ਆਸਾ ਮਹਲਾ ੧ ॥
aasaa mahalaa 1 |
Sant Singh KhalsaAasaa, First Mehl:
Manmohan SinghAsa Measure 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.
ਸੇਵਕੁ ਦਾਸੁ; ਭਗਤੁ ਜਨੁ ਸੋਈ ॥
sevak daas; bhagat jan soee |
Sant Singh KhalsaHe alone is the selfless servant, slave and humble devotee,
Manmohan SinghThe Guru-ward who becomes the Lord's attendant,
Manmohan Singh (Punjabi)ਜੋ ਗੁਰੂ-ਸਮਰਪਨ ਸਿੱਖ ਸਾਹਿਬ ਦਾ ਟਹਿਲੂਆ ਬਣ ਜਾਂਦਾ ਹੈ,
Fareedkot Teekaਉਹੀ ਮਨੁੱਖ (ਅਸਲ) ਸੇਵਕ ਹੈ ਦਾਸ ਹੈ ਭਗਤ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ ਪਰਮਾਤਮਾ ਦਾ ਦਾਸ ਬਣਦਾ ਹੈ,
SikhNet (Spanish)Sólo será el verdadero Sirviente, el verdadero Devoto,
ਠਾਕੁਰ ਕਾ ਦਾਸੁ; ਗੁਰਮੁਖਿ ਹੋਈ ॥
tthaakur kaa daas; guramukh hoee |
Sant Singh Khalsawho as Gurmukh, becomes the slave of his Lord and Master.
Manmohan Singhhe alone is the servant, slave and devotee.
Manmohan Singh (Punjabi)ਕੇਵਲ ਓਹੀ ਨੌਕਰ, ਗੋਲਾ ਅਤੇ ਭਗਤ ਹੈ।
Fareedkot Teekaਗੁਰੂ ਕੇ ਸਨਮੁਖ ਰਹਣੇ ਵਾਲਾ ਮਨੁੱਖ ਹੀ ਪਰਮਾਤਮਾ ਕਾ ਦਾਸ ਬਨਤਾ ਹੈ॥
Prof. Sahib Singhਉਹੀ ਮਨੁੱਖ (ਅਸਲ) ਸੇਵਕ ਹੈ ਦਾਸ ਹੈ ਭਗਤ ਹੈ।ਪਦ ਅਰਥ ਗੁਰਮੁਖਿ = ਗੁਰੂ ਵਲ ਮੂੰਹ ਰੱਖਣ ਵਾਲਾ, ਜੋ ਗੁਰੂ ਦੇ ਸਨਮੁਖ ਰਹੇ, ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ।
SikhNet (Spanish)el Gurmukj, el que vive apegado al Servicio de Dios.
ਜਿਨਿ ਸਿਰਿ ਸਾਜੀ; ਤਿਨਿ ਫੁਨਿ ਗੋਈ ॥
jin sir saajee; tin fun goee |
Sant Singh KhalsaHe, who created the Universe, shall ultimately destroy it.
Manmohan SinghHe, who has created the universe shall ultimately destroy it.
Manmohan Singh (Punjabi)ਜਿਸ ਨੇ ਸ੍ਰਿਸ਼ਟੀ ਰਚੀ ਹੈ, ਉਹ ਹੀ ਓੜਕ ਨੂੰ ਇਸ ਨੂੰ ਲੈ ਕਰ ਦੇਵੇਗਾ।
Fareedkot Teekaਯਹ ਸ੍ਰਿਸਟੀ ਜਿਸ ਪਰਮਾਤਮਾ ਨੇ ਉਤਪੰਨ ਕਰੀ ਹੈ ਉਸੀ ਨੇ (ਗੋਈ), ਭਾਵ ਪ੍ਰਲਯ ਕਰੀ ਹੈ॥
Prof. Sahib Singh(ਉਸ ਨੂੰ ਇਹ ਸਦਾ ਯਕੀਨ ਰਹਿੰਦਾ ਹੈ ਕਿ) ਜਿਸ ਪ੍ਰਭੂ ਨੇ ਇਹ ਸ੍ਰਿਸ਼ਟੀ ਰਚੀ ਹੈ ਉਹੀ ਇਸ ਨੂੰ ਮੁੜ ਨਾਸ ਕਰਦਾ ਹੈ,ਪਦ ਅਰਥ ਜਿਨਿ = ਜਿਸ ਪ੍ਰਭੂ ਨੇ। ਸਿਰਿ = ਸ੍ਰਿਸ਼ਟੀ। ਫੁਨਿ = ਮੁੜ। ਗੋਈ = ਨਾਸ ਕੀਤੀ।
SikhNet (Spanish)Él, Quien ha creado el Universo, lo destruye también,
ਤਿਸੁ ਬਿਨੁ ਦੂਜਾ; ਅਵਰੁ ਨ ਕੋਈ ॥੧॥
tis bin doojaa; avar na koee |1|
Sant Singh KhalsaWithout Him, there is no other at all. ||1||
Manmohan SinghWithout Him there is no another second.
