ਮਾਝ ਮਹਲਾ ੩ ॥
maajh mahalaa 3 | Ang 111
Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.
ਸਬਦਿ ਮਰੈ; ਸੁ ਮੁਆ ਜਾਪੈ ॥
sabad marai; su muaa jaapai | Ang 111
Sant Singh KhalsaOne who dies in the Word of the Shabad is truly dead.
Manmohan SinghHe, who dies by Guru's hymns, is deemed to be dead.
Manmohan Singh (Punjabi)ਜੋ ਗੁਰਾਂ ਦੀ ਬਾਣੀ ਦੁਆਰਾ ਮਰਦਾ ਹੈ, ਊਹ ਮਰਿਆ ਹੋਇਆ ਜਾਣਿਆ ਜਾਂਦਾ ਹੈ।
Fareedkot Teekaਜੋ ਜੀਵ ਉਪਦੇਸ ਦੁਆਰਾ ਜੀਵਤ੍ਵ ਭਾਵ ਸੇ ਮਰਾ ਹੈ, ਸੋ ਮੁਆ ਜਾਣੀਤਾ ਹੈ॥☬ਪ੍ਰਸ਼ਨ: ਜੀਵਤ੍ਵ ਭਾਵ ਸੇ ਮਰਨੇ ਕਾ ਕਿਆ ਫਲ ਹੈ?☬ਉੱਤਰੁ:
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਾ-ਭਾਵ ਵਲੋਂ) ਮਰਦਾ ਹੈ, ਉਹ (ਆਪਾ-ਭਾਵ ਵਲੋਂ) ਮਰਿਆ ਹੋਇਆ ਮਨੁੱਖ (ਜਗਤ ਵਿਚ) ਆਦਰ-ਮਾਣ ਪਾਂਦਾ ਹੈ,ਪਦ ਅਰਥ ਮਰੈ = ਮਰਦਾ ਹੈ। ਮੁਆ = (ਹਉਮੈ ਮਮਤਾ ਵਲੋਂ) ਮਾਰਿਆ ਹੋਇਆ। ਜਾਪੈ = ਉੱਘਾ ਹੋ ਜਾਂਦਾ ਹੈ।
SikhNet (Spanish)Quien muere en la Palabra del Shabd, muere en verdad; la muerte física no lo mata.
ਕਾਲੁ ਨ ਚਾਪੈ; ਦੁਖੁ ਨ ਸੰਤਾਪੈ ॥
kaal na chaapai; dukh na santaapai | Ang 111
Sant Singh KhalsaDeath does not crush him, and pain does not afflict him.
Manmohan SinghHim, death crushes not, nor does agony annoy.
Manmohan Singh (Punjabi)ਉਸ ਨੂੰ ਮੌਤ ਨਹੀਂ ਕੁਚਲਦੀ, ਨਾਂ ਹੀ ਕਸ਼ਟ ਦੁਖੀ ਕਰਦਾ ਹੈ।
Fareedkot Teekaਤਿਨ ਕੋ ਕਾਲੁ (ਨ ਚਾਪੈ) ਦਬਾਇ ਨਹੀਂ ਸਕਤਾ ਹੈ ਇਸੀ ਤੇ ਦੁਖ ਨਹੀਂ ਸਤਾਉਤਾ ਹੈ, ਭਾਵ ਏਹ ਕਿ ਜਨਮਾਦਿ ਦੁਖੋਂ ਸੇ ਰਹਤ ਹੋ ਜਾਤੇ ਹੈਂ॥☬ਪ੍ਰਸ਼ਨ: ਇਨ ਦੁਖੋਂ ਸੇ ਰਹਤ ਕੈਸੇ ਹੂਏ ਹੈਂ?☬ਉਤਰ:
Prof. Sahib Singhਉਸ ਨੂੰ ਆਤਮਕ ਮੌਤ (ਆਪਣੇ ਪੰਜੇ ਵਿਚ) ਫਸਾ ਨਹੀਂ ਸਕਦੀ, ਉਸ ਨੂੰ ਕੋਈ ਦੁੱਖ-ਕਲੇਸ਼ ਦੁਖੀ ਨਹੀਂ ਕਰ ਸਕਦਾ।ਪਦ ਅਰਥ ਕਾਲੁ = ਮੌਤ, ਆਤਮਕ ਮੌਤ। ਚਾਪੈ = {चाप = ਧਨੁਖ} ਫਾਹੀ ਪਾ ਸਕਦਾ।
SikhNet (Spanish)Ni la aflicción, ni el dolor lo destruyen;
ਜੋਤੀ ਵਿਚਿ ਮਿਲਿ. ਜੋਤਿ ਸਮਾਣੀ; ਸੁਣਿ ਮਨ ਸਚਿ ਸਮਾਵਣਿਆ ॥੧॥
jotee vich mil. jot samaanee; sun man sach samaavaniaa |1| Ang 111
Sant Singh KhalsaHis light merges and is absorbed into the Light, when he hears and merges in the Truth. ||1||
Manmohan SinghWhen man hears and merges in truthfulness his light meets and is absorbed in the Supreme Light.
Manmohan Singh (Punjabi)ਜਦ ਇਨਸਾਨ ਸੱਚਾਈ ਨੂੰ ਸਰਵਣ ਕਰਦਾ ਤੇ ਉਸ ਵਿੱਚ ਲੀਨ ਹੁੰਦਾ ਹੈ, ਉਸ ਦਾ ਚਾਨਣ ਪਰਮ ਚਾਨਣ ਨਾਲ ਮਿਲ ਕੇ ਉਸ ਅੰਦਰ ਅਭੇਦ ਹੋ ਜਾਂਦਾ ਹੈ।
Fareedkot Teeka(ਜੋਤੀ) ਪਰਮਾਤਮਾ ਮੇਂ ਮਿਲ ਕਰ ਕੇ ਜੀਵ ਰੂਪੀ ਜੋਤ ਅਭੇਦ ਹੂਈ ਹੈ। ਕੈਸੇ ਸ੍ਰਵਨ ਮਨਨ ਨਿਧ੍ਯਾਸਨ ਔਰ ਸਾਖਯਾਤਕਾਰ ਸਚ ਸਰੂਪ ਮੇਂ ਅਭੇਦ ਹੂਏ ਹੈ॥੧॥☬ਸ੍ਰਵਨ ਔਰ ਮਨਨ ਏਹ ਨਿਧ੍ਯਾਸਨ ਔਰ ਸਾਖ੍ਯਾਤਕਾਰ ਕੇ ਲਖਾਇਕ ਹੈਂ:
Prof. Sahib Singhਪ੍ਰਭੂ ਦੀ ਜੋਤਿ ਵਿਚ ਮਿਲ ਕੇ ਉਸ ਦੀ ਸੁਰਤ ਪ੍ਰਭੂ ਵਿਚ ਹੀ ਲੀਨ ਰਹਿੰਦੀ ਹੈ। ਤੇ, ਹੇ ਮਨ! ਉਹ ਮਨੁੱਖ (ਪ੍ਰਭੂ ਦੀ ਸਿਫ਼ਤ-ਸਾਲਾਹ) ਸੁਣ ਕੇ ਸਦਾ-ਥਿਰ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ ॥੧॥ਪਦ ਅਰਥ ਮਿਲਿ = ਮਿਲ ਕੇ। ਮਨ = ਹੇ ਮਨ! ਸਚਿ = ਸਦਾ-ਥਿਰ ਪ੍ਰਭੂ ਵਿਚ ॥੧॥
SikhNet (Spanish)su luz se funde en la Luz Total cuando escucha y se inmerge en la Verdad del Señor. (1)
ਹਉ ਵਾਰੀ ਜੀਉ ਵਾਰੀ; ਹਰਿ ਕੈ ਨਾਇ. ਸੋਭਾ ਪਾਵਣਿਆ ॥
hau vaaree jeeo vaaree; har kai naae. sobhaa paavaniaa | Ang 111
Sant Singh KhalsaI am a sacrifice, my soul is a sacrifice, to the Lord's Name, which brings us to glory.
