ਬਸੰਤੁ ਮਹਲਾ ੫ ॥
basant mahalaa 5 |
Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.
ਤਿਸੁ ਤੂ ਸੇਵਿ; ਜਿਨਿ ਤੂ ਕੀਆ ॥
tis too sev; jin too keea |
Sant Singh KhalsaServe the One who created You.
Manmohan SinghServe thou Him, O man, who created thee.
Manmohan Singh (Punjabi)ਤੂੰ ਉਸ ਦੀ ਟਹਿਲ ਕਮਾ, ਹੇ ਬੰਦੇ! ਜਿਸ ਨੇ ਤੈਨੂੰ ਰਚਿਆ ਹੈ।
Fareedkot Teekaਹੇ ਜੀਵ! ਤੂੰ ਤਿਸ ਪਰਮੇਸਰ ਕੋ ਸੇਵ ਜਿਸ ਨੇ ਤੇਰੇ ਸਰੀਰ ਕੋ ਉਤਪੰਨ ਕੀਆ ਹੈ॥
Prof. Sahib Singhਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਉਸ ਦੀ ਸੇਵਾ-ਭਗਤੀ ਕਰਿਆ ਕਰ।ਪਦ ਅਰਥ ਸੇਵਿ = ਸੇਵਾ-ਭਗਤੀ ਕਰ। ਜਿਨਿ = ਜਿਸ (ਪ੍ਰਭੂ) ਨੇ। ਤੂ = ਤੈਨੂੰ।
SikhNet (Spanish)Sírvelo a Él, Quien fue el que te creó, sí,
ਤਿਸੁ ਅਰਾਧਿ; ਜਿਨਿ ਜੀਉ ਦੀਆ ॥
tis araadh; jin jeeo deea |
Sant Singh KhalsaWorship the One who gave you life.
Manmohan SinghRemember thou Him, who has given thee life.
Manmohan Singh (Punjabi)ਤੂੰ ਉਸ ਨੂੰ ਸਿਮਰ, ਜਿਸ ਨੇ ਤੈਨੂੰ ਜਿੰਦਗੀ ਬਖਸ਼ੀ ਹੈ।
Fareedkot Teekaਤਿਸੀ ਕੋ ਅਰਾਧਿ ਜਿਸ ਨੇ ਤੇਰੇ ਸਰੀਰ ਮੇਂ ਜੀਵ ਕਲਾ ਕੋ ਪ੍ਰਾਪਤਿ ਕੀਆ ਹੈ॥
Prof. Sahib Singhਜਿਸ ਨੇ ਤੈਨੂੰ ਜਿੰਦ ਦਿੱਤੀ ਹੈ ਉਸ ਦਾ ਨਾਮ ਸਿਮਰਿਆ ਕਰ।ਪਦ ਅਰਥ ਜੀਉ = ਜਿੰਦ।
SikhNet (Spanish)contémpla a Quien te bendijo con un Alma.
ਤਿਸ ਕਾ ਚਾਕਰੁ ਹੋਹਿ; ਫਿਰਿ ਡਾਨੁ. ਨ ਲਾਗੈ ॥
tis kaa chaakar hohi; fir ddaan. na laagai |
Sant Singh KhalsaBecome His servant, and you shall never again be punished.
Manmohan SinghBe thou the servant of Him, then thou shall not be punished again.
