ੴ

ਸਿੱਖਬਾਣੀ · SikhBani

ਸੋ ਪੰਡਿਤੁ ਜੋ ਮਨੁ ਪਰਬੋਧੈ ॥

so panddit jo man parabodhai
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 274 · 10 lines
Translations

ਸੋ ਪੰਡਿਤੁ; ਜੋ ਮਨੁ ਪਰਬੋਧੈ ॥

so panddit; jo man parabodhai |

Sant Singh KhalsaHe is a true Pandit, a religious scholar, who instructs his own mind.
Manmohan SinghHe is a scholar, who instructs his mind.
Manmohan Singh (Punjabi)ਉਹ ਹੀ ਵਿਦਵਾਨ ਹੈ, ਜਿਹੜਾ ਆਪਣੀ ਜਿੰਦਗੀ ਨੂੰ ਸਮਝਾਉਂਦਾ ਹੈ।
Fareedkot Teekaਸੋਈ ਪੰਡਤ ਹੈ, ਜੋ ਪ੍ਰਿਥਮੇ ਅਪਨੇ ਮਨ ਕੌ (ਪਰਬੋਧੈ) ਉਪਦੇਸ਼ ਕਰੈ।ਯਥਾ-☬"ਪ੍ਰਥਮੈ ਮਨ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ॥"☬ਵਾ ਜੋ ਮਨ ਸੇ ਪਰੇ ਬੁਧੀ ਹੈ ਤਿਸ ਸੇ ਪਰੇ ਸਾਖੀ ਆਤਮਾਂ ਕੌ (ਬੋਧੈ) ਜਾਣੈ॥
Prof. Sahib Singh(ਅਸਲੀ) ਪੰਡਿਤ ਉਹ ਹੈ ਜੋ ਆਪਣੇ ਮਨ ਨੂੰ ਸਿੱਖਿਆ ਦੇਂਦਾ ਹੈ,

ਪਦ ਅਰਥ ਪਰਬੋਧੈ = ਜਗਾਉਂਦਾ ਹੈ।

SikhNet (Spanish)Un Pandit es aquél que controla su propia mente,

ਰਾਮ ਨਾਮੁ; ਆਤਮ ਮਹਿ ਸੋਧੈ ॥

raam naam; aatam meh sodhai |

Sant Singh KhalsaHe searches for the Lord's Name within his own soul.
Manmohan SinghHe searches for Lord's Name in his heart,
Manmohan Singh (Punjabi)ਉਹ ਸੁਆਮੀ ਦੇ ਨਾਮ ਲਈ ਆਪਣੇ ਦਿਲ ਅੰਦਰ ਪੜਤਾਲ ਕਰਦਾ ਹੈ,
Fareedkot Teekaਪੁਨਾ ਰਾਮ ਨਾਮ ਕੌ ਜਪ ਕਰ (ਆਤਮਾ) ਅਪਨੇ ਰਿਦੇ ਮੇਂ ਸਰੂਪ ਕੌ (ਸੋਧੈ) ਵੀਚਾਰੇ॥
Prof. Sahib Singhਅਤੇ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ ਭਾਲਦਾ ਹੈ।

