ੴ

ਸਿੱਖਬਾਣੀ · SikhBani

Ang 819

Sri Guru Granth Sahib · Raag Bilaaval · 7 shabads, 41 lines
Translations
Shabad Guru Arjan Dev Ji Raag Bilaaval continued from Ang 818

ਜੈ ਜੈ ਕਾਰੁ ਜਗਤ ਮਹਿ; ਸਫਲ ਜਾ ਕੀ ਸੇਵ ॥੧॥

jai jai kaar jagat meh; safal jaa kee sev |1|

Sant Singh KhalsaGod is celebrated and acclaimed all over the world; it is fruitful and rewarding to serve Him. ||1||
Manmohan SinghIn this world praise be to the Lord, fruitful is whose service. Lofty, Infinite and
Manmohan Singh (Punjabi)ਇਸ ਸੰਸਾਰ ਅੰਰਦ ਮਹਿਮਾ ਸੁਆਮੀ ਦੀ ਹੈ। ਫਲਦਾਇਕ ਹੈ ਜਿਸ ਦੀ ਟਹਿਲ ਸੇਵਾ।
Fareedkot Teekaਤਿਸ ਵਾਹਿਗੁਰੂ ਨੇ ਜਗਤ ਮੇਂ ਹਮਾਰਾ ਜੈ ਜੈ ਕਾਰ ਕਰਾਇਆ ਹੈ। ਜਾਂ ਕੀ ਸੇਵਾ ਸਫਲ ਹੈ ਉਨ ਕੀ ਭਗਤੀ ਫਲਹੀਨ ਨਹੀਂ ਹੋਤੀ॥੧॥
Prof. Sahib Singhਜਿਸ ਪ੍ਰਭੂ ਦੀ ਸੇਵਾ-ਭਗਤੀ ਮਨੋਰਥ ਪੂਰੇ ਕਰਦੀ ਹੈ, (ਉਸ ਦੀ ਦੇਵਾ ਦੁਆਰਾ ਨਿਰੇ ਮਨੋਰਥ ਹੀ ਪੂਰੇ ਨਹੀਂ ਹੁੰਦੇ) ਸਾਰੇ ਜਗਤ ਵਿਚ ਉਸ ਦੀ ਸੋਭਾ ਪਈ ਹੁੰਦੀ ਹੈ ॥੧॥

ਪਦ ਅਰਥ ਜੈ ਜੈਕਾਰੁ = ਸੋਭਾ ਹੀ ਸੋਭਾ। ਜਾ ਕੀ ਸੇਵ = ਜਿਸ (ਪ੍ਰਭੂ) ਦੀ ਸੇਵਾ-ਭਗਤੀ। ਸਫਲ = ਫਲ ਦੇਣ ਵਾਲੀ ॥੧॥

SikhNet (Spanish)Gloria al Señor en el Mundo entero, servirlo a Él da Fruto y Recompensa. (1)

ਊਚ ਅਪਾਰ ਅਗਨਤ ਹਰਿ; ਸਭਿ ਜੀਅ ਜਿਸੁ ਹਾਥਿ ॥

aooch apaar aganat har; sabh jeea jis haath |

Sant Singh KhalsaLofty, infinite and immeasurable is the Lord; all beings are in His Hands.
Manmohan SinghImmeasurable is the Lord, in whose hand are all the beings.
Manmohan Singh (Punjabi)ਬੁਲੰਦ ਬੇਅੰਤ ਅਤੇ ਬੇਅੰਦਾਜ ਹੈ ਪ੍ਰਭੂ, ਜਿਸ ਦੇ ਹੱਥ ਅੰਦਰ ਹਨ ਸਾਰੇ ਜੀਵ-ਜੰਤੂ।
Fareedkot Teekaਸਰਬ ਤੇ ਊਚ ਔ (ਅਪਾਰ) ਬਿਅੰਤ ਅਗਿਣਤ ਗੁਣੋਂ ਵਾਲਾ ਹਰੀ ਹੈ ਔਰ ਸੰਪੂਰਨ ਜੀਵ ਜਿਸ ਕੇ ਹਾਥ ਮੇਂ ਹੈਂ। ਭਾਵ ਯੇਹਿ ਸਭ ਜੀਵ ਜਿਸ ਕੇ ਅਧੀਨ ਹੈਂ ਐਸਾ ਸਾਮਰਥ ਹਰੀ ਹੈ॥
Prof. Sahib Singhਜੇਹੜਾ ਪ੍ਰਭੂ (ਸਭ ਤੋਂ) ਉੱਚਾ ਹੈ, ਬੇਅੰਤ ਹੈ, ਜਿਸ ਦੇ ਗੁਣ ਗਿਣੇ ਨਹੀਂ ਜਾ ਸਕਦੇ, ਸਾਰੇ ਹੀ ਜੀਵ ਜਿਸ ਦੇ ਵੱਸ ਵਿਚ ਹਨ,

ਪਦ ਅਰਥ ਅਪਾਰ = ਬੇਅੰਤ {ਅ-ਪਾਰ}। ਅਗਨਤ = {ਅ-ਗਨਤ} ਜਿਸ ਦੇ ਗੁਣ ਗਿਣੇ ਨਹੀਂ ਜਾ ਸਕਦੇ। ਸਭਿ = ਸਾਰੇ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਜਿਸੁ ਹਾਥਿ = ਜਿਸ (ਪ੍ਰਭੂ) ਦੇ ਹੱਥ ਵਿਚ।

SikhNet (Spanish)Lo más Alto de lo alto, Infinito, más allá de toda medida es el Señor; en Sus Manos están todos los seres.

ਨਾਨਕ ਪ੍ਰਭ ਸਰਣਾਗਤੀ; ਜਤ ਕਤ ਮੇਰੈ ਸਾਥਿ ॥੨॥੧੦॥੭੪॥

naanak prabh saranaagatee; jat kat merai saath |2|10|74|

Sant Singh KhalsaNanak has entered the Sanctuary of God; He is with me everywhere. ||2||10||74||
Manmohan SinghNanak has entered the sanctuary of the Lord, who is with him everywhere.
Manmohan Singh (Punjabi)ਨਾਨਕ ਨੇ ਸਾਹਿਬ ਦੀ ਸ਼ਰਣ ਲਈ ਹੈ, ਜੋ ਹਰ ਥਾਂ ਉਸ ਦੇ ਅੰਗ ਸੰਗ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਪ੍ਰਭੂ ਕੀ ਸਰਣ ਕੋ ਪ੍ਰਾਪਤਿ ਭਇਆ ਹੂੰ, ਸੋਈ ਵਾਹਿਗੁਰੂ (ਜਤ ਕਤ) ਜਹਾਂ ਕਹਾਂ ਮੇਰੇ ਸਾਥ ਸਹਾਇਕ ਹੈ॥੨॥੧੦॥੭੪॥☬ਪੁਨਾ ਤਿਸੀ ਪ੍ਰਥਾਇ ਕਹਤੇ ਹੈਂ:
Prof. Sahib Singhਹੇ ਨਾਨਕ! (ਤੂੰ ਉਸ) ਪ੍ਰਭੂ ਦੀ ਸਰਨ ਪਿਆ ਰਹੁ (ਤੇ, ਯਕੀਨ ਰੱਖ ਕਿ) ਉਹ ਪ੍ਰਭੂ ਹਰ ਥਾਂ ਮੇਰੇ ਅੰਗ-ਸੰਗ ਹੈ ॥੨॥੧੦॥੭੪॥

ਪਦ ਅਰਥ ਜਤ ਕਤ = ਜਿਥੇ ਕਿੱਥੇ, ਹਰ ਥਾਂ। ਮੇਰੈ ਸਾਥਿ = ਮੇਰੇ ਨਾਲ ॥੨॥੧੦॥੭੪॥

SikhNet (Spanish)Nanak ha buscado el Refugio de Dios, Quien habita en él en todo momento.(2-10-74)

Open this shabad (7 lines, Angs 818-819) →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਗੁਰੁ ਪੂਰਾ ਆਰਾਧਿਆ; ਹੋਏ ਕਿਰਪਾਲ ॥

gur pooraa aaraadhiaa; hoe kirapaal |

Sant Singh KhalsaI worship the Perfect Guru in adoration; He has become merciful to me.
Manmohan SinghI have contemplated the Perfect "Guru and he has become merciful unto me".
Manmohan Singh (Punjabi)ਮੈਂ ਪੂਰਨ ਗੁਰਾਂ ਦਾ ਚਿੰਤਨ ਕੀਤਾ ਹੈ ਅਤੇ ਉਹ ਮੇਰੇ ਉਤੇ ਮਿਹਰਬਾਨ ਹੋ ਗਏ ਹਨ।
Fareedkot Teekaਜਬ ਪੂਰਾ ਸਤਿਗੁਰ ਹਮ ਨੇ ਅਰਾਧਿਆ ਤਬ ਵਾਹਿਗੁਰੂ ਹਮਾਰੇ ਪਰ ਕ੍ਰਿਪਾਲ ਭਏ ਹੈਂ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਨੂੰ ਹਿਰਦੇ ਵਿਚ ਵਸਾਈ ਰੱਖਦਾ ਹੈ, ਜਿਸ ਉੱਤੇ ਗੁਰੂ ਦਇਆਵਾਨ ਹੁੰਦਾ ਹੈ,

