ੴ

ਸਿੱਖਬਾਣੀ · SikhBani

ਅਉਰ ਸਭ ਤਿਆਗਿ ਸੇਵਾ ਕਰਿ ਅਚੁਤ ਜੋ ਸਭ ਤੇ ਊਚ ਠਾਕੁਰੁ ਭਗਵਾਨੈ ॥

aaur sabh tiaag sevaa kar achut jo sabh te aooch tthaakur...
Guru Ramdas Ji ਗੁਰੂ ਰਾਮਦਾਸ ਜੀ · Raag Kalyaan · Ang 1320 · 11 lines
Translations

ਕਲਿਆਨ ਮਹਲਾ ੪ ॥

kaliaan mahalaa 4 |

Sant Singh KhalsaKalyaan, Fourth Mehl:
Manmohan SinghKalyan 4th Guru.
Manmohan Singh (Punjabi)ਕਲਿਆਨ ਚੌਥੀ ਪਾਤਿਸ਼ਾਹੀ।
SikhNet (Spanish)Kalyaan, Mejl Guru Ram Das, Cuarto Canal Divino.

ਹਮਰੀ ਚਿਤਵਨੀ; ਹਰਿ ਪ੍ਰਭੁ ਜਾਨੈ ॥

hamaree chitavanee; har prabh jaanai |

Sant Singh KhalsaOnly the Lord God knows my innermost thoughts.
Manmohan SinghThe Lord God alone knows my inmost thoughts.
Manmohan Singh (Punjabi)ਕੇਵਲ ਸਾਈਂ ਪ੍ਰਭੂ ਹੀ ਮੇਰੇ ਅੰਤ੍ਰਵ ਖਿਆਲਾਂ ਨੂੰ ਜਾਣਦਾ ਹੈ।
Fareedkot Teekaਹਮਾਰੀ ਚਿਤਵਨੀ ਕੋ, ਹੇ ਹਰੀ ਪ੍ਰਭੂ! ਤੂੰ ਜਾਨਤਾ ਹੈਂ॥
Prof. Sahib Singhਅਸਾਂ ਜੀਵਾਂ ਦੀ (ਹਰੇਕ) ਭਾਵਨੀ ਨੂੰ ਪਰਮਾਤਮਾ (ਆਪ) ਜਾਣਦਾ ਹੈ।

ਪਦ ਅਰਥ ਚਿਤਵਨੀ = ਸੋਚ, ਭਾਵਨੀ। ਜਾਨੈ = ਜਾਣਦਾ ਹੈ (ਇਕ-ਵਚਨ)।

SikhNet (Spanish)Sólo el Señor Dios conoce mis pensamientos más íntimos.

ਅਉਰੁ ਕੋਈ ਨਿੰਦ ਕਰੈ ਹਰਿ ਜਨ ਕੀ; ਪ੍ਰਭੁ ਤਾ ਕਾ ਕਹਿਆ ਇਕੁ ਤਿਲੁ. ਨਹੀ ਮਾਨੈ ॥੧॥ ਰਹਾਉ ॥

aaur koee nind karai har jan kee; prabh taa kaa kahiaa ik til. nahee maanai |1| rahaau |

