ੴ

ਸਿੱਖਬਾਣੀ · SikhBani

Ang 1217

Sri Guru Granth Sahib · Raag Saarang · 6 shabads, 37 lines
Translations
Shabad Guru Arjan Dev Ji Raag Saarang continued from Ang 1216

ਜਿਨ ਸੰਤਨ ਜਾਨਿਆ, ਤੂ ਠਾਕੁਰ; ਤੇ ਆਏ ਪਰਵਾਨ ॥

jin santan jaaniaa, too tthaakur; te aae paravaan |

Sant Singh KhalsaThose Saints who know You, O Lord and Master - blessed and approved is their coming into the world.
Manmohan SinghThe saints, who know Thee, O my Lord; acceptable is their advent in this world.
Manmohan Singh (Punjabi)ਜਿਹੜੇ ਸਾਧੂ ਤੈਨੂੰ ਜਾਣਦੇ ਹਨ, ਮੇਰੇ ਹੇ ਪ੍ਰਭੂ! ਪ੍ਰਮਾਣੀਕ ਹੈ ਉਹਨਾਂ ਦਾ ਇਸ ਜੱਗ ਵਿੱਚ ਆਗਮਨ।
Fareedkot Teekaਹੇ ਠਾਕਰ! ਜਿਨ ਸੰਤ ਜਨੋਂ ਨੇ ਤੇਰੇ ਕੋ ਜਾਨਾ ਹੈ, ਤੇ ਪੁਰਸ ਸੰਸਾਰ ਮੇਂ ਆਏ ਹੂਏ ਪਰਵਾਨ ਭਏ ਹੈਂ॥
Prof. Sahib Singhਹੇ (ਮੇਰੇ) ਮਾਲਕ! ਜਿਨ੍ਹਾਂ ਸੰਤ ਜਨਾਂ ਨੇ ਤੈਨੂੰ ਜਾਣ ਲਿਆ (ਤੇਰੇ ਨਾਲ ਡੂੰਘੀ ਸਾਂਝ ਪਾ ਲਈ), ਉਹਨਾਂ ਦਾ ਹੀ ਜਗਤ ਵਿਚ ਆਉਣਾ ਸਫਲ ਹੈ।

ਪਦ ਅਰਥ ਤੂ = ਤੈਨੂੰ। ਠਾਕੁਰ = ਹੇ ਮਾਲਕ! ਤੇ = ਉਹ {ਬਹੁ-ਵਚਨ}। ਆਏ = (ਜਗਤ ਵਿਚ) ਆਏ ਹੋਏ।

SikhNet (Spanish)Oh Maestro, los Santos a quienes Te les revelas, sólo son aprobados por Ti.

ਜਨ ਕਾ ਸੰਗੁ. ਪਾਈਐ ਵਡਭਾਗੀ; ਨਾਨਕ ਸੰਤਨ ਕੈ ਕੁਰਬਾਨ ॥੨॥੪੧॥੬੪॥

jan kaa sang. paaeeai vaddabhaagee; naanak santan kai kurabaan |2|41|64|

Sant Singh KhalsaThe Congregation of those humble beings is obtained by great good fortune; Nanak is a sacrifice to the Saints. ||2||41||64||
Manmohan SinghThrough the greatest good fortune God's slaves society is obtained. Unto the saints Nanak is a sacrifice.
Manmohan Singh (Punjabi)ਪਰਮ ਚੰਗੇ ਨਸੀਬਾਂ ਰਾਹੀਂ ਵਾਹਿਗੁਰੂ ਦੇ ਗੋਲੇ ਦੀ ਸੰਗਤ ਪਰਾਪਤ ਹੁੰਦੀ ਹੈ। ਸਾਧੂਆਂ ਉਤੋਂ ਨਾਨਕ ਬਲਿਹਾਰਨੇ ਜਾਂਦਾ ਹੈ।
Fareedkot Teekaਤੇਰੇ ਦਾਸੋਂ ਕਾ ਸੰਗ ਵਡੇ ਭਾਗੋਂ ਕਰ ਪਰਾਪਤਿ ਹੋਤਾ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਐਸੇ ਤੇਰੇ ਸੰਤੋਂ ਕੇ ਬਲਿਹਾਰਨੇ ਜਾਤਾ ਹੂੰ॥੨॥੪੧॥੬੪॥☬ਸੰਤੋਂ ਕੀ ਉਸਤਤੀ:
Prof. Sahib Singhਹੇ ਨਾਨਕ! ਸੰਤ ਜਨਾਂ ਦੀ ਸੰਗਤ ਵੱਡੇ ਭਾਗਾਂ ਨਾਲ ਮਿਲਦੀ ਹੈ। ਮੈਂ ਤਾਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ ॥੨॥੪੧॥੬੪॥

ਪਦ ਅਰਥ ਸੰਗੁ = ਸਾਥ। ਵਡਭਾਗੀ = ਵੱਡੇ ਭਾਗਾਂ ਨਾਲ। ਕੈ = ਤੋਂ। ਕੁਰਬਾਨ = ਸਦਕੇ ॥੨॥੪੧॥੬੪॥

SikhNet (Spanish)Es por una muy buena y maravillosa fortuna que uno es bendecido con la Saad Sangat, la Sociedad de los Santos, oh, Nanak ofrece su ser en sacrificio a ellos. (2-41-64)

Open this shabad (7 lines, Angs 1216-1217) →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਕਰਹੁ ਗਤਿ. ਦਇਆਲ ਸੰਤਹੁ, ਮੋਰੀ ॥

karahu gat. deaal santahu, moree |

Sant Singh KhalsaSave me, O Merciful Saint!
Manmohan SinghEmancipate thou me, O compassionate saint.
Manmohan Singh (Punjabi)ਤੂੰ ਮੇਰੀ ਕਲਿਆਣ ਕਰ, ਹੇ ਮਿਹਰਬਾਨ ਸਾਧੂ!
Fareedkot Teekaਹੇ ਦਿਆਲ ਸੰਤੋ! ਮੇਰੀ ਮੋਖ ਕੀਜੀਏ॥
Prof. Sahib Singhਹੇ ਦਇਆ ਦੇ ਸੋਮੇ ਸੰਤ ਜਨੋ! (ਮਿਹਰ ਕਰ ਕੇ) ਮੇਰੀ ਉੱਚੀ ਆਤਮਕ ਅਵਸਥਾ ਕਰ ਦਿਉ।

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਦਇਆਲ = ਹੇ ਦਇਆ ਦੇ ਸੋਮੇ! ਸੰਤਹੁ = ਹੇ ਸੰਤ ਜਨੋ! ਮੋਰੀ = ਮੇਰੀ।

SikhNet (Spanish)Redímeme, oh Santo Compasivo, pues eres Todo Poderoso,

ਤੁਮ ਸਮਰਥ ਕਾਰਨ ਕਰਨਾ; ਤੂਟੀ. ਤੁਮ ਹੀ ਜੋਰੀ ॥੧॥ ਰਹਾਉ ॥

tum samarath kaaran karanaa; toottee. tum hee joree |1| rahaau |

Sant Singh KhalsaYou are the All-powerful Cause of causes. You have ended my separation, and joined me with God. ||1||Pause||
Manmohan SinghThou are all-powerful to do all the deeds, Thou alone has bridged my separation from God. Pause.
Manmohan Singh (Punjabi)ਤੂੰ ਸਾਰੇ ਕੰਮ ਕਰਨ ਨੂੰ ਸ਼ਰਬ-ਸ਼ਕਤੀਵਾਨ ਹੈ। ਮੈ ਵਿਛੜੇ ਹੋਏ ਨੂੰ ਕੇਵਲ ਤੂੰ ਹੀ ਵਾਹਿਗੁਰੂ ਨਾਲ ਮਿਲਾਇਆ ਹੈ। ਠਹਿਰਾਉ।
Fareedkot Teekaਤੁਮ ਕਰਨ ਕਾਰਨ ਸਮਰਥ ਹੋ, ਹਮਾਰੀ ਪਰਮੇਸਰ ਸੇ ਟੂਟੀ ਹੂਈ ਪ੍ਰੀਤੀ ਤੁਮ ਨੇ ਹੀ ਜੋੜ ਦਈ ਹੈ॥੧॥ ਰਹਾਉ ॥
Prof. Sahib Singhਤੁਸੀਂ ਸਭ ਤਾਕਤਾਂ ਦੇ ਮਾਲਕ ਅਤੇ ਜਗਤ ਦੇ ਮੂਲ ਪਰਮਾਤਮਾ ਦਾ ਰੂਪ ਹੋ। ਪਰਮਾਤਮਾ ਨਾਲੋਂ ਟੁੱਟੀ ਹੋਈ ਸੁਰਤ ਤੁਸੀਂ ਹੀ ਜੋੜਨ ਵਾਲੇ ਹੋ ॥੧॥ ਰਹਾਉ ॥

ਪਦ ਅਰਥ ਸਮਰਥ = ਸਭ ਤਾਕਤਾਂ ਦਾ ਮਾਲਕ। ਕਾਰਨ ਕਰਨਾ = ਜਗਤ ਦਾ ਮੂਲ। ਕਰਨਾ = ਕਰਣ, ਜਗਤ। ਜੋਰੀ = ਜੋੜੀ ॥੧॥ ਰਹਾਉ ॥

SikhNet (Spanish)la Causa de todas las causas y por medio de Ti, en mi separación con Dios, un puente es construido. (1.Pausa)