ਪਦ ਅਰਥ ਆਤਮ ਮਹਿ = ਆਪਣੇ ਆਪ ਵਿਚ, ਆਪਣੇ ਆਤਮਾ ਵਿਚ। ਸੋਧੈ = ਪੜਤਾਲ ਕਰਦਾ ਹੈ, ਜਾਚਦਾ ਹੈ।

SikhNet (Spanish)y contemplando el Nombre de Dios,

ਰਾਮ ਨਾਮ; ਸਾਰੁ ਰਸੁ ਪੀਵੈ ॥

raam naam; saar ras peevai |

Sant Singh KhalsaHe drinks in the Exquisite Nectar of the Lord's Name.
Manmohan Singhand drinks the exquisite Nectar of Master's Name.
Manmohan Singh (Punjabi)ਅਤੇ ਮਾਲਕ ਦੇ ਨਾਮ ਦੇ ਸ਼੍ਰੇਸ਼ਟ ਅੰਮ੍ਰਿਤ ਪਾਨ ਕਰਦਾ ਹੈ।
Fareedkot Teekaਇਸ ਪ੍ਰਕਾਰ ਜੋ ਰਾਮ ਨਾਮ ਕੇ ਸਾਰ ਰੂਪ ਅੰਮ੍ਰਿਤ ਕੌ ਪੀਵਤਾ ਹੈ॥
Prof. Sahib Singhਜੋ ਪ੍ਰਭੂ-ਨਾਮ ਦਾ ਮਿੱਠਾ ਸੁਆਦ ਚੱਖਦਾ ਹੈ,

ਪਦ ਅਰਥ ਸਾਰੁ = ਸ੍ਰੇਸ਼ਟ, ਚੰਗਾ, ਮਿੱਠਾ।

SikhNet (Spanish)bebe de Su Esencia.

ਉਸੁ ਪੰਡਿਤ ਕੈ ਉਪਦੇਸਿ; ਜਗੁ ਜੀਵੈ ॥

aus panddit kai upades; jag jeevai |

Sant Singh KhalsaBy that Pandit's teachings, the world lives.
Manmohan SinghThe world lives by the instruction of that pandit.
Manmohan Singh (Punjabi)ਉਸ ਪੰਡਤ ਦੀ ਸਿਖ-ਮਤ ਦੁਆਰਾ ਦੁਨੀਆਂ ਜੀਉਂਦੀ ਹੈ।
Fareedkot Teekaਤਿਸ ਪੰਡਤ ਕੇ ਉਪਦੇਸ਼ ਕਰ ਕੇ ਇਹ (ਜਗੁ) ਜੀਵ ਚੇਤਨ ਭਾਵ ਮੇਂ ਜੀਵਤਾ ਹੈ, ਭਾਵ ਜਨਮ ਮਰਨ ਸੇ ਰਹਿਤ ਹੋਤਾ ਹੈ॥
Prof. Sahib Singhਉਸ ਪੰਡਿਤ ਦੇ ਉਪਦੇਸ਼ ਨਾਲ (ਸਾਰਾ) ਸੰਸਾਰ ਰੂਹਾਨੀ ਜ਼ਿੰਦਗੀ ਹਾਸਲ ਕਰਦਾ ਹੈ।

ਪਦ ਅਰਥ ਉਪਦੇਸਿ = ਉਪਦੇਸ ਨਾਲ। ਜੀਵੈ = ਜੀਊਂਦਾ ਹੈ, ਰੂਹਾਨੀ ਜ਼ਿੰਦਗੀ ਹਾਸਲ ਕਰਦਾ ਹੈ।

SikhNet (Spanish)El mundo entero podría ser sostenido por las enseñanzas de un hombre así;

ਹਰਿ ਕੀ ਕਥਾ; ਹਿਰਦੈ ਬਸਾਵੈ ॥

har kee kathaa; hiradai basaavai |

Sant Singh KhalsaHe implants the Sermon of the Lord in his heart.
Manmohan SinghWho implants God's gospel in his heart,
Manmohan Singh (Punjabi)ਵਾਹਿਗੁਰੂ ਦੀ ਕਥਾ ਵਾਰਤਾ ਨੂੰ ਆਪਣੇ ਦਿਲ ਅੰਦਰ ਇਸਥਿਤ ਕਰਦਾ ਹੈ,
Fareedkot Teekaਪੁਨਾ ਹਰੀ ਕੀ ਕਥਾ ਕੌ ਜੋ ਰਿਦੇ ਮੇਂ ਵਸਾਵਤਾ ਹੈ॥
Prof. Sahib Singhਜੋ ਅਕਾਲ ਪੁਰਖ (ਦੀ ਸਿਫ਼ਤ-ਸਾਲਾਹ) ਦੀਆਂ ਗੱਲਾਂ ਆਪਣੇ ਹਿਰਦੇ ਵਿਚ ਵਸਾਉਂਦਾ ਹੈ,
SikhNet (Spanish)la Verdad del Señor lo acompaña siempre.

