ਬਸੰਤੁ ਮਹਲਾ ੫ ॥
basant mahalaa 5 | Ang 1181
Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.
ਤੁਮ ਬਡ ਦਾਤੇ. ਦੇ ਰਹੇ ॥
tum badd daate. de rahe | Ang 1181
Sant Singh KhalsaYou are the Great Giver; You continue to give.
Manmohan SinghThou, O great Beneficent Lord, are making gifts.
Manmohan Singh (Punjabi)ਤੂੰ, ਹੇ ਵੱਡੇ ਦਾਤਾਰ ਪ੍ਰਭੂ! ਦਾਤਾਂ ਦੇ ਰਿਹਾ ਹੈਂ।
Fareedkot Teekaਤੁਮ ਬਡੇ ਦਾਤੇ ਹੋ, ਜੋ ਜੀਵੋਂ ਕੋ ਸਰਬ ਪਦਾਰਥ ਦੇ ਰਹੇ ਹੋ॥
Prof. Sahib Singhਹੇ ਪ੍ਰਭੂ! ਤੂੰ ਸਭ ਤੋਂ ਵੱਡਾ ਦਾਤਾ ਹੈਂ, (ਸਭ ਜੀਵਾਂ ਨੂੰ ਤੂੰ ਸਭ ਪਦਾਰਥ) ਦੇ ਰਿਹਾ ਹੈਂ,ਪਦ ਅਰਥ ਦੇ ਰਹੇ = (ਦਾਤਾਂ) ਦੇ ਰਿਹਾ ਹੈਂ।
SikhNet (Spanish)Eres Tú nuestro Grandioso Dador y continuas dando,
ਜੀਅ ਪ੍ਰਾਣ ਮਹਿ; ਰਵਿ ਰਹੇ ॥
jeea praan meh; rav rahe | Ang 1181
Sant Singh KhalsaYou permeate and pervade my soul, and my breath of life.
Manmohan SinghThou are contained in my soul and life-breath.
Manmohan Singh (Punjabi)ਤੂੰ ਮੇਰੀ ਜਿੰਦੜੀ ਤੇ ਜਿੰਦ ਜਾਨ ਅੰਦਰ ਰਮ ਰਿਹਾ ਹੈਂ।
Fareedkot Teekaਜੀਵੋਂ ਕੇ ਪ੍ਰਾਣੋਂ ਮੇਂ ਬ੍ਯਾਪਕ ਹੋ ਰਹੇ ਹੋ॥
Prof. Sahib Singhਤੂੰ ਸਭਨਾਂ ਦੀ ਜਿੰਦ ਵਿਚ ਸਭਨਾਂ ਦੇ ਪ੍ਰਾਣਾਂ ਵਿਚ ਵਿਆਪਕ ਹੈਂ।ਪਦ ਅਰਥ ਰਵਿ ਰਹੇ = ਮੌਜੂਦ ਹੈਂ, ਵਿਆਪਕ ਹੈਂ।
SikhNet (Spanish)Señor Bondadoso, Tú eres Quien prevalece en nuestra Alma, en nuestra respiración vital.
ਦੀਨੇ ਸਗਲੇ ਭੋਜਨ ਖਾਨ ॥
deene sagale bhojan khaan | Ang 1181
Sant Singh KhalsaYou have given me all sorts of foods and dishes.
Manmohan SinghThou has given me all the diets and dainties.
Manmohan Singh (Punjabi)ਤੂੰ ਮੈਨੂੰ ਸਾਰੇ ਖਾਣੇ ਅਤੇ ਨਿਆਮਤਾਂ ਬਖਸ਼ੀਆਂ ਹਨ।
Fareedkot Teekaਸੰਪੂਰਨ ਭੋਜਨ ਖਾਨੇ ਕੇ ਵਾਸਤੇ ਆਪ ਨੇ ਦੀਏ ਹੈਂ॥
Prof. Sahib Singhਤੂੰ ਖਾਣ ਲਈ ਸਾਰੇ ਪਦਾਰਥ ਦੇ ਰਿਹਾ ਹੈਂ,ਪਦ ਅਰਥ ਖਾਨ = ਖਾਣ ਲਈ।
SikhNet (Spanish)Tú, oh Señor nos has bendecido con todo tipo de delicias
ਮੋਹਿ ਨਿਰਗੁਨ; ਇਕੁ ਗੁਨੁ. ਨ ਜਾਨ ॥੧॥
mohi niragun; ik gun. na jaan |1| Ang 1181
Sant Singh KhalsaI am unworthy; I know none of Your Virtues at all. ||1||
Manmohan SinghI, the ungrateful one, have not valued even one goodness of Thine.
