ੴ

ਸਿੱਖਬਾਣੀ · SikhBani

Ang 1019

Sri Guru Granth Sahib · Raag Maaroo · 3 shabads, 42 lines
Translations
Shabad Guru Arjan Dev Ji Raag Maaroo

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਜੀਵਨਾ. ਸਫਲ ਜੀਵਨ; ਸੁਨਿ ਹਰਿ, ਜਪਿ ਜਪਿ ਸਦ ਜੀਵਨਾ ॥੧॥ ਰਹਾਉ ॥

jeevanaa. safal jeevan; sun har, jap jap sad jeevanaa |1| rahaau |

Sant Singh KhalsaFruitful is the life, the life of one who hears about the Lord, and chants and meditates on Him; he lives forever. ||1||Pause||
Manmohan SinghFruitful is the life of him, who hears of his Lord and remembers and contemplates Him and thus lives eternally. Pause.
Manmohan Singh (Punjabi)ਜਿੰਦਗੀ, ਫਲਦਾਇਕ ਹੈ ਉਸ ਦੀ ਜਿੰਦਗੀ ਜੋ ਆਪਣੇ ਸੁਆਮੀ ਬਾਰੇ ਸੁਣਦਾ ਅਤੇ ਉਸ ਨੂੰ ਸਿਮਰਦਾ ਤੇ ਧਿਆਉਂਦਾ ਹੈ ਅਤੇ ਇਸ ਤਰ੍ਹਾਂ ਸਦਾ ਲਈ ਜੀਉਂਦਾ ਰਹਿੰਦਾ ਹੈ। ਠਹਿਰਾਉ।
Fareedkot Teekaਜੀਵਨੇ ਮੇਂ ਸੇ ਵਹੁ ਜੀਵਨਾਂ ਸਫਲ ਹੈ, ਜੋ ਸੁਨ ਕਰ ਕੇ ਔ ਹਰੀ ਕੇ ਜਪ ਕੋ ਜਪ ਕਰ ਕੇ ਸਦਾ ਜੀਵਨਾ ਹੈ॥੧॥ ਰਹਾਉ ॥
Prof. Sahib Singhਜੀਊਣ ਵਿਚੋਂ ਉਸ ਮਨੁੱਖ ਦਾ ਜੀਊਣਾ ਕਾਮਯਾਬ ਹੈ ਜਿਹੜਾ ਹਰਿ-ਨਾਮ ਸੁਣ ਕੇ ਸਦਾ ਹਰਿ-ਨਾਮ ਜਪ ਕੇ ਜੀਊਂਦਾ ਹੈ ॥੧॥ ਰਹਾਉ ॥

ਪਦ ਅਰਥ ਸਫਲ = ਕਾਮਯਾਬ। ਸੁਨਿ = ਸੁਣ ਕੇ। ਜਪਿ = ਜਪ ਕੇ। ਸਦ = ਸਦਾ ॥੧॥ ਰਹਾਉ ॥

SikhNet (Spanish)Bendita y fructífera es la vida que contempla a Dios y así vive eternamente. (1-Pausa)

ਪੀਵਨਾ ਜਿਤੁ ਮਨੁ ਆਘਾਵੈ; ਨਾਮੁ ਅੰਮ੍ਰਿਤ ਰਸੁ ਪੀਵਨਾ ॥੧॥

peevanaa jit man aaghaavai; naam amrit ras peevanaa |1|

Sant Singh KhalsaThe real drink is that which satisfies the mind; this drink is the sublime essence of the Ambrosial Naam. ||1||
Manmohan SinghThe real drink is that by which the soul is satiated and through which one in-drinks the immortalising Name-nectar.
Manmohan Singh (Punjabi)ਅਸਲੀ ਪਾਨ ਕਰਨਾ ਉਹ ਹੈ ਜਿਸ ਦੁਆਰਾ ਆਤਮਾ ਰੱਜ ਜਾਂਦੀ ਹੈ ਅਤੇ ਜਿਸ ਦੇ ਰਾਹੀਂ ਇਨਸਾਨ ਸੁਰਜੀਤ ਕਰਨ ਵਾਲਾ ਨਾਮ ਦਾ ਆਬਿ-ਹਿਯਾਤ ਪੀਂਦਾ ਹੈ।
Fareedkot Teekaਪੀਵਨਾ ਤੋ ਵਹੁ ਸਫਲ ਹੈ ਜਿਸ ਮੇਂ ਮਨ ਤ੍ਰਿਪਤਿ ਹੋ, ਸੋ ਨਾਮ ਅੰਮ੍ਰਿਤ ਰਸੁ ਕਾ ਪੀਵਨਾ ਹੈ॥੧॥
Prof. Sahib Singhਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਰਸ ਪੀਣਾ ਚਾਹੀਦਾ ਹੈ, ਇਹ ਪੀਣ ਐਸਾ ਹੈ ਕਿ ਇਸ ਦੀ ਰਾਹੀਂ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜਿਆ ਰਹਿੰਦਾ ਹੈ ॥੧॥

ਪਦ ਅਰਥ ਜਿਤੁ = ਜਿਸ (ਪੀਣ) ਦੀ ਰਾਹੀਂ, ਜਿਸ ਦੇ ਪੀਣ ਨਾਲ। ਆਘਾਵੈ = ਰੱਜ ਜਾਂਦਾ ਹੈ। ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ ॥੧॥

SikhNet (Spanish)Y mira, la bebida más pura es aquélla que calma nuestra sed, y a través de la cuál uno saborea el Elixir del Nombre del Señor.(1)

ਖਾਵਨਾ. ਜਿਤੁ ਭੂਖ, ਨ ਲਾਗੈ; ਸੰਤੋਖਿ ਸਦਾ ਤ੍ਰਿਪਤੀਵਨਾ ॥੨॥

khaavanaa. jit bhookh, na laagai; santokh sadaa tripateevanaa |2|

Sant Singh KhalsaThe real food is that which will never leave you hungry again; it will leave you contented and satisfied forever. ||2||
Manmohan SinghThe real food is that, wherewith man feels not hungry again and ever remains content and satiated.
Manmohan Singh (Punjabi)ਅਸਲ ਭੋਜਨ ਉਹ ਹੈ ਜਿਸ ਦੁਆਰਾ ਬੰਦੇ ਨੂੰ ਮੁੜ ਕੇ ਭੁਖ ਨਹੀਂ ਲਗਦੀ ਅਤੇ ਉਹ ਹਮੇਸ਼ਾਂ ਰੱਜਿਆਂ ਪੱਜਿਆ ਰਹਿੰਦਾ ਹੈ।
Fareedkot Teekaਖਾਵਨਾ ਤੌ ਵਹੁ ਹੈ ਜਿਸ ਮੇਂ ਭੂਖ ਨਾ ਲਾਗੈ, ਸੋ ਸੰਤੋਖ ਹੈ ਜਿਸ ਕਰ ਸਦਾ ਤ੍ਰਿਪਤਿ ਹੋਈਤਾ ਹੈ॥੨॥
Prof. Sahib Singhਨਾਮ-ਭੋਜਨ ਨੂੰ ਹੀ ਜਿੰਦ ਦੀ ਖ਼ੁਰਾਕ ਬਣਾਣਾ ਚਾਹੀਦਾ ਹੈ ਕਿਉਂਕਿ ਇਸ ਦੀ ਬਰਕਤਿ ਨਾਲ ਮਾਇਆ ਵਾਲੀ ਭੁੱਖ ਨਹੀਂ ਲੱਗਦੀ, ਸੰਤੋਖ ਵਿਚ ਸਦਾ ਰੱਜੇ ਰਹੀਦਾ ਹੈ ॥੨॥

ਪਦ ਅਰਥ ਸੰਤੋਖਿ = ਸੰਤੋਖ ਵਿਚ। ਤ੍ਰਿਪਤੀਵਨਾ = ਰੱਜੇ ਰਹਿਣਾ ॥੨॥

SikhNet (Spanish)La Verdadera Comida es aquella que no nos deja con hambre y con la que uno logra vivir contento y saciado.(2)

ਪੈਨਣਾ ਰਖੁ ਪਤਿ ਪਰਮੇਸੁਰ; ਫਿਰਿ ਨਾਗੇ. ਨਹੀ ਥੀਵਨਾ ॥੩॥

painanaa rakh pat paramesur; fir naage. nahee theevanaa |3|

Sant Singh KhalsaThe real clothes are those which protect your honor before the Transcendent Lord, and do not leave you naked ever again. ||3||
Manmohan SinghThe true wear is that, which saves man's honour before the Lord and he becomes not naked again.
Manmohan Singh (Punjabi)ਸੰਚੀ ਪੁਸ਼ਾਕ ਉਹ ਹੈ ਜਿਹੜੀ ਪ੍ਰਭੂ ਦੇ ਅੱਗੇ ਬੰਦੇ ਦੀ ਇੱਜ਼ਤ ਬਚਾਉਂਦੀ ਹੈ ਅਤੇ ਉਹ ਮੁੜ ਕੇ ਨੰਗਾ ਨਹੀਂ ਹੁੰਦਾ।
Fareedkot Teekaਪੈਨਣਾ ਤਾਂ ਸਫਲ ਵਹੁ ਹੈ ਜਿਸ ਕਰ ਕੇ ਪਰਮੇਸਰ ਪਤਿ ਰਖੇ ਫੇਰ ਨਾਂਗੇ ਨਾ ਹੋਵੀਏ। ਭਾਵ ਜਿਸ ਭਜਨ ਕਰ ਕੇ ਫੇਰ ਬੇਇਜਤ ਨਾ ਹੋਈਏ ਵਹੁ ਸ੍ਰੇਸਟ ਪੁਸ਼ਾਕ ਹੈ॥੩॥
Prof. Sahib Singhਹੇ ਜਿੰਦੇ! ਪਤੀ-ਪਰਮੇਸਰ ਦਾ ਨਾਮ-ਕੱਪੜਾ ਹੀ ਸਿਰ ਉੱਤੇ ਰੱਖ, ਫਿਰ ਕਦੇ ਸਿਰੋਂ ਨੰਗੇ ਨਹੀਂ ਹੋ ਸਕੀਦਾ ਹੈ ॥੩॥

ਪਦ ਅਰਥ ਰਖੁ ਪਤਿ ਪਰਮੇਸੁਰ = ਪਤੀ ਪਰਮੇਸਰ ਦੀ ਰੱਖ {ਬੰਬਈ ਵਾਲੇ ਪਾਸੇ ਸੋਹਾਗਣਾਂ ਸਿਰ ਉਤੇ ਕੱਪੜਾ ਨਹੀਂ ਲੈਂਦੀਆਂ, ਪਤੀ ਹੀ ਸਿਰ ਦਾ ਕੱਪੜਾ ਹੈ। ਵਿਧਵਾ ਕੱਪੜਾ ਲੈਂਦੀਆਂ ਹਨ}। ਥੀਵਨਾ = ਹੋਈਦਾ ਹੈ ॥੩॥

