ੴ

ਸਿੱਖਬਾਣੀ · SikhBani

Ang 181

Sri Guru Granth Sahib · Raag Gauree · 4 shabads, 56 lines
Translations
Shabad Guru Arjan Dev Ji Raag Gauree continued from Ang 180

ਇਸ ਹੀ ਮਧੇ; ਬਸਤੁ ਅਪਾਰ ॥

eis hee madhe; basat apaar |

Sant Singh KhalsaThe infinite substance is within it.
Manmohan SinghWithin it is the unrivalled commodity.
Manmohan Singh (Punjabi)ਇਸ ਦੇ ਅੰਦਰ ਲਾਸਾਨੀ ਵੱਖਰ ਹੈ।
Fareedkot Teekaਇਸ ਅੰਤਹਕਰਣ ਪ੍ਰਧਾਨ ਲਿੰਙ ਸਰੀਰ ਮੇਂ ਗੁਣੋਂ ਰੂਪੀ ਅਪਾਰ ਵਸਤੂ ਹੈ॥
Prof. Sahib Singhਇਸ ਮਨ-ਮੰਦਰ ਦੇ ਅੰਦਰ ਹੀ ਬੇਅੰਤ ਪ੍ਰਭੂ ਦੀ ਨਾਮ-ਪੂੰਜੀ ਹੈ।

ਪਦ ਅਰਥ ਇਸ ਹੀ ਮਧੇ = ਇਸ (ਮਨ) ਦੇ ਵਿਚ ਹੀ। ਬਸਤੁ = ਵਸਤੂ, ਨਾਮ-ਰਾਸਿ।

SikhNet (Spanish)En el interior está la Sustancia Infinita,

ਇਸ ਹੀ ਭੀਤਰਿ; ਸੁਨੀਅਤ ਸਾਹੁ ॥

eis hee bheetar; suneeat saahu |

Sant Singh KhalsaWithin it, the great merchant is said to dwell.
Manmohan SinghIn it, it is heard, the great Merchant abides.
Manmohan Singh (Punjabi)ਇਸ ਦੇ ਵਿੱਚ, ਸੁਣੀਂਦਾ ਹੈ ਕਿ ਵਡਾ ਵਣਜਾਰਾ ਵਸਦਾ ਹੈ।
Fareedkot Teekaਪੁਨਾ ਇਸੀ ਕੇ ਬੀਚ ਪਰਮੇਸ੍ਵਰ ਸਾਹੁ ਤੂੰ ਸੁਨੀਤਾ ਹੈ॥☬ਪ੍ਰਸ਼ਨ:
Prof. Sahib Singhਇਸ ਮਨ-ਮੰਦਰ ਦੇ ਵਿਚ ਹੀ ਉਹ ਪ੍ਰਭੂ-ਸ਼ਾਹ ਵੱਸਦਾ ਸੁਣੀਦਾ ਹੈ।

ਪਦ ਅਰਥ ਸਾਹੁ = ਪ੍ਰਭੂ-ਸ਼ਾਹੂਕਾਰ।

SikhNet (Spanish)sí, dentro de ella habita el Gran Mercader,

ਕਵਨੁ ਬਾਪਾਰੀ; ਜਾ ਕਾ ਊਹਾ ਵਿਸਾਹੁ ॥੧॥

kavan baapaaree; jaa kaa aoohaa visaahu |1|

Sant Singh KhalsaWho is the trader who deals there? ||1||
Manmohan SinghWho is that dealer who commands credit there?
Manmohan Singh (Punjabi)ਉਹ ਕਿਹੜਾ ਵਪਾਰੀ ਹੈ, ਜਿਸਦੀ ਓਥੇ ਸਾਖ ਹੈ?
Fareedkot Teekaਕਵਨੁ ਓਹੁ ਬਪਾਰੀ ਹੈ ਜਿਸ ਕਾ ਊਹਾ, ਭਾਵ ਤੇਰੇ ਸਰੂਪ ਮੇਂ ਬਿਸ੍ਵਾਸੁ ਹੈ? ॥੧॥☬ਉੱਤ੍ਰ:
Prof. Sahib Singhਕੋਈ ਵਿਰਲਾ ਨਾਮ-ਵਣਜਾਰਾ ਹੈ, ਜਿਸ ਦਾ ਉਸ ਸ਼ਾਹ ਦੀ ਹਜ਼ੂਰੀ ਵਿਚ ਇਤਬਾਰ ਬਣਿਆ ਹੋਇਆ ਹੈ ॥੧॥

ਪਦ ਅਰਥ ਬਾਪਾਰੀ = ਨਾਮ-ਪੂੰਜੀ ਦਾ ਵਣਜ ਕਰਨ ਵਾਲਾ। ਵਿਸਾਹੁ = ਇਤਬਾਰ ॥੧॥

SikhNet (Spanish)pero, ¿quién comercia con Él? (1)

ਨਾਮ ਰਤਨ; ਕੋ ਕੋ ਬਿਉਹਾਰੀ ॥

naam ratan; ko ko biauhaaree |

Sant Singh KhalsaHow rare is that trader who deals in the jewel of the Naam, the Name of the Lord.
Manmohan SinghRare is the trader, who deals in the Name-jewel.
Manmohan Singh (Punjabi)ਕੋਈ ਵਿਰਲਾ ਹੀ ਵਪਾਰੀ ਹੈ ਜੋ ਨਾਮ ਹੀਰੇ ਦਾ ਵਪਾਰ ਕਰਦਾ ਹੈ।
Fareedkot Teekaਜੋ ਕੋਈ ਨਾਮ ਰਤਨ ਕਾ ਬਿਓਹਾਰੀ ਹੈ॥
Prof. Sahib Singhਜੇਹੜਾ ਕੋਈ ਪਰਮਾਤਮਾ ਦੇ ਨਾਮ-ਰਤਨ ਦਾ (ਅਸਲ) ਵਪਾਰੀ ਹੈ,

ਪਦ ਅਰਥ ਕੋ = ਦਾ। ਕੋ = ਜੇਹੜਾ ਕੋਈ। ਬਿਉਹਾਰੀ = ਵਪਾਰੀ।

SikhNet (Spanish)Extraordinario es aquél que comercia con la Joya del Naam,

ਅੰਮ੍ਰਿਤ ਭੋਜਨੁ; ਕਰੇ ਆਹਾਰੀ ॥੧॥ ਰਹਾਉ ॥

amrit bhojan; kare aahaaree |1| rahaau |

Sant Singh KhalsaHe takes the Ambrosial Nectar as his food. ||1||Pause||
Manmohan SinghHe partakes if the Nectar as his food. Pause.
Manmohan Singh (Punjabi)ਉਹ ਸੁਧਾਰਸ ਨੂੰ ਆਪਣੇ ਖਾਣੇ ਵਜੋਂ ਛਕਦਾ ਹੈ। ਠਹਿਰਾਉ।
Fareedkot Teekaਓਹੀ ਅੰਮ੍ਰਿਤੁ ਭੋਜਨੁ, ਭਾਵ ਆਤਮਅਨੰਦ ਭੋਜਨ ਕਾ ਅਹਾਰੁ ਕਰਤਾ ਹੈ॥੧॥ ਰਹਾਉ ॥
Prof. Sahib Singhਉਹ ਆਤਮਕ ਜੀਵਨ ਦੇਣ ਵਾਲੇ ਨਾਮ-ਭੋਜਨ ਨੂੰ ਆਪਣੀ ਜ਼ਿੰਦਗੀ ਦਾ ਆਹਾਰ ਬਣਾਂਦਾ ਹੈ ॥੧॥ ਰਹਾਉ ॥

ਪਦ ਅਰਥ ਆਹਾਰੀ = ਖ਼ੁਰਾਕ, ਜੀਵਨ ਦਾ ਆਸਰਾ ॥੧॥ ਰਹਾਉ ॥

SikhNet (Spanish)el Nombre del Señor y prueba el Sabor del Néctar. (1-Pausa)

ਮਨੁ ਤਨੁ ਅਰਪੀ; ਸੇਵ ਕਰੀਜੈ ॥

man tan arapee; sev kareejai |

Sant Singh KhalsaHe dedicates his mind and body to serving the Lord.
Manmohan SinghHe dedicates his soul and body to the Lord and serves Him.
Manmohan Singh (Punjabi)ਉਹ ਆਪਣੀ ਆਤਮਾ ਤੇ ਦੇਹਿ ਸੁਆਮੀ ਨੂੰ ਸਮਰਪਣ ਕਰ ਦਿੰਦਾ ਹੈ ਅਤੇ ਉਸ ਦੀ ਟਹਿਲ ਕਮਾਉਂਦਾ ਹੈ।
Fareedkot Teekaਉੱਤ੍ਰ:ਸਤਿਗੁਰੋਂ ਕੀ ਤਨ ਮਨ ਅਰਪ ਕਰ ਕੇ ਸੇਵਾ ਕਰੀਏ ਇਸ ਕਰ ਤੂੰ ਪ੍ਰਸਿੰਨ ਹੋਤਾ ਹੈਂ॥
Prof. Sahib Singhਮੈਂ ਆਪਣਾ ਮਨ ਤਨ ਉਸ ਦੀ ਭੇਟ ਕਰਦਾ ਹਾਂ, ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ।

ਪਦ ਅਰਥ ਅਰਪੀ = ਅਰਪੀਂ, ਮੈਂ ਭੇਟਾ ਕਰਦਾ ਹਾਂ।

SikhNet (Spanish)Yo entregaría mi cuerpo y mi mente,

ਕਵਨ ਸੁ ਜੁਗਤਿ; ਜਿਤੁ ਕਰਿ ਭੀਜੈ ॥

kavan su jugat; jit kar bheejai |

Sant Singh KhalsaHow can we please the Lord?
Manmohan SinghWhat is the way by which the Lord is pleased?
Manmohan Singh (Punjabi)ਉਹ ਕਿਹੜਾ ਢੰਗ ਹੈ ਜਿਸ ਦੁਆਰਾ ਸਾਹਿਬ ਖੁਸ਼ ਹੁੰਦਾ ਹੈ।
Fareedkot Teekaਪ੍ਰਸ਼ਨ: ਵਹੁ ਕੌਨ ਜੁਗਤੀ ਹੈ ਜਿਸ ਕਰ ਕੇ ਹੇ ਪਰਮੇਸ੍ਵਰ! ਤੂੰ ਪ੍ਰਸਿੰਨ ਹੋਵੇਂ?
Prof. Sahib Singhਉਹ ਕੇਹੜਾ (ਵਿਰਲਾ ਪ੍ਰਭੂ ਦਾ) ਸੇਵਕ ਹੈ ਜੋ (ਮੈਨੂੰ ਭੀ) ਨਾਮ ਦਾ ਸੌਦਾ ਕਰਾ ਦੇਵੇ?

