ੴ

ਸਿੱਖਬਾਣੀ · SikhBani

ਜਿਤਨੇ ਸਾਹ ਪਾਤਿਸਾਹ ਉਮਰਾਵ ਸਿਕਦਾਰ ਚਉਧਰੀ ਸਭਿ ਮਿਥਿਆ ਝੂਠੁ ਭਾਉ ਦੂਜਾ ਜਾਣੁ ॥

jitane saah paatisaah umaraav sikadaar chaudharee sabh...
Guru Ramdas Ji ਗੁਰੂ ਰਾਮਦਾਸ ਜੀ · Raag Gond · Ang 861 · 11 lines
Translations

ਗੋਂਡ ਮਹਲਾ ੪ ॥

gondd mahalaa 4 |

Sant Singh KhalsaGond, Fourth Mehl:
Manmohan SinghGond 4th Guru.
Manmohan Singh (Punjabi)ਗੋਂਡ ਚੌਥੀ ਪਾਤਿਸ਼ਾਹੀ।
SikhNet (Spanish)Gond, Mejl Guru Ram Das, Cuarto Canal Divino.

ਜਿਤਨੇ ਸਾਹ ਪਾਤਿਸਾਹ. ਉਮਰਾਵ ਸਿਕਦਾਰ ਚਉਧਰੀ; ਸਭਿ ਮਿਥਿਆ ਝੂਠੁ, ਭਾਉ ਦੂਜਾ ਜਾਣੁ ॥

jitane saah paatisaah. umaraav sikadaar chaudharee; sabh mithiaa jhootth, bhaau doojaa jaan |

Sant Singh KhalsaAll the kings, emperors, nobles, lords and chiefs are false and transitory, engrossed in duality - know this well.
Manmohan SinghAs many as are the kings, emperors, nobles, lords and chiefs, deem them all as perishable, false and engrossed in duality.
Manmohan Singh (Punjabi)ਜਿੰਨੇ ਭੀ ਰਾਜੇ, ਬਾਦਸ਼ਾਹ, ਅਮੀਰ, ਨਵਾਬ ਅਤੇ ਸਰਦਾਰ ਹਨ, ਉਨ੍ਹਾਂ ਸਾਰਿਆਂ ਨੂੰ ਨਾਸਵੰਤ, ਕੂੜੇ ਅਤੇ ਦਵੈਤ-ਭਾਵ ਅੰਦਰ ਗਲਤਾਨ ਸਮਝ।
Fareedkot Teekaਜਿਤਨੇ ਸਾਹ ਪਾਤਸਾਹਿ ਪੁਨਹ ਉਮਰਾਵ ਔ ਠਾਣੇਦਾਰ ਤਥਾ ਚੌਧਰੀ ਕਹਾਵਤੇ ਹੈਂ, ਏਹੁ ਦ੍ਵੈਤ ਭਾਵ ਸਭ ਮਿਥਿਆ ਹੋਣ ਤੇ ਝੂਠਾ ਜਾਣ॥
Prof. Sahib Singhਹੇ ਮਨ! (ਜਗਤ ਵਿਚ) ਜਿਤਨੇ ਭੀ ਸ਼ਾਹ ਬਾਦਸ਼ਾਹ ਅਮੀਰ ਸਰਦਾਰ ਚੌਧਰੀ (ਦਿੱਸਦੇ ਹਨ) ਇਹ ਸਾਰੇ ਨਾਸਵੰਤ ਹਨ, (ਇਹੋ ਜਿਹੇ) ਮਾਇਆ ਦੇ ਪਿਆਰ ਨੂੰ ਝੂਠਾ ਸਮਝ।

ਪਦ ਅਰਥ ਉਪਰਾਵ = ਅਮੀਰ ਲੋਕ। ਸਿਕਦਾਰ = ਸਰਦਾਰ। ਸਭਿ = ਸਾਰੇ। ਮਿਥਿਆ = ਨਾਸਵੰਤ। ਭਾਉ ਦੂਜਾ = ਪ੍ਰਭੂ ਤੋਂ ਬਿਨਾ ਹੋਰ ਪਿਆਰ। ਜਾਣੁ = ਸਮਝ ਲੈ।

