ੴ

ਸਿੱਖਬਾਣੀ · SikhBani

ਜਨਮ ਜਨਮ ਕੇ ਬਿਖਈ ਤੁਮ ਤਾਰੇ ਸੁਮਤਿ ਸੰਗਿ ਤੁਮਾਰੈ ਪਾਈ ॥

janam janam ke bikhee tum taare sumat sang tumaarai paaee
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1217 · 7 lines
Translations

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਕਰਹੁ ਗਤਿ. ਦਇਆਲ ਸੰਤਹੁ, ਮੋਰੀ ॥

karahu gat. deaal santahu, moree |

Sant Singh KhalsaSave me, O Merciful Saint!
Manmohan SinghEmancipate thou me, O compassionate saint.
Manmohan Singh (Punjabi)ਤੂੰ ਮੇਰੀ ਕਲਿਆਣ ਕਰ, ਹੇ ਮਿਹਰਬਾਨ ਸਾਧੂ!
Fareedkot Teekaਹੇ ਦਿਆਲ ਸੰਤੋ! ਮੇਰੀ ਮੋਖ ਕੀਜੀਏ॥
Prof. Sahib Singhਹੇ ਦਇਆ ਦੇ ਸੋਮੇ ਸੰਤ ਜਨੋ! (ਮਿਹਰ ਕਰ ਕੇ) ਮੇਰੀ ਉੱਚੀ ਆਤਮਕ ਅਵਸਥਾ ਕਰ ਦਿਉ।

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਦਇਆਲ = ਹੇ ਦਇਆ ਦੇ ਸੋਮੇ! ਸੰਤਹੁ = ਹੇ ਸੰਤ ਜਨੋ! ਮੋਰੀ = ਮੇਰੀ।

SikhNet (Spanish)Redímeme, oh Santo Compasivo, pues eres Todo Poderoso,

ਤੁਮ ਸਮਰਥ ਕਾਰਨ ਕਰਨਾ; ਤੂਟੀ. ਤੁਮ ਹੀ ਜੋਰੀ ॥੧॥ ਰਹਾਉ ॥

tum samarath kaaran karanaa; toottee. tum hee joree |1| rahaau |

Sant Singh KhalsaYou are the All-powerful Cause of causes. You have ended my separation, and joined me with God. ||1||Pause||
Manmohan SinghThou are all-powerful to do all the deeds, Thou alone has bridged my separation from God. Pause.
Manmohan Singh (Punjabi)ਤੂੰ ਸਾਰੇ ਕੰਮ ਕਰਨ ਨੂੰ ਸ਼ਰਬ-ਸ਼ਕਤੀਵਾਨ ਹੈ। ਮੈ ਵਿਛੜੇ ਹੋਏ ਨੂੰ ਕੇਵਲ ਤੂੰ ਹੀ ਵਾਹਿਗੁਰੂ ਨਾਲ ਮਿਲਾਇਆ ਹੈ। ਠਹਿਰਾਉ।
Fareedkot Teekaਤੁਮ ਕਰਨ ਕਾਰਨ ਸਮਰਥ ਹੋ, ਹਮਾਰੀ ਪਰਮੇਸਰ ਸੇ ਟੂਟੀ ਹੂਈ ਪ੍ਰੀਤੀ ਤੁਮ ਨੇ ਹੀ ਜੋੜ ਦਈ ਹੈ॥੧॥ ਰਹਾਉ ॥
Prof. Sahib Singhਤੁਸੀਂ ਸਭ ਤਾਕਤਾਂ ਦੇ ਮਾਲਕ ਅਤੇ ਜਗਤ ਦੇ ਮੂਲ ਪਰਮਾਤਮਾ ਦਾ ਰੂਪ ਹੋ। ਪਰਮਾਤਮਾ ਨਾਲੋਂ ਟੁੱਟੀ ਹੋਈ ਸੁਰਤ ਤੁਸੀਂ ਹੀ ਜੋੜਨ ਵਾਲੇ ਹੋ ॥੧॥ ਰਹਾਉ ॥

ਪਦ ਅਰਥ ਸਮਰਥ = ਸਭ ਤਾਕਤਾਂ ਦਾ ਮਾਲਕ। ਕਾਰਨ ਕਰਨਾ = ਜਗਤ ਦਾ ਮੂਲ। ਕਰਨਾ = ਕਰਣ, ਜਗਤ। ਜੋਰੀ = ਜੋੜੀ ॥੧॥ ਰਹਾਉ ॥

SikhNet (Spanish)la Causa de todas las causas y por medio de Ti, en mi separación con Dios, un puente es construido. (1.Pausa)