Manmohan Singh (Punjabi)ਮੈਂ, ਨਾਸ਼ੁਕਰੇ ਨੇ ਤੇਰੇ ਇਕ ਉਪਕਾਰ ਦੀ ਕਦਰ ਨਹੀਂ ਪਾਈ।
Fareedkot Teekaਮੈਂ ਨਿਰਗੁਨ ਨੇ ਤੇਰਾ ਇਕੁ (ਗੁਨੁ) ਉਪਕਾਰ ਭੀ ਨਹੀਂ ਜਾਨਾ॥੧॥
Prof. Sahib Singhਪਰ ਮੈਂ ਗੁਣ-ਹੀਨ ਨੇ ਤੇਰਾ ਇਕ ਭੀ ਉਪਕਾਰ ਨਹੀਂ ਸਮਝਿਆ ॥੧॥ਪਦ ਅਰਥ ਮੋਹਿ ਨਿਰਗੁਨ = ਮੈਂ ਗੁਣ-ਹੀਨ ਨੇ। ਗੁਨੁ = ਉਪਕਾਰ। ਨ ਜਾਨ = ਨਹੀਂ ਸਮਝਿਆ ॥੧॥
SikhNet (Spanish)aunque somos nosotros quienes estamos cortos de cualquier mérito. (1)
ਹਉ ਕਛੂ. ਨ ਜਾਨਉ; ਤੇਰੀ ਸਾਰ ॥
hau kachhoo. na jaanau; teree saar | Ang 1181
Sant Singh KhalsaI do not understand anything of Your Worth.
Manmohan SinghI realise not even a bit, Thy worth, O Lord.
Manmohan Singh (Punjabi)ਤੇਰੀ ਕਦਰ ਨੂੰ ਹੇ ਪ੍ਰਭੂ! ਮੈਂ ਭੋਰਾ ਭਰ ਭੀ ਅਨੁਭਵ ਨਹੀਂ ਕਰਦਾ।
Fareedkot Teekaਤੇਰੀ ਸਾਰ ਕੋ ਮੇਂ ਕਛੁ ਨਹੀਂ ਜਾਨਤਾ ਹੂੰ॥
Prof. Sahib Singhਹੇ ਦਇਆਲ ਪ੍ਰਭੂ! ਮੈਂ ਤੇਰੀ ਰਤਾ ਭਰ ਭੀ ਕਦਰ ਨਹੀਂ ਜਾਣਦਾ,ਪਦ ਅਰਥ ਹਉ = ਹਉਂ, ਮੈਂ। ਨ ਜਾਨਉ = ਨ ਜਾਨਉਂ, ਮੈਂ ਨਹੀਂ ਜਾਣਦਾ। ਸਾਰ = ਕਦਰ।
SikhNet (Spanish)Oh Dios, no sé en realidad la extensión verdadera de Tu Valor.
ਤੂ ਕਰਿ ਗਤਿ ਮੇਰੀ; ਪ੍ਰਭ ਦਇਆਰ ॥੧॥ ਰਹਾਉ ॥
too kar gat meree; prabh deaar |1| rahaau | Ang 1182
Sant Singh KhalsaSave me, O my Merciful Lord God. ||1||Pause||
Manmohan SinghEmancipate Thou me, O my merciful Master. Pause.
Manmohan Singh (Punjabi)ਤੂੰ ਮੇਰੀ ਕਲਿਆਨ ਕਰ, ਹੇ ਮੇਰੇ ਮਿਹਰਬਾਨ ਮਾਲਕ! ਠਹਿਰਾਉ।
Fareedkot Teekaਹੇ ਦਯਾਲ ਪ੍ਰਭੂ! ਤੂੰ ਮੇਰੀ ਮੋਖਿ ਕਰੁ॥੧॥ ਰਹਾਉ ॥
Prof. Sahib Singh(ਮਿਹਰ ਕਰ) ਮੈਨੂੰ ਉੱਚੀ ਆਤਮਕ ਅਵਸਥਾ ਦੇਹ ॥੧॥ ਰਹਾਉ ॥ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਪ੍ਰਭ ਦਇਆਰ = ਹੇ ਦਇਆਲ ਪ੍ਰਭੂ! ॥੧॥ ਰਹਾਉ ॥
SikhNet (Spanish)Oh Señor Bondadoso, muéstrame Tu Compasión y libérame. (1-Pausa)
ਜਾਪ ਨ ਤਾਪ; ਨ ਕਰਮ ਕੀਤਿ ॥
jaap na taap; na karam keet | Ang 1182
Sant Singh KhalsaI have not practiced meditation, austerities or good actions.