Manmohan SinghI am a sacrifice my life is a sacrifice unto those who drive glory from God's Name.
Manmohan Singh (Punjabi)ਮੈਂ ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ, ਉਨ੍ਹਾਂ ਊਤੋਂ ਜੋ ਵਾਹਿਗੁਰੂ ਦੇ ਨਾਮ ਦੁਆਰਾ ਵਡਿਆਈ ਪਾਊਂਦੇ ਹਨ।
Fareedkot Teekaਮੈਂ ਉਨ ਕੇ ਮਨ ਤਨ ਸੇ ਬਲਿਹਾਰੇ ਜਾਤਾ ਹੂੰ, ਜੋ ਹਰੀ ਨਾਮ ਕਰ ਸੋਭਾ ਪਾਵਤੇ ਹੈਂ॥
Prof. Sahib Singhਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੋ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਲੋਕ ਪਰਲੋਕ ਵਿਚ) ਸੋਭਾ ਖੱਟਦੇ ਹਨ।ਪਦ ਅਰਥ ਕੈ ਨਾਇ = ਦੇ ਨਾਮ ਵਿਚ।
SikhNet (Spanish)En sacrificio, oh en sacrificio ofrezco mi ser al Nombre del Señor, Quien nos trae la Gloria.
ਸਤਿਗੁਰੁ ਸੇਵਿ. ਸਚਿ ਚਿਤੁ ਲਾਇਆ; ਗੁਰਮਤੀ ਸਹਜਿ ਸਮਾਵਣਿਆ ॥੧॥ ਰਹਾਉ ॥
satigur sev. sach chit laaeaa; guramatee sehaj samaavaniaa |1| rahaau | Ang 111
Sant Singh KhalsaOne who serves the True Guru, and focuses his consciousness on Truth, following the Guru's Teachings, is absorbed in intuitive peace and poise. ||1||Pause||
Manmohan SinghBy the Guru instruction he, who serves the True Guru and fixes his attention on the True One blends with the Lord. Pause.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਦੀ ਟਹਿਲ ਕਮਾਉਂਦਾ ਹੈ ਅਤੇ ਸਤਿਪੁਰਖ ਨਾਲ ਆਪਣੀ ਬ੍ਰਿਤੀ ਜੋੜਦਾ ਹੈ, ਊਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।
Fareedkot Teekaਔਰ ਸਤਿਗੁਰੋਂ ਕੋ ਸੇਵ ਕਰ ਸਚ ਮੇਂ ਚਿਤ ਲਾਇਆ ਹੈ, ਗੁਰੋਂ ਕੀ ਸਿਖ੍ਯਾ ਲੇਨੇ ਵਾਲੇ (ਸਹਜਿ) ਸਾਂਤੀ ਮੇਂ ਸਮਾਏ ਹੈਂ॥
Prof. Sahib Singhਜੇਹੜੇ ਗੁਰੂ ਦੀ ਦੱਸੀ ਸੇਵਾ ਕਰ ਕੇ ਸਦਾ-ਥਿਰ ਪ੍ਰਭੂ ਵਿਚ ਚਿੱਤ ਜੋੜਦੇ ਹਨ ਉਹ ਗੁਰੂ ਦੀ ਮਤਿ ਤੇ ਤੁਰ ਕੇ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ॥੧॥ ਰਹਾਉ ॥ਪਦ ਅਰਥ ਸੇਵਿ = ਸੇਵ ਕੇ, ਸੇਵਾ ਕਰ ਕੇ। ਸਹਜਿ = ਆਤਮਕ ਅਡੋਲਤਾ ਵਿਚ ॥੧॥ ਰਹਾਉ ॥
SikhNet (Spanish)Aquél que sirve al Guru, y fija su mente en la Verdad, se sumerge en la Paz Grandiosa, a través de la Palabra del Guru. (1-Pausa)
ਕਾਇਆ ਕਚੀ; ਕਚਾ ਚੀਰੁ ਹੰਢਾਏ ॥
kaaeaa kachee; kachaa cheer handtaae | Ang 111
Sant Singh KhalsaThis human body is transitory, and transitory are the garments it wears.
Manmohan SinghHuman body is fragile and fragile is the garment which it wears.
Manmohan Singh (Punjabi)ਮਨੁੱਖੀ ਦੇਹਿ ਬੋਦੀ ਹੈ ਅਤੇ ਬੋਦੀ ਹੈ ਪੁਸ਼ਾਕ, ਜਿਹੜੀ ਇਹ ਪਹਿਨਦੀ ਹੈ।
Fareedkot Teekaਕਚੀ (ਕਾਇਆ) ਬੁਧੀ, ਭਾਵ ਪਰਮੇਸ੍ਵਰ ਕੇ ਨਿਸਚ੍ਯ ਰਹਤ ਅਸਥੂਲ ਸਰੀਰ ਰੂਪੀ ਕਚਾ (ਚੀਰੁ) ਬਸਤ੍ਰ (ਹੰਢਾਏ) ਧਾਰਣ ਕਰ ਰਹੀ ਹੈ॥
Prof. Sahib Singhਇਹ ਸਰੀਰ ਨਾਸਵੰਤ ਹੈ, ਮਾਨੋ, ਕਮਜ਼ੋਰ ਜਿਹਾ ਕੱਪੜਾ ਹੈ (ਪਰ ਮਨੁੱਖ ਦੀ ਜਿੰਦ ਇਸ) ਜਰਜਰੇ ਕੱਪੜੇ ਨੂੰ ਹੀ ਹਢਾਂਦੀ ਰਹਿੰਦੀ ਹੈ (ਭਾਵ, ਜਿੰਦ ਸਰੀਰਕ ਭੋਗਾਂ ਵਿਚ ਹੀ ਮਗਨ ਰਹਿੰਦੀ ਹੈ)।ਪਦ ਅਰਥ ਕਚੀ = ਨਾਸਵੰਤ। ਚੀਰੁ = ਕੱਪੜਾ।
SikhNet (Spanish)Efímera es la vida y efímeros los ropajes que usamos;
ਦੂਜੈ ਲਾਗੀ; ਮਹਲੁ ਨ ਪਾਏ ॥
doojai laagee; mehal na paae | Ang 111
Sant Singh KhalsaAttached to duality, no one attains the Mansion of the Lord's Presence.