ਜਨਮ ਜਨਮ ਕੇ, ਬਿਖਈ ਤੁਮ ਤਾਰੇ; ਸੁਮਤਿ ਸੰਗਿ ਤੁਮਾਰੈ ਪਾਈ ॥

janam janam ke, bikhee tum taare; sumat sang tumaarai paaee |

Sant Singh KhalsaYou save us from the corruption and sins of countless incarnations; associating with You, we obtain sublime understanding.
Manmohan SinghThou save the sinners of a millions of births and through thy association they obtain sublime understanding.
Manmohan Singh (Punjabi)ਤੂੰ ਕ੍ਰੋੜਾ ਹੀ ਜਨਮਾਂ ਦੇ ਪਾਪੀਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ ਅਤੇ ਤੇਰੀ ਸੰਗਤ ਰਾਹੀਂ ਉਹਨਾਂ ਨੂੰ ਸਰੇਸ਼ਟ ਸਮਝ ਪਰਾਪਤ ਹੋ ਜਾਂਦੀ ਹੈ।
Fareedkot Teekaਜਨਮ ਜਨਮਾਂਤ੍ਰੋਂ ਕੇ ਬਿਸਈ ਤੁਮ ਨੇ ਤਾਰ ਦੀਏ ਹੈਂ ਔਰ ਤੁਮਾਰੈ ਸੰਗ ਕਰਨੇ ਕਰ ਸ੍ਰੇਸ਼ਟ ਬੁਧੀ ਪ੍ਰਾਪਤ ਹੋਈ ਹੈ॥
Prof. Sahib Singhਹੇ ਸੰਤ ਜਨੋ! ਅਨੇਕਾਂ ਜਨਮਾਂ ਦੇ ਵਿਕਾਰੀਆਂ ਨੂੰ ਤੁਸੀਂ (ਵਿਕਾਰਾਂ ਤੋਂ) ਬਚਾ ਲੈਂਦੇ ਹੋ, ਤੁਹਾਡੀ ਸੰਗਤ ਵਿਚ ਰਿਹਾਂ ਸ੍ਰੇਸ਼ਟ ਅਕਲ ਪ੍ਰਾਪਤ ਹੋ ਜਾਂਦੀ ਹੈ।

ਪਦ ਅਰਥ ਬਿਖਈ = ਵਿਸ਼ਈ, ਵਿਕਾਰੀ। ਸੁਮਤਿ = ਸ੍ਰੇਸ਼ਟ ਅਕਲ। ਸੰਗਿ = ਸੰਗਤ ਵਿਚ।

SikhNet (Spanish)Has salvado seres con males acumulados a través de miles de encarnaciones, instruyéndolos en Tu Sabiduría;

ਅਨਿਕ ਜੋਨਿ ਭ੍ਰਮਤੇ, ਪ੍ਰਭ ਬਿਸਰਤ; ਸਾਸਿ ਸਾਸਿ ਹਰਿ ਗਾਈ ॥੧॥

anik jon bhramate, prabh bisarat; saas saas har gaaee |1|

Sant Singh KhalsaForgetting God, we wandered through countless incarnations; with each and every breath, we sing the Lord's Praises. ||1||
Manmohan SinghForgetting the Lord, they wandered in many, existences and by the saints' grace, they now sing God's praise with their every breath.
Manmohan Singh (Punjabi)ਸੁਆਮੀ ਨੂੰ ਭੁਲਾ ਕੇ ਉਨ੍ਹਾਂ ਨੇ ਅਨੇਕਾਂ ਜੂਨੀਆਂ ਅੰਦਰ ਟਕਰਾ ਮਾਰੀਆਂ ਸਨ ਅਤੇ ਹੁਣ ਸਾਧੂ ਦੀ ਦਇਆ ਦੁਆਰਾ, ਉਹ ਆਪਣੇ ਹਰ ਸਾਹ ਨਾਲ ਹਰੀ ਦਾ ਜੱਸ ਗਾਉਂਦੇ ਹਨ।
Fareedkot Teekaਜੋ ਪ੍ਰਭੂ ਕੇ ਬਿਸਰਨੇ ਸੇ ਅਨੇਕ ਜੋਨੀਓਂ ਮੇਂ ਭਰਮਤੇ ਥੇ ਅਬ ਤੁਮਾਰੀ ਕਿਰਪਾ ਤੇ ਤਿਨੋਂ ਨੇ ਸੁਆਸ ਸੁਆਸ ਹਰੀ ਕੀ ਕੀਰਤੀ ਗਾਈ ਹੈ॥੧॥
Prof. Sahib Singhਪਰਮਾਤਮਾ ਨੂੰ ਭੁਲਾ ਕੇ ਅਨੇਕਾਂ ਜੂਨਾਂ ਵਿਚ ਭਟਕਦਿਆਂ ਨੇ ਭੀ (ਤੁਹਾਡੀ ਸੰਗਤ ਵਿਚ) ਹਰੇਕ ਸਾਹ ਦੇ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਸ਼ੁਰੂ ਕਰ ਦਿੱਤੀ ॥੧॥

ਪਦ ਅਰਥ ਭ੍ਰਮਤੇ = ਭਟਕਦੇ। ਬਿਸਰਤ = ਵਿਸਾਰਦਿਆਂ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਗਾਈ = ਗਾਇਆ ॥੧॥

SikhNet (Spanish)ellos habitaron en su Dios con cada respiración. Y los que se olvidaron de su Dios, vagaron de nacimiento en nacimiento. (1)

ਜੋ ਜੋ ਸੰਗਿ ਮਿਲੇ ਸਾਧੂ ਕੈ; ਤੇ ਤੇ ਪਤਿਤ. ਪੁਨੀਤਾ ॥

jo jo sang mile saadhoo kai; te te patit. puneetaa |

Sant Singh KhalsaWhoever meets with the Holy Saints - those sinners are sanctified.
Manmohan SinghWhatever sinners meet with the saint; they all are sanctified.
Manmohan Singh (Punjabi)ਜਿਹੜੇ ਭੀ ਪਾਪੀ ਸੰਤ ਦੇ ਨਾਲ ਮਿਲਦੇ ਹਨ, ਉਹ ਸਾਰੇ ਹੀ ਪਵਿੱਤ੍ਰ ਹੋ ਜਾਂਦੇ ਹਨ।
Fareedkot Teekaਜੋ ਜੋ ਜਗਿਆਸੂ ਹੋ ਕੇ ਸਾਧੂ ਸੰਗ ਮੇਂ ਮਿਲੇ ਹੈਂ, ਸੋ ਸੋ (ਪਤਿਤ) ਪਾਪੀ ਭੀ ਪਵਿਤਰ ਹੋ ਗਏ ਹੈਂ॥
Prof. Sahib Singhਜਿਹੜੇ ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿਚ ਮਿਲਦੇ ਹਨ, ਉਹ ਸਾਰੇ ਵਿਕਾਰੀਆਂ ਤੋਂ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ।

ਪਦ ਅਰਥ ਸੰਗਿ = ਨਾਲ। ਸਾਧੂ ਕੈ ਸੰਗਿ = ਗੁਰੂ ਦੀ ਸੰਗਤ ਵਿਚ। ਤੇ ਤੇ = ਉਹ ਸਾਰੇ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤਾ = ਪਵਿੱਤਰ, ਸੁੱਚੇ ਜੀਵਨ ਵਾਲੇ।

SikhNet (Spanish)Los que llegaron a ustedes, oh Santos, fueron santificados y purificados de todos sus errores.

ਕਹੁ ਨਾਨਕ ਜਾ ਕੇ ਵਡਭਾਗਾ; ਤਿਨਿ ਜਨਮੁ ਪਦਾਰਥੁ ਜੀਤਾ ॥੨॥੪੨॥੬੫॥

kahu naanak jaa ke vaddabhaagaa; tin janam padaarath jeetaa |2|42|65|

Sant Singh KhalsaSays Nanak, those who have such high destiny, win this invaluable human life. ||2||42||65||
Manmohan SinghSays Nanak, they, who have the greatest sublime destiny, win the invaluable human life.
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਨ੍ਰਾਂ ਦੀ ਪਰਮ ਸਰੇਸ਼ਟ ਪਰਾਲਭਧ ਹੈ, ਉਹ ਅਮੋਲਕ ਮਨੁੱਸ਼ੀ ਜੀਵਨ ਨੂੰ ਜਿੱਤ ਲੈਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨ ਪੁਰਸੋਂ ਕੇ ਵਡੇ ਉਤਮ ਭਾਗ ਹੈਂ ਤਿਨੋਂ ਨੇ ਤੁਮਾਰੀ ਸੰਗਤ ਕਰ ਜਨਮ ਪਦਾਰਥ ਕੋ ਜੀਤ ਲੀਆ ਹੈ॥੨॥੪੨॥੬੫॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਦੇ ਵੱਡੇ ਭਾਗ ਜਾਗ ਪਏ, ਉਸ ਨੇ (ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ) ਇਹ ਕੀਮਤੀ ਮਨੁੱਖਾ ਜਨਮ (ਵਿਕਾਰਾਂ ਅੱਗੇ) ਹਾਰਨ ਤੋਂ ਬਚਾ ਲਿਆ ॥੨॥੪੨॥੬੫॥

ਪਦ ਅਰਥ ਜਾ ਕੇ = ਜਿਸ (ਮਨੁੱਖ) ਦੇ। ਤਿਨਿ = ਉਸ (ਮਨੁੱਖ) ਨੇ। ਜਨਮੁ ਪਦਾਰਥੁ = ਕੀਮਤੀ ਮਨੁੱਖਾ ਜਨਮ ॥੨॥੪੨॥੬੫॥

