ਪ੍ਰਭ ਬਖਸੰਦ; ਦੀਨ ਦਇਆਲ ॥
prabh bakhasand; deen deaal |
Sant Singh KhalsaGod, the Forgiving Lord, is kind to the poor.
Manmohan SinghThe Lord is the Pardoner and Merciful to the meek.
Manmohan Singh (Punjabi)ਸਾਹਿਬ ਮਾਫ ਕਰ ਦੇਣ ਵਾਲਾ ਅਤੇ ਮਸਕੀਨਾ ਤੇ ਮਿਹਰਬਾਨ ਹੈ।
Fareedkot Teekaਹੇ ਪ੍ਰਭੂ ਬਖਸਿੰਦ ਦੀਨ ਦਇਆਲ! ॥
Prof. Sahib Singhਹੇ ਬਖ਼ਸ਼ਨਹਾਰ ਪ੍ਰਭੂ! ਹੇ ਗਰੀਬਾਂ ਤੇ ਤਰਸ ਕਰਨ ਵਾਲੇ!ਪਦ ਅਰਥ ਪ੍ਰਭ ਬਖਸੰਦ = ਹੇ ਬਖ਼ਸ਼ਨਹਾਰ ਪ੍ਰਭੂ!
SikhNet (Spanish)Dios, el Señor Compasivo, es Bondadoso con los desamparados;
ਭਗਤਿ ਵਛਲ; ਸਦਾ ਕਿਰਪਾਲ ॥
bhagat vachhal; sadaa kirapaal |
Sant Singh KhalsaHe loves His devotees, and He is always merciful to them.
Manmohan SinghHe is the Lover of saints and ever Compassionate.
Manmohan Singh (Punjabi)ਉਹ ਸਾਧੂਆਂ ਤੇ ਆਸ਼ਕ ਅਤੇ ਸਦੀਵ ਮਾਇਆਵਾਨ ਹੈ।
Fareedkot Teekaਹੇ ਭਗਤੋਂ ਕੇ ਪਿਆਰੇ ਸਦਾ ਕ੍ਰਿਪਾਲ ਰੂਪ! ॥
Prof. Sahib Singhਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਸਦਾ ਦਇਆ ਦੇ ਘਰ!ਪਦ ਅਰਥ ਭਗਤਿ ਵਛਲ = ਹੇ ਭਗਤੀ ਨਾਲ ਪਿਆਰ ਕਰਨ ਵਾਲੇ!
SikhNet (Spanish)Él ama a Sus Devotos y siempre es Misericordioso.
ਅਨਾਥ ਨਾਥ; ਗੋਬਿੰਦ ਗੁਪਾਲ ॥
anaath naath; gobind gupaal |
Sant Singh KhalsaThe Patron of the patronless, the Lord of the Universe, the Sustainer of the world,
Manmohan SinghHe is the Patron of the patronless Preserver of the Universe and the Cherisher of the world.
Manmohan Singh (Punjabi)ਉਹ ਨਿਖਸਮਿਆਂ ਦਾ ਖਸਮ, ਸੰਸਾਰ ਦਾ ਰਖਿਅਕ, ਅਤੇ ਜਗਤ ਦਾ ਪਾਲਣ-ਪੋਸਣਹਾਰ ਹੈ।
Fareedkot Teekaਹੇ ਅਨਾਥੋਂ ਕੇ ਨਾਥ ਗੋਬਿੰਦ ਗੋਪਾਲ! ॥
Prof. Sahib Singhਹੇ ਅਨਾਥਾਂ ਦੇ ਨਾਥ! ਹੇ ਗੋਬਿੰਦ! ਹੇ ਗੋਪਾਲ!
SikhNet (Spanish)Él eleva a los que carecen de soporte,
ਸਰਬ ਘਟਾ; ਕਰਤ ਪ੍ਰਤਿਪਾਲ ॥
sarab ghattaa; karat pratipaal |
Sant Singh Khalsathe Nourisher of all beings.
Manmohan SinghHe nourishes all the beings.