Manmohan SinghAttached to another's love, it obtained not the Lord mansion.
Manmohan Singh (Punjabi)ਹੋਰਸ ਦੀ ਪ੍ਰੀਤ ਨਾਲ ਜੋੜੀ ਹੋਈ ਇਹ ਸੁਆਮੀ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੀ।
Fareedkot Teekaਇਸੀ ਤੇ ਦ੍ਵੈਤ ਭਾਵ ਮੇਂ ਲਗੀ ਹੂਈ (ਮਹਲੁ) ਅਪਨੇ ਸਰੂਪ ਕੋ ਨਹੀਂ ਪਾਇ ਸਕਤੀ, ਬੁਧੀ ਕੇ ਸਾਥ ਭਾਸਕਾ ਗ੍ਰਹਣ ਹੈ॥
Prof. Sahib Singh(ਜਿੰਦ) ਮਾਇਆ ਦੇ ਪਿਆਰ ਵਿਚ ਲੱਗੀ ਰਹਿੰਦੀ ਹੈ (ਇਸ ਵਾਸਤੇ ਇਹ ਪ੍ਰਭੂ-ਚਰਨਾਂ ਵਿਚ) ਟਿਕਾਣਾ ਹਾਸਲ ਨਹੀਂ ਕਰ ਸਕਦੀ।ਪਦ ਅਰਥ ਦੂਜੈ = ਮਾਇਆ ਦੇ ਮੋਹ ਵਿਚ। ਮਹਲੁ = ਪ੍ਰਭੂ-ਚਰਨਾਂ ਵਿਚ ਨਿਵਾਸ।
SikhNet (Spanish)la esposa que ama a otro no llega al Castillo del Señor.
ਅਨਦਿਨੁ ਜਲਦੀ ਫਿਰੈ ਦਿਨੁ ਰਾਤੀ; ਬਿਨੁ ਪਿਰ. ਬਹੁ ਦੁਖੁ ਪਾਵਣਿਆ ॥੨॥
anadin jaladee firai din raatee; bin pir. bahu dukh paavaniaa |2| Ang 112
Sant Singh KhalsaNight and day, day and night, they burn. Without her Husband Lord, the soul-bride suffers in terrible pain. ||2||
Manmohan SinghNight and day she ever continues burning and without her Spouse suffers great pain.
Manmohan Singh (Punjabi)ਰੈਣ ਦਿਨ ਉਹ ਹਮੇਸ਼ਾਂ ਹੀ ਜਲਦੀ ਰਹਿੰਦੀ ਹੈ ਅਤੇ ਆਪਣੇ ਪਤੀ ਦੇ ਬਾਝੋਂ ਘਣੀ ਤਕਲੀਫ ਉਠਾਉਂਦੀ ਹੈ।
Fareedkot Teekaਔਰ ਇਸੀ ਸੇ ਹੀ ਵਹ ਦਿਨ ਰਾਤ ਨਿਰੰਤ੍ਰ ਚਉਰਾਸੀ ਮੇਂ ਸੋ ਜਲਤੀ ਫਿਰਤੀ ਹੈ, ਪੁਨਾ ਵਾਹਿਗੁਰੂ ਪਤੀ ਸੇ ਬਿਨਾ ਬਹੁਤ ਦੁਖ ਪਾਵਤੀ ਹੈ॥੨॥☬ਜਿਸ ਦੇਹ ਅਰ ਜਾਤੀ ਆਦਿਕੋਂ ਕੇ ਅਭਿਮਾਨ ਕਰ ਜੀਵ ਪ੍ਰਮੇਸ੍ਵਰ ਸੇ ਬੇਮੁਖ ਹੂਆ ਹੈ, ਉਨ ਕਾ ਹਾਲ ਕਹਤੇ ਹੈਂ:
Prof. Sahib Singh(ਮਾਇਆ ਦੇ ਮੋਹ ਦੇ ਕਾਰਨ ਜਿੰਦ) ਹਰ ਵੇਲੇ ਦਿਨ ਰਾਤ ਸੜਦੀ ਤੇ ਭਟਕਦੀ ਹੈ, ਪ੍ਰਭੂ-ਪਤੀ (ਦੇ ਮਿਲਾਪ) ਤੋਂ ਬਿਨਾ ਬਹੁਤ ਦੁੱਖ ਝੱਲਦੀ ਹੈ ॥੨॥ਪਦ ਅਰਥ ਜਲਦੀ = ਸੜਦੀ ॥੨॥
SikhNet (Spanish)Día y noche es consumida por el fuego interno y sin su Esposo, sufre gran dolor. (2)
ਦੇਹੀ ਜਾਤਿ; ਨ ਆਗੈ ਜਾਏ ॥
dehee jaat; na aagai jaae | Ang 112
Sant Singh KhalsaHer body and her status shall not go with her to the world hereafter.
Manmohan SinghMan's body and caste shall not go to the next world.
Manmohan Singh (Punjabi)ਆਦਮੀ ਦੀ ਦੇਹਿ ਤੇ ਜਾਤੀ ਅਗਲੇ ਜਹਾਨ ਨਹੀਂ ਜਾਣੀਆਂ।
Fareedkot Teekaਦੇਹੀ ਔਰੁ ਜਾਤੀ (ਆਗੈ) ਪ੍ਰਲੋਕ ਮੇਂ ਨਹੀਂ ਜਾਤੀ ਹੈ, ਭਾਵ ਏਹ ਕਿ ਜੀਵ ਜਾਤਾ ਹੈ ਸਥੂਲ ਸਰੀਰ ਨਹੀਂ ਜਾਤਾ ਹੈ॥
Prof. Sahib Singhਪ੍ਰਭੂ ਦੀ ਹਜ਼ੂਰੀ ਵਿਚ (ਮਨੁੱਖ ਦਾ) ਸਰੀਰ ਨਹੀਂ ਜਾ ਸਕਦਾ, ਉੱਚੀ ਜਾਤਿ ਭੀ ਨਹੀਂ ਪਹੁੰਚ ਸਕਦੀ (ਜਿਸ ਦਾ ਮਨੁੱਖ ਇਤਨਾ ਮਾਣ ਕਰਦਾ ਹੈ)।ਪਦ ਅਰਥ ਦੇਹੀ = ਸਰੀਰ। ਜਾਤਿ = (ਉੱਚੀ) ਜਾਤਿ (ਦਾ ਮਾਣ)। ਆਗੈ = ਪਰਲੋਕ ਵਿਚ।
SikhNet (Spanish)Ni tu cuerpo, ni tampoco tu casta social, irán contigo al otro mundo,
ਜਿਥੈ ਲੇਖਾ ਮੰਗੀਐ; ਤਿਥੈ ਛੁਟੈ. ਸਚੁ ਕਮਾਏ ॥
jithai lekhaa mangeeai; tithai chhuttai. sach kamaae | Ang 112
Sant Singh KhalsaWhere she is called to answer for her account, there, she shall be emancipated only by true actions.