ਜਨਮ ਜਨਮ ਕੇ, ਬਿਖਈ ਤੁਮ ਤਾਰੇ; ਸੁਮਤਿ ਸੰਗਿ ਤੁਮਾਰੈ ਪਾਈ ॥

janam janam ke, bikhee tum taare; sumat sang tumaarai paaee |

Sant Singh KhalsaYou save us from the corruption and sins of countless incarnations; associating with You, we obtain sublime understanding.
Manmohan SinghThou save the sinners of a millions of births and through thy association they obtain sublime understanding.
Manmohan Singh (Punjabi)ਤੂੰ ਕ੍ਰੋੜਾ ਹੀ ਜਨਮਾਂ ਦੇ ਪਾਪੀਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ ਅਤੇ ਤੇਰੀ ਸੰਗਤ ਰਾਹੀਂ ਉਹਨਾਂ ਨੂੰ ਸਰੇਸ਼ਟ ਸਮਝ ਪਰਾਪਤ ਹੋ ਜਾਂਦੀ ਹੈ।
Fareedkot Teekaਜਨਮ ਜਨਮਾਂਤ੍ਰੋਂ ਕੇ ਬਿਸਈ ਤੁਮ ਨੇ ਤਾਰ ਦੀਏ ਹੈਂ ਔਰ ਤੁਮਾਰੈ ਸੰਗ ਕਰਨੇ ਕਰ ਸ੍ਰੇਸ਼ਟ ਬੁਧੀ ਪ੍ਰਾਪਤ ਹੋਈ ਹੈ॥
Prof. Sahib Singhਹੇ ਸੰਤ ਜਨੋ! ਅਨੇਕਾਂ ਜਨਮਾਂ ਦੇ ਵਿਕਾਰੀਆਂ ਨੂੰ ਤੁਸੀਂ (ਵਿਕਾਰਾਂ ਤੋਂ) ਬਚਾ ਲੈਂਦੇ ਹੋ, ਤੁਹਾਡੀ ਸੰਗਤ ਵਿਚ ਰਿਹਾਂ ਸ੍ਰੇਸ਼ਟ ਅਕਲ ਪ੍ਰਾਪਤ ਹੋ ਜਾਂਦੀ ਹੈ।

ਪਦ ਅਰਥ ਬਿਖਈ = ਵਿਸ਼ਈ, ਵਿਕਾਰੀ। ਸੁਮਤਿ = ਸ੍ਰੇਸ਼ਟ ਅਕਲ। ਸੰਗਿ = ਸੰਗਤ ਵਿਚ।

SikhNet (Spanish)Has salvado seres con males acumulados a través de miles de encarnaciones, instruyéndolos en Tu Sabiduría;

ਅਨਿਕ ਜੋਨਿ ਭ੍ਰਮਤੇ, ਪ੍ਰਭ ਬਿਸਰਤ; ਸਾਸਿ ਸਾਸਿ ਹਰਿ ਗਾਈ ॥੧॥

anik jon bhramate, prabh bisarat; saas saas har gaaee |1|

Sant Singh KhalsaForgetting God, we wandered through countless incarnations; with each and every breath, we sing the Lord's Praises. ||1||
Manmohan SinghForgetting the Lord, they wandered in many, existences and by the saints' grace, they now sing God's praise with their every breath.
Manmohan Singh (Punjabi)ਸੁਆਮੀ ਨੂੰ ਭੁਲਾ ਕੇ ਉਨ੍ਹਾਂ ਨੇ ਅਨੇਕਾਂ ਜੂਨੀਆਂ ਅੰਦਰ ਟਕਰਾ ਮਾਰੀਆਂ ਸਨ ਅਤੇ ਹੁਣ ਸਾਧੂ ਦੀ ਦਇਆ ਦੁਆਰਾ, ਉਹ ਆਪਣੇ ਹਰ ਸਾਹ ਨਾਲ ਹਰੀ ਦਾ ਜੱਸ ਗਾਉਂਦੇ ਹਨ।
Fareedkot Teekaਜੋ ਪ੍ਰਭੂ ਕੇ ਬਿਸਰਨੇ ਸੇ ਅਨੇਕ ਜੋਨੀਓਂ ਮੇਂ ਭਰਮਤੇ ਥੇ ਅਬ ਤੁਮਾਰੀ ਕਿਰਪਾ ਤੇ ਤਿਨੋਂ ਨੇ ਸੁਆਸ ਸੁਆਸ ਹਰੀ ਕੀ ਕੀਰਤੀ ਗਾਈ ਹੈ॥੧॥
Prof. Sahib Singhਪਰਮਾਤਮਾ ਨੂੰ ਭੁਲਾ ਕੇ ਅਨੇਕਾਂ ਜੂਨਾਂ ਵਿਚ ਭਟਕਦਿਆਂ ਨੇ ਭੀ (ਤੁਹਾਡੀ ਸੰਗਤ ਵਿਚ) ਹਰੇਕ ਸਾਹ ਦੇ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਸ਼ੁਰੂ ਕਰ ਦਿੱਤੀ ॥੧॥

