ੴ

ਸਿੱਖਬਾਣੀ · SikhBani

ਕਾਇਆ ਬ੍ਰਹਮਾ ਮਨੁ ਹੈ ਧੋਤੀ ॥

kaaeaa brahamaa man hai dhotee
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 355 · 23 lines
Translations

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa Measure 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਕਾਇਆ ਬ੍ਰਹਮਾ; ਮਨੁ ਹੈ ਧੋਤੀ ॥

kaaeaa brahamaa; man hai dhotee |

Sant Singh KhalsaLet the body be the Brahmin, and let the mind be the loin-cloth;
Manmohan SinghI make my body the Brahman, the heart the lion-cloth, Divine Knowledge the sacred thread,
Manmohan Singh (Punjabi)ਮੈਂ ਆਪਣੇ ਤਨ ਨੂੰ ਬ੍ਰਹਮਨ, ਦਿਲ ਨੂੰ ਧੋਤੀ, ਗਿਆਨ ਨੂੰ ਜਨੇਊ,
Fareedkot Teekaਤਿਨ ਕਾ ਮਨੁ (ਬ੍ਰਹਮਾ) ਬ੍ਰਾਹਮਨ ਹੈ ਜਿਨੋਂ ਨੇ (ਕਾਇਆਂ) ਦੇਹੀ (ਧੋਤੀ), ਭਾਵ ਪਾਪੋਂ ਸੇ ਰਹਤ ਕਰੀ ਹੈ॥
Prof. Sahib Singh(ਨਾਮ ਦੀ ਬਰਕਤਿ ਨਾਲ ਵਿਕਾਰਾਂ ਤੋਂ ਬਚਿਆ ਹੋਇਆ) ਮਨੁੱਖਾ ਸਰੀਰ ਹੀ (ਉੱਚ-ਜਾਤੀਆ) ਬ੍ਰਾਹਮਣ ਹੈ, (ਪਵਿਤ੍ਰ ਹੋਇਆ) ਮਨ (ਬ੍ਰਾਹਮਣ ਦੀ) ਧੋਤੀ ਹੈ।

ਪਦ ਅਰਥ ਕਾਇਆ = ਸਰੀਰ, ਮਨੁੱਖਾ ਸਰੀਰ, ਵਿਕਾਰਾਂ ਤੋਂ ਬਚਿਆ ਹੋਇਆ ਸਰੀਰ। ਬ੍ਰਹਮਾ = ਬ੍ਰਾਹਮਣ। ਮਨੁ = ਪਵਿਤ੍ਰ ਮਨ।

SikhNet (Spanish)Deja que tu cuerpo sea el Brahmán; que la mente sea la Dhoti; que el conocimiento sea el hilo sagrado;

ਗਿਆਨੁ ਜਨੇਊ; ਧਿਆਨੁ ਕੁਸਪਾਤੀ ॥

giaan janeaoo; dhiaan kusapaatee |

Sant Singh Khalsalet spiritual wisdom be the sacred thread, and meditation the ceremonial ring.
Manmohan Singhand meditation the leaves of spear grass.
Manmohan Singh (Punjabi)ਅਤੇ ਪ੍ਰਭੂ-ਧਿਆਨ (ਸਿਮਰਨ) ਨੂੰ ਦੱਭ ਦੇ ਪੱਤੇ ਬਣਾਉਂਦਾ ਹਾਂ।
Fareedkot Teekaਜਿਨੋਂ ਨੇ ਮਨ ਕੋ ਸੁਧ ਕੀਆ ਹੈ ਗ੍ਯਾਨ ਕਾ ਜਨੇਊ ਪਹਿਰਾ ਹੈ ਔਰ ਧ੍ਯਾਨ ਕੀ (ਕੁਸਪਾਤੀ) ਕੁਸਾ ਕੇ ਛਲੇ ਪਹਰੇ ਹੈਂ, ਸੋ ਬ੍ਰਾਹਮਣ ਹੂਏ ਹੈਂ॥
Prof. Sahib Singhਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਜਨੇਊ ਹੈ ਤੇ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸੁਰਤਿ ਦੱਭ ਦਾ ਛੱਲਾ।

ਪਦ ਅਰਥ ਗਿਆਨੁ = ਪਰਮਾਤਮਾ ਨਾਲ ਡੂੰਘੀ ਸਾਂਝ। ਧਿਆਨੁ = ਪਰਮਾਤਮਾ ਦੀ ਯਾਦ ਵਿਚ ਸੁਰਤਿ ਜੋੜਨੀ। ਕੁਸ = ਦੱਭ। ਕੁਸ ਪਾਤੀ = ਦੱਭ ਦਾ ਛੱਲਾ (ਜੋ ਚੀਚੀ ਦੀ ਨਾਲ ਦੀ ਉਂਗਲੀ ਤੇ ਪਾਈਦਾ ਹੈ ਕੋਈ ਪੂਜਾ ਆਦਿਕ ਕਰਨ ਵੇਲੇ)।

SikhNet (Spanish)que Kusha, el anillo sagrado para la ceremonia de Yagna sea la meditación;