SikhNet (Spanish)Dice Nanak, los que tienen su Destino despierto, han ganado el Premio de la Vida Eterna. (2-42-65)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਠਾਕੁਰ; ਬਿਨਤੀ ਕਰਨ ਜਨੁ ਆਇਓ ॥

tthaakur; binatee karan jan aaeo |

Sant Singh KhalsaO my Lord and Master, Your humble servant has come to offer this prayer.
Manmohan SinghMy Lord, Thy slave has come to make s supplication.
Manmohan Singh (Punjabi)ਮੇਰੇ ਸੁਆਮੀ ਤੇਰਾ ਗੁਮਾਸ਼ਤਾ ਇਕ ਪ੍ਰਾਰਥਨਾ ਕਰਨ ਨਹੀਂ ਆਇਆ ਹੈ।
Fareedkot Teekaਹੇ ਠਾਕਰ! ਮੈਂ ਦਾਸ ਬੇਨਤੀ ਕਰਨੇ ਵਾਸਤੇ ਆਇਆ ਹੂੰ॥
Prof. Sahib Singhਹੇ (ਮੇਰੇ) ਮਾਲਕ-ਪ੍ਰਭੂ! (ਤੇਰਾ) ਦਾਸ (ਤੇਰੇ ਦਰ ਤੇ) ਬੇਨਤੀ ਕਰਨ ਆਇਆ ਹੈ।

ਪਦ ਅਰਥ ਠਾਕੁਰ = ਹੇ ਮਾਲਕ-ਪ੍ਰਭੂ! ਜਨੁ = (ਤੇਰਾ) ਦਾਸ।

SikhNet (Spanish)Oh Dios, Tu Sirviente ha llegado hasta Ti en actitud de Devoción,

ਸਰਬ ਸੂਖ ਆਨੰਦ ਸਹਜ ਰਸ; ਸੁਨਤ ਤੁਹਾਰੋ ਨਾਇਓ ॥੧॥ ਰਹਾਉ ॥

sarab sookh aanand sehaj ras; sunat tuhaaro naaeo |1| rahaau |

Sant Singh KhalsaHearing Your Name, I am blessed with total peace, bliss, poise and pleasure. ||1||Pause||
Manmohan SinghHearing Thy Name, obtain I all comforts, pleasures, celestial blisses and relishes. Pause.
Manmohan Singh (Punjabi)ਤੇਰੇ ਨਾਮ ਨੂੰ ਸ੍ਰਵਣ ਕਰਨ ਦੁਆਰਾ, ਮੈਨੂੰ ਸਾਰੇ ਆਰਾਮ, ਖੁਸ਼ੀਆਂ ਬੈਕੁੰਠੀ ਅਨੰਦ, ਤੇ ਸੁਆਦ ਪਰਾਪਤ ਹੋ ਜਾਂਦੇ ਹਨ। ਠਹਿਰਾਉ।
Fareedkot Teekaਸਰਬ ਸੁਖ ਔਰ (ਆਨੰਦ ਸਹਜ) ਆਤਮ ਅਨੰਦ ਅਰ (ਰਸ) ਪ੍ਰੇਮ ਤੁਮਾਰਾ ਨਾਮ ਸੁਨ ਕਰ ਸਭ ਪ੍ਰਾਪਤ ਹੋਏ ਹੈਂ॥੧॥ ਰਹਾਉ ॥
Prof. Sahib Singhਤੇਰਾ ਨਾਮ ਸੁਣਦਿਆਂ ਆਤਮਕ ਅਡੋਲਤਾ ਦੇ ਸਾਰੇ ਸੁਖ ਸਾਰੇ ਆਨੰਦ ਸਾਰੇ ਰਸ (ਮਿਲ ਜਾਂਦੇ ਹਨ) ॥੧॥ ਰਹਾਉ ॥

ਪਦ ਅਰਥ ਸਰਬ = ਸਾਰੇ। ਸਹਜ = ਆਤਮਕ ਅਡੋਲਤਾ। ਸੁਨਤ = ਸੁਣਦਿਆਂ। ਤੁਹਾਰੋ ਨਾਇਓ = ਤੇਰਾ ਨਾਮ ॥੧॥ ਰਹਾਉ ॥

SikhNet (Spanish)recitando el Nombre uno entra en Éxtasis y es bendecido con la Paz del Equilibrio. (1-Pausa)

ਕ੍ਰਿਪਾ ਨਿਧਾਨ ਸੂਖ ਕੇ ਸਾਗਰ; ਜਸੁ ਸਭ ਮਹਿ ਜਾ ਕੋ ਛਾਇਓ ॥

kripaa nidhaan sookh ke saagar; jas sabh meh jaa ko chhaaeo |

Sant Singh KhalsaThe Treasure of Mercy, the Ocean of Peace - His Praises are diffused everywhere.
Manmohan SinghThe Treasure of mercy and ocean of peace is the Lord, whose praise is spread amidst all.
Manmohan Singh (Punjabi)ਰਹਿਮਤ ਦਾ ਖ਼ਜ਼ਾਨਾ ਅਤੇ ਆਰਾਮ ਦਾ ਸਮੁੰਦਰ ਹੇ ਸੁਆਮੀ, ਜਿਸ ਦੀ ਕੀਰਤੀ ਸਾਰਿਆਂ ਅੰਦਰ ਫੈਲੀ ਹੋਈ ਹੈ।
Fareedkot Teekaਹੇ ਕਿਰਪਾ ਕੇ ਨਿਧਾਨ, ਸੁਖ ਕੇ ਸਮੁੰਦਰ! ਜਿਸ ਤੇਰਾ ਜਸ ਸਭ (ਮਹਿ) ਪ੍ਰਿਥਵੀ ਪਰ ਛਾਇ ਰਹਾ ਹੈ॥
Prof. Sahib Singhਹੇ ਦਇਆ ਦੇ ਖ਼ਜ਼ਾਨੇ! ਹੇ ਸੁਖਾਂ ਦੇ ਸਮੁੰਦਰ! (ਤੂੰ ਐਸਾ ਹੈਂ) ਜਿਸ ਦੀ ਸੋਭਾ ਸਾਰੀ ਸ੍ਰਿਸ਼ਟੀ ਵਿਚ ਆਪਣਾ ਪ੍ਰਭਾਵ ਪਾਂਦੀ ਹੈ।

ਪਦ ਅਰਥ ਕ੍ਰਿਪਾ ਨਿਧਾਨ = ਹੇ ਮਿਹਰ ਦੇ ਖ਼ਜ਼ਾਨੇ! ਸਾਗਰ = ਹੇ ਸਮੁੰਦਰ! ਜਸੁ = ਸੋਭਾ। ਜਾ ਕੋ = ਜਿਸ ਦਾ। ਛਾਇਓ = ਖਿਲਰਿਆ ਹੋਇਆ।

SikhNet (Spanish)Oh Océano de Paz, Tesoro de Compasión, Cuya Gloria empequeñece a cualquiera,

ਸੰਤਸੰਗਿ ਰੰਗ ਤੁਮ ਕੀਏ; ਅਪਨਾ ਆਪੁ ਦ੍ਰਿਸਟਾਇਓ ॥੧॥

santasang rang tum kee; apanaa aap drisattaaeo |1|

Sant Singh KhalsaO Lord, You celebrate in the Society of the Saints; You reveal Yourself to them. ||1||
Manmohan SinghThou, O Lord, make merry with Thine saints and make Thyself manifest unto them.
Manmohan Singh (Punjabi)ਤੂੰ ਹੇ ਸੁਆਮੀ! ਆਪਣੇ ਸਾਧੂਆਂ ਨਾਲ ਅਨੰਦ ਮਾਣਦਾ ਹੈ ਅਤੇ ਆਪਣੇ ਆਪ ਨੂੰ ਉਨ੍ਹਾਂ ਉਤੇ ਜਾਹਰ ਕਰ ਦਿੰਦਾ ਹੈ।
Fareedkot Teekaਸੰਤੋਂ ਕੇ ਸੰਗ ਕਰ ਕੇ ਜੋ ਤੁਮ ਨੇ (ਰੰਗ) ਅਨੰਦਤ ਕੀਏ ਹੈਂ ਤਿਨ ਕੋ ਤੈਨੇ ਆਪ ਦਿਖਾਇ ਦੀਆ ਹੈ॥੧॥
Prof. Sahib Singhਸੰਤਾਂ ਦੀ ਸੰਗਤ ਵਿਚ ਤੂੰ ਅਨੇਕਾਂ ਆਨੰਦ-ਚੋਜ ਕਰਦਾ ਹੈਂ, ਤੇ, ਆਪਣੇ ਆਪ ਨੂੰ ਪਰਗਟ ਕਰਦਾ ਹੈਂ ॥੧॥

ਪਦ ਅਰਥ ਰੰਗ = ਆਨੰਦ-ਕੌਤਕ। ਆਪੁ = ਆਪਣੇ ਆਪ ਨੂੰ। ਦ੍ਰਿਸਟਾਇਓ = ਪਰਗਟ ਕਰਦਾ ਹੈ ॥੧॥

SikhNet (Spanish)Tú Te regocijas con Tus Santos y Te vuelves Manifiesto a ellos. (1)

ਨੈਨਹੁ ਸੰਗਿ, ਸੰਤਨ ਕੀ ਸੇਵਾ; ਚਰਨ ਝਾਰੀ ਕੇਸਾਇਓ ॥

nainahu sang, santan kee sevaa; charan jhaaree kesaaeo |

Sant Singh KhalsaWith my eyes I see the Saints, and dedicate myself to serving them; I wash their feet with my hair.
Manmohan SinghWith my eyes, I see the saints and dedicate myself to their service and with mine hair, cleanse I their feet.
Manmohan Singh (Punjabi)ਆਪਣੀਆਂ ਅੱਖਾਂ ਨਾਲ ਮੈਂ ਸਾਧੂਆਂ ਨੂੰ ਵੇਖਦਾ ਅਤੇ ਆਪਣੇ ਆਪ ਨੂੰ ਉਨ੍ਹਾਂ ਦੀ ਟਹਿਲ ਦੇ ਸਮਰਪਨ ਕਰਦਾ ਹਾਂ ਤੇ ਆਪਣਿਆਂ ਕੇਸਾਂ ਨਾਲ ਮੈਂ ਉਹਨਾਂ ਦੇ ਪੈਰ ਸਾਫ ਕਰਦਾ ਹਾਂ।
Fareedkot Teekaਨੇਤ੍ਰ ਕਰ ਕੇ ਦਰਸਨ ਔ ਹਾਥੋਂ ਕਰ ਕੇ ਸੰਤੋਂ ਕੀ ਸੇਵਾ ਕਰਤਾ ਹੂੰ ਔਰ ਤਿਨ ਕੇ ਚਰਨ ਕੇਸੋਂ ਕੇ ਸਾਥ ਲਾਗਤਾ ਹੂੰ॥
Prof. Sahib Singh(ਹੇ ਪ੍ਰਭੂ! ਮਿਹਰ ਕਰ) ਅੱਖਾਂ ਨਾਲ (ਦਰਸਨ ਕਰ ਕੇ) ਮੈਂ ਸੰਤ ਜਨਾਂ ਦੀ ਸੇਵਾ ਕਰਦਾ ਰਹਾਂ, ਉਹਨਾਂ ਦੇ ਚਰਨ ਆਪਣੇ ਕੇਸਾਂ ਨਾਲ ਝਾੜਦਾ ਰਹਾਂ।