SikhNet (Spanish)La Verdadera Ropa es aquella que protege nuestro honor ante Dios, para que ya no caminemos desnudos.(3)

ਭੋਗਨਾ ਮਨ ਮਧੇ ਹਰਿ ਰਸੁ; ਸੰਤਸੰਗਤਿ ਮਹਿ ਲੀਵਨਾ ॥੪॥

bhoganaa man madhe har ras; santasangat meh leevanaa |4|

Sant Singh KhalsaThe real enjoyment within the mind is to be absorbed in the sublime essence of the Lord, in the Society of the Saints. ||4||
Manmohan SinghEnjoyment is that which, absorbed in the saints, man enjoys within his mind by in-drinking the Lord's elixir.
Manmohan Singh (Punjabi)ਅਨੰਦ ਮਾਣਨਾ ਉਹ ਹੈ ਜਿਹੜਾ ਸਾਧ ਸੰਗਤ ਅੰਦਰ ਲੀਨ ਹੋ, ਬੰਦਾ, ਸੁਆਮੀ ਦੇ ਅੰਮ੍ਰਿਤ ਨੂੰ ਪਾਨ ਕਰ ਕੇ ਆਪਣੇ ਹਿਰਦੇ ਅੰਦਰ ਮਾਣਦਾ ਹੈ।
Fareedkot Teekaਭੋਗਨਾ ਤੌ ਵਹੁ ਸਫਲ ਹੈ ਜਿਸ ਕੇ ਮਨ ਬੀਚ ਹਰੀ ਕਾ ਰਸ ਸੰਤੋਂ ਕੇ ਸੰਗ ਦਵਾਰਾ ਲੈਨਾ ਹੈ॥੪॥
Prof. Sahib Singhਮਨ ਵਿਚ ਹਰਿ-ਨਾਮ ਰਸ ਨੂੰ ਹੀ ਮਾਣਨਾ ਚਾਹੀਦਾ ਹੈ, ਸੰਤਾਂ ਦੀ ਸੰਗਤ ਵਿਚ ਰਹਿ ਕੇ ਨਾਮ-ਰਸ ਹੀ ਪੀਣਾ ਚਾਹੀਦਾ ਹੈ ॥੪॥

ਪਦ ਅਰਥ ਮਧੇ = ਵਿਚ। ਲੀਵਨਾ = ਲੀਹਣਾ, ਪੀਣਾ ॥੪॥

SikhNet (Spanish)Indulgencia es aquella en donde uno se complace con la Alabanza del Señor y lo vuelve a uno totalmente entonado con los Santos.(4)

ਬਿਨੁ ਤਾਗੇ. ਬਿਨੁ ਸੂਈ ਆਨੀ; ਮਨੁ ਹਰਿ ਭਗਤੀ ਸੰਗਿ ਸੀਵਨਾ ॥੫॥

bin taage. bin sooee aanee; man har bhagatee sang seevanaa |5|

Sant Singh KhalsaSew devotional worship to the Lord into the mind, without any needle or thread. ||5||
Manmohan SinghWithout bringing the thread and needle to sew the soul with the Lord's devotional, is the real sewing.
Manmohan Singh (Punjabi)ਧਾਗੇ ਅਤੇ ਸੂਈ ਲਿਆਉਣ ਦੇ ਬਗ਼ੈਰ ਆਤਮਾ ਨੂੰ ਸੁਆਮੀ ਦੀ ਪ੍ਰੇਮਮਈ ਸੇਵਾ ਨਾਲ ਸੀਉਣਾ ਹੀ ਅਸਲ ਸੀਉਣਾ ਪਰੋਣਾ ਹੈ।
Fareedkot Teekaਮੋਹ ਰੂਪ ਤਾਗੇ ਸੇ ਬਿਨਾਂ ਔ ਸੰਸਾਰਾਕਾਰ ਬ੍ਰਿਤੀ ਰੂਪ, ਵਾ ਪ੍ਰਤਖ ਤਾਗੇ ਸੁਈਆਣੀ ਸੇ ਬਿਨਾਂ ਜੋ ਮਨ ਹਰੀ ਕੀ ਭਗਤੀ ਕੇ ਸੰਗ ਸੀਵਤਾ ਹੈ, ਸੋ ਸੀਵਨਾ ਸਫਲ ਹੈ॥੫॥
Prof. Sahib Singh(ਕਿਸੇ ਸੂਈ ਦੀ ਲੋੜ ਨਹੀਂ ਪੈਂਦੀ, ਕਿਸੇ ਧਾਗੇ ਦੀ ਲੋੜ ਨਹੀਂ ਪੈਂਦੀ; ਜਿਉਂ ਜਿਉਂ ਨਾਮ ਜਪਦੇ ਰਹੀਏ) ਬਿਨਾ ਸੂਈ ਧਾਗਾ ਲਿਆਉਣ ਦੇ ਮਨ ਪਰਮਾਤਮਾ ਦੀ ਭਗਤੀ ਵਿਚ ਸੀਤਾ ਜਾਂਦਾ ਹੈ ॥੫॥

ਪਦ ਅਰਥ ਬਿਨੁ ਆਨੀ = ਲਿਆਉਣ ਤੋਂ ਬਿਨਾ। ਸੰਗਿ = ਨਾਲ ॥੫॥

SikhNet (Spanish)Sin aguja ni hilo, la mente rasgada le es rezurcida su integridad, a través de la Amorosa Adoración de Dios.(5)

ਮਾਤਿਆ. ਹਰਿ ਰਸ ਮਹਿ ਰਾਤੇ; ਤਿਸੁ ਬਹੁੜਿ. ਨ ਕਬਹੂ ਅਉਖੀਵਨਾ ॥੬॥

maatiaa. har ras meh raate; tis bahurr. na kabahoo aaukheevanaa |6|

Sant Singh KhalsaImbued and intoxicated with the sublime essence of the Lord, this experience will never wear off again. ||6||
Manmohan SinghWhosoever is intoxicated and imbued with the God's Nectar; He becomes to miserable, ever again.
Manmohan Singh (Punjabi)ਜੋ ਕੋਈ ਭੀ ਵਾਹਿਗੁਰੂ ਦੇ ਅੰਮ੍ਰਿਤ ਨਾਲ ਨਸ਼ੱਈ ਹੋਇਆ ਅਤੇ ਰੰਗਿਆ ਗਿਆ ਹੈ; ਉਹ ਮੁੜ ਕੇ ਕਦੇ ਭੀ ਔਖਾ ਨਹੀਂ ਹੁੰਦਾ।
Fareedkot Teekaਮਾਤੇ ਹੂਏ ਜੋ ਸੰਤ ਜਨ ਹੈਂ, ਜੋ ਉਨ ਦਵਾਰੇ ਹਰੀ ਕੇ ਰਸ ਮੇਂ ਰਾਤੇ ਹੈਂ, ਤਿਨੋਂ ਕਾ ਮਨ ਫੇਰ ਕਬੀ ਔਖਾ ਵਾ ਬਿਨ ਅਮਲ ਤੇ ਨਹੀਂ ਹੂਆ ਹੈ॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰਸ ਵਿਚ ਰੰਗੇ ਜਾਂਦੇ ਹਨ ਉਹ ਅਸਲ ਨਸ਼ੇ ਵਿਚ ਮਸਤ ਹਨ; ਇਹ ਨਸ਼ਾ ਮੁੜ ਕਦੇ ਭੀ ਘਟਦਾ ਨਹੀਂ ॥੬॥

ਪਦ ਅਰਥ ਮਾਤਿਆ = ਨਸ਼ੇ ਵਿਚ ਮਸਤ। ਰਾਤੇ = ਰੰਗੇ ਹੋਏ। ਅਉਖੀਵਨਾ = {अवक्षि = To Decay} ਘਟ ਜਾਣੀ ॥੬॥

SikhNet (Spanish)Uno queda embriagado con la Esencia de Dios, de tal forma, que el Éxtasis que uno experimenta no se acaba nunca.(6)

ਮਿਲਿਓ ਤਿਸੁ ਸਰਬ ਨਿਧਾਨਾ; ਪ੍ਰਭਿ ਕ੍ਰਿਪਾਲਿ ਜਿਸੁ ਦੀਵਨਾ ॥੭॥

milio tis sarab nidhaanaa; prabh kripaal jis deevanaa |7|

Sant Singh KhalsaOne is blessed with all treasures, when God, in His Mercy, gives them. ||7||
Manmohan SinghHe, whom the Merciful Master gives, is blessed with all the treasures.
Manmohan Singh (Punjabi)ਜਿਸ ਨੂੰ ਮਿਹਰਬਾਨ ਮਾਲਕ ਦਿੰਦਾ ਹੈ, ਉਸ ਨੂੰ ਸਾਰੇ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ।
Fareedkot Teekaਤਿਸ ਕੋ ਸਭ ਖਜਾਨਾ ਮਿਲਾ ਹੈ ਪ੍ਰਭੂ ਨੇ ਕ੍ਰਿਪਾਲ ਹੋਇਕੈ ਜਿਸ ਕੋ ਦੀਆ ਹੈ॥੭॥
Prof. Sahib Singhਪਰ, ਕਿਰਪਾਲ ਪ੍ਰਭੂ ਨੇ ਆਪ ਜਿਸ ਜੀਵ ਨੂੰ ਇਹ ਨਾਮ- ਦਾਤ ਦਿੱਤੀ ਉਸ ਨੂੰ ਹੀ ਸਾਰੇ ਖ਼ਜ਼ਾਨਿਆਂ ਦਾ ਮਾਲਕ (ਪ੍ਰਭੂ) ਮਿਲ ਪਿਆ ॥੭॥

ਪਦ ਅਰਥ ਸਰਬ ਨਿਧਾਨਾ = ਸਾਰੇ ਖ਼ਜ਼ਾਨਿਆਂ ਦਾ ਮਾਲਕ-ਹਰੀ। ਪ੍ਰਭਿ = ਪ੍ਰਭੂ ਨੇ। ਕ੍ਰਿਪਾਲਿ = ਕਿਰਪਾਲ ਨੇ। ਜਿਸੁ ਦੀਵਨਾ = ਜਿਸ ਨੂੰ ਦਿੱਤਾ ॥੭॥

SikhNet (Spanish)Aquél que es bendecido por Dios, logra obtener los Nueve Tesoros.(7)

