ੴ

ਸਿੱਖਬਾਣੀ · SikhBani

ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ ॥

dudh bin dhen pankh bin pankhee jal bin utabhuj kaam naahee
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 354, 355 · 13 lines
Translations

ਆਸਾ ਮਹਲਾ ੧ ਪੰਚਪਦੇ₆ ॥

aasaa mahalaa 1 panchapade₆ | Ang 354

Sant Singh KhalsaAasaa, First Mehl, Panch-Padhay:
Manmohan SinghAsa Measure 1st Guru. Panchpade.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ ਪੰਚਪਦੇ।
Fareedkot Teekaਛੇ ਸਬਦ ਪਾਂਚ ੨ ਪੌੜੀਆਂ ਕੇ ਆਵੇਂਗੇ।
SikhNet (Spanish)Asa, Mejl Guru Nanak, Primer Canal Divino.

ਦੁਧ ਬਿਨੁ ਧੇਨੁ. ਪੰਖ ਬਿਨੁ ਪੰਖੀ; ਜਲ ਬਿਨੁ. ਉਤਭੁਜ ਕਾਮਿ ਨਾਹੀ ॥

dudh bin dhen. pankh bin pankhee; jal bin. utabhuj kaam naahee | Ang 354

Sant Singh KhalsaA cow without milk; a bird without wings; a garden without water - totally useless!
Manmohan SinghA cow without milk, a bird without wings and vegetation without water are of no avail.
Manmohan Singh (Punjabi)ਦੁਧ ਤੋਂ ਬਿਨਾਂ ਗਾਂ, ਪਰਾਂ ਤੋਂ ਬਗੈਰ ਪਰਿੰਦਾ ਅਤੇ ਪਾਣੀ ਤੋਂ ਬਗੈਰ ਬਨਾਸਪਤੀ ਕਿਸੇ ਕੰਮ ਨਹੀਂ।
Fareedkot Teekaਜੈਸੇ ਦੁਧ ਸੇ ਬਿਨਾ ਗਊ, ਪੰਖ ਸੇ ਬਿਨਾ ਪੰਖੀ, ਜਲ ਸੇ ਬਿਨਾ (ਉਤਭੁਜ) ਖੇਤੀ ਬ੍ਰਿਖ੍ਯਾਦਿ ਕਿਸੀ ਕਾਮ ਨਹੀਂ॥
Prof. Sahib Singhਜੇਹੜੀ ਗਾਂ ਦੁੱਧ ਨਾਹ ਦੇਵੇ ਉਹ ਗਾਂ ਕਿਸ ਕੰਮ? ਜੇਹੜੇ ਪੰਛੀ ਦੇ ਖੰਭ ਨਾਹ ਹੋਣ ਉਸ ਨੂੰ ਹੋਰ ਕੋਈ ਸਹਾਰਾ ਨਹੀਂ, ਬਨਸਪਤੀ ਪਾਣੀ ਤੋਂ ਬਿਨਾ ਹਰੀ ਨਹੀਂ ਰਹਿ ਸਕਦੀ।

ਪਦ ਅਰਥ ਧੇਨੁ = ਗਾਂ। ਪੰਖ = ਖੰਭ। ਉਤਭੁਜ = ਬਨਸਪਤੀ। ਕਾਮਿ = ਕੰਮ ਵਿਚ। ਕਾਮਿ ਨਾਹੀ = ਕਿਸੇ ਕੰਮ ਨਹੀਂ ਆਉਂਦੀ, ਕਿਸੇ ਕੰਮ ਦੀ ਨਹੀਂ ਰਹਿੰਦੀ, ਵਿਅਰਥ ਹੈ।

SikhNet (Spanish)Una vaca sin leche, un pájaro sin alas, una vegetación sin agua, oh, de qué sirven todos éstos.

