ਮਾਰੂ ਮਹਲਾ ੫ ॥
maaroo mahalaa 5 |
Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.
ਜੀਵਨਾ. ਸਫਲ ਜੀਵਨ; ਸੁਨਿ ਹਰਿ, ਜਪਿ ਜਪਿ ਸਦ ਜੀਵਨਾ ॥੧॥ ਰਹਾਉ ॥
jeevanaa. safal jeevan; sun har, jap jap sad jeevanaa |1| rahaau |
Sant Singh KhalsaFruitful is the life, the life of one who hears about the Lord, and chants and meditates on Him; he lives forever. ||1||Pause||
Manmohan SinghFruitful is the life of him, who hears of his Lord and remembers and contemplates Him and thus lives eternally. Pause.
Manmohan Singh (Punjabi)ਜਿੰਦਗੀ, ਫਲਦਾਇਕ ਹੈ ਉਸ ਦੀ ਜਿੰਦਗੀ ਜੋ ਆਪਣੇ ਸੁਆਮੀ ਬਾਰੇ ਸੁਣਦਾ ਅਤੇ ਉਸ ਨੂੰ ਸਿਮਰਦਾ ਤੇ ਧਿਆਉਂਦਾ ਹੈ ਅਤੇ ਇਸ ਤਰ੍ਹਾਂ ਸਦਾ ਲਈ ਜੀਉਂਦਾ ਰਹਿੰਦਾ ਹੈ। ਠਹਿਰਾਉ।
Fareedkot Teekaਜੀਵਨੇ ਮੇਂ ਸੇ ਵਹੁ ਜੀਵਨਾਂ ਸਫਲ ਹੈ, ਜੋ ਸੁਨ ਕਰ ਕੇ ਔ ਹਰੀ ਕੇ ਜਪ ਕੋ ਜਪ ਕਰ ਕੇ ਸਦਾ ਜੀਵਨਾ ਹੈ॥੧॥ ਰਹਾਉ ॥
Prof. Sahib Singhਜੀਊਣ ਵਿਚੋਂ ਉਸ ਮਨੁੱਖ ਦਾ ਜੀਊਣਾ ਕਾਮਯਾਬ ਹੈ ਜਿਹੜਾ ਹਰਿ-ਨਾਮ ਸੁਣ ਕੇ ਸਦਾ ਹਰਿ-ਨਾਮ ਜਪ ਕੇ ਜੀਊਂਦਾ ਹੈ ॥੧॥ ਰਹਾਉ ॥ਪਦ ਅਰਥ ਸਫਲ = ਕਾਮਯਾਬ। ਸੁਨਿ = ਸੁਣ ਕੇ। ਜਪਿ = ਜਪ ਕੇ। ਸਦ = ਸਦਾ ॥੧॥ ਰਹਾਉ ॥
SikhNet (Spanish)Bendita y fructífera es la vida que contempla a Dios y así vive eternamente. (1-Pausa)
ਪੀਵਨਾ ਜਿਤੁ ਮਨੁ ਆਘਾਵੈ; ਨਾਮੁ ਅੰਮ੍ਰਿਤ ਰਸੁ ਪੀਵਨਾ ॥੧॥
peevanaa jit man aaghaavai; naam amrit ras peevanaa |1|
Sant Singh KhalsaThe real drink is that which satisfies the mind; this drink is the sublime essence of the Ambrosial Naam. ||1||
Manmohan SinghThe real drink is that by which the soul is satiated and through which one in-drinks the immortalising Name-nectar.