ਪਦ ਅਰਥ ਆਰਾਧਿਆ = ਮਨ ਵਿਚ ਯਾਦ ਰੱਖਿਆ। ਕਿਰਪਾਲ = ਦਇਆਵਾਨ {ਕ੍ਰਿਪਾ-ਆਲਯ}।

SikhNet (Spanish)Meditando en Él, el Guru Perfecto me mostró Su Misericordia,

ਮਾਰਗੁ ਸੰਤਿ ਬਤਾਇਆ; ਤੂਟੇ ਜਮ ਜਾਲ ॥੧॥

maarag sant bataaeaa; tootte jam jaal |1|

Sant Singh KhalsaThe Saint has shown me the Way, and the noose of Death has been cut away. ||1||
Manmohan SinghThe saint has shown me the way and the death's noose is cut for me.
Manmohan Singh (Punjabi)ਸਾਧੂ ਨੇ ਮੈਨੂੰ ਰਸਤਾ ਵਿਖਾਲ ਦਿੱਤਾ ਹੈ ਅਤੇ ਮੇਰੇ ਲਈ ਮੌਤ ਦੀ ਫਾਹੀ ਕੱਟੀ ਗਈ ਹੈ।
Fareedkot Teekaਸੰਤੋਂ ਨੇ (ਮਾਰਗੁ) ਰਸਤਾ ਦਸਿਆ ਹੈ, ਤਿਸ ਕਰ ਜਮ ਕੇ ਜਾਲ ਸਭ ਟੂਟ ਗਏ ਹੈਂ॥
Prof. Sahib Singhਜਿਸ ਮਨੁੱਖ ਨੂੰ ਗੁਰੂ ਨੇ (ਸਹੀ ਜੀਵਨ ਦਾ) ਰਸਤਾ ਦੱਸ ਦਿੱਤਾ, ਉਸ ਦੀਆਂ ਜਮ ਵਾਲੀਆਂ ਸਾਰੀਆਂ ਫਾਹੀਆਂ ਟੁੱਟ ਜਾਂਦੀਆਂ ਹਨ (ਉਸ ਦੇ ਉਹ ਮਾਨਸਕ ਬੰਧਨ ਟੁੱਟ ਜਾਂਦੇ ਹਨ, ਜੇਹੜੇ ਆਤਮਕ ਮੌਤ ਲਿਆਉਂਦੇ ਹਨ) ॥੧॥

ਪਦ ਅਰਥ ਮਾਰਗੁ = (ਜੀਵਨ ਦਾ ਸਹੀ) ਰਸਤਾ। ਸੰਤਿ = ਗੁਰੂ ਨੇ, ਸੰਤ ਨੇ। ਜਮ ਜਾਲ = ਜਮ ਦੀਆਂ ਫਾਹੀਆਂ ॥੧॥

SikhNet (Spanish)el Santo me mostró el Sendero y el mensajero de la muerte ha quitado su garra de mi cuello.(1)

ਦੂਖ ਭੂਖ ਸੰਸਾ ਮਿਟਿਆ; ਗਾਵਤ ਪ੍ਰਭ ਨਾਮ ॥

dookh bhookh sansaa mittiaa; gaavat prabh naam |

Sant Singh KhalsaPain, hunger and scepticism have been dispelled, singing the Name of God.
Manmohan SinghSinging the praise of the Lord's Name, my pain, hunger and doubt have departed.
Manmohan Singh (Punjabi)ਸਾਈਂ ਦੇ ਨਾਮ ਦਾ ਜੱਸ ਗਾਇਨ ਕਰਨ ਦੁਆਰਾ, ਮੇਰੀ ਪੀੜ, ਭੁੱਖ ਅਤੇ ਵਹਿਮ ਦੂਰ ਹੋ ਗਏ ਹਨ।
Fareedkot Teekaਤਿਸ ਪ੍ਰਭੂ ਕਾ ਨਾਮ ਗਾਵਤਿਆਂ ਹੋਇਆਂ ਸਰਬ ਦੂਖ ਭੂਖ ਔਰ ਸੰਸਾ ਮਿਟ ਗਇਆ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਦੁੱਖ, ਸਾਰੀਆਂ ਭੁੱਖਾਂ, ਸਾਰੇ ਸਹਿਮ ਮਿਟ ਜਾਂਦੇ ਹਨ।

ਪਦ ਅਰਥ ਸੰਸਾ = ਸਹਿਮ।

SikhNet (Spanish)Cantando el Nombre del Señor mi hambre y mi dolor se han calmado;

ਸਹਜ ਸੂਖ ਆਨੰਦ ਰਸ; ਪੂਰਨ ਸਭਿ ਕਾਮ ॥੧॥ ਰਹਾਉ ॥

sehaj sookh aanand ras; pooran sabh kaam |1| rahaau |

Sant Singh KhalsaI am blessed with celestial peace, poise, bliss and pleasure, and all my affairs have been perfectly resolved. ||1||Pause||
Manmohan SinghI am blessed with poise, peace, pleasure and comforts and mine affairs are all arranged. Pause.
Manmohan Singh (Punjabi)ਮੈਨੂੰ ਅਡੋਲਤਾ, ਠੰਢ-ਚੈਨ, ਖੁਸ਼ੀ ਅਤੇ ਆਰਾਮ ਪਰਾਪਤ ਹੋ ਗਏ ਹਨ ਅਤੇ ਮੇਰੇ ਸਾਰੇ ਕਾਰਜ ਸੌਰ ਗਏ ਹਨ। ਠਹਿਰਾਉ।
Fareedkot Teekaਪੁਨਾ (ਰਸ) ਪ੍ਰੇਮ ਔਰ ਅਨੰਦ ਮੇਂ ਮਗਨ ਹੋਇਕਰ (ਸਹਜ ਸੂਖ) ਆਤਮ ਸੁਖ ਹਮ ਨੇ ਪਾਇਆ ਹੈ, ਤਿਸੀ ਸੇ ਸਰਬ ਕਾਮ ਹਮਾਰੇ ਪੂਰਨ ਭਏ ਹੈਂ॥੧॥ ਰਹਾਉ ॥
Prof. Sahib Singh(ਨਾਮ ਦੀ ਬਰਕਤਿ ਨਾਲ) ਆਤਮਕ ਅਡੋਲਤਾ ਦੇ ਸੁਖ ਆਨੰਦ ਸੁਆਦ (ਪ੍ਰਾਪਤ ਹੋ ਜਾਂਦੇ ਹਨ)। ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ॥੧॥ ਰਹਾਉ ॥

ਪਦ ਅਰਥ ਸਹਜ = ਆਤਮਕ ਅਡੋਲਤਾ। ਸਭਿ = ਸਾਰੇ। ਕਾਮ = ਕੰਮ ॥੧॥ ਰਹਾਉ ॥

SikhNet (Spanish)he sido bendecido con la Bondad, Éxtasis y Paz y estoy íntegramente satisfecho. (1-Pausa)

ਜਲਨਿ ਬੁਝੀ ਸੀਤਲ ਭਏ; ਰਾਖੇ ਪ੍ਰਭਿ ਆਪ ॥

jalan bujhee seetal bhe; raakhe prabh aap |

Sant Singh KhalsaThe fire of desire has been quenched, and I am cooled and soothed; God Himself saved me.
Manmohan SinghThe fire is quenched. I have become cool and the Lord Himself has saved me.
Manmohan Singh (Punjabi)ਅੱਗ ਬੁੱਝ ਗਈ ਹੈ। ਮੈਂ ਠੰਡਾ-ਠਾਰ ਹੋ ਗਿਆ ਹਾਂ ਅਤੇ ਸੁਆਮੀ ਨੇ ਖੁਦ ਮੇਰੀ ਰਖਿਆ ਕੀਤੀ ਹੈ।
Fareedkot Teekaਆਪ ਪ੍ਰਭੂ ਹਮਾਰੇ ਰਾਖੇ ਭਏ ਹੈਂ, ਤਿਸੀ ਤੇ ਸਭ ਜਲਨਤਾ ਹਮਾਰੀ ਬੁਝ ਗਈ ਹੈ ਔ ਹਮ ਸੀਤਲ ਰੂਪ ਭਏ ਹੈਂ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੇ ਪ੍ਰਭੂ ਦਾ ਨਾਮ ਸਿਮਰਿਆ) ਪ੍ਰਭੂ ਨੇ ਆਪ (ਉਸ ਦੀ ਜਮ ਜਾਲ ਤੋਂ) ਰਾਖੀ ਕੀਤੀ (ਉਸ ਦੇ ਅੰਦਰੋਂ ਵਿਕਾਰਾਂ ਦੀ) ਸੜਨ ਮਿਟ ਗਈ, ਉਸ ਦਾ ਮਨ ਠੰਢਾ-ਠਾਰ ਹੋ ਗਿਆ।

ਪਦ ਅਰਥ ਜਲਨਿ = ਸੜਨ। ਪ੍ਰਭਿ = ਪ੍ਰਭੂ ਨੇ।

SikhNet (Spanish)Mi fuego interno se ha extinguido y he sido refrescado; el Señor Mismo me ha protegido.