Manmohan SinghWhere the account is called, there shall be delivered by the practice of truth.
Manmohan Singh (Punjabi)ਜਿਥੇ ਹਿਸਾਬ ਕਿਤਾਬ ਤਲਬ ਕੀਤਾ ਜਾਂਦਾ ਹੈ, ਉਥੇ ਸੱਚ ਦੀ ਕਮਾਈ ਦੁਆਰਾ ਹੀ ਉਹ ਬੰਦ-ਖਲਾਸ ਹੋਵੇਗਾ।
Fareedkot Teekaਜਿਥੈ ਲੇਖਾ ਮੰਗੀਏਗਾ ਅਰਥਾਤ ਪ੍ਰਲੋਕ ਮੇਂ ਵਹ ਜੀਵ ਸਚ ਕਮਾਉਣੇ ਸੇ ਛੂ਼ਟ ਜਾਤਾ ਹੈ॥
Prof. Sahib Singhਜਿਥੇ (ਪਰਲੋਕ ਵਿਚ ਹਰੇਕ ਮਨੁੱਖ ਪਾਸੋਂ ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਤਾਂ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਕੇ ਹੀ ਸੁਰਖ਼ਰੂ ਹੋਈਦਾ ਹੈ।ਪਦ ਅਰਥ ਛੁਟੈ = ਸੁਰਖ਼ਰੂ ਹੁੰਦਾ ਹੈ। ਕਮਾਏ = ਕਮਾਇ, ਕਮਾ ਕੇ। ਸਚੁ ਕਮਾਏ = ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰ ਕੇ।
SikhNet (Spanish)en donde uno tiene que responder por sus acciones.
ਸਤਿਗੁਰੁ ਸੇਵਨਿ ਸੇ ਧਨਵੰਤੇ; ਐਥੈ ਓਥੈ ਨਾਮਿ ਸਮਾਵਣਿਆ ॥੩॥
satigur sevan se dhanavante; aithai othai naam samaavaniaa |3| Ang 112
Sant Singh KhalsaThose who serve the True Guru shall prosper; here and hereafter, they are absorbed in the Naam. ||3||
Manmohan SinghThey, who serve the True Guru and wealthy here and hereafter they remain absorbed in the God's Name.
Manmohan Singh (Punjabi)ਜੋ ਸੱਚ ਗੁਰਾਂ ਦੀ ਘਾਲ ਘਾਲਦੇ ਹਨ ਉਹ ਅਮੀਰ ਹਨ। ਏਥੇ ਤੇ ਇਥੋਂ ਮਗਰੋਂ ਉਹ ਹਰੀ ਨਾਮ ਵਿੱਚ ਲੀਨ ਰਹਿੰਦੇ ਹਨ।
Fareedkot Teekaਜੋ ਸਤਿਗੁਰੋਂ ਕੋ ਸੇਵਤੇ ਹੈਂ, ਸੋ ਦੈਵੀ ਗੁਨੋਂ ਰੂਪ ਧਨ ਵਾਲੇ ਲੋਕ ਪ੍ਰਲੋਕ ਮੇਂ (ਨਾਮਿ) ਵਾਹਿਗੁਰੂ ਮੇਂ ਸਮਾਇ ਜਾਤੇ ਹੈਂ, ਭਾਵ ਯਹ ਜੀਵਨ ਮੁਕਤ ਹੈਂ। ਅਰ ਦੇਹ ਤਿਆਗ ਕਰ ਬਦੇਹ ਮੁਕਤਿ, ਭਾਵ ਨਿਰਾਕਾਰ ਮੇਂ ਅਭੇਦ ਹੂਏ ਹੈਂ॥੩॥☬ਜੋ ਨਾਮੀ ਪਰਮੇਸ੍ਵਰ ਮੇਂ ਜੀਵਨ ਮੁਕਤੀ ਵਾ ਬਿਦੇਹ ਮੁਕਤੀ ਕਰ ਪ੍ਰਾਪਤਿ ਭਏ ਹੈਂ, ਤਿਨੋਂ ਨੇ ਈਹਾਂ ਕੌਨ ਸਾਧਨ ਕੀਆ ਹੈ? ਸੋ ਐਸੇ ਪ੍ਰਸ਼ਨ ਪ੍ਰਤੀ ਉਤਰੁ ਕਹਤੇ ਹੇਂ:
Prof. Sahib Singhਜੇਹੜੇ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਉਹ (ਪ੍ਰਭੂ ਦੇ ਨਾਮ-ਧਨ ਨਾਲ) ਧਨਾਢ ਬਣ ਜਾਂਦੇ ਹਨ, ਉਹ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਸਦਾ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦੇ ਹਨ ॥੩॥ਪਦ ਅਰਥ ਐਥੈ ਓਥੈ = ਇਸ ਲੋਕ ਵਿਚ ਤੇ ਪਰਲੋਕ ਵਿਚ। ਨਾਮਿ = ਨਾਮ ਵਿਚ ॥੩॥
SikhNet (Spanish)Sí, uno es liberado por la práctica de la Verdad del Señor; aquéllos que sirven al Verdadero Guru son en verdad ricos al fundirse en el Nombre del Señor, aquí y en el más allá.(3)
ਭੈ ਭਾਇ; ਸੀਗਾਰੁ ਬਣਾਏ ॥
bhai bhaae; seegaar banaae | Ang 112
Sant Singh KhalsaShe who adorns herself with the Love and the Fear of God,
Manmohan SinghShe who makes the decoration of the Lord's fear and love,
Manmohan Singh (Punjabi)ਜੋ ਪ੍ਰਭੂ ਦੇ ਡਰ ਤੇ ਪਿਆਰ ਨੂੰ ਆਪਣਾ ਹਾਰ ਸ਼ਿੰਗਾਰ ਬਣਾਉਂਦੀ ਹੈ,
Fareedkot Teekaਜਿਨੋਂ ਨੇ ਵਾਹਿਗੁਰੂ ਕਾ (ਭੈ) ਡਰੁ ਔਰੁ (ਭਾਇ) ਪ੍ਰੇਮ ਇਨ ਉਪਲਖਤ ਸਰਬ ਸੁਭ ਸਾਧਨੋਂ ਕਾ ਸਿੰਗਾਰੁ ਬਣਾਇਆ ਹੈ॥
Prof. Sahib Singhਜੇਹੜਾ ਮਨੁੱਖ ਪ੍ਰਭੂ ਦੇ ਡਰ-ਅਦਬ ਵਿਚ ਰਹਿ ਕੇ ਪ੍ਰਭੂ ਦੇ ਪ੍ਰੇਮ ਵਿਚ ਮਗਨ ਹੋ ਕੇ (ਪ੍ਰਭੂ ਦੇ ਨਾਮ ਨੂੰ ਆਪਣੇ ਜੀਵਨ ਦਾ) ਗਹਣਾ ਬਣਾਂਦਾ ਹੈ,ਪਦ ਅਰਥ ਭੈ = (ਪ੍ਰਭੂ ਦੇ) ਡਰ-ਅਦਬ ਵਿਚ (ਰਹਿ ਕੇ)। ਭਾਇ = (ਪ੍ਰਭੂ ਦੇ) ਪਿਆਰ ਵਿਚ (ਜੁੜ ਕੇ)। ਸੀਗਾਰੁ = ਗਹਣਾ।
SikhNet (Spanish)Aquélla que se adorna con el Amor y el Temor Reverencial por el Señor,
ਗੁਰ ਪਰਸਾਦੀ; ਮਹਲੁ ਘਰੁ ਪਾਏ ॥
gur parasaadee; mehal ghar paae | Ang 112
Sant Singh Khalsaby Guru's Grace, obtains the Mansion of the Lord's Presence as her home.
