ਕਲਿਆਨ ਮਹਲਾ ੪ ॥
kaliaan mahalaa 4 |
Sant Singh KhalsaKalyaan, Fourth Mehl:
Manmohan SinghKalyan 4th Guru.
Manmohan Singh (Punjabi)ਕਲਿਆਨ ਚੌਥੀ ਪਾਤਿਸ਼ਾਹੀ।
SikhNet (Spanish)Kalyaan, Mejl Guru Ram Das, Cuarto Canal Divino.
ਮੇਰੇ ਮਨ. ਜਪਿ ਹਰਿ ਗੁਨ; ਅਕਥ ਸੁਨਥਈ ॥
mere man. jap har gun; akath sunathee |
Sant Singh KhalsaO my mind, chant the Glorious Praises of the Lord, which are said to be inexpressible.
Manmohan SinghO my soul, utter thou the Lord's praises, which are said to be ineffable.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਸੁਆਮੀ ਦੀਆਂ ਸਿਫ਼ਤਾਂ ਉਚਾਰਨ ਕਰ, ਜੋ ਅਕਹਿ ਸੁਣੀਆਂ ਜਾਂਦੀਆਂ ਹਨ।
Fareedkot Teekaਹੇ ਅਕਥ ਹਰੀ! ਮੇਰੇ ਮਨ ਨੇ ਤੇਰੇ ਨਾਮ ਕੋ ਬਾਣੀ ਕਰ ਕੇ ਜਪਾ ਹੈ ਔਰ ਤੇਰੇ ਗੁਣੋਂ ਕੌ ਸ੍ਰਵਣੋਂ ਕਰ ਕੇ (ਸੁਨਥਈ) ਸੁਨਾ ਹੈ॥
Prof. Sahib Singhਹੇ ਮੇਰੇ ਮਨ! ਉਸ ਪਰਮਾਤਮਾ ਦੇ ਗੁਣ ਯਾਦ ਕਰਿਆ ਕਰ ਜੋ ਅਕੱਥ ਸੁਣਿਆ ਜਾ ਰਿਹਾ ਹੈ।ਪਦ ਅਰਥ ਮਨ = ਹੇ ਮਨ! ਜਪਿ = ਜਪਿਆ ਕਰ। ਅਕਥ = ਅ-ਕੱਥ, ਜਿਸ ਦੇ ਸਾਰੇ ਗੁਣ ਬਿਆਨ ਨਾਹ ਕੀਤੇ ਜਾ ਸਕਣ। ਸੁਨਥਈ = ਸੁਣਿਆ ਜਾਂਦਾ ਹੈ।
SikhNet (Spanish)Oh, mente mía, canta esas Inefables Alabanzas Gloriosas del Señor. Al humilde Sirviente del Señor,
ਧਰਮੁ ਅਰਥੁ ਸਭੁ ਕਾਮੁ ਮੋਖੁ ਹੈ; ਜਨ ਪੀਛੈ ਲਗਿ. ਫਿਰਥਈ ॥੧॥ ਰਹਾਉ ॥
dharam arath sabh kaam mokh hai; jan peechhai lag. firathee |1| rahaau |
Sant Singh KhalsaRightousness and Dharmic faith, success and prosperity, pleasure, the fulfillment of desires and liberation - all follow the humble servant of the Lord like a shadow. ||1||Pause||
Manmohan SinghFaith, wealth, success and salvation, all walk like shadow after the Lord's slave. Pause.