ਕਿਆ ਸੁਲਤਾਨੁ. ਸਲਾਮ ਵਿਹੂਣਾ; ਅੰਧੀ ਕੋਠੀ. ਤੇਰਾ ਨਾਮੁ ਨਾਹੀ ॥੧॥

kiaa sulataan. salaam vihoonaa; andhee kotthee. teraa naam naahee |1| Ang 354

Sant Singh KhalsaWhat is an emperor, without respect? The chamber of the soul is so dark, without the Name of the Lord. ||1||
Manmohan SinghWhat is a King without salutation? Dark is the soul-chamber without Thy Name.
Manmohan Singh (Punjabi)ਪਰਣਾਮ ਦੇ ਬਾਝੋਂ ਪਾਤਸ਼ਾਹ ਕੀ ਹੈ? ਏਸੇ ਤਰ੍ਹਾਂ ਤੇਰੇ ਨਾਮ ਦੇ ਬਾਝੋਂ ਆਤਮਾ ਦੀ ਕੋਠੜੀ ਅਨ੍ਹੇਰ ਘੁੱਪ ਹੈ।
Fareedkot Teekaਜਿਸ ਕੋ ਕੋਈ (ਸਲਾਮ) ਨਮਸਕਾਰ ਨ ਕਰੈ ਸੋ ਪਾਤਸਾਹ ਕਿਆ ਹੈ, ਏਹ ਸਭ ਕਿਸੀ ਕਾਮ ਨਹੀਂ। ਤੈਸੇ ਜਿਸ ਦੇਹਿ ਮੇਂ ਤੇਰਾ ਨਾਮ ਨਹੀਂ ਹੈ, ਸੋ ਅੰਧੀ ਕੋਠੀ ਹੈ, ਭਾਵ ਬਿ੍ਯਰਥ ਹੈ॥੧॥
Prof. Sahib Singhਉਹ ਬਾਦਸ਼ਾਹ ਕਾਹਦਾ, ਜਿਸ ਨੂੰ ਕੋਈ ਸਲਾਮ ਨ ਕਰੇ? ਇਸੇ ਤਰ੍ਹਾਂ ਹੇ ਪ੍ਰਭੂ! ਜਿਸ ਹਿਰਦੇ ਵਿਚ ਤੇਰਾ ਨਾਮ ਨ ਹੋਵੇ ਉਹ ਇਕ ਹਨੇਰੀ ਕੋਠੜੀ ਹੀ ਹੈ ॥੧॥

ਪਦ ਅਰਥ ਕਿਆ ਸੁਲਤਾਨੁ = ਉਹ ਬਾਦਸ਼ਾਹ ਕਾਹਦਾ? ਅੰਧੀ = ਹਨੇਰੀ। ਕੋਠੀ = ਹਿਰਦਾ-ਕੋਠੀ ॥੧॥

SikhNet (Spanish)Así como cuando no hay obediencia al rey, de la misma manera, sin el Naam, el Nombre del Señor la mente es como un punto ciego. (1)

ਕੀ ਵਿਸਰਹਿ; ਦੁਖੁ ਬਹੁਤਾ ਲਾਗੈ ॥

kee visareh; dukh bahutaa laagai | Ang 354

Sant Singh KhalsaHow could I ever forget You? It would be so painful!
Manmohan SinghWhy should I forget Thee, without whom I suffer much pain?
Manmohan Singh (Punjabi)ਮੈਂ ਤੈਨੂੰ ਕਿਉਂ ਭੁਲਾਵਾਂ, ਜਿਸ ਦੇ ਬਾਝੋਂ ਮੈਨੂੰ ਬਹੁਤ ਤਕਲੀਫ ਹੁੰਦੀ ਹੈ?
Fareedkot Teekaਕਿਯੋਂ ਤੂੰ ਹਮਾਰੇ ਮਨ ਤੇ ਬਿਸਮਰਨ ਹੋਤਾ ਹੈਂ ਜਿਸ ਬਿਸਮਰਨ ਕਾ ਹਮ ਕੋ ਬਹੁਤ ਦੁਖ ਲਾਗਤਾ ਹੈ॥
Prof. Sahib Singhਹੇ ਪ੍ਰਭੂ! ਤੂੰ ਮੈਨੂੰ ਕਿਉਂ ਵਿਸਾਰਦਾ ਹੈਂ? ਤੇਰੇ ਵਿਸਰਿਆਂ ਮੈਨੂੰ ਬੜਾ ਆਤਮਕ ਦੁੱਖ ਵਾਪਰਦਾ ਹੈ।

ਪਦ ਅਰਥ ਕੀ ਵਿਸਰਹਿ = ਕਿਉਂ ਵਿੱਸਰਦਾ ਹੈਂ?

SikhNet (Spanish)¿Por qué olvidarlo a Él, sin el Cuál uno sufre inmenso dolor?