ਪਦ ਅਰਥ ਨੈਨਹੁ ਸੰਗਿ = ਅੱਖਾਂ ਨਾਲ। ਝਾਰੀ = ਝਾਰੀਂ, ਮੈਂ ਝਾੜਦਾ ਹਾਂ। ਕੇਸਾਇਓ = ਕੇਸਾਂ ਨਾਲ।

SikhNet (Spanish)Fijo mi atención en Tus Santos y dedico mi vida a Su Servicio, limpiando Sus Pies con mi cabello,

ਆਠ ਪਹਰ ਦਰਸਨੁ ਸੰਤਨ ਕਾ; ਸੁਖੁ ਨਾਨਕ ਇਹੁ ਪਾਇਓ ॥੨॥੪੩॥੬੬॥

aatth pehar darasan santan kaa; sukh naanak ihu paaeo |2|43|66|

Sant Singh KhalsaTwenty-four hours a day, I gaze upon the Blessed Vision, the Darshan of the Saints; this is the peace and comfort which Nanak has received. ||2||43||66||
Manmohan SinghThe eight watches through I see the saints vision, This is the bliss, that Nanak has received.
Manmohan Singh (Punjabi)ਅਠੇ ਪਹਿਰ ਹੀ ਮੈਂ ਸਾਧੂਆਂ ਦਾ ਦੀਦਾਰ ਵੇਖਦਾ ਹਾਂ। ਇਹ ਹੈ ਖੁਸ਼ੀ, ਜਿਹੜੀ ਨਾਨਕ ਨੂੰ ਪਰਾਪਤ ਹੋਈ ਹੈ।
Fareedkot Teekaਆਠੋਂ ਪਹਿਰ ਸੰਤੋਂ ਕਾ ਦਰਸਨ ਕਰਤਾ ਹੂੰ, ਸ੍ਰੀ ਗੁਰੂ ਜੀ ਕਹਿਤੇ ਹੈਂ: ਇਹ ਸੁਖੁ ਮੈਨੇ ਪਾਇਆ ਹੈ॥੨॥੪੩॥੬੬॥
Prof. Sahib Singhਮੈਂ ਅੱਠੇ ਪਹਰ ਸੰਤ ਜਨਾਂ ਦਾ ਦਰਸਨ ਕਰਦਾ ਰਹਾਂ, ਮੈਨੂੰ ਨਾਨਕ ਨੂੰ ਇਹ ਸੁਖ ਮਿਲਿਆ ਰਹੇ ॥੨॥੪੩॥੬੬॥
SikhNet (Spanish)así tengo Su Visión las ocho rondas del día y de la noche. Sí, esta es la Dicha que Nanak ha recibido. (2-43-66)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਜਾ ਕੀ; ਰਾਮ ਨਾਮ ਲਿਵ ਲਾਗੀ ॥

jaa kee; raam naam liv laagee |

Sant Singh KhalsaOne who is lovingly absorbed in the Lord's Name
Manmohan SinghHe, who imbibes love for the Lord's Name,
Manmohan Singh (Punjabi)ਜਿਸ ਦਾ ਪ੍ਰਭੂ ਦੇ ਨਾਮ ਨਾਲ ਪਿਆਰ ਹੈ,
Fareedkot Teekaਜਿਸ ਪੁਰਸ ਕੀ ਰਾਮ ਨਾਮ ਵਿਖੇ ਬ੍ਰਿਤੀ ਲਾਗੀ ਹੈ॥
Prof. Sahib Singhਜਿਸ ਮਨੁੱਖ ਦੀ ਲਗਨ ਪਰਮਾਤਮਾ ਦੇ ਨਾਮ ਨਾਲ ਲੱਗ ਜਾਂਦੀ ਹੈ,

ਪਦ ਅਰਥ ਜਾ ਕੀ ਲਿਵ = ਜਿਸ ਮਨੁੱਖ ਦੀ ਲਗਨ।

SikhNet (Spanish)El que está entonado en el Nombre del Señor, entra espontáneamente en Éxtasis.

ਸਜਨੁ ਸੁਰਿਦਾ ਸੁਹੇਲਾ ਸਹਜੇ; ਸੋ ਕਹੀਐ ਬਡਭਾਗੀ ॥੧॥ ਰਹਾਉ ॥

sajan suridaa suhelaa sahaje; so kaheeai baddabhaagee |1| rahaau |

Sant Singh Khalsais a good-hearted friend, intuitively embellished with happiness. He is said to be blessed and fortunate. ||1||Pause||
Manmohan Singhis a good-hearted friend, who is easily embellished and very fortunate he is said to be. Pause.
Manmohan Singh (Punjabi)ਉਹ ਸਰੇਸ਼ਟ-ਦਿਲ ਵਾਲਾ ਮਿੱਤ੍ਰ ਹੈ, ਜੋ ਸੁਖੈਨ ਹੀ ਸ਼ਸ਼ੋਭਤ ਹੋ ਜਾਂਦਾ ਹੈ; ਉਹ ਪਰਮ ਚੰਗੇ ਨਸੀਬਾ ਵਾਲਾ ਆਖਿਆ ਜਾਂਦਾ ਹੈ। ਠਹਿਰਾਉ।
Fareedkot Teekaਸੋ ਪੁਰਸ ਸੁਹਿਰਦ ਸਜਨ ਹੈ ਔਰ ਸਹਿਜੇ ਹੀ ਸੁਖੀ ਹੈ, ਸੋਈ ਪੁਰਸ ਵਡਭਾਗੀ ਕਹੀਤਾ ਹੈ॥੧॥ ਰਹਾਉ ॥
Prof. Sahib Singhਉਹ ਭਲਾ ਮਨੁੱਖ ਬਣ ਜਾਂਦਾ ਹੈ, ਉਹ ਸੋਹਣੇ ਹਿਰਦੇ ਵਾਲਾ ਹੋ ਜਾਂਦਾ ਹੈ, ਉਹ ਸੁਖੀ ਹੋ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਉਸ ਨੂੰ ਵੱਡੇ ਭਾਗਾਂ ਵਾਲਾ ਆਖਣਾ ਚਾਹੀਦਾ ਹੈ ॥੧॥ ਰਹਾਉ ॥

ਪਦ ਅਰਥ ਸਜਨੁ = ਭਲਾ ਮਨੁੱਖ। ਸੁਰਿਦਾ = ਸੋਹਣੇ ਹਿਰਦੇ ਵਾਲਾ। ਸੁਹੇਲਾ = ਸੁਖੀ। ਸਹਜੇ = ਆਤਮਕ ਅਡੋਲਤਾ ਵਿਚ ਟਿਕਿਆ ਹੋਇਆ। ਕਹੀਐ = ਕਿਹਾ ਜਾ ਸਕਦਾ ਹੈ ॥੧॥ ਰਹਾਉ ॥

SikhNet (Spanish)Afortunado es él, de corazón limpio y sereno. (1-Pausa)

ਰਹਿਤ ਬਿਕਾਰ ਅਲਪ ਮਾਇਆ ਤੇ; ਅਹੰਬੁਧਿ ਬਿਖੁ ਤਿਆਗੀ ॥

rahit bikaar alap maaeaa te; ahanbudh bikh tiaagee |

Sant Singh KhalsaHe is rid of sin and corruption, and detached from Maya; he has renounced the poison of egotistical intellect.
Manmohan SinghHe is rid of sins, and detached from mammon and renounces he the poison of egoistic intellect.
Manmohan Singh (Punjabi)ਉਹ ਪਾਪਾਂ ਤੋਂ ਬਿਨਾਂ ਤੇ ਧਨ ਦੌਲਤ ਤੋਂ ਨਿਰਲੇਪ ਹੈ ਅਤੇ ਉਹ ਹੰਕਾਰੀ ਮਤ ਦੀ ਜ਼ਹਿਰ ਨੂੰ ਛੱਡ ਦਿੰਦਾ ਹੈ।
Fareedkot Teekaਬਿਕਾਰੋਂ ਸੇ ਰਹਤਾ ਔਰ ਮਾਯਾ ਸੇ ਅਸੰਗ ਹੂਆ ਹੈ ਔਰ ਹੰਤਾ ਬੁਧੀ ਜੋ ਬਿਖ ਰੂਪ ਹੈ, ਸੋ ਭੀ ਤਿਸ ਨੇ ਤ੍ਯਾਗੀ ਹੈ॥
Prof. Sahib Singh(ਜਿਸ ਮਨੁੱਖ ਦੀ ਸੁਰਤ ਪਰਮਾਤਮਾ ਦੇ ਨਾਮ ਵਿਚ ਜੁੜਦੀ ਹੈ, ਉਹ) ਵਿਕਾਰਾਂ ਤੋਂ ਬਚਿਆ ਰਹਿੰਦਾ ਹੈ, ਮਾਇਆ ਤੋਂ ਨਿਰਲੇਪ ਰਹਿੰਦਾ ਹੈ, ਆਤਮਕ ਮੌਤ ਲਿਆਉਣ ਵਾਲੀ ਹਉਮੈ-ਜ਼ਹਰ ਉਹ ਤਿਆਗ ਦੇਂਦਾ ਹੈ।

