ੴ

ਸਿੱਖਬਾਣੀ · SikhBani

ਹਰਿ ਅੰਤਰਜਾਮੀ ਸਭਤੈ ਵਰਤੈ ਜੇਹਾ ਹਰਿ ਕਰਾਏ ਤੇਹਾ ਕੋ ਕਰਈਐ ॥

har antarajaamee sabhatai varatai jehaa har karaae tehaa ko...
Guru Ramdas Ji ਗੁਰੂ ਰਾਮਦਾਸ ਜੀ · Raag Gond · Ang 861 · 11 lines
Translations

ਗੋਂਡ ਮਹਲਾ ੪ ॥

gondd mahalaa 4 |

Sant Singh KhalsaGond, Fourth Mehl:
Manmohan SinghGond 4th Guru.
Manmohan Singh (Punjabi)ਗੋਂਡ ਚੌਥੀ ਪਾਤਿਸ਼ਾਹੀ।
SikhNet (Spanish)Gond, Mejl Guru Ram Das, Cuarto Canal Divino,

ਹਰਿ ਅੰਤਰਜਾਮੀ ਸਭਤੈ ਵਰਤੈ; ਜੇਹਾ ਹਰਿ ਕਰਾਏ, ਤੇਹਾ ਕੋ ਕਰਈਐ ॥

har antarajaamee sabhatai varatai; jehaa har karaae, tehaa ko kareeai |

Sant Singh KhalsaThe Lord, the Inner-knower, the Searcher of hearts, is all-pervading. As the Lord causes them to act, so do they act.
Manmohan SinghGod, the Inner-knower pervades all. As the Lord makes man do, so does he act.
Manmohan Singh (Punjabi)ਅੰਦਰਲੀਆਂ ਜਾਨਣਹਾਰ ਵਾਹਿਗੁਰੂ ਸਾਰੇ ਹੀ ਰਮ ਰਿਹਾ ਹੈ। ਜਿਸ ਤਰ੍ਹਾਂ ਸੁਆਮੀ ਬੰਦੇ ਪਾਸੋਂ ਕਰਵਾਉਂਦਾ ਹੈ, ਉਸੇ ਤਰ੍ਹਾਂ ਦਾ ਹੀ ਉਹ ਕਰਦਾ ਹੈ।
Fareedkot Teekaਹਰੀ ਅੰਤਰ ਕਾ ਪ੍ਰੇਰਕ ਸਭ ਜਗਾ ਵਰਤਤਾ ਹੈ। ਇਸ ਤੇ ਜੈਸਾ ਹਰੀ ਜਿਸ ਸੇ ਕਰਾਵਤਾ ਹੈ (ਤੇਰਾ) ਤੈਸਾ ਹੀ (ਕੋ) ਉਹ ਕੋਈ ਕਰਤਾ ਹੈ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਹਰੇਕ ਥਾਂ ਵਿਚ ਮੌਜੂਦ ਹੈ, (ਹਰੇਕ ਜੀਵ ਦੇ ਅੰਦਰ ਵਿਆਪਕ ਹੋ ਕੇ) ਜਿਹੋ ਜਿਹਾ ਕੰਮ (ਕਿਸੇ ਜੀਵ ਪਾਸੋਂ) ਕਰਾਂਦਾ ਹੈ, ਉਹੋ ਜਿਹਾ ਕੰਮ ਹੀ ਜੀਵ ਕਰਦਾ ਹੈ।

ਪਦ ਅਰਥ ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਸਭਤੈ = ਹਰ ਥਾਂ। ਵਰਤੈ = ਮੌਜੂਦ ਹੈ। ਕੋ = ਕੋਈ ਮਨੁੱਖ। ਕਰਈਐ = ਕਰਦਾ ਹੈ।

SikhNet (Spanish)El Señor, el Conocedor Íntimo, el Buscador de corazones, prevalece en todo, así como el Señor los hace actuar, así ellos actúan,