Manmohan Singhby the Guru's grace, obtain His audience in her home.
Manmohan Singh (Punjabi)ਉਹ ਗੁਰਾਂ ਦੀ ਮਿਹਰ ਦੇ ਸਦਕਾ ਆਪਣੇ ਗ੍ਰਹਿ ਵਿੱਚ ਹੀ ਊਸ ਦੀ ਹਜੂਰੀ ਨੂੰ ਪਾ ਲੈਂਦੀ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ ਤਿਨੋਂ ਨੇ ਅਪਨਾ (ਮਹਲੁ) ਸਰੂਪ (ਘਰੁ) ਅੰਤਸਕਰਣ ਮੇਂ ਹੀ ਪਾਇਆ ਹੈ॥
Prof. Sahib Singhਉਹ ਗੁਰੂ ਦੀ ਕਿਰਪਾ ਨਾਲ ਪ੍ਰਭੂ-ਚਰਨਾਂ ਵਿਚ ਟਿਕਾਣਾ ਬਣਾ ਲੈਂਦਾ ਹੈ ਪ੍ਰਭੂ-ਚਰਨਾਂ ਵਿਚ ਘਰ ਪ੍ਰਾਪਤ ਕਰ ਲੈਂਦਾ ਹੈ।
SikhNet (Spanish)hace del Castillo del Señor su hogar, por la Gracia del Guru.
ਅਨਦਿਨੁ ਸਦਾ ਰਵੈ ਦਿਨੁ ਰਾਤੀ; ਮਜੀਠੈ ਰੰਗੁ ਬਣਾਵਣਿਆ ॥੪॥
anadin sadaa ravai din raatee; majeetthai rang banaavaniaa |4| Ang 112
Sant Singh KhalsaNight and day, day and night, she constantly ravishes and enjoys her Beloved. She is dyed in the permanent color of His Love. ||4||
Manmohan SinghFor ever and aye she enjoys her Beloved night and day and assumes the first dye of madder.
Manmohan Singh (Punjabi)ਸਦੀਵ ਤੇ ਹਮੇਸ਼ਾਂ ਲਈਂ ਉਹ ਦਿਨ ਰਾਤ ਆਪਣੇ ਪ੍ਰੀਤਮ ਨੂੰ ਮਾਣਦੀ ਹੈ ਅਤੇ ਮਜੀਠ ਦੀ ਪੱਕੀ ਰੰਗਤ ਅਖਤਿਆਰ ਕਰ ਲੈਂਦੀ ਹੈ।
Fareedkot Teekaਔਰ ਵਹੁ ਰਾਤ ਦਿਨ ਸਦੀਵ ਨਿਰੰਤਰ ਹੀ ਤਿਸ ਸਰੂਪ ਮੇਂ ਰਵਣ ਕਰਤੇ ਹੈਂ, ਜੈਸੇ ਮਜੀਠ ਕਾ ਰੰਗੁ ਸਚਾ ਹੋਤਾ ਹੈ ਪਾਨੀ ਕਰ ਨਹੀਂ ਜਾਤਾ, ਤੈਸੇ ਸਚਾ ਰੰਗੁ ਜੋ ਆਤਮਾਨੰਦੁ ਹੈ, ਸੋ ਤਿਨ ਕੋ ਬਣਿ ਆਇਆ ਹੈ॥੪॥☬ਪ੍ਰਸ਼ਨ: ਔਰੋਂ ਕੋ ਕਿਆ ਪਰਮੇਸ੍ਵਰ ਦੂਰ ਹੈ, ਜੋ ਤਿਨ ਕੇ ਅਪਨੇ ਸਰੀਰ ਮੇਂ ਨਹੀਂ ਪ੍ਰਾਪਤਿ ਹੋਤਾ? ਤਿਸ ਪਰ ਕਹਤੇ ਹੈਂ:
Prof. Sahib Singhਉਹ ਹਰ ਰੋਜ਼ ਦਿਨੇ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ (ਉਹ ਆਪਣੀ ਜਿੰਦ ਨੂੰ) ਮਜੀਠ ਵਰਗਾ (ਪੱਕਾ ਪ੍ਰਭੂ ਦਾ) ਨਾਮ-ਰੰਗ ਚਾੜ੍ਹ ਲੈਂਦਾ ਹੈ ॥੪॥ਪਦ ਅਰਥ ਰਵੈ = ਸਿਮਰਦਾ ਹੈ। ਮਜੀਠੈ ਰੰਗੁ = ਮਜੀਠ ਵਾਲਾ ਪੱਕਾ ਰੰਗ ॥੪॥
SikhNet (Spanish)Está imbuida en el Amor del Señor día y noche, y del color carmesí de su Amor se tiñe.(4)
ਸਭਨਾ ਪਿਰੁ ਵਸੈ; ਸਦਾ ਨਾਲੇ ॥
sabhanaa pir vasai; sadaa naale | Ang 112
Sant Singh KhalsaThe Husband Lord abides with everyone, always;
Manmohan SinghThe husband ever abides with all.
Manmohan Singh (Punjabi)ਖਮਸ ਹਮੇਸ਼ਾਂ ਹੀ ਸਾਰਿਆਂ ਦੇ ਸਾਥ ਰਹਿੰਦਾ ਹੈ।
Fareedkot Teekaਹਰੀ ਰੂਪ ਪਤੀ ਸਭ ਕੇ ਸਾਥ ਸਦਾ ਵਸਤਾ ਹੈ॥
Prof. Sahib Singh(ਹੇ ਭਾਈ!) ਪ੍ਰਭੂ-ਪਤੀ ਸਦਾ ਸਭ ਜੀਵਾਂ ਦੇ ਨਾਲ (ਸਭ ਦੇ ਅੰਦਰ) ਵੱਸਦਾ ਹੈ,
SikhNet (Spanish)El Señor Absoluto habita en todo, por siempre y desde siempre;
ਗੁਰ ਪਰਸਾਦੀ; ਕੋ ਨਦਰਿ ਨਿਹਾਲੇ ॥
gur parasaadee; ko nadar nihaale | Ang 112
Sant Singh Khalsabut how rare are those few who, by Guru's Grace, obtain His Glance of Grace.