ਨਾਨਕ. ਪ੍ਰਭ ਸਰਣਾਗਤੀ; ਜਾ ਕਾ ਵਡ ਪਰਤਾਪ ॥੨॥੧੧॥੭੫॥

naanak. prabh saranaagatee; jaa kaa vadd parataap |2|11|75|

Sant Singh KhalsaNanak has entered the Sanctuary of God; His glorious radiance is so great! ||2||11||75||
Manmohan SinghNanak has sought the refuge of the Lord, great is whose glory.
Manmohan Singh (Punjabi)ਨਾਨਕ ਨੇ ਸਾਹਿਬ ਦੀ ਓਟ ਲਈ ਹੈ, ਵਿਸ਼ਾਲ ਹੈ ਜਿਸ ਦਾ ਤਪ-ਤੇਜ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਸ ਪ੍ਰਭੂ ਕੀ ਸਰਣ ਮੇਂ ਪ੍ਰਾਪਤਿ ਭਏ ਹੈਂ, ਜਿਸ ਕਾ ਪ੍ਰਤਾਪ ਸਰਬ ਤੇ ਬਡਾ ਹੈ॥੨॥੧੧॥੭੫॥☬ਸਤਸੰਗ ਔ ਨਾਮ ਕਾ ਲਾਭ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਪ੍ਰਭੂ ਵਿਚ ਇਤਨੀ ਵੱਡੀ ਤਾਕਤ ਹੈ ਤੂੰ ਭੀ ਉਸ ਦੀ ਸਰਨ ਪਿਆ ਰਹੁ ॥੨॥੧੧॥੭੫॥

ਪਦ ਅਰਥ ਜਾ ਕਾ = ਜਿਸ (ਪ੍ਰਭੂ) ਦਾ ॥੨॥੧੧॥੭੫॥

SikhNet (Spanish)Nanak busca el Refugio de Dios; ¡qué Maravillosa es Su Gloria!(2-11-75)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਧਰਤਿ ਸੁਹਾਵੀ ਸਫਲ ਥਾਨੁ; ਪੂਰਨ ਭਏ ਕਾਮ ॥

dharat suhaavee safal thaan; pooran bhe kaam |

Sant Singh KhalsaThe earth is beautified, all places are fruitful, and my affairs are perfectly resolved.
Manmohan SinghThe body-field is beautified, the mind-site is blessed, affairs are adjusted,
Manmohan Singh (Punjabi)ਦੇਹ-ਖੇਤ ਸੁਹਾਵਣਾ ਹੋ ਜਾਂਦਾ ਹੈ, ਹਿਰਦਾ-ਸਥਾਨ ਸੁਲੱਖਣਾ ਹੋ ਜਾਂਦਾ ਹੈ, ਕਾਰਜ ਸਿਰੇ ਚੜ੍ਹ ਜਾਂਦੇ ਹਨ,
Fareedkot Teekaਨਾਮ ਸਿਮਰਨ ਤੇ ਦੇਹ ਰੂਪੀ ਧਰਤੀ ਸੋਭਨੀਕ ਭਈ ਹੈ ਔ ਇੰਦ੍ਰੇਯ ਅਸਥਾਨ ਭੀ ਹਮਾਰੇ ਸਫਲ ਹੋਏ ਹੈਂ, ਪੁਨਾ ਸਰਬ (ਕਾਮ) ਸੰਕਲਪ ਪੂਰਨ ਭਏ ਹੈਂ॥
Prof. Sahib Singh(ਹੇ ਭਾਈ!) ਉਸ ਮਨੁੱਖ ਦਾ ਸਰੀਰ ਸੋਹਣਾ ਹੋ ਜਾਂਦਾ ਹੈ (ਉਸ ਦੇ ਗਿਆਨ-ਇੰਦ੍ਰੇ ਸੁਚੱਜੇ ਹੋ ਜਾਂਦੇ ਹਨ), ਉਸ ਦਾ ਹਿਰਦਾ-ਥਾਂ ਜੀਵਨ-ਮਨੋਰਥ ਪੂਰਾ ਕਰਨ ਵਾਲਾ ਬਣ ਜਾਂਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ,

ਪਦ ਅਰਥ ਧਰਤਿ = (ਕਰਮ ਬੀਜ ਬੀਜਣ ਵਾਲੀ) ਸਰੀਰ-ਧਰਤੀ। ਸੁਹਾਵੀ = ਸੋਹਣੀ। ਸਫਲ = ਕਾਮਯਾਬ। ਥਾਨੁ = ਹਿਰਦਾ-ਥਾਂ। ਕਾਮ = (ਸਾਰੇ) ਕੰਮ।

SikhNet (Spanish)Bendito es el lugar, bendita la tierra en donde uno canta siempre el Nombre del Señor.

ਭਉ ਨਾਠਾ. ਭ੍ਰਮੁ ਮਿਟਿ ਗਇਆ; ਰਵਿਆ ਨਿਤ ਰਾਮ ॥੧॥

bhau naatthaa. bhram mitt geaa; raviaa nit raam |1|

Sant Singh KhalsaFear runs away, and doubt is dispelled, dwelling constantly upon the Lord. ||1||
Manmohan Singhfear flees and doubt is dispelled; by ever meditating on the Lord.
Manmohan Singh (Punjabi)ਡਰ ਭੱਜ ਜਾਂਦੇ ਹੈ ਅਤੇ ਸੰਦੇਹ ਦੂਹ ਹੋ ਜਾਂਦੇ ਹਨ; ਸਦਾ ਸਾਹਿਬ ਦਾ ਸਿਮਰਨ ਕਰਨ ਦੁਆਰਾ।
Fareedkot Teekaਜਮਾਦਿਕੋਂ ਕਾ ਡਰੁ ਹਮਾਰਾ ਭਾਗ ਗ੍ਯਾ ਹੈ, ਪੁਨਃ ਭ੍ਰਮ ਭੀ ਦੂਰ ਹੋ ਗਿਆ ਹੈ, ਕਯੋਂਕਿ ਨਿਤ੍ਯ ਰਾਮ ਕੋ ਹਮ ਨੇ (ਰਵਿਆ) ਜਪਿਆ ਹੈ॥੧॥
Prof. Sahib Singh(ਜੇਹੜਾ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ) ਪ੍ਰਭੂ ਦਾ ਨਾਮ ਸਦਾ ਸਿਮਰਦਾ ਹੈ। (ਉਸ ਦੇ ਮਨ ਵਿਚੋਂ ਹਰੇਕ ਕਿਸਮ ਦਾ) ਡਰ ਦੂਰ ਹੋ ਜਾਂਦਾ ਹੈ, ਭਟਕਣਾ ਮਿਟ ਜਾਂਦੀ ਹੈ ॥੧॥

ਪਦ ਅਰਥ ਭ੍ਰਮੁ = ਭਰਮ, ਭਟਕਣ। ਰਵਿਆ = ਸਿਮਰਿਆ ॥੧॥

SikhNet (Spanish)Ahí los miedos y las dudas son erradicados y uno se encuentra totalmente satisfecho. (1)

ਸਾਧ ਜਨਾ ਕੈ ਸੰਗਿ ਬਸਤ; ਸੁਖ ਸਹਜ ਬਿਸ੍ਰਾਮ ॥

saadh janaa kai sang basat; sukh sehaj bisraam |

Sant Singh KhalsaDwelling with the humble Holy people, one finds peace, poise and tranquility.
Manmohan SinghAbiding with the saintly persons, the mortal rests in peace and poise.
Manmohan Singh (Punjabi)ਸੰਤ-ਸਰੂਪ ਪੁਰਸ਼ਾਂ ਨਾਲ ਵਸਣ ਦੁਆਰਾ, ਪ੍ਰਾਣੀ ਠੰਢ-ਚੈਨ ਅਤੇ ਅਡੋਲਤਾ ਅੰਦਰ ਆਰਾਮ ਪਾਉਂਦਾ ਹੈ।
Fareedkot Teekaਸਾਧ ਜਨਾਂ ਕੇ ਸੰਗ ਬਸਨੇ ਤੇ ਹਮ ਕੋ (ਸਹਜ) ਆਤਮ ਸੁਖ ਮੇਂ ਬਿਸ੍ਰਾਮ ਭਇਆ ਹੈ॥
Prof. Sahib Singhਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਹੁੰਦਾ ਹੈ, (ਮਨ ਨੂੰ) ਸ਼ਾਂਤੀ ਮਿਲਦੀ ਹੈ।

ਪਦ ਅਰਥ ਕੈ ਸੰਗਿ = ਦੇ ਨਾਲ, ਦੀ ਸੰਗਤਿ ਵਿਚ। ਬਸਤ = ਵੱਸਦਿਆਂ। ਸਹਜ = ਆਤਮਕ ਅਡੋਲਤਾ। ਬਿਸ੍ਰਾਮ = ਸ਼ਾਂਤੀ।

SikhNet (Spanish)Habitando con los Santos uno descansa en la Paz;

ਸਾਈ ਘੜੀ ਸੁਲਖਣੀ; ਸਿਮਰਤ ਹਰਿ ਨਾਮ ॥੧॥ ਰਹਾਉ ॥

saaee gharree sulakhanee; simarat har naam |1| rahaau |

Sant Singh KhalsaBlessed and auspicious is that time, when one meditates in remembrance on the Lord's Name. ||1||Pause||
Manmohan SinghAuspicious is the time when the Lord's Name is meditated upon. Pause.
Manmohan Singh (Punjabi)ਮੁਬਾਰਕ ਹੈ ਉਹ ਸਮਾਂ, ਜਦ ਸਾਹਿਬ ਨੇ ਨਾਮ ਦਾ ਆਰਾਧਨ ਕੀਤਾ ਜਾਂਦਾ ਹੈ। ਠਹਿਰਾਉ।
Fareedkot Teekaਤਾਂ ਤੇ ਸੋਈ ਘੜੀ ਸ੍ਰੇਸ਼ਟ ਲਖਣੋਂ ਵਾਲੀ ਅਰਥਾਤ ਸਫਲ ਹੈ, ਜਿਸ ਮੇਂ ਹਰਿ ਨਾਮ ਕੌ ਸਿਮਰਤੇ ਰਹੀਏ॥੧॥ ਰਹਾਉ ॥
Prof. Sahib Singh(ਹੇ ਭਾਈ! ਮਨੁੱਖ ਦੇ ਜੀਵਨ ਵਿਚ) ਉਹੀ ਘੜੀ ਭਾਗਾਂ ਵਾਲੀ ਹੁੰਦੀ ਹੈ; (ਜਦੋਂ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮਾਤਮਾ ਦਾ ਨਾਮ ਸਿਮਰਦਾ ਹੈ ॥੧॥ ਰਹਾਉ ॥

ਪਦ ਅਰਥ ਸਾਈ = ਉਹੀ {ਇਸਤ੍ਰੀ ਲਿੰਗ}। ਸੁਲਖਣੀ = ਚੰਗੇ ਲੱਛਣਾਂ ਵਾਲੀ, ਭਾਗਾਂ ਵਾਲੀ ॥੧॥ ਰਹਾਉ ॥

SikhNet (Spanish)sí, bendito es el momento en el que uno medita en el Nombre del Señor. (1-Pausa)

