ਮਾਰੂ ਮਹਲਾ ੫ ॥
maaroo mahalaa 5 |
Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
Prof. Sahib Singhਹੇ ਪਿਆਰੇ ਗੁਰੂ! ਆ।
SikhNet (Spanish)Maru, Mejl Guru Aryan, Quinto Canal Divino.
ਆਉ ਜੀ. ਤੂ ਆਉ ਹਮਾਰੈ; ਹਰਿ ਜਸੁ ਸ੍ਰਵਨ ਸੁਨਾਵਨਾ ॥੧॥ ਰਹਾਉ ॥
aau jee. too aau hamaarai; har jas sravan sunaavanaa |1| rahaau |
Sant Singh KhalsaPlease come, O please come into the home of my heart, that I may hear with my ears the Lord's Praises. ||1||Pause||
Manmohan SinghCome thou, O saint, come into my home, so that I may hear the Lord's praise with mine ears. Pause.
Manmohan Singh (Punjabi)ਆ ਤੂੰ ਹੇ ਸਾਧੂ! ਮੇਰੇ ਘਰ ਵਿੱਚ ਆ, ਤਾਂ ਜੋ ਮੈਂ ਆਪਣਿਆਂ ਕੰਨਾਂ ਨਾਲ ਸਾਹਿਬ ਦੀ ਮਹਿਮਾਂ ਸੁਣਾਂ। ਠਹਿਰਾਉ।
Fareedkot Teekaਆਉ ਸੰਤੋ ਜੀ ਤੁਸੀਂ ਹਮਾਰੇ ਘਰ ਮੇਂ ਆਵੋ, ਪੁਨਾ ਹਰਿ ਜਸ ਕਾ ਹਮ ਕੋ ਸੁਨਾਵਨਾਂ ਕਰੋ॥੧॥ ਰਹਾਉ ॥
Prof. Sahib Singhਮੇਰੇ ਹਿਰਦੇ-ਘਰ ਵਿਚ ਆ ਵੱਸ, ਤੇ, ਮੇਰੇ ਕੰਨਾਂ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਾ ॥੧॥ ਰਹਾਉ ॥ਪਦ ਅਰਥ ਜੀ = ਹੇ (ਸਤਿਗੁਰ) ਜੀ! ਹਮਾਰੈ = ਮੇਰੇ (ਹਿਰਦੇ-ਘਰ) ਵਿਚ। ਜਸੁ = ਸਿਫ਼ਤ-ਸਾਲਾਹ। ਸ੍ਰਵਨ = ਕੰਨਾਂ ਨਾਲ। ਸੁਨਾਵਨਾ = ਸੁਣਾ ॥੧॥ ਰਹਾਉ ॥
SikhNet (Spanish)Entren Santos, entren a mi hogar para que pueda escuchar la Alabanza del Señor. (1-Pausa)
ਤੁਧੁ ਆਵਤ. ਮੇਰਾ ਮਨੁ ਤਨੁ ਹਰਿਆ; ਹਰਿ ਜਸੁ ਤੁਮ ਸੰਗਿ ਗਾਵਨਾ ॥੧॥
tudh aavat. meraa man tan hariaa; har jas tum sang gaavanaa |1|
Sant Singh KhalsaWith your coming, my soul and body are rejuvenated, and I sing with you the Lord's Praises. ||1||
Manmohan SinghWith thy arrival, my soul and body reverdured and I hymn the Lord's praise with thee.