ਪਦ ਅਰਥ ਭ੍ਰਮਤੇ = ਭਟਕਦੇ। ਬਿਸਰਤ = ਵਿਸਾਰਦਿਆਂ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਗਾਈ = ਗਾਇਆ ॥੧॥

SikhNet (Spanish)ellos habitaron en su Dios con cada respiración. Y los que se olvidaron de su Dios, vagaron de nacimiento en nacimiento. (1)

ਜੋ ਜੋ ਸੰਗਿ ਮਿਲੇ ਸਾਧੂ ਕੈ; ਤੇ ਤੇ ਪਤਿਤ. ਪੁਨੀਤਾ ॥

jo jo sang mile saadhoo kai; te te patit. puneetaa |

Sant Singh KhalsaWhoever meets with the Holy Saints - those sinners are sanctified.
Manmohan SinghWhatever sinners meet with the saint; they all are sanctified.
Manmohan Singh (Punjabi)ਜਿਹੜੇ ਭੀ ਪਾਪੀ ਸੰਤ ਦੇ ਨਾਲ ਮਿਲਦੇ ਹਨ, ਉਹ ਸਾਰੇ ਹੀ ਪਵਿੱਤ੍ਰ ਹੋ ਜਾਂਦੇ ਹਨ।
Fareedkot Teekaਜੋ ਜੋ ਜਗਿਆਸੂ ਹੋ ਕੇ ਸਾਧੂ ਸੰਗ ਮੇਂ ਮਿਲੇ ਹੈਂ, ਸੋ ਸੋ (ਪਤਿਤ) ਪਾਪੀ ਭੀ ਪਵਿਤਰ ਹੋ ਗਏ ਹੈਂ॥
Prof. Sahib Singhਜਿਹੜੇ ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿਚ ਮਿਲਦੇ ਹਨ, ਉਹ ਸਾਰੇ ਵਿਕਾਰੀਆਂ ਤੋਂ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ।

ਪਦ ਅਰਥ ਸੰਗਿ = ਨਾਲ। ਸਾਧੂ ਕੈ ਸੰਗਿ = ਗੁਰੂ ਦੀ ਸੰਗਤ ਵਿਚ। ਤੇ ਤੇ = ਉਹ ਸਾਰੇ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤਾ = ਪਵਿੱਤਰ, ਸੁੱਚੇ ਜੀਵਨ ਵਾਲੇ।

SikhNet (Spanish)Los que llegaron a ustedes, oh Santos, fueron santificados y purificados de todos sus errores.

ਕਹੁ ਨਾਨਕ ਜਾ ਕੇ ਵਡਭਾਗਾ; ਤਿਨਿ ਜਨਮੁ ਪਦਾਰਥੁ ਜੀਤਾ ॥੨॥੪੨॥੬੫॥

kahu naanak jaa ke vaddabhaagaa; tin janam padaarath jeetaa |2|42|65|

Sant Singh KhalsaSays Nanak, those who have such high destiny, win this invaluable human life. ||2||42||65||
Manmohan SinghSays Nanak, they, who have the greatest sublime destiny, win the invaluable human life.
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਨ੍ਰਾਂ ਦੀ ਪਰਮ ਸਰੇਸ਼ਟ ਪਰਾਲਭਧ ਹੈ, ਉਹ ਅਮੋਲਕ ਮਨੁੱਸ਼ੀ ਜੀਵਨ ਨੂੰ ਜਿੱਤ ਲੈਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨ ਪੁਰਸੋਂ ਕੇ ਵਡੇ ਉਤਮ ਭਾਗ ਹੈਂ ਤਿਨੋਂ ਨੇ ਤੁਮਾਰੀ ਸੰਗਤ ਕਰ ਜਨਮ ਪਦਾਰਥ ਕੋ ਜੀਤ ਲੀਆ ਹੈ॥੨॥੪੨॥੬੫॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਦੇ ਵੱਡੇ ਭਾਗ ਜਾਗ ਪਏ, ਉਸ ਨੇ (ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ) ਇਹ ਕੀਮਤੀ ਮਨੁੱਖਾ ਜਨਮ (ਵਿਕਾਰਾਂ ਅੱਗੇ) ਹਾਰਨ ਤੋਂ ਬਚਾ ਲਿਆ ॥੨॥੪੨॥੬੫॥

ਪਦ ਅਰਥ ਜਾ ਕੇ = ਜਿਸ (ਮਨੁੱਖ) ਦੇ। ਤਿਨਿ = ਉਸ (ਮਨੁੱਖ) ਨੇ। ਜਨਮੁ ਪਦਾਰਥੁ = ਕੀਮਤੀ ਮਨੁੱਖਾ ਜਨਮ ॥੨॥੪੨॥੬੫॥

SikhNet (Spanish)Dice Nanak, los que tienen su Destino despierto, han ganado el Premio de la Vida Eterna. (2-42-65)
Answers quote the Granth verbatim with Ang citations. AI commentary is not Gurbani and not a religious ruling.