Manmohan SinghBy the Guru's favour hardly any one sees Him with his eyes.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਉਸ ਨੂੰ ਅਪਣੀਆਂ ਅੱਖਾਂ ਨਾਲ ਵੇਖਦਾ ਹੈ।
Fareedkot Teekaਪਰੰਤੂ ਗੁਰੋਂ ਕੀ ਕ੍ਰਿਪਾ ਸੇ ਕੋਈ ਗ੍ਯਾਨ ਦ੍ਰਿਸਟੀ ਕਰ ਤਿਸ ਕੋ ਦੇਖਤਾ ਹੈ॥
Prof. Sahib Singhਪਰ ਕੋਈ ਵਿਰਲਾ ਜੀਵ ਗੁਰੂ ਦੀ ਕਿਰਪਾ ਨਾਲ (ਉਸ ਨੂੰ ਹਰ ਥਾਂ) ਆਪਣੀ ਅੱਖੀਂ ਵੇਖਦਾ ਹੈ।ਪਦ ਅਰਥ ਕੋ = ਕੋਈ ਵਿਰਲਾ। ਨਦਰਿ ਨਿਹਾਲੇ = ਅੱਖਾਂ ਨਾਲ ਵੇਖਦਾ ਹੈ।
SikhNet (Spanish)pero extraordinario es aquél que Lo ve por la Gracia del Guru.
ਮੇਰਾ ਪ੍ਰਭੁ ਅਤਿ ਊਚੋ ਊਚਾ; ਕਰਿ ਕਿਰਪਾ ਆਪਿ ਮਿਲਾਵਣਿਆ ॥੫॥
meraa prabh at aoocho aoochaa; kar kirapaa aap milaavaniaa |5| Ang 112
Sant Singh KhalsaMy God is the Highest of the High; granting His Grace, He merges us into Himself. ||5||
Manmohan SinghMy Lord is the most high of the high showing His mercy. He blends the mortal with Himself.
Manmohan Singh (Punjabi)ਮੇਰਾ ਮਾਲਕ ਬੁਲੰਦਾਂ ਦਾ ਪਰਮ ਬੁਲੰਦ ਹੈ। ਅਪਣੀ ਦਇਆ ਧਾਰ ਕੇ ਉਹ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਮੇਰਾ ਪ੍ਰਭੂ ਅਤਿ ਊਚਿਓਂ ਸੇ ਊਚਾ ਹੈ ਅਰਥਾਤ ਬ੍ਰਹਮਾਦਿਕੋਂ ਸੇ ਬਡਾ ਹੈ, ਔਰੁ ਅਪਨੀ ਦਯਾ ਕਰ ਕੇ ਆਪਣੇ ਸਾਥ ਮਿਲਾਵਣੇ ਵਾਲਾ ਹੈ॥੫॥☬ਜੇ ਕਹੈ ਜਿਸ ਕਰ ਸਰੀਰ ਮੇਂ ਹੋਤੇ ਪਰਮੇਸ੍ਵਰ ਕੋ ਨਹੀਂ ਜਾਨਤਾ ਵਹੁ ਕੌਨ ਸੀ ਨੀਂਦ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਹੇ ਭਾਈ!) ਪਿਆਰਾ ਪ੍ਰਭੂ ਬਹੁਤ ਹੀ ਉੱਚਾ ਹੈ (ਬੇਅੰਤ ਉੱਚੇ ਆਤਮਕ ਜੀਵਨ ਦਾ ਮਾਲਕ ਹੈ, ਤੇ ਅਸੀਂ ਜੀਵ ਨੀਵੇਂ ਜੀਵਨ ਵਾਲੇ ਹਾਂ) ਉਹ ਆਪ ਹੀ ਮਿਹਰ ਕਰ ਕੇ (ਜੀਵਾਂ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ ॥੫॥
SikhNet (Spanish)Mi Bienamado Señor es lo más Alto de lo alto, y me funde en Su Ser por Su Misericordia. (5)
ਮਾਇਆ ਮੋਹਿ; ਇਹੁ ਜਗੁ ਸੁਤਾ ॥
maaeaa mohi; ihu jag sutaa | Ang 112
Sant Singh KhalsaThis world is asleep in emotional attachment to Maya.
Manmohan SinghIn the love of wealth this world is asleep.
Manmohan Singh (Punjabi)ਸੰਸਾਰੀ ਪਦਾਰਥਾਂ ਦੀ ਲਗਨ ਵਿੱਚ ਇਹ ਜਹਾਨ ਸੁੱਤਾ ਪਿਆ ਹੈ।
Fareedkot Teekaਮਾਇਆ ਕੇ ਮੋਹ ਕਰ ਕੇ ਏਹ (ਜਗੁ) ਜੀਵ ਅਵਿਦਿਆ ਨਿੰਦ੍ਰਾ ਮੇਂ ਸੁਤਾ ਹੈ॥
Prof. Sahib Singhਇਹ ਜਗਤ ਮਾਇਆ ਦੇ ਮੋਹ ਵਿਚ ਫਸ ਕੇ ਸੁੱਤਾ ਪਿਆ ਹੈ (ਆਤਮਕ ਜੀਵਨ ਵਲੋਂ ਅਵੇਸਲਾ ਹੋ ਰਿਹਾ ਹੈ।)ਪਦ ਅਰਥ ਮੋਹਿ = ਮੋਹ ਵਿਚ।
SikhNet (Spanish)En el amor a Maya, el mundo entero duerme;
ਨਾਮੁ ਵਿਸਾਰਿ; ਅੰਤਿ ਵਿਗੁਤਾ ॥
naam visaar; ant vigutaa | Ang 112
Sant Singh KhalsaForgetting the Naam, the Name of the Lord, it ultimately comes to ruin.
Manmohan SinghForgetting the Name it is ultimately ruined.
Manmohan Singh (Punjabi)ਨਾਮ ਨੂੰ ਭੁਲਾ ਕੇ ਇਹ ਆਖਰਕਾਰ ਤਬਾਹ ਹੋ ਜਾਂਦਾ ਹੈ।
Fareedkot Teekaਯਾਂ ਤੇ ਨਾਮ ਕੋ ਵਿਸਾਰ ਕਰ ਕੇ ਅੰਤ ਕੋ (ਵਿਗੁਤਾ) ਖਰਾਬ ਹੂਆ ਹੈ॥੬॥☬ਜੇ ਕਹੈ ਐਸੇ ਸੁਤੇ ਕੋ ਕੋਣ ਜਗਾਵੇ? ਸੋ ਕਹਤੇ ਹੈਂ:
Prof. Sahib Singhਪਰਮਾਤਮਾ ਦਾ ਨਾਮ ਭੁਲਾ ਕੇ ਆਖ਼ਰ ਖ਼ੁਆਰ ਭੀ ਹੁੰਦਾ ਹੈ, (ਫਿਰ ਭੀ ਇਹ ਇਸ ਨੀਂਦ ਵਿਚੋਂ ਜਾਗਦਾ ਨਹੀਂ।ਪਦ ਅਰਥ ਅੰਤ = ਆਖ਼ਰ। ਵਿਗੁਤਾ = ਖ਼ੁਆਰ ਹੁੰਦੀ ਹੈ।
SikhNet (Spanish)olvidándose del Señor se vuelve al fin una ruina.