Manmohan Singh (Punjabi)ਤੇਰੇ ਆਉਣ ਨਾਲ ਮੇਰੀ ਆਤਮਾ ਤੇ ਦੇਹ ਹਰੇ ਭਰੇ ਹੋ ਜਾਂਦੇ ਹਨ ਅਤੇ ਤੇਰੇ ਨਾਲ ਮੈਂ ਪ੍ਰਭੂ ਦੀ ਮਹਿਮਾ ਗਾਇਨ ਕਰਦਾ ਹਾਂ।
Fareedkot Teekaਤੁਮਾਰੇ ਆਵਨੇ ਸੇ ਮੇਰਾ ਮਨ ਤਨ ਹਰਿਆ ਹੋਤਾ ਹੈ ਔ ਹਰੀ ਕਾ ਜਸ ਤੁਮਾਰੇ ਸੰਗ ਕਰ ਕੇ ਹੀ ਗਾਵਨਾ ਹੋਤਾ ਹੈ॥੧॥
Prof. Sahib Singhਹੇ ਪਿਆਰੇ ਗੁਰੂ! ਤੇਰੇ ਆਇਆਂ ਮੇਰਾ ਮਨ ਮੇਰਾ ਤਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ। ਹੇ ਸਤਿਗੁਰੂ! ਤੇਰੇ ਚਰਨਾਂ ਵਿਚ ਰਹਿ ਕੇ ਹੀ ਪਰਮਾਤਮਾ ਦਾ ਜਸ ਗਾਇਆ ਜਾ ਸਕਦਾ ਹੈ ॥੧॥ਪਦ ਅਰਥ ਹਰਿਆ = ਜਿੰਦ ਵਾਲਾ, ਆਤਮਕ ਜੀਵਨ ਵਾਲਾ। ਤੁਮ ਸੰਗਿ = ਤੇਰੀ ਸੰਗਤ ਵਿਚ ॥੧॥
SikhNet (Spanish)Cuando llegan ustedes, oh Santos Benditos, mi cuerpo y mi mente florecen, pues así logro cantar la Alabanza del Señor con ustedes.(1)
ਸੰਤ ਕ੍ਰਿਪਾ ਤੇ ਹਿਰਦੈ ਵਾਸੈ; ਦੂਜਾ ਭਾਉ ਮਿਟਾਵਨਾ ॥੨॥
sant kripaa te hiradai vaasai; doojaa bhaau mittaavanaa |2|
Sant Singh KhalsaBy the Grace of the Saint, the Lord dwells within the heart, and the love of duality is eradicated. ||2||
Manmohan SinghBy saints, grace, God abides in the mind and one is purged of duality.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ, ਹਰੀ ਚਿੱਤ ਵਿੱਚ ਟਿੱਕ ਜਾਂਦਾ ਹੈ ਅਤੇ ਇਨਸਾਨ ਦਾ ਦਵੈਤ-ਭਾਵ ਨਵਿਰਤ ਹੋ ਜਾਂਦਾ ਹੈ।
Fareedkot Teekaਹੇ ਸੰਤੋ! ਆਪ ਕੀ ਕ੍ਰਿਪਾ ਸੇ ਹੀ ਹਰੀ ਹਿਰਦੇ ਮੇਂ ਵਸਤਾ ਹੈ ਔ ਦੂਜਾ ਭਾਉ ਮਿਟਾਵਨਾ ਹੋਤਾ ਹੈ॥੨॥
Prof. Sahib Singhਗੁਰੂ ਦੀ ਮਿਹਰ ਨਾਲ ਪਰਮਾਤਮਾ ਹਿਰਦੇ ਵਿਚ ਆ ਵੱਸਦਾ ਹੈ, ਤੇ ਮਾਇਆ ਦਾ ਮੋਹ ਦੂਰ ਕੀਤਾ ਜਾ ਸਕਦਾ ਹੈ ॥੨॥ਪਦ ਅਰਥ ਸੰਤ ਕ੍ਰਿਪਾ ਤੇ = ਗੁਰੂ ਦੀ ਕਿਰਪਾ ਨਾਲ। ਤੇ = ਤੋਂ, ਨਾਲ। ਹਿਰਦੈ = ਹਿਰਦੇ ਵਿਚ। ਵਾਸੈ = ਵੱਸ ਪੈਂਦਾ ਹੈ। ਦੂਜਾ ਭਾਉ = ਮਾਇਆ ਦਾ ਪਿਆਰ ॥੨॥
SikhNet (Spanish)Siendo purgado del sentido de la dualidad, gozo de mi Dios en mi corazón.(2)
ਭਗਤ ਦਇਆ ਤੇ. ਬੁਧਿ ਪਰਗਾਸੈ; ਦੁਰਮਤਿ ਦੂਖ ਤਜਾਵਨਾ ॥੩॥
bhagat deaa te. budh paragaasai; duramat dookh tajaavanaa |3|
Sant Singh KhalsaBy the kindness of the devotee, the intellect is enlightened, and pain and evil-mindedness are eradicated. ||3||
Manmohan SinghThrough saints kindness, intellect is illumined and evil understanding and pain are eradicated.