Manmohan Singh (Punjabi)ਤੂੰ ਉਸ ਦਾ ਸੇਵਕ ਹੋ ਜਾ, ਤਦ ਤੈਨੂੰ ਮੁੜ ਕੇ ਸਜਾ ਨਹੀਂ ਮਿਲੇਗੀ।
Fareedkot Teekaਤਿਸ ਪਰਮੇਸ੍ਵਰ ਕਾ ਚਾਕਰ ਹੋਹੁ ਫਿਰ ਤੇਰੇ ਕੋ ਜਮਾਦਿਕ ਕਾ ਡੰਡੁ ਨਹੀਂ ਲਗੇਗਾ॥
Prof. Sahib Singhਜੇ ਤੂੰ ਉਸ (ਪਰਮਾਤਮਾ) ਦਾ ਦਾਸ ਬਣਿਆ ਰਹੇਂ, ਤਾਂ ਤੈਨੂੰ (ਜਮ ਆਦਿਕ ਕਿਸੇ ਵਲੋਂ ਭੀ) ਡੰਨ ਨਹੀਂ ਲੱਗ ਸਕਦਾ।ਪਦ ਅਰਥ ਤਿਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਚਾਕਰੁ = ਦਾਸ। ਹੋਰਿ = ਜੇ ਤੂੰ ਬਣ ਜਾਏਂ। ਡਾਨੁ = ਡੰਨ, ਜਮਾਂ ਦਾ ਡੰਡ।
SikhNet (Spanish)Si uno Lo sirve, uno no enfrenta a Yama, el emisario de la muerte.
ਤਿਸ ਕੀ ਕਰਿ ਪੋਤਦਾਰੀ; ਫਿਰਿ ਦੂਖੁ. ਨ ਲਾਗੈ ॥੧॥
tis kee kar potadaaree; fir dookh. na laagai |1|
Sant Singh KhalsaBecome His trustee, and you shall never again suffer sorrow. ||1||
Manmohan SinghUndertake thou the treasureship of Him, then thou shall not suffer sorrow again.
Manmohan Singh (Punjabi)ਤੂੰ ਉਸ ਦਾ ਖਜਾਨਚੀਪੁਣਾ ਇਖਤਿਆਰ ਕਰ, ਤਦ ਤੈਨੂੰ ਮੁੜ ਕੇ ਕਸ਼ਟ ਨਹੀਂ ਵਾਪਰੇਗਾ।
Fareedkot Teekaਤਿਸ ਕੀ (ਪੋਤਦਾਰੀ) ਖਜਾਨਚੀਗਰੀ ਕਰੁ, ਭਾਵ ਸੇ ਭਗਤੀ ਕਰੁ, ਫਿਰ ਤੇਰੇ ਕੋ ਕਿਸੀ ਤਰਾਂ ਕਾ ਦੁਖ ਨਹੀਂ ਲਗੇਗਾ॥੧॥
Prof. Sahib Singh(ਬੇਅੰਤ ਭੰਡਾਰਿਆਂ ਦੇ ਮਾਲਕ) ਉਸ ਪਰਮਾਤਮਾ ਦਾ ਸਿਰਫ਼ ਭੰਡਾਰੀ ਬਣਿਆ ਰਹੁ (ਫਿਰ ਉਸ ਦੇ ਦਿੱਤੇ ਕਿਸੇ ਪਦਾਰਥ ਦੇ ਖੁੱਸ ਜਾਣ ਤੇ) ਤੈਨੂੰ ਕੋਈ ਦੁੱਖ ਨਹੀਂ ਵਿਆਪੇਗਾ ॥੧॥ਪਦ ਅਰਥ ਪੋਤਦਾਰੀ = {ਪੋਤਹ = ਖ਼ਜ਼ਾਨਾ। ਪੋਤਹਦਾਰ = ਖ਼ਜ਼ਾਨਚੀ} ਖ਼ਜ਼ਨਾਚੀ ਦਾ ਕੰਮ ॥੧॥
SikhNet (Spanish)Sí, si uno se considera el ser en el que Dios confía, uno no sufre más. (1)
ਏਵਡ ਭਾਗ ਹੋਹਿ; ਜਿਸੁ ਪ੍ਰਾਣੀ ॥
evadd bhaag hohi; jis praanee |
Sant Singh KhalsaThat mortal who is blessed with such great good fortune,
Manmohan SinghOne who is blessed with such great good fortune;
Manmohan Singh (Punjabi)ਜਿਸ ਦੀ ਐਹੋ ਜੇਹੀ ਪਰਮ ਚੰਗੀ ਕਿਸਮਤ ਹੈ,
