basanaa |
Sant Singh KhalsaWherever I look, there I see You dwelling.
Manmohan SinghWherever I see, there I find Thee dwelling.
Manmohan Singh (Punjabi)ਜਿਥੇ ਕਿਤੇ ਭੀ ਮੈਂ ਦੇਖਦਾ ਉਥੇ ਮੈਂ ਤੈਨੂੰ ਵਸਦਾ ਪਾਉਂਦਾ ਹਾਂ।
Fareedkot Teekaਜਹਾਂ ਦੇਖਤਾ ਹੂੰ ਤਿਸੀ ਅਸਥਾਨ ਮੇਂ ਤੁਮਾਰਾ ਬਸਨਾ ਪ੍ਰਤੀਤ ਹੋਤਾ ਹੈ, ਅਰਥਾਤ ਸਰਬ ਅਸਥਾਨੋਂ ਮੇਂ ਬਿਆਪਕ ਹੋ॥
Prof. Sahib Singhਮੈਂ ਜਿਧਰ ਵੇਖਦਾ ਹਾਂ ਉਧਰ ਹੀ ਮੈਨੂੰ ਤੂੰ ਹੀ ਵੱਸਦਾ ਦਿੱਸਦਾ ਹੈਂ।ਪਦ ਅਰਥ ਪੇਖਉ = ਪੇਖਉਂ, ਮੈਂ ਵੇਖਦਾ ਹਾਂ।
SikhNet (Spanish)y mis labios recitan Tu Nombre,
ਨਿਰਭਉ ਨਾਮੁ; ਜਪਉ ਤੇਰਾ ਰਸਨਾ ॥੨॥
nirbhau naam; jpau teraa rasanaa |2|
Sant Singh KhalsaO my Fearless Lord, with my tongue, I chant Your Name. ||2||
Manmohan SinghMy Fearless Lord, with my tongue, I repeat Thy Name.
Manmohan Singh (Punjabi)ਮੇਰੇ ਨਿਡਰ ਸੁਆਮੀ, ਆਪਣੀ ਜੀਭਾ ਨਾਲ ਮੈਂ ਤੇਰੇ ਨਾਮ ਦਾ ਉਚਾਰਨ ਕਰਦਾ ਹਾਂ।
Fareedkot Teekaਨਿਰਭੈਤਾ ਕੇ ਦੇਣੇ ਵਾਲਾ ਜੋ ਤੇਰਾ ਨਾਮ ਹੈ, ਸੋ ਰਸਨਾ ਕਰ ਜਪਤਾ ਹੂੰ॥੨॥
Prof. Sahib Singhਮੈਂ ਆਪਣੀ ਜੀਭ ਨਾਲ ਤੇਰਾ ਨਾਮ ਜਪਦਾ ਰਹਿੰਦਾ ਹਾਂ ਜੇਹੜਾ ਦੁਨੀਆ ਦੇ ਡਰਾਂ ਤੋਂ ਬਚਾ ਕੇ ਰੱਖਣ ਵਾਲਾ ਹੈ ॥੨॥ਪਦ ਅਰਥ ਰਸਨਾ = ਜੀਭ (ਨਾਲ) ॥੨॥
SikhNet (Spanish)oh Señor, sin miedo. (2)
ਤੂੰ ਮੇਰੀ ਨਵ ਨਿਧਿ; ਤੂੰ ਭੰਡਾਰੁ ॥
toon meree nav nidh; toon bhanddaar |
Sant Singh KhalsaYou are my nine treasures, You are my storehouse.
Manmohan SinghThou art my nine Treasures and Thou my storehouse.
Manmohan Singh (Punjabi)ਤੂੰ ਮੇਰੇ ਨੌ ਖਜਾਨੇ ਹੈ ਅਤੇ ਤੂੰ ਹੀ ਮੇਰਾ ਤੋਸ਼ਾਖਾਨਾ।
Fareedkot Teekaਮੇਰੀ ਨਵਨਿਧ ਭੀ ਤੂੰ ਹੀ ਹੈਂ, ਸਭ ਗੁਨੋਂ ਕਾ ਵਾ ਵਿਭੂਤੀ ਕਾ ਭੰਡਾਰ ਭੀ ਮੇਰਾ ਤੂੰ ਹੀ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਹੀ ਮੇਰੇ ਵਾਸਤੇ ਦੁਨੀਆ ਦੇ ਨੌ ਖ਼ਜ਼ਾਨੇ ਹੈਂ, ਤੂੰ ਹੀ ਮੇਰਾ ਖ਼ਜ਼ਾਨਾ ਹੈਂ।ਪਦ ਅਰਥ ਨਵ ਨਿਧਿ = (ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ। ਭੰਡਾਰੁ = ਖ਼ਜ਼ਾਨਾ।
SikhNet (Spanish)Eres mi Tesoro, eres mi Almacén;
ਰੰਗ ਰਸਾ; ਤੂੰ ਮਨਹਿ ਅਧਾਰੁ ॥
rang rasaa; toon maneh adhaar |
Sant Singh KhalsaI am imbued with Your Love; You are the Support of my mind.
Manmohan SinghWith Thine affection I am imbued. Thou art my mind's support.