Manmohan Singh (Punjabi)ਸਾਧੂ ਦੀ ਮਿਹਰ ਰਾਹੀਂ, ਅਕਲ ਰੋਸ਼ਨ ਹੋ ਜਾਂਦੀ ਹੈ ਅਤੇ ਖੋਟੀ ਸਮਝ ਤੇ ਦੁਖ ਮਿਟ ਜਾਂਦੇ ਹਨ।
Fareedkot Teekaਹੇ ਸੰਤੋ! ਆਪ ਕੀ ਦਇਆ ਸੇ ਹੀ ਬੁਧੀ ਪ੍ਰਕਾਸਤੀ ਹੈ, ਦੁਰਮਤੀ ਔ ਦੁਖ ਕਾ ਤਜਣਾ ਤਜਾਵਣਾ ਹੋਤਾ ਹੈ॥੩॥
Prof. Sahib Singhਪਰਮਾਤਮਾ ਦੇ ਭਗਤ ਦੀ ਕਿਰਪਾ ਨਾਲ ਬੁੱਧੀ ਵਿਚ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ, ਖੋਟੀ ਮੱਤ ਦੇ ਸਾਰੇ ਵਿਕਾਰ ਤਿਆਗੇ ਜਾਂਦੇ ਹਨ ॥੩॥ਪਦ ਅਰਥ ਤੇ = ਤੋਂ, ਦੀ ਰਾਹੀਂ। ਪਰਗਾਸੈ = ਚਮਕ ਪੈਂਦੀ ਹੈ। ਬੁਧਿ ਪਰਗਾਸੈ = ਆਤਮਕ ਜੀਵਨ ਦੀ ਸੂਝ ਆ ਜਾਂਦੀ ਹੈ। ਦੁਰਮਤਿ = ਖੋਟੀ ਮੱਤ। ਦੂਖ = ਐਬ, ਵਿਕਾਰ। ਤਜਾਵਨਾ = ਤਿਆਗੇ ਜਾਂਦੇ ਹਨ ॥੩॥
SikhNet (Spanish)A través de Tu Compasión, mi mente se ilumina y me encuentro liberado del dolor que mis errores han producido.(3)
ਦਰਸਨੁ ਭੇਟਤ ਹੋਤ ਪੁਨੀਤਾ; ਪੁਨਰਪਿ ਗਰਭਿ. ਨ ਪਾਵਨਾ ॥੪॥
darasan bhettat hot puneetaa; punarap garabh. na paavanaa |4|
Sant Singh KhalsaBeholding the Blessed Vision of His Darshan, one is sanctified, and is no longer consigned to the womb of reincarnation. ||4||
Manmohan SinghSeeing His vision, the mortal is sanctified and enters not the womb again.