Sant Singh KhalsaIf someone slanders the humble servant of the Lord, God does not believe even a tiny bit of what he says. ||1||Pause||
Manmohan SinghIf some one backbites the Lord's saint before Him, his bidding the Lord believes not even a bit. Pause.
Manmohan Singh (Punjabi)ਜੇਕਰ ਕੋਈ ਜਣਾ ਸੁਆਮੀ ਦੇ ਸਾਧੂ ਦੀ ਉਸ ਦੇ ਅੱਗੇ ਬਦਖੋਈ ਕਰਦਾ ਹੈ, ਉਸ ਦੇ ਆਖੇ ਤੇ ਸੁਆਮੀ ਇੱਕ ਭੋਰਾ ਭਰ ਭੀ ਇਤਬਾਰ ਨਹੀਂ ਕਰਦਾ। ਠਹਿਰਾਓ।
Fareedkot Teekaਹੇ ਹਰੀ ਪ੍ਰਭੂ! ਤੇਰੇ ਜਨ ਕੀ ਜੋ ਕੋਈ ਔਰ ਪੁਰਸ਼ ਨਿੰਦਾ ਕਰਤਾ ਹੈ, ਸੋ ਤਿਸ ਕਾ ਕਹਿਨਾ ਤੂੰ ਏਕ ਤਿਲ ਮਾਤ੍ਰ ਭੀ ਨਹੀਂ ਮਾਨਤਾ ਹੈਂ॥੧॥ ਰਹਾਉ ॥
Prof. Sahib Singhਜੇ ਕੋਈ ਹੋਰ (ਨਿੰਦਕ ਮਨੁੱਖ) ਪਰਮਾਤਮਾ ਦੇ ਭਗਤ ਦੀ ਨਿੰਦਾ ਕਰਦਾ ਹੋਵੇ, ਪਰਮਾਤਮਾ ਉਸ ਦਾ ਆਖਿਆ ਹੋਇਆ (ਨਿੰਦਾ ਦਾ ਬਚਨ) ਰਤਾ ਭਰ ਭੀ ਨਹੀਂ ਮੰਨਦਾ ॥੧॥ ਰਹਾਉ ॥

ਪਦ ਅਰਥ ਅਉਰੁ ਕੋਈ = ਕੋਈ ਹੋਰ ਮਨੁੱਖ। ਕਹਿਆ = ਆਖਿਆ ਹੋਇਆ। ਇਕੁ ਤਿਲੁ = ਰਤਾ ਭਰ ਭੀ। ਮਾਨੈ = ਮੰਨਦਾ ॥੧॥ ਰਹਾਉ ॥

SikhNet (Spanish)Si alguien calumnia al Sirviente Humilde del Señor, eso que dice, Dios no lo toma en cuenta ni un poco. (1-Pausa)

ਅਉਰ ਸਭ ਤਿਆਗਿ. ਸੇਵਾ ਕਰਿ ਅਚੁਤ; ਜੋ ਸਭ ਤੇ ਊਚ ਠਾਕੁਰੁ ਭਗਵਾਨੈ ॥

aaur sabh tiaag. sevaa kar achut; jo sabh te aooch tthaakur bhagavaanai |

Sant Singh KhalsaSo give up everything else, and serve the Imperishable; The Lord God, our Lord and Master, is the Highest of all.
Manmohan SinghAbandon all else and serve thou thy Imperishable Lord, who is the most high and illustrious of all.
Manmohan Singh (Punjabi)ਤੂੰ ਹੋਰ ਸਾਰਾ ਕੁਝ ਛੱਡ ਦੇ ਅਤੇ ਆਪਣੇ ਸਦੀਵੀ ਸਥਿਰ ਸੁਆਮੀ ਦੀ ਟਹਿਲ ਕਮਾ, ਜੋ ਸਾਰਿਆਂ ਨਾਲੋਂ ਉਚਾ ਅਤੇ ਕੀਰਤੀਮਾਨ ਹੈ।
Fareedkot Teekaਤਾਂ ਤੇ ਹੇ (ਅਚੁਤ) ਅਗਿੜ! ਅਵਰ ਸਰਬ ਕੋ ਤਿਆਗ ਕਰ ਕੇ ਤੇਰੀ ਸੇਵਾ ਕਰਤਾ ਹੂੰ, ਜੋ ਹੇ ਭਗਵਾਨ! ਤੂੰ ਸਭ ਤੇ ਊਚਾ ਠਾਕਰ ਹੈਂ॥
Prof. Sahib Singhਹੋਰ ਹਰੇਕ (ਆਸ) ਲਾਹ ਕੇ ਉਸ ਅਬਿਨਾਸੀ ਪਰਮਾਤਮਾ ਦੀ ਭਗਤੀ ਕਰਿਆ ਕਰ, ਜਿਹੜਾ ਸਭ ਤੋਂ ਉੱਚਾ ਮਾਲਕ ਭਗਵਾਨ ਹੈ।

ਪਦ ਅਰਥ ਤਿਆਗਿ = ਛੱਡ ਕੇ। ਅਚੁਤ = (ਅ-ਚੁਤ। ਅ-ਚਯੁਤ) ਅਬਿਨਾਸ਼ੀ। ਸਭ ਤੇ ਊਚ = ਸਭ ਤੋਂ ਉੱਚਾ।

SikhNet (Spanish)Entrega entonces todo lo demás y sirve a Dios, al Señor Imperecedero, pues Nuestro Señor y Maestro es lo más Elevado de todo.

