ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਰੋਗੁ ਮਿਟਾਇਆ ਆਪਿ ਪ੍ਰਭਿ; ਉਪਜਿਆ ਸੁਖੁ ਸਾਂਤਿ ॥
rog mittaaeaa aap prabh; upajiaa sukh saant |
Sant Singh KhalsaGod Himself eradicated the disease; peace and tranquility have welled up.
Manmohan SinghThe Lord Himself has eradicated the disease and peace and tranquility have ensued.
Manmohan Singh (Punjabi)ਸੁਆਮੀ ਨੇ ਖੁਦ ਬੀਮਾਰੀ ਦੂਰ ਕਰ ਦਿੱਤੀ ਹੈ ਅਤੇ ਆਰਾਮ ਤੇ ਠੰਢ-ਚੈਨ ਉਤਪੰਨ ਹੋ ਆਏ ਹਨ।
Fareedkot Teekaਆਪ ਪ੍ਰਭੂ ਨੇ ਰੋਗ ਮਿਟਾਇਆ ਹੈ, ਸਾਂਤ ਸੁਖ ਆਨ ਉਪਜਤਾ ਭਇਆ ਹੈ॥
Prof. Sahib Singhਹੇ ਭਾਈ! ਪ੍ਰਭੂ ਨੇ ਆਪ ਹੀ (ਮੇਰੇ ਪਿਆਰੇ ਦਾ) ਰੋਗ ਦੂਰ ਕੀਤਾ ਹੈ, (ਉਸੇ ਦੀ ਮੇਹਰ ਨਾਲ) ਸੁਖ ਮਿਲਿਆ ਹੈ ਸ਼ਾਂਤੀ ਮਿਲੀ ਹੈ।ਪਦ ਅਰਥ ਪ੍ਰਭਿ = ਪ੍ਰਭੂ ਨੇ। ਉਪਜਿਆ = ਪੈਦਾ ਹੋਇਆ।
SikhNet (Spanish)Mi maldad ha cesado; el Señor Mismo me ha bendecido con Paz y Dicha.
ਵਡ ਪਰਤਾਪੁ ਅਚਰਜ ਰੂਪੁ; ਹਰਿ ਕੀਨੑੀ ਦਾਤਿ ॥੧॥
vadd parataap acharaj roop; har keenaee daat |1|
Sant Singh KhalsaThe Lord blessed me with the gifts of great, glorious radiance and wondrous form. ||1||
Manmohan SinghGod has blessed me with the gift of great glory and wondrous form.
Manmohan Singh (Punjabi)ਵਾਹਿਗੁਰੂ ਨੇ ਮੈਨੂੰ ਭਾਰੀ ਤਪ-ਤੇਜ ਅਤੇ ਅਸਚਰਜ ਸਰੂਪ ਦੀ ਬਖਸ਼ਿਸ਼ ਦਿੱਤੀ ਹੈ।
Fareedkot Teekaਵੱਡਾ ਜਿਸ ਕਾ ਪ੍ਰਤਾਪ ਹੈ ਤਿਸ ਅਸਚਰਜ ਰੂਪ ਹਰੀ ਨੇ ਹਮ ਕੋ ਦਾਤ ਕਰੀ ਹੈ॥੧॥
Prof. Sahib Singhਉਹ ਪਰਮਾਤਮਾ ਵੱਡੇ ਪਰਤਾਪ ਵਾਲਾ ਹੈ, ਅਚਰਜ ਸਰੂਪ ਵਾਲਾ ਹੈ, ਉਸੇ ਨੇ ਹੀ (ਮੇਰੇ ਉਤੇ) ਬਖ਼ਸ਼ਸ਼ ਕੀਤੀ ਹੈ ॥੧॥ਪਦ ਅਰਥ ਵਡ ਪਰਤਾਪੁ = ਵੱਡੇ ਪਰਤਾਪ ਵਾਲਾ। ਅਚਰਜ ਰੂਪੁ = ਅਚਰਜ ਸਰੂਪ ਵਾਲਾ ॥੧॥
SikhNet (Spanish)Oh, mi Señor es Glorioso y Maravilloso; Él es Quien me ha bendecido. (1)
ਗੁਰਿ ਗੋਵਿੰਦਿ ਕ੍ਰਿਪਾ ਕਰੀ; ਰਾਖਿਆ ਮੇਰਾ ਭਾਈ ॥
gur govind kripaa karee; raakhiaa meraa bhaaee |
Sant Singh KhalsaThe Guru, the Lord of the Universe, has shown mercy to me, and saved my brother.