ਦੁਖੁ ਲਾਗੈ; ਤੂੰ ਵਿਸਰੁ ਨਾਹੀ ॥੧॥ ਰਹਾਉ ॥

dukh laagai; toon visar naahee |1| rahaau | Ang 354

Sant Singh KhalsaI would suffer such pain - no, I shall not forget You! ||1||Pause||
Manmohan SinghForsake me not my Lord, because I (without Thee) set afflicted with pain. Pause.
Manmohan Singh (Punjabi)ਮੇਰੇ ਸੁਆਮੀ, ਮੈਨੂੰ ਨਾਂ ਵਿਸਾਰ, ਕਿਉਂ ਜੋ ਮੈਨੂੰ ਕਸ਼ਟ ਹੁੰਦਾ ਹੈ। ਠਹਿਰਾਉ।
Fareedkot Teekaਹੇ ਸ੍ਵਾਮੀ! ਔਰ ਚਾਹੈ ਕਿਤਨੇ ਹੀ ਦੂਖ ਲਾਗੇ ਪਰੰਤੂ ਤੂੰ ਨ ਬਿਸਰ॥੧॥ ਰਹਾਉ ॥
Prof. Sahib Singhਹੇ ਪ੍ਰਭੂ! (ਮੇਹਰ ਕਰ, ਮੇਰੇ ਮਨ ਤੋਂ) ਨਾਹ ਵਿਸਰ ॥੧॥ ਰਹਾਉ ॥
SikhNet (Spanish)Sí, por favor no me olvides, oh mi Señor, para que ya no sufra más. (1-Pausa)

ਅਖੀ ਅੰਧੁ. ਜੀਭ ਰਸੁ ਨਾਹੀ; ਕੰਨੀ. ਪਵਣੁ ਨ ਵਾਜੈ ॥

akhee andh. jeebh ras naahee; kanee. pavan na vaajai | Ang 354

Sant Singh KhalsaThe eyes grow blind, the tongue does not taste, and the ears do not hear any sound.
Manmohan SinghMan's eyes grow blind his tongue loses its taste and his ears hear not the sound.
Manmohan Singh (Punjabi)ਆਦਮੀ ਦੇ ਨੇਤ੍ਰ ਅੰਨ੍ਹੇ ਹੋ ਜਾਂਦੇ ਹਨ, ਜੀਭ ਦਾ ਸੁਆਦ ਮਾਰਿਆ ਜਾਂਦਾ ਹੈ ਅਤੇ ਉਸ ਦੇ ਕੰਨ ਅਵਾਜ਼ ਨਹੀਂ ਸੁਣਦੇ।
Fareedkot Teekaਜਬ ਯਹਿ ਸਰੀਰ ਬ੍ਰਿਧ ਹੋ ਜਾਤਾ ਹੈ ਤਬ ਆਂਖੋਂ ਸੇ ਅੰਧਾ ਹੋ ਜਾਤਾ ਹੈ, ਜੀਭ ਮੇਂ (ਰਸ) ਸ੍ਵਾਦ ਨਹੀਂ ਰਹਤਾ, ਕਾਨੋ ਮੇਂ (ਵਾਜੈ) ਸਬਦ ਨਹੀਂ (ਪਵਣੁ) ਪੜਤੇ, ਭਾਵ ਕਾਨੋਂ ਸੇ ਸੁਨਤਾ ਨਹੀਂ ਹੈ॥
Prof. Sahib Singhਅੱਖਾਂ ਅੱਗੇ ਹਨੇਰਾ ਆਉਣ ਲੱਗ ਪੈਂਦਾ ਹੈ, ਜੀਭ ਵਿਚ ਖਾਣ-ਪੀਣ ਦਾ ਸੁਆਦ ਮਾਣਨ ਦੀ ਤਾਕਤ ਨਹੀਂ ਰਹਿੰਦੀ, ਕੰਨਾਂ ਵਿਚ (ਰਾਗ ਆਦਿਕ) ਦੀ ਆਵਾਜ਼ ਨਹੀਂ ਸੁਣਾਈ ਦੇਂਦੀ।

ਪਦ ਅਰਥ ਅੰਧੁ = ਅੰਨ੍ਹਾ-ਪਨ। ਰਸੁ = ਸੁਆਦ। ਪਵਣੁ ਨ ਵਾਜੈ = ਆਵਾਜ਼ ਵੱਜਦੀ ਨਹੀਂ, ਆਵਾਜ਼ ਸੁਣੀ ਨਹੀਂ ਜਾਂਦੀ।

SikhNet (Spanish)Ciego los ojos, el paladar sin poder saborear, oídos sordos a la melodía del aire,