Fareedkot Teekaਜਿਸ ਪ੍ਰਾਣੀ ਕੇ (ਏਵਡੁ) ਐਸੇ ਬਡੇ, ਭਾਵ ਅਤੀ ਬਹੁਤੇ ਭਾਗ ਹੋਵੇਂ॥
Prof. Sahib Singhਜਿਸ ਮਨੁੱਖ ਦੇ ਬੜੇ ਵੱਡੇ ਭਾਗ ਹੋਣ,ਪਦ ਅਰਥ ਏਵਡ ਭਾਗ = ਏਡੇ ਵੱਡੇ ਭਾਗ, ਬੜੀ ਕਿਸਮਤ।
SikhNet (Spanish)Aquél que es bendecido con una gran y buena fortuna,
ਸੋ ਪਾਏ; ਇਹੁ ਪਦੁ ਨਿਰਬਾਣੀ ॥੧॥ ਰਹਾਉ ॥
so paae; ihu pad nirabaanee |1| rahaau |
Sant Singh Khalsaattains this state of Nirvaanaa. ||1||Pause||
Manmohan Singhthat mortal attains to this fear-free status. Pause.
Manmohan Singh (Punjabi)ਉਹ ਫਾਨੀ ਬੰਦਾ ਇਸ ਭੈ-ਭੀਤ ਮਰਤਬੇ ਨੂੰ ਪਾ ਲੈਂਦਾ ਹੈ। ਠਹਿਰਾਓ।
Fareedkot Teekaਸੋ ਪੁਰਸੁ ਇਸ ਨਿਰਬਾਣ ਪਦ ਕੋ ਪ੍ਰਾਪਤਿ ਹੋਤਾ ਹੈ॥੧॥ ਰਹਾਉ ॥
Prof. Sahib Singhਉਸ ਮਨੁੱਖ ਨੂੰ ਉਹ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੧॥ ਰਹਾਉ ॥ਪਦ ਅਰਥ ਪਦੁ ਨਿਰਬਾਣੀ = ਉਹ ਆਤਮਕ ਦਰਜਾ ਜਿੱਥੇ ਕੋਈ ਵਾਸਨਾ ਪੋਹ ਨਾਹ ਸਕੇ। ਨਿਰਬਾਣੀ = ਵਾਸਨਾ-ਰਹਿਤ ॥੧॥ ਰਹਾਉ ॥
SikhNet (Spanish)sólo ese ser logra el Estado de Nirvana. (1-Pausa)
ਦੂਜੀ ਸੇਵਾ; ਜੀਵਨੁ ਬਿਰਥਾ ॥
doojee sevaa; jeevan birathaa |
Sant Singh KhalsaLife is wasted uselessly in the service of duality.
Manmohan SinghIn vain is the life of him who serves another.
Manmohan Singh (Punjabi)ਵਿਅਰਥ ਹੈ, ਉਸ ਦੀ ਜਿੰਦਗੀ ਜੋ ਹੋਰਸ ਦੀ ਟਹਿਲ ਕਮਾਉਂਦਾ ਹੈ।
Fareedkot Teekaਪਰਮੇਸ੍ਵਰ ਸੇ ਬਿਨਾਂ ਹੋਰੁ ਸੇਵਾ ਮੇਂ ਜੀਵਣਾ ਬਯਰਥ ਹੋਤਾ ਹੈ॥
Prof. Sahib Singh(ਪਰਮਾਤਮਾ ਨੂੰ ਛੱਡ ਕੇ) ਕਿਸੇ ਹੋਰ ਦੀ ਖ਼ਿਦਮਤ ਵਿਚ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ,ਪਦ ਅਰਥ ਦੂਜੀ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ। ਬਿਰਥਾ = ਵਿਅਰਥ।
SikhNet (Spanish)Si uno sirve al otro, ese servicio no vale,
ਕਛੂ. ਨ ਹੋਈ ਹੈ; ਪੂਰਨ ਅਰਥਾ ॥
kachhoo. na hoee hai; pooran arathaa |
Sant Singh KhalsaNo efforts shall be rewarded, and no works brought to fruition.
