ੴ

ਸਿੱਖਬਾਣੀ · SikhBani

ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ ॥

ham baarik mugadh eaan pitaa samajhaavahige
Guru Ramdas Ji ਗੁਰੂ ਰਾਮਦਾਸ ਜੀ · Raag Kalyaan · Ang 1321 · 11 lines
Translations

ਕਲਿਆਨ ਮਹਲਾ ੪ ॥

kaliaan mahalaa 4 |

Sant Singh KhalsaKalyaan, Fourth Mehl:
Manmohan SinghKalyan 4th Guru.
Manmohan Singh (Punjabi)ਕਲਿਆਨ ਚੌਥੀ ਪਾਤਿਸ਼ਾਹੀ।
SikhNet (Spanish)Kalyaan, Mejl Guru Ram Das, Cuarto Canal Divino.

ਪ੍ਰਭ ਕੀਜੈ ਕ੍ਰਿਪਾ ਨਿਧਾਨ; ਹਮ ਹਰਿ ਗੁਨ ਗਾਵਹਗੇ ॥

prabh keejai kripaa nidhaan; ham har gun gaavahage |

Sant Singh KhalsaO God, Treasure of Mercy, please bless me, that I may sing the Glorious Praises of the Lord.
Manmohan SinghO Lord God, the Treasure of bliss, have Thou mercy on me, that I may sing Thine praises.
Manmohan Singh (Punjabi)ਹੇ ਖੁਸ਼ੀ ਦੇ ਖ਼ਜ਼ਾਨੇ ਸਾਈਂ ਹਰੀ! ਤੂੰ ਮੇਰੇ ਉਤੇ ਮਿਹਰ ਧਾਰ ਤਾਂ ਜੋ ਮੈਂ ਤੇਰੀਆਂ ਸਿਫ਼ਤਾਂ ਗਾਇਨ ਕਰਾਂ।
Fareedkot Teekaਹੇ ਹਰੀ ਪ੍ਰਭੂ ਕਿਰਪਾ ਕੀ ਨਿਧੀ! ਹਮਾਰੇ ਪੁਰ ਕਿਰਪਾ ਕੀਜੀਏ, ਹਮ ਤੇਰੇ ਗੁਣੋਂ ਕੋ ਗਾਵੈਂਗੇ॥
Prof. Sahib Singhਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮਿਹਰ ਕਰ, ਅਸੀਂ (ਜੀਵ) ਤੇਰੇ ਗੁਣ ਗਾਂਦੇ ਰਹੀਏ।

ਪਦ ਅਰਥ ਪ੍ਰਭ = ਹੇ ਪ੍ਰਭੂ! ਕੀਜੈ ਕ੍ਰਿਪਾ = ਕ੍ਰਿਪਾ ਕਰ। ਕ੍ਰਿਪਾ ਨਿਧਾਨ = ਹੇ ਕ੍ਰਿਪਾ ਦੇ ਖ਼ਜ਼ਾਨੇ। ਹਮ = ਅਸੀਂ ਜੀਵ। ਗੁਨ ਗਾਵਹਗੇ = ਗੁਨ ਗਾਵਹ, ਗੁਣ ਗਾਂਦੇ ਰਹੀਏ।

SikhNet (Spanish)Oh, Dios, Tesoro de Misericordia, bendíceme para que pueda cantar las Alabanzas Gloriosas del Señor.

