ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਧਰਤਿ ਸੁਹਾਵੀ ਸਫਲ ਥਾਨੁ; ਪੂਰਨ ਭਏ ਕਾਮ ॥
dharat suhaavee safal thaan; pooran bhe kaam |
Sant Singh KhalsaThe earth is beautified, all places are fruitful, and my affairs are perfectly resolved.
Manmohan SinghThe body-field is beautified, the mind-site is blessed, affairs are adjusted,
Manmohan Singh (Punjabi)ਦੇਹ-ਖੇਤ ਸੁਹਾਵਣਾ ਹੋ ਜਾਂਦਾ ਹੈ, ਹਿਰਦਾ-ਸਥਾਨ ਸੁਲੱਖਣਾ ਹੋ ਜਾਂਦਾ ਹੈ, ਕਾਰਜ ਸਿਰੇ ਚੜ੍ਹ ਜਾਂਦੇ ਹਨ,
Fareedkot Teekaਨਾਮ ਸਿਮਰਨ ਤੇ ਦੇਹ ਰੂਪੀ ਧਰਤੀ ਸੋਭਨੀਕ ਭਈ ਹੈ ਔ ਇੰਦ੍ਰੇਯ ਅਸਥਾਨ ਭੀ ਹਮਾਰੇ ਸਫਲ ਹੋਏ ਹੈਂ, ਪੁਨਾ ਸਰਬ (ਕਾਮ) ਸੰਕਲਪ ਪੂਰਨ ਭਏ ਹੈਂ॥
Prof. Sahib Singh(ਹੇ ਭਾਈ!) ਉਸ ਮਨੁੱਖ ਦਾ ਸਰੀਰ ਸੋਹਣਾ ਹੋ ਜਾਂਦਾ ਹੈ (ਉਸ ਦੇ ਗਿਆਨ-ਇੰਦ੍ਰੇ ਸੁਚੱਜੇ ਹੋ ਜਾਂਦੇ ਹਨ), ਉਸ ਦਾ ਹਿਰਦਾ-ਥਾਂ ਜੀਵਨ-ਮਨੋਰਥ ਪੂਰਾ ਕਰਨ ਵਾਲਾ ਬਣ ਜਾਂਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ,ਪਦ ਅਰਥ ਧਰਤਿ = (ਕਰਮ ਬੀਜ ਬੀਜਣ ਵਾਲੀ) ਸਰੀਰ-ਧਰਤੀ। ਸੁਹਾਵੀ = ਸੋਹਣੀ। ਸਫਲ = ਕਾਮਯਾਬ। ਥਾਨੁ = ਹਿਰਦਾ-ਥਾਂ। ਕਾਮ = (ਸਾਰੇ) ਕੰਮ।
SikhNet (Spanish)Bendito es el lugar, bendita la tierra en donde uno canta siempre el Nombre del Señor.
ਭਉ ਨਾਠਾ. ਭ੍ਰਮੁ ਮਿਟਿ ਗਇਆ; ਰਵਿਆ ਨਿਤ ਰਾਮ ॥੧॥
bhau naatthaa. bhram mitt geaa; raviaa nit raam |1|
Sant Singh KhalsaFear runs away, and doubt is dispelled, dwelling constantly upon the Lord. ||1||
Manmohan Singhfear flees and doubt is dispelled; by ever meditating on the Lord.
Manmohan Singh (Punjabi)ਡਰ ਭੱਜ ਜਾਂਦੇ ਹੈ ਅਤੇ ਸੰਦੇਹ ਦੂਹ ਹੋ ਜਾਂਦੇ ਹਨ; ਸਦਾ ਸਾਹਿਬ ਦਾ ਸਿਮਰਨ ਕਰਨ ਦੁਆਰਾ।
Fareedkot Teekaਜਮਾਦਿਕੋਂ ਕਾ ਡਰੁ ਹਮਾਰਾ ਭਾਗ ਗ੍ਯਾ ਹੈ, ਪੁਨਃ ਭ੍ਰਮ ਭੀ ਦੂਰ ਹੋ ਗਿਆ ਹੈ, ਕਯੋਂਕਿ ਨਿਤ੍ਯ ਰਾਮ ਕੋ ਹਮ ਨੇ (ਰਵਿਆ) ਜਪਿਆ ਹੈ॥੧॥
Prof. Sahib Singh(ਜੇਹੜਾ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ) ਪ੍ਰਭੂ ਦਾ ਨਾਮ ਸਦਾ ਸਿਮਰਦਾ ਹੈ। (ਉਸ ਦੇ ਮਨ ਵਿਚੋਂ ਹਰੇਕ ਕਿਸਮ ਦਾ) ਡਰ ਦੂਰ ਹੋ ਜਾਂਦਾ ਹੈ, ਭਟਕਣਾ ਮਿਟ ਜਾਂਦੀ ਹੈ ॥੧॥ਪਦ ਅਰਥ ਭ੍ਰਮੁ = ਭਰਮ, ਭਟਕਣ। ਰਵਿਆ = ਸਿਮਰਿਆ ॥੧॥
SikhNet (Spanish)Ahí los miedos y las dudas son erradicados y uno se encuentra totalmente satisfecho. (1)
ਸਾਧ ਜਨਾ ਕੈ ਸੰਗਿ ਬਸਤ; ਸੁਖ ਸਹਜ ਬਿਸ੍ਰਾਮ ॥
saadh janaa kai sang basat; sukh sehaj bisraam |
Sant Singh KhalsaDwelling with the humble Holy people, one finds peace, poise and tranquility.