Manmohan Singh (Punjabi)ਉਸ ਦਾ ਦੀਦਾਰ ਦੇਖਣ ਦੁਆਰਾ, ਪ੍ਰਾਣੀ ਪਵਿੱਤਰ ਥੀ ਵੰਝਦਾ ਹੈ ਅਤੇ ਮੁੜ ਕੇ ਜੂਨਾਂ ਵਿੱਚ ਨਹੀਂ ਪੈਂਦਾ।
Fareedkot Teekaਦਰਸਨ ਕਰਤਿਆਂ ਹੀ ਪਵਿਤ੍ਰ ਹੋਈਤਾ ਹੈ, ਫੇਰ ਗਰਭ ਮੇਂ ਜੀਵ ਕੋ ਨਹੀਂ ਪਾਵਨਾ ਕਰੀਤਾ ਹੈ॥੪॥
Prof. Sahib Singhਗੁਰੂ ਦਾ ਦਰਸਨ ਕਰਦਿਆਂ ਜੀਵਨ ਪਵਿੱਤਰ ਹੋ ਜਾਂਦਾ ਹੈ, ਮੁੜ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪਈਦਾ ॥੪॥ਪਦ ਅਰਥ ਭੇਟਤ = ਮਿਲਦਿਆਂ, ਕਰਦਿਆਂ। ਪੁਨੀਤਾ = ਪਵਿੱਤਰ। ਪੁਨਰਪਿ = {पुनः अपि}। ਫਿਰ ਭੀ, ਫਿਰ ਫਿਰ। ਗਰਭਿ = ਗਰਭ ਵਿਚ, ਜੂਨਾਂ ਦੇ ਗੇੜ ਵਿਚ ॥੪॥
SikhNet (Spanish)Teniendo Tu Visión soy santificado y ya no vuelvo a ningún vientre otra vez. (4)
ਨਉ ਨਿਧਿ ਰਿਧਿ ਸਿਧਿ ਪਾਈ; ਜੋ ਤੁਮਰੈ ਮਨਿ ਭਾਵਨਾ ॥੫॥
nau nidh ridh sidh paaee; jo tumarai man bhaavanaa |5|
Sant Singh KhalsaThe nine treasures, wealth and miraculous spiritual powers are obtained, by one who is pleasing to Your mind. ||5||
Manmohan SinghWhosoever is pleasing to Thee is blessed with nine treasures of wealth and perfection.
Manmohan Singh (Punjabi)ਜੋ ਤੇਰੇ ਚਿੱਤ ਨੂੰ ਚੰਗਾ ਲਗਦਾ ਹੈ; ਉਹ ਧਨ-ਦੌਲਤ ਦੇ ਨੌਂ ਖਜ਼ਾਨੇ ਅਤੇ ਪੂਰਨਤਾ ਨੂੰ ਪਾ ਲੈਂਦਾ ਹੈ।
Fareedkot Teekaਜੋ ਤੁਮਾਰੇ ਮਨ ਮੇਂ ਭਾਇਆ ਹੈ ਤਿਸ ਨੇ ਨੌ ਨਿਧਿ, ਰਿਧਿ, ਸਿਧ, ਸਭ ਪਾਇ ਲਈ ਹੈ॥੫ ॥
Prof. Sahib Singhਹੇ ਪ੍ਰਭੂ! ਜਿਹੜਾ (ਵਡਭਾਗੀ) ਮਨੁੱਖ ਤੇਰੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹ, (ਮਾਨੋ) ਦੁਨੀਆ ਦੇ ਸਾਰੇ ਹੀ ਨੌ ਖ਼ਜ਼ਾਨੇ ਅਤੇ ਕਰਾਮਾਤੀ ਤਾਕਤਾਂ ਹਾਸਲ ਕਰ ਲੈਂਦਾ ਹੈ ॥੫॥ਪਦ ਅਰਥ ਨਉਨਿਧਿ = ਦੁਨੀਆ ਦੇ ਸਾਰੇ ਹੀ ਨੌ ਖ਼ਜ਼ਾਨੇ। ਰਿਧਿ ਸਿਧਿ = ਕਰਾਮਾਤੀ ਤਾਕਤਾਂ। ਤੁਮਰੈ ਮਨਿ = ਤੇਰੇ ਮਨ ਵਿਚ। ਭਾਵਨਾ = ਪਿਆਰਾ ਲੱਗਦਾ ਹੈ ॥੫॥
SikhNet (Spanish)A quien sea que le muestras Tu Amor, ese ser es bendecido con los Nueve Tesoros y todos los poderes milagrosos.(5)
ਸੰਤ ਬਿਨਾ. ਮੈ ਥਾਉ, ਨ ਕੋਈ; ਅਵਰ. ਨ ਸੂਝੈ ਜਾਵਨਾ ॥੬॥
sant binaa. mai thaau, na koee; avar. na soojhai jaavanaa |6|
Sant Singh KhalsaWithout the Saint, I have no place of rest at all; I cannot think of any other place to go. ||6||
Manmohan SinghWithout the saint I have no other refuge, I can think of no other place to go to.