Manmohan SinghI have practised not meditation, arduous service and good deeds.
Manmohan Singh (Punjabi)ਮੈਂ ਸਿਮਰਨ, ਕਰੜੀ ਘਾਲ ਅਤੇ ਚੰਗੇ ਅਮਲ ਦੀ ਕਮਾਈ ਨਹੀਂ ਕੀਤੀ।
Fareedkot Teekaਨਾ ਤੋ ਕੋਈ ਜਾਪ ਹੀ ਕੀਆ ਹੈ ਔਰ ਨਾ ਕੋਈ ਤਪੁ ਹੀ ਕੀਆ ਹੈ ਨਾ ਔਰ ਕਛੁ ਕਰਮ ਕੀਆ ਹੈ॥
Prof. Sahib Singhਹੇ ਪ੍ਰਭੂ! ਮੈਂ ਕੋਈ ਜਪ ਨਹੀਂ ਕੀਤੇ, ਮੈਂ ਕੋਈ ਤਪ ਨਹੀਂ ਕੀਤੇ, ਮੈਂ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਕੋਈ ਧਾਰਮਿਕ) ਕਰਮ ਨਹੀਂ ਕੀਤੇ;ਪਦ ਅਰਥ ਕਰਮ = (ਮਿਥੇ ਹੋਏ ਧਾਰਮਿਕ) ਕਰਮ। ਕੀਤਿ = ਕੀਤੇ।
SikhNet (Spanish)No he practicado austeridades, ni he meditado en Ti,
ਆਵੈ ਨਾਹੀ ਕਛੂ ਰੀਤਿ ॥
aavai naahee kachhoo reet | Ang 1182
Sant Singh KhalsaI do not know the way to meet You.
Manmohan SinghI know not the way to meet with Thee.
Manmohan Singh (Punjabi)ਮੈਨੂੰ ਤੇਰੇ ਨਾਲ ਮਿਲਣ ਦਾ ਮਾਰਗ ਨਹੀਂ ਆਉਂਦਾ।
Fareedkot Teekaਮੈਨੂੰ ਜਪ ਤਪਾਦਿਕੋਂ ਕੀ ਕੋਈ ਕਛੁ ਰੀਤੀ ਨਹੀਂ ਆਵਤੀ ਹੈ॥
Prof. Sahib Singhਕੋਈ ਧਾਰਮਿਕ ਰੀਤ-ਰਸਮ ਕਰਨੀ ਭੀ ਮੈਨੂੰ ਨਹੀਂ ਆਉਂਦੀ।ਪਦ ਅਰਥ ਰੀਤਿ = (ਧਾਰਮਿਕ) ਰਸਮ।
SikhNet (Spanish)ni tampoco he realizado buenas acciones,
ਮਨ ਮਹਿ ਰਾਖਉ; ਆਸ ਏਕ ॥
man meh raakhau; aas ek | Ang 1182
Sant Singh KhalsaWithin my mind, I have placed my hopes in the One Lord alone.
Manmohan SinghWithin my mind, I have enshrined the hope in the Lord alone.
Manmohan Singh (Punjabi)ਆਪਣੇ ਰਿਦੇ ਅੰਦਰ ਮੈਂ ਕੇਵਲ ਸੁਆਮੀ ਦੀ ਊਮੈਦ ਹੀ ਧਾਰਨ ਕੀਤੀ ਹੋਈ ਹੈ।
Fareedkot Teekaਪਰੰਤੂ ਮਨ ਮੇਂ ਏਕ ਏਹ ਆਸਾ ਰਾਖਤਾ ਹੂੰ॥
Prof. Sahib Singhਪਰ, ਹੇ ਪ੍ਰਭੂ! ਮੈਂ ਆਪਣੇ ਮਨ ਵਿਚ ਸਿਰਫ਼ ਇਹ ਆਸ ਰੱਖੀ ਬੈਠਾ ਹਾਂ,ਪਦ ਅਰਥ ਰਾਖਉਂ, ਮੈਂ ਰੱਖਦਾ ਹਾਂ।
SikhNet (Spanish)no conozco ni siquiera la forma de llegar hasta Ti, pero me apoyo en mi Única Esperanza,
ਨਾਮ ਤੇਰੇ ਕੀ; ਤਰਉ ਟੇਕ ॥੨॥
naam tere kee; trau ttek |2| Ang 1182
Sant Singh KhalsaThe Support of Your Name shall carry me across. ||2||
Manmohan SinghI shall be delivered through the support of Thy Name.