Manmohan Singh (Punjabi)ਉਹ ਸਾਰਿਆਂ ਜੀਵਾਂ ਦੀ ਪਰਵਰਿਸ਼ ਕਰਦਾ ਹੈ।
Fareedkot Teekaਆਪ ਸਰਬ ਘਟੋਂ ਕੀ ਪ੍ਰਤਿਪਾਲਨਾ ਕਰਤੇ ਹੋ॥
Prof. Sahib Singhਹੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲੇ!ਪਦ ਅਰਥ ਪ੍ਰਤਿਪਾਲ = ਪਾਲਨਾ।
SikhNet (Spanish)Él es el Protector de la Tierra.
ਆਦਿ ਪੁਰਖ; ਕਾਰਣ ਕਰਤਾਰ ॥
aad purakh; kaaran karataar |
Sant Singh KhalsaThe Primal Being, the Creator of the Creation.
Manmohan SinghHe is the Primal Being and the Creator of the universe.
Manmohan Singh (Punjabi)ਉਹ ਮੁਢਲੀ ਵਿਅਕਤੀ ਅਤੇ ਸ੍ਰਿਸ਼ਟੀ ਦਾ ਸਿਰਜਣਹਾਰ ਹੈ।
Fareedkot Teekaਹੇ ਸਰਬ ਕੀ ਆਦਿ ਕਾਰਣ ਪੁਰਖ ਕਰਤਾਰ! ॥
Prof. Sahib Singhਹੇ ਸਭ ਦੇ ਮੁੱਢ ਤੇ ਸਭ ਵਿੱਚ ਵਿਆਪਕ ਪ੍ਰਭੂ! ਹੇ (ਜਗਤ ਦੇ) ਮੂਲ! ਹੇ ਕਰਤਾਰ!
SikhNet (Spanish)Colmando todo y sosteniendo todo, Él es el Ser Primordial, el Creador,
ਭਗਤ ਜਨਾ ਕੇ; ਪ੍ਰਾਨ ਅਧਾਰ ॥
bhagat janaa ke; praan adhaar |
Sant Singh KhalsaThe Support of the breath of life of His devotees.
Manmohan SinghHe is the prop of the life of holy men.
Manmohan Singh (Punjabi)ਉਹ ਨੇਕ ਪੁਰਸ਼ਾਂ ਦੀ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਆਪ ਭਗਤ ਜਨੋਂ ਕੇ ਪ੍ਰਾਣੋਂ ਕਾ ਅਧਾਰ ਹੋ॥
Prof. Sahib Singhਹੇ ਭਗਤਾਂ ਦੀ ਜ਼ਿੰਦਗੀ ਦੇ ਆਸਰੇ!ਪਦ ਅਰਥ ਅਧਾਰ = ਆਸਰਾ।
SikhNet (Spanish)la Causa de todas las causas, la Respiración misma del Gurmukj.
ਜੋ ਜੋ ਜਪੈ; ਸੁ ਹੋਇ ਪੁਨੀਤ ॥
jo jo japai; su hoe puneet |
Sant Singh KhalsaWhoever meditates on Him is sanctified,
Manmohan SinghWhosoever meditates on Him he becomes pure.
Manmohan Singh (Punjabi)ਜੋ ਕੋਈ ਭੀ ਉਸ ਦਾ ਸਿਮਰ9ਨ ਕਰਦਾ ਹੈ, ਉਹ ਪਵਿੱਤ੍ਰ ਹੋ ਜਾਂਦਾ ਹੈ।
Fareedkot Teekaਜੋ ਜੋ ਆਪ ਕੇ ਨਾਮ ਕੋ ਜਪਤਾ ਹੈ, ਸੋ ਪਵਿਤ ਹੋ ਜਾਤਾ ਹੈ॥
Prof. Sahib Singhਜੋ ਜੋ ਮਨੁੱਖ ਤੈਨੂੰ ਜਪਦਾ ਹੈ, ਉਹ ਪਵ੍ਰਿੱਤ ਹੋ ਜਾਂਦਾ ਹੈ,ਪਦ ਅਰਥ ਪੁਨੀਤ = ਪਵਿੱਤ੍ਰ।
SikhNet (Spanish)Aquél que medita en Él se purifica
ਭਗਤਿ ਭਾਇ; ਲਾਵੈ ਮਨ ਹੀਤ ॥
bhagat bhaae; laavai man heet |
Sant Singh Khalsafocusing the mind in loving devotional worship.