ਪਦ ਅਰਥ ਜੁਗਤਿ = ਤਰੀਕਾ। ਜਿਤੁ = ਜਿਸ ਦੀ ਰਾਹੀਂ। ਭੀਜੈ = ਪ੍ਰਸੰਨ ਹੁੰਦਾ ਹੈ।

SikhNet (Spanish)y los entregaría al servicio de aquél que me muestre la manera para mover el Corazón del Señor.

ਪਾਇ ਲਗਉ; ਤਜਿ ਮੇਰਾ ਤੇਰੈ ॥

paae lgau; taj meraa terai |

Sant Singh KhalsaI fall at His Feet, and I renounce all sense of 'mine and yours'.
Manmohan SinghShedding my "I and Thou", I fall at His feet.
Manmohan Singh (Punjabi)ਆਪਣਾ ਮੇਰ ਤੇਰ ਗੁਆ, ਕੇ ਮੈਂ ਉਸ ਦੇ ਪੈਰੀ ਪੈਂਦਾ ਹਾਂ।
Fareedkot Teekaਜੋ ਤੇਰੇ ਗੁਣਾਂ ਕਾ ਸੌਦਾ, ਜੋ ਮੇਰ ਤੇਰ ਕੋ ਤਿਆਗ ਕਰ ਕੇ ਚਰਨੀਂ ਲਾਗਾ ਹੈ ਓਹ ਸੌਦਾ ਜੋੜਣਾ ਹੈ॥
Prof. Sahib Singhਮੇਰ-ਤੇਰ ਛੱਡ ਕੇ ਮੈਂ ਉਸ ਦੀ ਪੈਰੀਂ ਲੱਗਦਾ ਹਾਂ।

ਪਦ ਅਰਥ ਪਾਇ ਲਗਉ = ਮੈਂ ਪੈਰੀਂ ਲੱਗਦਾ ਹਾਂ।

SikhNet (Spanish)Me postraría a sus pies, haciendo a un lado mi “yo” y “lo mío”.

ਕਵਨੁ ਸੁ ਜਨੁ; ਜੋ ਸਉਦਾ ਜੋਰੈ ॥੨॥

kavan su jan; jo saudaa jorai |2|

Sant Singh KhalsaWho can settle this bargain? ||2||
Manmohan SinghWho is the man, who may get the bargain settled?
Manmohan Singh (Punjabi)ਉਹ ਕਿਹੜਾ ਆਦਮੀ ਹੈ ਜੋ ਸੌਦਾ ਕਰਾ ਦੇਵੇ।
Fareedkot Teekaਜੋ ਸੌਦਾ ਜੋੜ ਦੇਵੈ ਸੋ ਜਨੁ ਕਵਨੁ ਹੈ? ॥੨॥
Prof. Sahib Singh(ਮੈਂ ਉਸ ਹਰਿ-ਜਨ ਪਾਸੋਂ ਪੁੱਛਣਾ ਚਾਹੁੰਦਾ ਹਾਂ ਕਿ) ਉਹ ਕੇਹੜਾ ਤਰੀਕਾ ਹੈ ਜਿਸ ਦੀ ਰਾਹੀਂ ਪ੍ਰਭੂ ਪ੍ਰਸੰਨ ਹੋ ਜਾਏ ॥੨॥

ਪਦ ਅਰਥ ਤਜਿ = ਤਜ ਕੇ। ਜੋਰੈ = ਜੋੜ ਦੇਵੇ, ਕਰਾ ਦੇਵੇ ॥੨॥

SikhNet (Spanish)Sí, ante aquél con quien pueda arreglar mi asunto. (2)

ਮਹਲੁ ਸਾਹ ਕਾ; ਕਿਨ ਬਿਧਿ ਪਾਵੈ ॥

mehal saah kaa; kin bidh paavai |

Sant Singh KhalsaHow can I attain the Mansion of the Lord's Presence?
Manmohan SinghBy what device can I reach the Merchant's mansion?
Manmohan Singh (Punjabi)ਕਿਸ ਢੰਗ ਨਾਲ ਮੈਂ ਵਣਜਾਰੇ ਦੇ ਮੰਦਰ ਪੁਜ ਸਕਦਾ ਹਾਂ?
Fareedkot Teekaਔਰ ਹੇ ਸਾਹੁ ਪਰਮੇਸ੍ਵਰ! ਆਪ ਕਾ ਸ੍ਵਰੂਪ ਕਿਸ ਪ੍ਰਕਾਰ ਜੀਵ ਪਾਵੈ, ਭਾਵ ਪਰੋਖ ਗ੍ਯਾਨੁ ਕੈਸੇ ਹੋਵੈ?
Prof. Sahib Singh(ਮੈਂ ਉਸ ਨਾਮ-ਰਤਨ ਦੇ ਵਪਾਰੀ ਪਾਸੋਂ ਪੁੱਛਦਾ ਹਾਂ ਕਿ) ਨਾਮ-ਰਾਸਿ ਦੇ ਸ਼ਾਹ ਦਾ ਮਹਲ ਮਨੁੱਖ ਕੇਹੜੇ ਤਰੀਕਿਆਂ ਨਾਲ ਲੱਭ ਸਕਦਾ ਹੈ?

ਪਦ ਅਰਥ ਮਹਲੁ = ਟਿਕਾਣਾ। ਕਿਨ ਬਿਧਿ = ਕਿਨ੍ਹਾਂ ਤਰੀਕਿਆਂ ਨਾਲ?

SikhNet (Spanish)¿Cómo puede uno llegar y entrar al Castillo del Señor?

ਕਵਨ ਸੁ ਬਿਧਿ; ਜਿਤੁ ਭੀਤਰਿ ਬੁਲਾਵੈ ॥

kavan su bidh; jit bheetar bulaavai |

Sant Singh KhalsaHow can I get Him to call me inside?
Manmohan SinghWhat is the method, by which, He may call me in?
Manmohan Singh (Punjabi)ਉਹ ਕਿਹੜਾ ਤਰੀਕਾ ਹੈ ਜਿਸ ਦੁਆਰਾ ਉਹ ਮੈਨੂੰ ਅੰਦਰ ਸੱਦ ਲਵੇ?
Fareedkot Teekaਸੋ ਕਵਨ ਬਿਧੀ ਹੈ ਜਿਸ ਕਰ ਭੀਤਰ ਬੁਲਾਵੈ, ਭਾਵ ਤੂੰ ਅਪਨੇ ਸੇ ਅਭੇਦ ਕਰ ਲੇਵੇਂ?
Prof. Sahib Singhਉਹ ਕੇਹੜਾ ਢੰਗ ਹੈ ਜਿਸ ਕਰਕੇ ਉਹ ਸ਼ਾਹ ਜੀਵ-ਵਣਜਾਰੇ ਨੂੰ ਆਪਣੀ ਹਜ਼ੂਰੀ ਵਿਚ ਸੱਦਦਾ ਹੈ?

ਪਦ ਅਰਥ ਭੀਤਰਿ = ਅੰਦਰ, ਆਪਣੀ ਹਜ਼ੂਰੀ ਵਿਚ।

SikhNet (Spanish)¿De qué manera puedo transportarme a Su Presencia?

ਤੂੰ ਵਡ ਸਾਹੁ; ਜਾ ਕੇ ਕੋਟਿ ਵਣਜਾਰੇ ॥

toon vadd saahu; jaa ke kott vanajaare |

Sant Singh KhalsaYou are the Great Merchant; You have millions of traders.
Manmohan SinghThou art the great Merchant, who has million of dealers.
Manmohan Singh (Punjabi)ਤੂੰ ਵਡਾ ਵਣਜਾਰਾ ਹੈ ਜਿਸ ਦੇ ਕਰੋੜਾਂ ਹੀ ਹਟਵਾਣੀਏ ਹਨ।
Fareedkot Teekaਤੂੰ ਐਸਾ ਵੱਡਾ ਸਾਹ ਹੈਂ ਜਿਸ ਕੇ ਕ੍ਰੋੜੋਂ ਜਗ੍ਯਾਸੂ ਰੂਪ ਵਣਜਾਰੇ ਹੈਂ॥
Prof. Sahib Singhਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਕ੍ਰੋੜਾਂ ਜੀਵ ਤੇਰੇ ਵਣਜਾਰੇ ਹਨ।

ਪਦ ਅਰਥ ਜਾ ਕੇ = ਜਿਸ ਦੇ। ਕੋਟਿ = ਕ੍ਰੋੜਾਂ।

SikhNet (Spanish)Mi Señor es el Gran Mercader;

ਕਵਨੁ ਸੁ ਦਾਤਾ; ਲੇ ਸੰਚਾਰੇ ॥੩॥

kavan su daataa; le sanchaare |3|

Sant Singh KhalsaWho is the benefactor? Who can take me to Him? ||3||
Manmohan SinghWho is the benefactor, who may take my hand, and cause me to reach His Mansion?
Manmohan Singh (Punjabi)ਉਹ ਕਿਹੜਾ ਦਾਤਾਰ ਹੈ ਜਿਹੜਾ ਮੈਨੂੰ ਹੱਥੋਂ ਪਕੜ ਕੇ ਉਸ ਦੇ ਮੰਦਰ ਤੇ ਪੁਚਾ ਦੇਵੇ?
Fareedkot Teekaਸੋ ਤੇਰੇ ਸੇ ਬਿਨਾ ਦਾਤਾ ਕਵਨ ਹੈ, ਜੋ ਲੇ ਸੰਚਾਰੇ, ਅਰਥਾਤ ਤੇਰੇ ਸਰੂਪ ਮੇਂ ਪ੍ਰਾਪਤਿ ਕਰਿ ਦੇਵੇ॥੩॥
Prof. Sahib Singhਨਾਮ ਦੀ ਦਾਤ ਕਰਨ ਵਾਲਾ ਉਹ ਕੌਣ ਹੈ ਜੋ ਮੈਨੂੰ ਫੜ ਕੇ ਤੇਰੇ ਚਰਨਾਂ ਵਿਚ ਅਪੜਾ ਦੇਵੇ? ॥੩॥