ਹਉ ਤੁਮਰੀ ਕਰਉ, ਨਿਤ ਆਸ ਪ੍ਰਭ; ਮੋਹਿ. ਕਬ ਗਲਿ ਲਾਵਹਿਗੇ ॥੧॥ ਰਹਾਉ ॥

hau tumaree krau, nit aas prabh; mohi. kab gal laavahige |1| rahaau |

Sant Singh KhalsaI always place my hopes in You; O God, when will you take me in Your Embrace? ||1||Pause||
Manmohan SinghI ever repose my hope in Thee, O Lord. When shall Thou take me in Thy embrace?. Pause.
Manmohan Singh (Punjabi)ਮੈਂ ਸਦੀਵ ਹੀ ਤੇਰੇ ਵਿੱਚ ਉਮੈਦ ਬੰਨ੍ਹੀ ਰੱਖਦਾ ਹਾਂ, ਹੇ ਸੁਆਮੀ! ਤੂੰ ਮੈਨੂੰ ਕਦੋਂ ਆਪਣੀ ਗਲਵੱਕੜੀ ਵਿੱਚ ਲਵੇਗਾਂ? ਠਹਿਰਾਓ।
Fareedkot Teekaਮੈਂ ਤੁਮਾਰੀ ਨਿਤਾਪ੍ਰਤੀ ਆਸਾ ਕਰ ਰਹਾ ਹੂੰ ਕਿ ਮੇਰੇ ਕੋ ਪ੍ਰਭੂ ਕਬ ਕੰਠ ਮੇਂ ਲਗਾਵੈਂਗੇ, ਭਾਵ ਸੇ ਕਬ ਅਭੇਦ ਕਰੇਂਗੇ? ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਮੈਂ ਸਦਾ ਤੇਰੀ (ਮਿਹਰ ਦੀ ਹੀ) ਆਸ ਕਰਦਾ ਰਹਿੰਦਾ ਹਾਂ ਕਿ ਪ੍ਰਭੂ ਜੀ ਮੈਨੂੰ ਕਦੋਂ (ਆਪਣੇ) ਗਲ ਨਾਲ ਲਾਣਗੇ ॥੧॥ ਰਹਾਉ ॥

ਪਦ ਅਰਥ ਹਉ = ਹਉਂ, ਮੈਂ। ਕਰਉ = ਕਰਉਂ, ਮੈਂ ਕਰਦਾ ਹਾਂ। ਨਿਤ = ਸਦਾ। ਮੋਹਿ = ਮੈਨੂੰ। ਗਲਿ = ਗਲ ਨਾਲ। ਲਾਵਹਿਗੇ = ਲਾਣਗੇ ॥੧॥ ਰਹਾਉ ॥

SikhNet (Spanish)Mis esperanzas están siempre puestas en Ti. Oh, Dios, ¿cuándo me llevarás en Tu Abrazo? (1-Pausa)

ਹਮ ਬਾਰਿਕ ਮੁਗਧ ਇਆਨ; ਪਿਤਾ ਸਮਝਾਵਹਿਗੇ ॥

ham baarik mugadh eaan; pitaa samajhaavahige |

Sant Singh KhalsaI am a foolish and ignorant child; Father, please teach me!
Manmohan SinghI am thy ignorant and silly child, O Lord, my Father; bless Thou me with Thy instructions.
Manmohan Singh (Punjabi)ਮੈਂ ਤੇਰਾ ਬੇਸਮਝਠ ਅਤੇ ਨਾਦਾਨ ਬੱਚਾ ਹਾਂ, ਹੇ ਸੁਆਮੀ ਮਹੈ, ਪ੍ਰੰਤੂ ਤਾਂ ਭੀ ਉਹ ਤੈਨੂੰ ਚੰਗਾ ਲੱਗਦਾ ਹੈ, ਹੇ ਆਲਮ ਦੇ ਬਾਬਲ! ਤੂੰ ਮੈਨੂੰ ਕਦੋ ਆਪਣੀ ਸਿਖ਼ਮਤ ਪ੍ਰਦਾਨ ਕਰ।
Fareedkot Teekaਹਮ ਬਾਲਕ (ਮੁਗਧ ਇਆਨ) ਅਤੀ ਅਗ੍ਯਾਤ ਹੈਂ ਔਰ ਇਹ ਨਿਸਚਾ ਹੈ ਕੇ ਮੇਰੇ ਕੋ, ਹੇ ਪਿਤਾ ਪ੍ਰਭੂ! ਆਪ ਸਮਝਾਇ ਲੇਵੇਂਗੇ॥
Prof. Sahib Singhਅਸੀਂ ਜੀਵ ਮੂਰਖ ਅੰਞਾਣ ਬੱਚੇ ਹਾਂ, ਪ੍ਰਭੂ-ਪਿਤਾ ਜੀ (ਸਾਨੂੰ ਸਦਾ) ਸਮਝਾਂਦੇ ਰਹਿੰਦੇ ਹਨ।

ਪਦ ਅਰਥ ਬਾਰਿਕ = ਬਾਲਕ, ਬੱਚੇ। ਮੁਗਧ = ਮੂਰਖ। ਇਆਨ = ਅੰਞਾਣੇ।

SikhNet (Spanish)Oh Padre, soy el niño tonto e ignorante, por favor enséñame, pues cometo errores una y otra vez,