Manmohan SinghAbiding with the saintly persons, the mortal rests in peace and poise.
Manmohan Singh (Punjabi)ਸੰਤ-ਸਰੂਪ ਪੁਰਸ਼ਾਂ ਨਾਲ ਵਸਣ ਦੁਆਰਾ, ਪ੍ਰਾਣੀ ਠੰਢ-ਚੈਨ ਅਤੇ ਅਡੋਲਤਾ ਅੰਦਰ ਆਰਾਮ ਪਾਉਂਦਾ ਹੈ।
Fareedkot Teekaਸਾਧ ਜਨਾਂ ਕੇ ਸੰਗ ਬਸਨੇ ਤੇ ਹਮ ਕੋ (ਸਹਜ) ਆਤਮ ਸੁਖ ਮੇਂ ਬਿਸ੍ਰਾਮ ਭਇਆ ਹੈ॥
Prof. Sahib Singhਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਹੁੰਦਾ ਹੈ, (ਮਨ ਨੂੰ) ਸ਼ਾਂਤੀ ਮਿਲਦੀ ਹੈ।ਪਦ ਅਰਥ ਕੈ ਸੰਗਿ = ਦੇ ਨਾਲ, ਦੀ ਸੰਗਤਿ ਵਿਚ। ਬਸਤ = ਵੱਸਦਿਆਂ। ਸਹਜ = ਆਤਮਕ ਅਡੋਲਤਾ। ਬਿਸ੍ਰਾਮ = ਸ਼ਾਂਤੀ।
SikhNet (Spanish)Habitando con los Santos uno descansa en la Paz;
ਸਾਈ ਘੜੀ ਸੁਲਖਣੀ; ਸਿਮਰਤ ਹਰਿ ਨਾਮ ॥੧॥ ਰਹਾਉ ॥
saaee gharree sulakhanee; simarat har naam |1| rahaau |
Sant Singh KhalsaBlessed and auspicious is that time, when one meditates in remembrance on the Lord's Name. ||1||Pause||
Manmohan SinghAuspicious is the time when the Lord's Name is meditated upon. Pause.
Manmohan Singh (Punjabi)ਮੁਬਾਰਕ ਹੈ ਉਹ ਸਮਾਂ, ਜਦ ਸਾਹਿਬ ਨੇ ਨਾਮ ਦਾ ਆਰਾਧਨ ਕੀਤਾ ਜਾਂਦਾ ਹੈ। ਠਹਿਰਾਉ।
Fareedkot Teekaਤਾਂ ਤੇ ਸੋਈ ਘੜੀ ਸ੍ਰੇਸ਼ਟ ਲਖਣੋਂ ਵਾਲੀ ਅਰਥਾਤ ਸਫਲ ਹੈ, ਜਿਸ ਮੇਂ ਹਰਿ ਨਾਮ ਕੌ ਸਿਮਰਤੇ ਰਹੀਏ॥੧॥ ਰਹਾਉ ॥
Prof. Sahib Singh(ਹੇ ਭਾਈ! ਮਨੁੱਖ ਦੇ ਜੀਵਨ ਵਿਚ) ਉਹੀ ਘੜੀ ਭਾਗਾਂ ਵਾਲੀ ਹੁੰਦੀ ਹੈ; (ਜਦੋਂ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮਾਤਮਾ ਦਾ ਨਾਮ ਸਿਮਰਦਾ ਹੈ ॥੧॥ ਰਹਾਉ ॥ਪਦ ਅਰਥ ਸਾਈ = ਉਹੀ {ਇਸਤ੍ਰੀ ਲਿੰਗ}। ਸੁਲਖਣੀ = ਚੰਗੇ ਲੱਛਣਾਂ ਵਾਲੀ, ਭਾਗਾਂ ਵਾਲੀ ॥੧॥ ਰਹਾਉ ॥
SikhNet (Spanish)sí, bendito es el momento en el que uno medita en el Nombre del Señor. (1-Pausa)
ਪ੍ਰਗਟ ਭਏ ਸੰਸਾਰ ਮਹਿ; ਫਿਰਤੇ ਪਹਨਾਮ ॥
pragatt bhe sansaar meh; firate pahanaam |
Sant Singh KhalsaThey have become famous throughout the world; before this, no one even knew their names.