ਹਰਿ ਸੇਵਾ ਤੇ. ਕਾਲੁ ਜੋਹਿ, ਨ ਸਾਕੈ; ਚਰਨੀ ਆਇ ਪਵੈ ਹਰਿ ਜਾਨੈ ॥੧॥

har sevaa te. kaal johi, na saakai; charanee aae pavai har jaanai |1|

Sant Singh KhalsaWhen you serve the Lord, Death cannot even see you. It comes and falls at the feet of those who know the Lord. ||1||
Manmohan SinghBy God's service, death can spy not one, rather, it comes and falls at the feet of those who have realized the Lord.
Manmohan Singh (Punjabi)ਹਰੀ ਦੀ ਘਾਲ ਦੁਆਰਾ, ਮੌਤ ਜੀਵ ਵੱਲ ਵੇਖ ਤਕ ਨਹੀਂ ਸਕਦੀ, ਸਗੋਂ ਇਹ ਆ ਕੇ ਰੱਬ ਨੂੰ ਜਾਣਨ ਵਾਲੇ ਦੇ ਪੈਰੀਂ ਪੈ ਜਾਂਦੀ ਹੈ।
Fareedkot Teekaਹੇ ਹਰੀ! ਤੇਰੀ ਸੇਵਾ ਕਰਨੇ ਸੇ ਜਮ (ਜੋਹਿ) ਦੇਖ ਨਹੀਂ ਸਕਤਾ, ਹੇ ਹਰੀ! ਤੇਰਾ ਭਗਤ ਜਾਨ ਕੇ ਦਾਸ ਕੀ ਚਰਨੀ ਆਇ ਪੜਤਾ ਹੈ॥੧॥
Prof. Sahib Singhਪਰਮਾਤਮਾ ਦੀ ਸੇਵਾ-ਭਗਤੀ ਦੀ ਬਰਕਤਿ ਨਾਲ ਆਤਮਕ ਮੌਤ (ਭਗਤ ਵਲ) ਤੱਕ ਭੀ ਨਹੀਂ ਸਕਦੀ, ਉਹ ਤਾਂ ਭਗਤ ਦੇ ਚਰਨਾਂ ਵਿਚ ਆ ਡਿੱਗਦੀ ਹੈ (ਭਗਤ ਦੇ ਅਧੀਨ ਹੋ ਜਾਂਦੀ ਹੈ) ॥੧॥

ਪਦ ਅਰਥ ਸੇਵਾ ਤੇ = ਸੇਵਾ-ਭਗਤੀ ਤੋਂ। ਕਾਲੁ = ਮੌਤ, ਆਤਮਕ ਮੌਤ। ਜੋਹਿ ਨ ਸਕੈ = ਤੱਕ ਨਹੀਂ ਸਕਦੀ। ਹਰਿ ਜਾਨੈ ਚਰਨੀ = ਜਨ-ਜਨ ਦੇ ਚਰਨਾਂ ਤੇ ॥੧॥

SikhNet (Spanish)Cuando sirves al Señor, la muerte no se te acerca, cuando viene, cae rendida a los Pies de los que conocen al Señor. (1)