Manmohan Singh (Punjabi)ਤੇਰੇ ਨਾਮ ਦੇ ਆਸਰੇ ਰਾਹੀਂ ਮੇਰਾ ਪਾਰ ਉਤਾਰਾ ਹੋਵੇਗਾ।
Fareedkot Teekaਜੋ ਤੇਰੇ ਨਾਮ ਕੀ (ਟੇਕ) ਓਟ ਲੈਕਰ ਤਰ ਜਾਵੋਂਗਾ॥੨॥
Prof. Sahib Singhਕਿ ਤੇਰੇ ਨਾਮ ਦੇ ਆਸਰੇ ਮੈਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਵਾਂਗਾ ॥੨॥ਪਦ ਅਰਥ ਤਰਉ = ਤਰਉਂ, ਮੈਂ ਤਰਦਾ ਹਾਂ, ਮੈਂ ਪਾਰ ਲੰਘ ਜਾਵਾਂਗਾ। ਟੇਕ = ਆਸਰੇ ॥੨॥
SikhNet (Spanish)que eres Tú, oh Dios, pues sé que soy emancipado sólo a través de Tu Nombre, oh Señor. (2)
ਸਰਬ ਕਲਾ ਪ੍ਰਭ; ਤੁਮੑ ਪ੍ਰਬੀਨ ॥
sarab kalaa prabh; tuma prabeen | Ang 1182
Sant Singh KhalsaYou are the Expert, O God, in all powers.
Manmohan SinghThou are conversant with all are, O Lord.
Manmohan Singh (Punjabi)ਤੂੰ ਸਾਰਿਆਂ ਹੁਨਰਾਂ ਦਾ ਮਾਹਰ ਹੈ, ਹੇ ਸਾਹਿਬ!
Fareedkot Teekaਹੇ ਪ੍ਰਭੂ! ਤੁਮ ਸਰਬ ਸਕਤੀਓਂ ਕਰ ਪ੍ਰਬੀਨ ਹੋ॥
Prof. Sahib Singhਹੇ ਪ੍ਰਭੂ! ਤੂੰ ਸਾਰੀਆਂ ਹੀ ਤਾਕਤਾਂ ਵਿਚ ਪੂਰਨ ਹੈਂ।ਪਦ ਅਰਥ ਕਲਾ = ਸੱਤਿਆ, ਹੁਨਰ। ਪ੍ਰਬੀਨ = ਸਿਆਣਾ, ਪੂਰਨ।
SikhNet (Spanish)Oh Dios, Tú eres el Maestro de cada corazón, y como pez en el mar,
ਅੰਤੁ. ਨ ਪਾਵਹਿ; ਜਲਹਿ ਮੀਨ ॥
ant. na paaveh; jaleh meen | Ang 1182
Sant Singh KhalsaThe fish cannot find the limits of the water.
Manmohan SinghI am like a fish, which can find not the limit of water.
Manmohan Singh (Punjabi)ਮੈਂ ਮੱਛੀ ਦੀ ਮਾਨਿੰਦ ਹਾਂ, ਜੋ ਪਾਣੀ ਦੇ ਓੜਕ ਨੂੰ ਨਹੀਂ ਪਾ ਸਕਦੀ।
Fareedkot Teekaਜੈਸੇ ਮਛੀ ਜਲ ਕਾ ਅੰਤੁ ਨਹੀਂ ਪਾਇ ਸਕਤੀ, ਭਾਵ ਸੇ ਤਿਸ ਬਿਅੰਤ ਕਾ ਕੋਈ ਅੰਤੁ ਨਹੀਂ ਪਾਇ ਸਕਤਾ ਹੈ॥
Prof. Sahib Singh(ਅਸੀਂ ਜੀਵ ਤੇਰਾ ਅੰਤ ਨਹੀਂ ਪਾ ਸਕਦੇ, ਜਿਵੇਂ ਸਮੁੰਦਰ ਦੇ) ਪਾਣੀ ਦੀਆਂ ਮੱਛੀਆਂ (ਸਮੁੰਦਰ ਦਾ) ਅੰਤ ਨਹੀਂ ਪਾ ਸਕਦੀਆਂ।ਪਦ ਅਰਥ ਜਲਹਿ ਮੀਨ = ਜਲ ਦੀਆਂ ਮੱਛੀਆਂ।
SikhNet (Spanish)no puedo ni imaginarme qué tan Profundo y Vasto eres.