ਸੁਖੁ ਨਾਨਕ. ਸੰਤਨ ਕੀ ਸੇਵਾ; ਚਰਣ ਸੰਤ ਧੋਇ ਪੀਵਨਾ ॥੮॥੩॥੬॥

sukh naanak. santan kee sevaa; charan sant dhoe peevanaa |8|3|6|

Sant Singh KhalsaO Nanak, service to the Saints beings peace; I drink in the wash water of the feet of the Saints. ||8||3||6||
Manmohan SinghPeace is in the service of the saints, O Nanak, I quaff the wash of the saints 'feet.
Manmohan Singh (Punjabi)ਸੁਖ, ਸਾਧੂਆਂ ਦੀ ਟਹਿਲ ਸੇਵਾ ਅੰਦਰ ਹੈ, ਹੇ ਨਾਨਕ! ਮੈਂ ਸਾਧੂਆਂ ਦੇ ਚਰਣਾਂ ਦਾ ਧੋਣ ਪਾਨ ਕਰਦਾ ਹਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੁਖ ਤੋ ਸੰਤੋਂ ਕੀ ਸੇਵਾ ਮੇਂ ਹੈ, ਇਸ ਤੇ ਸੰਤੋਂ ਕੇ ਚਰਨ ਧੋਇਕੇ ਪੀਵਨਾ ਕਰੋ॥੮॥੩॥੬॥☬ਮਾਇਆ ਕ੍ਰਿਤ ਹਰਖ ਸੋਗ ਦੁਖ ਸੁਖ ਜਨਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! ਅਸਲ ਆਤਮਕ ਆਨੰਦ ਸੰਤ ਜਨਾਂ ਦੀ ਸੇਵਾ ਕਰਨ ਵਿਚ ਹੀ ਹੈ, ਸੰਤਾਂ ਦੇ ਚਰਨ ਧੋ ਕੇ ਪੀਣ ਵਿਚ ਹੈ (ਭਾਵ, ਗ਼ਰੀਬੀ-ਭਾਵ ਨਾਲ ਸੰਤਾਂ ਦੀ ਸੇਵਾ ਵਿਚ ਹੀ ਸੁਖ ਹੈ) ॥੮॥੩॥੬॥

ਪਦ ਅਰਥ ਧੋਇ = ਧੋ ਕੇ ॥੮॥੩॥੬॥

SikhNet (Spanish)Dice Nanak, la Paz reside en el Servicio de los Santos, así entonces yo me bebo esa agua con la que lavé Sus Santos Pies.(8-3-6)

Open this shabad →

Shabad Guru Arjan Dev Ji Raag Maaroo

ਮਾਰੂ ਮਹਲਾ ੫ ਘਰੁ ੮ ਅੰਜੁਲੀਆ ॥

maaroo mahalaa 5 ghar 8 anjuleea |

Sant Singh KhalsaMaaroo, Fifth Mehl, Eighth House, Anjulees ~ With Hands Cupped In Prayer:
Manmohan SinghMaru 5th Guru Anjulis.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ ਅੰਜੁਲੀਆ।
Fareedkot Teekaਅੰਜੁਲੀਆ ਏਹ ਭੀ ਏਕ ਛੰਦ ਕੀ ਚਾਲ ਹੈ।
Prof. Sahib Singhਰਾਗ ਮਾਰੂ, ਘਰ ੮ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਅੰਜੁਲੀਆਂ'।
SikhNet (Spanish)Maru, Mejl Guru Aryan, Quinto Canal Divino, Angelis.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਜਿਸੁ ਗ੍ਰਿਹਿ ਬਹੁਤੁ; ਤਿਸੈ ਗ੍ਰਿਹਿ ਚਿੰਤਾ ॥

jis grihi bahut; tisai grihi chintaa |

Sant Singh KhalsaThe household which is filled with abundance - that household suffers anxiety.
Manmohan SinghHe, who has much wealth in his home, is worn by care.
Manmohan Singh (Punjabi)ਜਿਸ ਦੇ ਘਰ ਵਿੱਚ ਘਣੀ ਦੌਲਤ ਹੈ ਉਸ ਨੂੰ iਫ਼ਕਰ ਖਾ ਜਾਂਦਾ ਹੈ।
Fareedkot Teekaਜਿਸ ਕੇ ਘਰ ਮੇਂ ਮਾਇਆ ਬਹੁਤ ਹੈ, ਤਿਸੀ ਕੇ ਘਰ ਮੇਂ ਬਹੁਤ ਚਿੰਤਾ ਹੈ॥
Prof. Sahib Singhਜਿਸ ਮਨੁੱਖ ਦੇ ਘਰ ਵਿਚ ਬਹੁਤ ਮਾਇਆ ਹੁੰਦੀ ਹੈ, ਉਸ ਮਨੁੱਖ ਦੇ (ਹਿਰਦੇ-) ਘਰ ਵਿਚ (ਹਰ ਵੇਲੇ) ਚਿੰਤਾ ਰਹਿੰਦੀ ਹੈ (ਕਿ ਕਿਤੇ ਖੁੱਸ ਨਾਹ ਜਾਏ)।

ਪਦ ਅਰਥ ਜਿਸੁ ਗ੍ਰਿਹਿ = ਜਿਸ ਮਨੁੱਖ ਦੇ ਘਰ ਵਿਚ। ਤਿਸੈ ਗ੍ਰਿਹਿ = ਉਸੇ ਦੇ (ਹਿਰਦੇ-) ਘਰ ਵਿਚ।

SikhNet (Spanish)El que tiene más, vive perturbado por sus preocupaciones.

ਜਿਸੁ ਗ੍ਰਿਹਿ ਥੋਰੀ; ਸੁ ਫਿਰੈ ਭ੍ਰਮੰਤਾ ॥

jis grihi thoree; su firai bhramantaa |

Sant Singh KhalsaOne whose household has little, wanders around searching for more.
Manmohan Singhand who has little wealth, wanders about in search of it.
Manmohan Singh (Punjabi)ਜਿਸ ਦੇ ਧਾਮ ਵਿੱਚ ਇਹ ਥੋੜੀ ਹੈ ਉਹ ਇਸ ਦੀ ਭਾਲ ਵਿੱਚ ਭਟਕਦਾ ਫਿਰਦਾ ਹੈ।
Fareedkot Teekaਜਿਸ ਕੇ ਘਰਿ ਮੇਂ ਥੋੜੀ ਹੈ, ਸੋ ਭਰਮਤਾ ਫਿਰਤਾ ਹੈ॥
Prof. Sahib Singhਜਿਸ ਮਨੁੱਖ ਦੇ ਘਰ ਵਿਚ ਥੋੜੀ ਮਾਇਆ ਹੈ ਉਹ ਮਨੁੱਖ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ।

ਪਦ ਅਰਥ ਸੁ = ਉਹ ਮਨੁੱਖ। ਭ੍ਰਮੰਤਾ = ਭਟਕਦਾ।

SikhNet (Spanish)El que tiene menos, vaga en busca de más.

ਦੁਹੂ ਬਿਵਸਥਾ ਤੇ ਜੋ ਮੁਕਤਾ; ਸੋਈ ਸੁਹੇਲਾ ਭਾਲੀਐ ॥੧॥

duhoo bivasathaa te jo mukataa; soee suhelaa bhaaleeai |1|

Sant Singh KhalsaHe alone is happy and at peace, who is liberated from both conditions. ||1||
Manmohan SinghHe alone is found to be in peace, who is free from both the states.
Manmohan Singh (Punjabi)ਕੇਵਲ ਉਹ ਹੀ ਆਰਾਮ ਅੰਦਰ ਪਾਇਆ ਜਾਂਦਾ ਹੈ ਜੋ ਦੋਨਾਂ ਹਾਲਤਾ ਤੋਂ ਉਪੱਰ (ਮੁਕਤ) ਹੋਇਆ ਹੈ।
Fareedkot Teekaਦੋਹਾਂ ਅਵਸਥਾ ਤੇ ਜੋ ਛੂਟਿਆ ਹੂਆ ਹੈ, ਪ੍ਰਾਪਤਿ ਮੇਂ ਹਰਖ ਔ ਅਪ੍ਰਾਪਤੀ ਮੇਂ ਸੋਕ ਨਹੀਂ ਹੈ, ਸੋਈ ਸੁਖੀ ਦੇਖੀਤਾ ਹੈ॥੧॥
Prof. Sahib Singhਜਿਹੜਾ ਮਨੁੱਖ ਇਹਨਾਂ ਦੋਹਾਂ ਹਾਲਤਾਂ ਤੋਂ ਬਚਿਆ ਰਹਿੰਦਾ ਹੈ, ਉਹੀ ਮਨੁੱਖ ਸੌਖਾ ਵੇਖੀਦਾ ਹੈ ॥੧॥

ਪਦ ਅਰਥ ਬਿਵਸਥਾ = ਦਸ਼ਾ, ਹਾਲਤ। ਤੇ = ਤੋਂ। ਮੁਕਤਾ = ਸੁਤੰਤਰ, ਆਜ਼ਾਦ, ਬਚਿਆ ਹੋਇਆ। ਸੁਹੇਲਾ = ਸੁਖੀ। ਭਾਲੀਐ = ਵੇਖੀਦਾ ਹੈ ॥੧॥

SikhNet (Spanish)Sólo vivirá en Paz aquél que no tiene ni más ni menos. (1)

ਗ੍ਰਿਹ ਰਾਜ ਮਹਿ; ਨਰਕੁ ਉਦਾਸ ਕਰੋਧਾ ॥

grih raaj meh; narak udaas karodhaa |

Sant Singh KhalsaHouseholders and kings fall into hell, along with renunciates and angry men,
Manmohan SinghThe house-holders, kings, renouncers and the wrathful ones (being involved in mammon) fall into the hell,
Manmohan Singh (Punjabi)ਗ੍ਰਿਸਤੀ, ਪਤਿਸ਼ਾਹ, ਤਿਆਗੀ ਅਤੇ ਗੁਸੈਲੇ ਇਨਸਾਨ (ਮਾਇਆ ਵਿੱਚ ਖੱਚਤ ਹੋਣ ਕਾਰਨ) ਚੰਜ਼ਕ ਅੰਦਰ ਪੈਂਦੇ ਹਨ,
Fareedkot Teekaਗ੍ਰਹਸਥ ਮੇਂ ਇਸਥਤ ਹੂਆ ਜੋ ਰਾਜ ਕਰਤਾ ਹੈ ਔ ਬੇਇਨਸਾਫੀ ਕਰਨੇ ਸੇ ਨਰਕ ਪ੍ਰਾਪਤਿ ਹੋਤਾ ਹੈ, ਪੁਨਃ ਤਿਆਗ ਮੇਂ ਕ੍ਰੋਧ ਵਿਸੇਸ ਹੋ ਜਾਤਾ ਹੈ, ਸੋ ਭੀ ਅਧੋਗਤੀ ਕਾ ਹੀ ਕਾਰਨ ਹੈ॥
Prof. Sahib Singhਜਿਹੜਾ ਮਨੁੱਖ ਗ੍ਰਿਹਸਤ ਦੇ ਐਸ਼੍ਵਰਜ ਵਿਚ ਰੁੱਝਾ ਹੋਇਆ ਹੈ, ਉਹ (ਅਸਲ ਵਿਚ) ਨਰਕ (ਭੋਗ ਰਿਹਾ ਹੈ); ਜਿਹੜਾ ਮਨੁੱਖ (ਗ੍ਰਿਹਸਤ ਦੇ ਜੰਜਾਲਾਂ ਦਾ) ਤਿਆਗ ਕਰ ਗਿਆ ਹੈ ਉਹ ਸਦਾ ਕ੍ਰੋਧ ਦਾ ਸ਼ਿਕਾਰ ਹੋਇਆ ਰਹਿੰਦਾ ਹੈ,