ਸੁਤੁ ਖਿਨੁ ਖਿਨੁ ਭੂਲਿ ਬਿਗਾਰਿ; ਜਗਤ ਪਿਤ ਭਾਵਹਿਗੇ ॥੧॥

sut khin khin bhool bigaar; jagat pit bhaavahige |1|

Sant Singh KhalsaYour child makes mistakes again and again, but still, You are pleased with him, O Father of the Universe. ||1||
Manmohan SinghThe child errs and commits faults, every moment but still he is pleasing to Thee, O Father of the universe.
Manmohan Singh (Punjabi)ਤੇਰਾ ਬੱਚਾ, ਹਰ ਮੁਹਤ ਭੁਲਦਾ ਅਤੇ ਗ਼ਲਤੀਆਂ ਕਰਦਾ ਹੈ, ਪ੍ਰੰਤੂ ਤਾਂ ਭੀ ਉਹ ਤੈਨੂੰ ਚੰਗਾ ਲਗਦਾ ਹੈ, ਹੇ ਆਲਮ ਦੇ ਬਾਬਲ।
Fareedkot Teekaਪੁਤ੍ਰ ਖਿਨ ਖਿਨ ਮੇਂ ਭੁਲ ਸੇ ਬਿਗਾੜ ਭੀ ਕਰ ਦੇਵੇ ਤਾਂ ਵੀ ਜਗਤ ਮੇਂ ਪਿਤਾ ਕੋ ਪੁਤ੍ਰ ਭਾਇ ਹੀ ਜਾਤੇ ਹੈਂ। ਭਾਵ ਹਮ ਚਾਹੇਂ ਭੂਲ ਸੇ ਅਯੋਗ ਕਰਮ ਭੀ ਕਰ ਲੇਤੇ ਹੈਂ, ਪਰੰਤੂ ਹੇ ਜਗਤ ਪਿਤਾ ਪਰਮੇਸ੍ਵਰ! ਹਮ ਕੋ ਤੂੰ ਬਖਸ ਲੇਵੇਂਗਾ॥੧॥
Prof. Sahib Singhਪੁੱਤਰ ਮੁੜ ਮੁੜ ਹਰ ਵੇਲੇ ਭੁੱਲਦਾ ਹੈ ਵਿਗਾੜ ਕਰਦਾ ਹੈ, ਪਰ ਜਗਤ ਦੇ ਪਿਤਾ ਨੂੰ (ਜੀਵ ਬੱਚੇ ਫਿਰ ਭੀ) ਪਿਆਰੇ (ਹੀ) ਲੱਗਦੇ ਹਨ ॥੧॥

ਪਦ ਅਰਥ ਸੁਤੁ = ਪੁੱਤਰ (ਇਕ-ਵਚਨ)। ਭੂਲਿ = ਭੂਲੈ, ਭੁੱਲਦਾ ਹੈ। ਬਿਗਾਰਿ = ਬਿਗਾਰੈ, ਵਿਗਾੜਦਾ ਹੈ। ਭਾਵਹਿਗੇ = (ਬੱਚੇ) ਪਿਆਰੇ ਲੱਗਦੇ ਹਨ ॥੧॥

SikhNet (Spanish)y aún así continúas complacido conmigo. Oh, Padre del Universo. (1)