ਸੋ ਐਸਾ ਹਰਿ ਸੇਵਿ ਸਦਾ, ਮਨ ਮੇਰੇ; ਜੋ ਤੁਧਨੋ ਸਭ ਦੂ ਰਖਿ ਲਈਐ ॥੧॥

so aisaa har sev sadaa, man mere; jo tudhano sabh doo rakh leeai |1|

Sant Singh KhalsaSo serve forever such a Lord, O my mind, who will protect you from everything. ||1||
Manmohan SinghSo serve thou ever such God of thine, O my soul, who shall save thee from all.
Manmohan Singh (Punjabi)ਇਸ ਲਈ ਤੂੰ ਸਦੀਵ ਹੀ ਆਪਣੇ ਇਹੋ ਜਿਹੇ ਵਾਹਿਗੁਰੂ ਦੀ ਘਾਲ ਕਮਾ, ਹੇ ਮੇਰੀ ਜਿੰਦੇ! ਜਿਹੜਾ ਤੈਨੂੰ ਸਾਰਿਆਂ ਕੋਲੋ ਬਚਾ ਲਵੇਗਾ।
Fareedkot Teekaਹੇ ਮੇਰੇ ਮਨ! ਜੋ ਤੁਝ ਕੋ ਸਭ ਵਿਘਨਾ (ਦੂ) ਥੀਂ ਰਖ ਲੇਵੈ, ਸੋ ਐਸਾ ਹਰੀ ਸਦੀਵ ਸੇਵ॥੧॥
Prof. Sahib Singhਹੇ ਮਨ! ਇਹੋ ਜਿਹੀ ਤਾਕਤ ਵਾਲੇ ਪ੍ਰਭੂ ਨੂੰ ਸਦਾ ਸਿਮਰਦਾ ਰਹੁ, ਉਹ ਤੈਨੂੰ ਹਰੇਕ (ਦੁੱਖ-ਕਲੇਸ਼) ਤੋਂ ਬਚਾ ਸਕਦਾ ਹੈ ॥੧॥

ਪਦ ਅਰਥ ਸੇਵਿ = ਸਿਮਰ। ਮਨ = ਹੇ ਮਨ! ਸਭਦੂ = ਸਭ (ਦੁੱਖਾਂ) ਤੋਂ। ਰਖਿ ਲਈਐ = ਬਚਾ ਲੈਂਦਾ ਹੈ ॥੧॥

SikhNet (Spanish)sirve entonces para siempre a ese Señor, Quien te protegerá de todo. (1)

ਮੇਰੇ ਮਨ ਹਰਿ ਜਪਿ; ਹਰਿ ਨਿਤ ਪੜਈਐ ॥

mere man har jap; har nit parreeai |

Sant Singh KhalsaO my mind, meditate on the Lord, and read about the Lord every day.
Manmohan SinghO my soul, contemplate thou on thy Lord and ever read of God.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਸਾਹਿਬ ਦਾ ਸਿਮਰਨ ਕਰ ਅਤੇ ਸਦੀਵ ਹੀ ਵਾਹਿਗੁਰੂ ਦੀ ਪੜ੍ਹਾਈ ਕਰ।
Fareedkot Teekaਹੇ ਮੇਰੇ ਮਨ! ਹਰਿ ਹਰਿ ਜਪ ਨਿਤ ਹੀ (ਪੜਈਐ) ਜਪੀਏ॥
Prof. Sahib Singhਹੇ ਮੇਰੇ ਮਨ! ਸਦਾ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ, ਉਚਾਰਨਾ ਚਾਹੀਦਾ ਹੈ।