Manmohan Singh (Punjabi)ਈਮਾਨ, ਧਨ ਦੌਲਤ, ਕਾਮਯਾਬੀ ਅਤੇ ਮੁਕਤੀ ਸਮੂਹ ਹੀ ਸੁਆਮੀ ਦੇ ਗੋਲੇ ਮਗਰ ਪਰਛਾਵੇਂ ਵਾਂਙੂ ਲੱਗੀਆਂ ਫਿਰਦੀਆਂ ਹਨ। ਠਹਿਰਾਓ।
Fareedkot Teekaਧਰਮ, ਅਰਥ ਅਰ ਕਾਮ, ਮੋਖ ਇਹ ਸਭੀ ਜੋ ਪਦਾਰਥ ਹੈਂ, ਸੋ ਤੇਰੇ (ਜਨ) ਦਾਸੋਂ ਕੇ ਪੀਛੇ ਫਿਰਤੇ ਹੈਂ॥੧॥ ਰਹਾਉ ॥
Prof. Sahib Singhਧਰਮ ਅਰਥ ਕਾਮ ਮੋਖ-(ਇਹੀ ਹੈ) ਸਾਰਾ (ਮਨੁੱਖ ਦਾ ਨਿਸ਼ਾਨਾ, ਪਰ ਇਹਨਾਂ ਵਿਚੋਂ ਹਰੇਕ ਹੀ ਪਰਮਾਤਮਾ ਦੇ) ਭਗਤ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ ਹੈ ॥੧॥ ਰਹਾਉ ॥ਪਦ ਅਰਥ ਸਭੁ = ਸਾਰੇ ਦਾ ਸਾਰਾ। ਲਗਿ = ਲੱਗ ਕੇ। ਜਨ ਪੀਛੈ = ਭਗਤ ਦੇ ਪਿੱਛੇ। ਫਿਰਥਈ = ਤੁਰਿਆ ਫਿਰਦਾ ਹੈ ॥੧॥ ਰਹਾਉ ॥
SikhNet (Spanish)como sombra lo siguen la Rectitud y la Fe en el Dharma, el éxito y la prosperidad, el placer, la satisfacción de sus deseos y la Liberación. (1-Pausa)
ਸੋ ਹਰਿ ਹਰਿ ਨਾਮੁ ਧਿਆਵੈ ਹਰਿ ਜਨੁ; ਜਿਸੁ ਬਡਭਾਗ ਮਥਈ ॥
so har har naam dhiaavai har jan; jis baddabhaag mathee |
Sant Singh KhalsaThat humble servant of the Lord who has such good fortune written on his forehead meditates on the Name of the Lord, Har, Har.
Manmohan SinghThat slave of God alone contemplate the Lord master's Name, on whose forehead good fortune is writ.
Manmohan Singh (Punjabi)ਕੇਵਲ ਉਹ ਵਾਹਿਗੁਰੂ ਦਾ ਗੋਲਾ ਹੀ ਸਾਈਂ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ, ਜਿਸ ਦੇ ਮੱਥੇ ਉਤੇ ਸ੍ਰੇਸ਼ਟ ਪ੍ਰਾਲਬਧ ਲਿਖੀ ਹੋਈ ਹੈ।
Fareedkot Teekaਹੇ ਹਰੀ! ਤੇਰਾ ਦਾਸ ਸੋ ਤੇਰੇ ਹਰਿ ਹਰਿ ਨਾਮ ਕੋ ਧਿਆਵਤਾ ਹੈ ਜਿਸ ਕੇ ਮਸਤਕ ਮੇਂ ਬਡੇ ਉਤਮ ਭਾਗ ਹੋਤੇ ਹੈਂ॥
Prof. Sahib Singhਜਿਸ ਮਨੁੱਖ ਦੇ ਮੱਥੇ ਉੱਤੇ ਵੱਡਾ ਭਾਗ (ਜਾਗ ਪੈਂਦਾ) ਹੈ, ਉਹ ਭਗਤ-ਜਨ ਪਰਮਾਤਮਾ ਦਾ ਨਾਮ ਸਦਾ ਸਿਮਰਦਾ ਹੈ।ਪਦ ਅਰਥ ਧਿਆਵੈ = ਸਿਮਰਦਾ ਹੈ। ਜਿਸੁ ਮਥਈ = ਜਿਸ ਦੇ ਮੱਥੇ ਉੱਤੇ।
SikhNet (Spanish)Ese humilde Sirviente del Señor que trae tan buen Destino grabado en su frente, medita en el Nombre del Señor, Jar, Jar.
ਜਹ ਦਰਗਹਿ, ਪ੍ਰਭੁ ਲੇਖਾ ਮਾਗੈ; ਤਹ ਛੁਟੈ ਨਾਮੁ ਧਿਆਇਥਈ ॥੧॥
jeh darageh, prabh lekhaa maagai; teh chhuttai naam dhiaaeithee |1|
Sant Singh KhalsaIn that Court, where God calls for the accounts, there, you shall be saved only by meditating on the Naam, the Name of the Lord. ||1||
Manmohan SinghIn that Court, where the Lord calls for the accounts, there meditation of the name alone leads to one's deliverance.