ਪਦ ਅਰਥ ਗ੍ਰਿਹ ਰਾਜ ਮਹਿ = ਗ੍ਰਿਹਸਤ ਦੇ ਐਸ਼੍ਵਰਜ ਵਿਚ (ਫਸਿਆ ਹੋਇਆ)। ਉਦਾਸ = ਉਦਾਸ ਮਹਿ, ਤਿਆਗੀ ਬਾਣੇ ਵਿਚ।

SikhNet (Spanish)He buscado y reflexionado acerca de los Vedas muchas veces,

ਬਹੁ ਬਿਧਿ; ਬੇਦ ਪਾਠ ਸਭਿ ਸੋਧਾ ॥

bahu bidh; bed paatth sabh sodhaa |

Sant Singh Khalsaand all those who study and recite the Vedas in so many ways.
Manmohan Singhinspite of reciting and scrutinizing all the Vedas in various ways,.
Manmohan Singh (Punjabi)ਭਾਵੇਂ ਉਹ ਸਾਰਿਆਂ ਵੇਦਾਂ ਨੂੰ ਅਨੇਕਾਂ ਤਰੀਕਿਆਂ ਨਾਲ ਪੜ੍ਹਦੇ ਅਤੇ ਘੋਖਦੇ ਹੋਣ।
Fareedkot Teekaਬਹੁਤ ਬਿਧੋਂ ਕਰਿ ਬੇਦ ਭੀ ਸਭ ਭਾਂਤ ਸੋਧ ਕਰਿ ਪਾਠ ਕੀਏ ਹੈਂ, ਸੋ ਇਹ ਕਹਤੇ ਹੈਂ:
Prof. Sahib Singhਭਾਵੇਂ ਉਸ ਨੇ ਕਈ ਤਰੀਕਿਆਂ ਨਾਲ ਸਾਰੇ ਵੇਦ-ਪਾਠ ਸੋਧੇ ਹੋਣ।

ਪਦ ਅਰਥ ਬਹੁ ਬਿਧਿ = ਕਈ ਤਰੀਕਿਆਂ ਨਾਲ। ਸਭਿ = ਸਾਰੇ।

SikhNet (Spanish)y esos textos declaran que apegarse al hogar lo hace a uno vivir en el sufrimiento, con enojos y tristezas,

ਦੇਹੀ ਮਹਿ ਜੋ ਰਹੈ ਅਲਿਪਤਾ; ਤਿਸੁ ਜਨ ਕੀ ਪੂਰਨ ਘਾਲੀਐ ॥੨॥

dehee meh jo rahai alipataa; tis jan kee pooran ghaaleeai |2|

Sant Singh KhalsaPerfect is the work of that humble servant, who remains unattached while in the body. ||2||
Manmohan SinghWhosoever living in the Body remains detached; Perfect is that man's service.
Manmohan Singh (Punjabi)ਜੋ ਸਰੀਰ ਅੰਦਰ ਰਹਿੰਦਾ ਹੋਇਆ ਨਿਰਲੇਪ ਵਿਚਰਦਾ ਹੈ; ਮੁਕੰਮਲ ਹੈ ਉਸ ਪੁਰਸ਼ ਦੀ ਸੇਵਾ।
Fareedkot Teekaਦੇਹੀ ਕੇ ਬੀਚ ਹੀ ਜੋ ਅਲੇਪ ਰਹੈ ਤਿਸ ਜਨ ਕੀ ਕਮਾਈ ਪੂਰੀ ਹੈ॥੨॥
Prof. Sahib Singhਉਸ ਮਨੁੱਖ ਦੀ ਹੀ ਮਿਹਨਤ ਸਿਰੇ ਚੜ੍ਹਦੀ ਹੈ ਜੋ ਸਰੀਰ ਦੀ ਖ਼ਾਤਰ ਕਿਰਤ-ਕਾਰ ਕਰਦਿਆਂ ਹੀ (ਮਾਇਆ ਵਲੋਂ) ਨਿਰਲੇਪ ਰਹਿੰਦਾ ਹੈ ॥੨॥

ਪਦ ਅਰਥ ਦੇਹੀ ਮਹਿ = ਸਰੀਰ ਦੇ ਵਿਚ ਹੀ, ਸਰੀਰ ਦੀ ਖ਼ਾਤਰ ਕਿਰਤ ਕਰਦਿਆਂ ਹੀ। ਅਲਿਪਤਾ = ਨਿਰਲੇਪ। ਘਾਲੀਐ = ਘਾਲ, ਮਿਹਨਤ ॥੨॥

SikhNet (Spanish)pero sólo vivirá en la Satisfacción aquél que, viviendo en su cuerpo, viva en el desapego.(2)

ਜਾਗਤ ਸੂਤਾ; ਭਰਮਿ ਵਿਗੂਤਾ ॥

jaagat sootaa; bharam vigootaa |

Sant Singh KhalsaThe mortal sleeps, even while he is awake; he is being plundered by doubt.
Manmohan SinghThou awake, man is really slumbering and is being ruined in doubt.
Manmohan Singh (Punjabi)ਜਾਗਦਾ ਹੋਇਆ ਭੀ ਆਦਮੀ ਅਸਲ ਵਿੱਚ ਸੁੱਤਾ ਪਿਆ ਹੈ ਅਤੇ ਸੰਦੇਹ ਅੰਦਰ ਬਰਬਾਦ ਹੋ ਗਿਆ ਹੈ।
Fareedkot Teekaਜਾਗਤਾ ਹੀ ਸੂਤਾ ਹੂਆ ਹੈ, ਭਾਵ ਅਵਿਦ੍ਯਾ ਨਿੰਦ੍ਰਾ ਵਿਖੇ ਸੋਇਆ ਪੜਾ ਹੈ। ਜਾਨ ਬੂਝ ਕਰ ਪਰਮਾਦੀ ਹੋ ਰਹਾ ਹੈ ਔ ਭਰਮ ਕਰ ਖਰਾਬ ਹੂਆ ਹੈ॥
Prof. Sahib Singh(ਜਿਹੜਾ ਮਨੁੱਖ ਹਉਮੈ ਦੇ ਬੰਧਨਾਂ ਨਾਲ ਬੱਝਾ ਪਿਆ ਹੈ ਉਹ) ਜਾਗਦਾ ਸੁੱਤਾ ਹਰ ਵੇਲੇ ਹੀ ਭਟਕਣਾ ਵਿਚ ਪੈ ਕੇ ਖ਼ੁਆਰ ਹੁੰਦਾ ਹੈ।

ਪਦ ਅਰਥ ਜਾਗਤ ਸੂਤਾ = ਜਾਗਦਾ ਸੁੱਤਾ ਹਰ ਵੇਲੇ। ਭਰਮਿ = ਭਟਕਣਾ ਵਿਚ। ਵਿਗੂਤਾ = ਖ਼ੁਆਰ ਹੁੰਦਾ ਹੈ।

SikhNet (Spanish)Mira, uno es destruido por la duda, aunque parece despierto vive en sueños,

ਬਿਨੁ ਗੁਰ; ਮੁਕਤਿ. ਨ ਹੋਈਐ ਮੀਤਾ ॥

bin gur; mukat. na hoeeai meetaa |

Sant Singh KhalsaWithout the Guru, liberation is not obtained, friend.
Manmohan SinghWithout the Guru, emancipation is obtained not, O Friend.
Manmohan Singh (Punjabi)ਗੁਰਾਂ ਦੇ ਬਗ਼ੈਰ, ਮੋਖਸ਼, ਪ੍ਰਾਪਤ ਨਹੀਂ ਹੁੰਦੀ, ਹੇ ਮਿੱਤ੍ਰ!
Fareedkot Teekaਹੇ ਮਿਤ੍ਰ! ਗੁਰੋਂ ਸੇ ਬਿਨਾਂ ਮੁਕਤਿ ਨਹੀਂ ਹੋਈਤਾ ਹੈ॥
Prof. Sahib Singhਹੇ ਮਿੱਤਰ! ਗੁਰੂ ਦੀ ਸਰਨ ਤੋਂ ਬਿਨਾ ਇਹਨਾਂ ਬੰਧਨਾਂ ਤੋਂ ਖ਼ਲਾਸੀ ਨਹੀਂ ਹੁੰਦੀ।

ਪਦ ਅਰਥ ਮੁਕਤਿ = ਖ਼ਲਾਸੀ। ਮੀਤਾ = ਹੇ ਮਿੱਤਰ!

SikhNet (Spanish)porque uno no es Emancipado sino por el Guru.

ਸਾਧਸੰਗਿ. ਤੁਟਹਿ ਹਉ ਬੰਧਨ; ਏਕੋ ਏਕੁ ਨਿਹਾਲੀਐ ॥੩॥

saadhasang. tutteh hau bandhan; eko ek nihaaleeai |3|

Sant Singh KhalsaIn the Saadh Sangat, the Company of the Holy, the bonds of egotism are released, and one comes to behold the One and only Lord. ||3||
Manmohan SinghIn the society of the saints, the bonds of ego are loosened and one sees the only one Lord.
Manmohan Singh (Punjabi)ਸਤਿਸੰਗਤ ਅੰਦਰ, ਹੰਕਾਰ ਕੀਆਂਬੇੜੀਆਂ ਕੱਟੀਆਂ ਜਾਂਦੀਆਂ ਹਨ ਅਤੇ ਜੀਵ ਕੇਵਲ ਇੱਕ ਸੁਆਮੀ ਨੂੰ ਹੀ ਵੇਖਦਾ ਹੈ।
Fareedkot Teekaਸੰਤ ਸੰਗ ਦੁਆਰਾ ਹੰਤਾ ਕੇ ਬੰਧਨ ਜਬ ਤੂਟਤੇ ਹੈਂ ਤਬ ਏਕ ਹੀ ਏਕ ਸਾਰੇ ਬ੍ਯਾਪਕ ਦੇਖੀਤਾ ਹੈ॥੩॥
Prof. Sahib Singhਜਿਸ ਮਨੁੱਖ ਦੇ ਹਉਮੈ ਦੇ ਬੰਧਨ ਗੁਰੂ ਦੀ ਸੰਗਤ ਵਿਚ ਟਿਕ ਕੇ ਟੁੱਟ ਜਾਂਦੇ ਹਨ, ਉਹ ਹਰ ਥਾਂ ਇਕ ਪਰਮਾਤਮਾ ਨੂੰ ਹੀ ਵੇਖਦਾ ਹੈ ॥੩॥

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਤੂਟਹਿ = ਟੁੱਟ ਜਾਂਦੇ ਹਨ। ਹਉ ਬੰਧਨ = ਹਉਮੈ ਦੇ ਬੰਧਨ। ਨਿਹਾਲੀਐ = ਵੇਖ ਲਈਦਾ ਹੈ ॥੩॥

SikhNet (Spanish)Sí, asociándose con los Santos, uno es liberado de las garras del ego y así logra ver al Uno Solo.(3)