ਪਦ ਅਰਥ ਰਹਿਤ = ਬਚਿਆ ਹੋਇਆ। ਅਲਪ = ਅਲਿਪ, ਨਿਰਲੇਪ। ਤੇ = ਤੋਂ। ਅਹੰਬੁਧਿ = ਹਉਮੈ ਵਾਲੀ ਬੁੱਧੀ। ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ।

SikhNet (Spanish)Vive desapegado de Maya, liberado de faltas y errores, y libre del ego negativo,

ਦਰਸ ਪਿਆਸ ਆਸ ਏਕਹਿ ਕੀ; ਟੇਕ ਹੀਐਂ ਪ੍ਰਿਅ ਪਾਗੀ ॥੧॥

daras piaas aas ekeh kee; ttek heeain pria paagee |1|

Sant Singh KhalsaHe thirsts for the Blessed Vision of the Lord's Darshan, and he places his hopes in the One Lord alone. The Feet of his Beloved are the Support of his heart. ||1||
Manmohan SinghHe thirsts for the Lord's vision and leans on the one alone, Within his mind is the support of His Beloved's feet.
Manmohan Singh (Punjabi)ਉਸ ਨੂੰ ਪ੍ਰਭੂ ਦੇ ਦੀਦਾਰ ਦੀ ਤਰੇਹ ਹੈ ਅਤੇ ਕੇਵਲ ਇਕ ਹੀ ਹੀ ਓਟ ਹੈ। ਵੁਸ ਦੇ ਹਿਰਦੇ ਅੰਦਰ ਆਪਣੇ ਪ੍ਰੀਤਮ ਦੇ ਪੈਰਾ ਦਾ ਹੀ ਆਸਰਾ ਹੈ।
Fareedkot Teekaਦਰਸਨ ਕੀ (ਪਿਆਸ) ਚਾਹ ਔਰ ਆਸ ਭੀ ਏਕ ਹੀ ਪਰਮੇਸ੍ਵਰ ਕੀ ਰਾਖਤਾ ਹੈ ਔਰ ਤਿਸ ਕੇ ਹਿਰਦੈ ਵਿਖੈ ਭੀ (ਪ੍ਰਿਅ) ਪਤੀ ਪਰਮੇਸ੍ਵਰ ਕੇ ਚਰਨੋਂ ਕੀ ਓਟ (ਟੇਕ) ਸਰਨ ਮੇਂ ਬੁਧੀ (ਪਾਗੀ) ਖਚਤ ਹੋਈ ਹੈ॥੧॥
Prof. Sahib Singhਉਸ ਨੂੰ ਸਿਰਫ਼ ਪਰਮਾਤਮਾ ਦੇ ਦਰਸਨ ਦੀ ਤਾਂਘ ਤੇ ਉਡੀਕ ਲੱਗੀ ਰਹਿੰਦੀ ਹੈ, ਉਹ ਮਨੁੱਖ ਆਪਣੇ ਹਿਰਦੇ ਵਿਚ ਪਿਆਰੇ ਪ੍ਰਭੂ ਦੇ ਚਰਨਾਂ ਦਾ ਆਸਰਾ ਬਣਾਈ ਰੱਖਦਾ ਹੈ ॥੧॥

ਪਦ ਅਰਥ ਪਿਆਸ = ਤਾਂਘ। ਆਸ = ਉਡੀਕ। ਏਕਹਿ ਕੀ = ਇਕ ਪਰਮਾਤਮਾ ਦੀ ਹੀ। ਟੇਕ = ਆਸਰਾ। ਹੀਐਂ = ਹਿਰਦੇ ਵਿਚ। ਪ੍ਰਿਅ ਪਾਗੀ = ਪਿਆਰੇ ਦੇ ਪਗਾਂ ਦੀ, ਪਿਆਰੇ ਦੇ ਚਰਨਾਂ ਦੀ ॥੧॥

SikhNet (Spanish)tiene ambición sólo por tener la Visión del Señor, y se apoya sólo en el Uno, aferrándose con todo su corazón a los Pies del Señor. (1)

ਅਚਿੰਤ ਸੋਇ ਜਾਗਨੁ ਉਠਿ ਬੈਸਨੁ; ਅਚਿੰਤ ਹਸਤ ਬੈਰਾਗੀ ॥

achint soe jaagan utth baisan; achint hasat bairaagee |

Sant Singh KhalsaHe sleeps, wakes, rises up and sits down without anxiety; he laughs and cries without anxiety.
Manmohan SinghCare-free he sleeps, wakes up, stands and sits and care-free he laughs and weeps.
Manmohan Singh (Punjabi)ਬੇਫਿਕਰ ਹੈ ਉਹ ਸੌਦਾ, ਜਾਗਦਾ, ਖਲੋਦਾ ਅਤੇ ਬਹਿੰਦਾ ਹੈ ਅਤੇ ਬੇਫਿਕਰ ਹੋ ਹੀ ਉਹ ਹਸਦਾ ਤੇ ਰੋਂਦਾ ਹੈ।
Fareedkot Teeka(ਅਚਿੰਤ) ਸ੍ਵਤੇ ਸਿਧ ਹੀ ਤਿਨ ਕਾ ਸੋਵਣਾ ਅਰ ਜਾਗਣਾ ਹੈ, ਪੁਨਹ ਉਠਣਾ ਬੈਠਣਾ ਔਰ ਸ੍ਵਤੇ ਸਿਧ ਹੀ ਹਸਣਾ ਔਰ (ਬੈਰਾਗੀ) ਰੋਵਣਾ ਹੈ॥
Prof. Sahib Singh(ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਣ ਵਾਲਾ ਮਨੁੱਖ) ਸੁੱਤ ਜਾਗਦਾ ਉੱਠਦਾ ਬੈਠਦਾ, ਹੱਸਦਾ, ਵੈਰਾਗ ਕਰਦਾ-ਹਰ ਵੇਲੇ ਹੀ ਚਿੰਤਾ ਤੋਂ ਰਹਿਤ ਰਹਿੰਦਾ ਹੈ।

ਪਦ ਅਰਥ ਅਚਿੰਤ = ਚਿੰਤਾ-ਰਹਿਤ। ਸੋਇ ਜਾਗਨੁ = ਸੌਂ ਕੇ ਜਾਗਣਾ। ਉਠਿ ਬੈਸਨੁ = ਉੱਠ ਕੇ ਬੈਠਣਾ। ਸੋਇ...ਬੈਸਨੁ = ਸੁੱਤਿਆਂ ਜਾਗਦਿਆਂ ਉੱਠਦਿਆਂ ਬੈਠਦਿਆਂ। ਹਸਤ = ਹੱਸਦਿਆਂ। ਬੈਰਾਗੀ = ਵੈਰਾਗ ਕਰਦਿਆਂ।

SikhNet (Spanish)Libre de preocupación él duerme y despierta, y libre va a través del dolor y el placer.

ਕਹੁ ਨਾਨਕ. ਜਿਨਿ ਜਗਤੁ ਠਗਾਨਾ; ਸੁ ਮਾਇਆ. ਹਰਿ ਜਨ ਠਾਗੀ ॥੨॥੪੪॥੬੭॥

kahu naanak. jin jagat tthagaanaa; su maaeaa. har jan tthaagee |2|44|67|

Sant Singh KhalsaSays Nanak, she who has cheated the world - that Maya is cheated by the humble servant of the Lord. ||2||44||67||
Manmohan SinghSays Nanak, she who has beguiled the world; That mammon is beguiled by the Lord's slave.
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਸ ਨੇ ਸੰਸਾਰ ਨੂੰ ਠੱਗ ਲਿਆ ਹੈ, ਉਸ ਮੋਹਨੀ ਨੂੰ ਸੁਆਮੀ ਦਾ ਗੋਲਾ ਠੱਗ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਮਾਯਾ ਨੇ ਜਗਤ ਕੋ ਠਗ ਲੀਆ ਹੈ, ਸੋ ਮਾਯਾ (ਹਰਿ ਜਨ) ਸੰਤੋਂ ਨੇ ਠਗੀ ਹੈ, ਭਾਵ ਬਸ ਕੀ ਹੈ॥੨॥੪੪॥੬੭॥☬ਜਬ ਸੁਲਹੀ ਆਦਿਕ ਮ੍ਰਿਤ ਹੋ ਗਏ ਹੈਂ ਤਬ ਅਨੰਤ੍ਰ ਉਚਾਰਤੇ ਭਏ ਹੈਂ:
Prof. Sahib Singhਨਾਨਕ ਆਖਦਾ ਹੈ- ਜਿਸ ਮਾਇਆ ਨੇ ਸਾਰੇ ਜਗਤ ਨੂੰ ਭਰਮਾਇਆ ਹੈ, ਸੰਤ ਜਨਾਂ ਨੇ ਉਸ ਮਾਇਆ ਨੂੰ ਆਪਣੇ ਵੱਸ ਵਿਚ ਰੱਖਿਆ ਹੋਇਆ ਹੈ ॥੨॥੪੪॥੬੭॥