ਸੋ ਪੰਡਿਤੁ; ਫਿਰਿ ਜੋਨਿ. ਨ ਆਵੈ ॥

so panddit; fir jon. na aavai |

Sant Singh KhalsaSuch a Pandit is not cast into the womb of reincarnation again.
Manmohan Singhthat pandit enters not in existences, again.
Manmohan Singh (Punjabi)ਉਹ ਪੰਡਤ ਮੁੜ ਕੇ ਜੂਨੀਆਂ ਅੰਦਰ ਪਰਵੇਸ਼ ਨਹੀਂ ਕਰਦਾ।
Fareedkot Teekaਸੋ ਪੰਡਤ ਪੁਨਾ ਜੋਨੀਓਂ ਮੇਂ ਨਹੀਂ ਆਵਤਾ ਹੈ॥
Prof. Sahib Singhਉਹ ਪੰਡਿਤ ਮੁੜ ਜਨਮ (ਮਰਨ) ਵਿਚ ਨਹੀਂ ਆਉਂਦਾ।
SikhNet (Spanish)Un hombre así no volverá a sufrir los dolores del nacimiento,

ਬੇਦ ਪੁਰਾਨ; ਸਿਮ੍ਰਿਤਿ ਬੂਝੈ ਮੂਲ ॥

bed puraan; simrit boojhai mool |

Sant Singh KhalsaHe understands the fundamental essence of the Vedas, the Puraanas and the Simritees.
Manmohan SinghHe understands the essence of the Vedas, Puranas and Simritis,
Manmohan Singh (Punjabi)ਉਹ ਵੇਦਾਂ, ਪੁਰਾਣਾ ਅਤੇ ਸਿੰਮ੍ਰਤੀਆਂ ਦੇ ਸਾਰ ਤੱਤ ਨੂੰ ਸਮਝਦਾ ਹੈ,
Fareedkot Teekaਵੇਦੋਂ ਔਰ ਪੁਰਾਣੋਂ ਕਰ ਕੇ ਸਰਬ ਕੇ ਮੂਲੁ ਵਾਹਿਗੁਰੂ ਕੌ ਜਾਣੇ॥
Prof. Sahib Singhਜੋ ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਸਭ ਧਰਮ-ਪੁਸਤਕਾਂ) ਦਾ ਮੁੱਢ (ਪ੍ਰਭੂ ਨੂੰ) ਸਮਝਦਾ ਹੈ,

ਪਦ ਅਰਥ ਮੂਲ = ਮੁੱਢ। ਪੁਰਾਨ = ਵਿਆਸ ਰਿਸ਼ੀ ਦੇ ਲਿਖੇ ਹੋਏ ੧੮ ਧਰਮ ਪੁਸਤਕ।

SikhNet (Spanish)pues conociendo la Verdadera Esencia de los Vedas, los Puranas y los textos Semíticos,

ਸੂਖਮ ਮਹਿ; ਜਾਨੈ ਅਸਥੂਲੁ ॥

sookham meh; jaanai asathool |

Sant Singh KhalsaIn the unmanifest, he sees the manifest world to exist.
Manmohan Singhand recognises the discernible in the undiscernible one,
Manmohan Singh (Punjabi)ਦ੍ਰਿਸ਼ਟਮਾਨ ਨੂੰ ਅਦ੍ਰਿਸ਼ਟ ਪੁਰਖ ਅੰਦਰ ਅਨੁਭਵ ਕਰਦਾ ਹੈ,
Fareedkot Teekaਕਿ ਸੂਖਮ ਸਰੂਪ ਨਿਰਗੁਣ ਮੇਂ ਇਹ ਅਸਥੂਲ ਜਗਤ ਹੋਇ ਰਹਾ ਹੈ। ਤਿਸ ਕੌ ਵਾਹਿਗੁਰੂ ਕਾ ਸਰੂਪ ਹੀ ਦੇਖਣਾ ਕਰੇ॥
Prof. Sahib Singhਜੋ ਇਹ ਜਾਣਦਾ ਹੈ ਕਿ ਇਹ ਸਾਰਾ ਦਿੱਸਦਾ ਜਗਤ ਅਦ੍ਰਿਸ਼ਟ ਪ੍ਰਭੂ ਦੇ ਹੀ ਆਸਰੇ ਹੈ;