ਕਰਮ ਕਰੈ. ਤ ਬੰਧਾ; ਨਹ ਕਰੈ. ਤ ਨਿੰਦਾ ॥

karam karai. ta bandhaa; neh karai. ta nindaa |

Sant Singh KhalsaDoing deeds, one is placed in bondage; but if he does not act, he is slandered.
Manmohan SinghIf mortal does deeds then he is bound and if he does not, then is he slandered.
Manmohan Singh (Punjabi)ਜੇਕਰ ਪ੍ਰਾਣੀ ਕੰਮ ਕਰੇ, ਤਦ ਉਹ ਜਕੜਿਆ ਜਾਂਦਾ ਹੈ ਅਤੇ ਜੇਕਰ ਉਹ ਨਾਂ ਕਰੇ ਤਦ ਉਸ ਦੀ ਬਦਖੋਈ ਹੁੰਦੀ ਹੈ।
Fareedkot Teekaਜੇ ਕਰਮ ਕਰੇ ਤੌ ਹੰਕਾਰ ਵਾ ਕਾਮਨਾ ਕਰ ਬੰਧਿਆ ਹੂਆ ਹੈ, ਜੇ ਨਾ ਕਰੇ ਤੌ ਨਿੰਦਾ ਹੋਤੀ ਹੈ॥
Prof. Sahib Singh(ਜਿਹੜਾ ਮਨੁੱਖ ਸ਼ਾਸਤ੍ਰਾਂ ਅਨੁਸਾਰ ਮਿਥੇ ਹੋਏ ਧਾਰਮਿਕ) ਕਰਮ ਕਰਦਾ ਰਹਿੰਦਾ ਹੈ ਉਹ ਇਹਨਾਂ ਕਰਮਾਂ ਦੇ ਜਾਲ ਵਿਚ ਜਕੜਿਆ ਰਹਿੰਦਾ ਹੈ, ਤੇ, ਜੇ ਉਹ ਕਿਸੇ ਵੇਲੇ ਇਹ ਕਰਮ ਨਹੀਂ ਕਰਦਾ, ਤਾਂ ਕਰਮ-ਕਾਂਡੀ ਲੋਕ ਉਸ ਦੀ ਨਿੰਦਾ ਕਰਦੇ ਹਨ।

ਪਦ ਅਰਥ ਕਰਮ = (ਕਰਮ ਕਾਂਡ ਅਨੁਸਾਰ ਮਿਥੇ ਹੋਏ ਧਾਰਮਿਕ) ਕੰਮ। ਬੰਧਾ = ਬੱਝ ਜਾਂਦਾ ਹੈ।

SikhNet (Spanish)Si uno actúa, se encuentra amarrado, si no, es calumniado;

ਮੋਹ ਮਗਨ; ਮਨੁ ਵਿਆਪਿਆ ਚਿੰਦਾ ॥

moh magan; man viaapiaa chindaa |

Sant Singh KhalsaIntoxicated with emotional attachment, the mind is afflicted with anxiety.
Manmohan SinghInebriated with the worldly love, man is infested with anxiety.
Manmohan Singh (Punjabi)ਸੰਸਾਰੀ ਮਮਤਾ ਨਾਲ ਮਤਵਾਲਾ ਹੋਇਆ ਹੋਇਆ ਬੰਦਾ ਚਿੰਤਾ ਨਾਲ ਦੁਖੀ ਹੁੰਦਾ ਹੈ।
Fareedkot Teekaਮਾਨ ਮੋਹ ਮੇਂ ਡੂਬਾ ਹੈ ਇਸ ਤੇ ਚਿੰਤਾ ਮੇਂ ਬਿਆਪਿਆ ਹੂਆ ਹੈ॥
Prof. Sahib Singhਸੋ, ਉਸ ਦਾ ਮਨ ਮੋਹ ਵਿਚ ਡੁੱਬਾ ਰਹਿੰਦਾ ਹੈ ਚਿੰਤਾ ਨਾਲ ਨੱਪਿਆ ਰਹਿੰਦਾ ਹੈ।

ਪਦ ਅਰਥ ਮਗਨ = ਡੁੱਬਾ ਹੋਇਆ। ਚਿੰਦਾ = ਚਿੰਤਾ। ਵਿਆਪਿਆ = ਦਬਾਇਆ ਹੋਇਆ।

SikhNet (Spanish)uno está atado a los apegos de la mente y sus preocupaciones no lo dejan en paz.

ਗੁਰ ਪ੍ਰਸਾਦਿ ਸੁਖੁ ਦੁਖੁ ਸਮ ਜਾਣੈ; ਘਟਿ ਘਟਿ ਰਾਮੁ ਹਿਆਲੀਐ ॥੪॥

gur prasaad sukh dukh sam jaanai; ghatt ghatt raam hiaaleeai |4|

Sant Singh KhalsaOne who looks alike upon pleasure and pain, by Guru's Grace, sees the Lord in each and every heart. ||4||
Manmohan SinghHe, who by Guru's grace deems weal and woe alike, beholds the Lord in all the hearts.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ, ਖੁਸ਼ੀ ਅਤੇ ਗ਼ਮੀ ਨੂੰ ਇਕ ਸਮਾਨ ਜਾਣਦਾ ਹੈ, ਉਹ ਸਾਰਿਆਂ ਦਿਲਾਂ ਅੰਦਰ ਸੁਆਮੀ ਨੂੰ ਦੇਖਦਾ ਹੈ।
Fareedkot Teekaਜੋ ਗੁਰੋਂ ਕੀ ਕ੍ਰਿਪਾ ਕਰ ਦੁਖ ਸੁਖ ਕੋ ਸਮ ਜਾਣੈ ਤੌ ਘਟਿ ਘਟਿ ਕੇ (ਹਿਆਲੀਐ) ਰਿਦੇ ਰੂਪੁ ਘਰ ਬਿਖੇ ਰਾਮ ਕੋ ਪੂਰਨ ਦੇਖਤਾ ਹੈ॥੪॥
Prof. Sahib Singhਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ ਸੁਖ ਅਤੇ ਦੁੱਖ ਨੂੰ ਇਕੋ ਜਿਹਾ ਸਮਝਦਾ ਹੈ ਉਹ ਹਰੇਕ ਸਰੀਰ ਵਿਚ ਇਕੋ ਪ੍ਰਭੂ ਨੂੰ ਵੱਸਦਾ ਵੇਖਦਾ ਹੈ ॥੪॥

ਪਦ ਅਰਥ ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਸਮ = ਇਕੋ ਜਿਹਾ। ਜਾਣੈ = (ਜਿਹੜਾ ਮਨੁੱਖ) ਜਾਣਦਾ ਹੈ। ਘਟਿ ਘਟਿ = ਹਰੇਕ ਘਟ ਵਿਚ। ਹਿਆਲੀਐ = ਨਿਹਾਰੀਐ, ਹੇਰੀਐ, ਵੇਖਦਾ ਹੈ ॥੪॥

SikhNet (Spanish)Si por la Gracia del Guru uno ve al placer y al dolor de la misma forma, entonces ve a Dios dentro de cada corazón.(4)

ਸੰਸਾਰੈ ਮਹਿ; ਸਹਸਾ ਬਿਆਪੈ ॥

sansaarai meh; sahasaa biaapai |

Sant Singh KhalsaWithin the world, one is afflicted by skepticism;
Manmohan SinghWithin the world, the mortal is engrossed in doubt,
Manmohan Singh (Punjabi)ਜਗਤ ਅੰਦਰ ਪ੍ਰਾਣੀ ਭਰਮ ਵਿੱਚ ਗ਼ਲਤਾਨ ਹੋ ਜਾਂਦਾ ਹੈ,
Fareedkot Teekaਸੰਸਾਰ ਕੇ ਰਹਿਣੇ ਮੇਂ ਸੰਸਾ ਬਿਆਪਤਾ ਹੈ॥
Prof. Sahib Singhਜਗਤ (ਦੇ ਧੰਧਿਆਂ) ਵਿਚ (ਮਨੁੱਖ ਨੂੰ ਕੋਈ ਨ ਕੋਈ) ਸਹਮ ਨੱਪੀ ਹੀ ਰੱਖਦਾ ਹੈ;

ਪਦ ਅਰਥ ਸੰਸਾਰੈ ਮਹਿ = ਜਗਤ ਦੇ ਧੰਧਿਆਂ ਵਿਚ। ਸਹਸਾ = ਸਹਮ। ਵਿਆਪੈ = ਜ਼ੋਰ ਪਾਈ ਰੱਖਦਾ ਹੈ।

SikhNet (Spanish)En el mundo uno vive afligido por la duda,

ਅਕਥ ਕਥਾ ਅਗੋਚਰ; ਨਹੀ ਜਾਪੈ ॥

akath kathaa agochar; nahee jaapai |

Sant Singh Khalsahe does not know the imperceptible Unspoken Speech of the Lord.
Manmohan Singhand realises not the Incomprehensible Lord, Ineffable is whose discourse.
Manmohan Singh (Punjabi)ਅਤੇ ਅਗਾਂਧ ਸੁਆਮੀ ਨੂੰ ਅਨੁਭਵ ਨਹੀਂ ਕਰਦਾ, ਅਕਹਿ ਹੈ ਜਿਸ ਦੀ ਕਥਾ ਵਾਰਤਾ।
Fareedkot Teekaਜਿਸ ਕੀ ਅਕਥ ਕਥਾ ਹੈ ਵਹੁ ਇੰਦ੍ਰੀਓਂ ਕਾ ਅਵਿਸਾ ਹੈ, ਸੋ ਨਹੀਂ ਜਾਣਿਆਂ ਜਾਤਾ॥
Prof. Sahib Singhਉਸ ਨੂੰ ਅਕੱਥ ਅਗੋਚਰ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁੱਝਦੀ ਹੀ ਨਹੀਂ।

ਪਦ ਅਰਥ ਅਕਥ = ਜਿਸ ਦਾ ਸਹੀ ਸਰੂਪ ਦੱਸਿਆ ਨਾਹ ਜਾ ਸਕੇ। ਅਗੋਚਰ = ਜੋ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਕਥਾ = ਸਿਫ਼ਤ-ਸਾਲਾਹ ਦੀ ਗੱਲ। ਜਾਪੈ = ਸੁੱਝਦੀ।

SikhNet (Spanish)sin poder escuchar el Sonido Impronunciable, el Evangelio Imperceptible de Dios.