ਜਾ ਕਉ ਰਾਖਿ ਲੇਇ, ਮੇਰਾ ਸੁਆਮੀ; ਤਾ ਕਉ ਸੁਮਤਿ ਦੇਇ, ਪੈ ਕਾਨੈ ॥

jaa kau raakh lee, meraa suaamee; taa kau sumat dee, pai kaanai |

Sant Singh KhalsaThose whom my Lord and Master protects - a balanced wisdom comes to their ears.
Manmohan SinghWhomsoever my Lord wishes to protect, within his ears, he imparts sound understanding.
Manmohan Singh (Punjabi)ਜਿਸ ਕਿਸੇ ਦੀ ਮੇਰਾ ਮਾਲਕ ਰੱਖਿਆ ਕਰਨੀ ਲੋੜਦਾ ਹੈ, ਉਸ ਦੇ ਕੰਨਾਂ ਵਿੱਚ ਉਹ ਸ੍ਰੇਸ਼ਟ ਸਮਝ ਪਾ ਦਿੰਦਾ ਹੈ।
Fareedkot Teekaਹੇ ਮੇਰੇ ਸ੍ਵਾਮੀ! ਜਿਸ ਕੋ ਤੂੰ ਰਾਖ ਲੇਤਾ ਹੈਂ (ਪੈ) ਬਹੁੜੋ ਤਿਸ ਕੇ ਕਾਨੋਂ ਮੇਂ ਸੁਮਤ ਦੇਤਾ ਹੈਂ, ਭਾਵ ਨਿਕਟ ਹੋ ਕਰ ਸਿਖ੍ਯਾ ਦੇਤਾ ਹੈਂ॥
Prof. Sahib Singhਪਿਆਰਾ ਮਾਲਕ-ਪ੍ਰਭੂ ਜਿਸ ਮਨੁੱਖ ਦੀ ਰਖਿਆ ਕਰਦਾ ਹੈ, ਉਸ ਨੂੰ ਪਿਆਰ ਨਾਲ ਧਿਆਨ ਨਾਲ ਸ੍ਰੇਸ਼ਟ ਮੱਤ ਬਖ਼ਸ਼ਦਾ ਹੈ।

ਪਦ ਅਰਥ ਕਉ = ਨੂੰ। ਰਾਖਿ ਲੇਇ = ਰੱਖ ਲੈਂਦਾ ਹੈ। ਦੇਇ = ਦੇਂਦਾ ਹੈ। ਪੈ ਕਾਨੈ = ਕੰਨ ਵਿਚ, ਬੜੇ ਧਿਆਨ ਨਾਲ।

SikhNet (Spanish)Un balance total en la Sabiduría llega a los oídos de los que permanecen bajo la Protección de mi Señor y Maestro.

ਤਾ ਕਉ ਕੋਈ ਅਪਰਿ. ਨ ਸਾਕੈ; ਜਾ ਕੀ ਭਗਤਿ. ਮੇਰਾ ਪ੍ਰਭੁ ਮਾਨੈ ॥੨॥

taa kau koee apar. na saakai; jaa kee bhagat. meraa prabh maanai |2|

Sant Singh KhalsaNo one can equal them; their devotional worship is accepted by my God. ||2||
Manmohan SinghNo one can reach up to him, with whose devotional service my Lord is pleased.
Manmohan Singh (Punjabi)ਕੋਈ ਜਣਾ ਉਸ ਤੱਕ ਪੁੱਜ ਨਹੀਂ ਸਕਦਾ, ਜਿਸ ਦੀ ਪ੍ਰੇਮਮਈ ਸੇਵਾ ਨਾਲ ਮੇਰਾ ਪ੍ਰਭੂ ਪ੍ਰਸੰਨ ਹੈ।
Fareedkot Teekaਹੇ ਮੇਰਾ ਪ੍ਰਭੂ! ਜਿਸ ਕੀ ਭਗਤੀ ਕੋ ਤੂੰ ਮਾਨ ਲੇਤਾ ਹੈਂ ਤਿਸ ਭਗਤ ਜਨ ਕੋ ਦੁਖ ਦੇਣੇ ਕੋ ਕੋਈ ਪਹੁੰਚ ਨਹੀਂ ਸਕਤਾ ਹੈ॥੨॥
Prof. Sahib Singhਪਰਮਾਤਮਾ ਜਿਸ ਮਨੁੱਖ ਦੀ ਭਗਤੀ ਪਰਵਾਨ ਕਰ ਲੈਂਦਾ ਹੈ, ਕੋਈ ਹੋਰ ਮਨੁੱਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ ॥੨॥