ਪਦ ਅਰਥ ਪੜਈਐ = ਪੜ੍ਹਨਾ ਚਾਹੀਦਾ ਹੈ, ਜਪਣਾ ਚਾਹੀਦਾ ਹੈ।

SikhNet (Spanish)Mi mente medita en el Señor y lee acerca del Señor día con día,

ਹਰਿ ਬਿਨੁ ਕੋ ਮਾਰਿ ਜੀਵਾਲਿ. ਨ ਸਾਕੈ; ਤਾ ਮੇਰੇ ਮਨ ਕਾਇਤੁ ਕੜਈਐ ॥੧॥ ਰਹਾਉ ॥

har bin ko maar jeevaal. na saakai; taa mere man kaaeit karreeai |1| rahaau |

Sant Singh KhalsaOther than the Lord, no one can kill you or save you; so why do you worry, O my mind? ||1||Pause||
Manmohan SinghWithout thy God, no one can slay or save thee, Then, O my soul, why should thou worry?. Pause.
Manmohan Singh (Punjabi)ਤੇਰੇ ਵਾਹਿਗੁਰੂ ਦੇ ਬਾਝੋਂ ਕੋਈ ਭੀ ਤੈਨੂੰ ਮਾਰ ਜਾਂ ਬਚਾ ਨਹੀਂ ਸਕਦਾ, ਤਦ, ਹੇ ਮੇਰੀ ਜਿੰਦੜੀਏ! ਤੂੰ ਕਿਉਂ ਘਬਰਾਉਂਦੀ ਹੈ? ਠਹਿਰਾਉ।
Fareedkot Teekaਹੇ ਮੇਰੇ ਮਨ! ਜਬ ਹਰੀ ਸੇ ਬਿਨਾ ਕੋਈ ਮਾਰ ਜੀਵਾਇ ਨਹੀਂ ਸਕਤਾ, ਤਾਂ ਕਿਸ ਵਾਸਤੇ ਝੂਰੀਏ॥੧॥ ਰਹਾਉ ॥
Prof. Sahib Singh(ਜਦੋਂ) ਪਰਮਾਤਮਾ ਤੋਂ ਬਿਨਾ (ਹੋਰ) ਕੋਈ ਨਾਹ ਮਾਰ ਸਕਦਾ ਹੈ ਨਾਹ ਜਿਵਾਲ ਸਕਦਾ ਹੈ, ਤਾਂ ਫਿਰ, ਹੇ ਮੇਰੇ ਮਨ! (ਕਿਸੇ ਤਰ੍ਹਾਂ ਦਾ) ਚਿੰਤਾ-ਫ਼ਿਕਰ ਨਹੀਂ ਕਰਨਾ ਚਾਹੀਦਾ ॥੧॥ ਰਹਾਉ ॥

ਪਦ ਅਰਥ ਕਾਇਤੁ = ਕਿਉਂ? ਕਿਸ ਵਾਸਤੇ? ਕੜਈਐ = ਝੁਰਨਾ ਚਾਹੀਦਾ ਹੈ, ਚਿੰਤਾ-ਫ਼ਿਕਰ ਕਰਨਾ ਚਾਹੀਦਾ ਹੈ ॥੧॥ ਰਹਾਉ ॥

SikhNet (Spanish)sólo el Señor es Quien te puede salvar o matar, ¿por qué entonces te preocupas?, oh mente mía. (1-Pausa)

ਹਰਿ ਪਰਪੰਚੁ ਕੀਆ ਸਭੁ ਕਰਤੈ; ਵਿਚਿ ਆਪੇ ਆਪਣੀ ਜੋਤਿ ਧਰਈਐ ॥

har parapanch keea sabh karatai; vich aape aapanee jot dhareeai |

Sant Singh KhalsaThe Creator created the entire universe, and infused His Light into it.
Manmohan SinghThe Creator-Lord has made the entire universe and has Himself infused His Light therein.
Manmohan Singh (Punjabi)ਸਿਰਜਣਹਾਰ ਸੁਆਮੀ ਨੇ ਸਾਰਾ ਸੰਸਾਰ ਸਾਜਿਆ ਹੈ ਅਤੇ ਖੁਦ ਹੀ ਉਸ ਅੰਦਰ ਆਪਣਾ ਪ੍ਰਕਾਸ਼ ਟਿਕਾਇਆ ਹੈ।
Fareedkot Teekaਪੁਨਹ ਹਰੀ ਕਰਤੇ ਨੇ ਸਭੁ (ਪਰਪੰਚੁ) ਸੰਸਾਰੁ ਉਤਪੰਨ ਕੀਆ ਹੈ, ਤਿਸ ਕੇ ਬੀਚ ਅਪਨੀ ਜੋਤ ਸ਼ਕਤੀ ਆਪ ਹੀ ਧਾਰੀ ਹੈ॥
Prof. Sahib Singhਹੇ ਮਨ! ਇਹ ਸਾਰਾ ਦਿੱਸਦਾ ਜਗਤ ਕਰਤਾਰ ਨੇ ਆਪ ਬਣਾਇਆ ਹੈ, ਇਸ ਜਗਤ ਵਿਚ ਉਸ ਨੇ ਆਪ ਹੀ ਆਪਣੀ ਜੋਤੀ ਰੱਖੀ ਹੋਈ ਹੈ।