Manmohan Singh (Punjabi)ਸੁਆਮੀ ਦੇ ਉਸ ਦਰਬਾਰ ਅੰਦਰ ਜਿਥੇ ਹਿਸਾਬ-ਕਿਤਾਬ ਮੰਗਿਆ ਜਾਂਦਾ ਹੈ, ਓਥੇ ਨਾਮ ਦਾ ਸਿਮਰਨ ਹੀ ਬੰਦੇ ਨੂੰ ਖਲਾਸੀ ਦਿਵਾ ਸਕਦਾ ਹੈ।
Fareedkot Teekaਜਹਾਂ ਤੇਰੀ ਦਰਗਾਹ ਮੇਂ ਹੇ ਪ੍ਰਭੂ! ਜੀਵ ਸੇ ਧਰਮ ਰਾਜ (ਲੇਖਾ) ਹਿਸਾਬ ਮਾਂਗੈਗਾ ਤਹਾਂ ਤੇਰੇ ਨਾਮ ਕੋ ਧਿਆਇ ਕਰ ਛੁਟਣਾ ਹੋਤਾ ਹੈ॥੧॥
Prof. Sahib Singhਜਿੱਥੇ (ਆਪਣੀ) ਦਰਗਾਹ ਵਿਚ ਪਰਮਾਤਮਾ (ਮਨੁੱਖ ਦੇ ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ, ਪਰਮਾਤਮਾ ਦਾ ਨਾਮ ਸਿਮਰ ਕੇ ਹੀ ਉੱਥੇ ਮਨੁੱਖ ਸੁਰਖ਼ਰੂ ਹੁੰਦਾ ਹੈ ॥੧॥ਪਦ ਅਰਥ ਜਹ = ਜਿੱਥੇ। ਮਾਗੈ = ਮੰਗਦਾ ਹੈ (ਇਕ-ਵਚਨ)। ਛੁਟੈ = ਸੁਰਖ਼ਰੂ ਹੁੰਦਾ ਹੈ। ਧਿਆਇਥਈ = ਧਿਆਇ, ਸਿਮਰ ਕੇ ॥੧॥
SikhNet (Spanish)En esa Corte de Dios, en donde tendrás que entregar cuentas, sólo si meditaste en el Naam, el Nombre del Señor, pasarás con Honor. (1)
ਹਮਰੇ ਦੋਖ ਬਹੁ ਜਨਮ ਜਨਮ ਕੇ; ਦੁਖੁ ਹਉਮੈ ਮੈਲੁ, ਲਗਥਈ ॥
hamare dokh bahu janam janam ke; dukh haumai mail, lagathee |
Sant Singh KhalsaI am stained with the filth of the mistakes of countless lifetimes, the pain and pollution of egotism.
Manmohan SinghI am soiled with many sins of myriad births and with the pain and filth of self-conceit.
Manmohan Singh (Punjabi)ਮੈਂ ਕਰੋੜਾਂ ਹੀ ਜਨਮਾਂ ਦੇ ਘਣੇਰਿਆਂ ਪਾਪਾਂ ਅਤੇ ਸਵੈ-ਹੰਗਤਾ, ਦੀ ਪੀੜ ਅਤੇ ਗੰਦਗੀ ਨਾਲ ਲਿਬੜਿਆ ਹੋਇਆ ਹਾਂ।
Fareedkot Teekaਬਹੁਤੇ ਜਨਮ ਜਨਮਮਾਤ੍ਰੋਂ ਕੇ ਦੋਖ ਹਮਾਰੇ ਇਕਤ੍ਰ ਹੂਏ ਹੈਂ ਔਰ ਹੰਤਾ, ਮਮਤਾ ਕਾ ਦੁਖ ਔਰ ਪਾਪ ਮੈਲ (ਲਗਥਈ) ਲਗੀ ਹੂਈ ਥੀ॥
Prof. Sahib Singhਅਸਾਂ ਜੀਵਾਂ ਦੇ (ਅੰਦਰ) ਅਨੇਕਾਂ ਜਨਮਾਂ ਦੇ ਐਬ ਇਕੱਠੇ ਹੋਏ ਪਏ ਹਨ, (ਸਾਡੇ ਅੰਦਰ) ਦੁੱਖ (ਟਿਕਿਆ ਰਹਿੰਦਾ ਹੈ), ਹਉਮੈ ਦੀ ਮੈਲ ਲੱਗੀ ਰਹਿੰਦੀ ਹੈ।ਪਦ ਅਰਥ ਦੋਖ = ਐਬ, ਪਾਪ। ਜਨਮ ਜਨਮ ਕੇ = ਅਨੇਕਾਂ ਜਨਮਾਂ ਦੇ। ਲਗਥਈ = ਲੱਗਾ ਰਹਿੰਦਾ ਹੈ।
SikhNet (Spanish)Estoy manchado de impureza, de errores y faltas de incontables vidas pasadas, con dolor y lleno de egoísmo,
ਗੁਰਿ ਧਾਰਿ ਕ੍ਰਿਪਾ, ਹਰਿ ਜਲਿ ਨਾਵਾਏ; ਸਭ ਕਿਲਬਿਖ ਪਾਪ, ਗਥਈ ॥੨॥
gur dhaar kripaa, har jal naavaae; sabh kilabikh paap, gathee |2|
Sant Singh KhalsaShowering His Mercy, the Guru bathed me in the Water of the Lord, and all my sins and mistakes were taken away. ||2||
Manmohan SinghShowing mercy, the Guru bathed me in the Lord's Nectar and all my vices and sins were dispelled.
