ੴ

ਸਿੱਖਬਾਣੀ · SikhBani

Ang 1182

Sri Guru Granth Sahib · Raag Basant · 4 shabads, 58 lines
Translations
Shabad Guru Arjan Dev Ji Raag Basant continued from Ang 1181

ਤੂ ਕਰਿ ਗਤਿ ਮੇਰੀ; ਪ੍ਰਭ ਦਇਆਰ ॥੧॥ ਰਹਾਉ ॥

too kar gat meree; prabh deaar |1| rahaau |

Sant Singh KhalsaSave me, O my Merciful Lord God. ||1||Pause||
Manmohan SinghEmancipate Thou me, O my merciful Master. Pause.
Manmohan Singh (Punjabi)ਤੂੰ ਮੇਰੀ ਕਲਿਆਨ ਕਰ, ਹੇ ਮੇਰੇ ਮਿਹਰਬਾਨ ਮਾਲਕ! ਠਹਿਰਾਉ।
Fareedkot Teekaਹੇ ਦਯਾਲ ਪ੍ਰਭੂ! ਤੂੰ ਮੇਰੀ ਮੋਖਿ ਕਰੁ॥੧॥ ਰਹਾਉ ॥
Prof. Sahib Singh(ਮਿਹਰ ਕਰ) ਮੈਨੂੰ ਉੱਚੀ ਆਤਮਕ ਅਵਸਥਾ ਦੇਹ ॥੧॥ ਰਹਾਉ ॥

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਪ੍ਰਭ ਦਇਆਰ = ਹੇ ਦਇਆਲ ਪ੍ਰਭੂ! ॥੧॥ ਰਹਾਉ ॥

SikhNet (Spanish)Oh Señor Bondadoso, muéstrame Tu Compasión y libérame. (1-Pausa)

ਜਾਪ ਨ ਤਾਪ; ਨ ਕਰਮ ਕੀਤਿ ॥

jaap na taap; na karam keet |

Sant Singh KhalsaI have not practiced meditation, austerities or good actions.
Manmohan SinghI have practised not meditation, arduous service and good deeds.
Manmohan Singh (Punjabi)ਮੈਂ ਸਿਮਰਨ, ਕਰੜੀ ਘਾਲ ਅਤੇ ਚੰਗੇ ਅਮਲ ਦੀ ਕਮਾਈ ਨਹੀਂ ਕੀਤੀ।
Fareedkot Teekaਨਾ ਤੋ ਕੋਈ ਜਾਪ ਹੀ ਕੀਆ ਹੈ ਔਰ ਨਾ ਕੋਈ ਤਪੁ ਹੀ ਕੀਆ ਹੈ ਨਾ ਔਰ ਕਛੁ ਕਰਮ ਕੀਆ ਹੈ॥
Prof. Sahib Singhਹੇ ਪ੍ਰਭੂ! ਮੈਂ ਕੋਈ ਜਪ ਨਹੀਂ ਕੀਤੇ, ਮੈਂ ਕੋਈ ਤਪ ਨਹੀਂ ਕੀਤੇ, ਮੈਂ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਕੋਈ ਧਾਰਮਿਕ) ਕਰਮ ਨਹੀਂ ਕੀਤੇ;

ਪਦ ਅਰਥ ਕਰਮ = (ਮਿਥੇ ਹੋਏ ਧਾਰਮਿਕ) ਕਰਮ। ਕੀਤਿ = ਕੀਤੇ।

SikhNet (Spanish)No he practicado austeridades, ni he meditado en Ti,

ਆਵੈ ਨਾਹੀ ਕਛੂ ਰੀਤਿ ॥

aavai naahee kachhoo reet |

Sant Singh KhalsaI do not know the way to meet You.
Manmohan SinghI know not the way to meet with Thee.
Manmohan Singh (Punjabi)ਮੈਨੂੰ ਤੇਰੇ ਨਾਲ ਮਿਲਣ ਦਾ ਮਾਰਗ ਨਹੀਂ ਆਉਂਦਾ।
Fareedkot Teekaਮੈਨੂੰ ਜਪ ਤਪਾਦਿਕੋਂ ਕੀ ਕੋਈ ਕਛੁ ਰੀਤੀ ਨਹੀਂ ਆਵਤੀ ਹੈ॥
Prof. Sahib Singhਕੋਈ ਧਾਰਮਿਕ ਰੀਤ-ਰਸਮ ਕਰਨੀ ਭੀ ਮੈਨੂੰ ਨਹੀਂ ਆਉਂਦੀ।

ਪਦ ਅਰਥ ਰੀਤਿ = (ਧਾਰਮਿਕ) ਰਸਮ।

SikhNet (Spanish)ni tampoco he realizado buenas acciones,

ਮਨ ਮਹਿ ਰਾਖਉ; ਆਸ ਏਕ ॥

man meh raakhau; aas ek |

Sant Singh KhalsaWithin my mind, I have placed my hopes in the One Lord alone.
Manmohan SinghWithin my mind, I have enshrined the hope in the Lord alone.
Manmohan Singh (Punjabi)ਆਪਣੇ ਰਿਦੇ ਅੰਦਰ ਮੈਂ ਕੇਵਲ ਸੁਆਮੀ ਦੀ ਊਮੈਦ ਹੀ ਧਾਰਨ ਕੀਤੀ ਹੋਈ ਹੈ।
Fareedkot Teekaਪਰੰਤੂ ਮਨ ਮੇਂ ਏਕ ਏਹ ਆਸਾ ਰਾਖਤਾ ਹੂੰ॥
Prof. Sahib Singhਪਰ, ਹੇ ਪ੍ਰਭੂ! ਮੈਂ ਆਪਣੇ ਮਨ ਵਿਚ ਸਿਰਫ਼ ਇਹ ਆਸ ਰੱਖੀ ਬੈਠਾ ਹਾਂ,

ਪਦ ਅਰਥ ਰਾਖਉਂ, ਮੈਂ ਰੱਖਦਾ ਹਾਂ।

SikhNet (Spanish)no conozco ni siquiera la forma de llegar hasta Ti, pero me apoyo en mi Única Esperanza,

ਨਾਮ ਤੇਰੇ ਕੀ; ਤਰਉ ਟੇਕ ॥੨॥

naam tere kee; trau ttek |2|

Sant Singh KhalsaThe Support of Your Name shall carry me across. ||2||
Manmohan SinghI shall be delivered through the support of Thy Name.
Manmohan Singh (Punjabi)ਤੇਰੇ ਨਾਮ ਦੇ ਆਸਰੇ ਰਾਹੀਂ ਮੇਰਾ ਪਾਰ ਉਤਾਰਾ ਹੋਵੇਗਾ।
Fareedkot Teekaਜੋ ਤੇਰੇ ਨਾਮ ਕੀ (ਟੇਕ) ਓਟ ਲੈਕਰ ਤਰ ਜਾਵੋਂਗਾ॥੨॥
Prof. Sahib Singhਕਿ ਤੇਰੇ ਨਾਮ ਦੇ ਆਸਰੇ ਮੈਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਵਾਂਗਾ ॥੨॥

ਪਦ ਅਰਥ ਤਰਉ = ਤਰਉਂ, ਮੈਂ ਤਰਦਾ ਹਾਂ, ਮੈਂ ਪਾਰ ਲੰਘ ਜਾਵਾਂਗਾ। ਟੇਕ = ਆਸਰੇ ॥੨॥

SikhNet (Spanish)que eres Tú, oh Dios, pues sé que soy emancipado sólo a través de Tu Nombre, oh Señor. (2)

ਸਰਬ ਕਲਾ ਪ੍ਰਭ; ਤੁਮੑ ਪ੍ਰਬੀਨ ॥

sarab kalaa prabh; tuma prabeen |

Sant Singh KhalsaYou are the Expert, O God, in all powers.
Manmohan SinghThou are conversant with all are, O Lord.
Manmohan Singh (Punjabi)ਤੂੰ ਸਾਰਿਆਂ ਹੁਨਰਾਂ ਦਾ ਮਾਹਰ ਹੈ, ਹੇ ਸਾਹਿਬ!
Fareedkot Teekaਹੇ ਪ੍ਰਭੂ! ਤੁਮ ਸਰਬ ਸਕਤੀਓਂ ਕਰ ਪ੍ਰਬੀਨ ਹੋ॥
Prof. Sahib Singhਹੇ ਪ੍ਰਭੂ! ਤੂੰ ਸਾਰੀਆਂ ਹੀ ਤਾਕਤਾਂ ਵਿਚ ਪੂਰਨ ਹੈਂ।

ਪਦ ਅਰਥ ਕਲਾ = ਸੱਤਿਆ, ਹੁਨਰ। ਪ੍ਰਬੀਨ = ਸਿਆਣਾ, ਪੂਰਨ।

SikhNet (Spanish)Oh Dios, Tú eres el Maestro de cada corazón, y como pez en el mar,

ਅੰਤੁ. ਨ ਪਾਵਹਿ; ਜਲਹਿ ਮੀਨ ॥

ant. na paaveh; jaleh meen |

Sant Singh KhalsaThe fish cannot find the limits of the water.
Manmohan SinghI am like a fish, which can find not the limit of water.
Manmohan Singh (Punjabi)ਮੈਂ ਮੱਛੀ ਦੀ ਮਾਨਿੰਦ ਹਾਂ, ਜੋ ਪਾਣੀ ਦੇ ਓੜਕ ਨੂੰ ਨਹੀਂ ਪਾ ਸਕਦੀ।
Fareedkot Teekaਜੈਸੇ ਮਛੀ ਜਲ ਕਾ ਅੰਤੁ ਨਹੀਂ ਪਾਇ ਸਕਤੀ, ਭਾਵ ਸੇ ਤਿਸ ਬਿਅੰਤ ਕਾ ਕੋਈ ਅੰਤੁ ਨਹੀਂ ਪਾਇ ਸਕਤਾ ਹੈ॥
Prof. Sahib Singh(ਅਸੀਂ ਜੀਵ ਤੇਰਾ ਅੰਤ ਨਹੀਂ ਪਾ ਸਕਦੇ, ਜਿਵੇਂ ਸਮੁੰਦਰ ਦੇ) ਪਾਣੀ ਦੀਆਂ ਮੱਛੀਆਂ (ਸਮੁੰਦਰ ਦਾ) ਅੰਤ ਨਹੀਂ ਪਾ ਸਕਦੀਆਂ।

ਪਦ ਅਰਥ ਜਲਹਿ ਮੀਨ = ਜਲ ਦੀਆਂ ਮੱਛੀਆਂ।

SikhNet (Spanish)no puedo ni imaginarme qué tan Profundo y Vasto eres.