Manmohan Singh (Punjabi)ਤੇਰੀ ਪ੍ਰੀਤ ਨਾਲ ਮੈਂ ਸਿੰਚਰਿਆ ਹੋਇਆ ਹਾਂ। ਤੂੰ ਮੇਰਾ ਚਿੱਤ ਦਾ ਆਸਰਾ ਹੈ।
Fareedkot Teekaਤੇਰੇ (ਰੰਗ) ਪ੍ਰੇਮ ਮੇਂ (ਰਸਾ) ਅਨੰਦਤ ਹੂਆ ਹੂੰ, ਤੂੰ ਹੀ ਮੇਰੇ ਮਨ ਕਾ ਆਸਰਾ ਹੈਂ॥
Prof. Sahib Singhਤੂੰ ਹੀ ਮੇਰੇ ਵਾਸਤੇ ਦੁਨੀਆ ਦੇ ਰੰਗ ਅਤੇ ਰਸ ਹੈਂ ਤੂੰ ਹੀ ਮੇਰੇ ਮਨ ਦਾ ਸਹਾਰਾ ਹੈਂ।ਪਦ ਅਰਥ ਮਨਹਿ = ਮਨ ਦਾ। ਆਧਾਰੁ = ਆਸਰਾ।
SikhNet (Spanish)eres el Soporte de mi mente.
ਤੂੰ ਮੇਰੀ ਸੋਭਾ; ਤੁਮ ਸੰਗਿ ਰਚੀਆ ॥
toon meree sobhaa; tum sang racheea |
Sant Singh KhalsaYou are my Glory; I am blended with You.
Manmohan SinghThou art my glory and with Thee I am blended.
Manmohan Singh (Punjabi)ਤੂੰ ਮੇਰੀ ਸ਼ਾਨ-ਸ਼ੋਕਤ ਹੈ ਅਤੇ ਤੇਰੇ ਨਾਲ ਹੀ ਮੈਂ ਲੀਨ ਹੋਇਆ ਹੋਇਆ ਹਾਂ।
Fareedkot Teekaਤੂੰ ਹੀ ਮੇਰੀ ਸੋਭਾ ਹੈਂ ਔਰ ਮੈਂ ਤੁਮਾਰੇ ਸਾਥ ਹੀ ਰਚਨੇ ਵਾਲਾ ਹੂੰ॥
Prof. Sahib Singhਹੇ ਪ੍ਰਭੂ! ਤੂੰ ਹੀ ਮੇਰੇ ਵਾਸਤੇ ਸੋਭਾ-ਵਡਿਆਈ ਹੈਂ, ਮੇਰੀ ਸੁਰਤ ਤੇਰੇ (ਚਰਨਾਂ) ਵਿਚ ਹੀ ਜੁੜੀ ਹੋਈ ਹੈ।ਪਦ ਅਰਥ ਸੰਗਿ = ਨਾਲ। ਰਚੀਆ = ਸੁਰਤਿ ਜੁੜੀ ਹੋਈ ਹੈ।
SikhNet (Spanish)Estoy imbuido con Tu Amor;
ਤੂੰ ਮੇਰੀ ਓਟ; ਤੂੰ ਹੈ ਮੇਰਾ ਤਕੀਆ ॥੩॥
toon meree ott; toon hai meraa takeea |3|
Sant Singh KhalsaYou are my Shelter; You are my Anchoring Support. ||3||
Manmohan SinghThou art my Shelter, and thou art my prop.
Manmohan Singh (Punjabi)ਤੂੰ ਮੇਰੀ ਪਨਾਹ ਹੈ ਅਤੇ ਤੂੰ ਹੀ ਮੇਰਾ ਆਸਰਾ ਹੈ।
Fareedkot Teekaਤੂੰ ਮੇਰੇ ਮਨ ਕੀ ਓਟ ਹੈਂ ਔਰ ਤਨ ਕਾ ਭੀ (ਤਕੀਆ) ਆਸਰਾ ਤੂੰ ਹੀ ਹੈਂ॥੩॥
Prof. Sahib Singhਤੂੰ ਹੀ ਮੇਰੀ ਓਟ ਹੈਂ ਤੂੰ ਹੀ ਮੇਰਾ ਆਸਰਾ ਹੈਂ ॥੩॥ਪਦ ਅਰਥ ਤਕੀਆ = ਸਹਾਰਾ ॥੩॥
SikhNet (Spanish)eres mi Gloria y me entono en Ti. (6)
ਮਨ ਤਨ ਅੰਤਰਿ; ਤੁਹੀ ਧਿਆਇਆ ॥
man tan antar; tuhee dhiaaeaa |
Sant Singh KhalsaDeep within my mind and body, I meditate on You.
Manmohan SinghWithin my mind body I meditate upon Thee.