ਪ੍ਰਗਟ ਭਏ ਸੰਸਾਰ ਮਹਿ; ਫਿਰਤੇ ਪਹਨਾਮ ॥

pragatt bhe sansaar meh; firate pahanaam |

Sant Singh KhalsaThey have become famous throughout the world; before this, no one even knew their names.
Manmohan SinghRenowned become they in the world, whose Name no one knew before.
Manmohan Singh (Punjabi)ਉਹ ਜਗਤ ਵਿੱਚ ਨਾਮਵਰ ਹੋ ਜਾਂਦੇ ਹਨ, ਜਿਨ੍ਹਾਂ ਦਾ ਨਾਮ ਪਹਿਲਾਂ ਕੋਈ ਜਾਣਦਾ ਹੀ ਨਹੀਂ ਸੀ।
Fareedkot Teekaਸੋ (ਪਹਨਾਮ) ਛਿਪੇ ਹੂਏ ਫਿਰਤੇ ਥੇ, ਸੋ ਨਾਮ ਕੇ ਪ੍ਰਤਾਪ ਸੇ ਸੰਸਾਰ ਮੇਂ ਪ੍ਰਗਟ ਹੈਂ॥
Prof. Sahib Singhਹੇ ਭਾਈ! ਜੇਹੜੇ ਮਨੁੱਖਾਂ ਨੂੰ ਪਹਿਲਾਂ ਕੋਈ ਭੀ ਜਾਣਦਾ-ਸਿੰਞਾਣਦਾ ਨਹੀਂ ਸੀ (ਸਾਧ ਸੰਗਤਿ ਵਿਚ ਟਿਕ ਕੇ ਸਿਮਰਨ ਦੀ ਬਰਕਤਿ ਨਾਲ) ਉਹ ਜਗਤ ਵਿਚ ਨਾਮਣੇ ਵਾਲੇ ਹੋ ਜਾਂਦੇ ਹਨ।

ਪਦ ਅਰਥ ਪ੍ਰਗਟ = ਪ੍ਰਸਿੱਧ, ਨਾਮਣੇ ਵਾਲੇ। ਮਹਿ = ਵਿਚ। ਪਹਨਾਮ = {ਫ਼: ਪਿਨਹਾਂ} ਲੁਕੇ ਹੋਏ, ਜਿਨ੍ਹਾਂ ਨੂੰ ਕੋਈ ਜਾਣਦਾ-ਬੁੱਝਦਾ ਨਹੀਂ ਸੀ।

SikhNet (Spanish)Y él, a quien nadie conocía por nombre, se vuelve renombrado en el mundo.

ਨਾਨਕ. ਤਿਸੁ ਸਰਣਾਗਤੀ; ਘਟ ਘਟ ਸਭ ਜਾਨ ॥੨॥੧੨॥੭੬॥

naanak. tis saranaagatee; ghatt ghatt sabh jaan |2|12|76|

Sant Singh KhalsaNanak has come to the Sanctuary of the One who knows each and every heart. ||2||12||76||
Manmohan SinghNanak has sought the protection of Him, who is Knower of all the hearts.
Manmohan Singh (Punjabi)ਨਾਨਕ ਨੇ ਉਸ ਦੀ ਪਨਾਹ ਲਈ ਹੈ, ਜੋ ਸਾਰੇ ਦਿਲਾਂ ਦੀਆਂ ਜਾਨਣਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ (ਘਟ ਘਟ) ਸਰਬ ਕੇ ਰਿਦੋਂ ਕਾ ਜਾਣੀ ਜਾਣ ਵਾਹਿਗੁਰੂ ਹੈ, ਤਿਸ ਕੀ ਹਮ ਸਰਣਾਗਤੀ ਹੈਂ॥੨॥੧੨॥੭੬॥☬ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਕਾ ਰੋਗ ਨਿਵਿਰਤ ਹੋਏ ਤੇ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਸਾਧ ਸੰਗਤਿ ਦਾ ਆਸਰਾ ਲੈ ਕੇ) ਉਸ ਪਰਮਾਤਮਾ ਦੀ ਸਦਾ ਸਰਨ ਪਏ ਰਹਿਣਾ ਚਾਹੀਦਾ ਹੈ ਜੇਹੜਾ ਹਰੇਕ ਜੀਵ ਦੇ ਹਿਰਦੇ ਦੀ ਹਰੇਕ ਗੱਲ ਜਾਣਨ ਵਾਲਾ ਹੈ ॥੨॥੧੨॥੭੬॥

ਪਦ ਅਰਥ ਤਿਸੁ = ਉਸ (ਪਰਮਾਤਮਾ) ਦੀ। ਘਟ ਘਟ ਜਾਨ = ਹਰੇਕ ਦੇ ਦਿਲ ਦੀ ਜਾਣਨ ਵਾਲਾ ॥੨॥੧੨॥੭੬॥

SikhNet (Spanish)Nanak busca el Refugio de ese Señor que vive en todos los corazones. (2-12-76)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਰੋਗੁ ਮਿਟਾਇਆ ਆਪਿ ਪ੍ਰਭਿ; ਉਪਜਿਆ ਸੁਖੁ ਸਾਂਤਿ ॥

rog mittaaeaa aap prabh; upajiaa sukh saant |

Sant Singh KhalsaGod Himself eradicated the disease; peace and tranquility have welled up.
Manmohan SinghThe Lord Himself has eradicated the disease and peace and tranquility have ensued.
Manmohan Singh (Punjabi)ਸੁਆਮੀ ਨੇ ਖੁਦ ਬੀਮਾਰੀ ਦੂਰ ਕਰ ਦਿੱਤੀ ਹੈ ਅਤੇ ਆਰਾਮ ਤੇ ਠੰਢ-ਚੈਨ ਉਤਪੰਨ ਹੋ ਆਏ ਹਨ।
Fareedkot Teekaਆਪ ਪ੍ਰਭੂ ਨੇ ਰੋਗ ਮਿਟਾਇਆ ਹੈ, ਸਾਂਤ ਸੁਖ ਆਨ ਉਪਜਤਾ ਭਇਆ ਹੈ॥
Prof. Sahib Singhਹੇ ਭਾਈ! ਪ੍ਰਭੂ ਨੇ ਆਪ ਹੀ (ਮੇਰੇ ਪਿਆਰੇ ਦਾ) ਰੋਗ ਦੂਰ ਕੀਤਾ ਹੈ, (ਉਸੇ ਦੀ ਮੇਹਰ ਨਾਲ) ਸੁਖ ਮਿਲਿਆ ਹੈ ਸ਼ਾਂਤੀ ਮਿਲੀ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਉਪਜਿਆ = ਪੈਦਾ ਹੋਇਆ।

SikhNet (Spanish)Mi maldad ha cesado; el Señor Mismo me ha bendecido con Paz y Dicha.

ਵਡ ਪਰਤਾਪੁ ਅਚਰਜ ਰੂਪੁ; ਹਰਿ ਕੀਨੑੀ ਦਾਤਿ ॥੧॥

vadd parataap acharaj roop; har keenaee daat |1|

Sant Singh KhalsaThe Lord blessed me with the gifts of great, glorious radiance and wondrous form. ||1||
Manmohan SinghGod has blessed me with the gift of great glory and wondrous form.
Manmohan Singh (Punjabi)ਵਾਹਿਗੁਰੂ ਨੇ ਮੈਨੂੰ ਭਾਰੀ ਤਪ-ਤੇਜ ਅਤੇ ਅਸਚਰਜ ਸਰੂਪ ਦੀ ਬਖਸ਼ਿਸ਼ ਦਿੱਤੀ ਹੈ।
Fareedkot Teekaਵੱਡਾ ਜਿਸ ਕਾ ਪ੍ਰਤਾਪ ਹੈ ਤਿਸ ਅਸਚਰਜ ਰੂਪ ਹਰੀ ਨੇ ਹਮ ਕੋ ਦਾਤ ਕਰੀ ਹੈ॥੧॥
Prof. Sahib Singhਉਹ ਪਰਮਾਤਮਾ ਵੱਡੇ ਪਰਤਾਪ ਵਾਲਾ ਹੈ, ਅਚਰਜ ਸਰੂਪ ਵਾਲਾ ਹੈ, ਉਸੇ ਨੇ ਹੀ (ਮੇਰੇ ਉਤੇ) ਬਖ਼ਸ਼ਸ਼ ਕੀਤੀ ਹੈ ॥੧॥

ਪਦ ਅਰਥ ਵਡ ਪਰਤਾਪੁ = ਵੱਡੇ ਪਰਤਾਪ ਵਾਲਾ। ਅਚਰਜ ਰੂਪੁ = ਅਚਰਜ ਸਰੂਪ ਵਾਲਾ ॥੧॥

SikhNet (Spanish)Oh, mi Señor es Glorioso y Maravilloso; Él es Quien me ha bendecido. (1)

ਗੁਰਿ ਗੋਵਿੰਦਿ ਕ੍ਰਿਪਾ ਕਰੀ; ਰਾਖਿਆ ਮੇਰਾ ਭਾਈ ॥

gur govind kripaa karee; raakhiaa meraa bhaaee |

Sant Singh KhalsaThe Guru, the Lord of the Universe, has shown mercy to me, and saved my brother.
Manmohan SinghMy Guru-God has shown mercy and has saved my brother.
Manmohan Singh (Punjabi)ਮੇਰੇ ਗੁਰੂ ਪਰਮੇਸ਼ਰ ਨੇ ਮਿਹਰ ਧਾਰੀ ਹੈ ਅਤੇ ਮੇਰੇ ਭਰਾ ਨੂੰ ਰੱਖ ਲਿਆ ਹੈ।
Fareedkot Teekaਜਬ ਗੁਰੋਂ ਨੇ ਕ੍ਰਿਪਾ ਕਰੀ ਹੈ ਤਬ ਮੇਰਾ (ਭਾਈ) ਭਾਵਨੇ ਵਾਲਾ ਅਰਥਾਤ ਪਿਆਰਾ ਹਰਿ ਗੋਬਿੰਦ ਜੀ ਰਾਖ ਲੀਆ ਹੈ॥
Prof. Sahib Singh(ਵੇਖੋ, ਉਸ ਦੀ ਮੇਹਰ ਕਿ) ਗੁਰੂ ਨੇ ਪਰਮਾਤਮਾ ਨੇ (ਹੀ ਮੇਰੇ ਉੱਤੇ) ਕਿਰਪਾ ਕੀਤੀ ਹੈ, ਮੇਰੇ ਪਿਆਰੇ ਨੂੰ (ਹੱਥ ਦੇ ਕੇ) ਬਚਾ ਲਿਆ ਹੈ।

ਪਦ ਅਰਥ ਗੁਰਿ = ਗੁਰੂ ਨੇ। ਗੋਬਿੰਦ = ਗੋਬਿੰਦ ਨੇ। ਭਾਈ = ਪਿਆਰਾ।

SikhNet (Spanish)Mi Dios Guru ha tenido Misericordia de mí y ha salvado a mis amados compañeros.