ਅਗਮ ਅਗਮ; ਊਚਹ ਤੇ ਊਚ ॥

agam agam; aoochah te aooch |

Sant Singh KhalsaYou are Inaccessible and Unfathomable, the Highest of the High.
Manmohan SinghThou, O Lord, are Unfathomable, Inaccessible and the highest of high.
Manmohan Singh (Punjabi)ਤੂੰ ਹੇ ਪ੍ਰਭੂ! ਅਥਾਹ ਪਹੁੰਚ ਤੋਂ ਪਰ੍ਹੇ ਅਤੇ ਬੁਲੰਦਾ ਦਾ ਪਰਮ ਬੁਲੰਦ ਹੈ।
Fareedkot Teekaਤੂੰ (ਅਗਮ) ਸਾਸਤ੍ਰੋਂ ਵਾ ਮਨ ਬਾਣੀ ਕਾ ਪਰਾ ਹੈਂ ਔਰ (ਊਚ) ਬ੍ਰਹਮਾਦਿਕੋਂ ਸੇ ਊਚਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ ਅਪਹੁੰਚ ਹੈਂ, ਤੂੰ ਉੱਚਿਆਂ ਤੋਂ ਉੱਚਾ ਹੈਂ।

ਪਦ ਅਰਥ ਅਗਮ = ਅਪਹੁੰਚ। ਤੇ = ਤੋਂ।

SikhNet (Spanish)Tú eres nuestro Señor Insondable, lo más Alto de lo alto.

ਹਮ ਥੋਰੇ; ਤੁਮ ਬਹੁਤ ਮੂਚ ॥੩॥

ham thore; tum bahut mooch |3|

Sant Singh KhalsaI am small, and You are so very Great. ||3||
Manmohan SinghI am small and Thou are very great.
Manmohan Singh (Punjabi)ਮੈਂ ਛੋਟਾ ਹਾਂ ਅਤੇ ਤੂੰ ਨਿਹਾਇਤ ਹੀ ਵੱਡਾ ਹੈ।
Fareedkot Teekaਹਮ ਥੋਰੇ ਅਰਥਾਤ ਤੁਛ ਹੈਂ ਔਰ ਆਪ ਬਹੁਤੇ ਸੇ ਬਹੁਤੇ ਹੋ॥੩॥
Prof. Sahib Singhਅਸੀਂ ਜੀਵ ਥੋੜ-ਵਿਤੇ ਹਾਂ, ਤੂੰ ਵੱਡੇ ਜਿਗਰੇ ਵਾਲਾ ਹੈਂ ॥੩॥

ਪਦ ਅਰਥ ਥੋਰੇ = ਥੋੜੇ ਵਿਤ ਵਾਲੇ, ਥੋੜ-ਵਿਤੇ। ਮੂਚ = ਵੱਡਾ, ਵੱਡੇ ਜਿਗਰੇ ਵਾਲਾ ॥੩॥

SikhNet (Spanish)Me siento tan pequeño y a Ti tan Grande. (3)

ਜਿਨ ਤੂ ਧਿਆਇਆ; ਸੇ ਗਨੀ ॥

jin too dhiaaeaa; se ganee |

Sant Singh KhalsaThose who meditate on You are wealthy.
Manmohan SinghWealthy are they, who meditate on Thee.
Manmohan Singh (Punjabi)ਅਮੀਰ ਹਨ ਉਹ, ਜੋ ਤੇਰਾ ਸਿਮਰਨ ਕਰਦੇ ਹਨ।
Fareedkot Teekaਜਿਨੋਂ ਨੇ ਤੇਰੇ ਕੋ ਧ੍ਯਾਇਆ ਹੈ ਸੇਈ (ਗਨੀ) ਗਿਣਤੀ ਮੇਂ ਹੈਂ॥
Prof. Sahib Singhਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੇ ਤੇਰਾ ਨਾਮ ਸਿਮਰਿਆ ਹੈ, ਉਹ (ਅਸਲ) ਧਨਾਢ ਹਨ।

ਪਦ ਅਰਥ ਤੂ = ਤੈਨੂੰ। ਸੇ = ਉਹ ਮਨੁੱਖ {ਬਹੁ-ਵਚਨ}। ਗਨੀ = ਗ਼ਨੀ, ਧਨਾਢ।

SikhNet (Spanish)Aquéllos que meditaron en Ti se enriquecieron con Tu Nombre,

ਜਿਨ ਤੂ ਪਾਇਆ; ਸੇ ਧਨੀ ॥

jin too paaeaa; se dhanee |

Sant Singh KhalsaThose who attain You are rich.
Manmohan SinghThey who attain unto Thee; they alone are the men of fortune.
Manmohan Singh (Punjabi)ਜੋ ਤੈਨੂੰ ਪ੍ਰਾਪਤ ਹੋਏ ਹਨ, ਕੇਵਲ ਉਹ ਹੀ ਧਨਾਢ ਹਨ।
Fareedkot Teekaਜਿਨੋਂ ਨੇ ਤੇਰੇ ਕੋ ਸੇਵਿਆ ਹੈ ਸੇ ਪੁਰਸ ਧਨੀ ਹੈਂ॥
Prof. Sahib Singhਜਿਨ੍ਹਾਂ ਨੇ ਤੈਨੂੰ ਲੱਭ ਲਿਆ ਉਹ ਅਸਲ ਦੌਲਤਮੰਦ ਹਨ।

ਪਦ ਅਰਥ ਤੂ = ਤੈਨੂੰ। ਧਨੀ = ਧਨ ਵਾਲੇ, ਦੌਲਤਮੰਦ।

SikhNet (Spanish)sí los que lograron llegar a Ti, son los únicos ricos en verdad.

ਜਿਨਿ ਤੂ ਸੇਵਿਆ; ਸੁਖੀ ਸੇ ॥

jin too seviaa; sukhee se |

Sant Singh KhalsaThose who serve You are peaceful.
Manmohan SinghThey alone are in peace, who serve Thee.
Manmohan Singh (Punjabi)ਕੇਵਲ ਉਹ ਹੀ ਆਰਾਮ ਵਿੱਚ ਹਨ, ਜੋ ਤੇਰੀ ਚਾਕਰੀ ਕਰਦੇ ਹਨ।
Fareedkot Teekaਜਿਨੋਂ ਨੇ ਤੇਰੇ ਕੋ ਸੇਵਿਆ ਹੈ, ਸੋ ਸੁਖੀ ਹੈਂ॥
Prof. Sahib Singhਜਿਸ ਜਿਸ ਮਨੁੱਖ ਨੇ ਤੇਰੀ ਭਗਤੀ ਕੀਤੀ, ਉਹ ਸਭ ਸੁਖੀ ਹਨ,

ਪਦ ਅਰਥ ਜਿਨਿ = ਜਿਸ ਨੇ, ਜਿਸ ਜਿਸ ਨੇ।

SikhNet (Spanish)Los que Te sirvieron encontraron el Éxtasis, oh Dios,

ਸੰਤ ਸਰਣਿ; ਨਾਨਕ ਪਰੇ ॥੪॥੭॥

sant saran; naanak pare |4|7|

Sant Singh KhalsaNanak seeks the Sanctuary of the Saints. ||4||7||
Manmohan SinghNanak has sought the saints refuge.
Manmohan Singh (Punjabi)ਨਾਨਕ ਨੇ ਸਾਧੂਆਂ ਦੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਨ ਤੇਰੇ ਸੰਤੋਂ ਕੀ ਸਰਣ ਪੜੇ ਹੈਂ॥੪॥੭॥☬ਦੋ ਸਬਦੋਂ ਕਰ ਉਪਦੇਸੁ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਤੇਰੇ ਸੰਤ ਜਨਾਂ ਦੀ ਸਰਨ ਪਏ ਰਹਿੰਦੇ ਹਨ ॥੪॥੭॥

ਪਦ ਅਰਥ ਨਾਨਕ = ਹੇ ਨਾਨਕ ॥੪॥੭॥

SikhNet (Spanish)busco entonces el Refugio de los Santos, oh Señor. (4-7)

Open this shabad (19 lines, Angs 1181-1182) →

Shabad Guru Arjan Dev Ji Raag Basant

ਬਸੰਤੁ ਮਹਲਾ ੫ ॥

basant mahalaa 5 |

Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.

