ੴ

ਸਿੱਖਬਾਣੀ · SikhBani

ਜੋ ਹਰਿ ਨਾਮੁ ਧਿਆਇਦੇ ਸੇ ਹਰਿ ਹਰਿ ਨਾਮਿ ਰਤੇ ਮਨ ਮਾਹੀ ॥

jo har naam dhiaaeide se har har naam rate man maahee
Guru Ramdas Ji ਗੁਰੂ ਰਾਮਦਾਸ ਜੀ · Raag Sorath · Ang 649 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜੋ ਹਰਿ ਨਾਮੁ ਧਿਆਇਦੇ; ਸੇ. ਹਰਿ ਹਰਿ ਨਾਮਿ ਰਤੇ ਮਨ ਮਾਹੀ ॥

jo har naam dhiaaeide; se. har har naam rate man maahee |

Sant Singh KhalsaThose who meditate on the Lord's Name, are imbued with the Name of the Lord, Har, Har, in their minds.
Manmohan SinghThey, who meditate on the Lord's name, in their mind, they are imbued with the Lord's God's Name.
Manmohan Singh (Punjabi)ਜਿਹੜੇ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ ਉਹ ਆਪਣੇ ਹਿਰਦੇ ਅੰਦਰ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਰੰਗੇ ਹੋਏ ਹਨ।
Fareedkot Teekaਜੋ ਮਨ ਕੇ ਬੀਚ ਹਰਿ ਹਰਿ ਨਾਮ ਕੋ ਧਿਆਵਤੇ ਹੈਂ, ਸੋ ਬਾਣੀ ਕਰ ਕੇ ਭੀ ਹਰਿ ਹਰਿ ਨਾਮ ਵਿਖੇ ਰਤੇ ਹੈਂ॥
Prof. Sahib Singhਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ, ਉਹ ਅੰਦਰੋਂ ਹਰੀ-ਨਾਮ ਵਿਚ ਰੰਗੇ ਜਾਂਦੇ ਹਨ।
SikhNet (Spanish)Las mentes de aquéllos que contemplan el Nombre del Señor, son fundidas en Él.

ਜਿਨਾ ਮਨਿ ਚਿਤਿ ਇਕੁ ਅਰਾਧਿਆ; ਤਿਨਾ ਇਕਸ ਬਿਨੁ. ਦੂਜਾ ਕੋ ਨਾਹੀ ॥

jinaa man chit ik araadhiaa; tinaa ikas bin. doojaa ko naahee |

Sant Singh KhalsaFor those who worship the One Lord in their conscious minds, there is no other than the One Lord.
Manmohan SinghWhosoever in their heart and mind, dwell on the One Lord, without the One Lord, they recognise not another.
Manmohan Singh (Punjabi)ਜੋ, ਆਪਣੇ ਦਿਲ ਤੇ ਰਿਦੇ ਅੰਦਰ ਇਕ ਸਾਹਿਬ ਨੂੰ ਸਿਮਰਦੇ ਹਨ, ਉਹ ਇਕ ਸਾਹਿਬ ਦੇ ਬਗੈਰ ਹੋਰਸ ਨੂੰ ਨਹੀਂ ਪਛਾਣਦੇ।
Fareedkot Teekaਜਿਨੋਂ ਨੇ ਮਨ ਚਿਤ ਕਰ ਏਕ ਵਾਹਿਗੁਰੂ ਕੋ ਅਰਾਧ੍ਯਾ ਹੈ, ਤਿਨੋਂ ਨੇ ਤਿਸ ਏਕ ਸੇ ਬਿਨਾਂ ਔਰ ਦੂਸਰਾ ਕੋਈ ਨਹੀਂ ਜਾਨ੍ਯਾ ਹੈ॥
Prof. Sahib Singhਜਿਨ੍ਹਾਂ ਨੇ ਇਕਾਗ੍ਰ ਚਿੱਤ ਹੋ ਕੇ ਇਕ ਹਰੀ ਨੂੰ ਅਰਾਧਿਆ ਹੈ, ਉਹ ਉਸ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਜਾਣਦੇ।

ਪਦ ਅਰਥ ਮਨਿ ਚਿਤਿ = ਮਨ ਨਾਲ ਤੇ ਚਿਤ ਨਾਲ, ਮਨੋਂ ਚਿਤੋਂ ਪੂਰੀ ਖਿੱਚ ਨਾਲ।

SikhNet (Spanish)Aquéllos que Lo elevan en su mente y en su corazón, no ven a nadie más que al Señor.