ਜਿਸ ਤੇ ਸੁਤਾ. ਸੋ ਜਾਗਾਏ; ਗੁਰਮਤਿ ਸੋਝੀ ਪਾਵਣਿਆ ॥੬॥
jis te sutaa. so jaagaae; guramat sojhee paavaniaa |6| Ang 112
Sant Singh KhalsaThe One who put it to sleep shall also awaken it. Through the Guru's Teachings, understanding dawns. ||6||
Manmohan SinghHe who has made it sleep, shall awaken it. By Guru's instruction it obtains understanding.
Manmohan Singh (Punjabi)ਜਿਸ ਨੇ ਇਸ ਨੂੰ ਸੁਆਲਿਆ ਹੈ, ਉਹੀ ਇਸ ਨੂੰ ਜਗਾਏਗਾ। ਗੁਰਾਂ ਦੇ ਉਪਦੇਸ਼ ਦੁਆਰਾ ਇਸ ਨੂੰ ਸਮਝ ਪ੍ਰਾਪਤ ਹੁੰਦੀ ਹੈ।
Fareedkot Teekaਜਿਸ ਪਰਮੇਸ੍ਵਰ ਕੇ ਸੰਕਲਪ ਤੇ ਸੋਇਆ ਹੈ, ਸੋਈ ਜਗਾਵਤਾ ਹੈ, ਭਾਵ ਏਹ ਕਿ ਜੀਵ ਪ੍ਰਤੰਤ੍ਰ ਹੈ ਪਰੰਤੂ ਏਹ ਸਮਝ ਗੁਰਮਤ ਕਰ ਹੋਤੀ ਹੈ ॥੬॥☬ਪ੍ਰਸ਼ਨ: ਭ੍ਰਮ ਰੂਪ ਨੀਂਦ ਕੈਸੇ ਨਿਵਰਤ ਹੋਤੀ ਹੈ?
Prof. Sahib Singhਜਾਗੇ ਭੀ ਕਿਵੇਂ? ਇਸ ਦੇ ਵੱਸ ਦੀ ਗੱਲ ਨਹੀਂ) ਜਿਸਦੇ ਹੁਕਮ ਅਨੁਸਾਰ (ਜਗਤ ਮਾਇਆ ਦੇ ਮੋਹ ਦੀ ਨੀਂਦ ਵਿਚ) ਸੌਂ ਰਿਹਾ ਹੈ, ਉਹੀ ਇਸ ਨੂੰ ਜਗਾਂਦਾ ਹੈ, (ਉਹ ਪ੍ਰਭੂ ਆਪ ਹੀ ਇਸ ਨੂੰ) ਗੁਰੂ ਦੀ ਮਤਿ ਤੇ ਤੋਰ ਕੇ (ਆਤਮਕ ਜੀਵਨ ਦੀ) ਸਮਝ ਬਖ਼ਸ਼ਦਾ ਹੈ ॥੬॥ਪਦ ਅਰਥ ਜਿਸ ਤੇ = ਜਿਸ ਪਰਮਾਤਮਾ ਦੇ ਹੁਕਮ ਅਨੁਸਾਰ ॥੬॥
SikhNet (Spanish)Aquél que nos hace dormir, también nos despierta hacia Sí Mismo, y a través de la Palabra del Shabd del Guru, contemplamos la alborada de Su Sabiduría.(6)
ਅਪਿਉ ਪੀਐ; ਸੋ ਭਰਮੁ ਗਵਾਏ ॥
apiau peeai; so bharam gavaae | Ang 112
Sant Singh KhalsaOne who drinks in this Nectar, shall have his delusions dispelled.
Manmohan SinghHe who drinks Nectar, dispels his illusion.
Manmohan Singh (Punjabi)ਜੋ ਅੰਮ੍ਰਿਤ ਪਾਨ ਕਰਦਾ ਹੈ, ਉਹ ਆਪਣਾ ਸੰਦੇਹ ਦੂਰ ਕਰ ਦਿੰਦਾ ਹੈ।
Fareedkot Teekaਜੋ ਗੁਰੋਂ ਕਾ ਉਪਦੇਸ਼ ਰੂਪੀ (ਅਪਿਓਂ) ਅੰਮ੍ਰਿਤ (ਪੀਏ) ਧਾਰਨ ਕਰੇ ਸੋ ਭਰਮ ਕੋ ਗਵਾਇ ਦੇਤਾ ਹੈ॥
Prof. Sahib Singhਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਉਹ (ਮਾਇਆ ਦੇ ਮੋਹ ਵਾਲੀ) ਭਟਕਣਾ ਦੂਰ ਕਰ ਲੈਂਦਾ ਹੈ।ਪਦ ਅਰਥ ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਭਰਮੁ = ਭਟਕਣਾ।
SikhNet (Spanish)Aquél que bebe del Néctar del Señor, su ilusión es disipada,
ਗੁਰ ਪਰਸਾਦਿ; ਮੁਕਤਿ ਗਤਿ ਪਾਏ ॥
gur parasaad; mukat gat paae | Ang 112
Sant Singh KhalsaBy Guru's Grace, the state of liberation is attained.
Manmohan SinghBy the Guru's grace, he obtains the state of salvation.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਊਹ ਮੋਖਸ਼ ਦੀ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਔਰੁ ਗੁਰੋਂ ਕੀ ਕ੍ਰਿਪਾ ਸੇ ਮੁਕਤੀ ਕੀ (ਗਤਿ) ਪ੍ਰਾਪਤੀ ਕੋ ਪਾਵਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਉਹ ਮਾਇਆ ਦੇ ਮੋਹ ਤੋਂ ਖ਼ਲਾਸੀ ਪਾ ਲੈਂਦਾ ਹੈ, ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ।ਪਦ ਅਰਥ ਮੁਕਤਿ = ਮਾਇਆ ਦੇ ਮੋਹ ਤੋਂ ਖ਼ਲਾਸੀ। ਗਤਿ = ਉੱਚੀ ਆਤਮਕ ਅਵਸਥਾ।
SikhNet (Spanish)y se libera por la Gracia del Guru.
ਭਗਤੀ ਰਤਾ ਸਦਾ ਬੈਰਾਗੀ; ਆਪੁ ਮਾਰਿ ਮਿਲਾਵਣਿਆ ॥੭॥
bhagatee rataa sadaa bairaagee; aap maar milaavaniaa |7| Ang 112
Sant Singh KhalsaOne who is imbued with devotion to the Lord, remains always balanced and detached. Subduing selfishness and conceit, he is united with the Lord. ||7||
Manmohan SinghHe who is dyed with the Lord's worship, is for ever detached. Stilling his-self, he is united with his Master.