Manmohan Singh (Punjabi)ਅਸਲੀ ਪਾਨ ਕਰਨਾ ਉਹ ਹੈ ਜਿਸ ਦੁਆਰਾ ਆਤਮਾ ਰੱਜ ਜਾਂਦੀ ਹੈ ਅਤੇ ਜਿਸ ਦੇ ਰਾਹੀਂ ਇਨਸਾਨ ਸੁਰਜੀਤ ਕਰਨ ਵਾਲਾ ਨਾਮ ਦਾ ਆਬਿ-ਹਿਯਾਤ ਪੀਂਦਾ ਹੈ।
Fareedkot Teekaਪੀਵਨਾ ਤੋ ਵਹੁ ਸਫਲ ਹੈ ਜਿਸ ਮੇਂ ਮਨ ਤ੍ਰਿਪਤਿ ਹੋ, ਸੋ ਨਾਮ ਅੰਮ੍ਰਿਤ ਰਸੁ ਕਾ ਪੀਵਨਾ ਹੈ॥੧॥
Prof. Sahib Singhਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਰਸ ਪੀਣਾ ਚਾਹੀਦਾ ਹੈ, ਇਹ ਪੀਣ ਐਸਾ ਹੈ ਕਿ ਇਸ ਦੀ ਰਾਹੀਂ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜਿਆ ਰਹਿੰਦਾ ਹੈ ॥੧॥ਪਦ ਅਰਥ ਜਿਤੁ = ਜਿਸ (ਪੀਣ) ਦੀ ਰਾਹੀਂ, ਜਿਸ ਦੇ ਪੀਣ ਨਾਲ। ਆਘਾਵੈ = ਰੱਜ ਜਾਂਦਾ ਹੈ। ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ ॥੧॥
SikhNet (Spanish)Y mira, la bebida más pura es aquélla que calma nuestra sed, y a través de la cuál uno saborea el Elixir del Nombre del Señor.(1)
ਖਾਵਨਾ. ਜਿਤੁ ਭੂਖ, ਨ ਲਾਗੈ; ਸੰਤੋਖਿ ਸਦਾ ਤ੍ਰਿਪਤੀਵਨਾ ॥੨॥
khaavanaa. jit bhookh, na laagai; santokh sadaa tripateevanaa |2|
Sant Singh KhalsaThe real food is that which will never leave you hungry again; it will leave you contented and satisfied forever. ||2||
Manmohan SinghThe real food is that, wherewith man feels not hungry again and ever remains content and satiated.
Manmohan Singh (Punjabi)ਅਸਲ ਭੋਜਨ ਉਹ ਹੈ ਜਿਸ ਦੁਆਰਾ ਬੰਦੇ ਨੂੰ ਮੁੜ ਕੇ ਭੁਖ ਨਹੀਂ ਲਗਦੀ ਅਤੇ ਉਹ ਹਮੇਸ਼ਾਂ ਰੱਜਿਆਂ ਪੱਜਿਆ ਰਹਿੰਦਾ ਹੈ।
Fareedkot Teekaਖਾਵਨਾ ਤੌ ਵਹੁ ਹੈ ਜਿਸ ਮੇਂ ਭੂਖ ਨਾ ਲਾਗੈ, ਸੋ ਸੰਤੋਖ ਹੈ ਜਿਸ ਕਰ ਸਦਾ ਤ੍ਰਿਪਤਿ ਹੋਈਤਾ ਹੈ॥੨॥
Prof. Sahib Singhਨਾਮ-ਭੋਜਨ ਨੂੰ ਹੀ ਜਿੰਦ ਦੀ ਖ਼ੁਰਾਕ ਬਣਾਣਾ ਚਾਹੀਦਾ ਹੈ ਕਿਉਂਕਿ ਇਸ ਦੀ ਬਰਕਤਿ ਨਾਲ ਮਾਇਆ ਵਾਲੀ ਭੁੱਖ ਨਹੀਂ ਲੱਗਦੀ, ਸੰਤੋਖ ਵਿਚ ਸਦਾ ਰੱਜੇ ਰਹੀਦਾ ਹੈ ॥੨॥ਪਦ ਅਰਥ ਸੰਤੋਖਿ = ਸੰਤੋਖ ਵਿਚ। ਤ੍ਰਿਪਤੀਵਨਾ = ਰੱਜੇ ਰਹਿਣਾ ॥੨॥
SikhNet (Spanish)La Verdadera Comida es aquella que no nos deja con hambre y con la que uno logra vivir contento y saciado.(2)
ਪੈਨਣਾ ਰਖੁ ਪਤਿ ਪਰਮੇਸੁਰ; ਫਿਰਿ ਨਾਗੇ. ਨਹੀ ਥੀਵਨਾ ॥੩॥
painanaa rakh pat paramesur; fir naage. nahee theevanaa |3|
Sant Singh KhalsaThe real clothes are those which protect your honor before the Transcendent Lord, and do not leave you naked ever again. ||3||
Manmohan SinghThe true wear is that, which saves man's honour before the Lord and he becomes not naked again.