ਚਰਣੀ ਚਲੈ. ਪਜੂਤਾ ਆਗੈ; ਵਿਣੁ ਸੇਵਾ. ਫਲ ਲਾਗੇ ॥੨॥

charanee chalai. pajootaa aagai; vin sevaa. fal laage |2| Ang 354

Sant Singh KhalsaHe walks on his feet only when supported by someone else; without serving the Lord, such are the fruits of life. ||2||
Manmohan SinghHe walks with his feet only when supported and led by another. Such are the fruits that life bears sans service.
Manmohan Singh (Punjabi)ਕਿਸੇ ਦੇ ਅੱਗੋਂ ਆਸਰਾ ਦਿੱਤਿਆਂ ਹੋਇਆਂ ਹੀ, ਉਹ ਪੈਰਾਂ ਨਾਲ ਤੁਰਦਾ ਹੈ। ਬਗੈਰ ਟਹਿਲ ਸੇਵਾ ਦੇ ਐਹੋ ਜੇਹੇ ਮੇਵੇ ਜੀਵਨ ਨੂੰ ਲਗਦੇ ਹਨ।
Fareedkot Teekaਆਗੇ ਸੇ (ਪਜੂਤਾ) ਪਕੜਾ ਹੂਆ ਚਰਨੋਂ ਕਰ ਚੱਲਦਾ ਹੈ। ਹੇ ਵਹਿਗੁਰੂ! ਬਿਨਾ ਤੇਰੀ ਸੇਵਾ ਸੇ ਯਹ ਫਲ੍ਹ ਲਗੇ ਹੈਂ ਅਰਥਾਤ ਮਿਲਤੇ ਹੈਂ॥੨॥
Prof. Sahib Singhਪੈਰਾਂ ਨਾਲ ਭੀ ਮਨੁੱਖ ਤਦੋਂ ਹੀ ਤੁਰਦਾ ਹੈ ਜੇ ਕੋਈ ਹੋਰ ਅਗੋਂ ਉਸਦੀ ਡੰਗੋਰੀ ਫੜੇ-(ਬੁਢੇਪੇ ਦੇ ਕਾਰਨ ਮਨੁੱਖ ਦੇ ਸਰੀਰ ਦੀ ਇਹ ਹਾਲਤ ਬਣ ਜਾਂਦੀ ਹੈ, ਫਿਰ ਭੀ) ਮਨੁੱਖ ਸਿਮਰਨ ਤੋਂ ਸੁੰਞਾ ਹੀ ਰਹਿੰਦਾ ਹੈ, ਇਸ ਦੇ ਜੀਵਨ-ਰੁੱਖ ਨੂੰ ਹੋਰ ਹੋਰ ਫਲ ਲੱਗਦੇ ਰਹਿੰਦੇ ਹਨ ॥੨॥

ਪਦ ਅਰਥ ਪਜੂਤਾ = ਫੜਿਆ ਹੋਇਆ। ਆਗੈ = ਅੱਗੋਂ। ਵਿਣੁ ਸੇਵਾ = (ਪ੍ਰਭੂ ਦੀ) ਸੇਵਾ ਤੋਂ ਬਿਨਾ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ। ਫਲ = ਹੋਰ ਹੋਰ ਫਲ ॥੨॥

SikhNet (Spanish)piernas tambaleantes, guiados por otro; tales son los La Palabra es el árbol,

ਅਖਰ ਬਿਰਖ ਬਾਗ, ਭੁਇ ਚੋਖੀ; ਸਿੰਚਿਤ ਭਾਉ ਕਰੇਹੀ ॥

akhar birakh baag, bhue chokhee; sinchit bhaau karehee | Ang 354

Sant Singh KhalsaThe Word is the tree; the garden of the heart is the farm; tend it, and irrigate it with the Lord's Love.
Manmohan SinghIn the spacious farm of thy heart's garden grow the plant of Guru's teaching and irrigate it with Lord's love.
Manmohan Singh (Punjabi)ਆਪਣੇ ਦਿਲ ਦੀ ਬਗੀਚੀ ਦੇ ਖੁੱਲ੍ਹੇ ਖੇਤ ਅੰਦਰ ਗੁਰਾਂ ਦੇ ਉਪਦੇਸ਼ ਦਾ ਪੌਦਾ ਪੈਦਾ ਕਰ, ਅਤੇ ਇਸ ਨੂੰ ਪ੍ਰਭੂ ਦੀ ਪ੍ਰੀਤ ਨਾਲ ਸਿੰਝ।
Fareedkot Teekaਅਖਰ ਜਿਤਨੇ ਹੈਂ ਪੈਂਤੀਸ ਵਾ ਬਾਵਨ ਸੋ ਸਭ ਬ੍ਰਿਖ ਹੈਂ। ਜਿਨੋਂ ਨੇ (ਭੁਇ ਚੋਖੀ) ਸੁਧ ਹ੍ਰਿਦ੍ਯ ਮੇਂ ਲਗਾਉਨੇ ਕੀਏ ਹੈਂ, (ਭਾਉ) ਪ੍ਰੇਮ ਜਲ ਸੇ ਤਿਨ ਬ੍ਰਿਖੋਂ ਕੋ ਸਿੰਚਤੇ ਹੈਂ॥
Prof. Sahib Singhਜੋ ਮਨੁੱਖ ਸੁਅੱਛ ਹਿਰਦੇ ਦੀ ਭੁਏਂ ਵਿਚ ਗੁਰ-ਸ਼ਬਦ ਰੂਪ ਬਾਗ਼ ਦੇ ਰੁੱਖ ਲਾਂਦੇ ਹਨ ਅਤੇ ਪ੍ਰੇਮ-ਰੂਪ ਪਾਣੀ ਸਿੰਜਦੇ ਹਨ,