ਅਗਮ ਅਗਮ; ਊਚਹ ਤੇ ਊਚ ॥
agam agam; aoochah te aooch | Ang 1182
Sant Singh KhalsaYou are Inaccessible and Unfathomable, the Highest of the High.
Manmohan SinghThou, O Lord, are Unfathomable, Inaccessible and the highest of high.
Manmohan Singh (Punjabi)ਤੂੰ ਹੇ ਪ੍ਰਭੂ! ਅਥਾਹ ਪਹੁੰਚ ਤੋਂ ਪਰ੍ਹੇ ਅਤੇ ਬੁਲੰਦਾ ਦਾ ਪਰਮ ਬੁਲੰਦ ਹੈ।
Fareedkot Teekaਤੂੰ (ਅਗਮ) ਸਾਸਤ੍ਰੋਂ ਵਾ ਮਨ ਬਾਣੀ ਕਾ ਪਰਾ ਹੈਂ ਔਰ (ਊਚ) ਬ੍ਰਹਮਾਦਿਕੋਂ ਸੇ ਊਚਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ ਅਪਹੁੰਚ ਹੈਂ, ਤੂੰ ਉੱਚਿਆਂ ਤੋਂ ਉੱਚਾ ਹੈਂ।ਪਦ ਅਰਥ ਅਗਮ = ਅਪਹੁੰਚ। ਤੇ = ਤੋਂ।
SikhNet (Spanish)Tú eres nuestro Señor Insondable, lo más Alto de lo alto.
ਹਮ ਥੋਰੇ; ਤੁਮ ਬਹੁਤ ਮੂਚ ॥੩॥
ham thore; tum bahut mooch |3| Ang 1182
Sant Singh KhalsaI am small, and You are so very Great. ||3||
Manmohan SinghI am small and Thou are very great.
Manmohan Singh (Punjabi)ਮੈਂ ਛੋਟਾ ਹਾਂ ਅਤੇ ਤੂੰ ਨਿਹਾਇਤ ਹੀ ਵੱਡਾ ਹੈ।
Fareedkot Teekaਹਮ ਥੋਰੇ ਅਰਥਾਤ ਤੁਛ ਹੈਂ ਔਰ ਆਪ ਬਹੁਤੇ ਸੇ ਬਹੁਤੇ ਹੋ॥੩॥
Prof. Sahib Singhਅਸੀਂ ਜੀਵ ਥੋੜ-ਵਿਤੇ ਹਾਂ, ਤੂੰ ਵੱਡੇ ਜਿਗਰੇ ਵਾਲਾ ਹੈਂ ॥੩॥ਪਦ ਅਰਥ ਥੋਰੇ = ਥੋੜੇ ਵਿਤ ਵਾਲੇ, ਥੋੜ-ਵਿਤੇ। ਮੂਚ = ਵੱਡਾ, ਵੱਡੇ ਜਿਗਰੇ ਵਾਲਾ ॥੩॥
SikhNet (Spanish)Me siento tan pequeño y a Ti tan Grande. (3)
ਜਿਨ ਤੂ ਧਿਆਇਆ; ਸੇ ਗਨੀ ॥
jin too dhiaaeaa; se ganee | Ang 1182
Sant Singh KhalsaThose who meditate on You are wealthy.
Manmohan SinghWealthy are they, who meditate on Thee.