ਪਦ ਅਰਥ ਸੰਚਾਰੇ = ਅਪੜਾਵੇ ॥੩॥

SikhNet (Spanish)millones negocian con Él. ¿Quién me puede unir a Él? (3)

ਖੋਜਤ ਖੋਜਤ; ਨਿਜ ਘਰੁ ਪਾਇਆ ॥

khojat khojat; nij ghar paaeaa |

Sant Singh KhalsaSeeking and searching, I have found my own home, deep within my own being.
Manmohan SinghSeeking and searching I have found my own home.
Manmohan Singh (Punjabi)ਲਭਦਿਆਂ ਤੇ ਭਾਲਦਿਆਂ ਮੈਂ ਆਪਣਾ ਨਿੱਜ ਦਾ ਧਾਮ ਪਾ ਲਿਆ ਹੈ।
Fareedkot Teekaਢੂੰਢਤਿਆਂ ਢੂੰਢਤਿਆਂ ਅਪਨੇ ਸਰੀਰ ਕੇ ਅੰਤਰ ਹੀ ਪਾ ਲੀਆ ਹੈ॥
Prof. Sahib Singh(ਜੀਵ ਵਣਜਾਰੇ ਨੇ) ਭਾਲ ਕਰਦਿਆਂ ਕਰਦਿਆਂ ਆਪਣਾ (ਉਹ ਅਸਲੀ) ਘਰ ਲੱਭ ਲਿਆ (ਜਿਥੇ ਪ੍ਰਭੂ-ਸ਼ਾਹ ਵੱਸਦਾ ਹੈ।)

ਪਦ ਅਰਥ ਨਿਜ ਘਰੁ = ਆਪਣਾ ਅਸਲੀ ਘਰ।

SikhNet (Spanish)Buscando y buscando encontré mi hogar interior,

ਅਮੋਲ ਰਤਨੁ; ਸਾਚੁ ਦਿਖਲਾਇਆ ॥

amol ratan; saach dikhalaaeaa |

Sant Singh KhalsaThe True Lord has shown me the priceless jewel.
Manmohan SinghThe True Lord has shown me the invaluable gem.
Manmohan Singh (Punjabi)ਸੱਚੇ ਸਾਹਿਬ ਨੇ ਮੈਨੂੰ ਅਮੋਲਕ ਜਵੇਹਰ ਵਿਖਾਲ ਦਿਤਾ ਹੈ।
Fareedkot Teekaਅਮੋਲਕ ਰਤਨ ਸਚ ਸਰੂਪ ਤੇਰਾ ਗੁਰੋਂ ਕਾ ਦੇਖਾਯਾ ਹੂਆ ਪਾ ਲੀਆ ਹੈ॥
Prof. Sahib Singh(ਗੁਰੂ ਨੇ ਹੀ ਉਸ ਵਡ-ਭਾਗੀ ਵਣਜਾਰੇ ਨੂੰ) ਸਦਾ ਕਾਇਮ ਰਹਿਣ ਵਾਲਾ (ਅਮੋਲਕ ਨਾਮ-ਰਤਨ ਵਿਖਾਲ ਦਿੱਤਾ ਹੈ।

ਪਦ ਅਰਥ ਸਾਚੁ = ਸਦਾ ਕਾਇਮ ਰਹਿਣ ਵਾਲਾ।

SikhNet (Spanish)y fui llevado hasta ver la Joya Invaluable de la Verdad.

ਕਰਿ ਕਿਰਪਾ; ਜਬ ਮੇਲੇ ਸਾਹਿ ॥

kar kirapaa; jab mele saeh |

Sant Singh KhalsaWhen the Great Merchant shows His Mercy, He blends us into Himself.
Manmohan SinghWhen the Merchant shows mercy be blends the mortal with Himself.
Manmohan Singh (Punjabi)ਜਦ ਵਣਜਾਰਾ ਮਿਹਰ ਧਾਰਦਾ ਹੈ, ਉਹ ਪ੍ਰਾਣੀ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਵਾਹਗੁਰੂ ਸਾਹ ਤੈਨੇ ਜਬ ਕ੍ਰਿਪਾ ਕਰ ਕੇ ਗੁਰੂ ਮੇਲੇ॥
Prof. Sahib Singhਆਖ-ਜਦੋਂ ਭੀ ਸ਼ਾਹ-ਪ੍ਰਭੂ ਨੇ ਕਿਰਪਾ ਕਰ ਕੇ (ਕਿਸੇ ਜੀਵ-ਵਣਜਾਰੇ ਨੂੰ ਆਪਣੇ ਚਰਨਾਂ ਵਿਚ) ਮਿਲਾਇਆ ਹੈ,

ਪਦ ਅਰਥ ਸਾਹਿ = ਸ਼ਾਹ ਨੇ।

SikhNet (Spanish)Oh, dice Nanak, el Señor, en Su Misericordia,

ਕਹੁ ਨਾਨਕ; ਗੁਰ ਕੈ ਵੇਸਾਹਿ ॥੪॥੧੬॥੮੫॥

kahu naanak; gur kai vesaeh |4|16|85|

Sant Singh KhalsaSays Nanak, place your faith in the Guru. ||4||16||85||
Manmohan SinghSays Nanak, this is accomplished, when the mortal puts faith in the Guru.
Manmohan Singh (Punjabi)ਗੁਰੂ ਨਾਨਕ ਜੀ ਫੁਰਮਾਉਂਦੇ ਹਨ ਇਹ ਹੋ ਆਉਂਦਾ ਹੈ, ਜਦ ਜੀਵ ਗੁਰਾਂ ਵਿੱਚ ਭਰੋਸਾ ਧਾਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਗੁਰੋਂ ਕੇ ਬਚਨ ਪਰ ਵਿਸਾਹੁ ਹੂਆ ਹੈ॥੪॥੧੬॥੮੫॥☬ਮਹਿਮਾ ਕੋ ਅਕਹ ਸਮਝ ਕਰ ਸੰਤੋਂ ਕੇ ਲਖਣ ਬ੍ਰਨਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਗੁਰੂ ਦੀ ਹਾਮੀ ਦੀ ਰਾਹੀਂ ਹੀ ਮਿਲਾਇਆ ਹੈ ॥੪॥੧੬॥੮੫॥

ਪਦ ਅਰਥ ਵੇਸਾਹਿ = ਇਤਬਾਰ ਨਾਲ, ਹਾਮੀ ਨਾਲ ॥੪॥

SikhNet (Spanish)me unió Consigo Mismo, cuando el Guru abogó por mi Fe. (4-16-85)

Open this shabad (19 lines, Angs 180-181) →

Shabad Guru Arjan Dev Ji Raag Gauree

ਗਉੜੀ ਮਹਲਾ ੫ ਗੁਆਰੇਰੀ ॥

gaurree mahalaa 5 guaareree |

Sant Singh KhalsaGauree, Fifth Mehl, Gwaarayree:
Manmohan SinghGauri 5th Guru Guareri.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ ਗੁਆਰੇਰੀ।
SikhNet (Spanish)Gauri Guareri, Mejl Guru Aryan, Quinto Canal Divino.

ਰੈਣਿ ਦਿਨਸੁ; ਰਹੈ ਇਕ ਰੰਗਾ ॥

rain dinas; rahai ik rangaa |

Sant Singh KhalsaNight and day, they remain in the Love of the One.
Manmohan SinghNight and day the Saints abide in the love of One God.
Manmohan Singh (Punjabi)ਰਾਤ੍ਰੀ ਅਤੇ ਦਿਹੁੰ ਸੰਤ ਇਕ ਵਾਹਿਗੁਰੂ ਦੇ ਪ੍ਰੇਮ ਅੰਦਰ ਵਸਦੇ ਹਨ।
Fareedkot Teekaਰਾਤ੍ਰ ਦਿਨ ਏਕ ਪ੍ਰੇਮ ਵਾ ਆਨੰਦ ਮੇਂ ਰਹਤੇ ਹੈਂ॥
Prof. Sahib Singh(ਪੂਰੇ ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਦਿਨ ਰਾਤ ਇਕ ਪਰਮਾਤਮਾ ਦੇ ਪ੍ਰੇਮ ਵਿਚ (ਮਸਤ) ਰਹਿੰਦਾ ਹੈ।

ਪਦ ਅਰਥ ਰੈਣਿ = ਰਾਤ। ਇਕ ਰੰਗਾ = ਇਕ ਪ੍ਰਭੂ ਦੇ ਪ੍ਰੇਮ ਵਿਚ।

SikhNet (Spanish)El Santo es aquél que permanece siempre igual,

ਪ੍ਰਭ ਕਉ ਜਾਣੈ; ਸਦ ਹੀ ਸੰਗਾ ॥

prabh kau jaanai; sad hee sangaa |

Sant Singh KhalsaThey know that God is always with them.
Manmohan SinghThe Lord they deem, to be, ever, with them.
Manmohan Singh (Punjabi)ਸਾਹਿਬ ਨੂੰ ਉਹ ਹਮੇਸ਼ਾ, ਆਪਣੇ ਅੰਗ ਸੰਗ ਸਮਝਦੇ ਹਨ।
Fareedkot Teekaਪ੍ਰਭੂ ਕੋ ਸਦਾ ਸੰਗ ਜਾਣਤੇ ਹੈਂ॥
Prof. Sahib Singhਉਹ ਮਨੁੱਖ ਪਰਮਾਤਮਾ ਨੂੰ ਸਦਾ ਹੀ ਆਪਣੇ ਅੰਗ-ਸੰਗ (ਵੱਸਦਾ) ਸਮਝਦਾ ਹੈ।

ਪਦ ਅਰਥ ਕਉ = ਨੂੰ। ਸਦ = ਸਦਾ।

SikhNet (Spanish)y siente siempre la Presencia del Señor.