ਹਰਿ ਨਾਮਾ ਜਸੁ; ਜਾਚਉ ਨਾਉ ॥

har naamaa jas; jaachau naau |

Sant Singh KhalsaI seek the Name of the Lord and His Praise as my cleansing bath.
Manmohan SinghIn place of bath at holies, I beg for God's Name and praise.
Manmohan Singh (Punjabi)ਤੀਰਥਾਂ ਉਤੇ ਇਸ਼ਨਾਨ ਦੀ ਥਾਂ ਮੈਂ ਵਾਹਿਗੁਰੂ ਦਾ ਨਾਮ ਅਤੇ ਸਿਫ਼ਤ ਸ਼ਲਾਘਾ ਮੰਗਦਾ ਹਾਂ।
Fareedkot Teekaਹੇ ਪਾਂਡੇ! ਤੂੰ ਭੀ ਐਸਾ ਬ੍ਰਾਹਮਣ ਹੋ ਕਰ ਹਰਿ ਨਾਮ ਕੇ ਜਸ (ਨਾਉ) ਨੌਕਾ ਕੋ ਗੁਰੋਂ ਸੇ ਮਾਂਗ॥
Prof. Sahib Singhਮੈਂ ਤਾਂ (ਹੇ ਪਾਂਡੇ!) ਪਰਮਾਤਮਾ ਦਾ ਨਾਮ ਹੀ (ਦੱਛਣਾ) ਮੰਗਦਾ ਹਾਂ, ਸਿਫ਼ਤਿ-ਸਾਲਾਹ ਹੀ ਮੰਗਦਾ ਹਾਂ,

ਪਦ ਅਰਥ ਜਸੁ = ਸਿਫ਼ਤਿ-ਸਾਲਾਹ। ਜਾਚਉ = ਮੈਂ ਮੰਗਦਾ ਹਾਂ।

SikhNet (Spanish)y buscando la Alabanza del Naam, el Nombre del Señor,

ਗੁਰ ਪਰਸਾਦੀ; ਬ੍ਰਹਮਿ ਸਮਾਉ ॥੧॥

gur parasaadee; braham samaau |1|

Sant Singh KhalsaBy Guru's Grace, I am absorbed into God. ||1||
Manmohan SinghBy Guru's favour I shall merge into the Lord.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ, ਮੈਂ ਪ੍ਰਭੂ ਅੰਦਰ ਲੀਨ ਹੋ ਜਾਵਾਂਗਾ।
Fareedkot Teekaਔਰ ਗੁਰੋਂ ਕੀ ਕ੍ਰਿਪਾ ਸੇ ਬ੍ਰਹਮ ਮੇਂ ਸਮਾਇ ਜਾਉ॥੧॥
Prof. Sahib Singhਤਾਕਿ ਗੁਰੂ ਦੀ ਕਿਰਪਾ ਨਾਲ (ਨਾਮ ਸਿਮਰ ਕੇ) ਪਰਮਾਤਮਾ ਵਿਚ ਲੀਨ ਰਹਾਂ ॥੧॥

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਬ੍ਰਹਮਿ = ਪਰਮਾਤਮਾ ਵਿਚ। ਸਮਾਉ = ਮੈਂ ਲੀਨ ਰਹਾਂ ॥੧॥

SikhNet (Spanish)fúndete en tu Señor, por la Gracia del Guru. (1)

ਪਾਂਡੇ; ਐਸਾ ਬ੍ਰਹਮ ਬੀਚਾਰੁ ॥

paandde; aisaa braham beechaar |

Sant Singh KhalsaO Pandit, O religious scholar, contemplate God in such a way
Manmohan SinghO Pandit, so meditate on the Lord,
Manmohan Singh (Punjabi)ਹੇ ਪੰਡਿਤ! ਐਸ ਤਰ੍ਹਾਂ ਪ੍ਰਭੂ ਦਾ ਸਿਮਰਨ ਕਰ,
Fareedkot Teekaਹੇ ਪਾਂਡੇ! ਐਸਾ ਹੋ ਕੇ ਬ੍ਰਹਮਾ ਕਾ ਬੀਚਾਰੁ ਕਰੁ॥
Prof. Sahib Singhਹੇ ਪਾਂਡੇ! ਤੂੰ ਭੀ ਇਸੇ ਤਰ੍ਹਾਂ ਪਰਮਾਤਮਾ ਦੇ ਗੁਣਾਂ ਦਾ ਵਿਚਾਰ ਕਰ।

ਪਦ ਅਰਥ ਪਾਂਡੇ = ਹੇ ਪੰਡਿਤ!