ਹਮ ਤਿਸ ਕੀ ਸਰਣਾਗਤੀ; ਜੋ ਸਦਾ ਸਹਾਈ ॥੧॥ ਰਹਾਉ ॥

ham tis kee saranaagatee; jo sadaa sahaaee |1| rahaau |

Sant Singh KhalsaI am under His Protection; He is always my help and support. ||1||Pause||
Manmohan SinghI am under the protection of Him, who is ever a Helper of mine. Pause.
Manmohan Singh (Punjabi)ਮੈਂ ਉਸ ਦੀ ਪਨਾਹ ਹੇਠਾਂ ਹਾਂ, ਜੋ ਸਦੀਵ ਹੀ ਮੇਰਾ ਮਦਦਗਾਰ ਹੈ। ਠਹਿਰਾਉ।
Fareedkot Teekaਹਮ ਸਦਾ ਤਿਸ ਵਾਹਿਗੁਰੂ ਕੀ ਸਰਣਾਗਤੀ ਹੈਂ, ਜੋ ਹਮਾਰਾ ਸਦਾ ਸਹਾਇਕ ਹੈ॥੧॥ ਰਹਾਉ ॥
Prof. Sahib Singhਹੇ ਭਾਈ! ਮੈਂ ਤਾਂ ਉਸ ਪਰਮਾਤਮਾ ਦਾ ਹੀ ਆਸਰਾ ਲਿਆ ਹੋਇਆ ਹੈ, ਜੋ ਸਦਾ ਸਹਾਇਤਾ ਕਰਨ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਤਿਸ ਕੀ = {ਲਫ਼ਜ਼ 'ਤਿਸੁ' ਦੇ ਅੱਖਰ 'ਸ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}। ਸਹਾਈ = ਸਹਾਇਤਾ ਕਰਨ ਵਾਲਾ ॥੧॥ ਰਹਾਉ ॥

SikhNet (Spanish)He buscado el Refugio de Aquél que es nuestro Soporte.(1-Pausa)

ਬਿਰਥੀ ਕਦੇ. ਨ ਹੋਵਈ; ਜਨ ਕੀ ਅਰਦਾਸਿ ॥

birathee kade. na hovee; jan kee aradaas |

Sant Singh KhalsaThe prayer of the Lord's humble servant is never offered in vain.
Manmohan SinghThe prayer of God's slave goes not vain ever.
Manmohan Singh (Punjabi)ਰੱਬ ਦੇ ਗੋਲੇ ਦੀ ਪ੍ਰਾਰਥਨਾ ਕਦਾਚਿੱਤ ਵਿਅਰਥ ਨਹੀਂ ਜਾਂਦੀ।
Fareedkot Teekaਮੈਂ ਜਨ ਕੀ ਅਰਦਾਸ ਬਿਅਰਥ ਕਬੀ ਨਹੀਂ ਹੋਵਤੀ ਹੈ॥
Prof. Sahib Singh(ਹੇ ਭਾਈ! ਪ੍ਰਭੂ ਦੇ ਦਰ ਦੇ ਹੀ ਸੇਵਕ ਬਣੇ ਰਹੋ) ਸੇਵਕ ਦੀ ਅਰਜ਼ੋਈ ਕਦੇ ਖ਼ਾਲੀ ਨਹੀਂ ਜਾਂਦੀ (ਪ੍ਰਭੂ ਜ਼ਰੂਰ ਸਹਾਇਤਾ ਕਰਦਾ ਹੈ, ਤੇ, ਰੋਗ ਆਦਿਕਾਂ ਤੋਂ ਆਪ ਹੀ ਬਚਾਂਦਾ ਹੈ)।

ਪਦ ਅਰਥ ਬਿਰਥੀ = ਵਿਅਰਥ, ਫਲ-ਹੀਨ। ਹੋਵਈ = ਹੋਵਏ, ਹੋਵੈ, ਹੁੰਦੀ। ਜਨ = ਸੇਵਕ।

SikhNet (Spanish)La Alabanza del Devoto del Señor nunca se desperdicia.

ਨਾਨਕ ਜੋਰੁ ਗੋਵਿੰਦ ਕਾ; ਪੂਰਨ ਗੁਣਤਾਸਿ ॥੨॥੧੩॥੭੭॥

naanak jor govind kaa; pooran gunataas |2|13|77|

Sant Singh KhalsaNanak takes the strength of the Perfect Lord of the Universe, the treasure of excellence. ||2||13||77||
Manmohan SinghNanak has the strength of the Perfect Lord who is the Treasure of excellences.
Manmohan Singh (Punjabi)ਨਾਨਕ ਦੇ ਪੱਲੇ ਗੁਣਾਂ ਦੇ ਖਜਾਨੇ, ਪੂਰੇ ਪ੍ਰਭੂ ਦੀ ਤਾਕਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੂਰਣ ਗੁਣੋਂ ਕੇ (ਤਾਸਿ) ਸਮੁੰਦਰ ਗੋਬਿੰਦ ਕਾ ਹੀ ਹਮ ਕੌ ਜੋਰ ਹੈ॥੨॥੧੩॥੭੭॥☬ਪੁਨਾ ਸਤਸੰਗ ਔ ਪਰਮੇਸਰ ਕੀ ਮਹਿਮਾਂ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ। ਮੈਨੂੰ ਤਾਂ ਉਸ ਪਰਮਾਤਮਾ ਦਾ ਹੀ ਆਸਰਾ ਹੈ ॥੨॥੧੩॥੭੭॥

ਪਦ ਅਰਥ ਜੋਰੁ = ਬਲ, ਤਾਣ, ਆਸਰਾ। ਗੁਣ ਤਾਸਿ = ਗੁਣਾਂ ਦਾ ਖ਼ਜ਼ਾਨਾ ॥੨॥੧੩॥੭੭॥

SikhNet (Spanish)Nanak se apoya en su Señor Todopoderoso, Quien es el Tesoro de Virtud.(2-13-77)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਮਰਿ ਮਰਿ ਜਨਮੇ; ਜਿਨ ਬਿਸਰਿਆ ਜੀਵਨ ਕਾ ਦਾਤਾ ॥

mar mar janame; jin bisariaa jeevan kaa daataa |

Sant Singh KhalsaThose who forget the Giver of life, die, over and over again, only to be reborn and die.
Manmohan SinghThey who forget God, the Giver of life, repeatedly die and are reborn.
Manmohan Singh (Punjabi)ਜੋ ਜਿੰਦਗੀ ਦੇਣਹਾਰ ਵਾਹਿਗੁਰੂ ਨੂੰ ਭੁਲਾਉਂਦਾ ਹੈ, ਉਹ ਮੁੜ ਮੁੜ ਕੇ ਮਰਦੇ ਤੇ ਜੰਮਦੇ ਹਨ।
Fareedkot Teekaਸੋ ਪੁਰਸ ਵਾਰੰਵਾਰ ਮ੍ਰਿਤ੍ਯ ਹੋ ਕਰ ਕੇ ਜਨਮੋਂ ਮੇਂ ਜਾਤੇ ਹੈਂ, ਜਿਨ ਕੋ ਜੀਵੋਂ ਕਾ ਦਾਤਾ ਵਾਹਿਗੁਰੂ ਵਿਸਰ ਗਿਆ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਜ਼ਿੰਦਗੀ ਦੇਣ ਵਾਲਾ ਪਰਮਾਤਮਾ ਭੁੱਲ ਜਾਂਦਾ ਹੈ, ਉਹ ਆਤਮਕ ਮੌਤ ਸਹੇੜ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।

ਪਦ ਅਰਥ ਮਰਿ = ਮਰਿ ਕੇ, ਆਤਮਕ ਮੌਤ ਸਹੇੜ ਕੇ। ਜਿਨ = ਜਿਨ੍ਹਾਂ ਨੂੰ। ਜੀਵਨ = ਜ਼ਿੰਦਗੀ।

SikhNet (Spanish)Los que abandonan al Señor de la vida, reencarnan una y otra vez.