Manmohan Singh (Punjabi)ਸਾਧੂ ਦੇ ਬਾਝੋਂ ਮੇਰੀ ਹੋਰ ਕੋਈ ਬਚਾਅ ਦੀ ਥਾਂ ਨਹੀਂ। ਮੈਨੂੰ ਕਿਸੇ ਹੋਰ ਜਗ੍ਹਾ ਤੇ ਜਾਣ ਦਾ ਖਿਆਲ ਹੀ ਨਹੀਂ ਆਉਂਦਾ।
Fareedkot Teekaਹੇ ਸੰਤੋ! ਤੁਮਾਰੇ ਬਿਨਾਂ ਮੇਰੇ ਕੋ ਕੋਈ ਭੀ ਔਰ ਆਸਰਾ ਥਾਉਂ ਨਹੀਂ ਸੂਝਤਾ ਜਹਾਂ ਜਾਵਨਾ ਕਰੋਂ॥੬॥
Prof. Sahib Singhਗੁਰੂ ਤੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ, ਕਿਸੇ ਹੋਰ ਥਾਂ ਜਾਣਾ ਮੈਨੂੰ ਨਹੀਂ ਸੁੱਝਦਾ ॥੬॥ਪਦ ਅਰਥ ਸੰਤ ਬਿਨਾ = ਗੁਰੂ ਤੋਂ ਬਿਨਾ। ਮੈ = ਮੈਨੂੰ। ਅਵਰ = ਕਿਸੇ ਹੋਰ ਥਾਂ। ਨ ਸੂਝੈ ਜਾਵਨਾ = ਜਾਣਾ ਨਹੀਂ ਸੁੱਝਦਾ ॥੬॥
SikhNet (Spanish)Sin ustedes, no tengo ningún otro Refugio, oh Santos.(6)
ਮੋਹਿ ਨਿਰਗੁਨ ਕਉ. ਕੋਇ, ਨ ਰਾਖੈ; ਸੰਤਾ ਸੰਗਿ ਸਮਾਵਨਾ ॥੭॥
mohi niragun kau. koe, na raakhai; santaa sang samaavanaa |7|
Sant Singh KhalsaI am unworthy; no one gives me sanctuary. But in the Society of the Saints, I merge in God. ||7||
Manmohan SinghNo one provides shelter to me, the virtueless one. It is through the society of saints that I am merged in God.