Manmohan Singh (Punjabi)ਉਸ ਦੇ ਬਗੈਰ ਹੋਰ ਕੋਈ ਦੂਸਰਾ ਨਹੀਂ।
Fareedkot Teekaਐਸਾ ਸਮਰਥ ਜੋ ਪ੍ਰਭੂ ਹੈ ਤਿਸ ਤੇ ਬਿਨਾਂ ਦੂਸਰਾ ਕੋਈ ਨਹੀਂ ਹੈ॥੧॥
Prof. Sahib Singhਉਸ ਤੋਂ ਬਿਨਾ ਕੋਈ ਦੂਜਾ ਉਸ ਵਰਗਾ ਨਹੀਂ ਹੈ ॥੧॥
SikhNet (Spanish)pues sin Él, no hay nadie más, sí, no hay nadie más. (1)
ਸਾਚੁ ਨਾਮੁ; ਗੁਰ ਸਬਦਿ ਵੀਚਾਰਿ ॥
saach naam; gur sabad veechaar |
Sant Singh KhalsaThrough the Word of the Guru's Shabad, the Gurmukh reflects upon the True Name;
Manmohan SinghBy Guru's instruction the Guru ward deliberates over the True Name,
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਗੁਰੂ ਸਮਰਪਣ ਸਤਿਨਾਮ ਦਾ ਆਰਾਧਨ ਕਰਦਾ ਹੈ,
Fareedkot Teekaਜੋ ਸਚਾ ਨਾਮ ਔ ਗੁਰ ਉਪਦੇਸ਼ ਕੋ ਬਿਚਾਰ ਕਰ ਜਪਤੇ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਸਦਾ-ਥਿਰ ਨਾਮ ਵਿਚਾਰ ਕੇ-ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਵਿਚਾਰਿ = ਵੀਚਾਰ ਕੇ।
SikhNet (Spanish)Si uno habita en el Nombre Verdadero, a través del Shabd de la Palabra del Guru,
ਗੁਰਮੁਖਿ ਸਾਚੇ; ਸਾਚੈ ਦਰਬਾਰਿ ॥੧॥ ਰਹਾਉ ॥
guramukh saache; saachai darabaar |1| rahaau |
Sant Singh KhalsaIn the True Court, he is found to be true. ||1||Pause||
Manmohan Singhand is adjudged true in the True court. Pause.