Manmohan Singh (Punjabi)ਸੰਚੀ ਪੁਸ਼ਾਕ ਉਹ ਹੈ ਜਿਹੜੀ ਪ੍ਰਭੂ ਦੇ ਅੱਗੇ ਬੰਦੇ ਦੀ ਇੱਜ਼ਤ ਬਚਾਉਂਦੀ ਹੈ ਅਤੇ ਉਹ ਮੁੜ ਕੇ ਨੰਗਾ ਨਹੀਂ ਹੁੰਦਾ।
Fareedkot Teekaਪੈਨਣਾ ਤਾਂ ਸਫਲ ਵਹੁ ਹੈ ਜਿਸ ਕਰ ਕੇ ਪਰਮੇਸਰ ਪਤਿ ਰਖੇ ਫੇਰ ਨਾਂਗੇ ਨਾ ਹੋਵੀਏ। ਭਾਵ ਜਿਸ ਭਜਨ ਕਰ ਕੇ ਫੇਰ ਬੇਇਜਤ ਨਾ ਹੋਈਏ ਵਹੁ ਸ੍ਰੇਸਟ ਪੁਸ਼ਾਕ ਹੈ॥੩॥
Prof. Sahib Singhਹੇ ਜਿੰਦੇ! ਪਤੀ-ਪਰਮੇਸਰ ਦਾ ਨਾਮ-ਕੱਪੜਾ ਹੀ ਸਿਰ ਉੱਤੇ ਰੱਖ, ਫਿਰ ਕਦੇ ਸਿਰੋਂ ਨੰਗੇ ਨਹੀਂ ਹੋ ਸਕੀਦਾ ਹੈ ॥੩॥ਪਦ ਅਰਥ ਰਖੁ ਪਤਿ ਪਰਮੇਸੁਰ = ਪਤੀ ਪਰਮੇਸਰ ਦੀ ਰੱਖ {ਬੰਬਈ ਵਾਲੇ ਪਾਸੇ ਸੋਹਾਗਣਾਂ ਸਿਰ ਉਤੇ ਕੱਪੜਾ ਨਹੀਂ ਲੈਂਦੀਆਂ, ਪਤੀ ਹੀ ਸਿਰ ਦਾ ਕੱਪੜਾ ਹੈ। ਵਿਧਵਾ ਕੱਪੜਾ ਲੈਂਦੀਆਂ ਹਨ}। ਥੀਵਨਾ = ਹੋਈਦਾ ਹੈ ॥੩॥
SikhNet (Spanish)La Verdadera Ropa es aquella que protege nuestro honor ante Dios, para que ya no caminemos desnudos.(3)
ਭੋਗਨਾ ਮਨ ਮਧੇ ਹਰਿ ਰਸੁ; ਸੰਤਸੰਗਤਿ ਮਹਿ ਲੀਵਨਾ ॥੪॥
bhoganaa man madhe har ras; santasangat meh leevanaa |4|
Sant Singh KhalsaThe real enjoyment within the mind is to be absorbed in the sublime essence of the Lord, in the Society of the Saints. ||4||
Manmohan SinghEnjoyment is that which, absorbed in the saints, man enjoys within his mind by in-drinking the Lord's elixir.