ਠਾਕੁਰ ਨਾਮੁ; ਕੀਓ ਉਨਿ ਵਰਤਨਿ ॥

tthaakur naam; keeo un varatan |

Sant Singh KhalsaThey make the Name of their Lord and Master their way of life;
Manmohan SinghLord's Name they make their way of life.
Manmohan Singh (Punjabi)ਸਾਈਂ ਦੇ ਨਾਮ ਨੂੰ ਉਹ ਆਪਣੀ ਜੀਵਨ ਰਹੁ-ਰੀਤੀ ਬਣਾ ਲੈਂਦੇ ਹਨ।
Fareedkot Teekaਪੁਨਾ ਠਾਕਰ ਨਾਮ ਹੀ ਉਨ ਪੁਰਸੋਂ ਨੇ (ਵਰਤਨਿ) ਵਲੇਵਾ ਅਰਥਾਤ ਸਮਗ੍ਰੀ ਕਰੀ ਹੈ॥
Prof. Sahib Singh(ਉਸ ਮਨੁੱਖ) ਪਰਮਾਤਮਾ ਦੇ ਨਾਮ ਨੂੰ ਹੀ ਹਰ ਵੇਲੇ ਵਰਤਣ ਵਾਲੀ ਸ਼ੈ ਜਾਣਿਆ ਹੈ।

ਪਦ ਅਰਥ ਉਨਿ = ਉਸ (ਮਨੁੱਖ) ਨੇ। ਵਰਤਨਿ = ਹਰ ਵੇਲੇ ਵਰਤਣ ਵਾਲੀ ਸ਼ੈ।

SikhNet (Spanish)Él transmite infatigablemente el Nombre del Señor,

ਤ੍ਰਿਪਤਿ ਅਘਾਵਨੁ; ਹਰਿ ਕੈ ਦਰਸਨਿ ॥੧॥

tripat aghaavan; har kai darasan |1|

Sant Singh Khalsathey are satisfied and fulfilled with the Blessed Vision of the Lord's Darshan. ||1||
Manmohan SinghThey are sated and satiated by God's sight.
Manmohan Singh (Punjabi)ਉਹ ਵਾਹਿਗੁਰੂ ਦੇ ਦੀਦਾਰ ਦੁਆਰਾ ਰੱਜ ਅਤੇ ਧ੍ਰਾਪ ਜਾਂਦੇ ਹਨ।
Fareedkot Teekaਹਰੀ ਕੇ ਦਰਸਨ ਸੇ ਮਨ ਤਨ ਕਰ ਤ੍ਰਿਪਤ ਹੋਤੇ ਹੈਂ॥੧॥
Prof. Sahib Singhਪਰਮਾਤਮਾ ਦੇ ਦਰਸਨ ਨਾਲ ਉਹ (ਸਦਾ) ਤ੍ਰਿਪਤ ਰਹਿੰਦਾ ਹੈ ਸੰਤੁਸ਼ਟ ਰਹਿੰਦਾ ਹੈ ॥੧॥

ਪਦ ਅਰਥ ਅਘਾਵਨੁ = ਸੰਤੋਖ, ਸੰਤੁਸ਼ਟਤਾ। ਦਰਸਨਿ = ਦਰਸਨ ਨਾਲ ॥੧॥

SikhNet (Spanish)estando imbuido en la Visión de Dios. (1)

ਹਰਿ ਸੰਗਿ ਰਾਤੇ; ਮਨ ਤਨ ਹਰੇ ॥

har sang raate; man tan hare |

Sant Singh KhalsaImbued with the Love of the Lord, their minds and bodies are rejuvenated,
Manmohan SinghImbued with God their soul and body are reverdured.
Manmohan Singh (Punjabi)ਉਹ ਵਾਹਿਗੁਰੂ ਨਾਲ ਰੰਗੀਜਣ ਨਾਲ ਉਹਨਾਂ ਦੀ ਆਤਮਾ ਤੇ ਦੇਹਿ ਸਰਸਬਜ਼ ਹੋ ਜਾਂਦੇ ਹਨ।
Fareedkot Teekaਔਰ ਹਰੀ ਕੇ ਸੰਗ ਰਤੇ ਹੈਂ ਪੁਨਾ ਮਨ ਤਨ ਸੇ ਹਰੇ ਹੈਂ ਅਰਥਾਤ ਪ੍ਰਸਿੰਨ ਹੈਂ॥
Prof. Sahib Singh(ਹੇ ਭਾਈ! ਉਹ ਮਨੁੱਖ) ਪਰਮਾਤਮਾ ਨਾਲ ਰੱਤੇ ਰਹਿੰਦੇ ਹਨ (ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦੇ ਹਨ) ਉਹਨਾਂ ਦੇ ਮਨ ਖਿੜੇ ਰਹਿੰਦੇ ਹਨ, ਉਹਨਾਂ ਦੇ ਤਨ ਖਿੜੇ ਰਹਿੰਦੇ ਹਨ,

ਪਦ ਅਰਥ ਰਾਤੇ = ਰੱਤੇ ਹੋਏ, ਮਸਤ।

SikhNet (Spanish)Imbuido en Dios, su cuerpo y su mente florecen,

ਗੁਰ ਪੂਰੇ ਕੀ; ਸਰਨੀ ਪਰੇ ॥੧॥ ਰਹਾਉ ॥

gur poore kee; saranee pare |1| rahaau |

Sant Singh Khalsaentering the Sanctuary of the Perfect Guru. ||1||Pause||
Manmohan SinghThey enter the sanctuary of the perfect Guru. Pause.
Manmohan Singh (Punjabi)ਉਹ ਪੂਰਨ ਗੁਰਾਂ ਦੀ ਪਨਾਹ ਲੈਂਦੇ ਹਨ। ਠਹਿਰਾਉ।
Fareedkot Teekaਜੋ ਪੁਰਸ ਪੂਰੇ ਗੁਰੋਂ ਕੀ ਸਰਨ ਮੇਂ ਪੜੇ ਹੈਂ॥੧॥ ਰਹਾਉ ॥
Prof. Sahib Singhਜੇਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਪੈਂਦੇ ਹਨ ॥੧॥ ਰਹਾਉ ॥

ਪਦ ਅਰਥ ਹਰੇ = ਪ੍ਰਫੁਲਤ ॥੧॥ ਰਹਾਉ ॥

SikhNet (Spanish)y así busca el Refugio del Perfecto Guru. (1-Pausa)

ਚਰਣ ਕਮਲ; ਆਤਮ ਆਧਾਰ ॥

charan kamal; aatam aadhaar |

Sant Singh KhalsaThe Lord's Lotus Feet are the Support of the soul.
Manmohan SinghLord's lotus feet are the support of their soul.
Manmohan Singh (Punjabi)ਸਾਈਂ ਦੇ ਕੰਵਲ ਰੂਪ ਪੈਰ ਉਨ੍ਹਾਂ ਦੀ ਆਤਮਾ ਦਾ ਆਸਰਾ ਹਨ।
Fareedkot Teekaਔਰ ਚਰਨ ਕਮਲ ਹੀ ਮਨ ਕਾ ਆਸਰਾ ਕੀਆ ਹੈ॥
Prof. Sahib Singh(ਪੂਰੇ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਪਰਮਾਤਮਾ ਦੇ ਸੋਹਣੇ ਚਰਨਾਂ ਨੂੰ ਆਪਣੀ ਜਿੰਦ ਦਾ ਆਸਰਾ ਬਣਾਈ ਰੱਖਦੇ ਹਨ,

ਪਦ ਅਰਥ ਚਰਣ ਕਮਲ = ਕੌਲ ਫੁੱਲਾਂ ਵਰਗੇ ਸੁੰਦਰ ਚਰਨ। ਆਧਾਰ = ਆਸਰਾ।

SikhNet (Spanish)Su Alma se apoya en los Pies de Loto del Señor;

ਏਕੁ ਨਿਹਾਰਹਿ; ਆਗਿਆਕਾਰ ॥

ek nihaareh; aagiaakaar |

Sant Singh KhalsaThey see only the One, and obey His Order.
Manmohan SinghThey behold but One God, and become the obeyers of His order.
Manmohan Singh (Punjabi)ਉਹ ਕੇਵਲ ਇਕ ਵਾਹਿਗੁਰੂ ਨੂੰ ਹੀ ਵੇਖਦੇ ਹਨ, ਅਤੇ ਉਸ ਦੇ ਹੁਕਮ ਦੇ ਪਾਲਣ ਵਾਲੇ ਹੋ ਜਾਂਦੇ ਹਨ।
Fareedkot Teekaਅਦੁਤੀ੍ਯ ਰੂਪ ਕੋ ਹੀ ਦੇਖਤੇ ਹੈਂ, ਪੁਨਾ ਹੁਕਮ ਮੇਂ ਰਹਤੇ ਹੈਂ॥
Prof. Sahib Singhਉਹ (ਹਰ ਥਾਂ) ਇਕ ਪਰਮਾਤਮਾ ਨੂੰ ਹੀ (ਵੱਸਦਾ) ਵੇਖਦੇ ਹਨ, ਪਰਮਾਤਮਾ ਦੇ ਹੁਕਮ ਵਿਚ ਹੀ ਉਹ ਸਦਾ ਤੁਰਦੇ ਹਨ।

ਪਦ ਅਰਥ ਨਿਹਾਰਹਿ = ਵੇਖਦੇ ਹਨ। ਆਗਿਆਕਾਰ = ਹੁਕਮ ਵਿਚ ਤੁਰਨ ਵਾਲੇ।

SikhNet (Spanish)y fluyendo en la Voluntad de Dios, no ve a nadie más que al Único Señor.