Manmohan Singh (Punjabi)ਅਤੇ ਸੱਚੀ ਦਰਗਾਹ ਅੰਦਰ ਉਹ ਸੱਚਾ ਮੰਨਿਆ ਜਾਂਦਾ ਹੈ। ਠਹਿਰਾਓ।
Fareedkot Teekaਸੋ ਗੁਰਮੁਖ ਹੈਂ, ਤਿਸੀ ਤੇ ਸਾਚੇ ਕੇ ਦਰਬਾਰ ਮੇਂ ਸਚੇ ਰਹਤੇ ਹੈਂ॥੧॥ ਰਹਾਉ ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ-ਅਟੱਲ ਪ੍ਰਭੂ ਦੇ ਦਰਬਾਰ ਵਿਚ ਸੁਰਖ਼ਰੂ ਹੁੰਦੇ ਹਨ ॥੧॥ ਰਹਾਉ ॥ਪਦ ਅਰਥ ਸਾਚੇ = ਸੁਰਖ਼ਰੂ। ਦਰਬਾਰਿ = ਦਰਬਾਰ ਵਿਚ ॥੧॥ ਰਹਾਉ ॥
SikhNet (Spanish)entonces uno será un verdadero Gurmukj y será acreditado como verdadero en la Corte del Señor. (1-Pausa)
ਸਚਾ ਅਰਜੁ; ਸਚੀ ਅਰਦਾਸਿ ॥
sachaa araj; sachee aradaas |
Sant Singh KhalsaThe true supplication, the true prayer
Manmohan SinghThe true supplication and the hearty prayer,
Manmohan Singh (Punjabi)ਸੱਚੀ ਬੇਨਤੀ ਅਤੇ ਦਿਲੀ ਪ੍ਰਾਰਥਨਾ ਨੂੰ,
Fareedkot Teekaਸਚਾ ਵਹੁ (ਅਰਜ) ਬੇਨਤੀ ਕਾ ਸੁਨਨੇ ਹਾਰਾ ਹੈ ਗੁਰਮੁਖ ਸਚੀ ਅਰਦਾਸ ਬੇਨਤੀ ਕੇ ਕਰਨੇ ਹਾਰੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਅਰਜ਼ੋਈ ਤੇ ਅਰਦਾਸ ਹੀ ਅਸਲ (ਅਰਜ਼ੋਈ ਅਰਦਾਸ) ਹੈ,ਪਦ ਅਰਥ ਅਰਜੁ = ਅਰਜ਼ੋਈ, ਬੇਨਤੀ।
SikhNet (Spanish)La oración que viene del corazón,
ਮਹਲੀ ਖਸਮੁ ਸੁਣੇ; ਸਾਬਾਸਿ ॥
mahalee khasam sune; saabaas |
Sant Singh Khalsa- within the Mansion of His Sublime Presence, the True Lord Master hears and applauds these.
Manmohan Singhthe Spouse hears and applauds within His Mansion.
Manmohan Singh (Punjabi)ਆਪਣੇ ਮੰਦਰ ਅੰਦਰ ਕੰਤ ਸਰਵਣ ਕਰਦਾ ਅਤੇ ਸਲਾਹੁੰਦਾ ਹੈ।
Fareedkot Teeka(ਮਹਲੀ) ਸਭ ਕੇ ਅੰਤਸਕਰਨ ਮਹਲ ਮੇਂ ਜੋ ਬਿਰਾਜਮਾਨ ਹੋਇ ਸੋ ਮਹਲੀ। ਸੋ ਐਸਾ ਮਹਲੀ ਸ੍ਵਾਮੀ ਉਨ ਗੁਰਮੁਖੋਂ ਕੀ ਅਰਦਾਸ ਕੋ ਸੁਨ ਕਰ ਸਾਬਾਸੀ ਦੇਤਾ ਹੈ॥
Prof. Sahib Singhਮਹਲ ਦਾ ਮਾਲਕ ਖਸਮ-ਪ੍ਰਭੂ ਉਸ ਅਰਦਾਸ ਨੂੰ ਸੁਣਦਾ ਹੈ ਤੇ ਆਦਰ ਦੇਂਦਾ ਹੈ (ਸ਼ਾਬਾਸ਼ ਆਖਦਾ ਹੈ),
SikhNet (Spanish)el Señor siempre la escucha, pues Él es el Maestro de la Casa,
ਸਚੈ ਤਖਤਿ; ਬੁਲਾਵੈ ਸੋਇ ॥
sachai takhat; bulaavai soe |
Sant Singh KhalsaHe summons the truthful to His Heavenly Throne
Manmohan SinghHe, the Lord, summons the righteous to His throne,
Manmohan Singh (Punjabi)ਉਹ ਸੁਆਮੀ ਸਚਿਆਰਾਂ ਨੂੰ ਆਪਣੇ ਰਾਜ ਸਿੰਘਾਸਣ ਉਤੇ ਸੱਦ ਘਲਦਾ ਹੈ,
Fareedkot Teeka(ਸਚੈ ਤਖਤਿ) ਸਰੂਪ ਮੇਂ ਵਾ ਬੈਕੁੰਠ ਮੇਂ ਸੋ ਪਰਮਾਤਮਾ ਬੁਲਾਉਤਾ ਹੈ॥
Prof. Sahib Singhਆਪਣੇ ਸਦਾ-ਅਟੱਲ ਤਖ਼ਤ ਉਤੇ (ਬੈਠਾ ਹੋਇਆ ਪ੍ਰਭੂ) ਉਸ ਸੇਵਕ ਨੂੰ ਸੱਦਦਾ ਹੈ,ਪਦ ਅਰਥ ਤਖਤਿ = ਤਖ਼ਤ ਉਤੇ।
SikhNet (Spanish)Quien al escuchar nuestras plegarias, nos Bendice a todos.