Manmohan Singh (Punjabi)ਅਮੀਰ ਹਨ ਉਹ, ਜੋ ਤੇਰਾ ਸਿਮਰਨ ਕਰਦੇ ਹਨ।
Fareedkot Teekaਜਿਨੋਂ ਨੇ ਤੇਰੇ ਕੋ ਧ੍ਯਾਇਆ ਹੈ ਸੇਈ (ਗਨੀ) ਗਿਣਤੀ ਮੇਂ ਹੈਂ॥
Prof. Sahib Singhਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੇ ਤੇਰਾ ਨਾਮ ਸਿਮਰਿਆ ਹੈ, ਉਹ (ਅਸਲ) ਧਨਾਢ ਹਨ।ਪਦ ਅਰਥ ਤੂ = ਤੈਨੂੰ। ਸੇ = ਉਹ ਮਨੁੱਖ {ਬਹੁ-ਵਚਨ}। ਗਨੀ = ਗ਼ਨੀ, ਧਨਾਢ।
SikhNet (Spanish)Aquéllos que meditaron en Ti se enriquecieron con Tu Nombre,
ਜਿਨ ਤੂ ਪਾਇਆ; ਸੇ ਧਨੀ ॥
jin too paaeaa; se dhanee | Ang 1182
Sant Singh KhalsaThose who attain You are rich.
Manmohan SinghThey who attain unto Thee; they alone are the men of fortune.
Manmohan Singh (Punjabi)ਜੋ ਤੈਨੂੰ ਪ੍ਰਾਪਤ ਹੋਏ ਹਨ, ਕੇਵਲ ਉਹ ਹੀ ਧਨਾਢ ਹਨ।
Fareedkot Teekaਜਿਨੋਂ ਨੇ ਤੇਰੇ ਕੋ ਸੇਵਿਆ ਹੈ ਸੇ ਪੁਰਸ ਧਨੀ ਹੈਂ॥
Prof. Sahib Singhਜਿਨ੍ਹਾਂ ਨੇ ਤੈਨੂੰ ਲੱਭ ਲਿਆ ਉਹ ਅਸਲ ਦੌਲਤਮੰਦ ਹਨ।ਪਦ ਅਰਥ ਤੂ = ਤੈਨੂੰ। ਧਨੀ = ਧਨ ਵਾਲੇ, ਦੌਲਤਮੰਦ।
SikhNet (Spanish)sí los que lograron llegar a Ti, son los únicos ricos en verdad.
ਜਿਨਿ ਤੂ ਸੇਵਿਆ; ਸੁਖੀ ਸੇ ॥
jin too seviaa; sukhee se | Ang 1182
Sant Singh KhalsaThose who serve You are peaceful.
Manmohan SinghThey alone are in peace, who serve Thee.
Manmohan Singh (Punjabi)ਕੇਵਲ ਉਹ ਹੀ ਆਰਾਮ ਵਿੱਚ ਹਨ, ਜੋ ਤੇਰੀ ਚਾਕਰੀ ਕਰਦੇ ਹਨ।
Fareedkot Teekaਜਿਨੋਂ ਨੇ ਤੇਰੇ ਕੋ ਸੇਵਿਆ ਹੈ, ਸੋ ਸੁਖੀ ਹੈਂ॥
Prof. Sahib Singhਜਿਸ ਜਿਸ ਮਨੁੱਖ ਨੇ ਤੇਰੀ ਭਗਤੀ ਕੀਤੀ, ਉਹ ਸਭ ਸੁਖੀ ਹਨ,ਪਦ ਅਰਥ ਜਿਨਿ = ਜਿਸ ਨੇ, ਜਿਸ ਜਿਸ ਨੇ।
SikhNet (Spanish)Los que Te sirvieron encontraron el Éxtasis, oh Dios,
ਸੰਤ ਸਰਣਿ; ਨਾਨਕ ਪਰੇ ॥੪॥੭॥
sant saran; naanak pare |4|7| Ang 1182
Sant Singh KhalsaNanak seeks the Sanctuary of the Saints. ||4||7||
Manmohan SinghNanak has sought the saints refuge.
Manmohan Singh (Punjabi)ਨਾਨਕ ਨੇ ਸਾਧੂਆਂ ਦੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਨ ਤੇਰੇ ਸੰਤੋਂ ਕੀ ਸਰਣ ਪੜੇ ਹੈਂ॥੪॥੭॥☬ਦੋ ਸਬਦੋਂ ਕਰ ਉਪਦੇਸੁ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਤੇਰੇ ਸੰਤ ਜਨਾਂ ਦੀ ਸਰਨ ਪਏ ਰਹਿੰਦੇ ਹਨ ॥੪॥੭॥ਪਦ ਅਰਥ ਨਾਨਕ = ਹੇ ਨਾਨਕ ॥੪॥੭॥
SikhNet (Spanish)busco entonces el Refugio de los Santos, oh Señor. (4-7)