SikhNet (Spanish)Todos los reyes, emperadores, nobles, señores y jefes, son falsos y transitorios, pues viven involucrados en la dualidad, entiende bien esto;

ਹਰਿ ਅਬਿਨਾਸੀ. ਸਦਾ ਥਿਰੁ ਨਿਹਚਲੁ; ਤਿਸੁ ਮੇਰੇ ਮਨ ਭਜੁ ਪਰਵਾਣੁ ॥੧॥

har abinaasee. sadaa thir nihachal; tis mere man bhaj paravaan |1|

Sant Singh KhalsaThe eternal Lord is permanent and unchanging; meditate on Him, O my mind, and you shall be approved. ||1||
Manmohan SinghThe Eternal Lord is ever Stable and Immovable. By meditating on Him, O my soul, thou shalt be approved.
Manmohan Singh (Punjabi)ਅਮਰ ਸੁਆਮੀ ਸਦੀਵੀ ਸਥਿਰ ਅਤੇ ਅਹਿੱਲ ਹੈ। ਉੇਸ ਦਾ ਸਿਮਰਨ ਕਰਨ ਦੁਆਰਾ, ਹੇ ਮੇਰੀ ਜਿੰਦੜੀਏ! ਤੂੰ ਕਬੂਲ ਪੈ ਜਾਵੇਗੀ।
Fareedkot Teekaਹੇ ਮੇਰੇ ਮਨ! ਹਰੀ ਜੋ ਹੈ ਅਬਿਨਾਸੀ ਔ ਸਦਾ ਇਸਥਿਤ ਤਿਸ ਕੋ ਤੂੰ ਭਜ, ਜਿਸ ਕਰ ਤੂੰ ਪਰਵਾਨ ਔ ਨਿਸਚਲ ਹੋਵੈ॥੧॥
Prof. Sahib Singhਸਿਰਫ਼ ਪਰਮਾਤਮਾ ਹੀ ਨਾਸ-ਰਹਿਤ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਹੈ। ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਤਾਹੀਏਂ ਕਬੂਲ ਹੋਵੇਂਗਾ ॥੧॥

ਪਦ ਅਰਥ ਥਿਰੁ = ਕਾਇਮ ਰਹਿਣ ਵਾਲਾ। ਨਿਹਚਲੁ = ਅਟੱਲ। ਪਰਵਾਣੁ = ਕਬੂਲ ॥੧॥

SikhNet (Spanish)el Señor Eterno es Inamovible y Permanente, medita en Él, oh mente mía, y serás aprobada.(1)

ਮੇਰੇ ਮਨ ਨਾਮੁ ਹਰੀ ਭਜੁ; ਸਦਾ ਦੀਬਾਣੁ ॥

mere man naam haree bhaj; sadaa deebaan |

Sant Singh KhalsaO my mind, vibrate, and meditate on the Lord's Name, which shall be your defender forever.
Manmohan SinghO my soul, meditate thou on the Lord's Name, which shall ever be a support of thine.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਸਾਹਿਬ ਦੇ ਨਾਮ ਦਾ ਆਰਾਥਨ ਕਰਜੋਹਮੇiਾ ਲਈ ਤੇਰਾ ਆਸਰਾ ਹੋਵੇਗਾ।
Fareedkot Teekaਹੇ ਮੇਰੇ ਮਨ! ਸਦਾ ਹਰੀ ਨਾਮ ਜੋ ਆਸਰਾ ਰੂਪ ਹੈ ਤਿਸ ਕੋ ਭਜੁ॥
Prof. Sahib Singhਹੇ ਮੇਰੇ ਮਨ! ਸਦਾ ਪ੍ਰਭੂ ਦਾ ਨਾਮ ਸਿਮਰਿਆ ਕਰ, ਇਹੀ ਅਟੱਲ ਆਸਰਾ ਹੈ।

ਪਦ ਅਰਥ ਦੀਬਾਣੁ = ਆਸਰਾ। ਭਜੁ = ਸਿਮਰ, ਉਚਾਰ।

SikhNet (Spanish)Oh mi mente, vibra y medita en el Nombre del Señor, Quien será tu Defensor para siempre,