ਦੇ ਵਡਿਆਈ; ਕਰੇ ਸੁ ਹੋਇ ॥੨॥
de vaddiaaee; kare su hoe |2|
Sant Singh Khalsaand bestows glorious greatness upon them; that which He wills, comes to pass. ||2||
Manmohan Singhand He honours them and what He wills that comes to pass.
Manmohan Singh (Punjabi)ਅਤੇ ਉਨ੍ਹਾਂ ਨੂੰ ਇੱਜ਼ਤ ਬਖਸ਼ਦਾ ਹੈ। ਜੋ ਕੁਛ ਉਹ ਕਰਦਾ ਹੈ, ਉਹੀ ਹੁੰਦਾ ਹੈ।
Fareedkot Teekaਔਰ ਐਸੀ ਵਡਿਆਈ ਦੇਤਾ ਹੈ, ਜੋ ਗੁਰਮੁਖ ਕਰੈ ਸੋਈ ਹੋ ਜਾਤਾ ਹੈ॥੨॥☬ਪ੍ਰਸ਼ਨ: ਵਹੁ ਗੁਰਮੁਖ ਕਿਸ ਪ੍ਰਕਾਰ ਬੇਨਤੀ ਕਰਤੇ ਹੈਂ?☬ਉੱਤਰ:
Prof. Sahib Singhਤੇ ਉਹ ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਉਸ ਨੂੰ ਮਾਣ-ਆਦਰ ਦੇਂਦਾ ਹੈ ॥੨॥ਪਦ ਅਰਥ ਕਰੇ ਸੁ ਹੋਇ = ਸਭ ਕੁਝ ਕਰਨ ਦੇ ਸਮਰੱਥ ॥੨॥
SikhNet (Spanish)El te lleva a Su Trono y te Bendice con Gloria, sí, todo esto ocurre así como es Su Voluntad. (2)
ਤੇਰਾ ਤਾਣੁ; ਤੂਹੈ ਦੀਬਾਣੁ ॥
teraa taan; toohai deebaan |
Sant Singh KhalsaThe Power is Yours; You are my only Support.
Manmohan SinghThine is the might and Thou art my prop.
Manmohan Singh (Punjabi)ਤੈਡੀਂ ਹੀ ਸਤਿਆ ਹੈ ਅਤੇ ਤੂੰ ਹੀ ਆਸਰਾ ਹੈ।
Fareedkot Teekaਹੇ ਪ੍ਰਭੂ! ਤੇਰਾ ਹੀ ਹਮ ਕੋ ਬਲ ਹੈ ਔਰ ਤੁਹੀ ਹਮਾਰਾ (ਦੀਬਾਣੁ) ਆਸਾਰਾ ਹੈਂ॥
Prof. Sahib Singh(ਹੇ ਪ੍ਰਭੂ!) ਗੁਰਮੁਖਿ ਨੂੰ ਤੇਰਾ ਹੀ ਤਾਣ ਹੈ ਤੇਰਾ ਹੀ ਆਸਰਾ ਹੈ,ਪਦ ਅਰਥ ਤਾਣੁ = ਤਾਕਤ। ਦੀਬਾਣੁ = ਆਸਰਾ।
SikhNet (Spanish)Tú eres mi Poder,
ਗੁਰ ਕਾ ਸਬਦੁ; ਸਚੁ ਨੀਸਾਣੁ ॥
gur kaa sabad; sach neesaan |
Sant Singh KhalsaThe Word of the Guru's Shabad is my true password.
Manmohan SinghGurbani is my true pass-word.