ਜਿਸਹਿ ਬੁਝਾਏ ਸੋਈ ਬੂਝੈ; ਓਹੁ ਬਾਲਕ ਵਾਗੀ ਪਾਲੀਐ ॥੫॥

jiseh bujhaae soee boojhai; ohu baalak vaagee paaleeai |5|

Sant Singh KhalsaHe alone understands, whom the Lord inspires to understand. The Lord cherishes him as His child. ||5||
Manmohan SinghHe, whom the Lord instructs, understands Him. Him the Lord cherishes like His child.
Manmohan Singh (Punjabi)ਜਿਸ ਨੂੰ ਸਾਹਿਬ ਦਰਸਾਉਂਦਾ ਹੈ, ਉਹੀ ਉਸ ਨੂੰ ਸਮਝਦਾ ਹੈ। ਉਸ ਨੂੰ ਸਾਹਿਬ ਆਪਣੇ ਬੱਚੇ ਦੀ ਤਰ੍ਹਾਂ ਪਾਲਦਾ-ਪੋਸਦਾ ਹੈ।
Fareedkot Teekaਜਿਸ ਕੋ ਪਰਮੇਸਰ ਸਮਝਾਵੈ ਵਹੁ ਸਮਝਤਾ ਹੈ। ਜੋ ਸਮਝਿਆ ਹੈ ਤਿਸ ਕੋ ਬਾਲਕ ਕੀ ਨਿਆਈਂ ਪਾਲਤਾ ਹੈ, ਭਾਵ ਸੇ ਮਾਤਾ ਪਿਤਾ ਕੀ ਨਿਆਈਂ ਰਛਿਆ ਕਰਤਾ ਹੈ॥੫॥
Prof. Sahib Singh(ਪਰ ਜੀਵ ਦੇ ਕੀਹ ਵੱਸ?) ਉਹੀ ਮਨੁੱਖ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਬਖ਼ਸ਼ਦਾ ਹੈ। ਉਸ ਮਨੁੱਖ ਨੂੰ ਪਰਮਾਤਮਾ ਬੱਚੇ ਵਾਂਗ ਪਾਲਦਾ ਹੈ ॥੫॥

ਪਦ ਅਰਥ ਜਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਓਹੁ = ਉਹ ਜੀਵ। ਵਾਗੀ = ਵਾਂਗ ॥੫॥

SikhNet (Spanish)Sí, a quien sea que Dios le permite tomar Conciencia de Su Evangelio, a ese ser Dios lo sostiene como a Su Hijo.(5)

ਛੋਡਿ ਬਹੈ; ਤਉ ਛੂਟੈ ਨਾਹੀ ॥

chhodd bahai; tau chhoottai naahee |

Sant Singh KhalsaHe may try to abandon Maya, but he is not released.
Manmohan SinghIf man abandons mammon, then he can abandon it not.
Manmohan Singh (Punjabi)ਜੇਕਰ ਇਨਸਾਨ ਮਾਇਆ ਨੂੰ ਤਿਆਗਦਾ ਹੈ, ਤਦ ਉਹ ਇਸ ਨੂੰ ਤਿਆਗ ਨਹੀਂ ਸਕਦਾ।
Fareedkot Teekaਜੌ ਏਹ ਜੀਵ ਮਾਇਆ ਕੋ ਛੋਡ ਬੈਠੇ ਤੌ ਮਾਇਆ ਛੂਟਤੀ ਨਹੀਂ, ਭਾਵ ਵਾਸਨਾ ਬਨੀ ਰਹਤੀ ਹੈ; ਵਾ ਖਾਨ ਪਾਨ ਕੀ ਲੋੜ ਰਹਤੀ ਹੈ॥
Prof. Sahib Singh(ਜਦੋਂ ਕੋਈ ਮਨੁੱਖ ਤਿਆਗੀ ਬਣ ਕੇ ਮਾਇਆ ਨੂੰ ਆਪਣੇ ਵੱਲੋਂ) ਛੱਡ ਬੈਠਦਾ ਹੈ ਤਦੋਂ (ਭੀ ਮਾਇਆ) ਖ਼ਲਾਸੀ ਨਹੀਂ ਕਰਦੀ।

ਪਦ ਅਰਥ ਛੂਟੈ ਨਾਹੀ = ਖ਼ਲਾਸੀ ਨਹੀਂ ਕਰਦੀ।

SikhNet (Spanish)Si uno quiere abandonar este mundo, no lo abandona

ਜਉ ਸੰਚੈ ਤਉ; ਭਉ ਮਨ ਮਾਹੀ ॥

jau sanchai tau; bhau man maahee |

Sant Singh KhalsaIf he collects things, then his mind is afraid of losing them.
Manmohan SinghIf he amasses it, then the fear of losing it haunts his mind.
Manmohan Singh (Punjabi)ਜੇਕਰ ਉਹ ਇਸ ਨੂੰ ਜਮ੍ਹਾ ਕਰਦਾ ਹੈ ਤਾਂ ਇਸ ਦੇ ਚਲੇ ਜਾਣ ਦਾ ਡਰ ਉਸ ਦੇ ਚਿੱਤ ਨੂੰ ਖਾਂਦਾ ਹੈ।
Fareedkot Teekaਜੇ ਇਕਤ੍ਰ ਕਰਤਾ ਹੈ ਤੌ ਮਨ ਮੇਂ ਰਛਿਆ ਕਾ ਭੈ ਰਹਿਤਾ ਹੈ॥
Prof. Sahib Singhਜਦੋਂ ਕੋਈ ਮਨੁੱਖ ਮਾਇਆ ਇਕੱਠੀ ਕਰਦਾ ਜਾਂਦਾ ਹੈ ਤਦੋਂ (ਇਕੱਠੀ ਕਰਨ ਵਾਲੇ ਦੇ) ਮਨ ਵਿਚ ਡਰ ਬਣਿਆ ਰਹਿੰਦਾ ਹੈ (ਕਿ ਕਿਤੇ ਹੱਥੋਂ ਚਲੀ ਨਾਹ ਜਾਏ)।

ਪਦ ਅਰਥ ਸੰਚੈ = ਇਕੱਠੀ ਕਰਦਾ ਜਾਏ। ਮਾਹੀ = ਵਿਚ।

SikhNet (Spanish)y si uno aprecia los tesoros de este mundo, entonces vive en el miedo de perderlo.

ਇਸ ਹੀ ਮਹਿ ਜਿਸ ਕੀ ਪਤਿ ਰਾਖੈ; ਤਿਸੁ ਸਾਧੂ ਚਉਰੁ ਢਾਲੀਐ ॥੬॥

eis hee meh jis kee pat raakhai; tis saadhoo chaur dtaaleeai |6|

Sant Singh KhalsaI wave the fly-brush over that holy person, whose honor is protected in the midst of Maya. ||6||
Manmohan SinghHe, whose honour the Lord protects in the midst of this mammon, is a saint and over the head of such a saint, I wave the fly-brush.
Manmohan Singh (Punjabi)ਇਸ ਮਾਇਆ ਅੰਦਰ ਜਿਸ ਦੀ ਇਜ਼ੱਤ ਆਬਰੂ ਸਾਹਿਬ ਰਖਦਾ ਹੈ, ਉਹ ਹੀ ਸੰਤ ਹੈ ਅਤੇ ਐਹੋ ਜੇਹੇ ਸੰਤ ਦੇ ਸਿਰ ਤੇ ਮੈਂ ਚੌਰ ਕਰਦਾ ਹਾਂ।
Fareedkot Teekaਇਸ ਮਾਇਆ ਕੇ ਵਿਵਹਾਰ ਮੇਂ ਵਰਤਤਿਆਂ ਹੀ ਜਿਸ ਕੀ ਪਰਮੇਸਰ ਪਤ ਰਾਖੈ, ਤਿਸ ਸਾਧੂ ਕੇ ਸਿਰ ਊਪਰ ਜਸ ਰੂਪ ਚੌਰ ਢਾਲੀਤਾ ਹੈ ਅਰਥਾਤ ਜਸੁ ਹੋਤਾ ਹੈ॥੬॥
Prof. Sahib Singhਇਸ ਮਾਇਆ ਦੇ ਵਿਚ ਰਹਿੰਦਿਆਂ ਹੀ ਪਰਮਾਤਮਾ ਆਪ ਜਿਸ ਮਨੁੱਖ ਦੀ ਇੱਜ਼ਤ ਰੱਖਦਾ ਹੈ, ਉਸ ਗੁਰਮੁਖ ਦੇ ਸਿਰ ਉਤੇ ਚੰਵਰ ਝੁਲਾਇਆ ਜਾਂਦਾ ਹੈ ॥੬॥

ਪਦ ਅਰਥ ਇਸ ਹੀ ਮਹਿ = ਇਸ ਮਾਇਆ ਦੇ ਵਿਚ ਰਹਿੰਦਿਆਂ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਇਸੁ' ਦਾ (ੁ) ਉਡ ਗਿਆ ਹੈ}। ਜਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਪਤਿ = ਇੱਜ਼ਤ। ਢਾਲੀਐ = ਝੁਲਾਇਆ ਜਾਂਦਾ ਹੈ ॥੬॥

SikhNet (Spanish)Pero aquél a quien el Señor le protege su honor en medio de la Maya, es un Santo, y yo me postro en obediencia ante él.(6)

ਜੋ ਸੂਰਾ; ਤਿਸ ਹੀ ਹੋਇ ਮਰਣਾ ॥

jo sooraa; tis hee hoe maranaa |

Sant Singh KhalsaHe alone is a warrior hero, who remains dead to the world.
Manmohan SinghHe alone is a warrior who remains dead in life.
Manmohan Singh (Punjabi)ਕੇਵਲ ਉਹ ਹੀ ਯੋਧਾ ਹੈ ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ।
Fareedkot Teekaਜੌਨਸਾ ਸੂਰਮਾ ਹੈ, ਤਿਸੀ ਕਾ ਏਕ ਬੇਰ ਰਣ ਮੇਂ ਮਰਣਾ ਹੋਤਾ ਹੈ। ਭਾਵ ਜੋ ਕਾਮਾਦਿਕੋਂ ਕੇ ਜੀਤਨੇਹਾਰਾ ਹੈ, ਤਿਸੀ ਕਾ ਜੀਵਤ ਭਾਵ ਸੇ ਮਰਨ ਹੋਤਾ ਹੈ॥
Prof. Sahib Singhਜਿਹੜਾ ਮਨੁੱਖ ਮਾਇਆ ਦੇ ਟਾਕਰੇ ਤੇ ਸੂਰਮਾ ਬਣਦਾ ਹੈ ਉਸੇ ਨੂੰ ਹੀ ਮਾਇਆ ਵਲੋਂ ਉਪਰਾਮਤਾ ਮਿਲਦੀ ਹੈ;

ਪਦ ਅਰਥ ਸੂਰਾ = ਸੂਰਮਾ (ਮਾਇਆ ਦੇ ਟਾਕਰੇ ਤੇ)। ਮਰਣਾ = ਮੌਤ, ਵਿਕਾਰਾਂ ਵਲੋਂ ਮੌਤ, ਉਪਰਾਮਤਾ।

SikhNet (Spanish)Sólo es un héroe aquél que muere para su ego, y aquél que le huye a la batalla de la vida, vaga de vientre en vientre.