Manmohan Singh (Punjabi)ਜੋ ਸਾਈਂ ਦੀ ਉਪਾਸ਼ਨਾ ਨਾਲ ਰੰਗੀਜਿਆ ਹੈ, ਉਹ ਸਦੀਵ ਹੀ ਨਿਰਲੇਪ ਹੈ। ਆਪਣੇ ਆਪੇ ਨੂੰ ਨਵਿਰਤ ਕਰਕ ਕੇ ਊਹ ਆਪਣੇ ਮਾਲਕ ਨੂੰ ਮਿਲ ਪੈਂਦਾ ਹੈ।
Fareedkot Teekaਅਭੇਦ ਭਗਤੀ ਮੇਂ ਰਤਾ ਹੂਆ ਸਦਾ ਵੈਰਾਗਵਾਨ ਹੋ ਕਰ (ਆਪੁ) ਪ੍ਰਛਿੰਨ ਅਹੰਕਾਰ ਕੋ ਮਾਰ ਕੇ ਆਪ ਕੋ ਹਰੀ ਮੇਂ ਮਿਲਾਇਆ ਹੈ॥੭॥☬ਤਿਸ ਭਗਤਿ ਕਾ ਨਿਸਚਾ ਦਿਖਾਵਤੇ ਹੈਂ:
Prof. Sahib Singhਉਹ ਮਨੁੱਖ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗਿਆ ਜਾਂਦਾ ਹੈ, (ਇਸ ਦੀ ਬਰਕਤਿ ਨਾਲ ਉਹੀ) ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ, ਤੇ ਆਪਾ-ਭਾਵ ਮਾਰ ਕੇ ਉਹ ਆਪਣੇ ਆਪ ਨੂੰ ਪ੍ਰਭੂ-ਚਰਨਾਂ ਵਿਚ ਮਿਲਾ ਲੈਂਦਾ ਹੈ ॥੭॥ਪਦ ਅਰਥ ਬੈਰਾਗੀ = ਵੈਰਾਗਵਾਨ, ਮਾਇਆ ਦੇ ਮੋਹ ਤੋਂ ਉਤਾਂਹ। ਆਪੁ = ਆਪਾ-ਭਾਵ ॥੭॥
SikhNet (Spanish)Aquél que está sumergido en la Alabanza del Señor y está siempre desapegado y calmado en su ego, es unido con el Señor. (7)
ਆਪਿ ਉਪਾਏ; ਧੰਧੈ ਲਾਏ ॥
aap upaae; dhandhai laae | Ang 112
Sant Singh KhalsaHe Himself creates, and He Himself assigns us to our tasks.
Manmohan SinghThyself Thou created the beings and engages them to their jobs.
Manmohan Singh (Punjabi)ਆਪੇ ਹੀ ਤੂੰ ਜੀਵ ਪੈਦਾ ਕੀਤੇ ਤੇ ਆਪੋ ਆਪਣੇ ਕੰਮੀ ਲਾ ਦਿੱਤੇ ਹਨ।
Fareedkot Teekaਆਪ ਹੀ ਵਾਹਿਗੁਰੂ ਨੇ ਜੀਵ ਉਪਾਇ ਕਰ ਧੰਧਿਓਂ ਮੇਂ ਲਾਏ ਹੈਂ॥
Prof. Sahib Singhਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਮਾਇਆ ਦੀ ਦੌੜ ਭੱਜ ਵਿਚ ਜੋੜ ਦੇਂਦਾ ਹੈ।ਪਦ ਅਰਥ ਧੰਧੈ = ਝੰਬੇਲੇ ਵਿਚ।
SikhNet (Spanish)Él, el Señor Mismo, crea; Él Mismo nos pone a trabajar;
ਲਖ ਚਉਰਾਸੀ; ਰਿਜਕੁ ਆਪਿ ਅਪੜਾਏ ॥
lakh chauraasee; rijak aap aparraae | Ang 112
Sant Singh KhalsaHe Himself gives sustenance to the 8.4 million species of beings.
Manmohan SinghTo eighty four lakh of existences. Thyself thou reaches sustenance.
Manmohan Singh (Punjabi)ਚੁਰਾਸੀ ਲੱਖ ਜੂਨੀਆਂ ਨੂੰ ਆਪੇ ਹੀ ਤੂੰ ਰੋਜੀ ਪੁਚਾਉਂਦਾ ਹੈਂ।
Fareedkot Teekaਔਰ ਚੌਰਾਸੀ ਲੱਖ ਜੂਨੀ ਕੋ ਰਿਜਕੁ ਆਪ ਹੀ ਪਹੁਚਾਵਤਾ ਹੈ॥
Prof. Sahib Singhਚੌਰਾਸੀ ਲੱਖ ਜੂਨਾਂ ਦੇ ਜੀਵਾਂ ਨੂੰ ਰਿਜ਼ਕ ਭੀ ਪ੍ਰਭੂ ਆਪ ਹੀ ਅਪੜਾਂਦਾ ਹੈ।
SikhNet (Spanish)Él Mismo sostiene a millones de especies de vida.
ਨਾਨਕ. ਨਾਮੁ ਧਿਆਇ ਸਚਿ ਰਾਤੇ; ਜੋ ਤਿਸੁ ਭਾਵੈ. ਸੁ ਕਾਰ ਕਰਾਵਣਿਆ ॥੮॥੪॥੫॥
naanak. naam dhiaae sach raate; jo tis bhaavai. su kaar karaavaniaa |8|4|5| Ang 112
Sant Singh KhalsaO Nanak, those who meditate on the Naam are atuned to Truth. They do that which is pleasing to His Will. ||8||4||5||
Manmohan SinghNanak, they who meditate on the Name are tinctured with truth and do the work which pleases Him
Manmohan Singh (Punjabi)ਨਾਨਕ ਜੋ ਨਾਮ ਦਾ ਸਿਮਰਨ ਕਰਦੇ ਹਨ, ਉਹ ਸੱਚ ਨਾਲ ਰੰਗੇ ਜਾਂਦੇ ਹਨ ਅਤੇ ਉਹ ਕੰਮ ਕਰਦੇ ਹਨ, ਜਿਹੜਾ ਉਸ ਨੂੰ ਚੰਗਾ ਲੱਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮੁ ਸਿਮਰ ਕਰ ਸਚੇ ਮੇਂ ਰਤੇ ਹੈਂ, ਜੋ ਤਿਸ ਕੋ ਭਾਵਤੀ ਹੈ, ਸੋ ਕਾਰ ਕਰਤੇ ਹੈਂ, ਭਾਵ ਏਹ ਕਿ ਭਗਤੀ ਕਰਤੇ ਹੈਂ॥੮॥੪॥੫॥☬ਗਿਆਨੀ ਭਗਤੋਂ ਕਾ ਨਿਸਚ੍ਯ ਔਰ ਲਾਭ ਅਰ ਕਥਨ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਕੇ ਉਸ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਰਹਿੰਦੇ ਹਨ, ਉਹ ਉਹੀ ਕਾਰ ਕਰਦੇ ਹਨ ਜੋ ਉਸ ਪਰਮਾਤਮਾ ਨੂੰ ਪਰਵਾਨ ਹੁੰਦੀ ਹੈ ॥੮॥੪॥੫॥ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ ॥੮॥
SikhNet (Spanish)Dice Nanak, aquéllos que meditan en el Nombre del Señor, están imbuidos en la Verdad y ellos fluyen en la Voluntad del Señor. (8-4-5)