ਪਾਰਬ੍ਰਹਮੁ ਜਨਿ ਸੇਵਿਆ; ਅਨਦਿਨੁ ਰੰਗਿ ਰਾਤਾ ॥੧॥

paarabraham jan seviaa; anadin rang raataa |1|

Sant Singh KhalsaThe humble servant of the Supreme Lord God serves Him; night and day, he remains imbued with His Love. ||1||
Manmohan SinghThe Supreme Lord's slave serves Him, and night and day remains imbued with His love.
Manmohan Singh (Punjabi)ਸ਼ਰੋਮਣੀ ਸਾਈਂ ਦਾ ਗੋਲਾ ਉਸ ਦੀ ਸੇਵਾ ਕਰਦਾ ਹੈ, ਅਤੇ ਰਾਤ ਦਿਨ ਉਸ ਦੀ ਪ੍ਰੀਤ ਨਾਲ ਰੰਗਿਆ ਰਹਿੰਦਾ ਹੈ।
Fareedkot Teekaਜਿਸ ਜਨ ਨੇ ਪਾਰਬ੍ਰਹਮ ਕੋ ਸੇਵਿਆ ਹੈ, ਸੋ ਜਨ ਤਿਸ ਕੇ (ਰੰਗਿ) ਪ੍ਰੇਮ ਮੇਂ ਰਾਤ ਦਿਨ ਰਤਾ ਹੂਆ ਹੈ॥੧॥
Prof. Sahib Singhਪਰ ਪ੍ਰਭੂ ਦੇ ਸੇਵਕ ਨੇ ਪ੍ਰਭੂ ਨੂੰ ਹਰ ਵੇਲੇ ਸਿਮਰਿਆ ਹੈ, (ਪ੍ਰਭੂ ਦਾ ਸੇਵਕ ਪ੍ਰਭੂ ਦੇ) ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ ॥੧॥

ਪਦ ਅਰਥ ਜਨਿ = ਜਨ ਨੇ, ਸੇਵਕ ਨੇ। ਸੇਵਿਆ = ਸਿਮਰਿਆ। ਅਨਦਿਨੁ = ਹਰ ਰੋਜ਼, ਹਰ ਵੇਲੇ। ਰੰਗਿ = ਪ੍ਰੇਮ ਵਿਚ ॥੧॥

SikhNet (Spanish)El Señor Supremo es servido siempre por Su Devoto, quien está imbuido en Su Amor. (1)

ਸਾਂਤਿ ਸਹਜੁ ਆਨਦੁ ਘਨਾ; ਪੂਰਨ ਭਈ ਆਸ ॥

saant sehaj aanad ghanaa; pooran bhee aas |

Sant Singh KhalsaI have found peace, tranquility and great ecstasy; my hopes have been fulfilled.
Manmohan SinghPossess I, immense peace, poise and pleasure, and my hope is realised.
Manmohan Singh (Punjabi)ਮੇਰੇ ਪੱਲੇ ਬੇਅੰਤ ਆਰਾਮ, ਅਡੋਲਤਾ ਅਤੇ ਖੁਸ਼ੀ ਹੈ ਅਤੇ ਮੇਰੀ ਉਮੀਦ ਪੂਰੀ ਹੋ ਗਈ ਹੈ।
Fareedkot Teekaਸਾਂਤੀ ਕੇ ਪ੍ਰਾਪਤ ਕਰਣੇ ਵਾਲਾ (ਸਹਜੁ) ਸੁਭਾਵਕ ਹੀ (ਘਨਾ) ਬਡਾ ਅਨੰਦ ਅਰਥਾਤ ਬ੍ਰਹਮਾਂਨੰਦ ਪ੍ਰਾਪਤ ਹੂਆ ਹੈ, ਔ ਹਮਾਰੀ ਸਭੀ ਆਸਾ ਪੂਰਨ ਭਈ ਹੈ॥
Prof. Sahib Singh(ਹੇ ਭਾਈ! ਸੇਵਕ ਦੇ ਹਿਰਦੇ ਵਿਚ) ਸ਼ਾਂਤੀ, ਆਤਮਕ ਅਡੋਲਤਾ ਤੇ ਬਹੁਤ ਆਨੰਦ ਬਣਿਆ ਰਹਿੰਦਾ ਹੈ। (ਉਸ ਦੀ) ਹਰੇਕ ਕਾਮਨਾ ਪੂਰੀ ਹੋ ਜਾਂਦੀ ਹੈ।

ਪਦ ਅਰਥ ਸਹਜੁ = ਆਤਮਕ ਅਡੋਲਤਾ। ਘਨਾ = ਬਹੁਤ।

SikhNet (Spanish)La Paz y la Felicidad lo adornan y sus deseos son cumplidos;

ਸੁਖੁ ਪਾਇਆ ਹਰਿ ਸਾਧਸੰਗਿ; ਸਿਮਰਤ ਗੁਣਤਾਸ ॥੧॥ ਰਹਾਉ ॥

sukh paaeaa har saadhasang; simarat gunataas |1| rahaau |

Sant Singh KhalsaI have found peace in the Saadh Sangat, the Company of the Holy; I meditate in remembrance on the Lord, the treasure of virtue. ||1||Pause||
Manmohan SinghI have obtained peace in the guild of the saints by contemplating on God, the Treasure of virtues. Pause.
Manmohan Singh (Punjabi)ਸਤਿ ਸੰਗਤ ਅੰਦਰ ਨੇਕੀਆਂ ਦੇ ਖਜਾਨੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਮੈਂ ਆਰਾਮ ਪਰਾਪਤ ਕਰ ਲਿਆ ਹੈ। ਠਹਿਰਾਉ।
Fareedkot Teekaਸਾਧ ਸੰਗ ਮੇਂ ਮਿਲ ਕਰ ਗੁਣੋਂ ਕੇ (ਤਾਸਿ) ਸਮੁੰਦਰ ਹਰੀ ਕੇ ਨਾਮ ਕੋ ਸਿਮਰਤਿਆਂ ਹੋਇਆਂ ਪਰਮ ਸੁਖ ਕੋ ਪਾਇ ਲੀਆ ਹੈ॥੧॥ ਰਹਾਉ ॥☬ਔਰ ਐਸੇ ਬੇਨਤੀ ਕਰਤੇ ਹਾਂ:
Prof. Sahib Singh(ਸੇਵਕ ਨੇ) ਗੁਣਾਂ ਦੇ ਖ਼ਜ਼ਾਨੇ ਹਰੀ (ਦਾ ਨਾਮ) ਸਾਧ ਸੰਗਤਿ ਵਿਚ ਸਿਮਰਦਿਆਂ (ਸਦਾ) ਆਤਮਕ ਆਨੰਦ ਪ੍ਰਾਪਤ ਕੀਤਾ ਹੈ ॥੧॥ ਰਹਾਉ ॥

ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ ॥੧॥ ਰਹਾਉ ॥

SikhNet (Spanish)recibe el Éxtasis de los Santos cuando habita en el Señor, el Tesoro de Virtud. (1-Pausa)

ਸੁਣਿ ਸੁਆਮੀ ਅਰਦਾਸਿ ਜਨ; ਤੁਮੑ ਅੰਤਰਜਾਮੀ ॥

sun suaamee aradaas jan; tuma antarajaamee |

Sant Singh KhalsaO my Lord and Master, please listen to the prayer of Your humble servant; You are the Inner-knower, the Searcher of hearts.
Manmohan SinghO Lord, hear Thou the prayer of Thy slave, Thou art the knower of hearts.
Manmohan Singh (Punjabi)ਹੇ ਸੁਆਮੀ! ਤੂੰ ਆਪਣੇ ਗੋਲੇ ਦੀ ਬੇਨਤੀ ਸ੍ਰਵਣ ਕਰ। ਤੂੰ ਦਿਲਾਂ ਦੀਆਂ ਜਾਨਣਹਾਰ ਹੈ।
Fareedkot Teekaਹੇ ਅੰਤਰਜਾਮੀ ਸਰਬ ਕੇ ਸੁਆਮੀ ਵਾਹਿਗੁਰੂ! ਮੈਂ ਜਨ ਕੀ ਅਰਦਾਸ ਤੋ ਸੁਣੋਂ॥
Prof. Sahib Singhਹੇ ਸੁਆਮੀ! ਤੂੰ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ (ਆਪਣੇ) ਸੇਵਕ ਦੀ ਅਰਦਾਸ (ਸਦਾ) ਸੁਣਦਾ ਹੈਂ।

ਪਦ ਅਰਥ ਸੁਣਿ = ਸੁਣੀ। ਸੁਆਮੀ = ਹੇ ਸੁਆਮੀ! ਅਰਦਾਸਿ ਜਨ = (ਆਪਣੇ) ਸੇਵਕ ਦੀ ਅਰਦਾਸ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ।

SikhNet (Spanish)Escucha mi oración, oh mi Dios, Conocedor Íntimo de los corazones,

ਥਾਨ ਥਨੰਤਰਿ ਰਵਿ ਰਹੇ; ਨਾਨਕ ਕੇ ਸੁਆਮੀ ॥੨॥੧੪॥੭੮॥

thaan thanantar rav rahe; naanak ke suaamee |2|14|78|

Sant Singh KhalsaNanak's Lord and Master is permeating and pervading all places and interspaces. ||2||14||78||
Manmohan SinghThe Master of Nanak, is contained in all the places and inter-spaces.
Manmohan Singh (Punjabi)ਨਾਨਕ ਦਾ ਮਾਲਕ ਸਾਰੀਆਂ ਥਾਵਾਂ ਅਤੇ ਉਨ੍ਹਾਂ ਦੀਆਂ ਵਿੱਥਾਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੈਂ ਜਨ ਕੇ ਸੁਆਮੀ! ਆਪ ਸਰਬ ਅਸਥਾਨੋਂ ਕੇ ਅੰਤਰ ਬਾਹਰ (ਰਵਿ ਰਹੇ) ਪੂਰਨ ਹੋ ਰਹੇ ਹੈਂ॥੨॥੧੪॥੭੮॥☬ਸਤਿਗੁਰੋਂ ਕੀ ਔ ਹਰੀ ਕੀ ਮਹਿਮਾਂ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ ਦੇ ਮਾਲਕ! ਤੂੰ ਹਰ ਥਾਂ ਵਿਚ ਵੱਸਦਾ ਹੈਂ ॥੨॥੧੪॥੭੮॥

ਪਦ ਅਰਥ ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ। ਰਵਿ ਰਹੇ = ਤੁਸੀ ਮੌਜੂਦ ਹੋ ॥੨॥੧੪॥੭੮॥