Manmohan Singh (Punjabi)ਗੁਰਬਾਣੀ ਹੀ ਮੇਰਾ ਸੱਚਾ ਚਿੰਨ੍ਹ ਹੈ।
Fareedkot Teekaਗੁਰੋਂ ਕਾ ਉਪਦੇਸ਼ ਤਿਨ ਕੇ ਪਾਸ ਸਚਾ ਪਰਵਾਨਾ ਹੈ॥
Prof. Sahib Singhਗੁਰੂ ਦਾ ਸ਼ਬਦ ਹੀ ਉਸ ਦੇ ਪਾਸ ਸਦਾ-ਥਿਰ ਰਹਿਣ ਵਾਲਾ ਪਰਵਾਨਾ ਹੈ,ਪਦ ਅਰਥ ਨੀਸਾਣੁ = ਪਰਵਾਨਾ, ਰਾਹਦਾਰੀ।
SikhNet (Spanish)oh Señor y eres el Maestro de Tu Corte y la Palabra del Guru es mi contraseña de la Verdad.
ਮੰਨੇ ਹੁਕਮੁ; ਸੁ ਪਰਗਟੁ ਜਾਇ ॥
mane hukam; su paragatt jaae |
Sant Singh KhalsaOne who obeys the Hukam of the Lord's Command, goes to Him openly.
Manmohan SinghHe, who obeys Lord's command openly goes to Him.
Manmohan Singh (Punjabi)ਜੋ ਸੁਆਮੀ ਦੇ ਫੁਰਮਾਨ ਦੀ ਪਾਲਣਾ ਕਰਦਾ ਹੈ, ਉਹ ਜ਼ਾਹਿਰਾ ਹੀ ਉਸ ਕੋਲ ਚਲਿਆ ਜਾਂਦਾ ਹੈ।
Fareedkot Teekaਪਰਮਾਤਮਾਂ ਕੀ ਆਗਿਆ ਕੋ ਮਾਨਤੇ ਹੈਂ, ਸੋ ਪਰਗਟ ਹੋ ਕਰ ਪ੍ਰਭੂ ਕੇ ਪਾਸ ਜਾਤੇ ਹੈਂ॥
Prof. Sahib Singhਗੁਰਮੁਖਿ ਪਰਮਾਤਮਾ ਦੀ ਰਜ਼ਾ ਨੂੰ (ਸਿਰ ਮੱਥੇ ਤੇ) ਮੰਨਦਾ ਹੈ, ਜਗਤ ਵਿਚ ਸੋਭਾ ਖੱਟ ਕੇ ਜਾਂਦਾ ਹੈ,ਪਦ ਅਰਥ ਪਰਗਟੁ = ਮਸ਼ਹੂਰ, ਆਦਰ ਪਾ ਕੇ।
SikhNet (Spanish)El que se somete a la Voluntad del Señor llega hasta Tu Corte,
ਸਚੁ ਨੀਸਾਣੈ; ਠਾਕ ਨ ਪਾਇ ॥੩॥
sach neesaanai; tthaak na paae |3|
Sant Singh KhalsaWith the password of truth, his way is not blocked. ||3||
Manmohan SinghWith the Pass-word of truth, he is not obstructed.
Manmohan Singh (Punjabi)ਸੱਚ ਦੇ ਚਿੰਨ੍ਹ ਕਰਕੇ ਉਸ ਨੂੰ ਰੁਕਾਵਟ ਨਹੀਂ ਪੈਦੀ।
Fareedkot Teekaਕਿਉਂਕਿ ਉਨ ਕੇ ਪਾਸ ਸਚਾ (ਨੀਸਾਣੈ) ਪਰਵਾਨਾ ਹੈ, ਇਸ ਕਰ ਕੇ ਤਿਨ ਕੋ ਕਾਮਾਦਿ ਬਿਕਾਰ ਰੋਕ ਨਹੀਂ ਸਕਤੇ ਹੈਂ॥੩॥
Prof. Sahib Singhਗੁਰ-ਸ਼ਬਦ ਦੀ ਸੱਚੀ ਰਾਹਦਾਰੀ ਦੇ ਕਾਰਨ ਉਸ ਦੀ ਜ਼ਿੰਦਗੀ ਦੇ ਰਸਤੇ ਵਿਚ ਕੋਈ ਵਿਕਾਰ ਰੋਕ ਨਹੀਂ ਪਾਂਦਾ ॥੩॥ਪਦ ਅਰਥ ਨੀਸਾਣੈ = ਰਾਹਦਾਰੀ ਦੇ ਕਾਰਨ। ਠਾਕ = ਰੋਕ ॥੩॥
SikhNet (Spanish)pues con la contraseña de la Verdad no será detenido. (3)
ਪੰਡਿਤ ਪੜਹਿ; ਵਖਾਣਹਿ ਵੇਦੁ ॥
panddit parreh; vakhaaneh ved |
Sant Singh KhalsaThe Pandit reads and expounds on the Vedas,
Manmohan SinghThe Brahman reads and expounds the Vedas.