Manmohan Singh (Punjabi)ਮਿਹਰਬਾਨੀ ਕਰਕੇ, ਗੁਰਾਂ ਨੇ ਮੈਨੂੰ ਪ੍ਰਭੂ ਦੇ ਪਾਣੀ ਅੰਦਰ ਨੁਹਾ ਦਿੱਤਾ ਹੈ ਅਤੇ ਮੇਰੇ ਸਾਰੇ ਸਮਲ ਤੇ ਗੁਨਾਹ ਦੂਰ ਹੋ ਗਏ।
Fareedkot Teekaਹੇ ਹਰੀ! ਗੁਰੋਂ ਨੇ ਕਿਰਪਾ ਧਾਰ ਕਰ ਤੇਰੇ ਨਾਮ ਜਲ ਮੇਂ ਇਸ਼ਨਾਨ ਕਰਾਇਆ ਹੈ ਔਰ ਸਭੀ ਵੱਡੇ ਛੋਟੇ ਪਾਪ (ਗਥਈ) ਨਸ਼ਟ ਹੋ ਗਏ ਹੈਂ॥
Prof. Sahib Singh(ਜਿਨ੍ਹਾਂ ਵਡਭਾਗੀਆਂ ਨੂੰ) ਗੁਰੂ ਨੇ ਮਿਹਰ ਕਰ ਕੇ ਹਰਿ-ਨਾਮ-ਜਲ ਵਿਚ ਇਸ਼ਨਾਨ ਕਰਾ ਦਿੱਤਾ, (ਉਹਨਾਂ ਦੇ ਅੰਦਰੋਂ) ਪਾਪਾਂ ਵਿਕਾਰਾਂ ਦੀ ਸਾਰੀ (ਮੈਲ) ਦੂਰ ਹੋ ਗਈ ॥੨॥ਪਦ ਅਰਥ ਗੁਰਿ = ਗੁਰੂ ਨੇ। ਹਰਿ ਜਲਿ = ਹਰੀ-ਨਾਮ-ਜਲ ਵਿਚ। ਨਾਵਾਏ = ਇਸ਼ਨਾਨ ਕਰਾਇਆ। ਕਿਲਬਿਖ = ਪਾਪ। ਗਥਈ = ਦੂਰ ਹੋ ਗਿਆ ॥੨॥
SikhNet (Spanish)pero el Guru, rociando Su Misericordia sobre mí, me lavó. Es así como todas mis miserias han desaparecido. (2)
ਜਨ ਕੈ ਰਿਦ ਅੰਤਰਿ ਪ੍ਰਭੁ ਸੁਆਮੀ; ਜਨ ਹਰਿ ਹਰਿ ਨਾਮੁ ਭਜਥਈ ॥
jan kai rid antar prabh suaamee; jan har har naam bhajathee |
Sant Singh KhalsaGod, our Lord and Master, is deep within the hearts of His humble servants. They vibrate the Naam, the Name of the Lord, Har, Har.
Manmohan SinghWithin the saint's mind abides the Lord master and the saint utters his Lord God's Name.