ਤਿਸੁ ਤੂ ਸੇਵਿ; ਜਿਨਿ ਤੂ ਕੀਆ ॥

tis too sev; jin too keea |

Sant Singh KhalsaServe the One who created You.
Manmohan SinghServe thou Him, O man, who created thee.
Manmohan Singh (Punjabi)ਤੂੰ ਉਸ ਦੀ ਟਹਿਲ ਕਮਾ, ਹੇ ਬੰਦੇ! ਜਿਸ ਨੇ ਤੈਨੂੰ ਰਚਿਆ ਹੈ।
Fareedkot Teekaਹੇ ਜੀਵ! ਤੂੰ ਤਿਸ ਪਰਮੇਸਰ ਕੋ ਸੇਵ ਜਿਸ ਨੇ ਤੇਰੇ ਸਰੀਰ ਕੋ ਉਤਪੰਨ ਕੀਆ ਹੈ॥
Prof. Sahib Singhਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਉਸ ਦੀ ਸੇਵਾ-ਭਗਤੀ ਕਰਿਆ ਕਰ।

ਪਦ ਅਰਥ ਸੇਵਿ = ਸੇਵਾ-ਭਗਤੀ ਕਰ। ਜਿਨਿ = ਜਿਸ (ਪ੍ਰਭੂ) ਨੇ। ਤੂ = ਤੈਨੂੰ।

SikhNet (Spanish)Sírvelo a Él, Quien fue el que te creó, sí,

ਤਿਸੁ ਅਰਾਧਿ; ਜਿਨਿ ਜੀਉ ਦੀਆ ॥

tis araadh; jin jeeo deea |

Sant Singh KhalsaWorship the One who gave you life.
Manmohan SinghRemember thou Him, who has given thee life.
Manmohan Singh (Punjabi)ਤੂੰ ਉਸ ਨੂੰ ਸਿਮਰ, ਜਿਸ ਨੇ ਤੈਨੂੰ ਜਿੰਦਗੀ ਬਖਸ਼ੀ ਹੈ।
Fareedkot Teekaਤਿਸੀ ਕੋ ਅਰਾਧਿ ਜਿਸ ਨੇ ਤੇਰੇ ਸਰੀਰ ਮੇਂ ਜੀਵ ਕਲਾ ਕੋ ਪ੍ਰਾਪਤਿ ਕੀਆ ਹੈ॥
Prof. Sahib Singhਜਿਸ ਨੇ ਤੈਨੂੰ ਜਿੰਦ ਦਿੱਤੀ ਹੈ ਉਸ ਦਾ ਨਾਮ ਸਿਮਰਿਆ ਕਰ।

ਪਦ ਅਰਥ ਜੀਉ = ਜਿੰਦ।

SikhNet (Spanish)contémpla a Quien te bendijo con un Alma.

ਤਿਸ ਕਾ ਚਾਕਰੁ ਹੋਹਿ; ਫਿਰਿ ਡਾਨੁ. ਨ ਲਾਗੈ ॥

tis kaa chaakar hohi; fir ddaan. na laagai |

Sant Singh KhalsaBecome His servant, and you shall never again be punished.
Manmohan SinghBe thou the servant of Him, then thou shall not be punished again.
Manmohan Singh (Punjabi)ਤੂੰ ਉਸ ਦਾ ਸੇਵਕ ਹੋ ਜਾ, ਤਦ ਤੈਨੂੰ ਮੁੜ ਕੇ ਸਜਾ ਨਹੀਂ ਮਿਲੇਗੀ।
Fareedkot Teekaਤਿਸ ਪਰਮੇਸ੍ਵਰ ਕਾ ਚਾਕਰ ਹੋਹੁ ਫਿਰ ਤੇਰੇ ਕੋ ਜਮਾਦਿਕ ਕਾ ਡੰਡੁ ਨਹੀਂ ਲਗੇਗਾ॥
Prof. Sahib Singhਜੇ ਤੂੰ ਉਸ (ਪਰਮਾਤਮਾ) ਦਾ ਦਾਸ ਬਣਿਆ ਰਹੇਂ, ਤਾਂ ਤੈਨੂੰ (ਜਮ ਆਦਿਕ ਕਿਸੇ ਵਲੋਂ ਭੀ) ਡੰਨ ਨਹੀਂ ਲੱਗ ਸਕਦਾ।

ਪਦ ਅਰਥ ਤਿਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਚਾਕਰੁ = ਦਾਸ। ਹੋਰਿ = ਜੇ ਤੂੰ ਬਣ ਜਾਏਂ। ਡਾਨੁ = ਡੰਨ, ਜਮਾਂ ਦਾ ਡੰਡ।

SikhNet (Spanish)Si uno Lo sirve, uno no enfrenta a Yama, el emisario de la muerte.

ਤਿਸ ਕੀ ਕਰਿ ਪੋਤਦਾਰੀ; ਫਿਰਿ ਦੂਖੁ. ਨ ਲਾਗੈ ॥੧॥

tis kee kar potadaaree; fir dookh. na laagai |1|

Sant Singh KhalsaBecome His trustee, and you shall never again suffer sorrow. ||1||
Manmohan SinghUndertake thou the treasureship of Him, then thou shall not suffer sorrow again.
Manmohan Singh (Punjabi)ਤੂੰ ਉਸ ਦਾ ਖਜਾਨਚੀਪੁਣਾ ਇਖਤਿਆਰ ਕਰ, ਤਦ ਤੈਨੂੰ ਮੁੜ ਕੇ ਕਸ਼ਟ ਨਹੀਂ ਵਾਪਰੇਗਾ।
Fareedkot Teekaਤਿਸ ਕੀ (ਪੋਤਦਾਰੀ) ਖਜਾਨਚੀਗਰੀ ਕਰੁ, ਭਾਵ ਸੇ ਭਗਤੀ ਕਰੁ, ਫਿਰ ਤੇਰੇ ਕੋ ਕਿਸੀ ਤਰਾਂ ਕਾ ਦੁਖ ਨਹੀਂ ਲਗੇਗਾ॥੧॥
Prof. Sahib Singh(ਬੇਅੰਤ ਭੰਡਾਰਿਆਂ ਦੇ ਮਾਲਕ) ਉਸ ਪਰਮਾਤਮਾ ਦਾ ਸਿਰਫ਼ ਭੰਡਾਰੀ ਬਣਿਆ ਰਹੁ (ਫਿਰ ਉਸ ਦੇ ਦਿੱਤੇ ਕਿਸੇ ਪਦਾਰਥ ਦੇ ਖੁੱਸ ਜਾਣ ਤੇ) ਤੈਨੂੰ ਕੋਈ ਦੁੱਖ ਨਹੀਂ ਵਿਆਪੇਗਾ ॥੧॥

ਪਦ ਅਰਥ ਪੋਤਦਾਰੀ = {ਪੋਤਹ = ਖ਼ਜ਼ਾਨਾ। ਪੋਤਹਦਾਰ = ਖ਼ਜ਼ਾਨਚੀ} ਖ਼ਜ਼ਨਾਚੀ ਦਾ ਕੰਮ ॥੧॥

SikhNet (Spanish)Sí, si uno se considera el ser en el que Dios confía, uno no sufre más. (1)

ਏਵਡ ਭਾਗ ਹੋਹਿ; ਜਿਸੁ ਪ੍ਰਾਣੀ ॥

evadd bhaag hohi; jis praanee |

Sant Singh KhalsaThat mortal who is blessed with such great good fortune,
Manmohan SinghOne who is blessed with such great good fortune;
Manmohan Singh (Punjabi)ਜਿਸ ਦੀ ਐਹੋ ਜੇਹੀ ਪਰਮ ਚੰਗੀ ਕਿਸਮਤ ਹੈ,
Fareedkot Teekaਜਿਸ ਪ੍ਰਾਣੀ ਕੇ (ਏਵਡੁ) ਐਸੇ ਬਡੇ, ਭਾਵ ਅਤੀ ਬਹੁਤੇ ਭਾਗ ਹੋਵੇਂ॥
Prof. Sahib Singhਜਿਸ ਮਨੁੱਖ ਦੇ ਬੜੇ ਵੱਡੇ ਭਾਗ ਹੋਣ,

ਪਦ ਅਰਥ ਏਵਡ ਭਾਗ = ਏਡੇ ਵੱਡੇ ਭਾਗ, ਬੜੀ ਕਿਸਮਤ।

SikhNet (Spanish)Aquél que es bendecido con una gran y buena fortuna,

ਸੋ ਪਾਏ; ਇਹੁ ਪਦੁ ਨਿਰਬਾਣੀ ॥੧॥ ਰਹਾਉ ॥

so paae; ihu pad nirabaanee |1| rahaau |

Sant Singh Khalsaattains this state of Nirvaanaa. ||1||Pause||
Manmohan Singhthat mortal attains to this fear-free status. Pause.
Manmohan Singh (Punjabi)ਉਹ ਫਾਨੀ ਬੰਦਾ ਇਸ ਭੈ-ਭੀਤ ਮਰਤਬੇ ਨੂੰ ਪਾ ਲੈਂਦਾ ਹੈ। ਠਹਿਰਾਓ।
Fareedkot Teekaਸੋ ਪੁਰਸੁ ਇਸ ਨਿਰਬਾਣ ਪਦ ਕੋ ਪ੍ਰਾਪਤਿ ਹੋਤਾ ਹੈ॥੧॥ ਰਹਾਉ ॥
Prof. Sahib Singhਉਸ ਮਨੁੱਖ ਨੂੰ ਉਹ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੧॥ ਰਹਾਉ ॥

ਪਦ ਅਰਥ ਪਦੁ ਨਿਰਬਾਣੀ = ਉਹ ਆਤਮਕ ਦਰਜਾ ਜਿੱਥੇ ਕੋਈ ਵਾਸਨਾ ਪੋਹ ਨਾਹ ਸਕੇ। ਨਿਰਬਾਣੀ = ਵਾਸਨਾ-ਰਹਿਤ ॥੧॥ ਰਹਾਉ ॥

SikhNet (Spanish)sólo ese ser logra el Estado de Nirvana. (1-Pausa)

ਦੂਜੀ ਸੇਵਾ; ਜੀਵਨੁ ਬਿਰਥਾ ॥

doojee sevaa; jeevan birathaa |

Sant Singh KhalsaLife is wasted uselessly in the service of duality.
Manmohan SinghIn vain is the life of him who serves another.
Manmohan Singh (Punjabi)ਵਿਅਰਥ ਹੈ, ਉਸ ਦੀ ਜਿੰਦਗੀ ਜੋ ਹੋਰਸ ਦੀ ਟਹਿਲ ਕਮਾਉਂਦਾ ਹੈ।
Fareedkot Teekaਪਰਮੇਸ੍ਵਰ ਸੇ ਬਿਨਾਂ ਹੋਰੁ ਸੇਵਾ ਮੇਂ ਜੀਵਣਾ ਬਯਰਥ ਹੋਤਾ ਹੈ॥
Prof. Sahib Singh(ਪਰਮਾਤਮਾ ਨੂੰ ਛੱਡ ਕੇ) ਕਿਸੇ ਹੋਰ ਦੀ ਖ਼ਿਦਮਤ ਵਿਚ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ,

ਪਦ ਅਰਥ ਦੂਜੀ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ। ਬਿਰਥਾ = ਵਿਅਰਥ।

SikhNet (Spanish)Si uno sirve al otro, ese servicio no vale,

ਕਛੂ. ਨ ਹੋਈ ਹੈ; ਪੂਰਨ ਅਰਥਾ ॥

kachhoo. na hoee hai; pooran arathaa |

Sant Singh KhalsaNo efforts shall be rewarded, and no works brought to fruition.
Manmohan SinghThis wise no task is fulfilled.
Manmohan Singh (Punjabi)ਇਸ ਤਰ੍ਹਾਂ ਕੋਈ ਭੀ ਕੰਮ ਭੀ ਨੇਪਰੇ ਨਹੀਂ ਚੜ੍ਹਦਾ।
Fareedkot Teekaਪੁਨਹ ਤਿਸ ਸੇ ਕੁਛ ਅਰਥ ਭੀ ਪੂਰਾ ਨਹੀਂ ਹੋਤਾ॥
Prof. Sahib Singhਤੇ, ਲੋੜ ਭੀ ਕੋਈ ਪੂਰੀ ਨਹੀਂ ਹੁੰਦੀ।

ਪਦ ਅਰਥ ਅਰਥਾ = ਲੋੜ, ਗ਼ਰਜ਼।

SikhNet (Spanish)y nada de lo que trata de realizar le da satisfacción alguna.