ਪਦ ਅਰਥ ਅਖਰ = ਗੁਰਬਾਣੀ, ਗੁਰੂ ਦੇ ਸ਼ਬਦ, ਗੁਰੂ ਦਾ ਉਪਦੇਸ਼। ਭੁਇ = ਧਰਤੀ, ਹਿਰਦਾ-ਧਰਤੀ। ਚੋਖੀ = ਸਵੱਛ, ਪਵਿੱਤ੍ਰ। ਭਾਉ = ਪ੍ਰੇਮ। ਕਰੇਹੀ = ਕਰੇਹਿ, ਕਰਦੇ ਹਨ।

SikhNet (Spanish)la granja es el cuerpo puro, y si uno lo riega con el Amor Divino,

ਸਭਨਾ ਫਲੁ ਲਾਗੈ ਨਾਮੁ ਏਕੋ; ਬਿਨੁ ਕਰਮਾ. ਕੈਸੇ ਲੇਹੀ ॥੩॥

sabhanaa fal laagai naam eko; bin karamaa. kaise lehee |3| Ang 354

Sant Singh KhalsaAll these trees bear the fruit of the Name of the One Lord; but without the karma of good actions, how can anyone obtain it? ||3||
Manmohan SinghAll the trees bear the fruit of the Name of One God. Without His grace how can man obtain it?
Manmohan Singh (Punjabi)ਸਾਰਿਆਂ ਪੌਦਿਆਂ ਨੂੰ ਇਕ ਹਰੀ ਦੇ ਨਾਮ ਦਾ ਮੇਵਾ ਲੱਗਿਆ ਹੈ। ਉਸ ਦੀ ਮਿਹਰ ਬਿਨਾਂ ਬੰਦਾ ਇਸ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ?
Fareedkot Teekaਐਸੇ ਸਭ ਬ੍ਰਿਖੋਂ ਕੋ ਤੇਰੇ ਨਾਮ ਰੂਪੀ ਫੁਲ ਲਾਗਤਾ ਹੈ, ਭਾਵ ਸਾਸਤ੍ਰ ਕੇ ਪੜਨੇ ਵਿਚਾਰਨੇ ਸੇ ਨਾਮ ਕੀ ਪ੍ਰਾਪਤੀ ਹੋਤੀ ਹੈ। ਵਾ ਜਿਨੋਂ ਨੇ ਸੁਧ ਰਿਦੇ ਮੇਂ ਗੁਰ ਉਪਦੇਸ ਸੇ ਨਾਮ ਰੂਪ ਅਖਰ ਧਾਰਨ ਕੀਏ ਹੈ, ਤਿਨਾਂ ਸਭਨਾਂ ਪੁਰਸਾਂ ਕੋ ਵਾ ਸਭਨਾਂ ਕਾ ਫਲੁ ਏਕ ਮੋਖ ਹੀ ਹੋਤਾ ਹੈ। ਪਰੰਤੂ ਬਿਨਾ ਸੁਭ ਕਰਮੋਂ ਕੇ ਸਾਸਤ੍ਰ ਵਿਚਾਰ ਵਾ ਨਾਮ ਕੀ ਪ੍ਰਾਪਤੀ ਨਹੀਂ ਹੋਤੀ ਹੈ॥੩॥
Prof. Sahib Singhਉਹਨਾਂ ਸਭਨਾਂ ਨੂੰ ਅਕਾਲ ਪੁਰਖ ਦਾ ਨਾਮ-ਫਲ ਲੱਗਦਾ ਹੈ; ਪਰ ਪ੍ਰਭੂ ਦੀ ਮੇਹਰ ਤੋਂ ਬਿਨਾ ਇਹ ਦਾਤਿ ਨਹੀਂ ਮਿਲਦੀ ॥੩॥