ਸੇਈ ਪੁਰਖ ਹਰਿ ਸੇਵਦੇ; ਜਿਨ ਧੁਰਿ ਮਸਤਕਿ ਲੇਖੁ ਲਿਖਾਹੀ ॥

seee purakh har sevade; jin dhur masatak lekh likhaahee |

Sant Singh KhalsaThey alone serve the Lord, upon whose foreheads such pre-ordained destiny is written.
Manmohan SinghThose persons alone serve the Lord, on whose forehead such a writ is written by the Lord.
Manmohan Singh (Punjabi)ਕੇਵਲ ਓਹੀ ਪੁਰਸ਼ ਸੁਆਮੀ ਦੇ ਸੇਵਾ ਕਮਾਉਂਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਐਸੀ ਲਿਖਤਾਕਾਰ ਸੁਆਮੀ ਨੇ ਲਿਖੀ ਹੋਈ ਹੈ।
Fareedkot Teekaਸੋਈ ਪੁਰਸ ਹਰੀ ਕੋ ਸੇਵਤੇ ਹੈਂ, ਜਿਨ ਕੇ ਮਸਤਕ ਪਰ ਆਦੋਂ ਹੀ ਲੇਖ ਲਿਖਾ ਹੂਆ ਹੈ॥
Prof. Sahib Singh(ਪਿਛਲੇ ਕੀਤੇ ਕੰਮਾਂ ਅਨੁਸਾਰ) ਮੁੱਢ ਤੋਂ ਜਿਨ੍ਹਾਂ ਦੇ ਮੱਥੇ ਤੇ (ਸੰਸਕਾਰ-ਰੂਪ) ਲੇਖ ਉੱਕਰਿਆ ਹੋਇਆ ਹੈ, ਉਹ ਮਨੁੱਖ ਹਰੀ ਨੂੰ ਜਪਦੇ ਹਨ।

ਪਦ ਅਰਥ ਮਸਤਕਿ = ਮੱਥੇ ਤੇ।

SikhNet (Spanish)Pero sólo sirven al Señor aquéllos en cuyo Destino está esto inscrito por Dios.

ਹਰਿ ਕੇ ਗੁਣ ਨਿਤ ਗਾਵਦੇ; ਹਰਿ ਗੁਣ ਗਾਇ ਗੁਣੀ ਸਮਝਾਹੀ ॥

har ke gun nit gaavade; har gun gaae gunee samajhaahee |

Sant Singh KhalsaThey continually sing the Glorious Praises of the Lord, and singing the Glories of the Glorious Lord, they are uplifted.
Manmohan SinghThey chant ever the God's glories, and, singing the praise of the meritorious Lord, instruct their mind.
Manmohan Singh (Punjabi)ਉਹ ਸਦਾ ਹਰੀ ਦੀਆਂ ਵਡਿਆਈਆਂ ਆਲਾਪਦੇ ਹਨ ਤੇ ਗੁਣਵਾਨ ਪ੍ਰਭੂ ਦੀ ਮਹਿਮਾ ਗਾਇਨ ਕਰ ਆਪਣੇ ਮਨ ਨੂੰ ਸਮਝਾਉਂਦੇ ਹਨ।
Fareedkot Teekaਵਹੁ ਹਰੀ ਕੇ ਗੁਣੋਂ ਕੋ ਨਿਤੰਪ੍ਰਤੀ ਆਪ ਗਾਵਤੇ ਹੈਂ, ਪੁਨਃ ਹਰਿ ਗੁਣੋਂ ਕੋ ਗਾਇ ਕਰ ਕੇ ਔਰੋਂ ਕੋ ਤਿਨ ਗੁਣੋਂ ਵਾਲੇ ਸਮਝਾਵਤੇ ਹੈਂ, ਵਾ ਹਰਿ ਗੁਣ ਗਾਇ ਕਰ (ਗੁਣੀ) ਹਰੀ ਕੀ ਸਮਝ ਤਿਨ ਕੋ ਆਈ ਹੈ॥
Prof. Sahib Singhਉਹ ਸਦਾ ਹਰੀ ਦੇ ਗੁਣ ਗਾਉਂਦੇ ਹਨ, ਗੁਣ ਗਾ ਕੇ ਗੁਣਾਂ ਦੇ ਮਾਲਕ ਹਰੀ ਦੀ (ਹੋਰਨਾਂ ਨੂੰ) ਸਿੱਖਿਆ ਦੇਂਦੇ ਹਨ।