SikhNet (Spanish)Tú que prevaleces en los espacios y los espacios interiores y que eres mi Maestro.(2-14-78)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਤਾਤੀ ਵਾਉ. ਨ ਲਗਈ; ਪਾਰਬ੍ਰਹਮ ਸਰਣਾਈ ॥

taatee vaau. na lagee; paarabraham saranaaee |

Sant Singh KhalsaThe hot wind does not even touch one who is under the Protection of the Supreme Lord God.
Manmohan SinghNot even the hot wind touches him, who is under the protection of the Supreme Lord.
Manmohan Singh (Punjabi)ਗਰਮ ਹਵਾ ਤੱਕ ਉਸ ਨੂੰ ਨਹੀਂ ਲੱਗਦੀ, ਜੋ ਸ਼ਰੋਮਣੀ ਸਾਹਿਬ ਦੇ ਤਾਬੇ ਹੈ।
Fareedkot Teekaਪਾਰਬ੍ਰਹਮ ਕੀ ਸਰਣਾਈ ਹੋਣੇ ਸੇ ਪੁਨਾ ਤਾਤੀ ਵਾਉ ਨਹੀਂ ਲਾਗਤੀ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੀ ਸਰਨ ਪਿਆਂ (ਵਿਆਧੀਆਂ ਦਾ) ਸੇਕ ਨਹੀਂ ਲੱਗਦਾ।

ਪਦ ਅਰਥ ਤਾਤੀ = ਤੱਤੀ। ਤਾਤੀ ਵਾਉ = ਤੱਤੀ ਹਵਾ, ਸੇਕ। ਲਗਈ = ਲਗਏ, ਲੱਗੈ, ਲੱਗਦਾ।

SikhNet (Spanish)El Señor es mi Refugio y aún los vientos calientes no me tocan;

ਚਉਗਿਰਦ ਹਮਾਰੈ ਰਾਮ ਕਾਰ; ਦੁਖੁ. ਲਗੈ ਨ, ਭਾਈ ॥੧॥

chaugirad hamaarai raam kaar; dukh. lagai na, bhaaee |1|

Sant Singh KhalsaOn all four sides I am surrounded by the Lord's Circle of Protection; pain does not afflict me, O Siblings of Destiny. ||1||
Manmohan SinghOn my four sides is the Lord's circle, so pain afflicts me not, O brother.
Manmohan Singh (Punjabi)ਮੇਰੇ ਚਾਰੇ ਪਾਸੇ ਪ੍ਰਭੂ ਦਾ ਕੁੰਡਲ ਹੈ, ਇਸ ਲਈ ਮੈਨੂੰ ਕੋਈ ਪੀੜ ਨਹੀਂ ਪੋਂਹਦੀ, ਹੇ ਵੀਰ!
Fareedkot Teekaਹੇ ਭਾਈ! ਤਿਸ ਤੇ ਹਮਾਰੇ ਚੌਗਿਰਦ ਰਾਮ ਕੀ ਭਗਤੀ ਰੂਪ (ਕਾਰ) ਰਖ੍ਯਾ ਹੋ ਗਈ ਹੈ, ਪੁਨਾ ਦੁਖ ਨਹੀਂ ਲਾਗਤੇ ਹੈਂ॥੧॥
Prof. Sahib Singhਹੇ ਭਾਈ! ਅਸਾਂ ਜੀਵਾਂ ਦੇ ਦੁਆਲੇ ਪਰਮਾਤਮਾ ਦਾ ਨਾਮ (ਮਾਨੋ) ਇਕ ਲਕੀਰ ਹੈ (ਜਿਸ ਦੀ ਬਰਕਤਿ ਨਾਲ) ਕੋਈ ਦੁੱਖ ਪੋਹ ਨਹੀਂ ਸਕਦਾ ॥੧॥

ਪਦ ਅਰਥ ਚਉਗਿਰਦ = ਚੌਹੀਂ ਪਾਸੀਂ। ਰਾਮਕਾਰ = ਰਾਮ ਦੇ ਨਾਮ ਦੀ ਲਕੀਰ {ਨੋਟ: ਬਨਬਾਸ ਸਮੇ ਰਾਵਣ ਸੀਤਾ ਜੀ ਨੂੰ ਛਲਣ ਆਇਆ। ਸੀਤਾ ਜੀ ਦੀ ਪ੍ਰੇਰਨਾ ਤੇ ਸ੍ਰੀ ਰਾਮਚੰਦ੍ਰ ਜੀ ਹਰਨ ਨੂੰ ਫੜਨ ਗਏ, ਲਛਮਨ ਨੂੰ ਸੀਤਾ ਜੀ ਦੇ ਪਾਸ ਛੱਡ ਗਏ। ਜੰਗਲ ਵਿਚੋਂ ਇਉਂ ਆਵਾਜ਼ ਆਈ, ਜਿਵੇਂ ਸ੍ਰੀ ਰਾਮ ਜੀ ਨੂੰ ਕਿਸੇ ਬਿਪਤਾ ਨੇ ਆ ਗ੍ਰਸਿਆ ਹੈ। ਸੀਤਾ ਜੀ ਦੇ ਕਹਿਣ ਤੇ ਲਛਮਨ ਸੀਤਾ ਜੀ ਦੇ ਦੁਆਲੇ ਰਾਮ-ਕਾਰ ਖਿੱਚ ਕੇ ਸ੍ਰੀ ਰਾਮ ਜੀ ਦੀ ਭਾਲ ਵਿਚ ਚਲਾ ਗਿਆ। ਪਰ ਸੀਤਾ ਜੀ ਨੂੰ ਹਿਦਾਇਤ ਕਰ ਗਿਆ ਕਿ ਇਸ ਲਕੀਰ ਤੋਂ ਬਾਹਰ ਨਹੀਂ ਨਿਕਲਣਾ। ਰਾਵਣ ਦਾ ਦਾਉ ਤਦੋਂ ਹੀ ਲੱਗਾ, ਜਦੋਂ ਸੀਤਾ ਜੀ ਉਸ ਤੋਂ ਬਾਹਰ ਨਿਕਲ ਆਏ}। ਭਾਈ = ਹੇ ਭਾਈ! ॥੧॥

SikhNet (Spanish)estoy rodeado por Dios y así el dolor no me aflige. (1)

ਸਤਿਗੁਰੁ ਪੂਰਾ ਭੇਟਿਆ; ਜਿਨਿ ਬਣਤ ਬਣਾਈ ॥

satigur pooraa bhettiaa; jin banat banaaee |

Sant Singh KhalsaI have met the Perfect True Guru, who has done this deed.
Manmohan SinghI have met the Perfect Guru, who has made the make.
Manmohan Singh (Punjabi)ਮੈਂ ਪੂਰਨ ਸੱਚੇ ਗੁਰਾਂ ਨੂੰ ਮਿਲ ਪਿਆ ਹਾਂ, ਜਿਨ੍ਹਾਂ ਨੇ ਇਹ ਘਾੜਤ ਘੜੀ ਹੈ।
Fareedkot Teekaਹਮ ਕੋ ਪੂਰਾ ਸਤਿਗੁਰ (ਭੇਟਿਆ) ਮਿਲਿਆ ਹੈ, ਜਿਨੋਂ ਨੇ ਕਿਰਪਾ ਕਰ ਹਮਾਰੀ ਇਹੁ (ਬਣਤ) ਬਣਾਵਟ ਬਣਾਈ ਹੈ॥
Prof. Sahib Singhਹੇ ਭਾਈ! ਉਹ ਪੂਰਾ ਗੁਰੂ (ਜਿਸ ਮਨੁੱਖ ਨੂੰ) ਮਿਲ ਪੈਂਦਾ ਹੈ ਜਿਸ ਗੁਰੂ ਨੇ (ਪਰਮਾਤਮਾ ਦਾ ਨਾਮ-ਦਵਾਈ ਦੇ ਕੇ ਜੀਵਾਂ ਦੇ ਰੋਗ ਦੂਰ ਕਰਨ ਦੀ) ਵਿਓਂਤ ਬਣਾ ਰੱਖੀ ਹੈ,

ਪਦ ਅਰਥ ਭੇਟਿਆ = ਮਿਲ ਪਿਆ। ਜਿਨਿ = ਜਿਸ (ਗੁਰੂ) ਨੇ। ਬਣਤ = (ਵਿਆਧੀਆਂ ਨੂੰ ਦੂਰ ਕਰਨ ਦੀ) ਵਿਓਂਤ।

SikhNet (Spanish)He encontrado al Guru Perfecto, Quien me ha traído esta Felicidad;

ਰਾਮ ਨਾਮੁ ਅਉਖਧੁ ਦੀਆ; ਏਕਾ ਲਿਵ ਲਾਈ ॥੧॥ ਰਹਾਉ ॥

raam naam aaukhadh deea; ekaa liv laaee |1| rahaau |

Sant Singh KhalsaHe has given me the medicine of the Lord's Name, and I enshrine love for the One Lord. ||1||Pause||
Manmohan SinghHe has given me the medicine of the Lord's Name and I have enshrined love for the One Lord. Pause.
Manmohan Singh (Punjabi)ਉਨ੍ਹਾਂ ਨੇ ਮੈਨੂੰ ਪ੍ਰਭੂ ਦੇ ਨਾਮ ਦੀ ਦਵਾਈ ਦਿੱਤੀ ਹੈ ਅਤੇ ਇਕ ਪ੍ਰਭੂ ਦੇ ਨਾਲ ਮੇਰੀ ਪਿਰਹੜੀ ਪੈ ਗਈ ਹੈ। ਠਹਿਰਾਉ।
Fareedkot Teekaਰਾਮ ਨਾਮ ਰੂਪੀ (ਅਉਖਧੁ) ਦਾਰੂ ਦੀਆ ਹੈ, ਔ ਏਕ ਅਦੁਤੀ ਵਿਖੇ ਹਮਾਰੀ (ਲਿਵ) ਬ੍ਰਿਤੀ ਲਗਾਈ ਹੈ॥੧॥ ਰਹਾਉ ॥
Prof. Sahib Singh(ਤਾਂ ਪੂਰਾ ਗੁਰੂ ਉਸ ਨੂੰ) ਪਰਮਾਤਮਾ ਦਾ ਨਾਮ-ਦਵਾਈ ਦੇਂਦਾ ਹੈ। ਉਹ ਮਨੁੱਖ ਸਦਾ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ ॥੧॥ ਰਹਾਉ ॥