ਜੋ ਹਰਿ ਮਹਲੁ ਪਾਵੈ ਗੁਰ ਬਚਨੀ; ਤਿਸੁ ਜੇਵਡੁ ਅਵਰੁ. ਨਾਹੀ ਕਿਸੈ ਦਾ ਤਾਣੁ ॥੧॥ ਰਹਾਉ ॥

jo har mehal paavai gur bachanee; tis jevadd avar. naahee kisai daa taan |1| rahaau |

Sant Singh KhalsaOne who obtains the Mansion of the Lord's Presence, through the Word of the Guru's Teachings - no one else's power is as great as his. ||1||Pause||
Manmohan SinghHe who, by Guru's instruction attains to the Lord's mansion, so great as his, no other man's might is. Pause.
Manmohan Singh (Punjabi)ਜੋ ਕੋਈ ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਦੇ ਮੰਦਰ ਨੂੰ ਪਾ ਲੈਂਦਾ ਹੈ, ਉਸ ਦੇ ਜਿਤਨੀ ਵੱਡੀ ਕਿਸੇ ਹੋਰ ਦੀ ਤਾਕਤ ਨਹੀਂ ਹੈ। ਠਹਿਰਾਉ।
Fareedkot Teekaਜੋ ਗੁਰੋਂ ਕੇ ਉਪਦੇਸ ਦੁਆਰੇ ਹਰੀ ਕੇ ਸਰੂਪ ਕੋ ਪਾਵਤਾ ਹੈ ਤਿਸ ਜੈਸਾ ਵਡਾ ਹੋਰ ਕਿਸੇ ਕਾ ਬਲ ਨਹੀਂ ਹੈ। ਭਾਵ ਜੋ ਬਲੀ ਕੇ ਆਸ੍ਰਤ ਹੋਤਾ ਹੈ ਤਿਸ ਕੇ ਸਭ ਅਨੁਸਾਰੀ ਹੋ ਜਾਤੇ ਹੈਂ॥੧॥ ਰਹਾਉ ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਬਚਨਾਂ ਉਤੇ ਤੁਰ ਕੇ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਹਾਸਲ ਕਰ ਲੈਂਦਾ ਹੈ, ਉਸ ਮਨੁੱਖ ਦੇ ਆਤਮਕ ਬਲ ਜਿਤਨਾ ਹੋਰ ਕਿਸੇ ਦਾ ਬਲ ਨਹੀਂ ॥੧॥ ਰਹਾਉ ॥

ਪਦ ਅਰਥ ਜੋ = ਜੇਹੜਾ ਮਨੁੱਖ। ਤਾਣੁ = ਤਾਕਤ ॥੧॥ ਰਹਾਉ ॥

SikhNet (Spanish)pues quien obtiene la Mansión de la Presencia del Señor, a través de la Palabra del Shabd del Guru, acrecienta su poder como el de nadie. (1-Pausa)

ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ; ਸਭਿ ਬਿਨਸਿ ਜਾਹਿ. ਜਿਉ ਰੰਗੁ ਕਸੁੰਭ ਕਚਾਣੁ ॥

jitane dhanavant kulavant milakhavant deeseh man mere; sabh binas jaeh. jiau rang kasunbh kachaan |