Manmohan Singh (Punjabi)ਅਨੰਦ ਮਾਣਨਾ ਉਹ ਹੈ ਜਿਹੜਾ ਸਾਧ ਸੰਗਤ ਅੰਦਰ ਲੀਨ ਹੋ, ਬੰਦਾ, ਸੁਆਮੀ ਦੇ ਅੰਮ੍ਰਿਤ ਨੂੰ ਪਾਨ ਕਰ ਕੇ ਆਪਣੇ ਹਿਰਦੇ ਅੰਦਰ ਮਾਣਦਾ ਹੈ।
Fareedkot Teekaਭੋਗਨਾ ਤੌ ਵਹੁ ਸਫਲ ਹੈ ਜਿਸ ਕੇ ਮਨ ਬੀਚ ਹਰੀ ਕਾ ਰਸ ਸੰਤੋਂ ਕੇ ਸੰਗ ਦਵਾਰਾ ਲੈਨਾ ਹੈ॥੪॥
Prof. Sahib Singhਮਨ ਵਿਚ ਹਰਿ-ਨਾਮ ਰਸ ਨੂੰ ਹੀ ਮਾਣਨਾ ਚਾਹੀਦਾ ਹੈ, ਸੰਤਾਂ ਦੀ ਸੰਗਤ ਵਿਚ ਰਹਿ ਕੇ ਨਾਮ-ਰਸ ਹੀ ਪੀਣਾ ਚਾਹੀਦਾ ਹੈ ॥੪॥ਪਦ ਅਰਥ ਮਧੇ = ਵਿਚ। ਲੀਵਨਾ = ਲੀਹਣਾ, ਪੀਣਾ ॥੪॥
SikhNet (Spanish)Indulgencia es aquella en donde uno se complace con la Alabanza del Señor y lo vuelve a uno totalmente entonado con los Santos.(4)
ਬਿਨੁ ਤਾਗੇ. ਬਿਨੁ ਸੂਈ ਆਨੀ; ਮਨੁ ਹਰਿ ਭਗਤੀ ਸੰਗਿ ਸੀਵਨਾ ॥੫॥
bin taage. bin sooee aanee; man har bhagatee sang seevanaa |5|
Sant Singh KhalsaSew devotional worship to the Lord into the mind, without any needle or thread. ||5||
Manmohan SinghWithout bringing the thread and needle to sew the soul with the Lord's devotional, is the real sewing.
Manmohan Singh (Punjabi)ਧਾਗੇ ਅਤੇ ਸੂਈ ਲਿਆਉਣ ਦੇ ਬਗ਼ੈਰ ਆਤਮਾ ਨੂੰ ਸੁਆਮੀ ਦੀ ਪ੍ਰੇਮਮਈ ਸੇਵਾ ਨਾਲ ਸੀਉਣਾ ਹੀ ਅਸਲ ਸੀਉਣਾ ਪਰੋਣਾ ਹੈ।
Fareedkot Teekaਮੋਹ ਰੂਪ ਤਾਗੇ ਸੇ ਬਿਨਾਂ ਔ ਸੰਸਾਰਾਕਾਰ ਬ੍ਰਿਤੀ ਰੂਪ, ਵਾ ਪ੍ਰਤਖ ਤਾਗੇ ਸੁਈਆਣੀ ਸੇ ਬਿਨਾਂ ਜੋ ਮਨ ਹਰੀ ਕੀ ਭਗਤੀ ਕੇ ਸੰਗ ਸੀਵਤਾ ਹੈ, ਸੋ ਸੀਵਨਾ ਸਫਲ ਹੈ॥੫॥
Prof. Sahib Singh(ਕਿਸੇ ਸੂਈ ਦੀ ਲੋੜ ਨਹੀਂ ਪੈਂਦੀ, ਕਿਸੇ ਧਾਗੇ ਦੀ ਲੋੜ ਨਹੀਂ ਪੈਂਦੀ; ਜਿਉਂ ਜਿਉਂ ਨਾਮ ਜਪਦੇ ਰਹੀਏ) ਬਿਨਾ ਸੂਈ ਧਾਗਾ ਲਿਆਉਣ ਦੇ ਮਨ ਪਰਮਾਤਮਾ ਦੀ ਭਗਤੀ ਵਿਚ ਸੀਤਾ ਜਾਂਦਾ ਹੈ ॥੫॥ਪਦ ਅਰਥ ਬਿਨੁ ਆਨੀ = ਲਿਆਉਣ ਤੋਂ ਬਿਨਾ। ਸੰਗਿ = ਨਾਲ ॥੫॥
SikhNet (Spanish)Sin aguja ni hilo, la mente rasgada le es rezurcida su integridad, a través de la Amorosa Adoración de Dios.(5)
ਮਾਤਿਆ. ਹਰਿ ਰਸ ਮਹਿ ਰਾਤੇ; ਤਿਸੁ ਬਹੁੜਿ. ਨ ਕਬਹੂ ਅਉਖੀਵਨਾ ॥੬॥
maatiaa. har ras meh raate; tis bahurr. na kabahoo aaukheevanaa |6|
Sant Singh KhalsaImbued and intoxicated with the sublime essence of the Lord, this experience will never wear off again. ||6||
Manmohan SinghWhosoever is intoxicated and imbued with the God's Nectar; He becomes to miserable, ever again.