ਪਦ ਅਰਥ ਸੂਖਮ = ਅਦ੍ਰਿਸ਼ਟ, ਨਾਹ ਦਿੱਸਣ ਵਾਲਾ ਪ੍ਰਭੂ। ਅਸਥੂਲੁ = (Skt. स्थुल) ਦ੍ਰਿਸ਼ਟਮਾਨ ਜਗਤ, ਇਹਨੀਂ ਅੱਖੀਂ ਦਿੱਸਦਾ ਸੰਸਾਰ।

SikhNet (Spanish)ve al mundo visible contenido dentro del mundo invisible.

ਚਹੁ ਵਰਨਾ ਕਉ; ਦੇ ਉਪਦੇਸੁ ॥

chahu varanaa kau; de upades |

Sant Singh KhalsaHe gives instruction to people of all castes and social classes.
Manmohan Singhand instructs all the four castes,
Manmohan Singh (Punjabi)ਅਤੇ ਚਾਰੋਂ ਹੀ ਜਾਤੀਆਂ ਸਮੂਹ ਨੂੰ ਸਿਖ-ਮਤ ਦਿੰਦਾ ਹੈ,
Fareedkot Teekaਐਸਾ ਜੋ ਪੰਡਿਤ ਚਾਰੋਂ ਵਰਣੋਂ ਕੌ ਉਪਦੇਸ ਦੇਨੇ ਹਾਰਾ ਹੈ॥
Prof. Sahib Singhਜੋ (ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਨੂੰ ਸਿੱਖਿਆ ਦੇਂਦਾ ਹੈ,
SikhNet (Spanish)Él puede revelar la Sabiduría del Señor a hombres de cualquier casta.

ਨਾਨਕ. ਉਸੁ ਪੰਡਿਤ ਕਉ; ਸਦਾ ਅਦੇਸੁ ॥੪॥

naanak. us panddit kau; sadaa ades |4|

Sant Singh KhalsaO Nanak, to such a Pandit, I bow in salutation forever. ||4||
Manmohan SinghNanak, I ever make obeisance unto that pandit.
Manmohan Singh (Punjabi)ਨਾਨਕ, ਉਸ ਪੰਡਤ ਨੂੰ ਹਮੇਸ਼ਾਂ ਹੀ ਪ੍ਰਣਾਮ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੰਡਿਤ ਕੇ ਤਾਈਂ ਹਮਾਰੀ ਸਦਾ (ਅਦੇਸੁ) ਨਮਸਕਾਰ ਹੈ, ਭਾਵ ਸਰਬ ਕੇ ਪੂਜਣੇ ਜੋਗ ਹੈ॥੪॥
Prof. Sahib Singhਹੇ ਨਾਨਕ! (ਆਖ) ਉਸ ਪੰਡਿਤ ਅੱਗੇ ਅਸੀਂ ਸਦਾ ਸਿਰ ਨਿਵਾਉਂਦੇ ਹਾਂ ॥੪॥

ਪਦ ਅਰਥ ਅਦੇਸੁ = ਨਮਸਕਾਰ, ਪ੍ਰਣਾਮ ॥੪॥

SikhNet (Spanish)Oh, dice Nanak, me postro por siempre ante tal Pandit.(4)
Answers quote the Granth verbatim with Ang citations. AI commentary is not Gurbani and not a religious ruling.