Manmohan Singh (Punjabi)ਬ੍ਰਹਿਮਣ ਵੇਦਾਂ ਨੂੰ ਵਾਚਦਾ ਤੇ ਉਨ੍ਹਾਂ ਦੀ ਵਿਆਖਿਆ ਕਰਦਾ ਹੈ।
Fareedkot Teekaਪੰਡਤ ਬੇਦ ਪੜ੍ਹਤੇ ਹੈਂ ਔਰ ਉਨੀ ਬੇਦੋਂ ਕਾ ਵਖ੍ਯਾਨ ਭੀ ਕਰਤੇ ਹੈਂ॥
Prof. Sahib Singhਪੰਡਿਤ ਲੋਕ ਵੇਦ ਪੜ੍ਹਦੇ ਹਨ ਤੇ ਹੋਰਨਾਂ ਨੂੰ ਵਿਆਖਿਆ ਕਰ ਕੇ ਸੁਣਾਂਦੇ ਹਨ,ਪਦ ਅਰਥ ਵਖਾਣਹਿ = ਵਖਿਆਨ ਕਰਦੇ ਹਨ, ਸਮਝਾਂਦੇ ਹਨ।
SikhNet (Spanish)El Pandit lee y discursa sobre los Vedas,
ਅੰਤਰਿ ਵਸਤੁ; ਨ ਜਾਣਹਿ ਭੇਦੁ ॥
antar vasat; na jaaneh bhed |
Sant Singh Khalsabut he does not know the secret of the thing within himself.
Manmohan SinghHe knows not the secret of the commodity within him.
Manmohan Singh (Punjabi)ਉਹ ਆਪਣੇ ਅੰਦਰ ਦੇ ਵੱਖਰ ਦੇ ਭੇਤ ਨੂੰ ਨਹੀਂ ਸਮਝਦਾ।
Fareedkot Teekaਪਰੰਤੂ ਜੋ ਬਸਤੂ ਬੇਦ ਵਾ ਅੰਤਸਕਰਣ ਮੇਂ ਸਾਰ ਰੂਪ ਹੈ ਤਿਸ ਕੇ ਭੇਦ ਕੋ ਨਹੀਂ ਜਾਨਤੇ ਹੈਂ॥
Prof. Sahib Singhਪਰ (ਨਿਰੀ ਵਿੱਦਿਆ ਦੇ ਮਾਣ ਵਿਚ ਰਹਿ ਕੇ) ਇਹ ਭੇਦ ਨਹੀਂ ਜਾਣਦੇ ਕਿ ਪਰਮਾਤਮਾ ਦਾ ਨਾਮ-ਪਦਾਰਥ ਅੰਦਰ ਹੀ ਮੌਜੂਦ ਹੈ।
SikhNet (Spanish)pero no entiende el Misterio del interior.
ਗੁਰ ਬਿਨੁ; ਸੋਝੀ ਬੂਝ. ਨ ਹੋਇ ॥
gur bin; sojhee boojh. na hoe |
Sant Singh KhalsaWithout the Guru, understanding and realization are not obtained;
Manmohan SinghWithout the Guru this understanding and knowledge is not obtained,
Manmohan Singh (Punjabi)ਗੁਰਾਂ ਦੇ ਬਗੈਰ ਇਹ ਸਮਝ ਅਤੇ ਗਿਆਤ ਪ੍ਰਾਪਤ ਨਹੀਂ ਹੁੰਦੀ,
Fareedkot Teekaਵਾਸਤਵ ਬਿਚਾਰੀਏ ਤੋ ਸੋ ਸਚੇ ਗੁਰਾਂ ਤੇ ਪੂਛੇ ਤੇ ਬਿਨਾਂ (ਬੂਝ), ਭਾਵ ਅਪ੍ਰੋਖ ਗਿਆਨ ਨਹੀਂ ਹੋਤਾ॥
Prof. Sahib Singhਪਰ ਇਹ ਸਮਝ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਹੀਂ ਆਉਂਦੀ,ਪਦ ਅਰਥ ਬੂਝ = ਸਮਝ।
SikhNet (Spanish)Nadie es despertado sin la Luz del Guru,
ਸਾਚਾ ਰਵਿ ਰਹਿਆ; ਪ੍ਰਭੁ ਸੋਇ ॥੪॥
saachaa rav rahiaa; prabh soe |4|
Sant Singh Khalsabut still God is True, pervading everywhere. ||4||
Manmohan Singhthat the True Lord is pervading everywhere.