ਪਦ ਅਰਥ ਫਲੁ = ਮਨੁੱਖਾ ਜੀਵਨ ਦਾ ਲਾਭ। ਕਰਮਾ = ਮੇਹਰ, ਬਖ਼ਸ਼ਸ਼ ॥੩॥

SikhNet (Spanish)ese árbol dará el fruto del Nombre el Señor. Pero sin el Karma, ¿cómo puede uno obtener esto? (3)

ਜੇਤੇ ਜੀਅ. ਤੇਤੇ ਸਭਿ ਤੇਰੇ; ਵਿਣੁ ਸੇਵਾ. ਫਲੁ ਕਿਸੈ ਨਾਹੀ ॥

jete jeea. tete sabh tere; vin sevaa. fal kisai naahee | Ang 354

Sant Singh KhalsaAs many living beings are there are, they are all Yours. Without selfless service, no one obtains any reward.
Manmohan SinghAs many are the living beings, so many are Thine. Without service none obtains any reward.
Manmohan Singh (Punjabi)ਜਿੰਨੇ ਪ੍ਰਾਨ ਧਾਰੀ ਹਨ, ਉੱਨੇ ਹੀ ਤੈਡੇਂ ਹਨ। ਘਾਲ ਸੇਵਾ ਦੇ ਬਾਝੋਂ ਕਿਸੇ ਨੂੰ ਭੀ ਫਲ ਪਰਾਪਤ ਨਹੀਂ ਹੁੰਦਾ।
Fareedkot Teekaਜਿਤਨੇ ਜੀਵ ਹੈਂ ਤਿਤਨੇ ਸਭ ਤੇਰੇ ਹੈਂ, ਪਰੰਤੂ ਬਿਨਾ ਸੇਵਾ, ਭਾਵ ਸਾਸਤ੍ਰ ਵਾ ਨਾਮ ਕੇ ਅਭਿਆਸ ਬਿਨਾ ਕਿਸੀ ਕੋ ਫਲੁ ਨਹੀਂ ਮਿਲਤਾ॥
Prof. Sahib Singhਹੇ ਪ੍ਰਭੂ! ਇਹ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੇਰਾ ਸਿਮਰਨ ਕਰਨ ਤੋਂ ਬਿਨਾ ਮਨੁੱਖਾ ਜੀਵਨ ਦਾ ਲਾਭ ਕਿਸੇ ਨੂੰ ਨਹੀਂ ਮਿਲ ਸਕਦਾ।

ਪਦ ਅਰਥ ਸਭਿ = ਸਾਰੇ। ਵਿਣੁ ਸੇਵਾ = ਸਿਮਰਨ ਤੋਂ ਬਿਨਾ।

SikhNet (Spanish)Tantos son los seres sensibles, sí, tantos son Tuyos, oh Señor, pero sin el Servicio a Ti, ¿cómo pueden obtener Tu Fruto?

ਦੁਖੁ ਸੁਖੁ ਭਾਣਾ ਤੇਰਾ ਹੋਵੈ; ਵਿਣੁ ਨਾਵੈ. ਜੀਉ ਰਹੈ ਨਾਹੀ ॥੪॥

dukh sukh bhaanaa teraa hovai; vin naavai. jeeo rahai naahee |4| Ang 354

Sant Singh KhalsaPain and pleasure come by Your Will; without the Name, the soul does not even exist. ||4||
Manmohan SinghWoe and weal are in Thy will. Without the Name life exists not.
Manmohan Singh (Punjabi)ਗ਼ਮੀ ਤੇ ਖੁਸ਼ੀ ਤੇਰੀ ਰਜਾ ਅੰਦਰ ਹੈ। ਨਾਮ ਦੇ ਬਾਝੋਂ ਜੀਵਨ ਨਹੀਂ ਰਹਿੰਦਾ।
Fareedkot Teekaਦੁਖੁ ਸੁਖੁ ਸਭ ਤੇਰੇ ਭਾਣੇ ਮੇਂ ਹੋਤਾ ਹੈ, ਬਿਨਾ ਨਾਮ ਕੇ ਜਪਨੇ ਸੇ ਜੀਵ ਜਨਮ ਮਰਨ ਸੇ ਰਹਤ ਨਹੀਂ ਹੋਤਾ ਹੈ॥੪॥
Prof. Sahib Singh(ਜੋ ਭੀ ਜੰਮਿਆ ਹੈ ਉਸ ਨੂੰ) ਕਦੇ ਦੁੱਖ ਤੇ ਕਦੇ ਸੁਖ ਮਿਲਣਾ-ਇਹ ਤਾਂ ਤੇਰੀ ਰਜ਼ਾ ਹੈ (ਪਰ ਦੁੱਖ ਵਿਚ ਜੀਵ ਘਾਬਰ ਜਾਂਦਾ ਹੈ, ਸੁਖਾਂ ਵਿਚ ਆਪੇ ਤੋਂ ਬਾਹਰ ਹੁੰਦਾ ਹੈ) ਤੇਰੇ ਨਾਮ ਦੀ ਟੇਕ ਤੋਂ ਬਿਨਾ ਜਿੰਦ ਅਡੋਲ ਰਹਿ ਹੀ ਨਹੀਂ ਸਕਦੀ ॥੪॥