SikhNet (Spanish)Oh Pandit, habita en tal Sabiduría Celestial y busca la piedad a través del Nombre,

ਨਾਮੇ ਸੁਚਿ. ਨਾਮੋ ਪੜਉ; ਨਾਮੇ ਚਜੁ ਆਚਾਰੁ ॥੧॥ ਰਹਾਉ ॥

naame such. naamo prrau; naame chaj aachaar |1| rahaau |

Sant Singh Khalsathat His Name may sanctify you, that His Name may be your study, and His Name your wisdom and way of life. ||1||Pause||
Manmohan Singhthat His Name may be thy purification, His Name thy learning, His Name thy wisdom and way of life. Pause.
Manmohan Singh (Punjabi)ਕਿ ਉਸ ਦਾ ਨਾਮ ਤੇਰੀ ਪਵਿੱਤ੍ਰਤਾ, ਉਸ ਦਾ ਨਾਮ ਤੇਰੀ ਪੜ੍ਹਾਈ, ਉਸ ਦਾ ਨਾਮ ਤੇਰੀ ਸਿਆਣਪ ਅਤੇ ਜੀਵਨ-ਰਹੁ-ਰੀਤੀ ਹੋਵੇ। ਠਹਿਰਾਉ।
Fareedkot Teekaਨਾਮ ਜਾਪ ਕੀ ਹੀ ਪਵਿੱਤ੍ਰਤਾ ਕਰ, ਜਿਨ ਭਗਵਤ ਸਬੰਧੀ ਗ੍ਰੰਥੋਂ ਮੇਂ ਨਾਮ ਕੀ ਮਹਿਮਾ ਹੋ ਸੋਈ ਪੜ੍ਹ, (ਨਾਮੇ ਚਜੁ ਆਚਾਰ) ਨਾਮ ਜਪਨ ਰੂਪ ਹੀ ਸ੍ਰੇਸਟ ਕਰਮੋਂ ਕੋ ਕਰ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਨਾਮ ਵਿਚ ਹੀ ਸੁੱਚ ਹੈ, ਮੈਂ ਤਾਂ ਪਰਮਾਤਮਾ ਦਾ ਨਾਮ-ਸਿਮਰਨ (-ਰੂਪ ਵੇਦ) ਪੜ੍ਹਦਾ ਹਾਂ, ਪ੍ਰਭੂ ਦੇ ਨਾਮ ਵਿਚ ਹੀ ਸਾਰੀਆਂ ਧਾਰਮਿਕ ਰਸਮਾਂ ਆ ਜਾਂਦੀਆਂ ਹਨ ॥੧॥ ਰਹਾਉ ॥

ਪਦ ਅਰਥ ਨਾਮੇ = ਨਾਮ ਵਿਚ ਹੀ। ਨਾਮੋ ਪੜਉ = ਮੈਂ ਨਾਮ (-ਰੂਪ ਵੇਦ ਆਦਿਕ) ਪੜ੍ਹਦਾ ਹਾਂ। ਚਜੁ = ਧਾਰਮਿਕ ਰਸਮਾਂ ਕਰਨੀਆਂ। ਆਚਾਰੁ = ਧਾਰਮਿਕ ਰਸਮਾਂ ਕਰਨੀਆਂ ॥੧॥ ਰਹਾਉ ॥

SikhNet (Spanish)lee sólo el Nombre y haz del Naam, el Nombre del Señor tu conducta y tu práctica. (1-Pausa)

ਬਾਹਰਿ ਜਨੇਊ; ਜਿਚਰੁ ਜੋਤਿ ਹੈ ਨਾਲਿ ॥

baahar janeaoo; jichar jot hai naal |

Sant Singh KhalsaThe outer sacred thread is worthwhile only as long as the Divine Light is within.
Manmohan SinghThe outer 'Janeu' (sacred thread) lasts so long as there is Divine light within Thee.
Manmohan Singh (Punjabi)ਬਾਹਰਲਾ ਜੰਞੂ ਤਦ ਤਾਂਈ ਰਹਿੰਦਾ ਹੈ, ਜਦ ਤੋੜੀਂ ਈਸ਼ਵਰੀ ਪ੍ਰਕਾਸ਼ ਤੇਰੇ ਅੰਦਰ ਹੈ।
Fareedkot Teekaਬਾਹਰ ਕਾ ਜਨੇਊ ਤਬ ਤਕ ਰਹਤਾ ਹੈ, ਜਬ ਤਕ ਜੋਤਿ ਚੈਤੰਨ੍ਯ ਸਤਾ ਇਸ ਸਰੀਰ ਕੇ ਸਾਥ ਹੈ॥
Prof. Sahib Singh(ਹੇ ਪਾਂਡੇ!) ਬਾਹਰਲਾ ਜਨੇਊ ਉਤਨਾ ਚਿਰ ਹੀ ਹੈ, ਜਿਤਨਾ ਚਿਰ ਜੋਤਿ ਸਰੀਰ ਵਿਚ ਮੌਜੂਦ ਹੈ (ਫਿਰ ਇਹ ਕਿਸ ਕੰਮ?)।

ਪਦ ਅਰਥ ਬਾਹਰਿ = ਸਰੀਰ ਉਤੇ ਪਾਇਆ ਹੋਇਆ।

SikhNet (Spanish)Tu hilo sagrado tendrá un valor sólo si hay Luz Divina en tu interior,