Manmohan Singh (Punjabi)ਕਿ ਉਹ ਸੱਚਾ ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ।
Fareedkot Teekaਸਾਚਾ ਪ੍ਰਭੂ ਸਭ ਮੇਂ ਰਮਣ ਕਰ ਰਹਾ ਹੈ॥੪॥
Prof. Sahib Singhਕਿ ਸਦਾ-ਥਿਰ ਪ੍ਰਭੂ ਹਰੇਕ ਦੇ ਅੰਦਰ ਵਿਆਪਕ ਹੈ ॥੪॥ਪਦ ਅਰਥ ਰਵਿ ਰਹਿਆ = ਵਿਆਪਕ ਹੈ ॥੪॥
SikhNet (Spanish)en la Verdad de que el Uno Verdadero prevalece en todo y por todas partes. (4)
ਕਿਆ ਹਉ ਆਖਾ; ਆਖਿ ਵਖਾਣੀ ॥
kiaa hau aakhaa; aakh vakhaanee |
Sant Singh KhalsaWhat should I say, or speak or describe?
Manmohan SinghWhat should I say utter and describe.
Manmohan Singh (Punjabi)ਮੈਂ ਕੀ ਕਹਾਂ, ਅਤੇ ਉਚਾਰਨ ਤੇ ਬਿਆਨ ਕਰਾਂ?
Fareedkot Teekaਮੈਂ ਮੁਖ ਕਰ ਕੇ ਸਮਾਨ ਤੇ ਕਿਆ ਕਹੂੰ ਔਰ ਕਿਆ ਮੇਂ ਵਿਸੇਸ ਕਰ (ਵਖਾਣੀ) ਉਸਤਤ ਕਰੂੰ॥
Prof. Sahib Singhਹੇ ਚੋਜੀ ਪ੍ਰਭੂ! ਗੁਰੂ ਦੇ ਸਨਖੁਖ ਰਹਿਣ ਦਾ ਮੈਂ ਕੀਹ ਜ਼ਿਕਰ ਕਰਾਂ? ਕੀਹ ਆਖ ਕੇ ਸੁਣਾਵਾਂ?ਪਦ ਅਰਥ ਹਉ = ਮੈਂ। ਆਖਿ = ਆਖ ਕੇ।
SikhNet (Spanish)¿Qué puedo decir, cantar o describir,
ਤੂੰ ਆਪੇ ਜਾਣਹਿ; ਸਰਬ ਵਿਡਾਣੀ ॥
toon aape jaaneh; sarab viddaanee |
Sant Singh KhalsaOnly You Yourself know, O Lord of total wonder.
Manmohan SinghThou, O All-wonder, Thyself knowest every-thing.
Manmohan Singh (Punjabi)ਤੂੰ ਹੇ ਪੂਰਨ ਅਸਚਰਜ ਰੂਪ! ਖੁਦ ਹੀ ਸਾਰਾ ਕੁਛ ਸਮਝਦਾ ਹੈਂ।
Fareedkot Teekaਸਭ ਸੇ (ਵਿਡਾਣੀ) ਵਡਾ ਵਾ ਅਸਚਰਜ ਰੂਪ ਪਰਮੇਸ੍ਵਰ ਆਪ ਸਭ ਜੀਵੋਂ ਕੀ ਗਤਿ ਕੋ ਜਾਨਤਾ ਹੈ, ਤੂੰ ਇਸ ਪ੍ਰਕਾਰ ਜਾਨ॥
Prof. Sahib Singhਤੂੰ (ਇਸ ਭੇਦ ਨੂੰ) ਆਪ ਹੀ ਜਾਣਦਾ ਹੈਂ।ਪਦ ਅਰਥ ਸਰਬ ਵਿਡਾਣੀ = ਹੇ ਸਾਰੇ ਅਸਚਰਜ ਕੌਤਕ ਕਰਨ ਵਾਲੇ!