Manmohan Singh (Punjabi)ਜੋ ਕੋਈ ਭੀ ਵਾਹਿਗੁਰੂ ਦੇ ਅੰਮ੍ਰਿਤ ਨਾਲ ਨਸ਼ੱਈ ਹੋਇਆ ਅਤੇ ਰੰਗਿਆ ਗਿਆ ਹੈ; ਉਹ ਮੁੜ ਕੇ ਕਦੇ ਭੀ ਔਖਾ ਨਹੀਂ ਹੁੰਦਾ।
Fareedkot Teekaਮਾਤੇ ਹੂਏ ਜੋ ਸੰਤ ਜਨ ਹੈਂ, ਜੋ ਉਨ ਦਵਾਰੇ ਹਰੀ ਕੇ ਰਸ ਮੇਂ ਰਾਤੇ ਹੈਂ, ਤਿਨੋਂ ਕਾ ਮਨ ਫੇਰ ਕਬੀ ਔਖਾ ਵਾ ਬਿਨ ਅਮਲ ਤੇ ਨਹੀਂ ਹੂਆ ਹੈ॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰਸ ਵਿਚ ਰੰਗੇ ਜਾਂਦੇ ਹਨ ਉਹ ਅਸਲ ਨਸ਼ੇ ਵਿਚ ਮਸਤ ਹਨ; ਇਹ ਨਸ਼ਾ ਮੁੜ ਕਦੇ ਭੀ ਘਟਦਾ ਨਹੀਂ ॥੬॥ਪਦ ਅਰਥ ਮਾਤਿਆ = ਨਸ਼ੇ ਵਿਚ ਮਸਤ। ਰਾਤੇ = ਰੰਗੇ ਹੋਏ। ਅਉਖੀਵਨਾ = {अवक्षि = To Decay} ਘਟ ਜਾਣੀ ॥੬॥
SikhNet (Spanish)Uno queda embriagado con la Esencia de Dios, de tal forma, que el Éxtasis que uno experimenta no se acaba nunca.(6)
ਮਿਲਿਓ ਤਿਸੁ ਸਰਬ ਨਿਧਾਨਾ; ਪ੍ਰਭਿ ਕ੍ਰਿਪਾਲਿ ਜਿਸੁ ਦੀਵਨਾ ॥੭॥
milio tis sarab nidhaanaa; prabh kripaal jis deevanaa |7|
Sant Singh KhalsaOne is blessed with all treasures, when God, in His Mercy, gives them. ||7||
Manmohan SinghHe, whom the Merciful Master gives, is blessed with all the treasures.