ਪਦ ਅਰਥ ਭਾਣਾ = ਰਜ਼ਾ। ਜੀਉ = ਜਿੰਦ। ਰਹੈ ਨਾਹੀ = ਰਹਿ ਨਹੀਂ ਸਕਦੀ, ਧੀਰਜ ਨਹੀਂ ਫੜ ਸਕਦੀ ॥੪॥

SikhNet (Spanish)Todo el placer y el dolor se dan por Tu Voluntad, sin Tu Nombre, la vida no puede permanecer. (4)

ਮਤਿ ਵਿਚਿ ਮਰਣੁ. ਜੀਵਣੁ ਹੋਰੁ ਕੈਸਾ; ਜਾ ਜੀਵਾ ਤਾਂ ਜੁਗਤਿ ਨਾਹੀ ॥

mat vich maran. jeevan hor kaisaa; jaa jeevaa taan jugat naahee | Ang 354

Sant Singh KhalsaTo die in the Teachings is to live. Otherwise, what is life? That is not the way.
Manmohan SinghTo die by Guru's instruction is the True Life. How can there be live otherwise? If I live otherwise then that is not the right way.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਮਰਨਾ ਹੀ ਸੱਚੀ ਜ਼ਿੰਦਗੀ ਹੈ। ਦੂਜੀ ਤਰ੍ਹਾਂ ਕਿਸ ਤਰ੍ਹਾਂ ਜੀਵਨ ਹੋ ਸਕਦਾ ਹੈ? ਜੇਕਰ ਮੈਂ ਹੋਰਸ ਤਰ੍ਹਾਂ ਜੀਉਂਦਾ ਹਾਂ, ਤਦ ਉਹ ਦਰੁਸਤ ਤਰੀਕਾ ਨਹੀਂ।
Fareedkot Teekaਤੇਰੀ ਭਗਤੀ ਕੀ ਮਤਿ ਮੇਂ ਮਰਣਾ ਜੀਵਣਾ ਸਭ ਸਫਲਾ ਹੈ, ਭਗਤੀ ਸੇ ਬਿਨਾ (ਹੋਰੁ ਕੈਸਾ) ਔਰ ਕੈਸੇ ਮਰਣਾ ਜੀਵਣਾ ਸਫਲਾ ਹੋਇ ਅਰਥਾਤ ਨਿਸਫਲ ਹੈ। (ਜਾ ਜੀਵਾ) ਜੋ ਭਗਤੀ ਬਿਨਾ ਹਮ ਜੀਤੇ ਭੀ ਰਹੇਂ ਤਉ ਜੁਗਤਿ ਨਹੀਂ, ਯਹ ਬਾਰਤਾ ਜੋਗ ਨਹੀਂ ਹੈ ਅਰਥਾਤ ਅਜੋਗ ਹੈ॥
Prof. Sahib Singhਗੁਰੂ ਦੀ ਦੱਸੀ ਮਤਿ ਵਿਚ ਤੁਰ ਕੇ ਆਪਾ-ਭਾਵ ਦਾ ਮਰ ਜਾਣਾ-ਇਹੀ ਹੈ ਸਹੀ ਜੀਵਨ, ਜੇ ਮਨੁੱਖ ਦਾ ਸੁਆਰਥੀ ਜੀਵਨ ਨਹੀਂ ਮੁੱਕਿਆ ਤਾਂ ਉਹ ਜੀਵਨ ਵਿਅਰਥ ਹੈ। ਜੇ ਮੈਂ ਇਹ ਸੁਆਰਥੀ ਜੀਵਨ ਜੀਊਂਦਾ ਹਾਂ, ਤਾਂ ਇਸ ਨੂੰ ਜੀਵਨ ਦਾ ਸੁਚੱਜਾ ਢੰਗ ਨਹੀਂ ਕਿਹਾ ਜਾ ਸਕਦਾ।

ਪਦ ਅਰਥ ਮਰਣੁ = ਮੌਤ, ਆਪਾ-ਭਾਵ ਦੀ ਮੌਤ। ਜਾ = ਜੇ। ਜੀਵਾ = ਮੈਂ (ਹੋਰ ਜੀਵਨ) ਜੀਵਾਂ। ਜੁਗਤਿ = ਢੰਗ, ਤਰੀਕਾ, ਸੁਚੱਜਾ ਢੰਗ।

SikhNet (Spanish)Morir en las Enseñanzas es vivir, de otra forma, ¿qué es la vida?, ese no es el Camino.