SikhNet (Spanish)cuando Tú, Maravilla Máxima, lo conoces todo?
ਨਾਨਕ ਏਕੋ; ਦਰੁ ਦੀਬਾਣੁ ॥
naanak eko; dar deebaan |
Sant Singh KhalsaNanak takes the Support of the Door of the One God.
Manmohan SinghNanak gets the support only at one door,
Manmohan Singh (Punjabi)ਨਾਨਕ ਦਾ ਆਸਰਾ ਕੇਵਲ ਇੱਕ ਦਰਵਾਜ਼ਾ ਹੀ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਵਹੀ ਏਕ ਪਰਮਾਤਮਾ ਅਪਨੇ (ਦਰੁ) ਅੰਦਰ ਹੈ ਵਹੀ ਆਸਰਾ ਰੂਪ ਹੈ॥
Prof. Sahib Singhਹੇ ਨਾਨਕ! ਗੁਰਮੁਖਿ ਵਾਸਤੇ ਪ੍ਰਭੂ ਦਾ ਹੀ ਇਕ ਦਰਵਾਜ਼ਾ ਹੈ ਆਸਰਾ ਹੈ,
SikhNet (Spanish)Dice Nanak, hay sólo una Corte Verdadera de Dios
ਗੁਰਮੁਖਿ ਸਾਚੁ; ਤਹਾ ਗੁਦਰਾਣੁ ॥੫॥੨੧॥
guramukh saach; tahaa gudaraan |5|21|
Sant Singh KhalsaThere, at the True Door, the Gurmukhs sustain themselves. ||5||21||
Manmohan Singhthere in the true door, the pious persons have their livelihood.
Manmohan Singh (Punjabi)ਉਥੇ ਸੱਚੇ ਦੁਆਰੇ ਅੰਦਰ ਹੀ ਪਵਿੱਤ੍ਰ ਪੁਰਸ਼ਾਂ ਦੀ ਗੁਜ਼ਰਾਨ ਹੈ।
Fareedkot Teekaਜੋ ਸਚੇ ਗੁਰਮੁਖਿ ਹੈਂ (ਤਹਾ) ਤਿਸ ਪਰਮੇਸ੍ਵਰ ਕੇ ਜਸ ਮੇਂ ਸੋ ਅਵਸਥਾ ਕੋ (ਗੁਦਰਾਣੁ) ਗੁਜਾਰਤੇ ਹੈਂ॥੫॥੨੧॥☬ਬੇਨਤੀ:
Prof. Sahib Singhਜਿਥੇ ਗੁਰੂ ਦੇ ਸਨਮੁਖ ਰਹਿ ਕੇ ਸਿਮਰਨ ਕਰਨਾ ਉਸ ਦੀ ਜ਼ਿੰਦਗੀ ਦਾ ਸਹਾਰਾ ਬਣਿਆ ਰਹਿੰਦਾ ਹੈ ॥੫॥੨੧॥ਪਦ ਅਰਥ ਗੁਦਰਾਣੁ = ਗੁਜ਼ਰਾਨ, ਜ਼ਿੰਦਗੀ ਦਾ ਸਹਾਰਾ {ਨੋਟ: ਜਿਵੇਂ ਲਫ਼ਜ਼ 'ਕਾਜ਼ੀ' ਦਾ ਦੂਜਾ ਉਚਾਰਨ 'ਕਾਦੀ' ਹੈ, ਜਿਵੇਂ ਲਫ਼ਜ਼ 'ਨਜ਼ਰਿ' ਦਾ ਦੂਜਾ 'ਨਦਰਿ' ਹੈ, ਤਿਵੇਂ ਲਫ਼ਜ਼ 'ਗੁਜਰਾਣੁ' ਅਤੇ 'ਗੁਦਰਾਣੁ' ਹਨ} ॥੫॥੨੧॥
SikhNet (Spanish)y para los Gurmukjs, lo único de importancia en su vida es el Señor. (5-21)