Manmohan SinghThis wise no task is fulfilled.
Manmohan Singh (Punjabi)ਇਸ ਤਰ੍ਹਾਂ ਕੋਈ ਭੀ ਕੰਮ ਭੀ ਨੇਪਰੇ ਨਹੀਂ ਚੜ੍ਹਦਾ।
Fareedkot Teekaਪੁਨਹ ਤਿਸ ਸੇ ਕੁਛ ਅਰਥ ਭੀ ਪੂਰਾ ਨਹੀਂ ਹੋਤਾ॥
Prof. Sahib Singhਤੇ, ਲੋੜ ਭੀ ਕੋਈ ਪੂਰੀ ਨਹੀਂ ਹੁੰਦੀ।ਪਦ ਅਰਥ ਅਰਥਾ = ਲੋੜ, ਗ਼ਰਜ਼।
SikhNet (Spanish)y nada de lo que trata de realizar le da satisfacción alguna.
ਮਾਣਸ ਸੇਵਾ; ਖਰੀ ਦੁਹੇਲੀ ॥
maanas sevaa; kharee duhelee |
Sant Singh KhalsaIt is so painful to serve only mortal beings.
Manmohan SinghVery painful is the service of man.
Manmohan Singh (Punjabi)ਬੜੀ ਦੁਖਦਾਈ ਹੈ ਮਨੁੱਖ ਦੀ ਟਹਿਲ ਸੇਵਾ।
Fareedkot Teekaਇਤਰ ਮਨੁਖੋਂ ਕੀ ਸੇਵਾ ਅਤ੍ਯੰਤ (ਦੁਹੇਲੀ) ਕਠਨ ਵਾ ਦੁਖਦਾਇਕ ਹੈ॥
Prof. Sahib Singhਮਨੁੱਖ ਦੀ ਖ਼ਿਦਮਤ ਬਹੁਤ ਦੁਖਦਾਈ ਹੋਇਆ ਕਰਦੀ ਹੈ।ਪਦ ਅਰਥ ਖਰੀ = ਬਹੁਤ। ਦੁਹੇਲੀ = ਦੁਖਦਾਈ।
SikhNet (Spanish)El servicio al ser humano te lleva al dolor,
ਸਾਧ ਕੀ ਸੇਵਾ; ਸਦਾ ਸੁਹੇਲੀ ॥੨॥
saadh kee sevaa; sadaa suhelee |2|
Sant Singh KhalsaService to the Holy brings lasting peace and bliss. ||2||
Manmohan SinghThe service of the saint, places man in eternal bliss.