ਪਦ ਅਰਥ ਗੁਣੀ = ਗੁਣਾਂ ਵਾਲਾ ਪ੍ਰਭੂ।

SikhNet (Spanish)Ellos cantan siempre las Alabanzas de Dios e instruyen su mente en Sus Virtudes.

ਵਡਿਆਈ ਵਡੀ ਗੁਰਮੁਖਾ; ਗੁਰ ਪੂਰੈ ਹਰਿ ਨਾਮਿ ਸਮਾਹੀ ॥੧੭॥

vaddiaaee vaddee guramukhaa; gur poorai har naam samaahee |17|

Sant Singh KhalsaGreat is the greatness of the Gurmukhs, who, through the Perfect Guru, remain absorbed in the Lord's Name. ||17||
Manmohan SinghGreat is the greatness of the pious persons who, through the Perfect Guru, remain absorbed in the Lord's Name.
Manmohan Singh (Punjabi)ਮਹਾਨ ਹੈ ਮਹਾਨਤਾ ਪਵਿੱਤਰ ਪੁਰਸ਼ਾਂ ਦੀ। ਪੂਰਨ ਗੁਰਾਂ ਦੇ ਰਾਹੀਂ ਉਹ ਰੱਬ ਦੇ ਨਾਮ ਵਿੱਚ ਲੀਨ ਰਹਿੰਦੇ ਹਨ।
Fareedkot Teekaਤਿਨ ਗੁਰਮੁਖੋਂ ਕੀ ਬਡੀ ਵਡਿਆਈ ਹੋਤੀ ਹੈ, ਜੋ ਪੂਰੇ ਗੁਰੋਂ ਦ੍ਵਾਰੇ ਹਰੀ ਨਾਮੀ ਮੇਂ ਸਮਾਵਤੇ ਹੈਂ॥੧੭॥☬ਪ੍ਰਸ਼ਨ: ਸਤਿਗੁਰੋਂ ਕੋ ਮਿਲਤੇ ਤੋ ਬਹੁਤ ਹੈਂ, ਪਰੰਤੂ ਸਭੀ ਨਾਮੀ ਮੇਂ ਕਿਉਂ ਨਹੀਂ ਸਮਾਵਤੇ ਹੈਂ?☬ਉਤਰ:
Prof. Sahib Singhਗੁਰਮੁਖਾਂ ਵਿਚ ਇਹ ਵੱਡਾ ਗੁਣ ਹੈ ਕਿ ਪੂਰੇ ਸਤਿਗੁਰੂ ਦੀ ਰਾਹੀਂ ਹਰੀ ਦੇ ਨਾਮ ਵਿਚ ਲੀਨ ਹੁੰਦੇ ਹਨ ॥੧੭॥

ਪਦ ਅਰਥ ਨਾਮਿ = ਨਾਮ ਵਿਚ ॥੧੭॥

SikhNet (Spanish)¡Gloria para tales Seres de Dios, para aquéllos que se inmergen en el Señor por la Gracia del Guru! (17)
Answers quote the Granth verbatim with Ang citations. AI commentary is not Gurbani and not a religious ruling.