Manmohan Singh (Punjabi)ਆਪਣੀ ਆਤਮਾ ਤੇ ਦੇਹਿ ਅੰਦਰ ਮੈਂ ਤੇਰਾ ਸਿਮਰਨ ਕਰਦਾ ਹਾਂ।
Fareedkot Teekaਮਨ ਔਰ ਤਨ ਕੇ ਬੀਚ ਤੂੰ ਹੀ ਧਿਆਇਆ ਹੈਂ, ਅਰਥਾਤ ਤੇਰਾ ਹੀ ਧਿਆਨ ਕੀਆ ਹੈ॥
Prof. Sahib Singh(ਹੇ ਪ੍ਰਭੂ!) ਮੈਂ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਤੈਨੂੰ ਹੀ ਸਿਮਰਦਾ ਰਹਿੰਦਾ ਹਾਂ।ਪਦ ਅਰਥ ਤੁਹੀ = ਤੈਨੂੰ ਹੀ।
SikhNet (Spanish)Eres mi Albergue, eres mi Soporte; mi cuerpo y Alma habitan en nadie más que en Ti.
ਮਰਮੁ ਤੁਮਾਰਾ; ਗੁਰ ਤੇ ਪਾਇਆ ॥
maram tumaaraa; gur te paaeaa |
Sant Singh KhalsaI have obtained Your secret from the Guru.
Manmohan SinghThy secret, I have obtained form the Guru.
Manmohan Singh (Punjabi)ਤੇਰਾ ਭੇਤ ਮੈਂ ਗੁਰਾਂ ਪਾਸੋਂ ਹਾਸਲ ਕੀਤਾ ਹੈ।
Fareedkot Teekaਪਰੰਤੂ ਏਹੁ ਤੁਮਾਰਾ (ਮਰਮੁ) ਗਿਆਨ ਗੁਰੋਂ ਸੇ ਪਾਇਆ ਹੈ॥
Prof. Sahib Singhਤੇਰਾ ਭੇਦ ਮੈਂ ਗੁਰੂ ਪਾਸੋਂ ਲੱਭਾ ਹੈ।ਪਦ ਅਰਥ ਮਰਮੁ = ਭੇਦ। ਤੇ = ਤੋਂ, ਪਾਸੋਂ।
SikhNet (Spanish)Cuando Tu Misterio me fue revelado a través del Guru,
ਸਤਿਗੁਰ ਤੇ ਦ੍ਰਿੜਿਆ; ਇਕੁ ਏਕੈ ॥
satigur te drirriaa; ik ekai |
Sant Singh KhalsaThrough the True Guru, the One and only Lord was implanted within me;
Manmohan SinghThrough the True Guru I have firmly grasped the only one Lord.
Manmohan Singh (Punjabi)ਸੱਚੇ ਗੁਰਾਂ ਦੇ ਰਾਹੀਂ ਮੈਂ ਕੇਵਲ ਇਕ ਸੁਆਮੀ ਨੂੰ ਘੁਟ ਕੇ ਫੜਿਆ ਹੈ।
Fareedkot Teekaਤੂੰ ਏਕ ਹੀ ਏਕ ਸਰਬ ਰੂਪ ਹਮਾਰੇ ਰਿਦੇ ਮੇਂ ਸਤਿਗੁਰੋਂ ਸੇ ਦ੍ਰਿੜ ਹੂਆ ਹੈਂ॥
Prof. Sahib Singhਜਿਸ ਮਨੁੱਖ ਨੇ ਗੁਰੂ ਪਾਸੋਂ ਇਕ ਪਰਮਾਤਮਾ ਦਾ ਨਾਮ ਹੀ ਹਿਰਦੇ ਵਿਚ ਪੱਕਾ ਕਰਨ ਲਈ ਪ੍ਰਾਪਤ ਕੀਤਾ ਹੈ,
SikhNet (Spanish)Nanak aprendió de Ti, el Uno Sólo,
ਨਾਨਕ ਦਾਸ; ਹਰਿ ਹਰਿ ਹਰਿ ਟੇਕੈ ॥੪॥੧੮॥੮੭॥
naanak daas; har har har ttekai |4|18|87|
Sant Singh Khalsaservant Nanak has taken to the Support of the Lord, Har, Har, Har. ||4||18||87||
Manmohan SinghSlave Nanak has the support of God the Lord Master.
Manmohan Singh (Punjabi)ਗੋਲੇ ਨਾਨਕ ਨੂੰ ਵਾਹਿਗੁਰੂ ਸੁਆਮੀ ਮਾਲਕ ਦਾ ਹੀ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੁਝ ਦਾਸ ਕੋ ਤੋ ਮਨ ਬਾਣੀ ਕਰ ਤੇਰੇ ਹਰਿ ਹਰਿ ਨਾਮ ਕੀ ਟੇਕ ਹੈ॥੪॥੧੮॥੮੭॥☬ਮਾਇਆ ਕੀ ਬਿਆਪਕਤਾ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਉਸ ਸੇਵਕ ਨੂੰ ਸਦਾ ਹਰਿ-ਨਾਮ ਦਾ ਹੀ ਸਹਾਰਾ ਹੋ ਜਾਂਦਾ ਹੈ ॥੪॥੧੮॥੮੭॥ਪਦ ਅਰਥ ਟੇਕ = ਆਸਰਾ ॥੪॥
SikhNet (Spanish)el Verdadero Guru, y tomó Tu Refugio, oh Señor.(4-18-87)