ਮਾਣਸ ਸੇਵਾ; ਖਰੀ ਦੁਹੇਲੀ ॥

maanas sevaa; kharee duhelee |

Sant Singh KhalsaIt is so painful to serve only mortal beings.
Manmohan SinghVery painful is the service of man.
Manmohan Singh (Punjabi)ਬੜੀ ਦੁਖਦਾਈ ਹੈ ਮਨੁੱਖ ਦੀ ਟਹਿਲ ਸੇਵਾ।
Fareedkot Teekaਇਤਰ ਮਨੁਖੋਂ ਕੀ ਸੇਵਾ ਅਤ੍ਯੰਤ (ਦੁਹੇਲੀ) ਕਠਨ ਵਾ ਦੁਖਦਾਇਕ ਹੈ॥
Prof. Sahib Singhਮਨੁੱਖ ਦੀ ਖ਼ਿਦਮਤ ਬਹੁਤ ਦੁਖਦਾਈ ਹੋਇਆ ਕਰਦੀ ਹੈ।

ਪਦ ਅਰਥ ਖਰੀ = ਬਹੁਤ। ਦੁਹੇਲੀ = ਦੁਖਦਾਈ।

SikhNet (Spanish)El servicio al ser humano te lleva al dolor,

ਸਾਧ ਕੀ ਸੇਵਾ; ਸਦਾ ਸੁਹੇਲੀ ॥੨॥

saadh kee sevaa; sadaa suhelee |2|

Sant Singh KhalsaService to the Holy brings lasting peace and bliss. ||2||
Manmohan SinghThe service of the saint, places man in eternal bliss.
Manmohan Singh (Punjabi)ਸੰਤ ਦੀ ਘਾਲ ਬੰਦੇ ਨੂੰ ਸਦੀਵੀ ਖੁਸ਼ੀ ਬਖਸ਼ਦੀ ਹੈ।
Fareedkot Teekaਪਰੰਤੂ ਸਾਧੂ ਕੀ ਸੇਵਾ ਸਦਾ ਸੁਖਾਲੀ ਵਾ ਸੁਖਦਾਇਕ ਹੈ॥੨॥
Prof. Sahib Singhਗੁਰੂ ਦੀ ਸੇਵਾ ਸਦਾ ਹੀ ਸੁਖ ਦੇਣ ਵਾਲੀ ਹੁੰਦੀ ਹੈ ॥੨॥

ਪਦ ਅਰਥ ਸਾਧ = ਗੁਰੂ। ਸੁਹੇਲੀ = ਸੁਖ ਦੇਣ ਵਾਲੀ ॥੨॥

SikhNet (Spanish)pero el Servicio al Santo te conduce al Éxtasis. (2)

ਜੇ ਲੋੜਹਿ; ਸਦਾ ਸੁਖੁ ਭਾਈ ॥

je lorreh; sadaa sukh bhaaee |

Sant Singh KhalsaIf you long for eternal peace, O Siblings of Destiny,
Manmohan SinghIf thou desire ever-lasting peace, O brother,
Manmohan Singh (Punjabi)ਜੇਕਰ ਤੂੰ ਸਦੀਵੀ ਆਰਾਮ ਚਾਹੁੰਦਾ ਹੈ, ਹੇ ਵੀਰ,
Fareedkot Teekaਹੇ ਭਾਈ! ਜੇਕਰ ਸਦਾ ਸੁਖ ਪਾਯਾ ਚਾਹਤਾ ਹੈਂ॥
Prof. Sahib Singhਹੇ ਭਾਈ! ਜੇ ਤੂੰ ਚਾਹੁੰਦਾ ਹੈਂ ਕਿ ਸਦਾ ਆਤਮਕ ਆਨੰਦ ਮਿਲਿਆ ਰਹੇ,

ਪਦ ਅਰਥ ਭਾਈ = ਹੇ ਭਾਈ! {ਸੰਬੋਧਨ}।

SikhNet (Spanish)Si uno busca Paz y Éxtasis para su Alma,

ਸਾਧੂ ਸੰਗਤਿ; ਗੁਰਹਿ ਬਤਾਈ ॥

saadhoo sangat; gureh bataaee |

Sant Singh Khalsathen join the Saadh Sangat, the Company of the Holy; this is the Guru's advice.
Manmohan Singhthen associate with the saints; this is the instruction by the Guru.
Manmohan Singh (Punjabi)ਤਾਂ ਸੰਤਾਂ ਨਾਲ ਮੇਲ-ਜੋਲ ਕਰ; ਇਹ ਸਲਾਹ ਗੁਰੂ ਜੀ ਦੇਂਦੇ ਹਨ।
Fareedkot Teekaਤੋ ਸਾਧੂਓਂ ਕੀ ਸੰਗਤਿ ਕਰਨੀ ਇਹ ਗੁਰੋਂ ਨੇ ਬਤਾਈ ਹੈ, ਭਾਵ ਸਤਸੰਗਤ ਸੇ ਸਦਾ ਸੁਖ ਹੋਤਾ ਹੈ॥
Prof. Sahib Singhਤਾਂ, ਗੁਰੂ ਨੇ ਦੱਸਿਆ ਹੈ ਕਿ ਸਾਧ ਸੰਗਤ ਕਰਿਆ ਕਰ।

ਪਦ ਅਰਥ ਗੁਰਹਿ = ਗੁਰੂ ਨੇ।

SikhNet (Spanish)entonces debe ir donde están los Santos y ser instruido por el Guru,

ਊਹਾ ਜਪੀਐ; ਕੇਵਲ ਨਾਮ ॥

aoohaa japeeai; keval naam |

Sant Singh KhalsaThere, the Naam, the Name of the Lord, is meditated on.
Manmohan SinghThere the Lord's Name alone is meditated upon.
Manmohan Singh (Punjabi)ਓਥੇ ਸਿਰਫ ਸਾਈਂ ਦੇ ਨਾਮ ਦਾ ਹੀ ਸਿਮਰਨ ਹੁੰਦਾ ਹੈ।
Fareedkot Teekaਕ੍ਯੋਂਕਿ ਸਤਿਸੰਗਤਿ ਮੇਂ ਕੇਵਲ ਪਰਮੇਸਰ ਕਾ ਨਾਮੁ ਜਪੀਤਾ ਹੈ॥
Prof. Sahib Singhਸਾਧ ਸੰਗਤ ਵਿਚ ਸਿਰਫ਼ ਪਰਮਾਤਮਾ ਦਾ ਨਾਮ ਜਪੀਦਾ ਹੈ,

ਪਦ ਅਰਥ ਊਹਾ = ਸਾਧ ਸੰਗਤ ਵਿਚ। ਜਪੀਐ = ਜਪੀਦਾ ਹੈ।

SikhNet (Spanish)ahí uno medita sólo en el Naam, el Nombre del Señor.

ਸਾਧੂ ਸੰਗਤਿ; ਪਾਰਗਰਾਮ ॥੩॥

saadhoo sangat; paaragaraam |3|

Sant Singh KhalsaIn the Saadh Sangat, you shall be emancipated. ||3||
Manmohan SinghBy the society of saints one is emancipated.
Manmohan Singh (Punjabi)ਸਤਿਸੰਗਤ ਦੁਆਰਾ ਬੰਦਾ ਮੁਕਤ ਹੋ ਜਾਂਦਾ ਹੈ।
Fareedkot Teekaਸਾਧੂਓਂ ਕੀ ਸੰਗਤਿ ਹੀ ਸੰਸਾਰ ਸਮੁੰਦ੍ਰ ਸੇ ਪਾਰ ਲੇ ਜਾਤੀ ਹੈ॥੩॥
Prof. Sahib Singhਸਾਧ ਸੰਗਤ ਵਿਚ ਟਿਕ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਈਦਾ ਹੈ ॥੩॥

ਪਦ ਅਰਥ ਪਾਰਗਰਾਮ = ਪਾਰ ਗਾਮਿਨ, ਪਾਰ ਗਾਮੀ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਜੋਗਾ ॥੩॥

SikhNet (Spanish)En la Saad Sangat, la Compañía de los Santos uno es liberado. (3)

ਸਗਲ ਤਤ ਮਹਿ; ਤਤੁ ਗਿਆਨੁ ॥

sagal tat meh; tat giaan |

Sant Singh KhalsaAmong all essences, this is the essence of spiritual wisdom.
Manmohan SinghThe essence of all essence is the Lord's knowledge.
Manmohan Singh (Punjabi)ਸਾਰਿਆਂ ਜੌਹਰਾਂ ਦਾ ਜੌਹਰ ਪ੍ਰਭੂ ਦੀ ਗਿਆਤ ਹੈ।
Fareedkot Teekaਗ੍ਯਾਨੋਂ ਮੇਂ ਅਪਨੇ ਤਤ੍ਵ ਸ੍ਵਰੂਪ ਕਾ ਗ੍ਯਾਨੁ ਸਾਰ ਹੈ॥
Prof. Sahib Singhਪਰਮਾਤਮਾ ਨਾਲ ਜਾਣ-ਪਛਾਣ ਬਣਾਣੀ ਸਭ ਵਿਚਾਰਾਂ ਨਾਲੋਂ ਸ੍ਰੇਸ਼ਟ ਵਿਚਾਰ ਹੈ।