Manmohan SinghRenowned become they in the world, whose Name no one knew before.
Manmohan Singh (Punjabi)ਉਹ ਜਗਤ ਵਿੱਚ ਨਾਮਵਰ ਹੋ ਜਾਂਦੇ ਹਨ, ਜਿਨ੍ਹਾਂ ਦਾ ਨਾਮ ਪਹਿਲਾਂ ਕੋਈ ਜਾਣਦਾ ਹੀ ਨਹੀਂ ਸੀ।
Fareedkot Teekaਸੋ (ਪਹਨਾਮ) ਛਿਪੇ ਹੂਏ ਫਿਰਤੇ ਥੇ, ਸੋ ਨਾਮ ਕੇ ਪ੍ਰਤਾਪ ਸੇ ਸੰਸਾਰ ਮੇਂ ਪ੍ਰਗਟ ਹੈਂ॥
Prof. Sahib Singhਹੇ ਭਾਈ! ਜੇਹੜੇ ਮਨੁੱਖਾਂ ਨੂੰ ਪਹਿਲਾਂ ਕੋਈ ਭੀ ਜਾਣਦਾ-ਸਿੰਞਾਣਦਾ ਨਹੀਂ ਸੀ (ਸਾਧ ਸੰਗਤਿ ਵਿਚ ਟਿਕ ਕੇ ਸਿਮਰਨ ਦੀ ਬਰਕਤਿ ਨਾਲ) ਉਹ ਜਗਤ ਵਿਚ ਨਾਮਣੇ ਵਾਲੇ ਹੋ ਜਾਂਦੇ ਹਨ।ਪਦ ਅਰਥ ਪ੍ਰਗਟ = ਪ੍ਰਸਿੱਧ, ਨਾਮਣੇ ਵਾਲੇ। ਮਹਿ = ਵਿਚ। ਪਹਨਾਮ = {ਫ਼: ਪਿਨਹਾਂ} ਲੁਕੇ ਹੋਏ, ਜਿਨ੍ਹਾਂ ਨੂੰ ਕੋਈ ਜਾਣਦਾ-ਬੁੱਝਦਾ ਨਹੀਂ ਸੀ।
SikhNet (Spanish)Y él, a quien nadie conocía por nombre, se vuelve renombrado en el mundo.
ਨਾਨਕ. ਤਿਸੁ ਸਰਣਾਗਤੀ; ਘਟ ਘਟ ਸਭ ਜਾਨ ॥੨॥੧੨॥੭੬॥
naanak. tis saranaagatee; ghatt ghatt sabh jaan |2|12|76|
Sant Singh KhalsaNanak has come to the Sanctuary of the One who knows each and every heart. ||2||12||76||
Manmohan SinghNanak has sought the protection of Him, who is Knower of all the hearts.
Manmohan Singh (Punjabi)ਨਾਨਕ ਨੇ ਉਸ ਦੀ ਪਨਾਹ ਲਈ ਹੈ, ਜੋ ਸਾਰੇ ਦਿਲਾਂ ਦੀਆਂ ਜਾਨਣਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ (ਘਟ ਘਟ) ਸਰਬ ਕੇ ਰਿਦੋਂ ਕਾ ਜਾਣੀ ਜਾਣ ਵਾਹਿਗੁਰੂ ਹੈ, ਤਿਸ ਕੀ ਹਮ ਸਰਣਾਗਤੀ ਹੈਂ॥੨॥੧੨॥੭੬॥☬ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਕਾ ਰੋਗ ਨਿਵਿਰਤ ਹੋਏ ਤੇ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਸਾਧ ਸੰਗਤਿ ਦਾ ਆਸਰਾ ਲੈ ਕੇ) ਉਸ ਪਰਮਾਤਮਾ ਦੀ ਸਦਾ ਸਰਨ ਪਏ ਰਹਿਣਾ ਚਾਹੀਦਾ ਹੈ ਜੇਹੜਾ ਹਰੇਕ ਜੀਵ ਦੇ ਹਿਰਦੇ ਦੀ ਹਰੇਕ ਗੱਲ ਜਾਣਨ ਵਾਲਾ ਹੈ ॥੨॥੧੨॥੭੬॥ਪਦ ਅਰਥ ਤਿਸੁ = ਉਸ (ਪਰਮਾਤਮਾ) ਦੀ। ਘਟ ਘਟ ਜਾਨ = ਹਰੇਕ ਦੇ ਦਿਲ ਦੀ ਜਾਣਨ ਵਾਲਾ ॥੨॥੧੨॥੭੬॥
SikhNet (Spanish)Nanak busca el Refugio de ese Señor que vive en todos los corazones. (2-12-76)