ਧੋਤੀ ਟਿਕਾ; ਨਾਮੁ ਸਮਾਲਿ ॥

dhotee ttikaa; naam samaal |

Sant Singh KhalsaSo make the remembrance of the Naam, the Name of the Lord, your loin-cloth and the ceremonial mark on your forehead.
Manmohan SinghMake the remembrance of the Name thy lion-cloth and frontal mark.
Manmohan Singh (Punjabi)ਨਾਮ ਦੇ ਸਿਮਰਨ ਨੂੰ ਆਪਣੇ ਤੇੜ ਦੀ ਚਾਦਰ ਅਤੇ ਤਿਲਕ ਬਣਾ।
Fareedkot Teekaਤਾਂ ਤੇ ਹੇ ਪੰਡਿਤ! ਬਾਹਰ ਕਾ ਭਰੋਸਾ ਤ੍ਯਾਗ ਕਰ ਧੋਤੀ ਇਹੀ ਕਰ, ਟਿਕਾ ਸਿਰੋਮਣੀ ਜੋ ਨਾਮ ਹੈ ਤਿਸ ਕਾ ਸਿਮਰਨੁ ਕਰ॥
Prof. Sahib Singhਪ੍ਰਭੂ ਦਾ ਨਾਮ ਹਿਰਦੇ ਵਿਚ ਸਾਂਭ-ਇਹੀ ਹੈ ਧੋਤੀ ਇਹੀ ਹੈ ਟਿੱਕਾ।
SikhNet (Spanish)lo mismo que tu Dhoti y tu marca sagrada de azafrán, y habrá Luz Divina,

ਐਥੈ ਓਥੈ; ਨਿਬਹੀ ਨਾਲਿ ॥

aithai othai; nibahee naal |

Sant Singh KhalsaHere and hereafter, the Name alone shall stand by you.
Manmohan SinghThe Name alone shall stand by thee here and hereafter.
Manmohan Singh (Punjabi)ਕੇਵਲ ਨਾਮ ਹੀ ਏਥੇ ਅਤੇ ਓਥੇ ਤੇਰਾ ਪੱਖ ਪੂਰੇਗਾ।
Fareedkot Teekaਜੋ ਇਸ ਲੋਕ ਮੇਂ ਪਰਲੋਕ ਮੇਂ ਤੇਰਾ ਸਾਥ ਨਿਭ ਜਾਏ॥
Prof. Sahib Singhਇਹ ਨਾਮ ਹੀ ਲੋਕ ਪਰਲੋਕ ਵਿਚ ਸਾਥ ਨਿਭਾਹੁੰਦਾ ਹੈ।

ਪਦ ਅਰਥ ਐਥੇ = ਇਸ ਲੋਕ ਵਿਚ। ਓਥੈ = ਪਰਲੋਕ ਵਿਚ।

SikhNet (Spanish)sólo si cantas el Naam, el Nombre del Señor, pues sólo el Nombre estará contigo aquí y aquí después.

ਵਿਣੁ ਨਾਵੈ; ਹੋਰਿ ਕਰਮ. ਨ ਭਾਲਿ ॥੨॥

vin naavai; hor karam. na bhaal |2|

Sant Singh KhalsaDo not seek any other actions, except the Name. ||2||
Manmohan SinghSearch for no other deeds, but the Name.
Manmohan Singh (Punjabi)ਨਾਮ ਦੇ ਬਗੈਰ, ਹੋਰਸ ਅਮਲਾਂ ਦੀ ਖੋਜ ਭਾਲ ਨਾਂ ਕਰ।
Fareedkot Teekaਬਿਨਾ ਨਾਮ ਕੇ ਦੂਸਰੇ ਕਰਮੋਂ ਕੋ ਨ ਖੋਜਤਾ ਫਿਰ॥੨॥
Prof. Sahib Singh(ਹੇ ਪਾਂਡੇ!) ਨਾਮ ਵਿਸਾਰ ਕੇ ਹੋਰ ਹੋਰ ਧਾਰਮਿਕ ਰਸਮਾਂ ਨਾਹ ਭਾਲਦਾ ਫਿਰ ॥੨॥

ਪਦ ਅਰਥ ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ}। ਭਾਲਿ = ਲੱਭ ॥੨॥

SikhNet (Spanish)Por lo tanto, no busques nada más que el Naam, el Nombre del Señor. (2)

ਪੂਜਾ ਪ੍ਰੇਮ; ਮਾਇਆ ਪਰਜਾਲਿ ॥

poojaa prem; maaeaa parajaal |

Sant Singh KhalsaWorship the Lord in loving adoration, and burn your desire for Maya.
Manmohan SinghWorship the Lord with love, and burn thy desire for wealth.
Manmohan Singh (Punjabi)ਪ੍ਰਭੂ ਦੇ ਪਿਆਰ ਨਾਲ ਉਪਾਸ਼ਨਾ ਕਰ ਤੇ ਧਨ ਦੌਲਤ ਦੀ ਖ਼ਾਹਿਸ਼ ਨੂੰ ਸਾੜ ਸੁੱਟ।
Fareedkot Teekaਠਾਕੁਰ ਪੂਜਾ ਯਹੀ ਹੈ, ਜੋ ਪ੍ਰਮੇਸ੍ਵਰ ਮੇਂ ਪ੍ਰੇਮ ਕਰ (ਮਾਯਾ) ਛਲ ਵਾ ਕਪਟ ਇਸ ਕੋ (ਪਰ) ਭਲੀ ਪ੍ਰਕਾਰ ਜਲਾਓ ਅਰਥਾਤ ਏਹੀ ਧੂਪ ਦੇਉ॥
Prof. Sahib Singh(ਨਾਮ ਵਿਚ ਜੁੜ ਕੇ) ਮਾਇਆ ਦਾ ਮੋਹ (ਆਪਣੇ ਅੰਦਰੋਂ) ਚੰਗੀ ਤਰ੍ਹਾਂ ਸਾੜ ਦੇ-ਇਹੀ ਹੈ ਦੇਵ-ਪੂਜਾ।