ਜੋ ਭਾਗੈ; ਤਿਸੁ ਜੋਨੀ ਫਿਰਣਾ ॥

jo bhaagai; tis jonee firanaa |

Sant Singh KhalsaOne who runs away will wander in reincarnation.
Manmohan SinghHe, who runs away, wanders in existences.
Manmohan Singh (Punjabi)ਜਿਹੜਾ ਭੱਜ ਜਾਂਦਾ ਹੈ, ਉਹ ਜੂਨੀਆਂ ਅੰਦਰ ਭਟਕਦਾ ਹੈ।
Fareedkot Teekaਜੋ ਕਾਇਰ ਹੋਇਕੈ ਭਾਗਤਾ ਹੈ, ਸੋ ਜੋਨੀਓਂ ਮੇਂ ਫਿਰਤਾ ਹੈ। ਭਾਵ ਸੇ ਜੋ ਕਾਮਾਦਿਕੋਂ ਕੋ ਨਹੀਂ ਜੀਤਤਾ ਸੋ ਜਨਮ ਮਰਨ ਕਾ ਭਾਗੀ ਹੋਤਾ ਹੈ॥
Prof. Sahib Singhਪਰ ਜਿਹੜਾ ਮਨੁੱਖ (ਮਾਇਆ ਤੋਂ) ਭਾਂਜ ਖਾ ਜਾਂਦਾ ਹੈ ਉਸ ਨੂੰ ਅਨੇਕਾਂ ਜੂਨਾਂ ਵਿਚ ਭਟਕਣਾ ਪੈਂਦਾ ਹੈ।

ਪਦ ਅਰਥ ਭਾਗੈ = ਭਾਂਜ ਖਾ ਜਾਏ।

SikhNet (Spanish)Uno se debe someter a lo que viene de Dios, con toda gracia,

ਜੋ ਵਰਤਾਏ. ਸੋਈ ਭਲ ਮਾਨੈ; ਬੁਝਿ ਹੁਕਮੈ ਦੁਰਮਤਿ ਜਾਲੀਐ ॥੭॥

jo varataae. soee bhal maanai; bujh hukamai duramat jaaleeai |7|

Sant Singh KhalsaWhatever happens, accept that as good. Realize the Hukam of His Command, and your evil-mindedness will be burnt away. ||7||
Manmohan SinghWhatever the Lord does, accept thou that as good and realising His will, burn thou thy evil intellect.
Manmohan Singh (Punjabi)ਜਿਹੜਾ ਕੁਛ ਸਾਈਂ ਕਰਦਾ ਹੈ, ਛੂੰ ਉਸ ਨੂੰ ਚੰਗਾ ਕਰਦੇ ਕਬੂਲ ਕਰ ਤੇ ਉਸ ਦੀ ਰਜ਼ਾ ਨੂੰ ਅਨੁਭਵ ਕਰ ਤੂੰ ਆਪਣੀ ਖੋਟੀ ਅਕਲ ਨੂੰ ਸਾੜ ਸੁੱਟ।
Fareedkot Teekaਜੋ ਦੁਖ ਸੁਖ ਪਰਮੇਸਰ ਵਰਤਾਏ ਸੋ ਤਿਸ ਕੋ ਭਲਾ ਕਰ ਕੇ ਮੰਨੇ, ਸਮਝ ਕਰ ਕੇ ਹੁਕਮ ਕੋ ਜੋ ਕੁਤਰਕ ਵਾਲੇ ਦੁਰਮਤੀ ਹੈ ਤਿਸ ਕੋ ਜਲਾ ਦੇਵੈ॥੭॥
Prof. Sahib Singh(ਸੂਰਮਾ ਮਨੁੱਖ) ਉਸੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ ਜਿਹੜਾ ਭਾਣਾ ਪਰਮਾਤਮਾ ਵਰਤਾਂਦਾ ਹੈ; ਉਹ ਮਨੁੱਖ ਰਜ਼ਾ ਨੂੰ ਸਮਝ ਕੇ (ਆਪਣੇ ਅੰਦਰੋਂ) ਖੋਟੀ ਮੱਤ ਨੂੰ ਸਾੜ ਦੇਂਦਾ ਹੈ ॥੭॥

ਪਦ ਅਰਥ ਭਲ ਮਾਨੈ = ਠੀਕ ਮੰਨਦਾ ਹੈ। ਬੁਝਿ = ਸਮਝ ਕੇ। ਦੁਰਮਤਿ = ਖੋਟੀ ਮੱਤ। ਜਾਲੀਐ = ਜਾਲੀ ਹੈ, ਸਾੜ ਦਿੱਤੀ ਹੈ ॥੭॥

SikhNet (Spanish)y conociendo su Voluntad, quemar y purificar su ser de todas sus faltas.(7)

ਜਿਤੁ ਜਿਤੁ ਲਾਵਹਿ; ਤਿਤੁ ਤਿਤੁ ਲਗਨਾ ॥

jit jit laaveh; tith tit laganaa |

Sant Singh KhalsaWhatever He links us to, to that we are linked.
Manmohan SinghWhithersoever Thou yoke man, thither he is yoked.
Manmohan Singh (Punjabi)ਜਿਥੇ ਕਿਤੇ ਤੂੰ ਬੰਦੇ ਨੂੰ ਜੋੜਦਾ ਹੈਂ, ਉਣੇ ਹੀ ਉਹ ਜੁੜ ਜਾਂਦਾ ਹੈ।
Fareedkot Teekaਜਹਾਂ ਜਹਾਂ ਕਰਮਾਨੁਸਾਰ ਜੀਵ ਕੋ ਲਾਵਤਾ ਹੈ ਤਹਾਂ ਤਹਾਂ ਏਹ ਲਾਗਨਾ ਕਰਤਾ ਹੈ॥
Prof. Sahib Singhਹੇ ਪ੍ਰਭੂ! ਤੂੰ ਜਿਸ ਜਿਸ ਕੰਮ ਵਿਚ ਜੀਵਾਂ ਨੂੰ ਲਾਂਦਾ ਹੈਂ, ਉਸੇ ਉਸੇ ਕੰਮ ਵਿਚ ਜੀਵ ਲੱਗਦੇ ਹਨ।

ਪਦ ਅਰਥ ਜਿਤੁ ਜਿਤੁ = ਜਿਸ ਜਿਸ ਕੰਮ ਵਿਚ। ਲਾਵਹਿ = ਤੂੰ ਲਾਂਦਾ ਹੈਂ (ਹੇ ਪ੍ਰਭੂ!)।

SikhNet (Spanish)Quien sea que esté apegado a Dios, déjalo que continúe con ese apego,

ਕਰਿ ਕਰਿ ਵੇਖੈ; ਅਪਣੇ ਜਚਨਾ ॥

kar kar vekhai; apane jachanaa |

Sant Singh KhalsaHe acts, and does, and watches over His Creation.
Manmohan SinghCreating His creation, the Creator sees His beggars.
Manmohan Singh (Punjabi)ਰਚਨਾ ਨੂੰ ਰਚ ਕੇ ਰਚਨਹਾਰ ਆਪਣੇ ਯਾਚਕਾਂ ਨੂੰ ਵੇਖਦਾ ਹੈ।
Fareedkot Teekaਤੂੰ ਅਪਨੇ (ਜਚਨਾ) ਜਾਚਕਾ, ਭਾਵ ਜੀਵੋਂ ਕੋ ਕਰ ਕਰ ਕੇ ਆਪੇ ਹੀ ਦੇਖਤਾ ਹੈਂ॥
Prof. Sahib Singhਪਰਮਾਤਮਾ ਆਪਣੀ ਮਰਜ਼ੀ ਦੇ ਕੰਮ ਕਰ ਕਰ ਕੇ ਆਪ ਹੀ ਉਹਨਾਂ ਨੂੰ ਵੇਖਦਾ ਹੈ।

ਪਦ ਅਰਥ ਕਰਿ = ਕਰ ਕੇ। ਵੇਖੈ = ਵੇਖਦਾ ਹੈ (ਪਰਮਾਤਮਾ)। ਜਚਨਾ = ਜਚੇ ਹੋਏ ਖ਼ਿਆਲ, ਉਹ ਕੰਮ ਜੋ ਉਸ ਨੂੰ ਪਸੰਦ ਆਉਂਦੇ ਹਨ।

SikhNet (Spanish)pues Dios hace lo que está en Su Placer.

ਨਾਨਕ ਕੇ ਪੂਰਨ ਸੁਖਦਾਤੇ; ਤੂ ਦੇਹਿ. ਤ ਨਾਮੁ ਸਮਾਲੀਐ ॥੮॥੧॥੭॥

naanak ke pooran sukhadaate; too dehi. ta naam samaaleeai |8|1|7|

Sant Singh KhalsaYou are the Giver of peace, the Perfect Lord of Nanak; as You grant Your blessings, I dwell upon Your Name. ||8||1||7||
Manmohan SinghThou are the bliss-giving Perfect Lord of Nanak. If Thou bless me, then alone I meditate on Thy Name.
Manmohan Singh (Punjabi)ਤੂੰ ਨਾਨਕ ਦਾ ਖ਼ੁਸ਼ੀ-ਬਖ਼ਸ਼ਣਹਾਰ ਮੁਕੰਮਲ ਮਾਲਕ ਹੈਂ। ਜੇ ਤੂੰ ਐਕੁਰ ਬਖ਼ਸ਼ਸ਼ ਕਰੇ, ਕੇਵਲ ਤਦ ਹੀ ਮੈਂ ਤੇਰੇ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪੂਰਨ ਸੁਖ ਕੇ ਦਾਤੇ! ਮੈਂ ਦਾਸ ਕੇ ਮਾਲਕ ਪਰਮੇਸ੍ਵਰ, ਜੇ ਤੂੰ ਨਾਮ ਕੋ ਦੇਵੇਂ ਤਾਂ ਤੇਰੇ ਨਾਮ ਕੋ ਸਮਾਲੀਐ, ਭਾਵ ਸਦਾ ਹੀ ਜਪਤੇ ਰਹੀਏ॥੮॥੧॥੭॥☬ਵੈਰਾਗ ਜਨਕ ਉਪਦੇਸ ਕਹਤੇ ਹੈਂ:
Prof. Sahib Singhਹੇ ਨਾਨਕ ਨੂੰ ਸਾਰੇ ਸੁਖ ਦੇਣ ਵਾਲੇ ਪ੍ਰਭੂ! ਜੇ ਤੂੰ (ਆਪਣੇ ਨਾਮ ਦੀ ਦਾਤਿ) ਦੇਵੇਂ ਤਾਂ ਹੀ ਤੇਰਾ ਨਾਮ ਹਿਰਦੇ ਵਿਚ ਵਸਾਇਆ ਜਾ ਸਕਦਾ ਹੈ ॥੮॥੧॥੭॥

ਪਦ ਅਰਥ ਸੁਖ ਦਾਤੇ = ਹੇ ਸੁਖ ਦੇਣ ਵਾਲੇ! ਸਮਾਲੀਐ = ਯਾਦ ਕੀਤਾ ਜਾ ਸਕਦਾ ਹੈ ॥੮॥੧॥੭॥

SikhNet (Spanish)Dice Nanak, oh Dios Perfecto y de Éxtasis, si me otorgas Tu Bendición, voy a alabar sólo Tu Nombre.(8-1-7)