Sant Singh KhalsaAll the wealthy, high class property owners which you see, O my mind, shall vanish, like the fading color of the safflower.
Manmohan SinghAs many as men of wealth, men of high family and men of property, thou seest, O my soul, they shall all perish away like the short-lived colour of saf-flower.
Manmohan Singh (Punjabi)ਜਿੰਨੇ ਭੀ ਦੌਲਤਮੰਦ, ਉਚ-ਖਾਨਦਾਨੀ ਅਤੇ ਜਾਇਦਾਦਾ ਵਾਲੇ ਬੰਦੇ ਤੂੰ ਵੇਖਦੀ ਹੈਂ, ਹੇ ਮੇਰੀ ਜਿੰਦੜੀਏ! ਉਹ ਸਾਰੇ ਕੁਸੁੰਭੇ ਦੇ ਫੁੱਲ ਦੀ ਛਿਨ-ਭੰਗਰ ਰੰਗਤ ਦੀ ਤਰ੍ਹਾਂ ਨਾਸ ਹੋ ਜਾਣਗੇ।
Fareedkot Teekaਹੇ ਮੇਰੇ ਮਨ! ਜਿਤਨੇ ਧਨਵੰਤ ਪੁਨਹ ਮਿਲਖਵੰਤ ਦੇਖਤਾ ਹੈਂ ਸਭ ਬਿਨਸ ਜਾਹਿਂਗੇ। ਜੈਸੇ ਰੰਗ ਕੁਸੰਭੇ ਕਾ ਕਚਾ ਹੈ, ਭਾਵ ਸੇ ਥੋੜੇ ਦਿਨ ਰਹਣੇ ਵਾਲੇ ਹੈਂ॥
Prof. Sahib Singhਹੇ ਮੇਰੇ ਮਨ! (ਦੁਨੀਆ ਵਿਚ) ਜਿਤਨੇ ਭੀ ਧਨ ਵਾਲੇ, ਉੱਚੀ ਕੁਲ ਵਾਲੇ, ਜ਼ਮੀਨਾਂ ਦੇ ਮਾਲਕ ਦਿੱਸ ਰਹੇ ਹਨ, ਇਹ ਸਾਰੇ ਨਾਸ ਹੋ ਜਾਣਗੇ, (ਇਹਨਾਂ ਦਾ ਵਡੱਪਣ ਇਉਂ ਹੀ ਕੱਚਾ ਹੈ) ਜਿਵੇਂ ਕਸੁੰਭੇ ਦਾ ਰੰਗ ਕੱਚਾ ਹੈ।

ਪਦ ਅਰਥ ਕੁਲਵੰਤ = ਉੱਚੀ ਕੁਲ ਵਾਲੇ। ਮਿਲਖਵੰਤ = ਜ਼ਮੀਨਾਂ ਦੇ ਮਾਲਕ। ਦੀਸਹਿ = ਦਿੱਸਦੇ ਹਨ। ਕਚਾਣੁ = ਕੱਚਾ।

SikhNet (Spanish)Hay muchos hombres poderosos, millonarios, con gran familia y propiedades, todos ellos desaparecerán tan rápido como el inestable color del cártamo.

ਹਰਿ ਸਤਿ ਨਿਰੰਜਨੁ ਸਦਾ ਸੇਵਿ ਮਨ ਮੇਰੇ; ਜਿਤੁ ਹਰਿ ਦਰਗਹ ਪਾਵਹਿ ਤੂ ਮਾਣੁ ॥੨॥

har sat niranjan sadaa sev man mere; jit har daragah paaveh too maan |2|

Sant Singh KhalsaServe the True, Immaculate Lord forever, O my mind, and you shall be honored in the Court of the Lord. ||2||
Manmohan SinghO my soul, ever serve thou thy True Immaculate God, where-with thou shall obtain honour in the Lord's court.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਆਪਣੇ ਸੱਚੇ ਪਵਿੱਤਰ ਵਾਹਿਗੁਰੂ ਦੀ ਹਮੇਸ਼ਾਂ ਟਹਿਲ ਸੇਵਾ ਕਰ, ਜਿਸ ਦੁਆਰਾ ਤੂੰ ਪ੍ਰਭੂ ਦੇ ਦਰਬਾਰ ਅੰਦਰ ਪਤਿ ਆਬਰੂ ਪਾ ਲਵੇਂਗੀ।
Fareedkot Teekaਹੇ ਮੇਰੇ ਮਨ! ਹਰੀ ਸਤ ਨਿਰੰਜਨ ਕੋ ਸਦਾ ਹੀ ਸੇਵ। ਜਿਸ ਕਰ ਕੇ ਹਰੀ ਕੀ ਦਰਗਾਹਿ ਮੇਂ ਤੂੰ ਮਾਨ ਪਾਵੈਂ॥੨॥
Prof. Sahib Singhਹੇ ਮੇਰੇ ਮਨ! ਉਸ ਪਰਮਾਤਮਾ ਨੂੰ ਸਦਾ ਸਿਮਰ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਅਤੇ ਜਿਸ ਦੀ ਰਾਹੀਂ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ ॥੨॥

ਪਦ ਅਰਥ ਸਤਿ = ਸਦਾ ਕਾਇਮ ਰਹਿਣ ਵਾਲਾ। ਨਿਰੰਜਨੁ = {ਨਿਰ-ਅੰਜਨੁ} ਮਾਇਆ ਦੇ ਪ੍ਰਭਾਵ ਤੋਂ ਪਰੇ। ਜਿਤੁ = ਜਿਸ ਦੀ ਰਾਹੀਂ ॥੨॥