ਜੋ ਹਰਿ ਸੁਆਮੀ ਤੁਮ ਦੇਹੁ; ਸੋਈ ਹਮ ਪਾਵਹਗੇ ॥

jo har suaamee tum dehu; soee ham paavahage |

Sant Singh KhalsaWhatever You give me, O my Lord and Master - that is what I receive.
Manmohan SinghWhatever Thou give me, O Lord God, that alone I receive.
Manmohan Singh (Punjabi)ਜਿਹੜਾ ਕੁਝ ਤੂੰ ਮੈਨੂੰ ਦਿੰਦਾ ਹੈਂ, ਹੇ ਸੁਅਮੀ ਵਾਹਿਗੁਰੂ ਕੇਵਲ ਉਹ ਹੀ ਮੈਂ ਪਾਉਂਦਾ ਹਾਂ।
Fareedkot Teekaਹੇ ਹਰੀ ਸੁਆਮੀ! ਜੋ ਕੁਛ ਮੇਰੇ ਕੋ ਦੇਵੋਗੇ ਸੋਈ ਹਮ ਪਾਇ ਲੇਵੇਂਗੇ; ਵਾ ਜੋ ਤੁਮ ਦੇਤੇ ਹੋ ਸੋ ਪਾਵਤੇ ਹੈਂ॥
Prof. Sahib Singhਹੇ ਹਰੀ! ਹੇ ਸੁਆਮੀ! ਜੋ ਕੁਝ ਤੂੰ (ਆਪ) ਦੇਂਦਾ ਹੈਂ, ਉਹੀ ਕੁਝ ਅਸੀਂ ਲੈ ਸਕਦੇ ਹਾਂ।

ਪਦ ਅਰਥ ਹਰਿ ਸੁਆਮੀ = ਹੇ ਹਰੀ! ਹੇ ਸੁਆਮੀ! ਹਮ ਪਾਵਹਗੇ = ਅਸੀਂ ਜੀਵ ਲੈ ਸਕਦੇ ਹਾਂ।

SikhNet (Spanish)Todo lo que me das, eso es lo que recibo,

ਮੋਹਿ ਦੂਜੀ. ਨਾਹੀ ਠਉਰ; ਜਿਸੁ ਪਹਿ ਹਮ ਜਾਵਹਗੇ ॥੨॥

mohi doojee. naahee tthaur; jis peh ham jaavahage |2|

Sant Singh KhalsaThere is no other place where I can go. ||2||
Manmohan SinghFor me, there is no other place, where I can go to.
Manmohan Singh (Punjabi)ਮੇਰੇ ਲਈ ਹੋਰ ਕੋਈ ਥਾਂ ਨਹੀਂ, ਜਿਥੇ ਮੈਂ ਜਾ ਸਕਾਂਗੇ ਬਾਬਲ! ਤੂੰ ਮੈਨੂੰ ਆਪਣੀ ਸਿਖਮਤ ਪ੍ਰਦਾਨ ਕਰ।
Fareedkot Teekaਮੇਰੇ ਕੋ ਦੂਸਰੀ ਜਗਾ ਔਰ ਕੋਈ ਨਹੀਂ ਹੈ ਜਿਸ ਕੇ ਪਾਸ ਹਮ ਜਾਵੈਂਗੇ॥੨॥
Prof. Sahib Singh(ਤੈਥੋਂ ਬਿਨਾ) ਮੈਨੂੰ ਕੋਈ ਹੋਰ ਥਾਂ ਨਹੀਂ ਸੁੱਝਦੀ, ਜਿਸ ਕੋਲ ਅਸੀਂ ਜੀਵ ਜਾ ਸਕੀਏ ॥੨॥

ਪਦ ਅਰਥ ਮੋਹਿ = ਮੈਨੂੰ। ਠਉਰ = ਥਾਂ, ਆਸਰਾ। ਪਹਿ = ਪਾਸ, ਕੋਲ ॥੨॥

SikhNet (Spanish)no hay otro lugar donde pueda ir. (2)

ਜੋ ਹਰਿ ਭਾਵਹਿ ਭਗਤ ਤਿਨਾ; ਹਰਿ ਭਾਵਹਿਗੇ ॥

jo har bhaaveh bhagat tinaa; har bhaavahige |

Sant Singh KhalsaThose devotees who are pleasing to the Lord - the Lord is pleasing to them.
Manmohan SinghThe saints, who are pleasing to God, unto them alone, God is pleasing.
Manmohan Singh (Punjabi)ਉਹ ਸੰਤ, ਜਿਹੜੇ ਵਾਹਿਗੁਰੂ ਨੂੰ ਚੰਗੇ ਲੱਗਦੇ ਹਨ, ਕੇਵਲ ਉਨ੍ਹਾਂ ਨੂੰ ਹੀ ਵਾਹਿਗੁਰੂ ਚੰਗਾ ਲੱਗਦਾ ਹੈ।
Fareedkot Teekaਹੇ ਹਰੀ! ਜੋ ਭਗਤ ਤੇਰੇ ਕੋ ਭਾਵਤੇ ਹੈਂ, ਹੇ ਹਰੀ! ਤੂੰ ਤਿਨ ਕੋ ਭਾਇ ਜਾਵੈਗਾ॥
Prof. Sahib Singhਜਿਹੜੇ ਭਗਤ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਨੂੰ ਪ੍ਰਭੂ ਜੀ ਪਿਆਰੇ ਲੱਗਦੇ ਹਨ।