ਏਕੋ ਬਨਜੁ; ਏਕੋ ਬਿਉਹਾਰੀ ॥

eko banaj; eko biauhaaree |

Sant Singh KhalsaThere is only one trade, and one occupation.
Manmohan SinghTheir is but one trade, and one occupation.
Manmohan Singh (Punjabi)ਉਨ੍ਹਾਂ ਦਾ ਕੇਵਲ ਇਕ ਵਪਾਰ ਹੈ ਅਤੇ ਇਕ ਹੀ ਕਾਰ ਵਿਹਾਰ।
Fareedkot Teekaਏਕ ਨਾਮ ਕਾ ਹੀ ਜਪਣਾਂ ਜਪਾਉਣਾ ਰੂਪ ਬਨਜ ਕਰਤੇ ਹੈਂ ਔਰ ਸਰਬ ਬਿਉਹਾਰੋਂ ਵਾਲਾ ਏਕ ਕੋਈ ਨਿਸਚੇ ਕੀਆ ਹੈ॥
Prof. Sahib Singhਪਰਮਾਤਮਾ ਦਾ ਨਾਮ ਹੀ ਉਹਨਾਂ ਦਾ ਵਣਜ ਹੈ, ਪਰਮਾਤਮਾ ਦੇ ਨਾਮ ਦੇ ਹੀ ਉਹ ਸਦਾ ਵਪਾਰੀ ਬਣੇ ਰਹਿੰਦੇ ਹਨ।

ਪਦ ਅਰਥ ਬਿਉਹਾਰੀ = ਵਪਾਰੀ।

SikhNet (Spanish)Comercia sólo una cosa y solamente lo hace con el Uno,

ਅਵਰੁ. ਨ ਜਾਨਹਿ; ਬਿਨੁ ਨਿਰੰਕਾਰੀ ॥੨॥

avar. na jaaneh; bin nirankaaree |2|

Sant Singh KhalsaThey know no other than the Formless Lord. ||2||
Manmohan SinghWithout the Formless Lord they know none else.
Manmohan Singh (Punjabi)ਰੂਪ-ਰੰਗ-ਰਹਿਤ ਸੁਆਮੀ ਦੇ ਬਗੈਰ ਉਹ ਹੋਰਸ ਕਿਸੇ ਨੂੰ ਨਹੀਂ ਜਾਣਦੇ।
Fareedkot Teekaਐਸੇ ਵਹੁ (ਨਿਰੰਕਾਰੀ) ਨਿਰੰਕਾਰ ਕੇ ਦਾਸ ਹੈਂ; ਏਕ ਨਿਰੰਕਾਰ ਬਿਨਾਂ ਦੂਸਰੇ ਕੋ ਨਹੀਂ ਜਾਨਤੇ॥੨॥
Prof. Sahib Singhਪਰਮਾਤਮਾ ਤੋਂ ਬਿਨਾ ਉਹ ਕਿਸੇ ਹੋਰ ਨਾਲ ਡੂੰਘੀ ਸਾਂਝ ਨਹੀਂ ਪਾਂਦੇ ॥੨॥
SikhNet (Spanish)y no conoce a nadie más que al Señor sin forma.(2)

ਹਰਖ ਸੋਗ; ਦੁਹਹੂੰ ਤੇ ਮੁਕਤੇ ॥

harakh sog; duhahoon te mukate |

Sant Singh KhalsaThey are free of both pleasure and pain.
Manmohan SinghThey are free both from weal and woe.
Manmohan Singh (Punjabi)ਉਹ ਖੁਸ਼ੀ ਤੇ ਗ਼ਮੀ ਦੋਨਾ ਤੋਂ ਆਜ਼ਾਦ ਹਨ।
Fareedkot Teekaਹਰਖ ਪੁਨਾ ਸੋਗ ਦੋਨੋਂ ਸੇ ਛੁਟੇ ਹੂਏ ਹੈਂ॥
Prof. Sahib Singh(ਪੂਰੇ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਖ਼ੁਸ਼ੀ ਗ਼ਮੀ ਦੋਹਾਂ ਤੋਂ ਹੀ ਸੁਤੰਤਰ ਰਹਿੰਦੇ ਹਨ।

ਪਦ ਅਰਥ ਹਰਖ = ਖ਼ੁਸ਼ੀ। ਸੋਗ = ਚਿੰਤਾ। ਤੇ = ਤੋਂ। ਮੁਕਤੇ = ਆਜ਼ਾਦ।

SikhNet (Spanish)El Santo no tiene el sentimiento ni de placer ni de dolor,

ਸਦਾ ਅਲਿਪਤੁ; ਜੋਗ ਅਰੁ ਜੁਗਤੇ ॥

sadaa alipat; jog ar jugate |

Sant Singh KhalsaThey remain unattached, joined to the Lord's Way.
Manmohan SinghThey know the way of, ever remaining detached from the world and attached with God.
Manmohan Singh (Punjabi)ਹਮੇਸ਼ਾਂ ਹੀ ਦੁਨੀਆਂ ਵਲੋਂ ਅਟੰਕ ਅਤੇ ਰਬ ਨਾਲ ਜੁੜੇ ਰਹਿਣ ਦੀ ਬਿਧੀ ਉਨ੍ਹਾਂ ਨੂੰ ਆਉਂਦੀ ਹੈ।
Fareedkot Teekaਔਰ ਸਦਾ ਅਲੇਪ ਹੈਂ, ਪੁਨਾ ਜੋਗ ਮੇਂ ਜੁੜੇ ਹੂਏ ਹੈਂ॥
Prof. Sahib Singhਉਹ ਸਦਾ (ਮਾਇਆ ਤੋਂ) ਨਿਰਲੇਪ ਹਨ, ਪਰਮਾਤਮਾ (ਦੀ ਯਾਦ) ਵਿਚ ਜੁੜੇ ਰਹਿੰਦੇ ਹਨ ਅਤੇ ਚੰਗੀ ਜੀਵਨ-ਜੁਗਤਿ ਵਾਲੇ ਹੁੰਦੇ ਹਨ।

ਪਦ ਅਰਥ ਅਲਿਪਤੁ = ਨਿਰਲੇਪ। ਜੋਗ = ਪ੍ਰਭੂ ਨਾਲ ਜੁੜੇ ਹੋਏ। ਜੁਗਤੇ = ਚੰਗੀ ਜੀਵਨ-ਜੁਗਤਿ ਵਾਲੇ।

SikhNet (Spanish)y vive desapegado, apegado solamente al Sendero.

ਦੀਸਹਿ ਸਭ ਮਹਿ; ਸਭ ਤੇ ਰਹਤੇ ॥

deeseh sabh meh; sabh te rahate |

Sant Singh KhalsaThey are seen among all, and yet they are distinct from all.
Manmohan SinghThey are seen among all and yet are removed from all.
Manmohan Singh (Punjabi)ਉਹ ਸਾਰਿਆਂ ਵਿੱਚ ਦਿਸਦੇ ਹਨ ਅਤੇ ਫਿਰ ਭੀ ਸਾਰਿਆਂ ਤੋਂ ਨਿਵੇਕਲੇ ਹਨ।
Fareedkot Teekaਸਭ ਮੇਂ ਦੇਖੀਤੇ ਹੈਂ ਔਰ ਮਨ ਕਰ ਸਭ ਸੇ ਰਹਤ ਹੈਂ॥
Prof. Sahib Singhਉਹ ਮਨੁੱਖ ਸਭ ਨਾਲ ਪ੍ਰੇਮ ਕਰਦੇ ਭੀ ਦਿੱਸਦੇ ਹਨ ਅਤੇ ਸਭ ਤੋਂ ਵੱਖਰੇ (ਨਿਰਮੋਹ) ਭੀ ਦਿੱਸਦੇ ਹਨ।

ਪਦ ਅਰਥ ਦੀਸਹਿ = ਦਿੱਸਦੇ ਹਨ। ਰਹਤੇ = ਵੱਖਰੇ।

SikhNet (Spanish)Estando en medio de todos, vive a distancia de todo,

ਪਾਰਬ੍ਰਹਮ ਕਾ; ਓਇ ਧਿਆਨੁ ਧਰਤੇ ॥੩॥

paarabraham kaa; oe dhiaan dharate |3|

Sant Singh KhalsaThey focus their meditation on the Supreme Lord God. ||3||
Manmohan SinghOn the Supreme Lord, they fix their attention.
Manmohan Singh (Punjabi)ਸ਼ਰੋਮਣੀ ਸਾਹਿਬ ਵਿੱਚ ਉਹ ਆਪਣੀ ਬ੍ਰਿਤੀ ਜੋੜੀ ਰਖਦੇ ਹਨ।
Fareedkot Teekaਵਹੁ ਪਾਰਬ੍ਰਹਮ ਕਾ ਧਿਆਨ ਧਰਤੇ ਹੈਂ॥੩॥
Prof. Sahib Singhਉਹ ਮਨੁੱਖ ਸਦਾ ਪਰਮਾਤਮਾ ਦੀ ਯਾਦ ਵਿਚ ਸੁਰਤ ਜੋੜੀ ਰੱਖਦੇ ਹਨ ॥੩॥

ਪਦ ਅਰਥ ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ॥੩॥

SikhNet (Spanish)y habita sólo en el Supremo Señor. (3)

ਸੰਤਨ ਕੀ ਮਹਿਮਾ; ਕਵਨ ਵਖਾਨਉ ॥

santan kee mahimaa; kavan vakhaanau |

Sant Singh KhalsaHow can I describe the Glories of the Saints?
Manmohan SinghWhat glories of the Saints can I describe?
Manmohan Singh (Punjabi)ਸਾਧੂਆਂ ਦੀਆਂ ਬਜੂਰਗੀਆਂ ਮੈਂ ਕਿਹੜੀਆਂ ਕਿਹੜੀਆਂ ਬਿਆਨ ਕਰ ਸਕਦਾ ਹਾਂ?
Fareedkot Teekaਐਸੇ ਸੰਤ ਜਨੋਂ ਕੀ ਉਪਮਾ ਕਿਸ ਪ੍ਰਕਾਰ ਕਹੁੰ?
Prof. Sahib Singh(ਪੂਰੇ ਗੁਰੂ ਦੀ ਸਰਨ ਪੈਣ ਵਾਲੇ ਉਹਨਾਂ) ਸੰਤ ਜਨਾਂ ਦੀ ਮੈਂ ਕੇਹੜੀ ਵਡਿਆਈ ਬਿਆਨ ਕਰਾਂ?