ਪਦ ਅਰਥ ਪੂਜਾ = ਮੂਰਤੀ ਅਗੇ ਧੂਪ ਧੁਖਾਣਾ। ਪ੍ਰੇਮ ਮਾਇਆ = ਮਾਇਆ ਦਾ ਮੋਹ। ਪਰਜਾਲਿ = ਚੰਗੀ ਤਰ੍ਹਾਂ ਸਾੜ ਦੇ।

SikhNet (Spanish)Haz tu Alabanza a través del Amor y deja que Maya

ਏਕੋ ਵੇਖਹੁ; ਅਵਰੁ ਨ ਭਾਲਿ ॥

eko vekhahu; avar na bhaal |

Sant Singh KhalsaBehold only the One Lord, and do not seek out any other.
Manmohan SinghSee but one God and seek no other.
Manmohan Singh (Punjabi)ਕੇਵਲ ਇੱਕ ਵਾਹਿਗੁਰੂ ਨੂੰ ਦੇਖ, ਤੇ ਹੋਰ ਕਿਸੇ ਦੀ ਤਲਾਸ਼ ਨਾਂ ਕਰ।
Fareedkot Teekaਏਕ ਅਕਾਲ ਪੁਰਖ ਕੋ ਹੀ ਸ੍ਰਬਤ੍ਰ ਸਥਾਣੋ ਮੇਂ ਦੇਖ ਔਰ ਦੇਵੀ ਦੇਵਤਿਓਂ ਕੋ (ਨ ਭਾਲਿ) ਢੂੰਢਤਾ ਨਾ ਫਿਰ॥
Prof. Sahib Singhਹਰ ਥਾਂ ਇਕ ਪਰਮਾਤਮਾ ਨੂੰ ਵੇਖ, (ਹੇ ਪਾਂਡੇ!) ਉਸ ਤੋਂ ਬਿਨਾ ਕਿਸੇ ਹੋਰ ਦੇਵਤੇ ਨੂੰ ਨਾਹ ਲੱਭਦਾ ਰਹੁ।
SikhNet (Spanish)sea consumida en tu interior y ve sólo al Uno, pues no existe nadie más.

ਚੀਨੑੈ ਤਤੁ; ਗਗਨ ਦਸ ਦੁਆਰ ॥

cheenai tat; gagan das duaar |

Sant Singh KhalsaBecome aware of reality, in the Sky of the Tenth Gate;
Manmohan SinghSee thou the Reality at the firmament of the tenth gate,
Manmohan Singh (Punjabi)ਦਸਵੇਂ ਦਰਵਾਜ਼ੇ ਦੇ ਆਕਾਸ਼ ਤੇ ਤੂੰ ਅਸਲੀਅਤ ਨੂੰ ਵੇਖ,
Fareedkot Teeka(ਗਗਨ) ਚਿਦਾਕਾਸਕੋ ਤਤ ਰੂਪ (ਦਸ ਦੁਆਰ) ਦਸੋਂ ਇੰਦ੍ਰੀਓਂ ਮੇਂ ਪੂਰਨ ਜਾਨ, ਭਾਵ ਯਹ ਕਿ ਦੇਖਤਾ ਸੁਨਤਾ ਸੂੰਘਤਾ ਸੋਈ ਹੈ॥
Prof. Sahib Singhਜੇਹੜਾ ਮਨੁੱਖ ਹਰ ਥਾਂ ਵਿਆਪਕ ਪਰਮਾਤਮਾ ਨੂੰ ਪਛਾਣ ਲੈਂਦਾ ਹੈ, ਉਸ ਨੇ ਮਾਨੋ ਦਸਵੇਂ ਦੁਆਰ ਵਿਚ ਸਮਾਧੀ ਲਾਈ ਹੋਈ ਹੈ।

ਪਦ ਅਰਥ ਚੀਨੈ = ਜੋ ਮਨੁੱਖ ਵੇਖਦਾ ਹੈ। ਤਤੁ = ਸਰਬ-ਵਿਆਪਕ ਜੋਤਿ। ਗਗਨ = ਆਕਾਸ਼, ਚਿੱਤ-ਰੂਪ ਆਕਾਸ਼, ਚਿਦਾਕਾਸ਼, ਦਿਮਾਗ਼।

SikhNet (Spanish)Examinar la Quintaesencia de la Realidad, es sostener la respiración en el cielo de la mente, la Décima Puerta,