Manmohan SinghMy Guru-God has shown mercy and has saved my brother.
Manmohan Singh (Punjabi)ਮੇਰੇ ਗੁਰੂ ਪਰਮੇਸ਼ਰ ਨੇ ਮਿਹਰ ਧਾਰੀ ਹੈ ਅਤੇ ਮੇਰੇ ਭਰਾ ਨੂੰ ਰੱਖ ਲਿਆ ਹੈ।
Fareedkot Teekaਜਬ ਗੁਰੋਂ ਨੇ ਕ੍ਰਿਪਾ ਕਰੀ ਹੈ ਤਬ ਮੇਰਾ (ਭਾਈ) ਭਾਵਨੇ ਵਾਲਾ ਅਰਥਾਤ ਪਿਆਰਾ ਹਰਿ ਗੋਬਿੰਦ ਜੀ ਰਾਖ ਲੀਆ ਹੈ॥
Prof. Sahib Singh(ਵੇਖੋ, ਉਸ ਦੀ ਮੇਹਰ ਕਿ) ਗੁਰੂ ਨੇ ਪਰਮਾਤਮਾ ਨੇ (ਹੀ ਮੇਰੇ ਉੱਤੇ) ਕਿਰਪਾ ਕੀਤੀ ਹੈ, ਮੇਰੇ ਪਿਆਰੇ ਨੂੰ (ਹੱਥ ਦੇ ਕੇ) ਬਚਾ ਲਿਆ ਹੈ।ਪਦ ਅਰਥ ਗੁਰਿ = ਗੁਰੂ ਨੇ। ਗੋਬਿੰਦ = ਗੋਬਿੰਦ ਨੇ। ਭਾਈ = ਪਿਆਰਾ।
SikhNet (Spanish)Mi Dios Guru ha tenido Misericordia de mí y ha salvado a mis amados compañeros.
ਹਮ ਤਿਸ ਕੀ ਸਰਣਾਗਤੀ; ਜੋ ਸਦਾ ਸਹਾਈ ॥੧॥ ਰਹਾਉ ॥
ham tis kee saranaagatee; jo sadaa sahaaee |1| rahaau |
Sant Singh KhalsaI am under His Protection; He is always my help and support. ||1||Pause||
Manmohan SinghI am under the protection of Him, who is ever a Helper of mine. Pause.
Manmohan Singh (Punjabi)ਮੈਂ ਉਸ ਦੀ ਪਨਾਹ ਹੇਠਾਂ ਹਾਂ, ਜੋ ਸਦੀਵ ਹੀ ਮੇਰਾ ਮਦਦਗਾਰ ਹੈ। ਠਹਿਰਾਉ।
Fareedkot Teekaਹਮ ਸਦਾ ਤਿਸ ਵਾਹਿਗੁਰੂ ਕੀ ਸਰਣਾਗਤੀ ਹੈਂ, ਜੋ ਹਮਾਰਾ ਸਦਾ ਸਹਾਇਕ ਹੈ॥੧॥ ਰਹਾਉ ॥
Prof. Sahib Singhਹੇ ਭਾਈ! ਮੈਂ ਤਾਂ ਉਸ ਪਰਮਾਤਮਾ ਦਾ ਹੀ ਆਸਰਾ ਲਿਆ ਹੋਇਆ ਹੈ, ਜੋ ਸਦਾ ਸਹਾਇਤਾ ਕਰਨ ਵਾਲਾ ਹੈ ॥੧॥ ਰਹਾਉ ॥ਪਦ ਅਰਥ ਤਿਸ ਕੀ = {ਲਫ਼ਜ਼ 'ਤਿਸੁ' ਦੇ ਅੱਖਰ 'ਸ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}। ਸਹਾਈ = ਸਹਾਇਤਾ ਕਰਨ ਵਾਲਾ ॥੧॥ ਰਹਾਉ ॥
SikhNet (Spanish)He buscado el Refugio de Aquél que es nuestro Soporte.(1-Pausa)
ਬਿਰਥੀ ਕਦੇ. ਨ ਹੋਵਈ; ਜਨ ਕੀ ਅਰਦਾਸਿ ॥
birathee kade. na hovee; jan kee aradaas |
Sant Singh KhalsaThe prayer of the Lord's humble servant is never offered in vain.