SikhNet (Spanish)Sirve al Señor Verdadero e Inmaculado para siempre, oh mente mía y serás honrado en la Corte del Señor. (2)

ਬ੍ਰਾਹਮਣੁ ਖਤ੍ਰੀ ਸੂਦ ਵੈਸ. ਚਾਰਿ ਵਰਨ, ਚਾਰਿ ਆਸ੍ਰਮ ਹਹਿ; ਜੋ ਹਰਿ ਧਿਆਵੈ. ਸੋ ਪਰਧਾਨੁ ॥

braahaman khatree sood vais. chaar varan, chaar aasram heh; jo har dhiaavai. so paradhaan |

Sant Singh KhalsaThere are four castes: Brahmin, Kh'shaatriya, Soodra and Vaishya, and there are four stages of life. One who meditates on the Lord, is the most distinguished and renowned.
Manmohan SinghThere are four castes of the literates, warriors, cultivators and menials and the four stages of life, He, who meditates on the Lord, is the most distinguished amongst men.
Manmohan Singh (Punjabi)ਚਾਰ ਜਾਤਾਂ ਵਿਦਵਾਨਾਂ, ਛਤ੍ਰੀਆਂ, ਕਿਸਾਨਾਂ ਅਤੇ ਕਮੀਣਾਂ ਦੀਆਂ ਚਾਰ ਜੀਵਨ ਦੀਆਂ ਅਵਸਥਾਵਾਂ ਹਨ, ਜਿਹੜਾ ਕੋਈ ਭੀ ਸੁਆਮੀ ਦਾ ਸਿਮਰਨ ਕਰਦਾ ਹੈ, ਉਹ ਹੀ ਇਨਸਾਨਾਂ ਵਿੱਚ ਮੁੱਖੀਆ ਹੈ।
Fareedkot Teekaਬ੍ਰਾਹਮਣ, ਖਤ੍ਰੀ ਪੁਨਹ ਸੂਦ੍ਰ ਤਥਾ ਵੈਸ, ਇਹੁ ਜੋ ਚਾਰ ਵਰਣ ਔ ਜੋ ਚਾਰ ਗ੍ਰਸਤਾਦਿ ਆਸ੍ਰਮ ਹੈ। ਇਨ ਮੇਂ ਸੇ ਜੋ ਹਰੀ ਕੋ ਧਿਆਵੇ ਸੋ ਪ੍ਰਧਾਨ ਅਰਥਾਤ ਮੁਖ ਹੈ॥
Prof. Sahib Singh(ਹੇ ਮਨ! ਸਾਡੇ ਦੇਸ ਵਿਚ) ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ-ਇਹ ਚਾਰ (ਪ੍ਰਸਿੱਧ) ਵਰਨ ਹਨ, (ਬ੍ਰਹਮਚਰਜ, ਗ੍ਰਿਹਸਤ, ਵਾਨਪ੍ਰਸਤ, ਸੰਨਿਆਸ-ਇਹ) ਚਾਰ ਆਸ਼੍ਰਮ (ਪ੍ਰਸਿੱਧ) ਹਨ। ਇਹਨਾਂ ਵਿਚੋਂ ਜੇਹੜਾ ਭੀ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਹੀ (ਸਭ ਤੋਂ) ਸ੍ਰੇਸ਼ਟ ਹੈ (ਜਾਤੀ ਆਦਿਕ ਕਰਕੇ ਨਹੀਂ)।

ਪਦ ਅਰਥ ਸੂਦ = ਸ਼ੂਦਰ। ਚਾਰਿ ਆਸ੍ਰਮ = ਬ੍ਰਹਮਚਰਜ, ਗ੍ਰਿਹਸਤ, ਵਾਨਪ੍ਰਸਤ, ਸੰਨਿਆਸ। ਪਰਧਾਨੁ = ਸ੍ਰੇਸ਼ਟ।

SikhNet (Spanish)Hay cuatro castas y cuatro estados en la vida de los Brahmanes, pero aquél que contempla al Señor, es supremo entre los hombres.

ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ; ਤਿਉ ਸਤਸੰਗਤਿ ਮਿਲਿ. ਪਤਿਤ ਪਰਵਾਣੁ ॥੩॥

jiau chandan nikatt vasai hiradd bapurraa; tiau satasangat mil. patit paravaan |3|

Sant Singh KhalsaThe poor castor oil plant, growing near the sandalwood tree, becomes fragrant; in the same way, the sinner, associating with the Saints, becomes acceptable and approved. ||3||
Manmohan SinghAs the poor castor-oil-plant, abiding near the sandal-tree, becomes fragrant, so is the sinner approved by associating with the society of saints.
Manmohan Singh (Punjabi)ਜਿਸ ਤਰ੍ਹਾਂ ਵਿਚਾਰ ਅਰਿੰਡ ਦਾ ਬੂਟਾ, ਚੰਦਨ ਦੇ ਬਿਰਛ ਦੇ ਨੇੜੇ ਵਸਦਾ ਹੋਇਆ ਸੁਗੰਧਤ ਹੋ ਜਾਂਦਾ ਹੈ, ਇਸੇ ਤਰ੍ਹਾਂ ਸਾਧ ਸੰਗਤ ਨਾਲ ਮਿਲਣ ਦੁਆਰਾ ਇਕ ਪਾਪੀ ਕਬੂਲ ਪੈਂ ਜਾਂਦਾ ਹੈ।
Fareedkot Teekaਜੈਸੇ ਚੰਦਨ ਕੇ ਨਿਕਟ ਇਰੰਡ ਬਿਚਾਰਾ ਬਸੈ ਤੌ ਚੰਦਨ ਹੋਤਾ ਹੈ, ਤੈਸੇ ਹੀ ਸਤਸੰਗਤ ਸਾਥ ਮਿਲ ਕੇ ਪਾਪੀ ਬੀ ਹਰੀ ਕੀ ਦਰਗਾਹਿ ਮੇਂ ਪਰਵਾਨ ਹੋਤਾ ਹੈ, ਭਾਵ ਸਤਸੰਗ ਸੇ ਪਾਪ ਨਸਟ ਹੋ ਜਾਤੇ ਹੈਂ॥੩॥
Prof. Sahib Singhਜਿਵੇਂ ਚੰਦਨ ਦੇ ਨੇੜੇ ਵਿਚਾਰਾ ਅਰਿੰਡ ਵੱਸਦਾ ਹੈ (ਤੇ ਸੁਗੰਧਿਤ ਹੋ ਜਾਂਦਾ ਹੈ) ਤਿਵੇਂ ਸਾਧ ਸੰਗਤਿ ਵਿਚ ਮਿਲ ਕੇ ਵਿਕਾਰੀ ਭੀ (ਪਵਿਤੱਰ ਹੋ ਕੇ) ਕਬੂਲ ਹੋ ਜਾਂਦਾ ਹੈ ॥੩॥

ਪਦ ਅਰਥ ਨਿਕਟਿ = ਨੇੜੇ। ਹਿਰਡੁ ਬਪੁੜਾ = ਵਿਚਾਰਾ ਅਰਿੰਡ। ਮਿਲਿ = ਮਿਲ ਕੇ। ਪਤਿਤ = ਵਿਕਾਰੀ ॥੩॥

SikhNet (Spanish)Así como la planta amarga de la Arinda, que al habitar muy cerca de los dulces árboles de Sándalo, se vuelve tan fragante como su vecino, así también el malvado, asociándose con los Santos, se convierte en Santo también.(3)