ਪਦ ਅਰਥ ਜੋ ਭਗਤ = ਜਿਹੜੇ ਭਗਤ (ਬਹੁ-ਵਚਨ)। ਹਰਿ ਭਾਵਹਿ = ਹਰੀ ਨੂੰ ਪਿਆਰੇ ਲੱਗਦੇ ਹਨ। ਤਿਨਾ = ਉਹਨਾਂ ਨੂੰ। ਹਰਿ ਭਾਵਹਿਗੇ = ਪ੍ਰਭੂ ਜੀ ਪਿਆਰੇ ਲੱਗਦੇ ਹਨ।

SikhNet (Spanish)Los Devotos que complacen al Señor, el Señor los complace a ellos.

ਜੋਤੀ ਜੋਤਿ ਮਿਲਾਇ; ਜੋਤਿ ਰਲਿ ਜਾਵਹਗੇ ॥੩॥

jotee jot milaae; jot ral jaavahage |3|

Sant Singh KhalsaTheir light merges into the Light; the lights are merged and blended together. ||3||
Manmohan SinghThe Luminous Lord shall blend their light with His own and thus both the lights shall merge together.
Manmohan Singh (Punjabi)ਪ੍ਰਕਾਸ਼ਵਾਨ ਪ੍ਰਭੂ ਉਨ੍ਹਾਂ ਦੇ ਪ੍ਰਕਾਸ਼ ਨੂੰ ਆਪਣੇ ਪ੍ਰਕਾਸ਼ ਵਿੱਚ ਅਭੇਦ ਕਰ ਲਵੇਗਾ, ਤੇ ਦੋਨੋਂ ਪ੍ਰਕਾਸ਼ ਇਸ ਤਰ੍ਹਾਂ ਇਕ-ਮਿਕ ਹੋ ਜਾਣਗੇ।
Fareedkot Teekaਹੇ (ਜੋਤਿ) ਗਿਆਤ ਕੇ ਦੇਣੇ ਵਾਲੇ ਜੋਤੀ! ਤੇਰੇ ਸਾਥ ਜੋਤ ਕੋ ਮਿਲਾਇ ਕਰ ਹਮ (ਰਲਿ) ਅਭੇਦ ਹੋਇ ਜਾਵੈਂਗੇ॥੩॥
Prof. Sahib Singh(ਉਹ ਭਗਤ) ਪ੍ਰਭੂ ਦੀ ਜੋਤਿ ਵਿਚ ਆਪਣੀ ਜਿੰਦ ਮਿਲਾ ਕੇ ਪ੍ਰਭੂ ਦੀ ਜੋਤਿ ਨਾਲ ਇਕ-ਮਿਕ ਹੋਏ ਰਹਿੰਦੇ ਹਨ ॥੩॥

ਪਦ ਅਰਥ ਜੋਤੀ = ਪ੍ਰਭੂ ਦੀ ਜੋਤਿ ਵਿਚ। ਜੋਤਿ = ਜਿੰਦ। ਮਿਲਾਇ = ਮਿਲਾ ਕੇ। ਰਲਿ ਜਾਵਹਗੇ = ਰਲ ਜਾਂਦੇ ਹਨ, ਇਕ-ਮਿਕ ਹੋ ਜਾਂਦੇ ਹਨ ॥੩॥

SikhNet (Spanish)Su luz se inmerge en la Luz Divina, las Luces se mezclan y funden. (3)