ਪਦ ਅਰਥ ਅਪਰਿ ਨ ਸਾਕੈ = ਬਰਾਬਰੀ ਨਹੀਂ ਕਰ ਸਕਦਾ। ਮਾਨੈ = ਪਰਵਾਨ ਕਰਦਾ ਹੈ ॥੨॥

SikhNet (Spanish)Ellos no tienen igual, pues Su Alabanza y Devoción es aceptada por mi Dios. (2)

ਹਰਿ ਕੇ ਚੋਜ ਵਿਡਾਨ ਦੇਖੁ ਜਨ; ਜੋ ਖੋਟਾ ਖਰਾ ਇਕ ਨਿਮਖ ਪਛਾਨੈ ॥

har ke choj viddaan dekh jan; jo khottaa kharaa ik nimakh pachhaanai |

Sant Singh KhalsaSo behold the Wondrous and Amazing Play of the Lord. In an instant, He distinguishes the genuine from the counterfeit.
Manmohan SinghO man, behold thou the wonderous play of God, who, in a moment, distinguished the genuine from the counterfeit.
Manmohan Singh (Punjabi)ਹੇ ਬੰਦੇ! ਤੂੰ ਰੱਬ ਦੀ ਅਸਚਰਜ ਖੇਡ ਨੂੰ ਵੇਖ ਜੋ ਇੱਕ ਮੁਹਤ ਵਿੱਚ ਅਸਲੀ ਨੂੰ ਨਕਲੀ ਨਾਲੋਂ ਸਿੰਞਾਣ ਲੈਂਦਾ ਹੈ।
Fareedkot Teekaਹੇ ਹਰੀ! ਜੋ ਤੇਰੇ ਜਨ ਹੈਂ, ਸੋ ਤੇਰੇ (ਚੋਜ) ਕੌਤਕ (ਵਿਡਾਨ) ਅਸਚਰਜ ਦੇਖਤੇ ਹੈਂ। ਪੁਨਹ ਕੈਸੇ ਹੈਂ? ਖੋਟੇ ਅਰ ਖਰੇ ਕੋ ਏਕ ਨਿਮਖ ਮਾਤਰ ਮੇਂ ਪਛਾਨ ਲੇਤੇ ਹੈਂ॥
Prof. Sahib Singhਹੇ ਸੱਜਣ! ਵੇਖ, ਉਸ ਪਰਮਾਤਮਾ ਦੇ ਕੌਤਕ ਬੜੇ ਹੈਰਾਨ ਕਰਨ ਵਾਲੇ ਹਨ ਜੋ ਅੱਖ ਝਮਕਣ ਜਿਤਨੇ ਸਮੇ ਵਿਚ ਹੀ ਖੋਟੇ ਖਰੇ ਮਨੁੱਖ ਨੂੰ ਪਛਾਣ ਲੈਂਦਾ ਹੈ।

ਪਦ ਅਰਥ ਚੋਜ = ਕੌਤਕ ਤਮਾਸ਼ੇ। ਵਿਡਾਨ = ਅਸਚਰਜ। ਜਨ = ਹੇ ਜਨ! ਨਿਮਖ = (निमेष) ਅੱਖ ਝਮਕਣ ਜਿਤਨਾ ਸਮਾ।

SikhNet (Spanish)Observen entonces la maravillosa Obra del Señor; en un instante Él distingue lo falso de lo genuino