Manmohan SinghHe focuses his hearty affection on the devotional service of God.
Manmohan Singh (Punjabi)ਉਹ ਆਪਣਾ ਦਿਲੀ-ਪਿਆਰ ਵਾਹਿਗੁਰੂ ਦੀ ਪ੍ਰੇਮ ਮਈ ਸੇਵਾ ਤੇ ਕੇਂਦਰਿਤ ਕਰਦਾ ਹੈ।
Fareedkot Teekaਪਰੇਮਾ ਭਗਤੀ ਮੇਂ ਅਧਿਕ ਹਿਤ ਲਗਾਇ ਕਰ ਕੇ ਜਪਤਾ ਹੈ॥
Prof. Sahib Singhਭਗਤੀ-ਭਾਵ ਨਾਲ ਆਪਣੇ ਮਨ ਵਿਚ ਤੇਰਾ ਪਿਆਰ ਟਿਕਾਉਂਦਾ ਹੈ (ਉਸ ਦਾ ਉਧਾਰ ਹੋ ਜਾਂਦਾ ਹੈ।)ਪਦ ਅਰਥ ਹੀਤ = ਹਿਤ, ਪਿਆਰ।
SikhNet (Spanish)y se apega al Amor y al Servicio,
ਹਮ ਨਿਰਗੁਨੀਆਰ; ਨੀਚ ਅਜਾਨ ॥
ham niraguneeaar; neech ajaan |
Sant Singh KhalsaI am unworthy, lowly and ignorant.
Manmohan SinghI am virtueless low and ignorant.
Manmohan Singh (Punjabi)ਮੈਂ ਨੇਕੀ-ਵਿਹੂਣ, ਨੀਵਾਂ ਅਤੇ ਬੇਸਮਝ ਹਾਂ।
Fareedkot Teekaਹਮ ਨਿਰਗੁਣ ਗੁਣੋਂ ਸੇ ਰਹਿਤ ਨੀਚ ਅਗਿਆਤ ਜਨ ਹੈਂ॥
Prof. Sahib Singhਅਸੀਂ ਨੀਚ ਹਾਂ, ਅੰਞਾਣ ਹਾਂ ਤੇ ਗੁਣ-ਹੀਨ ਹਾਂ।ਪਦ ਅਰਥ ਨਿਰਗੁਨੀਆਰ = ਗੁਣ-ਹੀਨ।
SikhNet (Spanish)oh Señor, nosotros que somos criaturas ignorantes y sin valor,
ਨਾਨਕ; ਤੁਮਰੀ ਸਰਨਿ ਪੁਰਖ ਭਗਵਾਨ ॥੭॥
naanak; tumaree saran purakh bhagavaan |7|
Sant Singh KhalsaNanak has entered Your Sanctuary, O Supreme Lord God. ||7||
Manmohan SinghNanak has entered Thine sanctuary O the Omnipotent, Auspicious Master.
Manmohan Singh (Punjabi)ਹੈ ਸਰਬ-ਸ਼ਕਤੀਵਾਨ, ਨਾਨਕ ਨੇ ਮੁਬਾਰਕ ਮਾਲਕ ਤੇਰੀ ਸ਼ਰਣਾਗਤ ਸੰਭਾਲੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਗਵਨ! ਪੁਰਖ! ਆਪ ਕੀ ਸਰਨ ਹੂਏ ਹੈਂ॥੭॥
Prof. Sahib Singhਹੇ ਨਾਨਕ! (ਬੇਨਤੀ ਕਰ ਤੇ ਆਖ-) ਹੇ ਅਕਾਲ ਪੁਰਖ! ਹੇ ਭਗਵਾਨ! ਅਸੀਂ ਤੇਰੀ ਸਰਨ ਆਏ ਹਾਂ ॥੭॥
SikhNet (Spanish)necesitamos de Tu Protección. (7)