ਪਦ ਅਰਥ ਪਰਪੰਚੁ = ਇਹ ਦਿੱਸਦਾ ਸੰਸਾਰ। ਸਭੁ = ਸਾਰਾ। ਕਰਤੈ = ਕਰਤਾਰ ਨੇ। ਧਰਈਐ = ਧਰੀ ਹੋਈ ਹੈ।

SikhNet (Spanish)El Creador creó el Universo entero e infundió Su Luz en él,

ਹਰਿ ਏਕੋ ਬੋਲੈ. ਹਰਿ ਏਕੁ ਬੁਲਾਏ; ਗੁਰਿ ਪੂਰੈ ਹਰਿ ਏਕੁ ਦਿਖਈਐ ॥੨॥

har eko bolai. har ek bulaae; gur poorai har ek dikheeai |2|

Sant Singh KhalsaThe One Lord speaks, and the One Lord causes all to speak.The Perfect Guru has revealed the One Lord. ||2||
Manmohan SinghThe One Lord speaks and the One Lord makes men speak, The Perfect Guru has shown me the one Lord.
Manmohan Singh (Punjabi)ਇਕ ਪ੍ਰਭੂ ਹੀ ਬੋਲਦਾ ਹੈ ਤੇ ਇਕ ਪ੍ਰਭੂ ਹੀ ਬੰਦਿਆਂ ਨੂੰ ਬੁਲਾਉਂਦਾ ਹੈ! ਪੂਰਨ ਗੁਰਦੇਵ ਜੀ ਨੇ ਮੈਨੂੰ ਇਕ ਪ੍ਰਭੁ ਵਿਖਾਲ ਦਿੱਤਾ ਹੈ।
Fareedkot Teekaਏਕ ਹਰੀ ਹੀ ਬੋਲਤਾ ਹੈ ਪੁਨਹ ਹਰੀ ਏਕ ਹੀ ਜੀਵਾਂ ਕੋ ਬੁਲਾਵਤਾ ਹੈ, ਪਰੰਤੂ ਗੁਰੂ ਪੂਰਿਓਂ ਨੇ ਹਰੀ ਏਕ ਦਿਖਾਇਆ ਹੈ, ਭਾਵ ਸੇ ਤੁਮ ਭੀ ਗੁਰੋਂ ਕੋ ਮਿਲੋ॥੨॥
Prof. Sahib Singh(ਸਭ ਜੀਵਾਂ ਵਿਚ ਉਹ) ਕਰਤਾਰ ਆਪ ਹੀ ਬੋਲ ਰਿਹਾ ਹੈ। (ਹਰੇਕ ਜੀਵ ਨੂੰ) ਉਹ ਪ੍ਰਭੂ ਆਪ ਹੀ ਬੋਲਣ ਦੀ ਸੱਤਿਆ ਦੇ ਰਿਹਾ ਹੈ। ਪੂਰੇ ਗੁਰੂ ਨੇ (ਮੈਨੂੰ ਹਰ ਥਾਂ) ਉਹ ਇੱਕ ਪ੍ਰਭੂ ਹੀ ਵਿਖਾ ਦਿੱਤਾ ਹੈ ॥੨॥

ਪਦ ਅਰਥ ਗੁਰਿ = ਗੁਰੂ ਨੇ। ਦਿਖਈਐ = ਵਿਖਾਇਆ ਹੈ ॥੨॥

SikhNet (Spanish)el Señor Mismo habla y el Señor Mismo hace que hablen, el Perfecto Guru ha revelado al Señor.(2)