ਪਦ ਅਰਥ ਗਿਆਨੁ = ਪਰਮਾਤਮਾ ਨਾਲ ਜਾਣ-ਪਛਾਣ, ਆਤਮਕ ਜੀਵਨ ਦੀ ਸੂਝ। ਤਤੁ = ਸ੍ਰੇਸ਼ਟ ਵਿਚਾਰ।

SikhNet (Spanish)Ésta en realidad es la Quintaesencia de la Sabiduría,

ਸਰਬ ਧਿਆਨ ਮਹਿ; ਏਕੁ ਧਿਆਨੁ ॥

sarab dhiaan meh; ek dhiaan |

Sant Singh KhalsaAmong all meditations, meditation on the One Lord is the most sublime.
Manmohan SinghOf all the meditation, supreme is the meditation of the One Lord.
Manmohan Singh (Punjabi)ਸਾਰਿਆਂ ਸਿਮਰਨਾਂ ਵਿੱਚੋ ਸ਼ਰੋਮਣੀ ਹੈ ਇਕ ਸਾਹਿਬ ਦਾ ਸਿਮਰਨ।
Fareedkot Teekaਸਰਬ ਧ੍ਯਾਨੋਂ ਮੇਂ ਏਕ ਵਾਹਿਗੁਰੂ ਕਾ ਧ੍ਯਾਨੁ ਸ੍ਰੇਸ੍ਟ ਹੈ॥
Prof. Sahib Singhਪਰਮਾਤਮਾ ਵਿਚ ਸੁਰਤ ਟਿਕਾਈ ਰੱਖਣੀ ਹੋਰ ਸਾਰੀਆਂ ਸਮਾਧੀਆਂ ਨਾਲੋਂ ਵਧੀਆ ਸਮਾਧੀ ਹੈ।

ਪਦ ਅਰਥ ਧਿਆਨ = ਸਮਾਧੀ।

SikhNet (Spanish)es la Meditación de meditaciones.

ਹਰਿ ਕੀਰਤਨ ਮਹਿ; ਊਤਮ ਧੁਨਾ ॥

har keeratan meh; aootam dhunaa |

Sant Singh KhalsaThe Kirtan of the Lord's Praises is the ultimate melody.
Manmohan SinghSinging of the God's praise is the best amongst melodies.
Manmohan Singh (Punjabi)ਵਾਹਿਗੁਰੂ ਦੀ ਸਿਫ਼ਤ ਗਾਇਨ ਕਰਨਾ ਸਾਰਿਆਂ ਰਾਗਾਂ ਵਿਚੋਂ ਸਰੇਸ਼ਟ ਹੈ।
Fareedkot Teekaਹਰਿ ਕੀ ਕੀਰਤੀ ਮੇਂ ਉਤਮ ਧੁਨ ਕਾ ਲਗਾਵਨਾ ਇਹੁ ਹੈ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਸੁਰਤ ਜੋੜਨੀ ਸਭ ਤੋਂ ਸ੍ਰੇਸ਼ਟ ਕੰਮ ਹੈ।

ਪਦ ਅਰਥ ਕੀਰਤਨ = ਸਿਫ਼ਤ-ਸਾਲਾਹ। ਧੁਨਾ = ਲਗਨ, ਸੁਰਤ।

SikhNet (Spanish)La Melodía del Señor es la Única Melodía Sublime, deja entonces que el Guru se manifieste en ti,

ਨਾਨਕ ਗੁਰ ਮਿਲਿ; ਗਾਇ ਗੁਨਾ ॥੪॥੮॥

naanak gur mil; gaae gunaa |4|8|

Sant Singh KhalsaMeeting with the Guru, Nanak sings the Glorious Praises of the Lord. ||4||8||
Manmohan SinghMeeting with the Guru, Nanak celebrates the Lord's Praises.
Manmohan Singh (Punjabi)ਗੁਰਾਂ ਨਾਲ ਮਿਲ ਕੇ ਨਾਨਕ, ਸੁਆਮੀ ਦੀਆਂ ਸਿਫ਼ਤ ਸ਼ਲਾਘਾ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰੋਂ ਕੇ ਸਾਥ ਮਿਲ ਕਰ ਹਰੀ ਕੇ ਗੁਣੋਂ ਕਾ ਗਾਵਨਾ ਹੈ॥੪॥੮॥
Prof. Sahib Singhਹੇ ਨਾਨਕ! ਗੁਰੂ ਨੂੰ ਮਿਲ ਕੇ ਗੁਣ ਗਾਂਦਾ ਰਿਹਾ ਕਰ ॥੪॥੮॥

ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ ॥੪॥੮॥

SikhNet (Spanish)oh dice Nanak y canta las Alabanzas del Señor. (4-8)

Open this shabad →

Shabad Guru Arjan Dev Ji Raag Basant

ਬਸੰਤੁ ਮਹਲਾ ੫ ॥

basant mahalaa 5 |

Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.

ਜਿਸੁ ਬੋਲਤ; ਮੁਖੁ ਪਵਿਤੁ ਹੋਇ ॥

jis bolat; mukh pavit hoe |

Sant Singh KhalsaChanting His Name, one's mouth becomes pure.
Manmohan SinghUttering whose Name, man's mouth becomes pure.
Manmohan Singh (Punjabi)ਜਿਸ ਦਾ ਨਾਮ ਉਚਾਰਨ ਕਰਨ ਨਾਲ, ਮਨੁੱਖ ਦਾ ਮੂੰਹ ਪਾਵਨ ਹੋ ਜਾਂਦਾ ਹੈ।
Fareedkot Teekaਜਿਸ ਰਾਮ ਕੇ ਉਚਾਰਨੇ ਕਰ ਮੁਖ ਪਵਿਤ੍ਰ ਹੋਤਾ ਹੈ॥
Prof. Sahib Singh(ਉਹ ਹਰਿ-ਨਾਮ ਉਚਾਰਿਆ ਕਰ) ਜਿਸ ਨੂੰ ਉਚਾਰਦਿਆਂ ਮੂੰਹ ਪਵਿੱਤਰ ਹੋ ਜਾਂਦਾ ਹੈ,

ਪਦ ਅਰਥ ਜਿਸ ਬੋਲਤੁ = ਜਿਸ ਹਰਿ-ਨਾਮ ਨੂੰ ਉਚਾਰਦਿਆਂ। ਹੋਇ = ਹੋ ਜਾਂਦਾ ਹੈ {ਇਕ-ਵਚਨ}।

SikhNet (Spanish)Recitando Su Nombre, los labios de uno son purificados

ਜਿਸੁ ਸਿਮਰਤ; ਨਿਰਮਲ ਹੈ ਸੋਇ ॥

jis simarat; niramal hai soe |

Sant Singh KhalsaMeditating in remembrance on Him, one's reputation becomes stainless.
Manmohan SinghContemplating whom immaculate becomes pure.
Manmohan Singh (Punjabi)ਜਿਸ ਦਾ ਆਰਾਧਨ ਕਰਨ ਨਾਲ ਪਵਿੱਤਰ ਹੋ ਜਾਂਦੀ ਹੈ ਜੀਵ ਦੀ ਸੋਭਾ।
Fareedkot Teekaਜਿਸ ਕੇ ਸਿਮਰਨੇ ਸੇ ਨਿਰਮਲ (ਸੋਇ) ਸੋਭਾ ਹੋਵੇ ਹੈ॥
Prof. Sahib Singhਜਿਸ ਨੂੰ ਸਿਮਰਦਿਆਂ (ਲੋਕ ਪਰਲੋਕ ਵਿਚ) ਬੇ-ਦਾਗ਼ ਸੋਭਾ ਮਿਲਦੀ ਹੈ,

ਪਦ ਅਰਥ ਨਿਰਮਲ ਸੋਇ = ਬੇ-ਦਾਗ਼ ਸੋਭਾ।

SikhNet (Spanish)y Contemplándolo, la Gloria de uno se torna Inmaculada,

ਜਿਸੁ ਅਰਾਧੇ; ਜਮੁ ਕਿਛੁ. ਨ ਕਹੈ ॥

jis araadhe; jam kichh. na kahai |

Sant Singh KhalsaWorshipping Him in adoration, one is not tortured by the Messenger of Death.
Manmohan SinghRemembering whom, the Yama molests not.
Manmohan Singh (Punjabi)ਜਿਸ ਨੂੰ ਯਾਦ ਕਰਨ ਦੁਆਰਾ ਜਮ ਦੁਖ ਨਹੀਂ ਦਿੰਦਾ!
Fareedkot Teekaਜਿਸ ਕੇ ਅਰਾਧਨੇ ਸੇ ਜਮ ਭੀ ਕੁਛ ਨਹੀਂ ਕਹਤਾ ਹੈ॥
Prof. Sahib Singhਜਿਸ ਨੂੰ ਅਰਾਧਦਿਆਂ ਜਮ-ਰਾਜ ਕੁਝ ਨਹੀਂ ਆਖਦਾ (ਡਰਾ ਨਹੀਂ ਸਕਦਾ),
SikhNet (Spanish)Habitando en Él, Yama, el mensajero de la muerte no lo daña,