Manmohan Singh (Punjabi)ਮੈਂ ਨੇਕੀ-ਵਿਹੁਣ ਨੂੰ ਕੋਈ ਭੀ ਪਨਾਹ ਨਹੀਂ ਦਿੰਦਾ। ਸਾਧ ਸੰਗਤਿ ਰਾਹੀਂ ਮੈਂ ਹਰੀ ਵਿੱਚ ਲੀਨ ਹੋ ਗਿਆ ਹਾਂ।
Fareedkot Teekaਮੋਹਿ ਨਿਰਗੁਨ ਕੋ ਕੋਈ ਨਹੀਂ ਰਾਖਤਾ, ਹੇ ਸੰਤੋ! ਤੁਮਾਰੇ ਸੰਗ ਹੀ ਹਮਾਰਾ ਸਮਾਵਨਾ ਹੋਵੇਗਾ॥੭॥
Prof. Sahib Singhਮੇਰੀ ਗੁਣ-ਹੀਨ ਦੀ (ਗੁਰੂ ਤੋਂ ਬਿਨਾ) ਹੋਰ ਕੋਈ ਬਾਂਹ ਨਹੀਂ ਫੜਦਾ। ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਹੀ ਪ੍ਰਭੂ-ਚਰਨਾਂ ਵਿਚ ਲੀਨ ਹੋਈਦਾ ਹੈ ॥੭॥ਪਦ ਅਰਥ ਮੋਹਿ = ਮੈਨੂੰ। ਨਿਰਗੁਨ ਕਉ = ਗੁਣ-ਹੀਨ ਨੂੰ। ਸੰਤਾ ਸੰਗਿ = ਸੰਤ ਜਨਾਂ ਦੀ ਸੰਗਤ ਵਿਚ ॥੭॥
SikhNet (Spanish)A mí, un ser sin mérito, nadie me protege, es sólo a través de Ti que me fundo en mi Dios. (7)
ਕਹੁ ਨਾਨਕ. ਗੁਰਿ, ਚਲਤੁ ਦਿਖਾਇਆ; ਮਨ ਮਧੇ ਹਰਿ ਹਰਿ ਰਾਵਨਾ ॥੮॥੨॥੫॥
kahu naanak. gur, chalat dikhaaeaa; man madhe har har raavanaa |8|2|5|
Sant Singh KhalsaSays Nanak, the Guru has revealed this miracle; within my mind, I enjoy the Lord, Har, Har. ||8||2||5||
Manmohan SinghSays Nanak, the Guru has shown me such a miracle that within my very mind I now enjoy my Lord God.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ ਗੁਰਾਂ ਨੇ ਐਸੀ ਕਰਾਮਾਤ ਵਿਖਾਲੀ ਹੈ ਕਿ ਆਪਣੇ ਰਿਦੇ ਅੰਦਰ ਹੀ ਹੁਣ ਮੈਂ ਆਪਣੇ ਸੁਆਮੀ ਵਾਹਿਗੁਰੂ ਨੂੰ ਮਾਣਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਗੁਰੋ! ਆਪ ਨੇ ਐਸੇ ਚਲਿਤ੍ਰ ਦਿਖਾਇਆ ਹੈ, ਜੋ ਮਨ ਕੇ ਬੀਚ ਹੀ ਹਰੀ ਹਰਿ ਕਾ (ਰਾਵਨਾ) ਭੋਗਣਾ, ਭਾਵ ਮਿਲਾਪ ਕੀਆ ਹੈ॥੮॥੨॥੫॥
Prof. Sahib Singhਨਾਨਕ ਆਖਦਾ ਹੈ- ਗੁਰੂ ਨੇ (ਮੈਨੂੰ) ਅਚਰਜ ਤਮਾਸ਼ਾ ਵਿਖਾ ਦਿੱਤਾ ਹੈ। ਮੈਂ ਆਪਣੇ ਮਨ ਵਿਚ ਹਰ ਵੇਲੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ ਰਿਹਾ ਹਾਂ ॥੮॥੨॥੫॥ਪਦ ਅਰਥ ਕਹੁ = ਆਖ। ਨਾਨਕ = ਹੇ ਨਾਨਕ ! ਗੁਰਿ = ਗੁਰੂ ਨੇ। ਚਲਤੁ = ਕੌਤਕ, ਅਜਬ ਖੇਡ। ਮਧੇ = ਵਿਚ। ਰਵਨਾ = ਆਨੰਦ ਮਾਣਨਾ ॥੮॥੨॥੫॥
SikhNet (Spanish)Dice Nanak, tal es el Milagro de mi Guru, que ahora en verdad gozo, en mi mente, de la Unión con mi Señor, Jar, Jar.(8-2-5)