ਪਦ ਅਰਥ ਜਿਨਿ = ਜਿਸ (ਮਾਇਆ) ਨੇ। ਹਰਿ ਜਨ = ਹਰੀ ਦੇ ਜਨਾਂ ਨੇ ॥੨॥੪੪॥੬੭॥

SikhNet (Spanish)Nanak dice, Maya, quien ha engañado al mundo entero, ella, en verdad, es engañada por los Santos. (2-44-67)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਅਬ ਜਨ ਊਪਰਿ; ਕੋ. ਨ ਪੁਕਾਰੈ ॥

ab jan aoopar; ko. na pukaarai |

Sant Singh KhalsaNow, no one complains about the Lord's humble servant.
Manmohan SinghNow, no one complains against the Lord's slave.
Manmohan Singh (Punjabi)ਹੁਣ, ਕੋਈ ਭੀ ਸਾਹਿਬ ਦੇ ਗੋਲੇ ਦੀ ਸ਼ਿਕਾਇਤ ਨਹੀਂ ਕਰਦਾ।
Fareedkot Teekaਅਬ ਦਾਸ ਕੇ ਊਪਰ ਕੋਈ (ਪੁਕਾਰੈ) ਫਰਿਆਦ ਨਹੀਂ ਕਰਤਾ ਹੈ॥
Prof. Sahib Singh(ਜਦੋਂ ਮਨੁੱਖ ਗੁਰੂ ਦੇ ਬਚਨ ਉੱਤੇ ਤੁਰ ਕੇ ਹਰਿ-ਨਾਮ ਜਪਦਾ ਹੈ) ਤਦੋਂ ਉਸ ਸੇਵਕ ਉੱਤੇ ਕੋਈ ਮਨੁੱਖ ਕੋਈ ਦੂਸ਼ਣ ਨਹੀਂ ਲਾ ਸਕਦਾ।

ਪਦ ਅਰਥ ਕੋ = ਕੋਈ (ਮਨੁੱਖ)। ਪੁਕਾਰੈ = ਦੁਸ਼ਣ ਲਾਂਦਾ, ਉਂਗਲ ਕਰਦਾ।

SikhNet (Spanish)Mira, ahora nadie calumnia al Santo del Señor, pues quien sea que lo intente,

ਪੂਕਾਰਨ ਕਉ. ਜੋ ਉਦਮੁ ਕਰਤਾ; ਗੁਰੁ ਪਰਮੇਸਰੁ. ਤਾ ਕਉ ਮਾਰੈ ॥੧॥ ਰਹਾਉ ॥

pookaaran kau. jo udam karataa; gur paramesar. taa kau maarai |1| rahaau |

Sant Singh KhalsaWhoever tries to complain is destroyed by the Guru, the Transcendent Lord God. ||1||Pause||
Manmohan SinghWhosoever makes effort to complain; Him the Guru-God destroys. Pause.
Manmohan Singh (Punjabi)ਜਿਹੜਾ ਕੋਈ ਭੀ ਸ਼ਿਕਾਇਤ ਕਰਨ ਦਾ ਉਪਰਾਲਾ ਕਰਦਾ ਹੈ, ਗੁਰੂ-ਪਾਰਬ੍ਰਹਮ ਉਸ ਨੂੰ ਨਸ਼ਟ ਕਰ ਦਿੰਦਾ ਹੈ। ਠਹਿਰਾਉ।
Fareedkot Teekaਫਰਯਾਦ ਕਰਨ ਵਾਸਤੇ ਜੋ ਉਦਮੁ ਕਰਤਾ ਹੈ ਤਿਸ ਕੋ ਗੁਰੂ ਪ੍ਰਮੇਸ੍ਵਰ ਮਾਰ ਦੇਤਾ ਹੈ॥੧॥ ਰਹਾਉ ॥
Prof. Sahib Singhਜਿਹੜਾ ਮਨੁੱਖ ਪ੍ਰਭੂ ਦੇ ਸੇਵਕ ਉੱਤੇ ਦੂਸ਼ਣ ਥੱਪਣ ਦਾ ਜਤਨ ਕਰਦਾ ਹੈ, ਗੁਰੂ ਪਰਮਾਤਮਾ ਉਸ ਦਾ ਆਤਮਕ ਜੀਵਨ ਨੀਵਾਂ ਕਰ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਪੂਕਾਰਨ ਕਉ = ਦੂਸ਼ਣ ਲਾਣ ਲਈ। ਤਾ ਕਉ = ਉਸ (ਮਨੁੱਖ) ਨੂੰ। ਮਾਰੈ = (ਆਤਮਕ ਮੌਤੇ) ਮਾਰਦਾ ਹੈ, ਆਤਮਕ ਜੀਵਨ ਨੀਵਾਂ ਕਰ ਦੇਂਦਾ ਹੈ ॥੧॥ ਰਹਾਉ ॥

SikhNet (Spanish)el Mismo Señor, el Dios, lo destruye. (1-Pausa)

ਨਿਰਵੈਰੈ ਸੰਗਿ ਵੈਰੁ ਰਚਾਵੈ; ਹਰਿ ਦਰਗਹ. ਓਹੁ ਹਾਰੈ ॥

niravairai sang vair rachaavai; har daragah. ohu haarai |

Sant Singh KhalsaWhoever harbors vengeance against the One who is beyond all vengenace, shall lose in the Court of the Lord.
Manmohan SinghWhosoever bears enmity with the uninimical; he loses in God' s court.
Manmohan Singh (Punjabi)ਜੋ ਕੋਈ ਭੀ ਦੁਸ਼ਮਨੀ-ਰਹਿਤ ਨਾਲ ਦੁਸ਼ਮਨੀ ਕਰਦਾ ਹੈ, ਉਹ ਵਾਹਿਗੁਰੂ ਦੇ ਦਰਬਾਰ ਅੰਦਰ ਹਾਰ ਜਾਂਦਾ ਹੈ।
Fareedkot Teekaਨਿਰਵੈਰ ਕੇ ਸਾਥ ਜੋ ਬੈਰ ਰਚਾਵਤਾ ਹੈ ਹਰੀ ਕੀ ਦਰਗਾਹ ਮੇਂ ਵਹੁ ਪੁਰਸ ਹਾਰ ਜਾਵੇਗਾ॥
Prof. Sahib Singhਜਿਹੜਾ ਮਨੁੱਖ ਕਦੇ ਕਿਸੇ ਨਾਲ ਵੈਰ ਨਹੀਂ ਕਰਦਾ, ਉਸ ਨਾਲ ਜਿਹੜਾ ਵੈਰ ਕਮਾਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਦਰਗਾਹ ਵਿਚ ਆਤਮਕ ਜੀਵਨ ਦੇ ਤੋਲ ਵਿਚ ਪੂਰਾ ਨਹੀਂ ਉਤਰਦਾ।

ਪਦ ਅਰਥ ਸੰਗਿ = ਨਾਲ। ਰਚਾਵੈ = ਸਹੇੜਦਾ ਹੈ। ਹਾਰੈ = ਹਾਰ ਜਾਂਦਾ ਹੈ, ਜੀਵਨ-ਬਾਜ਼ੀ ਹਾਰ ਜਾਂਦਾ ਹੈ, ਆਤਮਕ ਜੀਵਨ ਦੇ ਤੋਲ ਵਿਚ ਪੂਰਾ ਨਹੀਂ ਉਤਰਦਾ।

SikhNet (Spanish)Aquél que tiene celos del que no cela a nadie, pierde en la Corte del Señor, oh Gloria al Señor,

ਆਦਿ ਜੁਗਾਦਿ ਪ੍ਰਭ ਕੀ ਵਡਿਆਈ; ਜਨ ਕੀ ਪੈਜ ਸਵਾਰੈ ॥੧॥

aad jugaad prabh kee vaddiaaee; jan kee paij savaarai |1|

Sant Singh KhalsaFrom the very beginning of time, and throughout the ages, it is the glorious greatness of God, that He preserves the honor of His humble servants. ||1||
Manmohan SinghSince the beginning and the beginning of ages this has been the glory of the Lord, that He preserves the honour of His slaves.
Manmohan Singh (Punjabi)ਐਨ ਆਰੰਭ ਅਤੇ ਯੁਗਾਂ ਦੇ ਆਰੰਭ ਤੋਂ ਪ੍ਰਭੂ ਦੀ ਇਹ ਪ੍ਰਭਤਾ ਚਲੀ ਆਈ ਹੈ, ਕਿ ਉਹ ਆਪਣੇ ਗੋਲਿਆਂ ਦੀ ਇੱਜ਼ਤ ਰਖਦਾ ਹੈ।
Fareedkot Teekaਸਦਾ ਸਦਾ ਸੋ ਪ੍ਰਭੂ ਦੀ ਏਹੀ ਬਡਾਈ ਹੈ, ਜੋ ਦਾਸੋਂ ਕੀ (ਪੈਜ) ਪ੍ਰਤਗ੍ਯਾ ਸਵਾਰਤਾ ਹੈ, ਭਾਵ ਪੂਰੀ ਕਰਤਾ ਹੈ॥੧॥
Prof. Sahib Singhਜਗਤ ਦੇ ਸ਼ੁਰੂ ਤੋਂ, ਜੁਗਾਂ ਦੇ ਮੁੱਢ ਤੋਂ ਹੀ ਪਰਮਾਤਮਾ ਦਾ ਇਹ ਗੁਣ ਚਲਿਆ ਆ ਰਿਹਾ ਹੈ ਕਿ ਉਹ ਆਪਣੇ ਸੇਵਕ ਦੀ ਲਾਜ ਰੱਖਦਾ ਹੈ ॥੧॥

ਪਦ ਅਰਥ ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ। ਵਡਿਆਈ = ਬਿਰਦ। ਪੈਜ = ਇੱਜ਼ਤ ॥੧॥

SikhNet (Spanish)Quién salva el honor de Su Devoto. (1)