ਜਿਸ ਕੀ ਸੇਵਾ; ਸਭੁ ਕਿਛੁ ਲਹੈ ॥੧॥

jis kee sevaa; sabh kichh lahai |1|

Sant Singh KhalsaServing Him, everything is obtained. ||1||
Manmohan SinghThrough whose service everything is obtained.
Manmohan Singh (Punjabi)ਜਿਸ ਦੀ ਘਾਲ ਰਾਹੀਂ, ਹਰ ਵਸਤੂ ਪ੍ਰਾਪਤ ਹੋ ਜਾਂਦੀ ਹੈ।
Fareedkot Teekaਪੁਨਹ ਜਿਸ ਕੀ ਸੇਵਾ ਸੇ ਇਹ ਜੀਉ ਸਭ ਕਿਛ (ਲਹੈ) ਲੇ ਲੇਤਾ ਹੈ॥੧॥
Prof. Sahib Singhਜਿਸ ਦੀ ਸੇਵਾ-ਭਗਤੀ ਨਾਲ (ਮਨੁੱਖ) ਹਰੇਕ (ਲੋੜੀਂਦੀ) ਚੀਜ਼ ਹਾਸਲ ਕਰ ਲੈਂਦਾ ਹੈ ॥੧॥

ਪਦ ਅਰਥ ਸਭੁ ਕਿਛੁ = ਹਰੇਕ (ਲੋੜੀਂਦੀ) ਚੀਜ਼। ਲਹੈ = (ਮਨੁੱਖ) ਪ੍ਰਾਪਤ ਕਰ ਲੈਂਦਾ ਹੈ ॥੧॥

SikhNet (Spanish)sí Sirviéndolo, uno logra todo. (1)

ਰਾਮ ਰਾਮ ਬੋਲਿ ਰਾਮ ਰਾਮ ॥

raam raam bol raam raam |

Sant Singh KhalsaThe Lord's Name - chant the Lord's Name.
Manmohan SinghThe Lord's Name, the Lord's Name, utter thou;
Manmohan Singh (Punjabi)ਪ੍ਰਭੂ ਦੇ ਨਾਮ, ਪ੍ਰਭੂ ਦੇ ਨਾਮ ਦਾ ਤੂੰ ਉਚਾਰਨ ਕਰ।
Fareedkot Teekaਹੇ ਭਾਈ! ਮਨ, ਬਾਣੀ ਕਰ ਰਾਮ ਰਾਮ ਕੋ (ਬੋਲਿ) ਉਚਾਰਨੁ ਕਰੁ॥
Prof. Sahib Singhਸਦਾ (ਉਸ) ਪਰਮਾਤਮਾ ਦਾ ਨਾਮ ਉਚਾਰਿਆ ਕਰ, ਹਰਿ-ਨਾਮ ਉਚਾਰਿਆ ਕਰ।

ਪਦ ਅਰਥ ਬੋਲਿ = ਉਚਾਰਿਆ ਕਰ, ਸਿਮਰਿਆ ਕਰ।

SikhNet (Spanish)Recita el Nombre de ese Dios

ਤਿਆਗਹੁ ਮਨ ਕੇ; ਸਗਲ ਕਾਮ ॥੧॥ ਰਹਾਉ ॥

tiaagahu man ke; sagal kaam |1| rahaau |

Sant Singh KhalsaAbandon all the desires of your mind. ||1||Pause||
Manmohan SinghO man, and forsake all craving of thy mind. Pause.
Manmohan Singh (Punjabi)ਹੇ ਬੰਦੇ! ਅਤੇ ਆਪਣੇ ਚਿੱਤ ਦੇ ਸਾਰੇ ਸੰਕਲਪ ਛੱਡ ਦੇ। ਠਹਿਰਾਉ।
Fareedkot Teekaਮਨ ਕੇ ਸੰਕਲਪ ਸਭੀ ਤ੍ਯਾਗੁ ਦੇਹੁ॥੧॥ ਰਹਾਉ ॥
Prof. Sahib Singhਆਪਣੇ ਮਨ ਦੀਆਂ ਹੋਰ ਸਾਰੀਆਂ ਵਾਸ਼ਨਾਂ ਛੱਡ ਦੇਹ ॥੧॥ ਰਹਾਉ ॥

ਪਦ ਅਰਥ ਕੇ = ਦੇ। ਕਾਮ = ਵਾਸਨਾ ॥੧॥ ਰਹਾਉ ॥

SikhNet (Spanish)y deja ya las ansiedades de tu mente. (1-Pausa)

ਜਿਸ ਕੇ ਧਾਰੇ; ਧਰਣਿ ਅਕਾਸੁ ॥

jis ke dhaare; dharan akaas |

Sant Singh KhalsaHe is the Support of the earth and the sky.
Manmohan SinghContemplate thou Him, who upholds the earth and the sky.
Manmohan Singh (Punjabi)ਤੂੰ ਉਸ ਦਾ ਆਰਾਧਨ ਕਰ, ਜੋ ਧਰਤੀ ਅਤੇ ਅਸਮਾਨ ਨੂੰ ਆਸਰਾ ਦੇ ਰਿਹਾ ਹੈ।
Fareedkot Teekaਜਿਸ ਪਰਮੇਸ੍ਵਰ ਕੇ ਪ੍ਰਿਥਵੀ ਅਰ ਅਕਾਸੁ (ਧਾਰੇ) ਇਸਥਿਤ ਕੀਏ ਹੂਏ ਹੈਂ॥
Prof. Sahib Singh(ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ) ਧਰਤੀ ਤੇ ਆਕਾਸ਼ ਜਿਸ ਦੇ ਟਿਕਾਏ ਹੋਏ ਹਨ,

ਪਦ ਅਰਥ ਜਿਸ ਕੇ = {ਸੰਬੰਧਕ 'ਕੇ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਧਾਰੇ = ਟਿਕਾਏ ਹੋਏ। ਧਰਣਿ = ਧਰਤੀ।

SikhNet (Spanish)Quien mantiene los cielos y la tierra,

ਘਟਿ ਘਟਿ; ਜਿਸ ਕਾ ਹੈ ਪ੍ਰਗਾਸੁ ॥

ghatt ghatt; jis kaa hai pragaas |

Sant Singh KhalsaHis Light illuminates each and every heart.
Manmohan SinghWhose light pervades in all the hearts,
Manmohan Singh (Punjabi)ਜਿਸ ਦੀ ਰੌਸ਼ਨੀ ਸਾਰਿਆਂ ਦਿਲਾਂ ਵਿੱਚ ਰਮ ਰਹੀ ਹੈ,
Fareedkot Teekaਘਟੋਂ ਘਟੋਂ ਮੇਂ ਜਿਸ ਕੀ ਚੇਤਨਸਤਾ ਕਰ ਪ੍ਰਕਾਸ ਹੋ ਰਹਾ ਹੈ॥
Prof. Sahib Singhਜਿਸ ਦਾ ਨੂਰ ਹਰੇਕ ਸਰੀਰ ਵਿਚ ਹੈ,

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਪ੍ਰਗਾਸੁ = ਨੂਰ, ਚਾਨਣ।

SikhNet (Spanish)sí, Aquél que ilumina los corazones,

ਜਿਸੁ ਸਿਮਰਤ; ਪਤਿਤ. ਪੁਨੀਤ ਹੋਇ ॥

jis simarat; patit. puneet hoe |

Sant Singh KhalsaMeditating in remembrance on Him, even fallen sinners are sanctified;
Manmohan Singhand remembering whom the sinners are purified,
Manmohan Singh (Punjabi)ਤੇ ਜਿਸ ਦਾ ਚਿੰਤਨ ਕਰਨ ਦੁਆਰਾ ਪਾਪੀ ਪਵਿੱਤਰ ਹੋ ਜਾਂਦੇ ਹਨ,
Fareedkot Teekaਜਿਸ ਕੇ ਭਜਨ ਸੇ ਪਾਪੀ ਜੀਉ ਪਵਿਤ੍ਰ ਹੋ ਜਾਤਾ ਹੈ॥
Prof. Sahib Singhਜਿਸ ਨੂੰ ਸਿਮਰਦਿਆਂ ਵਿਕਾਰੀ ਮਨੁੱਖ (ਭੀ) ਸੁੱਚੇ ਜੀਵਨ ਵਾਲਾ ਹੋ ਜਾਂਦਾ ਹੈ,

ਪਦ ਅਰਥ ਪਤਿਤ = ਵਿਕਾਰੀ, ਵਿਕਾਰਾਂ ਵਿਚ ਡਿੱਗਾ ਹੋਇਆ।

SikhNet (Spanish)por todas partes, meditando en Él, hasta los malvados son purificados

ਅੰਤ ਕਾਲਿ; ਫਿਰਿ ਫਿਰਿ. ਨ ਰੋਇ ॥੨॥

ant kaal; fir fir. na roe |2|

Sant Singh Khalsain the end, they will not weep and wail over and over again. ||2||
Manmohan Singhand in the end they wail not again and again;
Manmohan Singh (Punjabi)ਅਤੇ ਅਖੀਰ ਨੂੰ ਉਹ ਮੁੜ ਮੁੜ ਕੇ ਨਹੀਂ ਰੋਂਦੇ।
Fareedkot Teekaਪੁਨਹ ਅੰਤ ਸਮੇਂ ਬਾਰੰਬਾਰ ਰੋਵਣਾ ਨਹੀਂ ਹੋਤਾ ਹੈ॥੨॥
Prof. Sahib Singh(ਤੇ, ਜਿਸ ਦੀ ਬਰਕਤਿ ਨਾਲ) ਅੰਤ ਸਮੇ (ਮਨੁੱਖ) ਮੁੜ ਮੁੜ ਦੁਖੀ ਨਹੀਂ ਹੁੰਦਾ ॥੨॥

ਪਦ ਅਰਥ ਅੰਤ ਕਾਲਿ = ਅਖ਼ੀਰ ਦੇ ਵੇਲੇ। ਕਾਲਿ = ਸਮੇ ਵਿਚ। ਨ ਰੋਇ = ਨਹੀਂ ਰੋਂਦਾ ॥੨॥

SikhNet (Spanish)y uno no se arrepiente ni vacila al final, habita en Él. (2)