ਹਰਿ ਮੁਖਿ ਪਾਠ ਪੜੈ; ਬੀਚਾਰ ॥੩॥

har mukh paatth parrai; beechaar |3|

Sant Singh Khalsaread aloud the Lord's Word, and contemplate it. ||3||
Manmohan Singhand read thou with thy mouth God's gospel and ponder over it.
Manmohan Singh (Punjabi)ਅਤੇ ਤੂੰ ਆਪਣੇ ਮੂੰਹ ਨਾਲ ਹਰੀ ਦੀ ਵਾਰਤਾ ਵਾਚ ਅਤੇ ਇਸ ਦੀ ਸੋਚ ਵੀਚਾਰ ਕਰ।
Fareedkot Teekaਮੁਖ ਸੇ ਭੀ ਹਰੀ ਕਾ ਪਾਠ ਕਰ, ਬਿਚਾਰ ਭੀ ਹਰਿ ਸਰੂਪ ਕਾ ਹੀ ਕਰ॥੩॥
Prof. Sahib Singhਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਸਦਾ ਆਪਣੇ ਮੂੰਹ ਵਿਚ ਰੱਖਦਾ ਹੈ (ਉਚਾਰਦਾ), ਉਹ (ਵੇਦ ਆਦਿਕ ਪੁਸਤਕਾਂ ਦੇ) ਵਿਚਾਰ ਪੜ੍ਹ ਰਿਹਾ ਹੈ ॥੩॥

ਪਦ ਅਰਥ ਮੁਖਿ = ਮੂੰਹ ਵਿਚ ॥੩॥

SikhNet (Spanish)entonces, recita el Evangelio del Señor y habita en Él. (3)

ਭੋਜਨੁ ਭਾਉ; ਭਰਮੁ ਭਉ ਭਾਗੈ ॥

bhojan bhaau; bharam bhau bhaagai |

Sant Singh KhalsaWith the diet of His Love, doubt and fear depart.
Manmohan SinghWith the diet of Lord's love, doubt and dread flee away.
Manmohan Singh (Punjabi)ਪ੍ਰਭੂ ਦੀ ਪ੍ਰੀਤ ਦੀ ਖੁਰਾਕ ਨਾਲ ਵਹਿਮ ਤੇ ਡਰ ਦੌੜ ਜਾਂਦੇ ਹਨ।
Fareedkot Teeka(ਭਾਉ) ਗ੍ਯਾਨ ਕਾ ਭੋਜਨੁ ਕਰੁ ਜਿਸ ਕਰ ਭ੍ਰਮ ਔਰ ਭ੍ਯ ਭਾਗ ਜਾਇ ਅਰਥਾਤ ਦੂਰ ਹੋ ਜਾਇ॥
Prof. Sahib Singh(ਹੇ ਪਾਂਡੇ! ਪ੍ਰਭੂ-ਚਰਨਾਂ ਨਾਲ) ਪ੍ਰੀਤ (ਜੋੜ, ਇਹ) ਹੈ (ਮੂਰਤੀ ਨੂੰ) ਭੋਗ, (ਇਸ ਦੀ ਬਰਕਤਿ ਨਾਲ) ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਡਰ ਲਹਿ ਜਾਂਦਾ ਹੈ।

ਪਦ ਅਰਥ ਭੋਜਨੁ = ਮੂਰਤੀ ਲਈ ਭੋਗ। ਭਾਉ = ਪ੍ਰੇਮ। ਭਰਮੁ = ਮਨ ਦੀ ਭਟਕਣਾ।

SikhNet (Spanish)Si el Amor es tu alimento, tu duda y tu miedo desaparecen,

ਪਾਹਰੂਅਰਾ ਛਬਿ; ਚੋਰੁ ਨ ਲਾਗੈ ॥

paaharooaraa chhab; chor na laagai |

Sant Singh KhalsaWith the Lord as your night watchman, no thief will dare to break in.
Manmohan SinghIf the sentinel is of imposing personality the thief dare not break in.
Manmohan Singh (Punjabi)ਜੇਕਰ ਰੋਹਬ ਦਾਬ ਵਾਲਾ ਸੰਤਰੀ ਪਹਿਰੇ ਤੇ ਹੋਵੇ ਤਾਂ ਚੋਰ ਰਾਤ ਨੂੰ ਸੰਨ੍ਹ ਨਹੀਂ ਲਾਉਂਦਾ।
Fareedkot Teekaਗੁਰ ਸਬਦ ਕੋ (ਪਾਹਰੂਅ) ਪਹਰੇ ਵਾਲੇ (ਰਾਛਬਿ) ਰਖ੍ਯਕ ਕਰ; ਵਾ (ਪਾਹਰੂਅਰਾ) ਪਹਰੇ ਵਾਲਾ ਜੋ ਗੁਰ ਸਬਦ ਹੋਵੈ ਤਉ (ਛਬਿ) ਰਾਤ ਮੇਂ, ਭਾਵ ਅਵਸਥਾ ਮੇਂ ਕਾਮਾਦਿਕ ਚੋਰੋਂ ਕਾ ਸਮਦਾਉ ਨ ਲਗੈ॥
Prof. Sahib Singhਪ੍ਰਭੂ-ਰਾਖੇ ਦਾ ਤੇਜ (ਆਪਣੇ ਅੰਦਰ ਪ੍ਰਕਾਸ਼ ਕਰ) ਕੋਈ ਕਾਮਾਦਿਕ ਚੋਰ ਨੇੜੇ ਨਹੀਂ ਢੁਕਦਾ।

ਪਦ ਅਰਥ ਪਾਹਰੂਅਰਾ = ਰਾਖਾ। ਛਬਿ = ਜਬ੍ਹਾ, ਤੇਜ।

SikhNet (Spanish)pues cuando el Señor Glorioso, llega a tu puerta, nadie puede irrumpir en tu hogar.