Manmohan Singh (Punjabi)ਜਿਸ ਨੂੰ ਮਿਹਰਬਾਨ ਮਾਲਕ ਦਿੰਦਾ ਹੈ, ਉਸ ਨੂੰ ਸਾਰੇ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ।
Fareedkot Teekaਤਿਸ ਕੋ ਸਭ ਖਜਾਨਾ ਮਿਲਾ ਹੈ ਪ੍ਰਭੂ ਨੇ ਕ੍ਰਿਪਾਲ ਹੋਇਕੈ ਜਿਸ ਕੋ ਦੀਆ ਹੈ॥੭॥
Prof. Sahib Singhਪਰ, ਕਿਰਪਾਲ ਪ੍ਰਭੂ ਨੇ ਆਪ ਜਿਸ ਜੀਵ ਨੂੰ ਇਹ ਨਾਮ- ਦਾਤ ਦਿੱਤੀ ਉਸ ਨੂੰ ਹੀ ਸਾਰੇ ਖ਼ਜ਼ਾਨਿਆਂ ਦਾ ਮਾਲਕ (ਪ੍ਰਭੂ) ਮਿਲ ਪਿਆ ॥੭॥ਪਦ ਅਰਥ ਸਰਬ ਨਿਧਾਨਾ = ਸਾਰੇ ਖ਼ਜ਼ਾਨਿਆਂ ਦਾ ਮਾਲਕ-ਹਰੀ। ਪ੍ਰਭਿ = ਪ੍ਰਭੂ ਨੇ। ਕ੍ਰਿਪਾਲਿ = ਕਿਰਪਾਲ ਨੇ। ਜਿਸੁ ਦੀਵਨਾ = ਜਿਸ ਨੂੰ ਦਿੱਤਾ ॥੭॥
SikhNet (Spanish)Aquél que es bendecido por Dios, logra obtener los Nueve Tesoros.(7)
ਸੁਖੁ ਨਾਨਕ. ਸੰਤਨ ਕੀ ਸੇਵਾ; ਚਰਣ ਸੰਤ ਧੋਇ ਪੀਵਨਾ ॥੮॥੩॥੬॥
sukh naanak. santan kee sevaa; charan sant dhoe peevanaa |8|3|6|
Sant Singh KhalsaO Nanak, service to the Saints beings peace; I drink in the wash water of the feet of the Saints. ||8||3||6||
Manmohan SinghPeace is in the service of the saints, O Nanak, I quaff the wash of the saints 'feet.
Manmohan Singh (Punjabi)ਸੁਖ, ਸਾਧੂਆਂ ਦੀ ਟਹਿਲ ਸੇਵਾ ਅੰਦਰ ਹੈ, ਹੇ ਨਾਨਕ! ਮੈਂ ਸਾਧੂਆਂ ਦੇ ਚਰਣਾਂ ਦਾ ਧੋਣ ਪਾਨ ਕਰਦਾ ਹਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੁਖ ਤੋ ਸੰਤੋਂ ਕੀ ਸੇਵਾ ਮੇਂ ਹੈ, ਇਸ ਤੇ ਸੰਤੋਂ ਕੇ ਚਰਨ ਧੋਇਕੇ ਪੀਵਨਾ ਕਰੋ॥੮॥੩॥੬॥☬ਮਾਇਆ ਕ੍ਰਿਤ ਹਰਖ ਸੋਗ ਦੁਖ ਸੁਖ ਜਨਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! ਅਸਲ ਆਤਮਕ ਆਨੰਦ ਸੰਤ ਜਨਾਂ ਦੀ ਸੇਵਾ ਕਰਨ ਵਿਚ ਹੀ ਹੈ, ਸੰਤਾਂ ਦੇ ਚਰਨ ਧੋ ਕੇ ਪੀਣ ਵਿਚ ਹੈ (ਭਾਵ, ਗ਼ਰੀਬੀ-ਭਾਵ ਨਾਲ ਸੰਤਾਂ ਦੀ ਸੇਵਾ ਵਿਚ ਹੀ ਸੁਖ ਹੈ) ॥੮॥੩॥੬॥ਪਦ ਅਰਥ ਧੋਇ = ਧੋ ਕੇ ॥੮॥੩॥੬॥
SikhNet (Spanish)Dice Nanak, la Paz reside en el Servicio de los Santos, así entonces yo me bebo esa agua con la que lavé Sus Santos Pies.(8-3-6)