Manmohan SinghThe prayer of God's slave goes not vain ever.
Manmohan Singh (Punjabi)ਰੱਬ ਦੇ ਗੋਲੇ ਦੀ ਪ੍ਰਾਰਥਨਾ ਕਦਾਚਿੱਤ ਵਿਅਰਥ ਨਹੀਂ ਜਾਂਦੀ।
Fareedkot Teekaਮੈਂ ਜਨ ਕੀ ਅਰਦਾਸ ਬਿਅਰਥ ਕਬੀ ਨਹੀਂ ਹੋਵਤੀ ਹੈ॥
Prof. Sahib Singh(ਹੇ ਭਾਈ! ਪ੍ਰਭੂ ਦੇ ਦਰ ਦੇ ਹੀ ਸੇਵਕ ਬਣੇ ਰਹੋ) ਸੇਵਕ ਦੀ ਅਰਜ਼ੋਈ ਕਦੇ ਖ਼ਾਲੀ ਨਹੀਂ ਜਾਂਦੀ (ਪ੍ਰਭੂ ਜ਼ਰੂਰ ਸਹਾਇਤਾ ਕਰਦਾ ਹੈ, ਤੇ, ਰੋਗ ਆਦਿਕਾਂ ਤੋਂ ਆਪ ਹੀ ਬਚਾਂਦਾ ਹੈ)।ਪਦ ਅਰਥ ਬਿਰਥੀ = ਵਿਅਰਥ, ਫਲ-ਹੀਨ। ਹੋਵਈ = ਹੋਵਏ, ਹੋਵੈ, ਹੁੰਦੀ। ਜਨ = ਸੇਵਕ।
SikhNet (Spanish)La Alabanza del Devoto del Señor nunca se desperdicia.
ਨਾਨਕ ਜੋਰੁ ਗੋਵਿੰਦ ਕਾ; ਪੂਰਨ ਗੁਣਤਾਸਿ ॥੨॥੧੩॥੭੭॥
naanak jor govind kaa; pooran gunataas |2|13|77|
Sant Singh KhalsaNanak takes the strength of the Perfect Lord of the Universe, the treasure of excellence. ||2||13||77||
Manmohan SinghNanak has the strength of the Perfect Lord who is the Treasure of excellences.
Manmohan Singh (Punjabi)ਨਾਨਕ ਦੇ ਪੱਲੇ ਗੁਣਾਂ ਦੇ ਖਜਾਨੇ, ਪੂਰੇ ਪ੍ਰਭੂ ਦੀ ਤਾਕਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੂਰਣ ਗੁਣੋਂ ਕੇ (ਤਾਸਿ) ਸਮੁੰਦਰ ਗੋਬਿੰਦ ਕਾ ਹੀ ਹਮ ਕੌ ਜੋਰ ਹੈ॥੨॥੧੩॥੭੭॥☬ਪੁਨਾ ਸਤਸੰਗ ਔ ਪਰਮੇਸਰ ਕੀ ਮਹਿਮਾਂ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ। ਮੈਨੂੰ ਤਾਂ ਉਸ ਪਰਮਾਤਮਾ ਦਾ ਹੀ ਆਸਰਾ ਹੈ ॥੨॥੧੩॥੭੭॥ਪਦ ਅਰਥ ਜੋਰੁ = ਬਲ, ਤਾਣ, ਆਸਰਾ। ਗੁਣ ਤਾਸਿ = ਗੁਣਾਂ ਦਾ ਖ਼ਜ਼ਾਨਾ ॥੨॥੧੩॥੭੭॥
SikhNet (Spanish)Nanak se apoya en su Señor Todopoderoso, Quien es el Tesoro de Virtud.(2-13-77)