Open this shabad →

Shabad Guru Arjan Dev Ji Raag Maaroo continues on Ang 1020

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਬਿਰਖੈ ਹੇਠਿ; ਸਭਿ ਜੰਤ ਇਕਠੇ ॥

birakhai hetth; sabh jant ikatthe |

Sant Singh KhalsaBeneath the tree, all beings have gathered.
Manmohan SinghUnder the tree of the world, all the beings have gathered together.
Manmohan Singh (Punjabi)ਸੰਸਾਰ ਦੇ ਦਰਖਤ ਦੇ ਹੇਠਾਂ, ਸਾਰੇ ਜੀਵ ਇਕੱਠੇ ਹੋਏ ਹੋਏ ਹਨ।
Fareedkot Teekaਗ੍ਰਹਸਥ ਬਿਰਖ ਕੇ ਹੇਠ, ਭਾਵ ਸੇ ਘਰ ਮੇਂ ਸੰਬੰਧੀਆਂ ਰੂਪ ਜੰਤੂ ਇਕੱਠੇ ਹੂਏ ਹੂਏ ਹੈਂ॥
Prof. Sahib Singh(ਜਿਵੇਂ ਸੂਰਜ ਡੁੱਬਣ ਵੇਲੇ ਅਨੇਕਾਂ ਪੰਛੀ ਕਿਸੇ ਰੁੱਖ ਉਤੇ ਆ ਇਕੱਠੇ ਹੁੰਦੇ ਹਨ, ਇਸੇ ਤਰ੍ਹਾਂ) ਇਸ ਆਕਾਸ਼-ਰੁੱਖ ਹੇਠ ਸਾਰੇ ਜੀਵ-ਜੰਤ ਆ ਇਕੱਠੇ ਹੋਏ ਹਨ,

ਪਦ ਅਰਥ ਬਿਰਖ = ਰੁੱਖ। ਸਭਿ = ਸਾਰੇ।

SikhNet (Spanish)Debajo del árbol del mundo, los hombres se han reunido y mientras unos hablan dulcemente,

ਇਕਿ ਤਤੇ; ਇਕਿ ਬੋਲਨਿ ਮਿਠੇ ॥

eik tate; ik bolan mitthe |

Sant Singh KhalsaSome are hot-headed, and some speak very sweetly.
Manmohan SinghSome are hot-tempered and some speak with sweet voice.
Manmohan Singh (Punjabi)ਕਈ ਤੇਜ਼-ਤਬੀਅਤ ਹਨ ਤੇ ਕਈ ਮਿੱਠਾ ਬੋਲਦੇ ਹਨ।
Fareedkot Teekaਏਕ ਤਮੋ ਗੁਣੀ ਹੈਂ, ਇਕ ਸਤੋਗੁਣੀ ਮਿਠੇ ਬਾਕ ਬੋਲਤੇ ਹੈਂ॥
Prof. Sahib Singhਕਈ ਖਰ੍ਹਵੇ ਬੋਲਦੇ ਹਨ ਕਈ ਮਿੱਠੇ ਬੋਲ ਬੋਲਦੇ ਹਨ।

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਤਤੇ = ਖਰ੍ਹਵੇ, ਤਿੱਖੇ। ਬੋਲਨਿ = ਬੋਲਦੇ ਹਨ।

SikhNet (Spanish)otros no tienen más que palabras agrias y malsanas que ofrecer.

ਅਸਤੁ ਉਦੋਤੁ ਭਇਆ. ਉਠਿ ਚਲੇ; ਜਿਉ ਜਿਉ ਅਉਧ ਵਿਹਾਣੀਆ ॥੧॥

asat udot bheaa. utth chale; jiau jiau aaudh vihaaneea |1|

Sant Singh KhalsaSunset has come, and they rise up and depart; their days have run their course and expired. ||1||
Manmohan SinghWhen the sun rises at the end of night, they get up and march off, when their life ends.
Manmohan Singh (Punjabi)ਜਦ ਛਿਪਿਆ ਹੋਇਆ ਸੂਰਜ ਚੜ੍ਹ ਪੈਂਦਾ ਹੈ, ਉਹ ਖੜ੍ਹੇ ਹੋ ਟੁਰ ਜਾਂਦੇ ਹਨ, ਜਦੋਂ ਕਿ ਊਨ੍ਹਾਂ ਦੀ ਉਮਰ ਮੁੱਕ ਜਾਂਦੀ ਹੈ।
Fareedkot Teekaਜੋ ਕਾਲ ਰੂਪ ਸੂਰਜ ਅਸਤ ਹੂਆ ਹੂਆ ਥਾ, ਸੋ ਜਬ ਉਦੇ ਭਇਆ ਅਰਥਾਤ ਜਬ ਆਨ ਪ੍ਰਗਟਿਆ। ਜਿਉਂ ਜਿਉਂ ਅਵਸਥਾ ਬਿਤੀਤ ਹੋਤੀ ਭਈ ਤਬ ਸ੍ਵੈ ਸ੍ਵੈ ਕਰਮੋਂ ਕੇ ਅਨਸਾਰ ਉਠ ਚਲੇ, ਜੈਸੇ ਮੁਸਾਫਰ ਪੁਰਸ ਵਾ ਪੰਛੀ ਸੂਰਜ ਕੇ ਪਿਛੇ ਬੈਠਤੇ ਹੈਂ ਔਰ ਸੂਰਜ ਕੇ ਚੜੇ ਚਲੇ ਜਾਤੇ ਹੈਂ॥੧॥
Prof. Sahib Singhਡੁੱਬਾ ਹੋਇਆ ਸੂਰਜ ਜਦੋਂ ਆਕਾਸ਼ ਵਿਚ ਮੁੜ ਚੜ੍ਹ ਪੈਂਦਾ ਹੈ ਤਾਂ (ਪੰਛੀ ਰੁੱਖ ਉਤੋਂ) ਉੱਠ ਕੇ ਉੱਡ ਜਾਂਦੇ ਹਨ (ਤਿਵੇਂ ਹੀ) ਜਿਉਂ ਜਿਉਂ (ਜੀਵਾਂ ਦੀ) ਉਮਰ ਮੁੱਕ ਜਾਂਦੀ ਹੈ (ਪੰਛੀਆਂ ਵਾਂਗ ਇਥੋਂ ਕੂਚ ਕਰ ਜਾਂਦੇ ਹਨ) ॥੧॥

ਪਦ ਅਰਥ ਅਸਤੁ = ਡੁੱਬਾ ਹੋਇਆ (ਸੂਰਜ)। ਉਦੋਤੁ ਭਇਆ = ਉਦੈ ਹੁੰਦਾ ਹੈ, ਅਕਾਸ਼ ਵਿਚ ਚੜ੍ਹ ਪੈਂਦਾ ਹੈ। ਉਠਿ = ਉੱਠ ਕੇ। ਅਉਧ = ਉਮਰ। ਵਿਹਾਣੀਆ = ਬੀਤ ਜਾਂਦੀ ਹੈ ॥੧॥

SikhNet (Spanish)Pero cuando el sol se levanta de su sueño, todos marchan como si no les quedaran más días.(1)

ਪਾਪ ਕਰੇਦੜ; ਸਰਪਰ ਮੁਠੇ ॥

paap karedarr; sarapar mutthe |

Sant Singh KhalsaThose who committed sins are sure to be ruined.
Manmohan SinghThey who commit sins, are assuredly plundered.
Manmohan Singh (Punjabi)ਜੋ ਗੁਨਾਹ ਕਰਦੇ ਹਨ ਉਹ ਨਿਸਚਿਤ ਹੀ ਲੁੱਟੇ ਪੁੱਟੇ ਜਾਂਦੇ ਹਨ।
Fareedkot Teekaਜੋ ਪਾਪ ਕਰਤੇ ਸੇ ਸੋ ਤੌ ਅਵਸ ਖੋਹੇ ਗਏ॥
Prof. Sahib Singhਇਥੇ ਪਾਪ ਕਰਨ ਵਾਲੇ ਜੀਵ (ਆਪਣੇ ਆਤਮਕ ਜੀਵਨ ਦਾ ਸਰਮਾਇਆ) ਜ਼ਰੂਰ ਲੁਟਾ ਜਾਂਦੇ ਹਨ,

ਪਦ ਅਰਥ ਕਰੇਦੜ = ਕਰਨ ਵਾਲੇ। ਸਰਪਰ = ਜ਼ਰੂਰ। ਮੁਠੇ = ਮੁੱਠੈ, ਲੁੱਟੇ ਜਾਂਦੇ ਹਨ, ਆਤਮਕ ਜੀਵਨ ਦਾ ਸਰਮਾਇਆ ਲੁਟਾ ਬੈਠਦੇ ਹਨ।

SikhNet (Spanish)Escucha, los malhechores son destruidos, y Azrael, el ángel de la muerte, los agarra y los destruye a todos.

ਅਜਰਾਈਲਿ; ਫੜੇ ਫੜਿ ਕੁਠੇ ॥

ajaraaeel; farre farr kutthe |

Sant Singh KhalsaAzraa-eel, the Angel of Death, seizes and tortures them.
Manmohan SinghAzrail the mymidon of death, seizes and tortures them to death.
Manmohan Singh (Punjabi)ਅਜ਼ਰਾਈਲ, ਮੌਤ ਦਾ ਫ਼ਰੇਸ਼ਤਾ, ਓਨਾਂ ਨੂੰ ਪਕੜ ਲੈਂਦਾ ਹੈ ਅਤੇ ਤਸੀਹੇ ਦੇ, ਕੁਹ ਸੁਟੱਦਾ ਹੈ।
Fareedkot Teekaਧਰਮਰਾਇ ਨੇ ਫੜ ਫੜ ਕੇ ਕੋਹੇ ਹੈਂ॥
Prof. Sahib Singhਪਾਪ ਕਰਨ ਵਾਲਿਆਂ ਨੂੰ ਮੌਤ ਦਾ ਫ਼ਰਿਸ਼ਤਾ ਫੜ ਫੜ ਕੇ ਕੁਹੀ ਜਾਂਦਾ ਹੈ।

ਪਦ ਅਰਥ ਅਜਰਾਈਲਿ = ਅਜਰਾਈਲ ਨੇ, ਮੌਤ ਦੇ ਫ਼ਰਿਸ਼ਤੇ ਨੇ {ਨੋਟ: ਇਹ ਸ਼ਬਦ ਕਿਸੇ ਮੁਸਲਮਾਨ ਦੇ ਪਰਥਾਇ ਹੈ}। ਫੜੇ ਫੜਿ = ਫੜਿ ਫੜਿ, ਫੜ ਕੇ ਫੜ ਕੇ, ਫੜ ਫੜ ਕੇ। ਕੁਠੇ = ਕੁੱਠੇ, ਕੁਹ ਸੁੱਟੇ।

SikhNet (Spanish)Son conducidos a la misma oscuridad de su conciencia por el Señor Creador

Open this shabad (25 lines, Angs 1019-1020) →

Ang 1019 of 1430