ਹਰਿ ਅੰਤਰਿ ਨਾਲੇ. ਬਾਹਰਿ ਨਾਲੇ; ਕਹੁ ਤਿਸੁ ਪਾਸਹੁ ਮਨ. ਕਿਆ ਚੋਰਈਐ ॥

har antar naale. baahar naale; kahu tis paasahu man. kiaa choreeai |

Sant Singh KhalsaThe Lord is with you, inside and out; tell me, O mind, how can You hide anything from Him?
Manmohan SinghWithin and without, the Lord is with and close to, thee. Say thou, O my mind, how can thou hide anything from Him?
Manmohan Singh (Punjabi)ਅੰਦਰ ਅਤੇ ਬਾਹਰ ਸੁਆਮੀ ਤੇਰੇ ਸਾਥ ਅਤੇ ਅੰਗ ਸੰਗ ਹੈ। ਤੂੰ ਦੱਸ ਹੇ ਮੇਰੇ ਮਨਏ! ਉਸ ਕੋਲੋਂ ਕੋਈ ਚੀਜ਼ ਕਿਸ ਤਰ੍ਹਾਂ ਲੁਕਾ ਸਕਦਾ ਹੈ?
Fareedkot Teekaਹਰੀ ਅੰਤਸਕਰਣ ਮੇਂ ਭੀ ਸਾਖੀ ਰੂਪ ਹੂਆ ਸਾਥ ਹੈ ਪੁਨਹ ਬਾਹਰ ਬ੍ਰਹਮੰਡ ਮੇਂ ਭੀ ਵਿਆਪਕ ਰੂਪ ਹੂਆ ਹੂਆ ਨਾਲ ਹੀ ਹੈ। ਹੇ ਮਨ! ਕਹੋ ਤਿਸ ਪਾਸੋਂ ਕਿਆ ਕਰਮ ਚੁਰਾਈਏ, ਭਾਵ ਛਪਾਉ ਕ੍ਯਾ ਕਰੀਏ॥
Prof. Sahib Singhਹੇ ਮਨ! (ਹਰੇਕ ਜੀਵ ਦੇ) ਅੰਦਰ ਪ੍ਰਭੂ ਆਪ ਹੀ ਅੰਗ-ਸੰਗ ਵੱਸਦਾ ਹੈ, ਬਾਹਰ ਸਾਰੇ ਜਗਤ ਵਿਚ ਭੀ ਪ੍ਰਭੂ ਹੀ ਹਰ ਥਾਂ ਵੱਸਦਾ ਹੈ। ਦੱਸ! ਹੇ ਮਨ! ਉਸ (ਸਰਬ-ਵਿਆਪਕ) ਪਾਸੋਂ ਕੇਹੜਾ ਲੁਕਾਉ ਕੀਤਾ ਜਾ ਸਕਦਾ ਹੈ?

ਪਦ ਅਰਥ ਅੰਤਰਿ = (ਸਾਡੇ) ਅੰਦਰ। ਨਾਲੇ = ਅੰਗ-ਸੰਗ। ਕਹੁ = ਦੱਸੋ। ਪਾਸਹੁ = ਕੋਲੋਂ। ਕਿਆ ਚੋਰਈਐ = ਕੀਹ ਲੁਕਾਇਆ ਜਾ ਸਕਦਾ ਹੈ?

SikhNet (Spanish)El Señor está contigo, dentro y fuera, dime oh mente mía, ¿cómo Le podría esconder algo?