ਤਾ ਤੇ. ਜਨ ਕਉ ਅਨਦੁ ਭਇਆ ਹੈ; ਰਿਦ ਸੁਧ ਮਿਲੇ. ਖੋਟੇ ਪਛੁਤਾਨੈ ॥੩॥

taa te. jan kau anad bheaa hai; rid sudh mile. khotte pachhutaanai |3|

Sant Singh KhalsaAnd that is why His humble servant is in bliss. Those of pure heart meet together, while the evil ones regret and repent. ||3||
Manmohan SinghTherefore, the Lord's saint abides in joy. The men of pure mind meet with their God and those of evil mind regret and repent.
Manmohan Singh (Punjabi)ਇਸ ਲਈ ਸੁਆਮੀ ਦਾ ਸਾਧੂ ਪ੍ਰਸੰਨ ਚਿੱਤ ਰਹਿੰਦਾ ਹੈ। ਪਵਿੱਤਰ-ਮਨ ਵਾਲੇ ਪੁਰਸ਼ ਆਪਣੇ ਵਾਹਿਗੁਰੂ ਨਾਲ ਮਿਲ ਜਾਂਦੇ ਹਨ ਅਤੇ ਮੰਦੇ ਮਨ ਵਾਲੇ ਝੂਰਦੇ ਤੇ ਪਸਚਾਤਾਪ ਕਰਦੇ ਹਨ।
Fareedkot Teekaਇਸ ਤੇ ਤੇਰੇ ਦਾਸੋਂ ਕੋ ਅਤਿਅੰਤ ਅਨੰਦ ਪ੍ਰਾਪਤਿ ਹੂਆ ਹੈ। ਜਿਨ ਕੇ ਰਿਦੇ ਸੁਧ ਹੈਂ, ਸੋ ਤੇਰੇ ਸਾਥ ਅਭੇਦ ਹੂਏ ਹੈਂ ਔਰ ਖੋਟੇ ਮਨਮੁਖ ਪਸਚਾਤਾਪ ਕਰਤੇ ਹੈਂ॥੩॥
Prof. Sahib Singhਸੁੱਧ ਹਿਰਦੇ ਵਾਲੇ ਮਨੁੱਖ ਉਸ ਨੂੰ ਮਿਲ ਪੈਂਦੇ ਹਨ, ਖੋਟੇ ਮਨੁੱਖ ਪਛੁਤਾਂਦੇ ਹੀ ਰਹਿ ਜਾਂਦੇ ਹਨ। ਤਾਹੀਏਂ ਭਗਤ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ (ਕਿਉਂਕਿ ਭਗਤ ਨੂੰ ਪ੍ਰਭੂ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ) ॥੩॥

ਪਦ ਅਰਥ ਤਾ ਤੇ = ਇਸ ਵਾਸਤੇ। ਰਿਦ ਸੁਧ = ਸੁੱਧ ਹਿਰਦੇ ਵਾਲੇ ॥੩॥

SikhNet (Spanish)y Su humilde Sirviente vive en Gloria porque los puros de corazón se encuentran, mientras los malvados se arrepienten. (3)

ਤੁਮ ਹਰਿ ਦਾਤੇ ਸਮਰਥ ਸੁਆਮੀ; ਇਕੁ ਮਾਗਉ ਤੁਝ ਪਾਸਹੁ ਹਰਿ ਦਾਨੈ ॥

tum har daate samarath suaamee; ik maagau tujh paasahu har daanai |

Sant Singh KhalsaLord, You are the Great Giver, our All-powerful Lord and Master; O Lord, I beg for only one gift from You.
Manmohan SinghO my Beneficent God, the Lord Master, Thou are All-powerful, I ask for but one boon from Thee.
Manmohan Singh (Punjabi)ਹੇ ਮੇਰੇ ਦਾਤਾਰ ਵਾਹਿਗੁਰੂ ਸੁਆਮੀ ਮਾਲਕ! ਤੂੰ ਸਰਬ-ਸ਼ਕਤੀਮਾਨ ਹੈਂ। ਮੈਂ ਤੇਰੇ ਕੋਲੋਂ ਕੇਵਲ ਇੱਕ ਦਾਤ ਮੰਗਦਾ ਹਾਂ।
Fareedkot Teekaਹੇ ਸਮਰਥ ਸੁਆਮੀ! ਤੁਮ (ਹਰਿ) ਸਰਬ ਕੇ ਦਾਤੇ ਹੋ, ਹੇ ਹਰੀ! ਮੈਂ ਤੇਰੇ ਪਾਸੋਂ ਇਕ ਦਾਨ ਮਾਂਗਤਾ ਹੂੰ॥☬ਜੇ ਕਹੇ ਕਿਆ ਮਾਂਗਤੇ ਹੋ? ਸੋ ਕਹਤੇ ਹੈਂ:
Prof. Sahib Singhਹੇ ਹਰੀ! ਤੁਸੀਂ ਸਭ ਦਾਤਾਂ ਦੇਣ ਵਾਲੇ ਸਭ ਤਾਕਤਾਂ ਦੇ ਮਾਲਕ ਸੁਆਮੀ ਹੋ। ਹੇ ਹਰੀ! ਮੈਂ ਤੇਰੇ ਪਾਸੋਂ ਇਕ ਖ਼ੈਰ ਮੰਗਦਾ ਹਾਂ।