ਸਗਲ ਧਰਮ ਮਹਿ; ਊਤਮ ਧਰਮ ॥

sagal dharam meh; aootam dharam |

Sant Singh KhalsaAmong all religions, this is the ultimate religion.
Manmohan Singhamongst all the religious acts, that meditation is the best.
Manmohan Singh (Punjabi)ਸਾਰਿਆਂ ਧਰਮੀ-ਕਮਾਂ ਵਿਚੋਂ ਉਤਮ ਧਰਮੀ-ਕਮ ਹੈ (ਨਾਮ-ਜਪਣ)।
Fareedkot Teekaਸੰਪੂਰਨ ਧਰਮੋਂ ਮੇਂ ਉਤਮ ਧਰਮ॥
Prof. Sahib Singh(ਪਰਮਾਤਮਾ ਦਾ ਨਾਮ ਸਿਮਰਿਆ ਕਰ) ਸਾਰੇ ਧਰਮਾਂ ਵਿਚੋਂ (ਨਾਮ-ਸਿਮਰਨ ਹੀ) ਸਭ ਤੋਂ ਸ੍ਰੇਸ਼ਟ ਧਰਮ ਹੈ,

ਪਦ ਅਰਥ ਊਤਮ = ਸ੍ਰੇਸ਼ਟ।

SikhNet (Spanish)De todas las religiones, la más sublime es la Religión de Dios,

ਕਰਮ ਕਰਤੂਤਿ ਕੈ; ਊਪਰਿ ਕਰਮ ॥

karam karatoot kai; aoopar karam |

Sant Singh KhalsaAmong all rituals and codes of conduct, this is above all.
Manmohan SinghOf all the rituals and conducts, the work of God's service is the most sublime.
Manmohan Singh (Punjabi)ਸਮੂਹ ਕਰਮਕਾਂਡਾਂ ਅਤੇ ਆਚਰਨਾਂ ਵਿਚੋਂ ਹਰੀ ਦੀ ਸੇਵਾ ਦਾ ਕੰਮ ਮਹਾਨ ਸਰੇਸ਼ਟ ਹੈ।
Fareedkot Teekaਸੰਪੂਰਨ ਕਰਮ ਔਰ ਕਰਤੂਤਿ ਕੇ ਊਪਰ ਕਰਮ ਭੀ ਇਹੀ ਹੈਂ॥
Prof. Sahib Singhਇਹੀ ਕਰਮ ਹੋਰ ਸਾਰੇ ਧਾਰਮਿਕ ਕਰਮਾਂ ਨਾਲੋਂ ਉੱਤਮ ਹੈ।

ਪਦ ਅਰਥ ਕੈ ਉਪਰਿ = ਦੇ ਉੱਤੇ, ਤੋਂ ਵਧੀਆ।

SikhNet (Spanish)es lo más Elevado de lo que está elevado.

ਜਿਸ ਕਉ ਚਾਹਹਿ; ਸੁਰਿ ਨਰ ਦੇਵ ॥

jis kau chaaheh; sur nar dev |

Sant Singh KhalsaThe angels, mortals and divine beings long for Him.
Manmohan SinghHe, whom the angelic persons and gods long for;
Manmohan Singh (Punjabi)ਜਿਸ ਨੂੰ ਦੈਵੀ ਪੁਰਸ਼ ਅਤੇ ਦੇਵਤੇ ਲੋਚਦੇ ਹਨ,
Fareedkot Teekaਜਿਸ ਕੋ ਸ੍ਰੇਸਟ ਪੁਰਸ ਔਰ ਦੇਵਤਾ ਭੀ ਚਾਹਤੇ ਹੈਂ॥
Prof. Sahib Singh(ਉਸ ਪਰਮਾਤਮਾ ਨੂੰ ਯਾਦ ਕਰਿਆ ਕਰ) ਜਿਸ ਨੂੰ (ਮਿਲਣ ਲਈ) ਦੈਵੀ ਗੁਣਾਂ ਵਾਲੇ ਮਨੁੱਖ ਅਤੇ ਦੇਵਤੇ ਭੀ ਲੋਚਦੇ ਹਨ।

ਪਦ ਅਰਥ ਚਾਹਹਿ = ਤਾਂਘਦੇ ਹਨ {ਬਹੁ-ਵਚਨ}। ਸੁਰਿ ਨਰ = ਦੈਵੀ ਗੁਣਾਂ ਵਾਲੇ ਮਨੁੱਖ। ਦੇਵ = ਦੇਵਤੇ। ਜਿਸ ਕਉ = {ਸੰਬੰਧਕ 'ਕਉ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}

SikhNet (Spanish)Él, tu Dios, es buscado por hombres, dioses y ángeles,

ਸੰਤ ਸਭਾ ਕੀ; ਲਗਹੁ ਸੇਵ ॥੩॥

sant sabhaa kee; lagahu sev |3|

Sant Singh KhalsaTo find Him, commit yourself to the service of the Society of the Saints. ||3||
Manmohan SinghHe is obtained by being yoked to the service of the society of saints.
Manmohan Singh (Punjabi)ਉਹ ਸਤਿਸੰਗਤ ਦੀ ਸੇਵਾ ਟਹਿਲ ਅੰਦਰ ਜੁੜਨ ਦੁਆਰਾ ਪ੍ਰਾਪਤ ਹੁੰਦਾ ਹੈ।
Fareedkot Teekaਸੋ ਇਹ ਹੈ ਕਿ ਸੰਤ ਸਭਾ ਕੀ ਸੇਵਾ ਮੇਂ ਲਗੋ॥੩॥
Prof. Sahib Singhਸਾਧ ਸੰਗਤ ਦੀ ਸੇਵਾ ਕਰਿਆ ਕਰ (ਸਾਧ ਸੰਗਤ ਵਿਚੋਂ ਹੀ ਨਾਮ-ਸਿਮਰਨ ਦੀ ਦਾਤ ਮਿਲਦੀ ਹੈ) ॥੩॥
SikhNet (Spanish)dedica tu vida entonces a la Sociedad de los Santos. (3)

ਆਦਿ ਪੁਰਖਿ; ਜਿਸੁ ਕੀਆ ਦਾਨੁ ॥

aad purakh; jis keea daan |

Sant Singh KhalsaOne whom the Primal Lord God blesses with His bounties,
Manmohan SinghHe, whom the Primal Lord blesses with His bounty;
Manmohan Singh (Punjabi)ਜਿਸ ਨੂੰ ਆਦੀ ਪ੍ਰਭੂ ਆਪਣੀ ਬਖਸ਼ੀਸ਼ ਬਖਸ਼ਦਾ ਹੈ,
Fareedkot Teekaਜਿਸ ਕੋ ਆਦਿ ਪੁਰਖ ਪਰਮੇਸ੍ਵਰ ਨੇ ਦਾਨੁ ਕੀਆ ਹੈ॥
Prof. Sahib Singhਸਭ ਦੇ ਮੂਲ ਅਤੇ ਸਰਬ-ਵਿਆਪਕ ਪ੍ਰਭੂ ਨੇ ਜਿਸ ਮਨੁੱਖ ਨੂੰ ਦਾਤ ਬਖ਼ਸ਼ੀ,

ਪਦ ਅਰਥ ਆਦਿ ਪੁਰਖਿ = ਆਦਿ ਪੁਰਖ ਨੇ, ਸਭ ਦੇ ਮੂਲ ਤੇ ਸਰਬ-ਵਿਆਪਕ ਪ੍ਰਭੂ ਨੇ।

SikhNet (Spanish)Aquél que ofrece su ser al Ser Primordial,

ਤਿਸ ਕਉ ਮਿਲਿਆ; ਹਰਿ ਨਿਧਾਨੁ ॥

tis kau miliaa; har nidhaan |

Sant Singh Khalsaobtains the treasure of the Lord.
Manmohan Singhonly he attains the Lord's treasure.
Manmohan Singh (Punjabi)ਉਸ ਨੂੰ ਹੀ ਪ੍ਰਭੂ ਦਾ ਖਜਾਨਾਂ ਪ੍ਰਾਪਤ ਹੁੰਦਾ ਹੈ।
Fareedkot Teekaਤਿਸ ਕੋ ਹਰੀ ਨਾਮ ਰੂਪ ਖਜਾਨਾ ਮਿਲਾ ਹੈ॥
Prof. Sahib Singhਉਸ ਨੂੰ ਹਰਿ-ਨਾਮ ਦਾ ਖ਼ਜ਼ਾਨਾ ਮਿਲ ਗਿਆ।

ਪਦ ਅਰਥ ਨਿਧਾਨੁ = ਨਾਮ-ਖ਼ਜ਼ਾਨਾ। ਤਿਸ ਕਉ,

SikhNet (Spanish)llega hasta Dios, el Tesoro de Éxtasis.

ਤਿਸ ਕੀ ਗਤਿ ਮਿਤਿ; ਕਹੀ. ਨ ਜਾਇ ॥

tis kee gat mit; kahee. na jaae |

Sant Singh KhalsaHis state and extent cannot be described.
Manmohan SinghHis state and extent can be told not.
Manmohan Singh (Punjabi)ਉਸ ਦੀ ਅਵਸਥਾ ਤੇ ਵਿਸਥਾਰ ਆਖੇ ਨਹੀਂ ਜਾ ਸਕਦੇ।
Fareedkot Teekaਤਿਸ ਕੀ ਗਤਿ ਮਿਤਿ ਕਹੀ ਨਹੀਂ ਜਾਤੀ॥
Prof. Sahib Singhਉਸ ਦੀ ਬਾਬਤ ਇਹ ਨਹੀਂ ਦੱਸਿਆ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ।

ਪਦ ਅਰਥ ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ ਸੰਬੰਧਕ 'ਕਉ' ਅਤੇ 'ਕੀ' ਦੇ ਕਾਰਨ}। ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਵਡੱਪਣ।

SikhNet (Spanish)Su Estado es Glorioso, uno no lo puede sondear, dice Nanak,

ਨਾਨਕ ਜਨ; ਹਰਿ ਹਰਿ ਧਿਆਇ ॥੪॥੯॥

naanak jan; har har dhiaae |4|9|

Sant Singh KhalsaServant Nanak meditates on the Lord, Har, Har. ||4||9||
Manmohan SinghSlave Nanak, dwells upon his Lord God.
Manmohan Singh (Punjabi)ਗੋਲਾ ਨਾਨਕ, ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ ਮਨ, ਬਾਨੀ ਕਰ ਕੇ ਹਰੀ ਕੋ ਧ੍ਯਾਵਤਾ ਹੈ॥੪॥੯॥☬਼ਸਨਮੁਖ ਬੇਨਤੀ:
Prof. Sahib Singhਹੇ ਦਾਸ ਨਾਨਕ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ॥੪॥੯॥
SikhNet (Spanish)el que habita en nuestro Único Señor, es el Hombre de Dios. (4-9)

Open this shabad →

Shabad Guru Arjan Dev Ji Raag Basant continues on Ang 1183

ਬਸੰਤੁ ਮਹਲਾ ੫ ॥

basant mahalaa 5 |

Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.