ਪਦ ਅਰਥ ਵਖਾਨਉ = ਵਖਾਨਉਂ, ਮੈਂ ਬਿਆਨ ਕਰਾਂ।

SikhNet (Spanish)De tal Santo, no se llega a expresar toda su Alabanza;

ਅਗਾਧਿ ਬੋਧਿ; ਕਿਛੁ ਮਿਤਿ ਨਹੀ ਜਾਨਉ ॥

agaadh bodh; kichh mit nahee jaanau |

Sant Singh KhalsaTheir knowledge is unfathomable; their limits cannot be known.
Manmohan SinghUnfathomable is their knowledge and I know not their worth.
Manmohan Singh (Punjabi)ਅਥਾਹ ਹੈ ਉਨ੍ਹਾਂ ਦਾ ਗਿਆਨ ਮੈਂ ਉਨ੍ਹਾਂ ਦਾ ਮੁੱਲ ਨਹੀਂ ਜਾਣਦਾ।
Fareedkot Teeka(ਬੋਧਿ) ਜਾਨਣੇ ਮੇਂ (ਅਗਾਧਿ) ਅਥਾਹ ਹੈਂ, ਯਾਂ ਤੇ ਕੁਛ ਮ੍ਰਯਾਦਾ ਨਹੀਂ ਜਾਨਤਾ ਹੂੰ॥
Prof. Sahib Singhਉਹਨਾਂ ਦੀ ਆਤਮਕ ਉੱਚਤਾ ਮਨੁੱਖੀ ਸੋਚ-ਸਮਝ ਤੋਂ ਪਰੇ ਹੈ, ਮੈਂ ਕੋਈ ਅੰਦਾਜ਼ਾ ਨਹੀਂ ਲਾ ਸਕਦਾ।

ਪਦ ਅਰਥ ਅਗਾਧਿ = ਅਥਾਹ। ਬੋਧਿ = ਸਮਝ ਤੋਂ। ਮਿਤਿ = ਅੰਦਾਜ਼ਾ।

SikhNet (Spanish)insondable es su conocimiento, infinito sus límites.

ਪਾਰਬ੍ਰਹਮ; ਮੋਹਿ ਕਿਰਪਾ ਕੀਜੈ ॥

paarabraham; mohi kirapaa keejai |

Sant Singh KhalsaO Supreme Lord God, please shower Your Mercy upon me.
Manmohan SinghO Great God show mercy unto me.
Manmohan Singh (Punjabi)ਹੇ ਵਿਸ਼ਾਲ ਵਾਹਿਗੁਰੂ ਮੇਰੇ ਉਤੇ ਮਿਹਰ ਧਾਰ।
Fareedkot Teekaਹੇ ਪਾਰਬ੍ਰਹਮ: ਮੇਰੇ ਪਰ ਕਿਰਪਾ ਕੀਜੀਏ॥
Prof. Sahib Singhਹੇ ਅਕਾਲ ਪੁਰਖ! ਮੇਰੇ ਉਤੇ ਕਿਰਪਾ ਕਰ,

ਪਦ ਅਰਥ ਮੋਹਿ = ਮੈਨੂੰ।

SikhNet (Spanish)Oh Señor Supremo, bendíceme con tu Gracia,

ਧੂਰਿ ਸੰਤਨ ਕੀ; ਨਾਨਕ ਦੀਜੈ ॥੪॥੧੭॥੮੬॥

dhoor santan kee; naanak deejai |4|17|86|

Sant Singh KhalsaBless Nanak with the dust of the feet of the Saints. ||4||17||86||
Manmohan SinghGrant Nanak the dust of the Saints feet.
Manmohan Singh (Punjabi)ਨਾਨਕ ਨੂੰ ਸਾਧੂਆਂ ਦੇ ਚਰਨਾਂ ਦੀ ਧੂੜ ਪਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਸੰਤੋਂ ਕੀ ਚਰਨ ਧੂਰ ਦੀਜੀਏ॥੪॥੧੭॥੮੬॥☬ਸਨਮੁਖ ਬੇਨਤੀ ਔਰ ਆਪਣਾ ਭਰੋਸਾ ਪ੍ਰਗਟ ਕਰਤੇ ਹੈਂ:
Prof. Sahib Singhਤੇ ਮੈਨੂੰ ਨਾਨਕ ਨੂੰ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਖ਼ਸ਼ ॥੪॥੧੭॥੮੬॥
SikhNet (Spanish)para que me pueda aferrar a los Pies de tal Santo. (4-17-86)

Open this shabad →

Shabad Guru Arjan Dev Ji Raag Gauree

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.

ਤੂੰ ਮੇਰਾ ਸਖਾ; ਤੂੰਹੀ ਮੇਰਾ ਮੀਤੁ ॥

toon meraa sakhaa; toonhee meraa meet |

Sant Singh KhalsaYou are my Companion; You are my Best Friend.
Manmohan SinghThou art my Comrade and thou my Friend.
Manmohan Singh (Punjabi)ਤੂੰ ਮੇਰਾ ਸਾਥੀ ਹੈ ਅਤੇ ਤੂੰ ਹੀ ਮੇਰਾ ਮਿੱਤਰ।
Fareedkot Teekaਤੂੰ ਮੇਰਾ ਮਨ ਕਾ ਪਿਆਰਾ ਹੈਂ ਤੂੰ ਹੀ ਮੇਰਾ ਬਾਣੀ ਕਾ ਮਿਤ੍ਰ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਹੀ ਮੇਰਾ ਸਾਥੀ ਹੈਂ, ਤੂੰ ਹੀ ਮੇਰਾ ਮਿੱਤਰ ਹੈਂ।

ਪਦ ਅਰਥ ਸਖਾ = ਸਾਥੀ। ਹੀਤੁ = ਹਿਤੁ, ਪਿਆਰ।

SikhNet (Spanish)Sólo Tú eres mi Compañero, mi Amigo;

ਤੂੰ ਮੇਰਾ ਪ੍ਰੀਤਮੁ; ਤੁਮ ਸੰਗਿ ਹੀਤੁ ॥

toon meraa preetam; tum sang heet |

Sant Singh KhalsaYou are my Beloved; I am in love with You.
Manmohan SinghThou art my Beloved and with Thee I bear love.
Manmohan Singh (Punjabi)ਤੂੰ ਮੇਰਾ ਪਿਆਰਾ ਹੈ ਅਤੇ ਤੇਰੇ ਨਾਲ ਹੀ ਮੇਰਾ ਪਿਆਰ ਹੈ।
Fareedkot Teekaਔਰ ਤਨ ਕਾ ਭੀ ਪ੍ਰੀਤਮ ਤੂੰ ਹੀ ਹੈਂ, ਯਾਂ ਤੇ ਤੇਰੇ ਸਾਥ ਹੀ ਹਿਤ ਹੈ॥
Prof. Sahib Singhਤੂੰ ਹੀ ਮੇਰਾ ਪ੍ਰੀਤਮ ਹੈਂ, ਮੇਰਾ ਤੇਰੇ ਨਾਲ ਹੀ ਪਿਆਰ ਹੈ।
SikhNet (Spanish)sólo Tú eres mi Esposo.

ਤੂੰ ਮੇਰੀ ਪਤਿ; ਤੂਹੈ ਮੇਰਾ ਗਹਣਾ ॥

toon meree pat; toohai meraa gahanaa |

Sant Singh KhalsaYou are my honor; You are my decoration.
Manmohan SinghThou art my Honour and Thou art my Ornament.
Manmohan Singh (Punjabi)ਤੂੰ ਮੇਰੀ ਇੱਜ਼ਤ-ਆਬਰੂ ਹੈ ਅਤੇ ਤੂੰ ਹੀ ਮੇਰਾ ਭੂਸ਼ਨ ਹੈ।
Fareedkot Teekaਤੂੰ ਮੇਰੀ ਇਜ਼ਤ ਹੈਂ ਔਰ ਤੂੰ ਹੀ ਮੇਰਾ ਗਹਣਾ ਅਰਥਾਤ ਵਖਰ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਹੀ ਮੇਰੀ ਇੱਜ਼ਤ ਹੈਂ, ਤੂੰ ਹੀ ਮੇਰਾ ਗਹਿਣਾ ਹੈਂ।

ਪਦ ਅਰਥ ਪਤਿ = ਇੱਜ਼ਤ। ਗਹਣਾ = ਜ਼ੇਵਰ, ਆਤਮਕ ਸੁੰਦਰਤਾ ਵਧਾਣ ਦਾ ਵਸੀਲਾ।

SikhNet (Spanish)No alabo a nadie más que a Ti; Tú eres mi honor y mi belleza.

ਤੁਝ ਬਿਨੁ; ਨਿਮਖੁ. ਨ ਜਾਈ ਰਹਣਾ ॥੧॥

tujh bin; nimakh. na jaaee rahanaa |1|

Sant Singh KhalsaWithout You, I cannot survive, even for an instant. ||1||
Manmohan SinghWithout Thee, I cannot live, even, for a moment.
Manmohan Singh (Punjabi)ਤੇਰੇ ਬਾਝੋਂ ਮੈਂ ਇਕ ਮੁਹਤ-ਭਰ ਭੀ ਨਹੀਂ ਰਹਿ ਸਕਦਾ।
Fareedkot Teekaਤੇਰੇ ਸੇ ਬਿਨਾਂ ਨਿਮਖ ਮਾਤ੍ਰ ਭੀ ਰਹਾ ਨਹੀਂ ਜਾਤਾ॥੧॥
Prof. Sahib Singhਤੈਥੋਂ ਬਿਨਾ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਰਹਿ ਸਕਦਾ ॥੧॥

ਪਦ ਅਰਥ ਨਿਮਖੁ = ਅੱਖ ਝਮਕਣ ਜਿਤਨਾ ਸਮਾ। ਨ ਜਾਈ ਰਹਣਾ = ਰਿਹਾ ਨਹੀਂ ਜਾ ਸਕਦਾ ॥੧॥

SikhNet (Spanish)Sin Ti, ¿cómo podría vivir aun por un instante?(1)

ਤੂੰ ਮੇਰੇ ਲਾਲਨ; ਤੂੰ ਮੇਰੇ ਪ੍ਰਾਨ ॥

toon mere laalan; toon mere praan |

Sant Singh KhalsaYou are my Intimate Beloved, You are my breath of life.
Manmohan SinghThou art my Beloved, and Thou my very Life.
Manmohan Singh (Punjabi)ਤੂੰ ਮੇਰਾ ਦਿਲਬਰ ਹੈ ਅਤੇ ਤੂੰ ਹੀ ਮੇਰੀ ਜਿੰਦਜਾਨ।
Fareedkot Teekaਹੇ ਮਹਾਰਾਜ! ਤੂੰ ਮੇਰੇ (ਲਾਲਨ) ਲਡਾਉਣੇ ਵਾਲਾ ਹੈਂ ਔਰ ਤੂੰ ਹੀ ਮੇਰੇ ਪ੍ਰਾਨ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਮੇਰਾ ਸੋਹਣਾ ਲਾਲ ਹੈਂ, ਤੂੰ ਮੇਰੀ ਜਿੰਦ (ਦਾ ਸਹਾਰਾ) ਹੈਂ।