Manmohan Singh (Punjabi)ਸਾਧੂ ਦੇ ਮਨ ਅੰਦਰ ਪ੍ਰਭੂ ਪ੍ਰਮੇਸ਼ਰ ਵੱਸਦਾ ਹੈ ਅਤੇ ਸਾਧੂ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਹੇ ਪ੍ਰਭੂ ਸੁਆਮੀ! ਦਾਸੋਂ ਕੇ ਰਿਦੇ ਅੰਤਰ ਤੂੰ ਬਸਤਾ ਹੈਂ, ਇਸੀ ਤੇ ਭਗਤ ਜਨ ਤੇਰੇ ਹਰਿ ਹਰਿ ਨਾਮ ਕੋ ਭਜਤੇ ਹੈਂ॥
Prof. Sahib Singhਭਗਤ ਜਨਾਂ ਦੇ ਹਿਰਦੇ ਵਿਚ ਮਾਲਕ-ਪ੍ਰਭੂ ਵੱਸਿਆ ਰਹਿੰਦਾ ਹੈ, ਭਗਤ ਜਨਾਂ ਨੇ ਸਦਾ ਪਰਮਾਤਮਾ ਦਾ ਨਾਮ ਜਪਿਆ ਹੈ।ਪਦ ਅਰਥ ਰਿਦ = ਹਿਰਦਾ। ਕੈ ਰਿਦ ਅੰਤਰਿ = ਦੇ ਹਿਰਦੇ ਵਿਚ। ਭਜਥਈ = ਭਜਦਾ ਹੈ, ਭਜਨ ਕਰਦਾ ਹੈ, ਸਿਮਰਦਾ ਹੈ।
SikhNet (Spanish)Dios, Nuestro Señor y Maestro, está en lo profundo del corazón de Sus humildes Sirvientes, y ellos vibran el Naam, el Nombre del Señor Jar, Jar.
ਜਹ ਅੰਤੀ ਅਉਸਰੁ ਆਇ ਬਨਤੁ ਹੈ; ਤਹ ਰਾਖੈ ਨਾਮੁ ਸਾਥਈ ॥੩॥
jeh antee aausar aae banat hai; teh raakhai naam saathee |3|
Sant Singh KhalsaAnd when that very last moment comes, then the Naam is our Best Friend and Protector. ||3||
Manmohan SinghWhen the last moment arrives, then, becoming man's real Friend the Name protects him.
Manmohan Singh (Punjabi)ਜਦ ਅਖੀਰਲਾ ਵੇਲਾ ਆ ਪੁੱਜਦਾ ਹੈ, ਤਦ ਬੰਦੇ ਦਾ ਸੱਚਾ ਸਾਥੀ ਬਣ, ਨਾਮ ਉਸ ਦੀ ਰੱਖਿਆ ਕਰਦਾ ਹੈ।
Fareedkot Teekaਜਿਸ ਜਗਾਂ (ਅੰਤੀ) ਅੰਤ ਕਰਨੇ ਵਾਲਾ ਅਰਥਾਤ ਅਤੀ ਕਠਨ ਸਮਾਂ ਆਇ ਕਰ ਬਨ ਜਾਤਾ ਹੈ, ਤਹਾਂ ਤੇਰਾ ਨਾਮ (ਸਾਥਈ) ਸਾਥੀ ਹੋਤਾ ਹੈ॥੩॥
Prof. Sahib Singhਜਿੱਥੇ ਅਖ਼ੀਰਲਾ ਵਕਤ ਆ ਬਣਦਾ ਹੈ, ਉਥੇ ਪਰਮਾਤਮਾ ਦਾ ਨਾਮ ਸਾਥੀ (ਬਣ ਕੇ) ਰਖਿਆ ਕਰਦਾ ਹੈ ॥੩॥ਪਦ ਅਰਥ ਅਉਸਰੁ = ਮੌਕਾ। ਅੰਤੀ = ਅਖ਼ੀਰਲੀ। ਤਹ = ਉਥੇ। ਸਾਥਈ = ਸਾਥੀ (ਬਣ ਕੇ) ॥੩॥
SikhNet (Spanish)Y cuando ese último instante llegue, ahí el Naam será nuestro Mejor Amigo y Protector. (3)
ਜਨ. ਤੇਰਾ ਜਸੁ ਗਾਵਹਿ ਹਰਿ ਹਰਿ ਪ੍ਰਭ; ਹਰਿ ਜਪਿਓ ਜਗੰਨਥਈ ॥
jan. teraa jas gaaveh har har prabh; har japio jaganathee |
Sant Singh KhalsaYour humble servants sing Your Praises, O Lord, Har, Har; they chant and meditate on the Lord God, the Master of the Universe.
Manmohan SinghO Lord God Master, yea, Lord God of the universe, the saints sing Thy praises and meditate on Thee.