ਤਿਲਕੁ ਲਿਲਾਟਿ; ਜਾਣੈ ਪ੍ਰਭੁ ਏਕੁ ॥

tilak lilaatt; jaanai prabh ek |

Sant Singh KhalsaLet the knowledge of the One God be the ceremonial mark on your forehead.
Manmohan SinghThe knowledge of One Lord is the sacrificial mark on the forehead.
Manmohan Singh (Punjabi)ਇਕ ਸੁਆਮੀ ਦੀ ਗਿਆਤ ਹੀ ਮੱਥੇ ਉਪਰ ਦਾ ਟਿੱਕਾ ਹੈ।
Fareedkot Teekaਏਕ ਪ੍ਰਭੂ ਕੋ ਜਾਨ ਯਹੀ (ਲਿਲਾਟਿ) ਮਸਤਕ ਮੇਂ ਤਿਲਕ ਕਰੁ॥
Prof. Sahib Singhਜੋ ਮਨੁੱਖ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਉਸ ਨੇ, ਮਾਨੋ, ਮੱਥੇ ਉਤੇ ਤਿਲਕ ਲਾਇਆ ਹੋਇਆ ਹੈ।

ਪਦ ਅਰਥ ਲਿਲਾਟ = ਮੱਥੇ ਉਤੇ।

SikhNet (Spanish)Conocer al Señor Único, es la marca de azafrán en la mente.

ਬੂਝੈ ਬ੍ਰਹਮੁ; ਅੰਤਰਿ ਬਿਬੇਕੁ ॥੪॥

boojhai braham; antar bibek |4|

Sant Singh KhalsaLet the realization that God is within you be your discrimination. ||4||
Manmohan SinghThe realisation that the Lord is within thee is thy discrimination.
Manmohan Singh (Punjabi)ਇਹ ਅਨੁਭਵਕਤਾ ਹੀ ਕਿ ਪ੍ਰਭੂ ਤੇਰੇ ਅੰਦਰ ਹੈ, ਤੇਰੀ ਪ੍ਰਬੀਨ ਵੀਚਾਰ ਹੈ।
Fareedkot Teekaਔਰ ਬਿਚਾਰ ਬਿਬੇਕ ਕਰ ਕੇ ਅਪਨੇ ਹ੍ਰਿਦ੍ਯ ਕੇ ਅੰਦਰ ਹੀ ਬ੍ਰਹਮ ਕੋ (ਬੂਝੈ) ਜਾਨੁ॥੪॥
Prof. Sahib Singhਜੋ ਆਪਣੇ ਅੰਦਰ-ਵੱਸਦੇ ਪ੍ਰਭੂ ਨੂੰ ਪਛਾਣਦਾ ਹੈ ਉਹ ਚੰਗੇ ਮੰਦੇ ਕੰਮ ਦੀ ਪਰਖ ਸਿੱਖ ਲੈਂਦਾ ਹੈ (ਇਹੀ ਹੈ ਅਸਲ ਬਿਬੇਕ) ॥੪॥

ਪਦ ਅਰਥ ਬਿਬੇਕੁ = ਦੋ ਚੀਜ਼ਾਂ ਦਾ ਨਿਖੇੜਾ ਕਰਨ ਦੀ ਸੂਝ ॥੪॥

SikhNet (Spanish)Realiza a tu Dios, con discriminación interior. (4)

ਆਚਾਰੀ; ਨਹੀ ਜੀਤਿਆ ਜਾਇ ॥

aachaaree; nahee jeetiaa jaae |

Sant Singh KhalsaThrough ritual actions, God cannot be won over;
Manmohan SinghGod cannot be won over through the religious rites,
Manmohan Singh (Punjabi)ਕਰਮ ਕਾਂਡਾਂ ਰਾਹੀਂ ਵਾਹਿਗੁਰੁ ਜਿੱਤਿਆਂ ਨਹੀਂ ਜਾ ਸਕਦਾ,
Fareedkot Teekaਨਾਮ ਜਪੇ ਸੇ ਬਿਨਾ ਔਰ ਅਚਾਰੋਂ ਕਰ ਪਰਮੇਸਰ ਜੀਤਾ ਨਹੀਂ ਜਾਤਾ ਅਰਥਾਤ ਪ੍ਰਾਪਤਿ ਨਹੀਂ ਹੋਤਾ॥
Prof. Sahib Singh(ਹੇ ਪਾਂਡੇ!) ਪਰਮਾਤਮਾ ਨਿਰੀਆਂ ਧਾਰਮਿਕ ਰਸਮਾਂ ਨਾਲ ਵੱਸ ਵਿਚ ਨਹੀਂ ਕੀਤਾ ਜਾ ਸਕਦਾ,

ਪਦ ਅਰਥ ਆਚਾਰੀ = ਧਾਰਮਿਕ ਰਸਮਾਂ ਦੀ ਰਾਹੀਂ।

SikhNet (Spanish)Haciendo la práctica que marcan los Shastras, uno no puede obtener al Señor,