ਪਦ ਅਰਥ ਲਾਲਨ = ਲਾਡਲਾ। ਪ੍ਰਾਨ = ਜਿੰਦ (ਦਾ ਸਹਾਰਾ)।

SikhNet (Spanish)Eres mi Bienamado, eres mi Respiración Vital;

ਤੂੰ ਮੇਰੇ ਸਾਹਿਬ; ਤੂੰ ਮੇਰੇ ਖਾਨ ॥੧॥ ਰਹਾਉ ॥

toon mere saahib; toon mere khaan |1| rahaau |

Sant Singh KhalsaYou are my Lord and Master; You are my Leader. ||1||Pause||
Manmohan SinghThou art my Lord, and Thou my chief. Pause.
Manmohan Singh (Punjabi)ਤੂੰ ਮੇਰਾ ਸੁਆਮੀ ਹੈ ਅਤੇ ਤੂੰ ਹੀ ਮੇਰਾ ਸਰਦਾਰ। ਠਹਿਰਾਉ।
Fareedkot Teekaਤੂੰ ਹੀ ਮੇਰਾ ਸਾਹਿਬੁ ਹੈਂ, ਤੂੰ ਹੀ ਮੇਰੇ ਕੋ ਖਾਨ ਪਾਨ ਆਦੀ ਪਦਾਰਥੋਂ ਕੋ ਦੇਣੇ ਵਾਲਾ ਹੈਂ; ਵਾ (ਖਾਨ) ਸਰਦਾਰ, ਭਾਵ ਪਾਤਸ਼ਾਹ ਹੈਂ॥੧॥ ਰਹਾਉ ॥
Prof. Sahib Singhਤੂੰ ਮੇਰਾ ਸਾਹਿਬ ਹੈਂ, ਤੂੰ ਮੇਰਾ ਖ਼ਾਨ ਹੈਂ ॥੧॥ ਰਹਾਉ ॥

ਪਦ ਅਰਥ ਸਾਹਿਬ = ਮਾਲਕ ॥੧॥ ਰਹਾਉ ॥

SikhNet (Spanish)eres mi Maestro, eres mi Amo.(1-Pausa)

ਜਿਉ ਤੁਮ ਰਾਖਹੁ; ਤਿਵ ਹੀ ਰਹਨਾ ॥

jiau tum raakhahu; tiv hee rahanaa |

Sant Singh KhalsaAs You keep me, so do I survive.
Manmohan SinghAs Thou keepest me, so do I live.
Manmohan Singh (Punjabi)ਜਿਸ ਤਰ੍ਹਾਂ ਤੂੰ ਮੇਨੂੰ ਰਖਦਾ ਹੈ ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ।
Fareedkot Teekaਜੈਸੇ ਤੁਮ ਰਾਖਹੁ ਤੈਸੇ ਹੀ ਹਮਾਰਾ ਰਹਣਾ ਹੋਤਾ ਹੈ॥
Prof. Sahib Singh(ਹੇ ਪ੍ਰਭੂ!) ਜਿਵੇਂ ਤੂੰ ਮੈਨੂੰ ਰੱਖਦਾ ਹੈਂ ਤਿਵੇਂ ਹੀ ਮੈਂ ਰਹਿੰਦਾ ਹਾਂ।
SikhNet (Spanish)Yo vivo para Tu Voluntad y hago lo que es Tu Comando.

ਜੋ ਤੁਮ ਕਹਹੁ; ਸੋਈ ਮੋਹਿ ਕਰਨਾ ॥

jo tum kahahu; soee mohi karanaa |

Sant Singh KhalsaWhatever You say, that is what I do.
Manmohan SinghWhatever Thou sayest, that I do.
Manmohan Singh (Punjabi)ਜੋ ਕੁਝ ਤੂੰ ਆਖਦਾ ਹੈ, ਉਹੀ ਮੈਂ ਕਰਦਾ ਹਾਂ।
Fareedkot Teekaਔਰ ਜੋ ਤੁਮ ਕਹੋ ਸੋਈ ਮੇਰੇ ਕੋ ਕਰਨਾ ਉਚਿਤ ਹੈ॥
Prof. Sahib Singhਮੈਂ ਉਹੀ ਕਰਦਾ ਹਾਂ ਜੋ ਤੂੰ ਮੈਨੂੰ ਹੁਕਮ ਕਰਦਾ ਹੈਂ।

ਪਦ ਅਰਥ ਮੋਹਿ ਕਰਨਾ = ਮੈਨੂੰ ਕਰਨਾ ਪੈਂਦਾ ਹੈ। ਜਹ = ਜਿੱਥੇ।

SikhNet (Spanish)Te veo en todo lo que veo,

ਜਹ ਪੇਖਉ; ਤਹਾ ਤੁਮ ਬਸਨਾ ॥

jeh pekhau; tahaa tum basanaa |

Sant Singh KhalsaWherever I look, there I see You dwelling.
Manmohan SinghWherever I see, there I find Thee dwelling.
Manmohan Singh (Punjabi)ਜਿਥੇ ਕਿਤੇ ਭੀ ਮੈਂ ਦੇਖਦਾ ਉਥੇ ਮੈਂ ਤੈਨੂੰ ਵਸਦਾ ਪਾਉਂਦਾ ਹਾਂ।
Fareedkot Teekaਜਹਾਂ ਦੇਖਤਾ ਹੂੰ ਤਿਸੀ ਅਸਥਾਨ ਮੇਂ ਤੁਮਾਰਾ ਬਸਨਾ ਪ੍ਰਤੀਤ ਹੋਤਾ ਹੈ, ਅਰਥਾਤ ਸਰਬ ਅਸਥਾਨੋਂ ਮੇਂ ਬਿਆਪਕ ਹੋ॥
Prof. Sahib Singhਮੈਂ ਜਿਧਰ ਵੇਖਦਾ ਹਾਂ ਉਧਰ ਹੀ ਮੈਨੂੰ ਤੂੰ ਹੀ ਵੱਸਦਾ ਦਿੱਸਦਾ ਹੈਂ।

ਪਦ ਅਰਥ ਪੇਖਉ = ਪੇਖਉਂ, ਮੈਂ ਵੇਖਦਾ ਹਾਂ।

SikhNet (Spanish)y mis labios recitan Tu Nombre,

ਨਿਰਭਉ ਨਾਮੁ; ਜਪਉ ਤੇਰਾ ਰਸਨਾ ॥੨॥

nirbhau naam; jpau teraa rasanaa |2|

Sant Singh KhalsaO my Fearless Lord, with my tongue, I chant Your Name. ||2||
Manmohan SinghMy Fearless Lord, with my tongue, I repeat Thy Name.
Manmohan Singh (Punjabi)ਮੇਰੇ ਨਿਡਰ ਸੁਆਮੀ, ਆਪਣੀ ਜੀਭਾ ਨਾਲ ਮੈਂ ਤੇਰੇ ਨਾਮ ਦਾ ਉਚਾਰਨ ਕਰਦਾ ਹਾਂ।
Fareedkot Teekaਨਿਰਭੈਤਾ ਕੇ ਦੇਣੇ ਵਾਲਾ ਜੋ ਤੇਰਾ ਨਾਮ ਹੈ, ਸੋ ਰਸਨਾ ਕਰ ਜਪਤਾ ਹੂੰ॥੨॥
Prof. Sahib Singhਮੈਂ ਆਪਣੀ ਜੀਭ ਨਾਲ ਤੇਰਾ ਨਾਮ ਜਪਦਾ ਰਹਿੰਦਾ ਹਾਂ ਜੇਹੜਾ ਦੁਨੀਆ ਦੇ ਡਰਾਂ ਤੋਂ ਬਚਾ ਕੇ ਰੱਖਣ ਵਾਲਾ ਹੈ ॥੨॥

ਪਦ ਅਰਥ ਰਸਨਾ = ਜੀਭ (ਨਾਲ) ॥੨॥

SikhNet (Spanish)oh Señor, sin miedo. (2)

ਤੂੰ ਮੇਰੀ ਨਵ ਨਿਧਿ; ਤੂੰ ਭੰਡਾਰੁ ॥

toon meree nav nidh; toon bhanddaar |

Sant Singh KhalsaYou are my nine treasures, You are my storehouse.
Manmohan SinghThou art my nine Treasures and Thou my storehouse.
Manmohan Singh (Punjabi)ਤੂੰ ਮੇਰੇ ਨੌ ਖਜਾਨੇ ਹੈ ਅਤੇ ਤੂੰ ਹੀ ਮੇਰਾ ਤੋਸ਼ਾਖਾਨਾ।
Fareedkot Teekaਮੇਰੀ ਨਵਨਿਧ ਭੀ ਤੂੰ ਹੀ ਹੈਂ, ਸਭ ਗੁਨੋਂ ਕਾ ਵਾ ਵਿਭੂਤੀ ਕਾ ਭੰਡਾਰ ਭੀ ਮੇਰਾ ਤੂੰ ਹੀ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਹੀ ਮੇਰੇ ਵਾਸਤੇ ਦੁਨੀਆ ਦੇ ਨੌ ਖ਼ਜ਼ਾਨੇ ਹੈਂ, ਤੂੰ ਹੀ ਮੇਰਾ ਖ਼ਜ਼ਾਨਾ ਹੈਂ।

ਪਦ ਅਰਥ ਨਵ ਨਿਧਿ = (ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ। ਭੰਡਾਰੁ = ਖ਼ਜ਼ਾਨਾ।

SikhNet (Spanish)Eres mi Tesoro, eres mi Almacén;

ਰੰਗ ਰਸਾ; ਤੂੰ ਮਨਹਿ ਅਧਾਰੁ ॥

rang rasaa; toon maneh adhaar |

Sant Singh KhalsaI am imbued with Your Love; You are the Support of my mind.
Manmohan SinghWith Thine affection I am imbued. Thou art my mind's support.
Manmohan Singh (Punjabi)ਤੇਰੀ ਪ੍ਰੀਤ ਨਾਲ ਮੈਂ ਸਿੰਚਰਿਆ ਹੋਇਆ ਹਾਂ। ਤੂੰ ਮੇਰਾ ਚਿੱਤ ਦਾ ਆਸਰਾ ਹੈ।
Fareedkot Teekaਤੇਰੇ (ਰੰਗ) ਪ੍ਰੇਮ ਮੇਂ (ਰਸਾ) ਅਨੰਦਤ ਹੂਆ ਹੂੰ, ਤੂੰ ਹੀ ਮੇਰੇ ਮਨ ਕਾ ਆਸਰਾ ਹੈਂ॥
Prof. Sahib Singhਤੂੰ ਹੀ ਮੇਰੇ ਵਾਸਤੇ ਦੁਨੀਆ ਦੇ ਰੰਗ ਅਤੇ ਰਸ ਹੈਂ ਤੂੰ ਹੀ ਮੇਰੇ ਮਨ ਦਾ ਸਹਾਰਾ ਹੈਂ।

ਪਦ ਅਰਥ ਮਨਹਿ = ਮਨ ਦਾ। ਆਧਾਰੁ = ਆਸਰਾ।

SikhNet (Spanish)eres el Soporte de mi mente.