Manmohan Singh (Punjabi)ਸੰਤ ਦੀ ਘਾਲ ਬੰਦੇ ਨੂੰ ਸਦੀਵੀ ਖੁਸ਼ੀ ਬਖਸ਼ਦੀ ਹੈ।
Fareedkot Teekaਪਰੰਤੂ ਸਾਧੂ ਕੀ ਸੇਵਾ ਸਦਾ ਸੁਖਾਲੀ ਵਾ ਸੁਖਦਾਇਕ ਹੈ॥੨॥
Prof. Sahib Singhਗੁਰੂ ਦੀ ਸੇਵਾ ਸਦਾ ਹੀ ਸੁਖ ਦੇਣ ਵਾਲੀ ਹੁੰਦੀ ਹੈ ॥੨॥ਪਦ ਅਰਥ ਸਾਧ = ਗੁਰੂ। ਸੁਹੇਲੀ = ਸੁਖ ਦੇਣ ਵਾਲੀ ॥੨॥
SikhNet (Spanish)pero el Servicio al Santo te conduce al Éxtasis. (2)
ਜੇ ਲੋੜਹਿ; ਸਦਾ ਸੁਖੁ ਭਾਈ ॥
je lorreh; sadaa sukh bhaaee |
Sant Singh KhalsaIf you long for eternal peace, O Siblings of Destiny,
Manmohan SinghIf thou desire ever-lasting peace, O brother,
Manmohan Singh (Punjabi)ਜੇਕਰ ਤੂੰ ਸਦੀਵੀ ਆਰਾਮ ਚਾਹੁੰਦਾ ਹੈ, ਹੇ ਵੀਰ,
Fareedkot Teekaਹੇ ਭਾਈ! ਜੇਕਰ ਸਦਾ ਸੁਖ ਪਾਯਾ ਚਾਹਤਾ ਹੈਂ॥
Prof. Sahib Singhਹੇ ਭਾਈ! ਜੇ ਤੂੰ ਚਾਹੁੰਦਾ ਹੈਂ ਕਿ ਸਦਾ ਆਤਮਕ ਆਨੰਦ ਮਿਲਿਆ ਰਹੇ,ਪਦ ਅਰਥ ਭਾਈ = ਹੇ ਭਾਈ! {ਸੰਬੋਧਨ}।
SikhNet (Spanish)Si uno busca Paz y Éxtasis para su Alma,
ਸਾਧੂ ਸੰਗਤਿ; ਗੁਰਹਿ ਬਤਾਈ ॥
saadhoo sangat; gureh bataaee |
Sant Singh Khalsathen join the Saadh Sangat, the Company of the Holy; this is the Guru's advice.
Manmohan Singhthen associate with the saints; this is the instruction by the Guru.
Manmohan Singh (Punjabi)ਤਾਂ ਸੰਤਾਂ ਨਾਲ ਮੇਲ-ਜੋਲ ਕਰ; ਇਹ ਸਲਾਹ ਗੁਰੂ ਜੀ ਦੇਂਦੇ ਹਨ।
Fareedkot Teekaਤੋ ਸਾਧੂਓਂ ਕੀ ਸੰਗਤਿ ਕਰਨੀ ਇਹ ਗੁਰੋਂ ਨੇ ਬਤਾਈ ਹੈ, ਭਾਵ ਸਤਸੰਗਤ ਸੇ ਸਦਾ ਸੁਖ ਹੋਤਾ ਹੈ॥
Prof. Sahib Singhਤਾਂ, ਗੁਰੂ ਨੇ ਦੱਸਿਆ ਹੈ ਕਿ ਸਾਧ ਸੰਗਤ ਕਰਿਆ ਕਰ।ਪਦ ਅਰਥ ਗੁਰਹਿ = ਗੁਰੂ ਨੇ।
SikhNet (Spanish)entonces debe ir donde están los Santos y ser instruido por el Guru,
ਊਹਾ ਜਪੀਐ; ਕੇਵਲ ਨਾਮ ॥
aoohaa japeeai; keval naam |
Sant Singh KhalsaThere, the Naam, the Name of the Lord, is meditated on.
Manmohan SinghThere the Lord's Name alone is meditated upon.
Manmohan Singh (Punjabi)ਓਥੇ ਸਿਰਫ ਸਾਈਂ ਦੇ ਨਾਮ ਦਾ ਹੀ ਸਿਮਰਨ ਹੁੰਦਾ ਹੈ।
Fareedkot Teekaਕ੍ਯੋਂਕਿ ਸਤਿਸੰਗਤਿ ਮੇਂ ਕੇਵਲ ਪਰਮੇਸਰ ਕਾ ਨਾਮੁ ਜਪੀਤਾ ਹੈ॥
Prof. Sahib Singhਸਾਧ ਸੰਗਤ ਵਿਚ ਸਿਰਫ਼ ਪਰਮਾਤਮਾ ਦਾ ਨਾਮ ਜਪੀਦਾ ਹੈ,ਪਦ ਅਰਥ ਊਹਾ = ਸਾਧ ਸੰਗਤ ਵਿਚ। ਜਪੀਐ = ਜਪੀਦਾ ਹੈ।
SikhNet (Spanish)ahí uno medita sólo en el Naam, el Nombre del Señor.