ਨਿਰਭਉ ਭਏ ਸਗਲ ਭਉ ਮਿਟਿਆ; ਚਰਨ ਕਮਲ ਆਧਾਰੈ ॥

nirbhau bhe sagal bhau mittiaa; charan kamal aadhaarai |

Sant Singh KhalsaThe mortal becomes fearless, and all his fears are taken away, when he leans on the Support of the Lord's Lotus Feet.
Manmohan SinghLeaning on the Lord's lotus feet, man becomes fear-free and all his fear is past.
Manmohan Singh (Punjabi)ਸੁਆਮੀ ਦੇ ਕੰਵਲ ਪੈਰਾਂ ਦਾ ਆਸਰਾ ਲੈਣ ਦੁਆਰਾ ਬੰਦਾ ਨਿੱਡਰ ਹੋ ਜਾਂਦਾ ਹੈ ਤੇ ਉਸ ਦਾ ਸਾਰਾ ਡਰ ਦੂਰ ਹੋ ਜਾਂਦਾ ਹੈ।
Fareedkot Teekaਹਰੀ ਕੇ ਚਰਨ ਕਮਲੋਂ ਕੇ (ਆਧਾਰੈ) ਆਸਰੇ ਕਰ ਕੇ ਅਬ ਨਿਰਭ੍ਯ ਹੂਏ ਹੈਂ ਔਰ ਸੰਪੂਰਨ ਭ੍ਯ ਹਮਾਰਾ ਦੂਰ ਹੋ ਗਿਆ ਹੈ॥
Prof. Sahib Singhਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਲਿਆਂ ਪ੍ਰਭੂ ਦਾ ਸੇਵਕ ਨਿਰਭਉ ਹੋ ਜਾਂਦਾ ਹੈ, ਉਸ ਦਾ (ਦੁਨੀਆ ਵਾਲਾ) ਹਰੇਕ ਡਰ ਮਿਟ ਜਾਂਦਾ ਹੈ।

ਪਦ ਅਰਥ ਸਗਲ = ਸਾਰਾ। ਆਧਾਰੈ = ਆਸਰੇ, ਆਸਰਾ ਲਿਆਂ।

SikhNet (Spanish)Uno pierde el miedo, apoyándose en los Pies de Loto de Dios,

ਗੁਰ ਕੈ ਬਚਨਿ. ਜਪਿਓ ਨਾਉ ਨਾਨਕ; ਪ੍ਰਗਟ ਭਇਓ ਸੰਸਾਰੈ ॥੨॥੪੫॥੬੮॥

gur kai bachan. japio naau naanak; pragatt bheo sansaarai |2|45|68|

Sant Singh KhalsaChanting the Name, through the Guru's Word, Nanak has become famous throughout the world. ||2||45||68||
Manmohan SinghUttering the Lord's Name, through the Guru's instruction, Nanak has been renowned in the world.
Manmohan Singh (Punjabi)ਗੁਰਾਂ ਦੇ ਵੁਪਦੇਸ਼ ਰਾਹੀਂ, ਪ੍ਰਭੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਨਾਨਕ ਜਗਤ ਅੰਦਰ ਪ੍ਰਸਿੱਧ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਕੇ ਉਪਦੇਸ ਕਰ ਨਾਮ ਕੋ ਜਪਾ ਹੈ, ਸੰਸਾਰ ਮੇਂ ਹਮਾਰਾ ਜਸੁ ਪ੍ਰਸਿਧ ਹੂਆ ਹੈ॥੨॥੪੫॥੬੮॥
Prof. Sahib Singhਹੇ ਨਾਨਕ! ਗੁਰੂ ਦੇ ਉਪਦੇਸ਼ ਤੇ ਤੁਰ ਕੇ ਜਿਸ ਨੇ ਭੀ ਪਰਮਾਤਮਾ ਦਾ ਨਾਮ ਜਪਿਆ, ਉਹ ਜਗਤ ਵਿਚ ਨਾਮਣੇ ਵਾਲਾ ਹੋ ਗਿਆ ॥੨॥੪੫॥੬੮॥

ਪਦ ਅਰਥ ਕੈ ਬਚਨਿ = ਦੇ ਬਚਨ ਦੀ ਰਾਹੀਂ, ਦੇ ਬਚਨ ਉਤੇ ਤੁਰਿਆਂ। ਸੰਸਾਰੈ = ਸੰਸਾਰ ਵਿਚ ॥੨॥੪੫॥੬੮॥

SikhNet (Spanish)y por medio de la Palabra del Guru uno contempla el Nombre del Señor, y Su Gloria se vuelve manifiesta al mundo entero. (2-45-68)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਹਰਿ ਜਨ; ਛੋਡਿਆ ਸਗਲਾ ਆਪੁ ॥

har jan; chhoddiaa sagalaa aap |

Sant Singh KhalsaThe Lord's humble servant has discarded all self-conceit.
Manmohan SinghI, the God's slave, have wholly abandoned my self-conceit.
Manmohan Singh (Punjabi)ਮੈਂ ਰੱਬ ਦੇ ਗੋਲੇ ਨੇ ਆਪਣੀ ਸਾਰੀ ਸਵੈ-ਹੰਗਤਾ ਤਿਆਗ ਦਿੱਤੀ ਹੈ।
Fareedkot Teekaਹੇ ਹਰੀ! ਮੈਂ ਜਨ ਨੇ ਸਭ ਆਪਾ ਭਾਉ ਛੋਡਿਆ ਹੈ॥
Prof. Sahib Singhਹੇ ਪ੍ਰਭੂ! (ਜਿਵੇਂ) ਤੇਰੇ ਭਗਤਾਂ ਨੇ ਆਪਾ-ਭਾਵ ਤਿਆਗਿਆ ਹੁੰਦਾ ਹੈ (ਤੇ, ਤੇਰੇ ਦਰ ਤੇ ਅਰਜ਼ੋਈ ਕਰਦੇ ਹਨ ਤਿਵੇਂ ਮੈਂ ਭੀ ਆਪਾ-ਭਾਵ ਛੱਡ ਕੇ ਬੇਨਤੀ ਕਰਦਾ ਹਾਂ-)

ਪਦ ਅਰਥ ਹਰਿ ਜਨ = ਪ੍ਰਭੂ ਦੇ ਸੇਵਕਾਂ ਨੇ। ਆਪੁ = ਆਪਾ-ਭਾਵ, ਹਉਮੈ।

SikhNet (Spanish)Yo, el Sirviente del Señor, me he quitado de mi ego negativo,

ਜਿਉ ਜਾਨਹੁ. ਤਿਉ ਰਖਹੁ ਗੁਸਾਈ; ਪੇਖਿ ਜੀਵਾਂ ਪਰਤਾਪੁ ॥੧॥ ਰਹਾਉ ॥

jiau jaanahu. tiau rakhahu gusaaee; pekh jeevaan parataap |1| rahaau |

Sant Singh KhalsaAs You see fit, You save us, O Lord of the World. Beholding Your Glorious Grandeur, I live. ||1||Pause||
Manmohan SinghAs Thou deem fit, so save Thou me, O Lord of the world, I live by seeing Thy effulgence. Pause.
Manmohan Singh (Punjabi)ਜਿਸ ਤਰ੍ਹਾਂ ਤੂੰ ਮੁਨਾਸਬ ਸਮਝਦਾ ਹੈ, ਓਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ, ਹੇ ਸੰਸਾਰ ਦੇ ਸੁਆਮੀ! ਮੈਂ ਤੇਰਾ ਤਪ ਤੇਜ ਵੇਖ ਕੇ ਜਿਉਂਦਾ ਹਾਂ। ਠਹਿਰਾਉ।
Fareedkot Teekaਜਿਸ ਤਰਾਂ ਜਾਣੋਂ, ਹੇ ਗੁਸਾਂਈ! ਤਿਉਂ ਮੇਰੇ ਕੋ ਅਪਣੀ ਸਰਣ ਰਾਖੋ, ਮੈਂ ਆਪ ਕੇ ਪ੍ਰਤਾਪ ਕੋ ਦੇਖ ਕਰ ਜੀਵਤਾ ਹੂੰ॥੧॥ ਰਹਾਉ ॥
Prof. Sahib Singhਹੇ ਜਗਤ ਦੇ ਖਸਮ! ਜਿਵੇਂ ਹੋ ਸਕੇ ਤਿਵੇਂ (ਇਸ ਮਾਇਆ ਦੇ ਹੱਥੋਂ) ਮੇਰੀ ਰੱਖਿਆ ਕਰ। ਤੇਰਾ ਪਰਤਾਪ ਵੇਖ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾਂ ॥੧॥ ਰਹਾਉ ॥

ਪਦ ਅਰਥ ਗੁਸਾਈ = ਹੇ ਜਗਤ ਦੇ ਸਾਈਂ। ਪੇਖਿ = ਵੇਖ ਕੇ। ਜੀਵਾਂ = ਮੈਂ ਜੀਊਂਦਾ ਹਾਂ, ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ ॥੧॥ ਰਹਾਉ ॥

SikhNet (Spanish)h Dios, sálvame por Tu Voluntad, pues Tu Gloria es el Pilar de mi vida. (1-Pausa)

ਗੁਰ ਉਪਦੇਸਿ. ਸਾਧ ਕੀ ਸੰਗਤਿ; ਬਿਨਸਿਓ ਸਗਲ ਸੰਤਾਪੁ ॥

gur upades. saadh kee sangat; binasio sagal santaap |

Sant Singh KhalsaThrough the Guru's Instruction, and the Saadh Sangat, the Company of the Holy, all sorrow and suffering is taken away.
Manmohan SinghThrough the Guru's instruction and the saints society all my sorrow is effaced.
Manmohan Singh (Punjabi)ਗੁਰਾਂ ਦੀ ਸਿਖ-ਮਤ ਅਤੇ ਸਤਿਸੰਗਤ ਰਾਹੀਂ ਮੇਰਾ ਸਮੂਹ ਦੁੱਖ ਨਸ਼ਟ ਹੋ ਗਿਆ ਹੈ।
Fareedkot Teekaਗੁਰੋਂ ਕੇ ਉਪਦੇਸ ਔਰ ਸਾਧੋਂ ਕੀ ਸੰਗਤਿ ਕਰਨੇ ਕਰ ਹਮਾਰਾ ਸਭ ਸੰਤਾਪ ਦੂਰ ਹੋ ਗਿਆ ਹੈ॥
Prof. Sahib Singhਗੁਰੂ ਦੇ ਉਪਦੇਸ਼ ਦੀ ਰਾਹੀਂ, ਸਾਧ ਸੰਗਤ ਦੀ ਬਰਕਤਿ ਨਾਲ (ਜਿਸ ਮਨੁੱਖ ਦੇ ਅੰਦਰੋਂ) ਸਾਰਾ ਦੁੱਖ-ਕਲੇਸ਼ ਨਾਸ ਹੋ ਜਾਂਦਾ ਹੈ,