ਪਾਠ ਪੜੈ; ਨਹੀ ਕੀਮਤਿ ਪਾਇ ॥

paatth parrai; nahee keemat paae |

Sant Singh Khalsaby reciting sacred scriptures, His value cannot be estimated.
Manmohan Singhand through the recitation of religious texts His worth cannot be ascertained.
Manmohan Singh (Punjabi)ਨਾਂ ਹੀ ਧਾਰਮਕ ਗ੍ਰੰਥਾਂ ਦੇ ਵਾਚਣ ਰਾਹੀਂ ਉਸ ਦਾ ਮੁੱਲ ਪਾਇਆ ਜਾ ਸਕਦਾ ਹੈ।
Fareedkot Teekaਔਰ ਪਾਠੋਂ ਕੇ ਪੜ੍ਹਨੇ ਸੇ ਭੀ ਉਸ ਕੀ ਕੀਮਤਿ ਪਾਈ ਨਹੀਂ ਜਾਤੀ ਅਰਥਾਤ ਯਥਾਰਥ ਕੋ ਬੋਧ ਨਹੀਂ ਹੋਤਾ॥
Prof. Sahib Singhਵੇਦ ਆਦਿਕ ਪੁਸਤਕਾਂ ਦੇ ਪਾਠ ਪੜ੍ਹਿਆਂ ਭੀ ਉਸ ਦੀ ਕਦਰ ਨਹੀਂ ਪੈ ਸਕਦੀ।

ਪਦ ਅਰਥ ਕੀਮਤਿ = ਕਦਰ।

SikhNet (Spanish)leyendo los textos sagrados uno no podrá evaluar al Señor Invaluable.

ਅਸਟ ਦਸੀ ਚਹੁ; ਭੇਦੁ. ਨ ਪਾਇਆ ॥

asatt dasee chahu; bhed. na paaeaa |

Sant Singh KhalsaThe eighteen Puraanas and the four Vedas do not know His mystery.
Manmohan SinghEighteen Puranas and four Vedas know not His secret.
Manmohan Singh (Punjabi)ਅਠਾਹਰਾਂ ਪੁਰਾਣ ਅਤੇ ਚਾਰ ਵੇਦ ਉਸਦੇ ਭੇਤ ਨੂੰ ਨਹੀਂ ਜਾਣਦੇ।
Fareedkot Teeka(ਅਸਟ ਦਸੀ) ਅਠਾਰਾਂ ਪੁਰਾਣੋਂ ਨੇ ਭੀ ਔਰ ਚਾਰ ਬੇਦੋਂ ਨੇ ਭੀ ਵਾ ਇਨੋਂ ਕੇ ਪਾਠਕੋਂ ਨੇ ਭੇਦ ਨਹੀਂ ਪਾਇਆ॥
Prof. Sahib Singhਜਿਸ ਪਰਮਾਤਮਾ ਦਾ ਭੇਦ ਅਠਾਰਾਂ ਪੁਰਾਣਾਂ ਤੇ ਚਾਰ ਵੇਦਾਂ ਨੇ ਨਾਹ ਲੱਭਾ,

ਪਦ ਅਰਥ ਅਸਟਦਸੀ = ਅਠਾਰਾਂ (ਪੁਰਾਣਾਂ) ਨੇ। ਚਹੁ = ਚਾਰ ਵੇਦਾਂ ਨੇ।

SikhNet (Spanish)Los cuatro Vedas y los dieciocho Puranas, no lograron entender Su Misterio,

ਨਾਨਕ ਸਤਿਗੁਰਿ; ਬ੍ਰਹਮੁ ਦਿਖਾਇਆ ॥੫॥੨੦॥

naanak satigur; braham dikhaaeaa |5|20|

Sant Singh KhalsaO Nanak, the True Guru has shown me the Lord God. ||5||20||
Manmohan SinghNanak, the True Guru has shown me the Lord.
Manmohan Singh (Punjabi)ਨਾਨਕ ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਵਿਖਾਲ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਜੋ ਬ੍ਰਹਮ ਹੈ, ਸੋ ਹੇ ਪੰਡਤ! ਸਤਿਗੁਰੋਂ ਨੇ ਦਿਖਾਇਆ ਹੈ, ਭਾਵ ਏਹ ਕਿ ਬਿਨਾਂ ਸਤਿਗੁਰੋਂ ਕੇ ਉਪਦੇਸ਼ ਸੇ ਕਿਤਨੇ ਹੀ ਕਰਮ ਕਰੋ ਬੋਧ ਨਹੀਂ ਹੋਇਗਾ॥੫॥੨੦॥
Prof. Sahib Singhਹੇ ਨਾਨਕ! ਸਤਿਗੁਰੂ ਨੇ (ਸਾਨੂੰ) ਉਹ (ਅੰਦਰ ਬਾਹਰ ਹਰ ਥਾਂ) ਵਿਖਾ ਦਿੱਤਾ ਹੈ ॥੫॥੨੦॥

ਪਦ ਅਰਥ ਸਤਿਗੁਰਿ = ਗੁਰੂ ਨੇ ॥੫॥੨੦॥

SikhNet (Spanish)dice Nanak, sólo a través del Guru Verdadero, el Señor me fue revelado. (5-20)
Answers quote the Granth verbatim with Ang citations. AI commentary is not Gurbani and not a religious ruling.