ਪਦ ਅਰਥ ਹਰਿ = ਹੇ ਹਰੀ! ਸਮਰਥ = ਸਭ ਤਾਕਤਾਂ ਦੇ ਮਾਲਕ! ਮਾਗਉ = ਮਾਗਉਂ, ਮੈਂ ਮੰਗਦਾ ਹਾਂ।

SikhNet (Spanish)Señor, eres el Gran Dador, el Todopoderoso Señor y Maestro, oh Señor, hincado Te suplico, dame Tu Regalo,

ਜਨ ਨਾਨਕ ਕਉ. ਹਰਿ ਕ੍ਰਿਪਾ ਕਰਿ ਦੀਜੈ; ਸਦ ਬਸਹਿ ਰਿਦੈ ਮੋਹਿ ਹਰਿ ਚਰਾਨੈ ॥੪॥੫॥

jan naanak kau. har kripaa kar deejai; sad baseh ridai mohi har charaanai |4|5|

Sant Singh KhalsaLord, please bless servant Nanak with Your Grace, that Your Feet may abide forever within my heart. ||4||5||
Manmohan SinghO Lord God, mercifully bless Thou thy slave Nanak with this gift that thine feet may ever abide within his mind.
Manmohan Singh (Punjabi)ਹੇ ਸੁਆਮੀ ਵਾਹਿਗੁਰੂ! ਮਿਹਰ ਧਾਰ ਕੇ, ਤੂੰ ਗੋਲੇ ਨਾਨਕ ਨੂੰ ਇਹ ਦਾਤ ਬਖਸ਼ ਕਿ ਤੇਰੇ ਪੈਰ ਹਮੇਸ਼ਾਂ ਹੀ ਉਸ ਦੇ ਹਿਰਦੇ ਅੰਦਰ ਟਿਕੇ ਰਹਿਣ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਕੋ ਕਿਰਪਾ ਦ੍ਰਿਸ਼ਟੀ ਕਰ ਹਰ ਪ੍ਰਕਾਰ, ਹੇ ਹਰੀ! ਏਹ ਦਾਨ ਦੀਜੀਏ, ਜੋ ਸਦੀਵ ਹੀ ਤੇਰੇ ਚਰਨ ਕਮਲ ਮੇਰੇ ਹਿਰਦੇ ਮੇਂ ਬਸਤੇ ਰਹੇਂ॥੪॥੫॥
Prof. Sahib Singhਮਿਹਰ ਕਰ ਕੇ (ਆਪਣੇ) ਦਾਸ ਨਾਨਕ ਨੂੰ (ਇਹ ਦਾਨ) ਦੇਹ ਕਿ, ਹੇ ਹਰੀ! ਤੇਰੇ ਚਰਨ ਮੇਰੇ ਹਿਰਦੇ ਵਿਚ ਸਦਾ ਵੱਸਦੇ ਰਹਿਣ ॥੪॥੫॥

ਪਦ ਅਰਥ ਕਰਿ = ਕਰ ਕੇ। ਦੀਜੈ = ਦੇਹ। ਸਦ = ਸਦਾ। ਰਿਦੈ ਮੋਹਿ = ਮੇਰੇ ਹਿਰਦੇ ਵਿਚ। ਚਰਾਨੈ = ਚਰਨ ॥੪॥੫॥

SikhNet (Spanish)por favor bendice a Tu Sirviente Nanak con Tu Gracia para que Tus Pies habiten para siempre en lo profundo de mi corazón. (4-5)
Answers quote the Granth verbatim with Ang citations. AI commentary is not Gurbani and not a religious ruling.