ਪਦ ਅਰਥ ਅਉਖਧੁ = ਦਵਾਈ ॥੧॥ ਰਹਾਉ ॥

SikhNet (Spanish)me ha bendecido con la Panacea del Nombre del Señor y ahora estoy entonado sólo en el Uno. (1-Pausa)

ਰਾਖਿ ਲੀਏ ਤਿਨਿ ਰਖਨਹਾਰਿ; ਸਭ ਬਿਆਧਿ ਮਿਟਾਈ ॥

raakh lee tin rakhanahaar; sabh biaadh mittaaee |

Sant Singh KhalsaThe Savior Lord has saved me, and eradicated all my sickness.
Manmohan SinghThat Preserver has preserved me and cured all my maladies.
Manmohan Singh (Punjabi)ਉਸ ਚਲਾਉਣ ਵਾਲੇ ਨੇ ਮੈਨੂੰ ਬਚਾ ਲਿਆ ਹੈ ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਦੂਰ ਕਰ ਦਿਤੀਆਂ ਹਨ।
Fareedkot Teekaਤਿਸ ਰਾਖਨਹਾਰ ਵਾਹਿਗੁਰੂ ਨੇ ਹਮ ਰਾਖ ਲੀਏ ਹੈਂ ਔ ਸੰਪੂਰਨ (ਬਿਆਧਿ) ਰੋਗ ਜਿਨ ਪੀੜਾ ਮਿਟਾਇ ਦਈ ਹੈ॥
Prof. Sahib Singh(ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਉਸ ਨੂੰ) ਉਸ ਰੱਖਣਹਾਰ ਪ੍ਰਭੂ ਨੇ ਬਚਾ ਲਿਆ, (ਉਸ ਦੇ ਅੰਦਰੋਂ) ਹਰੇਕ ਰੋਗ ਦੂਰ ਕਰ ਦਿੱਤਾ।

ਪਦ ਅਰਥ ਤਿਨਿ = ਉਸ ਨੇ। ਰਖਨਹਾਰਿ = ਰੱਖਣ ਦੀ ਸਮਰਥਾ ਵਾਲੇ ਨੇ। ਬਿਆਧਿ = ਰੋਗ।

SikhNet (Spanish)El Señor Protector me ha salvado; todos mis males han pasado.

ਕਹੁ ਨਾਨਕ. ਕਿਰਪਾ ਭਈ; ਪ੍ਰਭ ਭਏ ਸਹਾਈ ॥੨॥੧੫॥੭੯॥

kahu naanak. kirapaa bhee; prabh bhe sahaaee |2|15|79|

Sant Singh KhalsaSays Nanak, God has showered me with His Mercy; He has become my help and support. ||2||15||79||
Manmohan SinghSays Nanak, the Lord has extended His mercy to me and has become my Succourer.
Manmohan Singh (Punjabi)ਗੁਰੂ ਜੀ ਆਖਦੇ ਹਨ, ਸੁਆਮੀ ਨੇ ਮੇਰੇ ਉਤੇ ਮਿਹਰ ਕੀਤੀ ਹੈ ਅਤੇ ਉਹ ਮੇਰਾ ਮਦਦਗਾਰ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੇ ਪਰ ਤਿਸ ਪਰਮੇਸਰ ਕੀ ਪਰਮ ਕ੍ਰਿਪਾ ਭਈ ਹੈ, ਤਿਸ ਤੇ ਆਪ ਪ੍ਰਭੂ ਹਮਾਰੇ ਸਹਾਈ ਭਏ ਹੈਂ॥੨॥੧੫॥੭੯॥☬ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਕੇ ਪਰਥਾਇ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- ਉਸ ਮਨੁੱਖ ਉਤੇ ਪ੍ਰਭੂ ਦੀ ਕਿਰਪਾ ਹੋ ਗਈ। ਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣ ਗਿਆ ॥੨॥੧੫॥੭੯॥

ਪਦ ਅਰਥ ਸਹਾਈ = ਮਦਦਗਾਰ ॥੨॥੧੫॥੭੯॥

SikhNet (Spanish)Dice Nanak, el Señor ha tenido Misericordia de mí, pues me ha bendecido con Su Poderoso Apoyo. (2-15-79)

Open this shabad →

Shabad Guru Arjan Dev Ji Raag Bilaaval continues on Ang 820

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਅਪਣੇ ਬਾਲਕ ਆਪਿ ਰਖਿਅਨੁ; ਪਾਰਬ੍ਰਹਮ ਗੁਰਦੇਵ ॥

apane baalak aap rakhian; paarabraham guradev |

Sant Singh KhalsaThe Supreme Lord God, through the Divine Guru, has Himself protected and preserved His children.
Manmohan SinghThe Bright Guru has himself preserved his children. He himself is the Transcendent Lord.
Manmohan Singh (Punjabi)ਪ੍ਰਕਾਸ਼ਵਾਨ ਗੁਰੂ ਨੇ ਆਪਣੇ ਬੱਚਿਆਂ ਨੂੰ ਆਪੇ ਹੀ ਬਚਾ ਲਿਆ ਹੈ। ਉਹ ਖੁਦ ਹੀ ਪਰਮ ਪ੍ਰਭੂ ਹੈ।
Fareedkot Teekaਪਾਰਬ੍ਰਹਮ ਗੁਰਦੇਵ ਜੀ ਨੇ ਅਪਨੇ ਬਾਲਕ ਗੁਰੂ ਹਰਿਗੋਬਿੰਦ ਜੀ ਆਪ ਹੀ ਰਾਖ ਲੀਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਸਭ ਤੋਂ ਵੱਡਾ ਦੇਵਤਾ (ਹੈ, ਅਸੀਂ ਜੀਵ ਉਸ ਦੇ ਬੱਚੇ ਹਾਂ) ਆਪਣੇ ਬੱਚਿਆਂ ਦੀ ਉਹ ਸਦਾ ਹੀ ਆਪ ਰੱਖਿਆ ਕਰਦਾ ਆਇਆ ਹੈ।

ਪਦ ਅਰਥ ਰਖਿਅਨੁ = ਰੱਖੇ ਹਨ ਉਸ (ਪ੍ਰਭੂ) ਨੇ। ਗੁਰਦੇਵ = ਸਭ ਤੋਂ ਵੱਡਾ ਦੇਵਤਾ।

SikhNet (Spanish)El Señor Mismo nos ha salvado; sí, a Sus niños.

ਸੁਖ ਸਾਂਤਿ ਸਹਜ ਆਨਦ ਭਏ; ਪੂਰਨ ਭਈ ਸੇਵ ॥੧॥ ਰਹਾਉ ॥

sukh saant sehaj aanad bhe; pooran bhee sev |1| rahaau |

Sant Singh KhalsaCelestial peace, tranquility and bliss have come to pass; my service has been perfect. ||1||Pause||
Manmohan SinghI am blessed with comfort, peace and celestial bliss, My service has been accepted. Pause.
Manmohan Singh (Punjabi)ਮੈਨੂੰ ਆਰਾਮ, ਠੰਢ-ਚੈਨ ਤੇ ਬੈਕੁੰਠੀ ਆਨੰਦ ਪਰਾਪਤ ਹੋ ਗਏ ਹਨ। ਮੇਰੀ ਟਹਿਲ-ਸੇਵਾ ਕਬੂਲ ਪੈ ਗਈ ਹੈ। ਠਹਿਰਾਉ।
Fareedkot Teekaਮਨ ਕਰ ਸਾਂਤੀ ਔ ਤਨ ਕਰ ਸੁਖ ਪੁਨਾ (ਸਹਜ ਆਨਦ) ਆਤਮ ਅਨੰਦ ਇਹੁ ਪ੍ਰਾਪਤਿ ਭਏ ਹੈਂ ਔ ਸੇਵਾ ਪੂਰਨ ਹੋਤੀ ਭਈ ਹੈ, ਭਾਵ ਆਗੇ ਕੋ ਕਰਤਬ੍ਯ ਨਹੀਂ ਰਹਾ ਹੈ॥
Prof. Sahib Singh(ਜੇਹੜੇ ਮਨੁੱਖ ਉਸ ਦੀ ਸਰਨ ਪੈਂਦੇ ਹਨ, ਉਹਨਾਂ ਦੇ ਅੰਦਰ) ਸ਼ਾਂਤੀ, ਆਤਮਕ ਅਡੋਲਤਾ ਦੇ ਸੁਖ ਆਨੰਦ ਪੈਦਾ ਹੁੰਦੇ ਹਨ, ਉਹਨਾਂ ਦੀ ਸੇਵਾ-ਸਿਮਰਨ ਦੀ ਘਾਲ ਸਫਲ ਹੋ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਸਹਜ = ਆਤਮਕ ਅਡੋਲਤਾ। ਸੇਵ = ਸਿਮਰਨ ਦੀ ਘਾਲ ॥੧॥ ਰਹਾਉ ॥

SikhNet (Spanish)Él es nuestro Único Señor Supremo, el Dios de dioses. Paz Celestial, Tranquilidad y Éxtasis han llegado, pues mi Servicio ha sido Perfecto.(1-Pausa)

Open this shabad (7 lines, Angs 819-820) →

Ang 819 of 1430