Manmohan Singh (Punjabi)ਹੇ ਪ੍ਰਭੂ! ਪ੍ਰਮੇਸ਼ਰ, ਅਕਾਲ ਪੁਰਖ, ਵਾਹਿਗੁਰੂ ਸ਼੍ਰਿਸ਼ਟੀ ਦੇ ਸੁਆਮੀ, ਸਾਧੂ ਤੇਰੀ ਮਹਿਮਾਂ ਗਾਇਨ ਕਰਦੇ ਅਤੇ ਤੈਨੂੰ ਸਿਮਰਦੇ ਹਨ।
Fareedkot Teekaਹੇ ਹਰੇ ਕਰਨੇ ਵਾਲੇ ਹਰੀ! (ਜਨ) ਦਾਸ ਮਨ ਕਰ ਕੇ ਤੇਰੇ ਜਸ ਕੋ ਗਾਵਤੇ ਹੈਂ। ਪੁਨਹ ਹੇ ਜਗਤ ਕੇ ਨਾਥ ਪ੍ਰਭ! ਬਾਣੀ ਕਰ ਕੇ ਭੀ ਤੇਰੇ ਹਰਿ ਨਾਮ ਕੋ ਤਿਨੋਂ ਨੇ ਜਪਾ ਹੈ॥
Prof. Sahib Singhਹੇ ਹਰੀ! (ਤੇਰੇ) ਭਗਤ ਤੇਰਾ ਜਸ (ਸਦਾ) ਗਾਂਦੇ ਰਹਿੰਦੇ ਹਨ। ਹੇ ਜਗਤ ਦੇ ਨਾਥ ਪ੍ਰਭੂ! (ਤੇਰੇ ਭਗਤਾਂ ਨੇ) ਸਦਾ ਤੇਰਾ ਨਾਮ ਜਪਿਆ ਹੈ।ਪਦ ਅਰਥ ਗਾਵਹਿ = ਗਾਂਦੇ ਹਨ। ਹਰਿ ਹਰਿ = ਹੇ ਹਰੀ! ਜਗੰਨਥਈ = ਜਗੰਨਾਥ, ਜਗਤ ਦਾ ਨਾਥ।
SikhNet (Spanish)Tus Humildes Sirvientes entonan Tu Alabanza, oh, Señor, Jar, Jar. Ellos cantan y meditan en Dios Nuestro Señor, el Maestro del Universo.
ਜਨ ਨਾਨਕ ਕੇ ਪ੍ਰਭ ਰਾਖੇ ਸੁਆਮੀ; ਹਮ ਪਾਥਰ ਰਖੁ ਬੁਡਥਈ ॥੪॥੪॥
jan naanak ke prabh raakhe suaamee; ham paathar rakh buddathee |4|4|
Sant Singh KhalsaO God, my Saving Grace, Lord and Master of servant Nanak, please save me, the sinking stone. ||4||4||
Manmohan SinghO Lord Master, the Saviour of slave Nanak, save Thou me, the sinking stone.
Manmohan Singh (Punjabi)ਹੇ ਗੋਲੇ ਨਾਨਕ ਦੇ ਰਖਵਾਲੇ ਪ੍ਰਭੂ ਪ੍ਰਮੇਸ਼ਰ! ਤੂੰ ਮੇਰੇ ਵਰਗੇ ਡੁਬਦੇ ਹੋਏ ਪੱਥਰ ਦੀ ਰੱਖਿਆ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੁਆਮੀ ਪ੍ਰਭੂ ਜਨੋਂ ਕੇ ਰਖਕ! ਹਮ ਪਥਰ ਵਤ ਭਾਰੇ ਹੈਂ ਔਰ ਡੂਬਤੇ ਹੈਂ, ਹਮਾਰੀ ਰਖਿਆ ਕਰੀਏ॥੪॥੪॥
Prof. Sahib Singhਹੇ ਦਾਸ ਨਾਨਕ ਦੇ ਰਖਵਾਲੇ ਮਾਲਕ ਪ੍ਰਭੂ! ਅਸਾਂ ਪੱਥਰ (ਵਾਂਗ) ਡੁੱਬਦੇ ਜੀਵਾਂ ਦੀ ਰੱਖਿਆ ਕਰ ॥੪॥੪॥ਪਦ ਅਰਥ ਪ੍ਰਭ = ਹੇ ਪ੍ਰਭੂ! ਰਾਖੇ ਸੁਆਮੀ = ਹੇ ਰੱਖਿਆ ਕਰਨ ਵਾਲੇ ਸੁਆਮੀ! ਰਖੁ = ਰੱਖਿਆ ਕਰ। ਬੁਡਥਈ = ਡੁੱਬ ਰਿਹਾਂ ਨੂੰ ॥੪॥੪॥
SikhNet (Spanish)Oh, Dios, mi Gracia Salvadora, Señor y Maestro del Sirviente Nanak, Sálvame por favor, pues soy la piedra que se hunde. (4-4)