ਕਹੈ ਨਾਨਕੁ. ਜੀਵਾਲੇ ਜੀਆ; ਜਹ ਭਾਵੈ ਤਹ ਰਾਖੁ ਤੁਹੀ ॥੫॥੧੯॥

kahai naanak. jeevaale jeea; jeh bhaavai teh raakh tuhee |5|19| Ang 355

Sant Singh KhalsaSays Nanak, He grants life to the living beings; O Lord, please keep me according to Your Will. ||5||19||
Manmohan SinghSays Nanak the Lord grants life to the sentient beings. Keep me Thou O Lord, there, where Thou willest.
Manmohan Singh (Punjabi)ਗੁਰੂ ਜੀ ਆਖਦੇ ਹਨ, ਪ੍ਰਭੂ ਪ੍ਰਾਣਧਾਰੀਆਂ ਨੂੰ ਜੀਵਨ ਬਖ਼ਸ਼ਦਾ ਹੈ। ਹੇ ਪ੍ਰਭੂ, ਮੈਨੂੰ ਉਥੇ ਰੱਖ, ਜਿਥੇ ਤੈਨੂੰ ਚੰਗਾ ਲੱਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੁਹੀ ਜੀਵੋਂ ਕੋ ਜੀਵਾਲਤਾ ਹੈਂ ਜਹਾਂ ਤੁਝੇ ਅੱਛਾ ਲਾਗੈ ਤਹਾਂ ਹਮ ਕੋ ਰਾਖ, ਕ੍ਯੋਂਕਿ ਹਮ ਆਪ ਕੇ ਬਸ ਹੈਂ॥੫॥੧੯॥☬ਕਿਸੇ ਦੇਹਾਭਿਮਾਨੀ ਪੰਡਤ ਪ੍ਰਤਿ ਉਪਦੇਸ ਹੈ:
Prof. Sahib Singhਨਾਨਕ ਆਖਦਾ ਹੈ- ਪਰਮਾਤਮਾ ਜ਼ਿੰਦਗੀ ਦੇਣ ਵਾਲਾ ਹੈ (ਉਸੇ ਦੀ ਹਜ਼ੂਰੀ ਵਿਚ ਅਰਦਾਸ ਕਰਨੀ ਚਾਹੀਦੀ ਹੈ ਕਿ) ਹੇ ਪ੍ਰਭੂ! ਜਿਥੇ ਤੇਰੀ ਰਜ਼ਾ ਹੈ ਉਥੇ ਸਾਨੂੰ ਰੱਖ (ਭਾਵ, ਆਪਣੀ ਰਜ਼ਾ ਵਿਚ ਰੱਖ ਤੇ ਸਿਮਰਨ ਦੀ ਦਾਤਿ ਬਖ਼ਸ਼ ॥੫॥੧੯॥

ਪਦ ਅਰਥ ਜੀਵਾਲੇ = ਜੀਊਂਦਾ ਰੱਖਦਾ ਹੈ, ਆਤਮਕ ਜੀਵਨ ਦੇਂਦਾ ਹੈ ॥੫॥੧੯॥

* ਨੋਟ: ਸ਼ਬਦ ਦਾ ਸਿਰਲੇਖ ਵੇਖੋ। ਲਫ਼ਜ਼ 'ਪੰਚਪਦੇ' ਦਾ ਭਾਵ ਇਹ ਹੈ ਕਿ ਹੁਣ ਅਗਾਂਹ ਉਹ ਸ਼ਬਦ ਹਨ ਜਿਨ੍ਹਾਂ ਵਿਚ ਪੰਜ ਪੰਜ ਬੰਦ ਹਨ। ਲਫ਼ਜ਼ 'ਪੰਚਪਦੇ' ਦਾ ਹੇਠਲਾ ਅੰਕ ੬ ਦੱਸਦਾ ਹੈ ਕਿ ਇਹ ਸ਼ਬਦ ਗਿਣਤੀ ਵਿਚ ਛੇ ਹਨ।

SikhNet (Spanish)Reza Nanak, Él confiere la vida a los seres vivos, consérvame, oh Señor, así como es Tu Voluntad. (5-19)
Answers quote the Granth verbatim with Ang citations. AI commentary is not Gurbani and not a religious ruling.