ਤੂੰ ਮੇਰੀ ਸੋਭਾ; ਤੁਮ ਸੰਗਿ ਰਚੀਆ ॥

toon meree sobhaa; tum sang racheea |

Sant Singh KhalsaYou are my Glory; I am blended with You.
Manmohan SinghThou art my glory and with Thee I am blended.
Manmohan Singh (Punjabi)ਤੂੰ ਮੇਰੀ ਸ਼ਾਨ-ਸ਼ੋਕਤ ਹੈ ਅਤੇ ਤੇਰੇ ਨਾਲ ਹੀ ਮੈਂ ਲੀਨ ਹੋਇਆ ਹੋਇਆ ਹਾਂ।
Fareedkot Teekaਤੂੰ ਹੀ ਮੇਰੀ ਸੋਭਾ ਹੈਂ ਔਰ ਮੈਂ ਤੁਮਾਰੇ ਸਾਥ ਹੀ ਰਚਨੇ ਵਾਲਾ ਹੂੰ॥
Prof. Sahib Singhਹੇ ਪ੍ਰਭੂ! ਤੂੰ ਹੀ ਮੇਰੇ ਵਾਸਤੇ ਸੋਭਾ-ਵਡਿਆਈ ਹੈਂ, ਮੇਰੀ ਸੁਰਤ ਤੇਰੇ (ਚਰਨਾਂ) ਵਿਚ ਹੀ ਜੁੜੀ ਹੋਈ ਹੈ।

ਪਦ ਅਰਥ ਸੰਗਿ = ਨਾਲ। ਰਚੀਆ = ਸੁਰਤਿ ਜੁੜੀ ਹੋਈ ਹੈ।

SikhNet (Spanish)Estoy imbuido con Tu Amor;

ਤੂੰ ਮੇਰੀ ਓਟ; ਤੂੰ ਹੈ ਮੇਰਾ ਤਕੀਆ ॥੩॥

toon meree ott; toon hai meraa takeea |3|

Sant Singh KhalsaYou are my Shelter; You are my Anchoring Support. ||3||
Manmohan SinghThou art my Shelter, and thou art my prop.
Manmohan Singh (Punjabi)ਤੂੰ ਮੇਰੀ ਪਨਾਹ ਹੈ ਅਤੇ ਤੂੰ ਹੀ ਮੇਰਾ ਆਸਰਾ ਹੈ।
Fareedkot Teekaਤੂੰ ਮੇਰੇ ਮਨ ਕੀ ਓਟ ਹੈਂ ਔਰ ਤਨ ਕਾ ਭੀ (ਤਕੀਆ) ਆਸਰਾ ਤੂੰ ਹੀ ਹੈਂ॥੩॥
Prof. Sahib Singhਤੂੰ ਹੀ ਮੇਰੀ ਓਟ ਹੈਂ ਤੂੰ ਹੀ ਮੇਰਾ ਆਸਰਾ ਹੈਂ ॥੩॥

ਪਦ ਅਰਥ ਤਕੀਆ = ਸਹਾਰਾ ॥੩॥

SikhNet (Spanish)eres mi Gloria y me entono en Ti. (6)

ਮਨ ਤਨ ਅੰਤਰਿ; ਤੁਹੀ ਧਿਆਇਆ ॥

man tan antar; tuhee dhiaaeaa |

Sant Singh KhalsaDeep within my mind and body, I meditate on You.
Manmohan SinghWithin my mind body I meditate upon Thee.
Manmohan Singh (Punjabi)ਆਪਣੀ ਆਤਮਾ ਤੇ ਦੇਹਿ ਅੰਦਰ ਮੈਂ ਤੇਰਾ ਸਿਮਰਨ ਕਰਦਾ ਹਾਂ।
Fareedkot Teekaਮਨ ਔਰ ਤਨ ਕੇ ਬੀਚ ਤੂੰ ਹੀ ਧਿਆਇਆ ਹੈਂ, ਅਰਥਾਤ ਤੇਰਾ ਹੀ ਧਿਆਨ ਕੀਆ ਹੈ॥
Prof. Sahib Singh(ਹੇ ਪ੍ਰਭੂ!) ਮੈਂ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਤੈਨੂੰ ਹੀ ਸਿਮਰਦਾ ਰਹਿੰਦਾ ਹਾਂ।

ਪਦ ਅਰਥ ਤੁਹੀ = ਤੈਨੂੰ ਹੀ।

SikhNet (Spanish)Eres mi Albergue, eres mi Soporte; mi cuerpo y Alma habitan en nadie más que en Ti.

ਮਰਮੁ ਤੁਮਾਰਾ; ਗੁਰ ਤੇ ਪਾਇਆ ॥

maram tumaaraa; gur te paaeaa |

Sant Singh KhalsaI have obtained Your secret from the Guru.
Manmohan SinghThy secret, I have obtained form the Guru.
Manmohan Singh (Punjabi)ਤੇਰਾ ਭੇਤ ਮੈਂ ਗੁਰਾਂ ਪਾਸੋਂ ਹਾਸਲ ਕੀਤਾ ਹੈ।
Fareedkot Teekaਪਰੰਤੂ ਏਹੁ ਤੁਮਾਰਾ (ਮਰਮੁ) ਗਿਆਨ ਗੁਰੋਂ ਸੇ ਪਾਇਆ ਹੈ॥
Prof. Sahib Singhਤੇਰਾ ਭੇਦ ਮੈਂ ਗੁਰੂ ਪਾਸੋਂ ਲੱਭਾ ਹੈ।

ਪਦ ਅਰਥ ਮਰਮੁ = ਭੇਦ। ਤੇ = ਤੋਂ, ਪਾਸੋਂ।

SikhNet (Spanish)Cuando Tu Misterio me fue revelado a través del Guru,

ਸਤਿਗੁਰ ਤੇ ਦ੍ਰਿੜਿਆ; ਇਕੁ ਏਕੈ ॥

satigur te drirriaa; ik ekai |

Sant Singh KhalsaThrough the True Guru, the One and only Lord was implanted within me;
Manmohan SinghThrough the True Guru I have firmly grasped the only one Lord.
Manmohan Singh (Punjabi)ਸੱਚੇ ਗੁਰਾਂ ਦੇ ਰਾਹੀਂ ਮੈਂ ਕੇਵਲ ਇਕ ਸੁਆਮੀ ਨੂੰ ਘੁਟ ਕੇ ਫੜਿਆ ਹੈ।
Fareedkot Teekaਤੂੰ ਏਕ ਹੀ ਏਕ ਸਰਬ ਰੂਪ ਹਮਾਰੇ ਰਿਦੇ ਮੇਂ ਸਤਿਗੁਰੋਂ ਸੇ ਦ੍ਰਿੜ ਹੂਆ ਹੈਂ॥
Prof. Sahib Singhਜਿਸ ਮਨੁੱਖ ਨੇ ਗੁਰੂ ਪਾਸੋਂ ਇਕ ਪਰਮਾਤਮਾ ਦਾ ਨਾਮ ਹੀ ਹਿਰਦੇ ਵਿਚ ਪੱਕਾ ਕਰਨ ਲਈ ਪ੍ਰਾਪਤ ਕੀਤਾ ਹੈ,
SikhNet (Spanish)Nanak aprendió de Ti, el Uno Sólo,

ਨਾਨਕ ਦਾਸ; ਹਰਿ ਹਰਿ ਹਰਿ ਟੇਕੈ ॥੪॥੧੮॥੮੭॥

naanak daas; har har har ttekai |4|18|87|

Sant Singh Khalsaservant Nanak has taken to the Support of the Lord, Har, Har, Har. ||4||18||87||
Manmohan SinghSlave Nanak has the support of God the Lord Master.
Manmohan Singh (Punjabi)ਗੋਲੇ ਨਾਨਕ ਨੂੰ ਵਾਹਿਗੁਰੂ ਸੁਆਮੀ ਮਾਲਕ ਦਾ ਹੀ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੁਝ ਦਾਸ ਕੋ ਤੋ ਮਨ ਬਾਣੀ ਕਰ ਤੇਰੇ ਹਰਿ ਹਰਿ ਨਾਮ ਕੀ ਟੇਕ ਹੈ॥੪॥੧੮॥੮੭॥☬ਮਾਇਆ ਕੀ ਬਿਆਪਕਤਾ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਉਸ ਸੇਵਕ ਨੂੰ ਸਦਾ ਹਰਿ-ਨਾਮ ਦਾ ਹੀ ਸਹਾਰਾ ਹੋ ਜਾਂਦਾ ਹੈ ॥੪॥੧੮॥੮੭॥

ਪਦ ਅਰਥ ਟੇਕ = ਆਸਰਾ ॥੪॥

SikhNet (Spanish)el Verdadero Guru, y tomó Tu Refugio, oh Señor.(4-18-87)

Open this shabad →

Shabad Guru Arjan Dev Ji Raag Gauree continues on Ang 182

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਉੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.

Open this shabad (23 lines, Angs 181-182) →

Ang 181 of 1430