ਸਾਧੂ ਸੰਗਤਿ; ਪਾਰਗਰਾਮ ॥੩॥
saadhoo sangat; paaragaraam |3|
Sant Singh KhalsaIn the Saadh Sangat, you shall be emancipated. ||3||
Manmohan SinghBy the society of saints one is emancipated.
Manmohan Singh (Punjabi)ਸਤਿਸੰਗਤ ਦੁਆਰਾ ਬੰਦਾ ਮੁਕਤ ਹੋ ਜਾਂਦਾ ਹੈ।
Fareedkot Teekaਸਾਧੂਓਂ ਕੀ ਸੰਗਤਿ ਹੀ ਸੰਸਾਰ ਸਮੁੰਦ੍ਰ ਸੇ ਪਾਰ ਲੇ ਜਾਤੀ ਹੈ॥੩॥
Prof. Sahib Singhਸਾਧ ਸੰਗਤ ਵਿਚ ਟਿਕ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਈਦਾ ਹੈ ॥੩॥ਪਦ ਅਰਥ ਪਾਰਗਰਾਮ = ਪਾਰ ਗਾਮਿਨ, ਪਾਰ ਗਾਮੀ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਜੋਗਾ ॥੩॥
SikhNet (Spanish)En la Saad Sangat, la Compañía de los Santos uno es liberado. (3)
ਸਗਲ ਤਤ ਮਹਿ; ਤਤੁ ਗਿਆਨੁ ॥
sagal tat meh; tat giaan |
Sant Singh KhalsaAmong all essences, this is the essence of spiritual wisdom.
Manmohan SinghThe essence of all essence is the Lord's knowledge.
Manmohan Singh (Punjabi)ਸਾਰਿਆਂ ਜੌਹਰਾਂ ਦਾ ਜੌਹਰ ਪ੍ਰਭੂ ਦੀ ਗਿਆਤ ਹੈ।
Fareedkot Teekaਗ੍ਯਾਨੋਂ ਮੇਂ ਅਪਨੇ ਤਤ੍ਵ ਸ੍ਵਰੂਪ ਕਾ ਗ੍ਯਾਨੁ ਸਾਰ ਹੈ॥
Prof. Sahib Singhਪਰਮਾਤਮਾ ਨਾਲ ਜਾਣ-ਪਛਾਣ ਬਣਾਣੀ ਸਭ ਵਿਚਾਰਾਂ ਨਾਲੋਂ ਸ੍ਰੇਸ਼ਟ ਵਿਚਾਰ ਹੈ।ਪਦ ਅਰਥ ਗਿਆਨੁ = ਪਰਮਾਤਮਾ ਨਾਲ ਜਾਣ-ਪਛਾਣ, ਆਤਮਕ ਜੀਵਨ ਦੀ ਸੂਝ। ਤਤੁ = ਸ੍ਰੇਸ਼ਟ ਵਿਚਾਰ।
SikhNet (Spanish)Ésta en realidad es la Quintaesencia de la Sabiduría,
ਸਰਬ ਧਿਆਨ ਮਹਿ; ਏਕੁ ਧਿਆਨੁ ॥
sarab dhiaan meh; ek dhiaan |
Sant Singh KhalsaAmong all meditations, meditation on the One Lord is the most sublime.
Manmohan SinghOf all the meditation, supreme is the meditation of the One Lord.