ਪਦ ਅਰਥ ਗੁਰ ਉਪਦੇਸਿ = ਗੁਰੂ ਦੇ ਉਪਦੇਸ਼ ਦੀ ਰਾਹੀਂ। ਸੰਤਾਪੁ = ਦੁੱਖ-ਕਲੇਸ਼।

SikhNet (Spanish)Mediante la Palabra del Guru y el acercamiento a los Santos,

ਮਿਤ੍ਰ ਸਤ੍ਰ ਪੇਖਿ, ਸਮਤੁ ਬੀਚਾਰਿਓ; ਸਗਲ ਸੰਭਾਖਨ ਜਾਪੁ ॥੧॥

mitr satr pekh, samat beechaario; sagal sanbhaakhan jaap |1|

Sant Singh KhalsaI look upon friend and enemy alike; all that I speak is the Lord's meditation. ||1||
Manmohan SinghSeeing the friend and the foe, I deem them alike, All my utterance is but the Lord's meditation.
Manmohan Singh (Punjabi)ਦੌਸਤ ਤੇ ਦੁਸ਼ਮਨ ਨੂੰ ਵੇਖ ਮੈਂ ਉਨ੍ਹਾਂ ਨੂੰ ਇਕ ਸਮਾਨ ਜਾਣਦਾ ਹਾਂ। ਮੇਰਾ ਸਮੂਹ ਉਚਾਰਨ ਕੇਵਲ ਸੁਆਮੀ ਦਾ ਸਿਮਰਨ ਹੀ ਹੈ।
Fareedkot Teekaਮਿਤ੍ਰ ਔਰ ਸਤ੍ਰ ਕੋ ਦੇਖ ਕਰ ਦੋਨੋਂ ਕੋ (ਸਮਤੁ) ਤੁਲ ਹੀ ਬੀਚਾਰ ਕੀਆ ਹੈ ਔਰ ਜੋ (ਸੰਭਾਖਨ) ਬੋਲਣਾ ਹੈ, ਸੋ ਸਭ ਜਾਪੁ ਹੈ॥੧॥
Prof. Sahib Singhਉਹ ਆਪਣੇ ਮਿੱਤਰਾਂ ਤੇ ਵੈਰੀਆਂ ਨੂੰ ਵੇਖ ਕੇ (ਸਭਨਾਂ ਵਿਚ ਪ੍ਰਭੂ ਦੀ ਹੀ ਜੋਤਿ) ਇਕ-ਸਮਾਨ ਸਮਝਦਾ ਹੈ, ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਉਸ ਦਾ ਹਰ ਵੇਲੇ ਦਾ ਬੋਲ-ਚਾਲ ਹੈ ॥੧॥

ਪਦ ਅਰਥ ਸਤ੍ਰ = ਵੈਰੀ। ਸਮਤੁ = ਇਕ-ਸਮਾਨ। ਸੰਭਾਖਨ = ਬੋਲ-ਚਾਲ ॥੧॥

SikhNet (Spanish)me he liberado de todos mis sufrimientos, ahora veo al amigo y al enemigo igual y mis cantos están inspirados en Dios. (1)

ਤਪਤਿ ਬੁਝੀ. ਸੀਤਲ ਆਘਾਨੇ; ਸੁਨਿ ਅਨਹਦ ਬਿਸਮ ਭਏ ਬਿਸਮਾਦ ॥

tapat bujhee. seetal aaghaane; sun anahad bisam bhe bisamaad |

Sant Singh KhalsaThe fire within me is quenched; I am cool, calm and tranquil. Hearing the unstruck celestial melody, I am wonder-struck and amazed.
Manmohan SinghMy inner-fire is quenched and I am cool and content, Hearing celestial strain, I am wonder-struck and astonished.
Manmohan Singh (Punjabi)ਮੇਰੀ ਅੰਦਰਲੀ ਅੱਗ ਬੁਝ ਗਈ ਹੈ ਅਤੇ ਮੈਂ ਠੰਡਾ-ਠਾਰ ਅਤੇ ਸੰਤੁਸ਼ਟ ਹੋ ਗਿਆ ਹਾਂ। ਬੈਕੁੰਠੀ ਕੀਰਤਨ ਸੁਣ ਕੇ, ਮੈਂ ਹੈਰਾਨ ਅਤੇ ਅਸਚਰਜ ਹੋ ਗਿਆ ਹਾਂ।
Fareedkot Teeka(ਤਪਤਿ) ਤ੍ਰਿਸਨਾ ਨਿਬ੍ਰਿਤਿ ਹੋ ਗਈ ਹੈ ਔਰ ਅਘਾਇ ਕਰ ਸੀਤਲਤਾ ਅਰਥਾਤ ਸਾਂਤੀ ਪ੍ਰਾਪਤਿ ਹੂਈ ਹੈ ਔਰ ਏਕ ਰਸ ਬਿਸਮ ਰੂਪ ਕੋ ਸੁਣ ਕਰ ਕੇ ਅਸਚਰਜ ਰੂਪ ਹੂਏ ਹੈਂ॥
Prof. Sahib Singh(ਉਹਨਾਂ ਦੇ ਅੰਦਰ ਦੀ) ਸੜਨ ਬੁੱਝ ਜਾਂਦੀ ਹੈ, (ਉਹਨਾਂ ਦਾ ਹਿਰਦਾ) ਸ਼ਾਂਤ ਹੋ ਜਾਂਦਾ ਹੈ, ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ; ਇਕ-ਰਸ ਨਾਮ ਦੀ ਧੁਨਿ ਸੁਣ ਕੇ ਉਹ ਅਸਚਰਜ ਹੀ ਅਸਚਰਜ ਹੋਏ ਰਹਿੰਦੇ ਹਨ,

ਪਦ ਅਰਥ ਤਪਤਿ = ਸੜਨ। ਆਘਾਨੇ = ਰੱਜ ਗਏ। ਸੁਨਿ = ਸੁਣ ਕੇ। ਅਨਹਦ = ਇਕ-ਰਸ ਨਾਮ ਦੀ ਧੁਨਿ। ਬਿਸਮ = ਹੈਰਾਨ, ਅਸਚਰਜ।

SikhNet (Spanish)Mi fuego interior ha sido sofocado, estoy fresco y contento, escuchando la Melodía Celestial,

ਅਨਦੁ ਭਇਆ ਨਾਨਕ ਮਨਿ ਸਾਚਾ; ਪੂਰਨ ਪੂਰੇ ਨਾਦ ॥੨॥੪੬॥੬੯॥

anad bheaa naanak man saachaa; pooran poore naad |2|46|69|

Sant Singh KhalsaI am in ecstasy, O Nanak, and my mind is filled with Truth, through the perfect perfection of the Sound-current of the Naad. ||2||46||69||
Manmohan SinghO Nanak, hearing the perfect Divine word of the perfect Guru, true bliss has welled up within my mind.
Manmohan Singh (Punjabi)ਹੇ ਨਾਨਕ! ਪੂਰਨ ਗੁਰਾਂ ਦੀ ਪੂਰਨ ਰੱਬੀ ਗੁਰਬਾਣੀ ਸੁਣਨ ਦੁਆਰਾ, ਮੇਰੇ ਚਿੱਤ ਅੰਦਰ ਸੱਚੀ ਖੁਸ਼ੀ ਉਤਪੰਨ ਹੋ ਆਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪੂਰਨ ਗੁਰਾਂ ਕੇ ਪੂਰੇ (ਨਾਦ) ਸਬਦ ਕਰ ਮਨ ਮੇਂ ਸਚਾ ਅਨੰਦ ਪ੍ਰਾਪਤਿ ਭ੍ਯਾ ਹੈ॥੨॥੪॥੬੯॥
Prof. Sahib Singhਹੇ ਨਾਨਕ! (ਜਿਨ੍ਹਾਂ ਮਨੁੱਖਾਂ ਦੇ) ਮਨ ਵਿਚ ਸਦਾ-ਥਿਰ ਪ੍ਰਭੂ ਆ ਵੱਸਦਾ ਹੈ। ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ (ਜਿਵੇਂ ਕਿ ਉਹਨਾਂ ਦੇ ਅੰਦਰ) ਪੂਰੇ ਤੌਰ ਤੇ ਸੰਖ ਆਦਿਕ ਨਾਦ ਵੱਜ ਰਹੇ ਹਨ ॥੨॥੪੬॥੬੯॥

ਪਦ ਅਰਥ ਮਨਿ = ਮਨ ਵਿਚ। ਸਾਚਾ = ਸਦਾ ਕਾਇਮ ਰਹਿਣ ਵਾਲਾ। ਪੂਰਨ = ਪੂਰੇ ਤੌਰ ਤੇ। ਪੂਰੇ ਨਾਦ = ਨਾਦ ਪੂਰੇ ਜਾਂਦੇ ਹਨ, ਨਾਦ ਵੱਜਦੇ ਹਨ, ਸਿਫ਼ਤ-ਸਾਲਾਹ ਦੀ ਘਨਘੋਰ ਹੁੰਦੀ ਹੈ {ਜਿਵੇਂ, ਸੰਖ ਪੂਰਨਾ = ਸੰਖ ਵਜਾਣਾ} ॥੨॥੪੬॥੬੯॥

SikhNet (Spanish)vivo asombrado de las Maravillas de Dios y en mi ser hay Verdad y Éxtasis, pues la Melodía de melodías resuena en mi interior. (2-46-69)

Open this shabad →

Ang 1217 of 1430