ਓਹੁ ਸਭ ਤੇ ਊਚਾ. ਸਭ ਤੇ ਸੂਚਾ; ਜਾ ਕੈ ਹਿਰਦੈ ਵਸਿਆ ਭਗਵਾਨੁ ॥

ohu sabh te aoochaa. sabh te soochaa; jaa kai hiradai vasiaa bhagavaan |

Sant Singh KhalsaHe, within whose heart the Lord abides, is the highest of all, and the purest of all.
Manmohan SinghHe is the highest of all and the purest of all within whose mind abides the Illustrious Lord.
Manmohan Singh (Punjabi)ਉਹ ਸਾਰਿਆਂ ਨਾਲੋਂ ਉਚਾ ਅਤੇ ਸਾਰਿਆਂ ਨਾਲੋਂ ਪਵਿੱਤਰ ਹੈ, ਜਿਸ ਦੇ ਮਨ ਅੰਦਰ ਕੀਰਤੀਵਾਨ ਪ੍ਰਭੂ ਵੱਸਦਾ ਹੈ।
Fareedkot Teekaਜਿਸ ਕੇ ਹਿਰਦੇ ਮੇਂ ਭਗਵਾਨ ਵਸਿਆ ਹੈ, ਵਹੁ ਸਭ ਤੇ ਊਚਾ ਹੈ ਔਰ ਸਭ ਤੇ ਸੂਚਾ ਹੈ॥
Prof. Sahib Singhਹੇ ਮਨ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਹ ਮਨੁੱਖ ਹੋਰ ਸਭਨਾਂ ਮਨੁੱਖਾਂ ਨਾਲੋਂ ਉੱਚਾ ਹੋ ਜਾਂਦਾ ਹੈ, ਸੁੱਚਾ ਹੋ ਜਾਂਦਾ ਹੈ।

ਪਦ ਅਰਥ ਤੇ = ਤੋਂ। ਸੂਚਾ = ਪਵਿੱਤਰ। ਜਾ ਕੈ ਹਿਰਦੈ = ਜਿਸ ਦੇ ਹਿਰਦੇ ਵਿਚ।

SikhNet (Spanish)Sí, es el más alto y puro, aquél en cuyo corazón habita el Señor.

ਜਨ ਨਾਨਕੁ. ਤਿਸ ਕੇ ਚਰਨ ਪਖਾਲੈ; ਜੋ ਹਰਿ ਜਨੁ. ਨੀਚੁ ਜਾਤਿ ਸੇਵਕਾਣੁ ॥੪॥੪॥

jan naanak. tis ke charan pakhaalai; jo har jan. neech jaat sevakaan |4|4|

Sant Singh KhalsaServant Nanak washes the feet of that humble servant of the Lord; he may be from a low class family, but he is now the Lord's servant. ||4||4||
Manmohan SinghSlaves Nanak shampoos the feet of that saint of God, who though of low family but has become His slave.
Manmohan Singh (Punjabi)ਨਫਰ ਨਾਨਕ ਰੱਬ ਦੇ ਉਸ ਸਾਧੂ ਦੇ ਪੈਰ ਧੋਂਦਾ ਹੈ, ਜੋ ਭਾਵੇਂ ਨੀਚ-ਘਰਾਣੇ ਦਾ ਹੈ ਪਰ ਉਸ ਦਾ ਗੋਲਾ ਬਣ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਮਨ! ਜੋ ਹਰਿ ਜਨ ਨੀਚ ਜਾਤ ਮੇਂ ਹੈਂ, ਤਿਨ ਕਾ ਸੇਵਕ ਹੋਇਕੇ ਚਰਨੋਂ ਕੋ ਧੋਇ॥੪॥੪॥
Prof. Sahib Singh(ਹੇ ਭਾਈ!) ਦਾਸ ਨਾਨਕ ਉਸ ਮਨੁੱਖਾਂ ਦੇ ਚਰਨ ਧੋਂਦਾ ਹੈ, ਜੇਹੜਾ ਪ੍ਰਭੂ ਦਾ ਸੇਵਕ ਹੈ ਪ੍ਰਭੂ ਦਾ ਭਗਤ ਹੈ, ਭਾਵੇਂ ਉਹ ਜਾਤੀ ਵਲੋਂ ਨੀਚ ਹੀ (ਗਿਣਿਆ ਜਾਂਦਾ) ਹੈ ॥੪॥੪॥

ਪਦ ਅਰਥ ਨਾਨਕੁ ਪਖਾਲੈ = ਨਾਨਕ ਧੋਂਦਾ ਹੈ। ਸੇਵਕਾਣੁ = ਸੇਵਕ। ਨੀਚ ਜਾਤਿ = ਜਾਤਿ ਵਲੋਂ ਨੀਚ ॥੪॥੪॥

SikhNet (Spanish)Nanak lava los pies del Devoto que dedica su vida y su ser a su Señor, sin importar su casta. (4-4)
Answers quote the Granth verbatim with Ang citations. AI commentary is not Gurbani and not a religious ruling.