ਨਿਹਕਪਟ ਸੇਵਾ ਕੀਜੈ ਹਰਿ ਕੇਰੀ; ਤਾਂ ਮੇਰੇ ਮਨ. ਸਰਬ ਸੁਖ ਪਈਐ ॥੩॥

nihakapatt sevaa keejai har keree; taan mere man. sarab sukh peeai |3|

Sant Singh KhalsaServe the Lord open-heartedly, and then, O my mind, you shall find total peace. ||3||
Manmohan SinghIf thou serve thy God with true and pure heart, then, O my mind, thou shall be blessed with all the comforts.
Manmohan Singh (Punjabi)ਜੋਕਰ ਤੂੰ ਸੱਚੋ ਸੁੱਚੇ ਦਿਲ ਨਾਲ ਆਪਣੇ ਵਾਹਿਗੁਰੂ ਦੀ ਚਾਕਰੀ ਕਰੇ, ਤਦ, ਹੇ ਮੇਰੇ ਮਨੂਏ! ਤੂੰ ਸਾਰੇ ਆਰਾਮ ਪਾ ਲਵੇਂਗਾ।
Fareedkot Teekaਤਾਂ ਤੇ ਹੇ ਮੇਰੇ ਮਨ! ਨਿਸਕਪਟ ਹੋਇਕੇ ਸੇਵਾ ਹਰੀ ਕੀ ਕਰ। ਇਸੀ ਤੇ ਸਰਬ ਸੁਖੋਂ ਕੋ ਪਾਵੈਗਾ ਵਾ ਸੁਖ ਪ੍ਰਾਪਤ ਹੋਤੇ ਹੈਂ॥੩॥
Prof. Sahib Singhਮੇਰੇ ਮਨ! ਉਸ ਪ੍ਰਭੂ ਦੀ ਸੇਵਾ ਭਗਤੀ ਨਿਰਛਲ ਹੋ ਕੇ ਕਰਨੀ ਚਾਹੀਦੀ ਹੈ, ਤਾਂ ਹੀ (ਉਸ ਪਾਸੋਂ) ਸਾਰੇ ਸੁਖ ਹਾਸਲ ਕਰ ਸਕੀਦੇ ਹਨ ॥੩॥

ਪਦ ਅਰਥ ਨਿਹ ਕਪਟ = ਨਿਰ-ਛਲ (ਹੋ ਕੇ)। ਸੇਵਾ = ਭਗਤੀ। ਕੀਜੈ = ਕਰਨੀ ਚਾਹੀਦੀ ਹੈ। ਕੇਰੀ = ਦੀ। ਸਰਬ = ਸਾਰੇ ॥੩॥

SikhNet (Spanish)Sirve al Señor con tu corazón abierto, así oh, mente mía, encontrarás la Paz. (3)

ਜਿਸ ਦੈ ਵਸਿ ਸਭੁ ਕਿਛੁ, ਸੋ ਸਭ ਦੂ ਵਡਾ; ਸੋ ਮੇਰੇ ਮਨ ਸਦਾ ਧਿਅਈਐ ॥

jis dai vas sabh kichh, so sabh doo vaddaa; so mere man sadaa dhiaeeai |

Sant Singh KhalsaEverything is under His control; He is the greatest of all. O my mind, meditate forever on Him.
Manmohan SinghHe under whose sway is everything, is the greatest of all. Ever contemplate thou on Him O my soul.
Manmohan Singh (Punjabi)ਜਿਸ ਦੇ ਇਖਤਿਆਰ ਵਿੱਚ ਹਰ ਸ਼ੈ ਹੈ, ਉਹ ਸਾਰਿਆਂ ਨਾਲੋਂ ਵਿਸ਼ਾਲ ਹੈ। ਤੂੰ ਸਦੀਵ ਹੀ ਉਸ ਦੀ ਭਜਨ-ਬੰਦਗੀ ਕਰ, ਹੇ ਮੇਰੀ ਜਿੰਦੜੀਏ!
Fareedkot Teekaਹੇ ਮੇਰੇ ਮਨ! ਜਿਸ ਕੇ ਵਸ ਮੇਂ ਸਭ ਕੁਛ ਹੈ, ਸੋ ਸਭ (ਦੂ) ਸੇ ਬਡਾ ਹੈ, ਅਰਥਾਤ ਹਰੀ ਸੇ ਕੋਈ ਬਡਾ ਨਹੀਂ, ਇਸਤੇ (ਸੋ) ਤਿਸੀ ਵਾਹਿਗੁਰੂ ਕਾ ਧਿਆਨ ਕਰ॥☬ਪ੍ਰਸ਼ਨ: ਵਹੁ ਕਹਾਂ ਹੈ?☬ਉਤ੍ਰ:
Prof. Sahib Singhਹੇ ਮੇਰੇ ਮਨ! ਜਿਸ ਪਰਮਾਤਮਾ ਦੇ ਵੱਸ ਵਿਚ ਹਰੇਕ ਚੀਜ਼ ਹੈ, ਉਹ ਸਭਨਾਂ ਵਾਲੋਂ ਵੱਡਾ ਹੈ, ਸਦਾ ਹੀ ਉਸ ਦਾ ਧਿਆਨ ਧਰਨਾ ਚਾਹੀਦਾ ਹੈ।