ਹਰਿ ਆਪੇ ਹੋਇ ਕ੍ਰਿਪਾਲੁ; ਆਪਿ ਲਿਵ ਲਾਵਹਿਗੇ ॥

har aape hoe kripaal; aap liv laavahige |

Sant Singh KhalsaThe Lord Himself has shown mercy; He lovingly attunes me to Himself.
Manmohan SinghBecoming merciful God, of Himself shall make me love Him.
Manmohan Singh (Punjabi)ਖ਼ੁਦ ਬਖ਼ੁਦ ਮਿਹਰਬਾਨ ਹੋ, ਹਰੀ ਮੇਰਾ ਪਿਆਰ ਆਪਣੇ ਨਾਲ ਪਾ ਲਵੇਗਾ।
Fareedkot Teekaਹੇ ਹਰਿ! ਤੁਮ ਆਪੇ ਹੀ ਕ੍ਰਿਪਾਲ ਹੋਇ ਕਰ ਆਪੇ ਹੀ ਹਮਾਰੀ ਬਿਰਤੀ ਅਪਨੇ ਵਿਖੇ ਲਗਾਇ ਲੇਵੋਗੇ॥
Prof. Sahib Singhਪ੍ਰਭੂ ਜੀ ਆਪ ਹੀ ਦਇਆਲ ਹੋ ਕੇ (ਜੀਵਾਂ ਦੇ ਅੰਦਰ) ਆਪ (ਹੀ ਆਪਣਾ) ਪਿਆਰ ਪੈਦਾ ਕਰਦੇ ਹਨ।

ਪਦ ਅਰਥ ਆਪੇ = ਆਪ ਹੀ। ਹੋਇ = ਹੋ ਕੇ। ਲਿਵ ਲਾਵਹਿਗੇ = ਲਗਨ ਪੈਦਾ ਕਰਦੇ ਹਨ।

SikhNet (Spanish)El Señor me mostró Su Misericordia, pues con todo Amor me entonó en Su Ser.

ਜਨੁ ਨਾਨਕੁ. ਸਰਨਿ ਦੁਆਰਿ; ਹਰਿ. ਲਾਜ ਰਖਾਵਹਿਗੇ ॥੪॥੬॥ ਛਕਾ ੧ ॥

jan naanak. saran duaar; har. laaj rakhaavahige |4|6| chhakaa 1 |

Sant Singh KhalsaServant Nanak seeks the Sanctuary of the Door of the Lord, who protects his honor. ||4||6|| First Set of Six ||
Manmohan SinghSlave Nanak has sought the refuge of the Lord's gate and He, the Lord, shall protect his honour.
Manmohan Singh (Punjabi)ਗੋਲੇ ਨਾਨਕ ਨੇ ਸੁਆਮੀ ਦੇ ਦਰ ਦੀ ਪਨਾਹ ਲਈ ਹੈ ਅਤੇ ਉਹ ਸੁਆਮੀ ਹੀ ਉਸ ਦੀ ਲੱਜਿਆ ਰੱਖੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੈਂ ਜਨ ਆਪ ਕੇ ਦੁਆਰੇ ਕੀ ਸ਼ਰਣ ਆਇਆ ਹੂੰ, ਭਾਵ ਤੇਰੇ ਸਤਿਸੰਗ ਮੇਂ ਪ੍ਰਾਪਤਿ ਹੂਆ ਹੂੰ, ਆਪ ਮੇਰੀ ਲਜਾ ਕੋ ਗੁਰਾਂ ਦੁਆਰਾ ਰਖਾਇ ਲੇਵੋਗੋ॥੪॥੬॥☬ਬੇਨਤੀ:
Prof. Sahib Singhਦਾਸ ਨਾਨਕ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਪ੍ਰਭੂ ਦੇ ਦਰ ਤੇ (ਡਿੱਗਾ) ਰਹਿੰਦਾ ਹੈ। (ਪ੍ਰਭੂ ਜੀ ਦਰ ਪਏ ਦੀ) ਆਪ ਹੀ ਇੱਜ਼ਤ ਰੱਖਦੇ ਹਨ ॥੪॥੬॥ ਛਕਾ ੧ ॥

ਪਦ ਅਰਥ ਦੁਆਰਿ = (ਪ੍ਰਭੂ ਦੇ) ਦਰ ਤੇ। ਲਾਜ = ਇੱਜ਼ਤ ॥੪॥੬॥ਛਕਾ ੧ ॥

SikhNet (Spanish)El Sirviente Nanak busca el Santuario de la Puerta del Señor, ahí su Honor es protegido. (4-6) Primera Parte de Seis
Answers quote the Granth verbatim with Ang citations. AI commentary is not Gurbani and not a religious ruling.