ਮਨ ਤਨ ਭੀਤਰਿ; ਲਾਗੀ ਪਿਆਸ ॥

man tan bheetar; laagee piaas |

Sant Singh KhalsaMy mind and body are gripped by thirst and desire.
Manmohan SinghWithin my soul and body is the thirst for the Lord's sight.
Manmohan Singh (Punjabi)ਮੇਰੀ ਜਿੰਦੜੀ ਤੇ ਦੇਹਿ ਅੰਦਰ ਪ੍ਰਭੂ ਦੇ ਦੀਦਾਰ ਦੀ ਤ੍ਰੇਹ ਹੈ।
Fareedkot Teekaਮੇਰੇ ਮਨ ਤਨ ਮੇਂ ਤੇਰੇ ਦਰਸਨ ਕੀ ਪਿਆਸ ਲਾਗੀ ਹੂਈ ਥੀ॥
Prof. Sahib Singh(ਹੁਣ) ਮੇਰੇ ਮਨ ਵਿਚ ਮੇਰੇ ਤਨ ਵਿਚ (ਹਰਿ-ਨਾਮ ਦੀ) ਲਗਨ ਬਣ ਗਈ ਹੈ।

ਪਦ ਅਰਥ ਭੀਤਰਿ = ਅੰਦਰ, ਵਿਚ। ਪਿਆਸ = ਤਾਂਘ।

SikhNet (Spanish)Mi cuerpo, mente y Alma tienen hambre del Señor,

ਗੁਰਿ ਦਇਆਲਿ; ਪੂਰੀ ਮੇਰੀ ਆਸ ॥

gur deaal; pooree meree aas |

Sant Singh KhalsaThe Merciful Guru has fulfilled my hopes.
Manmohan SinghThe compassionate Guru has fulfilled my desire.
Manmohan Singh (Punjabi)ਦਇਆਵਾਨ ਗੁਰਾਂ ਨੇ ਮੇਰੀ ਖਾਹਿਸ਼ ਪੂਰਨ ਕਰ ਦਿੱਤੀ ਹੈ।
Fareedkot Teekaਸੋ ਗੁਰੂ ਨੇ ਦ੍ਯਾਲ ਹੋ ਕੇ ਮੇਰੀ ਆਸ ਪੂਰੀ ਕਰ ਦਈ ਹੈ॥
Prof. Sahib Singhਦਇਆਵਾਨ ਗੁਰੂ ਨੇ ਮੇਰੀ (ਚਿਰਾਂ ਦੀ) ਆਸ ਪੂਰੀ ਕਰ ਦਿੱਤੀ ਹੈ।

ਪਦ ਅਰਥ ਗੁਰਿ = ਗੁਰੂ ਨੇ। ਦਇਆਲਿ = ਦਇਆਲ ਨੇ।

SikhNet (Spanish)oh ¡qué Bondadoso es mi Guru que me ha dado la Satisfacción de mi ser!

ਕਿਲਵਿਖ ਕਾਟੇ; ਸਾਧਸੰਗਿ ॥

kilavikh kaatte; saadhasang |

Sant Singh KhalsaIn the Saadh Sangat, the Company of the Holy, all my sins have been taken away.
Manmohan SinghIn the society of the saints, I am rid of my sins.
Manmohan Singh (Punjabi)ਸਤਿਸੰਗਤ ਅੰਦਰ ਮੇਰੇ ਪਾਪ ਮਿਟ ਗਏ ਹਨ।
Fareedkot Teekaਸਾਧੂ ਸੰਗ ਨੇ ਹਮਾਰੇ ਪਾਪ ਕਾਟ ਦੀਏ ਹੈਂ॥
Prof. Sahib Singhਗੁਰੂ ਦੀ ਸੰਗਤ ਵਿਚ (ਮੇਰੇ ਸਾਰੇ) ਪਾਪ ਕੱਟੇ ਗਏ ਹਨ,

ਪਦ ਅਰਥ ਕਿਲਵਿਖ = ਪਾਪ। ਸਾਧ ਸੰਗਿ = ਸਾਧ ਸੰਗਤ ਵਿਚ।

SikhNet (Spanish)Me he liberado de las consecuencias de mis faltas al asociarme con los Santos del Señor,

ਨਾਮੁ ਜਪਿਓ; ਹਰਿ ਨਾਮ ਰੰਗਿ ॥੧॥

naam japio; har naam rang |1|

Sant Singh KhalsaI chant the Naam, the Name of the Lord; I am in love with the Name of the Lord. ||1||
Manmohan SinghI reflect upon the Lord God's Name with love.
Manmohan Singh (Punjabi)ਮੈਂ ਪਿਆਰ ਨਾਲ ਸਾਈਂ ਹਰੀ ਦੇ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਹੇ ਹਰੀ! (ਰੰਗਿ) ਪ੍ਰੇਮ ਕਰ ਕੇ ਤੇਰੇ ਨਾਮ ਕੋ ਸ੍ਵਾਸ ਸ੍ਵਾਸ (ਨਾਮ) ਪਰਸਿਧ ਜਪਾ ਹੈ॥੧॥
Prof. Sahib Singh(ਕਿਉਂਕਿ ਗੁਰੂ ਦੀ ਕਿਰਪਾ ਨਾਲ) ਮੈਂ ਪ੍ਰੇਮ-ਰੰਗ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪ ਰਿਹਾ ਹਾਂ ॥੧॥

ਪਦ ਅਰਥ ਨਾਮ-ਰੰਗਿ = ਨਾਮ ਦੇ ਪਿਆਰ ਵਿਚ ॥੧॥

SikhNet (Spanish)y medito en el Nombre fundido en Su Amor. (1)

ਗੁਰ ਪਰਸਾਦਿ; ਬਸੰਤੁ ਬਨਾ ॥

gur parasaad; basant banaa |

Sant Singh KhalsaBy Guru's Grace, this spring of the soul has come.
Manmohan SinghBy the Guru's grace, I abide in bliss.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਆਨੰਦ ਅੰਦਰ ਵੱਸਦਾ ਹਾਂ।
Fareedkot Teekaਗੁਰੋਂ ਕੀ ਕ੍ਰਿਪਾ ਕਰ ਮੇਰੇ ਕੋ (ਬਸੰਤੁ) ਅਨੰਦ ਬਨ ਰਹਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ (ਮੇਰੇ ਅੰਦਰ) ਬਸੰਤ (ਰੁੱਤ ਵਾਲਾ ਖਿੜਾਉ) ਬਣ ਗਿਆ ਹੈ।

ਪਦ ਅਰਥ ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ। ਬਸੰਤੁ = ਖਿੜਾਉ।

SikhNet (Spanish)Ahora, por la Gracia del Guru, hay Primavera para mi por todas partes

ਚਰਨ ਕਮਲ ਹਿਰਦੈ ਉਰਿ ਧਾਰੇ; ਸਦਾ ਸਦਾ ਹਰਿ ਜਸੁ ਸੁਨਾ ॥੧॥ ਰਹਾਉ ॥

charan kamal hiradai ur dhaare; sadaa sadaa har jas sunaa |1| rahaau |

Sant Singh KhalsaI enshrine the Lord's Lotus Feet within my heart; I listen to the Lord's Praise, forever and ever. ||1||Pause||
Manmohan SinghI enshrine the Lord's lotus feet within my heart and mind and ever, ever hear the Lord's praise. Pause.
Manmohan Singh (Punjabi)ਮੈਂ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨੂੰ ਆਪਣੇ ਦਿਲ ਅਤੇ ਮਨ ਅੰਦਰ ਟਿਕਾਉਂਦਾ ਹਾਂ ਅਤੇ ਹਮੇਸ਼ਾਂ, ਹਮੇਸ਼ਾਂ ਹੀ ਪ੍ਰਭੂ ਦੀ ਮਹਿਮਾਂ ਸ੍ਰਵਣ ਕਰਦਾ ਹਾਂ। ਠਹਿਰਾਉ।
Fareedkot Teekaਗੁਰੋਂ ਕੇ ਚਰਨ ਕਮਲ ਹਿਰਦੇ (ਉਰਿ) ਬੀਚ ਧਾਰਨ ਕੀਏ ਹੈਂ ਔਰ ਹੇ ਹਰੀ! ਸਦਾ ਸਦਾ ਤੇਰਾ ਜਸੁ ਸੁਨਾ ਹੈ॥੧॥ ਰਹਾਉ ॥
Prof. Sahib Singh(ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਦਿਲ ਵਿਚ ਵਸਾ ਲਏ ਹਨ। ਹੁਣ ਮੈਂ ਹਰ ਵੇਲੇ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਦਾ ਹਾਂ ॥੧॥ ਰਹਾਉ ॥

ਪਦ ਅਰਥ ਚਰਨ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ। ਹਿਰਦੈ = ਹਿਰਦੇ ਵਿਚ। ਉਰਿ = {उरस्} ਛਾਤੀ ਵਿਚ। ਜਸੁ = ਸਿਫ਼ਤ ਸਾਲਾਹ ॥੧॥ ਰਹਾਉ ॥

SikhNet (Spanish)y así elevo el Loto de los Pies de Dios en mi corazón y canto para siempre Su Alabanza. (1-Pausa)

Open this shabad (19 lines, Angs 1182-1183) →

Ang 1182 of 1430