Manmohan Singh (Punjabi)ਸਾਰਿਆਂ ਸਿਮਰਨਾਂ ਵਿੱਚੋ ਸ਼ਰੋਮਣੀ ਹੈ ਇਕ ਸਾਹਿਬ ਦਾ ਸਿਮਰਨ।
Fareedkot Teekaਸਰਬ ਧ੍ਯਾਨੋਂ ਮੇਂ ਏਕ ਵਾਹਿਗੁਰੂ ਕਾ ਧ੍ਯਾਨੁ ਸ੍ਰੇਸ੍ਟ ਹੈ॥
Prof. Sahib Singhਪਰਮਾਤਮਾ ਵਿਚ ਸੁਰਤ ਟਿਕਾਈ ਰੱਖਣੀ ਹੋਰ ਸਾਰੀਆਂ ਸਮਾਧੀਆਂ ਨਾਲੋਂ ਵਧੀਆ ਸਮਾਧੀ ਹੈ।ਪਦ ਅਰਥ ਧਿਆਨ = ਸਮਾਧੀ।
SikhNet (Spanish)es la Meditación de meditaciones.
ਹਰਿ ਕੀਰਤਨ ਮਹਿ; ਊਤਮ ਧੁਨਾ ॥
har keeratan meh; aootam dhunaa |
Sant Singh KhalsaThe Kirtan of the Lord's Praises is the ultimate melody.
Manmohan SinghSinging of the God's praise is the best amongst melodies.
Manmohan Singh (Punjabi)ਵਾਹਿਗੁਰੂ ਦੀ ਸਿਫ਼ਤ ਗਾਇਨ ਕਰਨਾ ਸਾਰਿਆਂ ਰਾਗਾਂ ਵਿਚੋਂ ਸਰੇਸ਼ਟ ਹੈ।
Fareedkot Teekaਹਰਿ ਕੀ ਕੀਰਤੀ ਮੇਂ ਉਤਮ ਧੁਨ ਕਾ ਲਗਾਵਨਾ ਇਹੁ ਹੈ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਸੁਰਤ ਜੋੜਨੀ ਸਭ ਤੋਂ ਸ੍ਰੇਸ਼ਟ ਕੰਮ ਹੈ।ਪਦ ਅਰਥ ਕੀਰਤਨ = ਸਿਫ਼ਤ-ਸਾਲਾਹ। ਧੁਨਾ = ਲਗਨ, ਸੁਰਤ।
SikhNet (Spanish)La Melodía del Señor es la Única Melodía Sublime, deja entonces que el Guru se manifieste en ti,
ਨਾਨਕ ਗੁਰ ਮਿਲਿ; ਗਾਇ ਗੁਨਾ ॥੪॥੮॥
naanak gur mil; gaae gunaa |4|8|
Sant Singh KhalsaMeeting with the Guru, Nanak sings the Glorious Praises of the Lord. ||4||8||
Manmohan SinghMeeting with the Guru, Nanak celebrates the Lord's Praises.
Manmohan Singh (Punjabi)ਗੁਰਾਂ ਨਾਲ ਮਿਲ ਕੇ ਨਾਨਕ, ਸੁਆਮੀ ਦੀਆਂ ਸਿਫ਼ਤ ਸ਼ਲਾਘਾ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰੋਂ ਕੇ ਸਾਥ ਮਿਲ ਕਰ ਹਰੀ ਕੇ ਗੁਣੋਂ ਕਾ ਗਾਵਨਾ ਹੈ॥੪॥੮॥
Prof. Sahib Singhਹੇ ਨਾਨਕ! ਗੁਰੂ ਨੂੰ ਮਿਲ ਕੇ ਗੁਣ ਗਾਂਦਾ ਰਿਹਾ ਕਰ ॥੪॥੮॥ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ ॥੪॥੮॥
SikhNet (Spanish)oh dice Nanak y canta las Alabanzas del Señor. (4-8)