ਪਦ ਅਰਥ ਦੈ ਵਸਿ = ਦੇ ਵੱਸ ਵਿਚ। ਜਿਸ ਦੈ = {ਲਫ਼ਜ਼ 'ਜਿਸ' ਦਾ (ੁ) ਸੰਬੰਧਕ 'ਦੈ' ਦੇ ਕਾਰਨ ਉਡ ਗਿਆ ਹੈ}। ਸਬਦੂ = ਸਭਨਾਂ ਨਾਲੋਂ।

SikhNet (Spanish)Todo está bajo Su Control, Él es lo Más Grande de todo, oh mente mía, medita por siempre en Él,

ਜਨ ਨਾਨਕ. ਸੋ ਹਰਿ ਨਾਲਿ ਹੈ ਤੇਰੈ; ਹਰਿ ਸਦਾ ਧਿਆਇ ਤੂ, ਤੁਧੁ ਲਏ ਛਡਈਐ ॥੪॥੫॥

jan naanak. so har naal hai terai; har sadaa dhiaae too, tudh le chhaddeeai |4|5|

Sant Singh KhalsaO Servant Nanak, that Lord is always with you. Meditate forever on your Lord, and He shall emancipate you. ||4||5||
Manmohan SinghO serf Nanak, that God is with thee. Ever meditate thou on thy Lord and He shall emancipate thee.
Manmohan Singh (Punjabi)ਹੇ ਨਫਰ ਨਾਨਕ! ਉਨ੍ਹਾਂ ਵਾਹਿਗੁਰੂ ਤੇਰੇ ਅੰਗ-ਸੰਗ ਹੈ। ਤੂੰ ਸਦੀਵ ਹੀ ਆਪਣੇ ਸੁਆਮੀ ਦਾ ਸਿਮਰਨ ਕਰ ਅਤੇ ਉਹ ਤੈਨੂੰ ਬੰਦਖਲਾਸ ਕਰ ਦੇਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਹਰੀ ਤੇਰੇ ਸਾਥ ਹੀ ਹੈ, ਤਾਂ ਤੇ ਤਿਸ ਹਰੀ ਕੋ ਸਦਾ ਹੀ ਤੂੰ ਦਾਸ ਹੋਇ ਕੈ (ਧਿਆਇ)॥☬ਪ੍ਰਸ਼ਨ: ਧ੍ਯਾਨ ਸੇ ਕ੍ਯਾ ਲਾਭ ਹੋਵੇਗਾ?☬ਉਤ੍ਰ: ਤੇਰੇ ਕੋ ਕਾਮਾਂਦਿ ਦੁਸਟੋਂ ਸੇ ਛੁਡਾਇ ਲੇਵੇਗਾ॥੪॥੫॥
Prof. Sahib Singhਹੇ ਦਾਸ ਨਾਨਕ! (ਆਖ-ਹੇ ਮਨ!) ਉਹ ਪਰਮਾਤਮਾ ਸਦਾ ਤੇਰੇ ਨਾਲ ਵੱਸਦਾ ਹੈ, ਉਸ ਦਾ ਸਦਾ ਧਿਆਨ ਧਰਿਆ ਕਰ, ਤੈਨੂੰ ਉਹ (ਹਰੇਕ ਦੁੱਖ-ਕਲੇਸ਼ ਤੋਂ) ਬਚਾਣ ਵਾਲਾ ਹੈ ॥੪॥੫॥

ਪਦ ਅਰਥ ਤੁਧੁ = ਤੈਨੂੰ ॥੪॥੫॥

SikhNet (Spanish)oh, dice el Sirviente Nanak, ese Señor está siempre contigo, medita para siempre en tu Señor y Él te va a liberar.(4-5)
Answers quote the Granth verbatim with Ang citations. AI commentary is not Gurbani and not a religious ruling.